Sunday, March 30, 2025

ਪ੍ਰਦੀਪ ਸ਼ਰਮਾ ਸਾਕਾਰ ਕਰਨਗੇ ਡਾ. ਐਸ ਐਨ ਸੇਵਕ ਦਾ ਸੁਤੰਤਰ ਸੋਚ ਵਾਲਾ ਸੁਪਨਾ

WhatsApp 29th March 2025 at  19:24 Regarding IPTA meet at Ludhiana 

ਇਪਟਾ ਪੰਜਾਬ ਦੀ ਲੁਧਿਆਣਾ ਇਕਾਈ ਦੇ ਗਠਨ ਮੌਕੇ ਬਣੇ ਪ੍ਰਧਾਨ


ਪਲੇਠਾ ਸੈਮੀਨਾਰ ਹੋਵੇਗਾ ਸਿਰੜੀ ਨਾਟਕਕਾਰ ਮਰਹੂਮ ਐਸ. ਐਨ. ਸੇਵਕ ਦੀ ਯਾਦ ’ਚ 

ਲੁਧਿਆਣਾ//ਚੰਡੀਗੜ੍ਹ: 29 ਮਾਰਚ 2025: (ਰੈਕਟਰ ਕਥੂਰੀਆ//ਕਾਮਰੇਡ ਸਕਰੀਨ ਡੈਸਕ)::

ਧੁੰਦਲੀਆਂ ਜਿਹੀਆਂ ਯਾਦਾਂ ਜ਼ਹਿਨ ਵਿਚ ਘੁੰਮ ਰਹੀਆਂ ਹਨ।  ਸੰਨ 1978 ਵਾਲੀ ਵਿਸਾਖੀ ਮੌਕੇ ਅੰਮ੍ਰਿਤਸਰ ਵਿੱਚ ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਹਿੰਸਕ ਟਕਰਾਓ ਹੋ ਚੁੱਕਿਆ ਸੀ। ਪੰਜਾਬ ਵਿੱਚ ਨਾਜ਼ੁਕ ਹਾਲਾਤ ਵਧਣ ਵਾਲੀ ਗੰਭੀਰ ਸਥਿਤੀ ਨੇ ਦਸਤਕ ਦੇ ਦਿੱਤੀ ਸੀ। 
ਆਉਣ ਵਾਲੇ ਭਵਿੱਖ ਵਿੱਚ ਹਿੰਸਕ ਟਕਰਾਓ ਦੇ ਸਿਲਸਿਲੇ ਸ਼ੁਰੂ ਹੋਣ ਦਾ ਖਦਸ਼ਾ ਵੀ ਸਾਹਮਣੇ ਸੀ। ਉਦੋਂ ਜਦੋਂ ਹਥਿਆਰਾਂ ਦੇ ਵਿਖਾਲੇ ਵਧਣ ਲੱਗ ਪਏ ਸਨ। ਧਮਕੀਆਂ  ਗਈ ਸੀ। ਉਦੋਂ ਕਲਮਾਂ ਅਤੇ ਸਟੇਜ ਵਾਲਿਆਂ ਨੇ ਸਭ ਤੋਂ ਪਹਿਲਾਂ ਭਾਂਪਿਆ ਕਿ ਗੱਲ ਬਹੁਤ ਜ਼ਿਆਦਾ ਵਿਗੜ ਸਕਦੀ ਹੈ। ਇਸ ਸੋਚ ਵਾਲੇ ਖਦਸ਼ੇ ਨੂੰ ਸਾਹਮਣੇ ਰੱਖ ਕੇ ਹੀ ਸਾਹਿਤ ਅਤੇ ਸਟੇਜ ਦੀ ਦੁਨੀਆ ਨਾਲ ਜੁੜੀ ਹੋਈ ਸ਼ਖ਼ਸੀਅਤ ਤੇਰਾ ਸਿੰਘ ਚੰਨ ਨੇ ਪੰਜਾਬ ਵਿੱਚ ਪੂਰੀ ਸਰਗਰਮੀ ਨਾਲ ਮੋਰਚਾ ਸੰਭਾਲਿਆ। ਸਮਾਂ ਸੱਚਮੁੱਚ ਭਿਆਨਕ   ਸੀ। ਜਲਦੀ ਹੀ ਇਹ ਖਦਸ਼ੇ ਸੱਚ ਵੀ ਸਾਬਿਤ ਹੋਣ ਲੱਗ ਪਏ ਸਨ। ਲੋਕਾਂ ਨੂੰ 1947 ਵਾਲੀ ਵੰਡ ਦੇ ਉਹ ਦਰਦਨਾਕ  ਦ੍ਰਿਸ਼ ਅੱਖਾਂ ਸਾਹਮਣੇ ਆਉਣ ਲੱਗੇ ਸਨ। 

ਲੁਧਿਆਣਾ ਵਿੱਚ ਸਨ 1979 ਦੌਰਾਨ ਇਪਟਾ ਦੀ ਹੰਗਾਮੀ ਕਿਸਮ ਦੀ ਮੀਟਿੰਗ ਦਾ ਆਯੋਜਨ ਵੀ ਹੋਇਆ ਅਤੇ ਪ੍ਰੋਗਰਾਮਾਂ ਦੀ ਸ਼ੁਰੂਆਤ ਵੀ। ਕਲਮਾਂ ਵਾਲਿਆਂ ਅਤੇ ਸਟੇਜ ਵਾਲਿਆਂ ਹਨੇਰੀਆਂ ਸਾਹਮਣੇ ਆਪਣੀ ਸਮਝ ਦੇ ਚਿਰਾਗ ਬਾਲ ਦਿੱਤੇ ਸਨ। ਸਟੇਜ ਨਾਲ ਸਬੰਧਤ ਡਰਾਮਿਆਂ ਦਾ ਮੰਚਨ ਵੀ ਸ਼ੁਰੂ ਹੋਇਆ। ਥਿਏਟਰ ਦੀ ਦੁਨੀਆ ਦੇ ਭੀਸ਼ਮ ਪਿਤਾਮਹ ਤੇਰਾ ਸਿੰਘ ਚੰਨ ਦੇ ਨਾਲ ਜਿਹੜੇ ਕੁਝ ਕੁ ਗਿਣਤੀ ਦੇ ਕਲਾਕਾਰ ਮੂਹਰੇ ਹੋ ਕੇ ਨਿੱਤਰੇ ਉਹਨਾਂ ਵਿੱਚ ਸਟੇਜ ਨੂੰ ਸਮਰਪਿਤ ਪ੍ਰਦੀਪ ਸ਼ਰਮਾ ਵੀ ਸੀ। ਸਰਕਾਰੀ ਨੌਕਰੀ ਦੇ ਬਾਵਜੂਦ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਸੌਖੀ ਨਹੀਂ ਸੀ ਪਰ ਪ੍ਰਦੀਪ ਸ਼ਰਮਾ ਸਰਗਰਮ ਰਹੇ। ਜਦੋਂ ਪੰਜਾਬ ਵਿੱਚ ਜ਼ਹਿਰੀਲੀ ਹਵਾ ਵਗਣ ਲੱਗੀ ਉਦੋਂ ਵੀ ਇਹ ਸਿਲਸਿਲਾ ਜਾਰੀ ਰਿਹਾ। ਕਦੇ  ਪੱਗ ਬੰਨ ਕੇ ਘਰੋਂ ਨਿਕਲ ਜਾਣਾ ਅਤੇ ਕਦੇ ਕੋਈ ਹੋਰ ਭੇਸ ਵਟਾ ਕੇ। ਗੋਲੀਆਂ ਅਤੇ ਬੰਬ ਧਮਾਕਿਆਂ ਦੀਆਂ ਅਵਾਜ਼ਾਂ ਵਿੱਚ ਇਪਟਾ ਚਰਖੇ ਦੀ ਘੂਕਰ ਦੇ ਨਾਲ ਨਾਲ ਲੋਕ ਗੀਤਾਂ ਦੇ ਬੋਲ ਬੁਲੰਦ ਕਰਦੀ ਰਹੀ--

ਮੁੜਿਆ ਲਾਮਾਂ ਤੋਂ....! ਸਾਡੇ ਘਰੀਂ ਬੜਾ ਰੁਜ਼ਗਾਰ--ਕਣਕਾਂ ਨਿੱਸਰ ਪਈਆਂ--ਘਰ ਆ ਕੇ ਝਾਤੀ ਮਾਰ..!

