Wednesday, October 15, 2025

ਦਲਿਤਾਂ ਨਾਲ ਹੋ ਰਹੀਆਂ ਘਟਨਾਵਾਂ ਵਿਰੁੱਧ RMPI ਵੀ ਮੈਦਾਨ ਵਿੱਚ

Received From Avtar Jatana on Wednesday 15th October 2025 at 16:32 Regarding RMPI 

ਆਰ.ਐਮ.ਪੀ.ਆਈ ਵੱਲੋਂ ਪਿਛਲੇ ਦਿਨੀ ਬੀਤੀਆਂ ਘਟਨਾਵਾਂ ਦੀ ਸਖਤ ਨਿੰਦਾ 


ਸਰਦੂਲਗੜ
: 15 ਅਕਤੂਬਰ 2025:(ਅਵਤਾਰ ਜਟਾਣਾਂ//ਇਨਪੁਟ-ਕਾਮਰੇਡ ਸਕਰੀਨ ਡੈਸਕ)::  

ਅਫਸੋਸ ਹੈ ਕਿ ਦਲਿਤਾਂ ਨਾਲ ਲੰਮੇ ਸਮਿਆਂ ਤੋਂ ਜਾਰੀ ਵਧੀਕੀਆਂ ਅਤੇ ਬੇਇਨਸਾਫੀਆਂ ਆਜ਼ਾਦੀ ਤੋਂ ਬਾਅਦ ਵੀ ਜਾਰੀ ਹਨ। ਉੱਤੋੜਿੱਤੀ ਵਾਪਰੀਆਂ ਕੁਝ ਨਵੀਆਂ ਘਟਨਾਵਾਂ ਨੇ ਹਾਲਾਤ ਭਿਆਨਕ ਬਣਾਉਣ ਦਾ ਸੰਕੇਤ ਦੇ ਦਿੱਤਾ ਹੈ। ਇਸ ਘਟਨਾਕ੍ਰਮ ਦੇ ਵਿਰੁੱਧ ਕਮਿਊਨਿਸਟ ਸਭ ਤੋਂ ਪਹਿਲਾਂ ਖੁੱਲ੍ਹ ਕੇ ਸਾਹਮਣੇ ਆਏ ਹਨ। ਥਾਂ ਗਠਨ ਰੋਜ਼ ਮੁਜ਼ਾਹਰੇ ਵੀ ਹੋ ਰਹੇ ਹਨ। ਆਰ ਐਮ ਪੀ ਆਈ ਵੀ ਇਸ ਮੁੱਦੇ ਨੂੰ ਲੈ ਕੇ ਮੈਦਾਨ ਵਿੱਚ  ਹੈ। 

ਸਰਦੂਲਗੜ੍ਹ ਵਿੱਚ ਵੀ ਆਰ ਐਮ ਪੀ ਆਈ ਦੇ ਸੱਦੇ ਉੱਤੇ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ ਗਿਆ। ਚੇਤੇ ਰਹੇ ਕਿ ਇਹਨਾਂ ਹਾਲੀਆ ਘਟਨਾਵਾਂ ਵਿੱਚ ਪੂਰਨ ਕੁਮਾਰ ਸਿੰਘ ਆਈ ਪੀ ਐਸ (ਏ ਡੀ ਜੀ ਪੀ) ਹਰਿਆਣਾ ਵੱਲੋਂ ਕੀਤੀ ਗਈ ਖੁਦਕੁਸ਼ੀ, ਸੁਪਰੀਮ ਕੋਰਟ ਦੇ ਮੁਖੀ ਜੱਜ ਸਾਹਿਬ ਬੀ ਆਰ ਗਵੱਈ ਉਪਰ ਜੁੱਤੀ ਸੁੱਟਣ ਦਾ ਮਾਮਲਾ, ਰਾਏਬਰੇਲੀ ਦੇ ਬੇਕਸੂਰ ਦਲਿਤ ਨੌਜਵਾਨ ਹਰੀ ਓਮ ਵਾਲਮੀਕਿ ਨੂੰ ਕੁਝ ਬੁਰਛਾਗਰਦਾਂ ਵੱਲੋਂ ਝੂਠੇ ਚੋਰੀ ਦੇ ਮਾਮਲੇ ਵਿਚ ਕੁੱਟ ਕੁੱਟ ਕੇ ਮਾਰਨ ਅਤੇ ਕੁਝ ਹੋਰ ਮਾਮਲਿਆਂ ਨੂੰ ਲੈਕੇ ਇਸ ਸਾਰੇ ਵਰਤਾਰੇ ਵਿਰੁੱਧ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। 

