Tuesday, October 14, 2025

ਕਿਸੇ ਹਾਲਤ ਵਿਚ ਵੀ ਪੰਜਾਬ ਦੀਆਂ ਜ਼ਮੀਨਾਂ ਨਹੀਂ ਵੇਚਣ ਦੇਵਾਂਗੇ:ਸੀਪੀਆਈ

Received on Monday 14th October 2025 at 04:51 PM From CPI Media

ਖੱਬੀਆਂ ਅਤੇ ਜਮਹੂਰੀ ਤਾਕਤਾਂ ਨੂੰ ਵੀ ਇਸਦੇ ਵਿਰੋਧ ਦਾ ਸੱਦਾ

ਚੰਡੀਗੜ੍ਹ: 14 ਅਕਤੂਬਰ, 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

AI Image 
ਸਰਕਾਰੀ ਜ਼ਮੀਨਾਂ ਅਤੇ ਹੋਰ ਜਾਇਦਾਦਾਂ ਨੂੰ ਵੇਚਣ ਦਾ ਵਰਤਾਰਾ ਹੁਣ ਤੇਜ਼ੀ ਨਾਲ ਆਮ ਹੁੰਦਾ ਜਾ ਰਿਹਾ ਹੈ। ਇਸਦੇ ਵਿਰੋਧ ਲਈ ਪਹਿਲਾਂ ਵੀ ਆਮ ਤੌਰ 'ਤੇ ਖੱਬੀਆਂ ਧਿਰਾਂ ਹੀ ਮੈਦਾਨ ਵਿੱਚ ਨਿੱਤਰਦੀਆਂ ਰਹੀਆਂ ਹਨ ਅਤੇ ਹੁਣ ਵੀ ਜ਼ਮੀਨਾਂ ਵੇਚਣ ਦੇ ਖਿਲਾਫ ਸਭ ਤੋਂ ਪਹਿਲਾਂ ਸੀਪੀਆਈ ਨੇ ਹੀ ਆਵਾਜ਼ ਬੁਲੰਦ ਕੀਤੀ ਹੈ। ਜਾਪਦਾ ਹੈ ਕਿ ਬਾਕੀ ਧਿਰਾਂ ਨੂੰ ਇਸ ਗੱਲ 'ਤੇ  ਕਪੋ ਇਤਰਾਜ਼ ਹੀ ਨਹੀਂ ਕਿ ਸਰਕਾਰੀ ਜ਼ਮੀਨਾਂ ਬਚਣ ਜਾਂ ਨਾ ਬਚਣ। ਸੀਪੀਆਈ ਪੰਜਾਬ ਨੇ ਕਿਹਾ ਹੈ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹਾ ਫੈਸਲਾ ਲਿਆ ਗਿਆ ਹੈ। ਜਾਪਦਾ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ।  

ਪੰਜਾਬ ਸੀਪੀਆਈ ਦੇ ਸੂਬਾ ਸਕੱਤਰ ਅਤੇ ਜੁਝਾਰੂ ਆਗੂ ਕਾਮਰੇਡ ਬੰਤ ਬਰਾੜ ਨੇ ਚੇਤੇ ਕਰਵਾਇਆ ਕਿ ਪਹਿਲਾਂ ਸਰਕਾਰ ਨੇ ਸ਼ਹਿਰਾਂ ਦੇ ਵਿਕਾਸ ਦੇ ਨਾਂ ਹੇਠਾਂ ਸ਼ਹਿਰਾਂ ਦੇ ਦੁਆਲੇ ਕਿਸਾਨਾਂ ਤੋਂ ਜ਼ਬਰਦਸਤੀ ਜ਼ਮੀਨਾਂ ਖੋਹਣ ਦੀ ਵਿਊਂਤ ਬਣਾਈ ਜਿਸਨੂੰ ਸਮੁਚੇ ਪੰਜਾਬੀਆਂ ਨੇ ਬੁਰੀ ਤਰ੍ਹਾਂ ਨਾਕਾਮ ਕਰ ਦਿਤਾ। ਇਸ ਨਾਕਾਮੀ ਤੋਂ ਵੀ ਤੋਂ ਕੋਈ ਸਬਕ ਨਾ ਸਿਖ ਕੇ ਹੁਣ ਫੇਰ ਪੰਜਾਬ ਸਰਕਾਰ ਨੇ  ਸਰਕਾਰੀ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਕੋਲ ਪਈਆਂ ਜ਼ਮੀਨਾਂ ਵੇਚਣ ਦੀ ਵਿਊਂਤ ਬਣਾ ਲਈ ਗਈ ਹੈ। 

ਇਕੱਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜਿਸਦਾ ਪੰਜਾਬ ਦੀ ਖੇਤੀ ਦੇ ਵਿਕਾਸਾਂ ਵਿਚ ਭਾਰੀ ਯੋਗਦਾਨ ਹੈ। ਉਸਦੀ 2000 ਏਕੜ ਜ਼ਮੀਨ ਵੇਚਣ ਅਤੇ ਇਸੇ ਪ੍ਰਕਾਰ ਪੰਜਾਬ ਬਿਜਲੀ ਕਾਰਪੋਰੇਸ਼ਨਾਂ ਕੋਲ ਪਈ ਹਜ਼ਾਰਾਂ ਏਕੜ ਜ਼ਮੀਨ ਵੇਚਣ ਦਾ ਵੀ ਪੂਰਾ ਪਰੋਗਰਾਮ ਬਣਾਇਆ ਜਾਪਦਾ ਹੈ।

ਉਪਰੋਕਤ ਫੈਸਲੇ ਤੇ ਟਿੱਪਣੀ ਕਰਦਿਆਂ ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਆਪਣੀ ਪਾਰਟੀ ਦਾ ਪੱਖ ਪੇਸ਼ ਕਰਦਆਂ ਕਿਹਾ ਕਿ ਸੀਪੀਆਈ ਪੰਜਾਬ ਦੇ ਕਿਸਾਨਾਂ ਅਤੇ ਮੁਲਾਜ਼ਮਾਂ ਦੀਆਂ ਸੰਯੁਕਤ ਸਾਂਝੀਆਂ ਯੂਨੀਅਨਾਂ ਦੇ ਸੰਘਰਸ਼ ਦੀ ਭਰਪੂਰ ਹਮਾਇਤ ਕਰਦੀ ਹੋਈ ਪੰਜਾਬ ਦੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਇਸਦਾ ਜ਼ੋਰਦਾਰ ਵਿਰੋਧ ਕਰਨ ਦੀ ਵੀ  ਅਪੀਲ ਕਰਦੀ ਹੈ। 

ਸਾਥੀ ਬਰਾੜ ਨੇ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ, ਨਸ਼ਾਖੋਰੀ, ਗੈਂਗਸਟਰਾਂ ਨੂੰ ਕਾਬੂ ਕਰਨ ਵਿਚ ਬੁਰੀ ਤਰ੍ਹਾਂ ਅਫਸਲ ਰਹੀ ਹੈ ਤੇ ਹੁਣ ਪੰਜਾਬ ਦੀਆਂ  ਜ਼ਮੀਨਾਂ ਵੇਚ ਕੇ ਪੰਜਾਬ ਨੂੰ ਬੁਰੀ ਤਰ੍ਹਾਂ ਉਜਾੜਣ ਤੇ  ਤੁਲੀ ਹੋਈ ਹੈ ਜਿਸਦੀ ਇਜਾਜ਼ਤ ਪੰਜਾਬ ਦੇ ਮਿਹਨਤੀ ਲੋਕ ਕਦੇ ਵੀ ਨਹੀਂ ਦੇਣਗੇ।

No comments:

Post a Comment