ਸੰਨ 1985 ਸ਼ੁਰੂ ਹੋ ਗਿਆ ਸੀ.ਬਲਿਊ ਸਟਾਰ ਓਪਰੇਸ਼ਨ ਹੋ ਚੁੱਕਿਆ ਸੀ, ਕਰਫਿਊ ਲੱਗੇ ਹੋਏ ਸਨ..ਪਿੰਡ ਪਿੰਡ ਦੇ ਘਰ ਘਰ ਸੋਗ ਵਰਗਾ ਮਾਹੌਲ ਸੀ..ਉਦੋਂ ਉਸ ਦਹਿਸ਼ਤ ਭਰੀ ਖਾਮੋਸ਼ੀ ਨੇ ਇਪਟਾ ਦੀਆਂ ਸਰਗਰਮੀਆਂ ਤੇ ਵੀ ਮਾੜਾ ਅਸਰ ਪਸਰ ਪਾਇਆ। ਹੋਲੀ ਹੋਲੀ ਇਪਟਾ ਦੀ ਆਵਾਜ਼ ਵਿੱਚ ਡੂੰਘੀ ਚੁੱਪ ਤੱਕ।  ਉਹ ਡੇੜ ਦੋ ਦਹਾਕੇ ਦਾ ਸਮਾਂ ਬੜਾ ਨਾਜ਼ੁਕ ਰਿਹਾ। 

ਇਹ ਦਹਿਸ਼ਤ ਭਰਿਆ ਮਾਹੌਲ ਪੰਜਾਬ ਦੇ ਬਾਹਰ ਵੀ ਬਣ ਚੁੱਕਿਆ ਸੀ। ਇੰਦੌਰ ਵਿੱਚ ਇਪਟਾ ਦਾ ਕੌਮੀ ਸਮਾਗਮ ਸੰਨ 2016 ਵਿੱਚ ਹੋਇਆ ਤਾਂ ਉਸ ਚੱਲਦੇ ਸਮਾਗਮ ਵਿੱਚ ਫਿਰਕਾਪ੍ਰਸਤ ਤਾਕਤਾਂ ਨੇ ਹਿੰਸਕ ਹਮਲਾ ਕਰ ਦਿੱਤਾ। ਇਹ ਵਰਤਾਰਾ ਬੇਹੱਦ ਭੈਅਭੀਤ ਕਰਨ ਵਾਲਾ ਸੀ। ਕੁਝ ਘੰਟੇ ਸੱਚਮੁੱਚ ਬੇਹੱਦ ਖੌਫਨਾਕ ਰਹੇ। ਸਮਾਗਮ ਜਬਰੀ ਬੰਦ ਕਰਾ ਦਿੱਤਾ ਗਿਆ ਸੀ। ਫਿਰ ਵੀ ਇਪਟਾ ਵਾਲਿਆਂ ਨੇ ਟਾਕਰਾ ਕੀਤਾ ਪਰ ਡਾਂਗਾਂ ਅਤੇ ਪੱਥਰਾਂ ਵਾਲਿਆਂ ਦਾ ਮੁਕਾਬਲਾ ਸਿਰਫ ਕਲਮਾਂ ਨਾਲ ਵੀ ਕਿਵੇਂ ਚੱਲਦਾ? ਉਸ ਨਾਜ਼ੁਕ ਦੌਰ ਸਮੇਂ ਜਿਹੜੇ ਲੋਕ ਇੰਦੌਰ ਸਮਾਗਮ ਵਿੱਚ ਹਾਜ਼ਰ ਸਨ ਉਹਨਾਂ ਵਿੱਚ ਪ੍ਰਦੀਪ ਸ਼ਰਮਾ ਵੀ ਸੀ। 

ਸਮਾਗਮ ਮੁੱਕਣ ਮਗਰੋਂ ਜਦੋਂ ਪੰਜਾਬ ਦੇ ਨਾਲ ਸਬੰਧਤ ਸਾਰੇ ਕਲਾਕਾਰ ਪੰਜਾਬ ਪੁੱਜੇ ਤਾਂ ਸਾਡੀ ਕੋਸ਼ਿਸ਼ ਰਹੀ ਕਿ ਇਸ ਹਮਲੇ ਦੇ ਖਿਲਾਫ ਲੋਕ ਰਾਏ ਲਾਮਬੰਦ ਕੀਤੀ ਜਾਏ। ਮੈਂ ਅਤੇ ਪ੍ਰਦੀਪ ਸ਼ਰਮਾ ਇਸ ਹਮਲੇ ਤੋਂ ਬਾਅਦ ਦੀ ਸਥਿਤੀ ਬਾਰੇ ਵਿਚਾਰਾਂ  ਕਰ ਰਹੇ ਸਾਂ। ਪੱਤਰਕਾਰੀ ਵਾਲੇ ਹੋਰ ਕਰ ਵੀ ਕੀ ਸਕਦੇ ਸਨ? ਅਚਾਨਕ ਪੰਜਾਬੀ ਭਵਨ ਵਿੱਚ ਲੁਧਿਆਣਾ ਵਿੱਚ ਸਾਡੇ ਸਾਹਮਣੇ ਆਏ ਸਵਰਗੀ ਡਾਕਟਰ ਐਸ ਐਨ ਸੇਵਕ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਪਟਾ ਦੇ ਸਮਾਗਮ ਉੱਤੇ ਹੋਏ ਹਮਲੇ ਖਿਲਾਫ ਆਪਣੇ ਵਿਚਾਰ ਕੈਮਰੇ ਸਾਹਮਣੇ ਰਿਕਾਰਡ ਕਰੂੰ ਦੀ ਕ੍ਰਿਪਾਲਤਾ ਕਰੋ। 

ਸੇਵਕ ਸਾਹਿਬ ਬੋਲੇ ਮੈਨੂੰ ਤਾਂ ਪਤਾ ਹੀ ਨਹੀਂ ਇਸ ਹਮਲੇ ਬਾਰੇ। ਜਦੋਂ ਅਸੀਂ ਆਪਣੇ ਮੋਬਾਈਲ ਫੋਨ ਤੋਂ ਸਭ ਕੁਝ ਦਿਖਾਇਆ ਤਾਂ ਕਹਿਣ ਲੱਗੇ ਹਾਂ ਮੈਂ ਵੀ ਖਬਰਾਂ ਪੜ੍ਹੀਆਂ ਹਨ ਪਰ ਇਹਨਾਂ ਨੂੰ ਕਹੋ ਪਹਿਲਾਂ ਇਪਟਾ ਨੂੰ ਆਪਣੀ ਜੇਬ ਵਿੱਚੋਂ ਬਾਹਰ ਤਾਂ ਕੱਢੋ!ਉਹਨਾਂ ਦਾ ਇਸ਼ਾਰਾ ਇਪਟਾ ਦੇ ਅਹੁਦਿਆਂ ਤੇ ਬਿਰਾਜਮਾਨ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦੇ ਅਹੁਦੇਦਾਰਾਂ ਵੱਲ ਸੀ। ਅਸੀਂ ਵਾਅਦਾ ਕੀਤਾ ਕਿ ਅਸੀਂ ਇਸ ਸੰਬੰਧੀ ਤੁਹਾਡੇ ਨਾਲ ਹਾਂ। 

ਹੁਣ ਜਦੋਂ ਇਪਟਾ ਦੀ ਲੁਧਿਆਣਾ ਮੀਟਿੰਗ ਦਾ ਆਯੋਜਨ ਹੋਇਆ ਤਾਂ ਉਹ ਸਭ ਕੁਝ ਯਾਦ ਆ ਰਿਹਾ ਹੈ। ਇਪਟਾ ਦੀ ਲੁਧਿਆਣਾ ਇਕਾਈ ਦਾ ਗਠਨ ਪੰਜਾਬੀ ਭਵਨ, ਲੁਧਿਆਣਾ ਵਿਖੇ ਇਪਟਾ ਦੇ ਸੂਬਾ ਪ੍ਰਧਾਨ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਹੋਇਆ। ਜਿਸ ਵਿਚ ਸਰਬਸੰਮਤੀ ਨਾਲ ਸਮਰਪਿਤ ਨਾਟ-ਕਰਮੀ ਪ੍ਰਦੀਪ ਸ਼ਰਮਾ ਪ੍ਰਧਾਨ ਚੁਣੇ ਗਏ। 

ਕਨੇਡਾ ਰਹਿੰਦੇ ਨਾਟਕਕਾਰ ਐਚ.ਐਸ.ਰੰਧਾਵਾ ਨੂੰ ਹਾਜ਼ਿਰ ਰੰਗਕਰਮੀਆਂ ਨੇ ਇਪਟਾ ਦੀ ਲੁਧਿਆਣਾ ਇਕਾਈ ਦਾ ਸਰਪ੍ਰਸਤ ਬਣ ਦੀ ਬੇਨਤੀ ਕੀਤੀ, ਜੋ ਉਨ੍ਹਾਂ ਪ੍ਰਵਾਨ ਕਰ ਲਈ।ਇਸ ਇੱਕਤਰਤਾ ਵਿਚ ਇਪਟਾ, ਪੰਜਾਬ ਦੇ ਮੀਤ ਪ੍ਰਧਾਨ ਅਮਨ ਭੋਗਲ, ਇਪਟਾ, ਚੰਡੀਗੜ੍ਹ ਦੇ ਜਨਰਲ ਸੱਕਤਰ ਕੇ.ਐਨ. ਸੇਖੋਂ ਚੰਡੀਗੜ੍ਹ ਤੋਂ ਉਚੇਚੇ ਤੌਰ ’ਤੇ ਪਹੁੰਚੇ।