ਇਸ ਮੌਕੇ ਭਰਕੀਂ ਸ਼ਮੂਲੀਅਤ ਨਾਲ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਕੇ ਦੇਸ਼ ਅੰਦਰ ਮਨੂਵਾਦੀ ਵਿਵਸਥਾ ਕਾਇਮ ਕਰਨਾ ਚਾਹੰਦੀ ਹੈ। ਇਸ ਲਈ ਸਾਵਨਵਾਦੀ ਤੱਤਾਂ ਨੂੰ ਸ਼ਹਿ ਦੇ ਕੇ ਦੇਸ਼ ਦੇ ਧਰਮਨਿਰਪੱਖ ਜਮਹੂਰੀ ਢਾਂਚੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸਦੀ ਸ਼ਪੱਸ਼ਟ ਉਦਾਹਰਣ ਚੀਫ਼ ਜਸਟਿਸ ਉਪਰ ਜੁੱਤੀ ਸੁੱਟਣ ਵਾਲੇ ਸ਼ਖਸ ਬਾਰੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਚੁੱਪ ਇਹੀ ਇਸ਼ਾਰਾ ਕਰਦੀ ਹੈ। 

ਇਸੇ ਤਰ੍ਹਾਂ ਪੂਰਨ ਕੁਮਾਰ ਸਿੰਘ ਏ ਡੀ ਜੀ ਪੀ ਹਰਿਆਣਾ ਦੀ ਮੌਤ ਤੋਂ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਬੀਜੇਪੀ ਦੀ ਸੈਣੀ ਸਰਕਾਰ ਕੋਈ ਠੋਸ ਕਾਰਵਾਈ ਕਰਨ ਲਈ ਤਿਆਰ ਨਹੀਂ। ਏਨੇ ਉਚੇ ਅਹੁਦੇ ਉਪਰ ਬੈਠੇ ਇੱਕ ਅਫਸਰ ਨੂੰ ਉਸ ਦੀ ਜਾਤ ਕਰਕੇ ਜ਼ਲਾਲਤ ਦਾ ਸ਼ਿਕਾਰ ਹੋਣਾ ਪਿਆ ਇਹ ਬੇਹੱਦ ਮੰਦਭਾਗੀ ਗੱਲ ਹੈ। 

ਦੇਸ਼ ਵਿਚ ਸਧਾਰਨ ਦਲਿਤ ਵਰਗ ਦੇ ਲੋਕਾਂ ਦੀ ਕੀ ਦਸ਼ਾ ਹੈ ਇਸ ਘਟਨਾ ਤੋਂ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ। ਰਾਏਬਰੇਲੀ ਦੇ ਬੇਕਸੂਰ ਬਾਲਮੀਕੀ ਨੌਜਵਾਨ ਹਰੀ ਓਮ ਨੂੰ ਕੁਝ ਬੁਰਛਾਗਰਦਾਂ ਵੱਲੋਂ ਚੋਰੀ ਦਾ ਝੂਠਾ ਇਲਜਾਮ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 

ਯੂ ਪੀ ਵਿੱਚ ਯੋਗੀ ਦੀ ਅਗਵਾਈ ਵਾਲੀ ਬੀ ਜੇ ਪੀ ਸਰਕਾਰ ਦੇ ਸ਼ਾਸ਼ਨ ਵਿੱਚ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਰੋਜ਼ਾਨਾ ਸ਼ਰੇਆਮ ਵਾਪਰ ਰਹੀਆਂ ਹਨ। ਕੇਰਲਾ ਦੇ ਇੰਜੀਨੀਅਰ ਵੱਲੋਂ ਖੁਦਕਸ਼ੀ ਕਰਨ ਉਪਰੰਤ ਪ੍ਰਾਪਤ ਹੋਏ ਸੁਸਾਇਡ ਨੋਟ ਨੇ ਆਰ ਐਸ ਐਸ ਦੇ ਘਿਨਾਉਣੇ ਚਿਹਰੇ ਨੂੰ ਇਕ ਵਾਰ ਫਿਰ ਲੋਕਾਂ ਵਿੱਚ ਨੰਗਾ ਕਰ ਦਿੱਤਾ ਹੈ। ਅੱਜ ਦੇ ਇਸ ਰੋਸ ਮੁਜ਼ਾਹਰੇ ਮੌਕੇ ਹਾਜ਼ਰ ਆਗੂਆਂ ਵੱਲੋਂ ਵੀ ਇਹਨਾਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।

ਪਰ ਇਹ ਸੁਆਲ ਅਜੇ ਕਾਇਮ ਹੈ ਕਿ ਅਜਿਹੇ ਅਣਮਨੁੱਖੀ ਵਰਤਾਰੇ ਦੇ ਖਿਲਾਫ ਸਮੁੱਚੇ ਤੌਰ 'ਤੇ ਅਜਿਹੇ ਕਿਹੜੇ ਕਦਮ ਚੁੱਕੇ ਜਾਂ ਜਿਹਨਾਂ ਨਾਲ ਅਜਿਹੇ ਕਾਰਤਾਰੀਆਂ ਨੂੰ ਠੱਲ੍ਹ ਪੈ ਸਕੇ। 

No comments:

Post a Comment