ਇਸ ਮੌਕੇ ਮੀਟਿੰਗ ਵਿੱਚ ਮਨਦੀਪ ਕੌਰ ਭੰਮਰਾ, ਮੋਹੀ ਅਮਰਜੀਤ, ਤਿਰਲੋਚਨ ਸਿੰਘ, ਦਲਜੀਤ ਬਾਗ਼ੀ, ਰਾਜ ਕੁਮਾਰ ਸ਼ੁਭਮ ਅਨਮੋਲ ਸੂਦ ਅਤੇ ਇਪਟਾ ਬਾਲ ਰੰਗਕਰਮੀ ਰਿਆਜ਼ ਸ਼ਾਮਿਲ ਹੋਏ। ਇਪਟਾ, ਲੁਧਿਆਣਾ ਦਾ ਪਲੇਠਾ ਸੈਮੀਨਾਰ ਸਿਰੜੀ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਮਰਹੂਮ ਐਸ. ਐਨ. ਸੇਵਕ ਦੀ ਯਾਦ ’ਚ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ।ਇਹ ਜਾਣਕਾਰੀ ਪ੍ਰਦੀਪ ਸ਼ਰਮਾ ਦਿੰਦਿਆ ਕਿਹਾ ਕਿ ਸੈਮੀਨਾਰ ਵਿਚ ਸੇਵਕ ਹੋਰਾਂ ਦੀ ਰੰਮਮੰਚ ਨੂੰ ਦੇਣ ਤੋਂ ਇਲਾਵਾ ਉਨ੍ਹਾਂ ਦੇ ਨਾਟਕ ਦਾ ਮੰਚਣ ਵੀ ਹੋਵੇਗਾ।

ਹੁਣ ਦੇਖਣਾ ਹੈ ਕਿ ਪ੍ਰਦੀਪ ਸ਼ਰਮਾ ਡਾ ਐਸ ਐਨ ਸੇਵਕ ਦੀ ਸੁਤੰਤਰ ਸੋਚ ਵਾਲੇ ਥਿਏਟਰ ਦੀ ਭਾਵਨਾ ਅਤੇ ਆਪਣੇ ਵਾਅਦੇ ਨਾਲ ਕਿੰਨੀ ਜਲਦੀ ਅਤੇ ਕਿੰਨਾ ਕੁ ਸਹਿਯੋਗ ਕਰ ਪਾਉਂਦੇ ਹਨ। ਉਂਝ ਖੱਬੀ ਸਿਆਸਤ ਤੋਂ ਵੱਖਰੀ ਸੁਰ ਰੱਖਣ ਵਾਲੇ ਸੁਤੰਤਰ ਸੋਚ ਨਾਲ ਜੁੜੇ ਕਲਾਕਾਰਾਂ ਦਾ ਇਪਟਾ ਦੇ ਨੇੜੇ ਆਉਣਾ ਚੰਗਾ ਸ਼ਗਨ ਹੀ ਹੈ। ਉਮੀਦ ਹੈ ਕਿ ਪ੍ਰਦੀਪ ਸ਼ਰਮਾ ਇਸ ਰੁਝਾਨ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਸਹਾਇਕ ਹੋਣਗੇ। 

Saturday, March 29, 2025

ਹਾਸ਼ੀਏ 'ਤੇ ਪਏ ਮਜ਼ਦੂਰਾਂ ਦੀ ਦੁਰਦਸ਼ਾ ਪ੍ਰਤੀ ਸਰਕਾਰੀ ਬੇਪਰਵਾਹੀ ਖਿਲਾਫ ਤਿੱਖਾ ਰੋਸ

From M S Bhatia on Friday 28th March 2025 at 19:25 Regarding Pretest at Jantar Mantar New Delhi 

ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਉਸਾਰੀ ਮਜ਼ਦੂਰਾਂ ਵੱਲੋਂ ਵਿਸ਼ਾਲ ਮੋਰਚਾ

ਉਸਾਰੀ ਮਜ਼ਦੂਰਾਂ ਦੇ ਆਗੂ *ਵਿਜਯਨ ਕੁਨੀਸੇਰੀ  ਵੱਲੋਂ ਜਾਰੀ ਵਿਸ਼ੇਸ਼ ਬਿਆਨ                                 


ਨਵੀਂ ਦਿੱਲੀ: 28 ਮਾਰਚ 2025: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਡੈਸਕ)::

ਵਿਕਾਸ ਦੀਆਂ ਹਨੇਰੀਆਂ ਦਾ ਦਾਅਵਾ ਕਰਨ ਵਾਲੀ ਸੱਤਾ ਮਜ਼ਦੂਰਾਂ ਦੀ ਦੁਰਦਸ਼ਾ ਪ੍ਰਤੀ ਏਨੀ ਉਦਾਸੀਨ ਵੀ ਹੋ ਸਕਦੀ ਹੈ ਇਸਦਾ ਅਹਿਸਾਸ ਉਸ ਬਿਆਨ ਤੋਂ ਹੁੰਦਾ ਹੈ ਜਿਹੜਾ ਉਸਾਰੀ ਮਜ਼ਦੂਰ ਆਗੂ ਵਿਜਯਨ ਕੁਨੀਸੇਰੀ ਵੱਲੋਂ ਜਾਰੀ ਕੀਤਾ ਗਿਆ ਹੈ। 

ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਨਾਲ ਜੁੜੇ ਆਲ-ਇੰਡੀਆ ਕਨਫੈਡਰੇਸ਼ਨ ਆਫ਼ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਨੇ ਅੱਜ ਇੱਕ ਸੰਸਦ ਮੋਰਚਾ ਆਯੋਜਿਤ ਕੀਤਾ। ਜਿਸ ਵਿੱਚ ਦੇਸ਼ ਭਰ ਦੇ 25 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਲਗਭਗ 5000 ਉਸਾਰੀ ਕਾਮੇ ਜੰਤਰ-ਮੰਤਰ ਵਿੱਚ ਇਕੱਠੇ ਹੋਏ ਤਾਂ ਜੋ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਕਿ ਉਹ ਹਾਸ਼ੀਏ 'ਤੇ ਪਏ ਮਜ਼ਦੂਰਾਂ ਦੀ ਦੁਰਦਸ਼ਾ ਪ੍ਰਤੀ ਬੇਪਰਵਾਹੀ ਛੱਡੇ।

ਏਆਈਸੀਬੀਸੀਡਬਲਯੂ ਦੇ ਸੀਨੀਅਰ ਮੀਤ ਪ੍ਰਧਾਨ ਬਾਸੁਦੇਵ ਗੁਪਤਾ ਨੇ ਮੋਰਚੇ ਦੀ ਪ੍ਰਧਾਨਗੀ ਕੀਤੀ। ਵਿਜਯਨ ਕੁਨੀਸੇਰੀ ਜਨਰਲ ਸਕੱਤਰ (ਏਆਈਸੀਬੀਸੀਡਬਲਯੂ) ਨੇ ਮੰਗ ਚਾਰਟਰ ਪੇਸ਼ ਕੀਤਾ, ਐਮ. ਪ੍ਰਵੀਨ ਕੁਮਾਰ ਡਿਪਟੀ ਜਨਰਲ ਸਕੱਤਰ ਨੇ ਮੋਰਚੇ ਵਿੱਚ ਸਾਰਿਆਂ ਦਾ ਸਵਾਗਤ ਕੀਤਾ। ਏਆਈਟੀਯੂਸੀ ਦੇ ਜਨਰਲ ਸਕੱਤਰ ਅਮਰਜੀਤ ਕੌਰ ਨੇ ਧਰਨਾ ਪ੍ਰੋਗਰਾਮ ਦਾ ਉਦਘਾਟਨ ਕੀਤਾ। ਕੇ ਸੁਬਾਰਾਯਣ ਐਮਪੀ (ਸੀਪੀਆਈ), ਸੰਤੋਸ਼ ਕੁਮਾਰ ਐਮਪੀ (ਸੀਪੀਆਈ, ਰਾਜ ਸਭਾ) ਅਤੇ ਵਹਿਧਾ ਨਿਜ਼ਾਮ ਅਤੇ ਰਾਮਕ੍ਰਿਸ਼ਨ ਪਾਂਡਾ ਦੇ ਰਾਸ਼ਟਰੀ ਸਕੱਤਰਾਂ ਨੇ ਇਕੱਠ ਨੂੰ ਸੰਬੋਧਨ ਕੀਤਾ।

ਉਸਾਰੀ ਖੇਤਰ ਭਾਰਤ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 10 ਕਰੋੜ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਦਾ ਹੈ। ਜ਼ਿਆਦਾਤਰ ਕੰਮ ਅਸੰਗਠਿਤ ਖੇਤਰ ਵਿੱਚ  ਹੋ ਰਿਹਾ ਹੈ। ਕਾਨੂੰਨੀ ਤੌਰ ਤੇ ਸੁਰੱਖਿਆ ਦੀ ਘਾਟ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਦਾ ਸਭ ਤੋਂ ਵੱਧ ਸ਼ਿਕਾਰ ਬਣਾਉਂਦੀ ਹੈ। ਘੱਟੋ-ਘੱਟ ਉਜਰਤ ਕਾਨੂੰਨ, ਬਰਾਬਰ ਮਿਹਨਤਾਨਾ ਕਾਨੂੰਨ, ਜਣੇਪਾ ਲਾਭ, ਠੇਕਾ ਮਜ਼ਦੂਰ ਕਾਨੂੰਨ ਆਦਿ ਵਰਗੇ ਮੌਜੂਦਾ ਕਾਨੂੰਨਾਂ ਵਿੱਚੋਂ ਕੋਈ ਵੀ ਇਨ੍ਹਾਂ ਕਾਮਿਆਂ ਨੂੰ ਸਹਾਇਤਾ ਪ੍ਰਦਾਨ ਨਹੀਂ ਕਰਦਾ। ਇਹ ਆਬਾਦੀ ਦੇ ਸਮਾਜਿਕ ਤੌਰ 'ਤੇ ਦੱਬੇ-ਕੁਚਲੇ ਅਤੇ ਆਰਥਿਕ ਤੌਰ 'ਤੇ ਵਾਂਝੇ ਵਰਗਾਂ ਦਾ ਬਹੁਗਿਣਤੀ ਹਿੱਸਾ ਹਨ।

ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਫੈਸਲੇ ਵਿੱਚ, ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਐਕਟ 1996 ਅਤੇ ਇਮਾਰਤ ਅਤੇ ਹੋਰ ਨਿਰਮਾਣ ਮਜ਼ਦੂਰ ਭਲਾਈ ਸੈੱਸ ਐਕਟ, 1996 ਨੂੰ ਲਾਗੂ ਨਾ ਕਰਨ 'ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਸੰਸਦ ਦੁਆਰਾ ਬਣਾਏ ਗਏ ਇਨ੍ਹਾਂ ਕਾਨੂੰਨਾਂ ਨੂੰ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾ ਵੱਡੇ ਪੱਧਰ 'ਤੇ ਅਣਗੌਲਿਆ ਕੀਤਾ ਗਿਆ ਹੈ।

ਭਾਵੇਂ ਮੌਜੂਦਾ ਕਾਨੂੰਨ ਕਰਮਚਾਰੀਆਂ ਦੀ ਰੱਖਿਆ ਕਰਨ ਵਿੱਚ ਅਸਫਲ ਹਨ, ਪਰ ਕਿਰਤ ਕੋਡ ਇਸਨੂੰ ਹੋਰ ਵੀ ਬਦਤਰ ਬਣਾ ਦੇਣਗੇ। ਉਸਾਰੀ ਕਾਮੇ ਆਪਣੇ ਕਾਨੂੰਨੀ ਅਧਿਕਾਰਾਂ ਲਈ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹਨ। ਇਹ ਸੰਸਦ ਮੋਰਚਾ ਰੋਜ਼ੀ-ਰੋਟੀ ਲਈ ਗੰਭੀਰ ਸੰਘਰਸ਼ਾਂ ਦੀ ਲੜੀ ਵਿੱਚ ਇੱਕ ਹੋਰ ਹੈ।

ਕੇ ਸੁਬਾਰਾਯਣ -ਐਮਪੀ ਨੇ ਕਿਰਤ ਅਤੇ ਰੁਜ਼ਗਾਰ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਏਆਈਸੀਬੀਸੀਡਬਲਯੂ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ।

 ਮੰਗਾਂ ਵਿੱਚ ਸ਼ਾਮਲ ਹਨ:

1. ਕਿਰਤ ਕੋਡਾਂ ਨੂੰ ਰੱਦ ਕਰੋ ਅਤੇ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਐਕਟ ਨੂੰ ਸਖ਼ਤੀ ਨਾਲ ਲਾਗੂ ਕਰੋ

2. ਕੰਮ ਦੀ ਖ਼ਤਰਨਾਕ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਈਐਸ ਆਈ ਅਧੀਨ ਸਾਰੇ ਉਸਾਰੀ ਕਾਮਿਆਂ ਨੂੰ ਸ਼ਾਮਲ ਕਰੋ।

3. ਉਸਾਰੀ ਕਾਮਿਆਂ ਲਈ ਬੋਨਸ , ਪੀਐਫ, ਗ੍ਰੈਚੁਟੀ ਅਤੇ ਤਿਉਹਾਰ ਭੱਤੇ ਲਈ ਕਾਨੂੰਨੀ ਪ੍ਰਬੰਧ ਕਰੋ

4. ਘੱਟੋ-ਘੱਟ ਉਜਰਤ 36000 ਰੁਪਏ ਪ੍ਰਤੀ ਮਹੀਨਾ ਤੱਕ ਵਧਾਈ ਜਾਣੀ ਚਾਹੀਦੀ ਹੈ (ਜੋ 15ਵੀਂ  ਆਈ ਐਲ ਸੀ  ਦੇ ਦਿਸ਼ਾ-ਨਿਰਦੇਸ਼ਾਂ ਅਤੇ ਰੈਪਟਕੋਸ ਅਤੇ ਬ੍ਰੇਟ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਗਿਣੀ ਜਾਂਦੀ ਹੈ)

5. ਘੱਟੋ-ਘੱਟ ਪੈਨਸ਼ਨ 6000 ਰੁਪਏ ਤੱਕ ਵਧਾਈ ਜਾਣੀ ਚਾਹੀਦੀ ਹੈ

6. ਸਾਰੇ ਭੂਮੀਹੀਣ ਉਸਾਰੀ ਕਾਮਿਆਂ  ਲਈ ਜ਼ਮੀਨ ਅਤੇ ਰਿਹਾਇਸ਼ ਪ੍ਰਦਾਨ ਕਰੋ

7. ਵੱਖਰੇ ਕਾਨੂੰਨ ਰਾਹੀਂ ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਉਪਾਅ ਯਕੀਨੀ ਬਣਾਓ।

8. ਸੈੱਸ ਦੀ ਰਕਮ ਨੂੰ 2% ਤੱਕ ਵਧਾਓ, ਫੰਡ ਨੂੰ ਵਧਾਉਣ ਲਈ ਸਹੀ ਸੰਗ੍ਰਹਿ ਯਕੀਨੀ ਬਣਾਓ

9 ਫੰਡ ਦੀ ਸਹੀ ਵਰਤੋਂ ਲਈ ਨਿਗਰਾਨੀ ਕਮੇਟੀਆਂ ਸਥਾਪਤ ਕਰੋ।

10. ਭਲਾਈ ਬੋਰਡਾਂ ਰਾਹੀਂ ਜਣੇਪਾ ਲਾਭ ਐਕਟ ਵਿੱਚ ਨਿਰਧਾਰਤ ਜਣੇਪਾ ਲਾਭ ਦੀ ਅਦਾਇਗੀ ਯਕੀਨੀ ਬਣਾਓ।

ਇਹ ਸੰਸਦ ਮੋਰਚਾ ਵਿਆਪਕ ਅਤੇ ਸੰਘਰਸ਼ਸ਼ੀਲ ਇਕੱਠ ਵਜੋਂ ​​ਸਫਲ ਰਿਹਾ ਹੈ। ਪਰ ਮਾਮਲੇ ਦੀ ਜੜ੍ਹ ਭਾਜਪਾ ਸਰਕਾਰ ਦੀਆਂ ਮਜ਼ਦੂਰਾਂ ਦੇ ਅਸਲ ਰੋਜ਼ੀ-ਰੋਟੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਨੀਤੀਆਂ ਵਿੱਚ ਤਬਦੀਲੀ 'ਤੇ ਨਿਰਭਰ ਕਰਦੀ ਹੈ।

*ਵਿਜਯਨ ਕੁਨੀਸੇਰੀ ਆਲ ਇੰਡੀਆ ਕਨਫੈਡਰੇਸ਼ਨ ਆਫ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼  ਦੇ ਜਨਰਲ ਸਕੱਤਰ ਹਨ ਅਤੇ ਇਹ ਸੰਗਠਨ ਏਟਕ ਨਾਲ ਸਬੰਧਿਤ ਹੈ। 

Sunday, March 9, 2025

ਅਰੁਣਾ ਆਸਫ਼ ਅਲੀ>ਇਤਿਹਾਸ ਦੀ ਵੀ ਨਾਇਕਾ ਅਤੇ ਮੀਡੀਆ ਦੀ ਵੀ

M S Bhatia Sent on 23rd February 2025 at 18:51 WhatsApp Comrade Screen 

ਅੱਜ ਦੇ ਦੌਰ ਦੀ ਵੀ ਪ੍ਰੇਰਨਾ ਸਰੋਤ:ਅੱਜ ਵੀ ਪ੍ਰਸੰਗਿਕ ਹੈ 

ਲੇਖਕ: ਅਨਿਲ ਰਾਜੀਮਵਾਲੇ                                        ਅਨੁਵਾਦ: ਐਮ ਐਸ ਭਾਟੀਆ 


ਲੁਧਿਆਣਾ
: 8 ਮਾਰਚ 2025: (ਕਾਮਰੇਡ ਸਕਰੀਨ ਡੈਸਕ)::

ਅਰੁਣਾ ਗਾਂਗੁਲੀ ਦਾ ਜਨਮ 16 ਜੁਲਾਈ 1909 ਨੂੰ ਕਾਲਕਾ  ਵਿੱਚ ਇੱਕ ਬੰਗਾਲੀ ਬ੍ਰਹਮੋ ਪਰਿਵਾਰ ਵਿੱਚ ਹੋਇਆ ਸੀ। ਉਸਦੇ ਮਾਤਾ-ਪਿਤਾ, ਬੰਗਾਲ ਤੋਂ ਕਾਲਕਾ ਚਲੇ ਗਏ ਸਨ, ਕਿਉਂਕਿ ਉਸ ਦੇ ਪਿਤਾ ਰੇਲਵੇ ਕੇਟਰਿੰਗ ਦੇ ਇੰਚਾਰਜ ਵਜੋਂ ਕੰਮ ਕਰਦੇ ਸਨ।

ਮੂਲ ਲੇਖਕ ਅਨਿਲ ਰਾਜਿਮਵਾਲੇ 
ਅਰੁਣਾ ਦੋ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਉਸਨੇ ਅਤੇ ਉਸਦੀ ਛੋਟੀ ਭੈਣ ਪੂਰਨਿਮਾ ਨੇ ਲਾਹੌਰ ਵਿੱਚ 'ਕਾਨਵੈਂਟ ਆਫ਼ ਸੈਕਰਡ ਹਾਰਟ' ਵਿੱਚ ਪੜ੍ਹਾਈ ਕੀਤੀ ਕਿਉਂਕਿ ਉਸਦੇ ਪਿਤਾ ਉੱਥੇ ਹੀ ਇੱਕ ਪੱਤਰਕਾਰ ਬਣ ਗਏ ਸਨ । ਅਰੁਣਾ ਨੂੰ ਸਕੂਲ ਵਿੱਚ ਆਇਰੀਨ ਕਿਹਾ ਜਾਂਦਾ ਸੀ। ਅਧਿਆਤਮਵਾਦ ਅਤੇ 'ਅਣਜਾਣ' ਵਿੱਚ ਵਿਸ਼ਵਾਸ ਰੱਖਣ ਵਾਲੀ, ਉਹ ਰੋਮਨ ਕੈਥੋਲਿਕ ਚਰਚ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਇੱਕ ਨਨ ਬਣਨ ਬਾਰੇ ਵੀ ਸੋਚਿਆ । ਇਸ ਕਰਕੇ ਉਸਦੇ ਮਾਤਾ-ਪਿਤਾ  ਨੂੰ ਇਸ ਦਾ ਸਦਮਾ   ਲੱਗਿਆ। ਇਸ ਵਾਰ ਉਸਨੂੰ  ਨੈਨੀਤਾਲ ਭੇਜ ਦਿੱਤਾ ਗਿਆ ਅਤੇ ਇਸ ਵਾਰ ਇੱਕ ਪ੍ਰੋਟੈਸਟੈਂਟ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਹੀ ਉਸ ਦੇ ਪਿਤਾ  ਨੇ ਇੱਕ ਹੋਟਲ ਖੋਲ ਲਿਆ।

ਅਰੁਣਾ ਬਹੁਤ ਕੁਝ ਪੜ੍ਹਦੀ ਸੀ: ਕਲਾਸਿਕ, ਸਾਹਿਤ, ਫਿਲੋਸਫੀ , ਰਾਜਨੀਤੀ, ਆਦਿ। ਉਸਨੇ ਸ਼ੁਰੂ  ਵਿਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੀ ਰੋਜ਼ੀ-ਰੋਟੀ ਆਪ ਕਮਾਉਣਾ ਚਾਹੁੰਦੀ ਸੀ।  ਇਸ ਲਈ ਉਹ ਰਹਿਣ ਲਈ ਕਲਕੱਤਾ ਚਲੀ ਗਈ ਅਤੇ ਗੋਖਲੇ ਮੈਮੋਰੀਅਲ ਗਰਲਜ਼ ਸਕੂਲ ਵਿੱਚ ਪੜ੍ਹਾਉਣ ਲੱਗ ਪਈ। ਉਹ ਇੰਗਲੈਂਡ ਜਾਣਾ ਚਾਹੁੰਦੀ ਸੀ ਪਰ ਫਿਰ ਉਸ ਦੀ ਜ਼ਿੰਦਗੀ ਵਿੱਚ  ਇੱਕ ਨਵਾਂ ਮੋੜ ਆਇਆ। 

ਨਵੀਂ ਜ਼ਿੰਦਗੀ

ਅਰੁਣਾ ਅਤੇ ਪੂਰਨਿਮਾ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਇਲਾਹਾਬਾਦ ਗਈਆਂ ਸਨ। ਜਦੋਂ ਪੂਰਨਿਮਾ ਦਾ ਵਿਆਹ ਦਿੱਲੀ ਵਿੱਚ ਬੈਨਰਜੀ ਨਾਲ ਹੋਇਆ ਤਾਂ ਉਸਦਾ ਦੋਸਤ ਆਸਫ਼ ਅਲੀ ਜੋ ਵਕੀਲ ਸੀ  ਉੱਥੇ ਆਇਆ ਸੀ ਅਤੇ ਉਹ ਅਰੁਣਾ ਨੂੰ ਮਿਲਿਆ। ਉਨ੍ਹਾਂ ਦੀ ਦੋਸਤੀ ਹੋਈ ਅਤੇ ਅੰਤ ਵਿੱਚ ਵਿਆਹ ਹੋ ਗਿਆ। ਇਕ ਤਾਂ ਵੱਖਰੇ ਭਾਈਚਾਰੇ ਦਾ ਹੋਣ  ਕਰਕੇ ਅਤੇ ਦੂਜਾ ਉਮਰ ਵਿੱਚ ਵੱਡੇ ਅੰਤਰ ਕਾਰਨ ਸਾਰਿਆਂ ਨੇ ਵਿਆਹ ਦਾ ਵਿਰੋਧ ਕੀਤਾ। ਅਰੁਣਾ ਉਸ ਵੇਲੇ ਸਿਰਫ਼ 19 ਸਾਲ ਦੀ ਸੀ ਜਦੋਂ ਕਿ ਆਸਫ਼ ਅਲੀ 41 ਸਾਲ ਦਾ ਸੀ।

ਰਾਜਨੀਤੀ ਵਿੱਚ ਦਾਖਲਾ ਅਤੇ ਜੇਲ ਯਾਤਰਾ 

ਉਦੋਂ ਤੱਕ ਅਰੁਣਾ ਨੂੰ ਆਮ ਤੌਰ 'ਤੇ ਰਾਜਨੀਤੀ ਅਤੇ ਖਾਸ ਕਰਕੇ ਖਾਦੀ  ਨਾਪਸੰਦ ਸੀ!

ਅਨੁਵਾਦਕ-ਐਮ ਐਸ ਭਾਟੀਆ 
ਇਸ ਦੌਰਾਨ ਗਾਂਧੀ ਜੀ ਨੇ ਆਪਣਾ ਲੂਣ ਦਾ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ। ਆਸਫ਼ ਅਲੀ ਇਸ ਵਿੱਚ ਸ਼ਾਮਲ ਹੋ ਗਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਰੁਣਾ ਵੀ ਇਸ ਵਿੱਚ ਸ਼ਾਮਲ ਹੋ ਗਈ ਅਤੇ ਇੱਕ ਭਾਸ਼ਣ ਵੀ ਦਿੱਤਾ। ਦਿੱਲੀ ਦੇ ਮੁੱਖ ਕਮਿਸ਼ਨਰ 'ਚੰਗੇ ਵਿਵਹਾਰ' ਅਤੇ ਰਾਜਨੀਤੀ ਵਿੱਚ ਭਾਗੀਦਾਰੀ ਨਾ ਕਰਨ ਦਾ ਵਾਅਦਾ ਚਾਹੁੰਦੇ ਸਨ। ਪਰ ਅਰੁਣਾ ਨੇ ਇਨਕਾਰ ਕਰ ਦਿੱਤਾ ਅਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ।

ਰਿਹਾ ਹੋਣ 'ਤੇ ਉਸਦਾ ਬਹੁਤ ਵੱਡਾ ਸਵਾਗਤ ਹੋਇਆ; ਇੱਥੋਂ ਤੱਕ ਕਿ ਖਾਨ ਅਬਦੁਲ ਗਫ਼ਾਰ ਖਾਨ ਵੀ ਮਿਲਣ ਆਏ। ਉਸਨੂੰ 1932 ਵਿੱਚ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ।  ਜਦੋਂ ਉਸਨੇ 200 ਰੁਪਏ ਦਾ ਜੁਰਮਾਨਾ ਜਮ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਪੁਲਿਸ ਉਸਦੇ ਘਰੋਂ ਮਹਿੰਗੀਆਂ ਸਾੜੀਆਂ ਚੁੱਕ ਕੇ ਲੈ ਗਈ! ਉਸਨੂੰ ਦਿੱਲੀ ਅਤੇ ਅੰਬਾਲਾ ਜੇਲ੍ਹਾਂ ਵਿੱਚ ਬਹੁਤ ਹੀ ਮਾੜੀਆਂ ਹਾਲਤਾਂ ਵਿੱਚ ਰੱਖਿਆ ਗਿਆ। ਅੰਬਾਲਾ ਵਿੱਚ ਤਾਂ ਇਕਾਂਤ ਕੈਦ ਵਿਚ ।

ਰਿਹਾਈ ਤੋਂ ਬਾਅਦ, ਉਹ ਲਗਭਗ ਦਸ ਸਾਲਾਂ ਲਈ ਰਾਜਨੀਤੀ ਤੋਂ ਦੂਰ ਰਹੀ, ਸਿਵਾਏ ਕੁਝ ਮਹਿਲਾ ਕਾਨਫਰੰਸਾਂ ਆਦਿ ਵਿੱਚ ਸ਼ਾਮਲ ਹੋਣ ਦੇ। ਉਸਨੇ ਦਿੱਲੀ ਪ੍ਰਦੇਸ਼ ਕਾਂਗਰਸ ਵਿੱਚ ਦੇਸ਼ਬੰਧੂ ਗੁਪਤਾ-ਆਸਿਫ ਅਲੀ ਸਮੂਹ ਦਾ ਸਮਰਥਨ ਕੀਤਾ।

ਗਾਂਧੀ ਜੀ ਨੇ 1940 ਵਿੱਚ ਜੰਗ ਦੇ ਵਿਰੁੱਧ ਸੱਤਿਆਗ੍ਰਹਿ ਸ਼ੁਰੂ ਕੀਤਾ। ਉਹਨਾਂ ਨੇ ਅਰੁਣਾ ਨੂੰ ਸੱਤਿਆਗ੍ਰਹੀਆਂ ਵਿੱਚੋਂ ਇੱਕ ਵਜੋਂ ਚੁਣਿਆ। ਉਸਨੂੰ ਪਹਿਲਾਂ ਲਾਹੌਰ ਜੇਲ੍ਹ ਅਤੇ ਬਾਅਦ ਵਿੱਚ ਲਾਹੌਰ ਮਹਿਲਾ ਜੇਲ੍ਹ ਭੇਜ ਦਿੱਤਾ ਗਿਆ। ਉਸਨੇ ਜੇਲ ਅੰਦਰ ਬਹੁਤ ਕੰਮ ਕੀਤਾ। ਉਸਨੇ ਸੀ ਕਲਾਸ ਦੀ ਮੰਗ ਕੀਤੀ ਜੋ ਉਸ ਨੂੰ ਦਿੱਤੀ ਗਈ ਅਤੇ ਉਸਨੂੰ ਇੱਕ ਵੱਖਰਾ ਕਮਰਾ ਮਿਲ ਗਿਆ ਜਿਸਨੂੰ ਉਸਨੇ ਚੰਗੀ ਤਰ੍ਹਾਂ ਸਜਾਇਆ। ਉਹ ਮਹਿਲਾ ਕੈਦੀਆਂ ਨੂੰ ਹਫਤਾਵਾਰੀ ਖ਼ਬਰਾਂ ਸੁਣਾਉਂਦੀ ਸੀ।

1942: ਇਤਿਹਾਸ ਦੇ ਪੰਨਿਆਂ ਵਿੱਚ

ਰਿਹਾਈ ਤੋਂ ਬਾਅਦ, ਉਹ ਆਸਫ ਅਲੀ ਦੇ ਨਾਲ 1942 ਵਿੱਚ ਬੰਬਈ ਵਿੱਚ ਕਾਂਗਰਸ ਸੈਸ਼ਨ ਵਿੱਚ ਗਈ। ਆਸਫ ਅਲੀ ਇੱਕ ਮਹੱਤਵਪੂਰਨ ਨੇਤਾ ਸੀ। ਅਰੁਣਾ ਉੱਥੇ ਕਾਫ਼ੀ ਮਸ਼ਹੂਰ ਹੋ ਗਈ, ਹਰ ਕਿਸੇ ਨਾਲ ਗੱਲ ਕਰਦੀ ਸੀ, ਪਰ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਗਲੇ ਹੀ ਦਿਨ ਉਹ ਇਤਿਹਾਸ ਰਚ ਦੇਵੇਗੀ।

ਅਗਲੇ ਦਿਨ, 9 ਅਗਸਤ 1942 ਨੂੰ ਮੁੱਖ ਕਾਂਗਰਸੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਵੇਂ ਹੀ ਉਸਨੂੰ ਇਸ ਬਾਰੇ ਪਤਾ ਲੱਗਾ, ਉਹ ਬੋਰੀ ਬਾਂਦਰ ਸਟੇਸ਼ਨ ਵੱਲ ਭੱਜੀ, ਜਿੱਥੋਂ ਰੇਲਗੱਡੀ ਕੈਦੀਆਂ ਨੂੰ ਲੈ ਕੇ  ਰਵਾਨਾ ਹੋਣ ਵਾਲੀ ਸੀ। ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਨੇ  ਜ਼ਬਰਦਸਤੀ ਰੇਲ ਗੱਡੀ ਵਿੱਚ ਅਤੇ ਉਸ ਨੇ ਨਹਿਰੂ, ਗਾਂਧੀ ਜੀ ਅਤੇ ਹੋਰਾਂ ਨੂੰ ਗੰਭੀਰ ਮੁਦਰਾ ਵਿੱਚ ਦੇਖਿਆ।

ਹਫਤਾਵਾਰੀ ਪਰਚੇ ਲਿੰਕ ਦੇ
ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸੀ
ਅਰੁਣਾ ਆਸਫ਼ ਅਲੀ 
ਵੱਡੇ ਆਗੂਆਂ ਨੂੰ ਗ੍ਰਿਫਤਾਰ ਕੀਤੇ ਜਾਣ ਕਰਕੇ ਉਹ ਗੁੱਸੇ ਨਾਲ ਭੜਕ ਰਹੀ ਸੀ ਜਿਸਨੂੰ ਉਹ 'ਪਰਲ ਹਾਰਬਰ ਵਿਧੀ' ਕਹਿੰਦੀ ਸੀ। ਭੜਕੀ ਹੋਈ ਉਹ ਹੁਣ ਮਸ਼ਹੂਰ ਗੋਵਾਲੀਆ ਟੈਂਕ ਮੈਦਾਨ ਗਈ, ਜਿੱਥੇ  ਮੌਲਾਨਾ ਆਜ਼ਾਦ ਨੇ ਤਿਰੰਗਾ ਲਹਿਰਾਉਣਾ ਸੀ। ਉਸਨੇ ਇੱਕ ਪੁਲਿਸ ਅਧਿਕਾਰੀ ਨੂੰ ਝੰਡੇ ਨੂੰ ਉਤਾਰਨ ਦਾ ਹੁਕਮ ਦਿੰਦੇ ਸੁਣਿਆ। ਇਸ ਤੋਂ ਪਹਿਲਾਂ ਕਿ ਪੁਲਿਸ ਝੰਡਾ ਉਤਾਰ ਦਿੰਦੀ ਅਰੁਣਾ ਨੇ ਅੱਗੇ ਵਧ ਕੇ ਝੰਡਾ ਲਹਿਰਾ ਦਿਤਾ । ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਭੀੜ ਨੇ ਜਲੂਸ ਦਾ ਰੂਪ ਧਾਰਨ ਕਰ ਲਿਆ ਅਤੇ ਕਾਂਗਰਸ ਦਫ਼ਤਰ ਵੱਲ ਚਲੀ ਗਈ। ਦਸ ਮਿੰਟਾਂ ਦੇ ਅੰਦਰ ਝੰਡਾ ਉਤਾਰ ਦਿੱਤਾ ਗਿਆ ਅਤੇ ਇੱਕ ਪੁਲਿਸ ਅਧਿਕਾਰੀ ਨੇ ਉਸਨੂੰ ਅੱਡੀ ਹੇਠ ਮਸਲ ਦਿੱਤਾ। ਉੱਥੇ ਹੀ ਅਰੁਣਾ ਆਸਫ਼ ਅਲੀ ਨੇ 'ਬ੍ਰਿਟਿਸ਼ ਰਾਜ ਨੂੰ ਉਖਾੜ ਸੁੱਟਣ ਤੱਕ ਲੜਨ' ਦੀ ਸਹੁੰ ਖਾਧੀ। ਲਾਠੀਚਾਰਜ ਅਤੇ ਗੋਲੀਬਾਰੀ ਹੋਈ।

ਅਰੁਣਾ ਦਿੱਲੀ ਵਾਪਸ ਆ ਗਈ ਅਤੇ ਤੁਰੰਤ ਭੂੰਮੀਗਤ  ਹੋ ਗਈ। ਉਹ ਪੂਰੇ ਢਾਈ ਸਾਲ ਦੇਸ਼ ਭਰ ਵਿੱਚ ਘੁੰਮਦੀ ਰਹੀ, ਲਗਭਗ ਇੱਕ ਰੂਪੋਸ਼ ਇਨਕਲਾਬੀ ਦੇ ਰੂਪ ਵਿੱਚ। ਉਸਨੇ ਬਹੁਤ ਸਾਰੇ ਸਮੂਹਾਂ ਅਤੇ ਅੰਦੋਲਨਾਂ ਦਾ ਆਯੋਜਨ ਕੀਤਾ।

ਗ੍ਰਿਫ਼ਤਾਰੀ ਲਈ ਇਨਾਮ

ਬ੍ਰਿਟਿਸ਼ ਸਰਕਾਰ ਨੇ ਉਸਦੀ ਗ੍ਰਿਫ਼ਤਾਰੀ ਲਈ 2000 ਰੁਪਏ ਦਾ ਇਨਾਮ ਐਲਾਨਿਆ ਸੀ, ਪਰ ਉਹ ਉਨਾਂ ਦੀ ਪਹੁੰਚ ਤੋਂ ਬਾਹਰ ਰਹੀ। ਬ੍ਰਿਟਿਸ਼ ਅਫ਼ਸਰ ਨੇ ਆਪਣੇ ਉੱਚ ਅਧਿਕਾਰੀ ਨੂੰ ਦੱਸਿਆ ਕਿ  ਦਿੱਲੀ ਦੇ 9 ਲੱਖ ਲੋਕਾਂ ਦੁਆਰਾ ਉਸਨੂੰ ਪਨਾਹ ਦਿੱਤੀ ਜਾ ਰਹੀ ਹੈ। 

ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ਨਾਲ ਮੱਤਭੇਦ 

ਕੈਦੀਆਂ ਦੀ ਰਿਹਾਈ ਤੋਂ ਬਾਅਦ 1945 ਵਿੱਚ ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ ਨੇ ਇੱਕ ਮੀਟਿੰਗ ਕੀਤੀ। ਇਸ ਨੇ 1942 ਅਤੇ ਅਹਿੰਸਾ 'ਤੇ ਇੱਕ ਮਤਾ ਪਾਸ ਕੀਤਾ। ਵਾਇਸਰਾਏ ਨੇ ਕਾਂਗਰਸ 'ਤੇ ਪੂਰੇ ਦੇਸ਼ ਵਿੱਚ ਹਿੰਸਾ ਫੈਲਾਉਣ ਦਾ ਦੋਸ਼ ਲਗਾਇਆ। ਉਸੇ ਸਮੇਂ ਵਾਇਸਰਾਏ ਨੇ ਅਰੁਣਾ ਆਸਫ਼ ਅਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਕ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਦੀ ਪਤਨੀ ਨੇ ਭੀੜ ਨੂੰ ਵੱਡੇ ਪੱਧਰ 'ਤੇ ਹਿੰਸਾ ਲਈ ਭੜਕਾਇਆ ਸੀ ਅਤੇ ਬ੍ਰਿਟਿਸ਼ ਸਰਕਾਰ ਦੇ ਯੁੱਧ-ਯਤਨਾਂ ਨੂੰ ਸਾਬੋਤਾਜ ਕਰ ਰਹੀ ਸੀ।

ਅਰੁਣਾ ਆਸਫ਼ ਅਲੀ ਨੇ ਵਾਇਸਰਾਏ ਦੇ ਪ੍ਰਚਾਰ ਦਾ ਵਿਰੋਧ ਕੀਤਾ। ਉਸਨੇ ਕੇਂਦਰੀ ਵਰਕਿੰਗ ਕਮੇਟੀ ਦੇ ਮਤੇ ਦੇ ਕੁਝ ਨੁਕਤਿਆਂ ਦਾ ਵੀ ਖੰਡਨ ਕੀਤਾ। ਉਸਨੇ "ਭਾਰਤ ਦੇ ਕਿਸੇ ਹਿੱਸੇ" ਤੋਂ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੱਚ ਨਹੀਂ ਹੈ ਕਿ ਕਾਂਗਰਸੀ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਭੀੜ ਬੇਕਾਬੂ ਹੋ ਗਈ ਸੀ ਅਤੇ ਆਪਣੇ ਆਪ  ਕਾਰਵਾਈ ਕਰ ਰਹੀ ਸੀ।  ਪਿੱਛੇ ਰਹਿ ਗਏ ਆਗੂ ਆਪਣੇ ਕੰਮਾਂ ਵਿੱਚ ਕਾਂਗਰਸ ਦੇ ਮਤੇ ਦੀ ਪਾਲਣਾ ਕਰਨ ਲਈ ਕਾਫ਼ੀ ਜ਼ਿੰਮੇਵਾਰ ਸਨ। ਉਸਨੇ ਕਿਹਾ ਕਿ ਪੁਲਿਸ ਦਮਨ ਅਕਸਰ ਅਜਿਹੀ ਸਥਿਤੀ ਪੈਦਾ ਕਰਦਾ ਹੈ ਜਿਸ ਵਿੱਚ ਅਹਿੰਸਾ ਨੂੰ ਇਸ ਦੇ ਸਹੀ ਅਰਥਾਂ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ ਸੀ। ਕੇਂਦਰੀ ਵਰਕਿੰਗ ਕਮੇਟੀ ਨੇ ਪਿਛਲੇ ਤਿੰਨ ਸਾਲਾਂ ਦੀਆਂ ਘਟਨਾਵਾਂ ਨੂੰ ਘਟਾ ਕੇ ਦੇਖਿਆ ਸੀ।

ਅਰੁਣਾ ਦਾ ਸਟੈਂਡ

ਰੋਜ਼ਾਨਾ 'ਪੈਟ੍ਰਿਆਟ' ਦੀ ਇੱਕ ਝਲਕ 
25 ਜਨਵਰੀ 1946 ਨੂੰ ਅਰੁਣਾ ਵਿਰੁੱਧ ਵਾਰੰਟ ਵਾਪਸ ਲੈ ਲਿਆ ਗਿਆ। ਉਹ ਕਲਕੱਤਾ ਗਈ ਅਤੇ ਦੇਸ਼ਬੰਧੂ ਪਾਰਕ ਵਿੱਚ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕੀਤਾ ਜਿਸਦੀ ਸਟੇਜ ਦੀ ਰਚਨਾ ਨਿਊ ਥੀਏਟਰਜ਼ ਦੇ ਮਸ਼ਹੂਰ ਕਲਾ ਨਿਰਦੇਸ਼ਕ ਸੌਰੇਨ ਸੇਨ ਦੁਆਰਾ ਕੀਤੀ ਗਈ ਸੀ। ਵੇਵਲ ਦੀ ਆਲੋਚਨਾ ਕਰਦੇ ਹੋਏ, ਉਸਨੇ ਕਿਹਾ ਕਿ  ਭਾਰਤੀ ਹੀ ਆਪਣੀ ਆਜ਼ਾਦੀ ਦੀ ਮਿਤੀ ਤੈਅ ਕਰਨਗੇ, ਅੰਗਰੇਜ਼ ਨਹੀਂ। ਉਸਨੇ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ।

ਦਿੱਲੀ ਜਾਂਦੇ ਸਮੇਂ ਸਟੇਸ਼ਨਾਂ 'ਤੇ ਭਾਰੀ ਭੀੜ ਨੇ ਉਸਦਾ ਸਵਾਗਤ ਕੀਤਾ, ਅਤੇ ਨਹਿਰੂ ਨੇ ਉਸਨੂੰ ਇਲਾਹਾਬਾਦ ਵਿੱਚ ਰੁਕਣ ਲਈ ਕਿਹਾ। ਉਹ ਖੁਦ ਉਸਨੂੰ ਲੈਣ ਲਈ ਸਟੇਸ਼ਨ 'ਤੇ ਪਹੁੰਚੇ ।

ਉਸਨੂੰ ਕਰੋਲਬਾਗ ਵਾਲਾ ਆਪਣਾ ਘਰ ਵਾਪਸ ਮਿਲ ਗਿਆ ਜਿਸਨੂੰ ਸਰਕਾਰ ਨੇ ਜ਼ਬਤ ਕਰ ਲਿਆ ਸੀ। ਉਸਨੂੰ ਪੁਲਿਸ ਦੁਆਰਾ ਜ਼ਬਤ ਕੀਤੀ ਗਈ ਉਸਦੀ ਬੇਬੀ ਆਸਟਿਨ ਕਾਰ ਲਈ ਪੈਸੇ ਵੀ ਮਿਲੇ।

ਉਹ ਫਰਵਰੀ 1947 ਵਿੱਚ ਗਾਂਧੀ ਜੀ ਨੂੰ ਮਿਲਣ ਲਈ ਵਰਧਾ ਗਈ। ਨਾਗਪੁਰ ਵਿੱਚ ਉਸਨੇ 30 ਹਜ਼ਾਰ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਉਸਨੇ ਗਾਂਧੀ ਜੀ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ 'ਰਾਸ਼ਟਰ ਪਿਤਾ' ਅਤੇ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਦੱਸਿਆ ਭਾਵੇਂ ਕੁਝ ਮੁੱਦਿਆਂ 'ਤੇ ਉਹ ਉਨ੍ਹਾਂ ਨਾਲ ਮਤਭੇਦ ਰੱਖਦੀ ਸੀ। ਉਹ 1946 ਦੇ ਰਾਇਲ ਇੰਡੀਅਨ ਨੇਵੀ ਵਿਦਰੋਹ ਤੋਂ ਬਹੁਤ ਪ੍ਰਭਾਵਿਤ ਹੋਈ ਸੀ, ਅਤੇ ਇਸ ਮੁੱਦੇ ਤੇ ਉਨ੍ਹਾਂ ਦੇ ਗਾਂਧੀ ਜੀ ਨਾਲ ਗੰਭੀਰ ਮਤਭੇਦ ਸਨ।

ਆਜ਼ਾਦੀ ਤੋਂ ਬਾਅਦ ਦੀਆਂ ਘਟਨਾਵਾਂ:

ਆਜ਼ਾਦੀ ਤੋਂ ਬਾਅਦ ਦੀਆਂ ਘਟਨਾਵਾਂ ਵੀ ਬਹੁਤ ਅਹਿਮ  ਨਵਾਂ ਇਸਤਿਹਾਸ ਰਚਿਆ। ਇਹ ਚੁਣੌਤੀਆਂ  ਪਰ ਰੁਨੰ ਆਸਫ਼ ਅਲੀ ਬੜੀ ਦ੍ਰਿੜਤਾ ਨਾਲ ਆਪਣੇ ਸਿਧਾਂਤਾਂ 'ਤੇ ਪਹਿਰਾ ਦੇਂਦੀ ਰਹੀ। ਉਸਨੇ ਲਾਲ ਝੰਡੇ ਨਾਲ ਆਪਣਾ ਨਾਤਾ ਪੱਕੇ ਤੌਰ ਤੇ ਜੋੜ ਲਿਆ। ਖੱਬੇ ਪੱਖੀ ਵਿਚਾਰਧਾਰਾ ਉਸਦੀ ਯਿਨਦਗੀ ਦਾ ਅਹਿਮ ਹਿੱਸਾ ਬਣ ਗਈ। 

 ਅਰੁਣਾ ਸੀਪੀਆਈ ਵਿੱਚ ਬਾਕਾਇਦਾ ਸ਼ਾਮਲ ਹੋ ਗਈ

ਅਸਲ ਵਿੱਚ ਸੰਨ 1946 ਤੋਂ ਬਾਅਦ ਅਰੁਣਾ ਦਾ ਖੱਬੇ ਪੱਖ ਵੱਲ ਤਿੱਖਾ ਝੁਕਾਅ ਹੋ ਗਿਆ ਸੀ। ਉਹ 1947-48 ਵਿੱਚ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਚੁਣੀ ਗਈ ਸੀ ਪਰ 1948 ਵਿੱਚ ਉਹਨਾਂ ਕਾਂਗਰਸ ਛੱਡ ਦਿੱਤੀ ਅਤੇ ਸੋਸ਼ਲਿਸਟ  ਪਾਰਟੀ ਵਿੱਚ ਸ਼ਾਮਲ ਹੋ ਗਈ। ਬਾਅਦ ਵਿੱਚ 1950 ਵਿੱਚ ਇੱਕ ਖੱਬਾ ਸਮਾਜਵਾਦੀ ਗਰੁੱਪ ਬਣਾਇਆ। ਉਹ ਏਦਾਤਾ ਨਾਰਾਇਣਨ ਅਤੇ ਰਜਨੀ ਪਾਮ ਦੱਤ ਨਾਲ ਮਾਸਕੋ ਗਈ। ਉਹ ਅਤੇ ਨਾਰਾਇਣਨ ਦੋਵੇਂ ਸੋਵੀਅਤ ਯੂਨੀਅਨ ਤੋਂ ਬਹੁਤ ਪ੍ਰਭਾਵਿਤ ਹੋਏ ਸਨ।

ਵਾਪਸੀ 'ਤੇ ਉਸਨੇ ਉਦਯੋਗਿਕ ਮਜ਼ਦੂਰਾਂ  ਅਤੇ ਹੋਰ ਵਰਗਾਂ ਵਿੱਚ ਕੰਮ ਕੀਤਾ। ਉਸਨੇ ਟੈਕਸਟਾਈਲ ਮਜ਼ਦੂਰਾਂ ਵਿੱਚ ਮਾਰਕਸਵਾਦੀ ਸਟੱਡੀ  ਸਰਕਲ ਸ਼ੁਰੂ ਕੀਤਾ।  ਉਸਨੇ 1953-54 ਵਿੱਚ ਮਦੁਰਾਈ ਵਿੱਚ ਹੋਈ  ਸੀਪੀਆਈ ਦੀ ਤੀਜੀ ਪਾਰਟੀ ਕਾਂਗਰਸ ਵਿੱਚ ਸ਼ਿਰਕਤ ਕੀਤੀ ਅਤੇ ਕੇਂਦਰੀ ਕਮੇਟੀ ਲਈ ਚੁਣੀ ਗਈ।

ਮਹਿਲਾ ਅੰਦੋਲਨ ਵਿੱਚ

ਅਰੁਣਾ ਆਸਫ਼ ਅਲੀ 1950 ਦੇ ਦਹਾਕੇ ਦੇ ਸ਼ੁਰੂ ਵਿੱਚ ਬੰਗਾਲ ਦੀ ਮਹਿਲਾ ਆਤਮ ਰਕਸ਼ਾ ਸਮਿਤੀ ਦੇ ਸੰਪਰਕ ਵਿੱਚ ਆਈ। ਉਹ 1952 ਵਿਚ ਇਸਦੀ ਸੂਬਾਈ ਕਾਨਫਰੰਸ ਵਿੱਚ ਮੁੱਖ ਮਹਿਮਾਨ ਸੀ। ਉਸਨੇ 1953 ਵਿੱਚ ਕੋਪਨਹੇਗਨ ਵਿੱਚ ਅੰਤਰਰਾਸ਼ਟਰੀ ਮਹਿਲਾ ਕਾਨਫਰੰਸ ਵਿੱਚ ਵੀ ਹਿੱਸਾ ਲਿਆ।

ਉਹ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵੂਮੈਨ ਦੀ ਸੰਸਥਾਪਕ ਮੈਂਬਰ ਸੀ। ਸੰਨ 1967 ਵਿੱਚ ਉਹ ਇਸਦੀ ਚੇਅਰਮੈਨ ਚੁਣੀ ਗਈ  ਅਤੇ 1986 ਤੱਕ ਇਸ ਅਹੁਦੇ 'ਤੇ ਰਹੀ।

ਸੰਨ 1956 ਵਿੱਚ ਸਟਾਲਿਨ ਬਾਰੇ ਮਸ਼ਹੂਰ 'ਖਰੁਸ਼ਚੇਵ ਰਿਪੋਰਟ' ਸਾਹਮਣੇ ਆਈ ਜਿਸਨੇ ਪੂਰੀ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ। ਰਿਪੋਰਟ ਨੇ ਸਟਾਲਿਨ ਦੇ ਦੌਰ ਦੀਆਂ ਵਧੀਕੀਆਂ ਦਾ ਪਰਦਾਫਾਸ਼ ਕੀਤਾ। ਅਰੁਣਾ ਨੂੰ ਬਹੁਤ ਦੁੱਖ ਹੋਇਆ। ਉਹ ਇਹਨਾਂ ਬੇਇਨਸਾਫੀਆਂ ਨੂੰ ਨਾ ਤਾਂ ਬਰਦਾਸ਼ਤ ਕਰ ਸਕਦੀ ਸੀ ਅਤੇ ਨਾ ਹੀ ਇਹਨਾਂ ਨਾਲ ਸਮਝੌਤਾ ਕਰ ਸਕਦੀ ਸੀ। ਉਸਨੇ ਸੀਪੀਆਈ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਪਰ ਅੰਤ ਤੱਕ ਉਹ ਪਾਰਟੀ ਨਾਲ ਜੁੜੀ ਰਹੀ।

ਦਿੱਲੀ ਦੀ ਪਹਿਲੀ ਕਮਿਊਨਿਸਟ ਮੇਅਰ ਬਣੀ  

ਅਰੁਣਾ ਆਸਫ਼ ਅਲੀ 1958 ਵਿੱਚ ਦਿੱਲੀ ਦੀ ਮੇਅਰ ਚੁਣੀ ਗਈ ਸੀ। ਕੁਲ 80 ਸੀਟਾਂ ਵਾਲੀ ਦਿੱਲੀ ਨਗਰ ਨਿਗਮ  ਵਿੱਚ, ਨਾ ਤਾਂ ਕਾਂਗਰਸ ਅਤੇ ਨਾ ਹੀ ਜਨਸੰਘ ਨੂੰ ਬਹੁਮਤ ਮਿਲਿਆ। ਸੀਪੀਆਈ ਕੋਲ 8 ਸੀਟਾਂ ਸਨ। ਸੀਪੀਆਈ ਨੇ ਅਰੁਣਾ ਆਸਫ਼ ਅਲੀ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਜੇਕਰ ਕਾਂਗਰਸ ਵੀ ਅਜਿਹਾ ਕਰਦੀ ਹੈ। ਨਹਿਰੂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਕਾਂਗਰਸ ਸਹਿਮਤ ਹੋ ਗਈ। ਇਸ ਤਰ੍ਹਾਂ ਅਰੁਣਾ ਦਿੱਲੀ ਦੀ ਪਹਿਲੀ ਕਮਿਊਨਿਸਟ ਮੇਅਰ ਬਣ ਗਈ, ਹਾਲਾਂਕਿ ਉਹ ਰਸਮੀ ਤੌਰ 'ਤੇ ਸੀਪੀਆਈ ਵਿੱਚ ਨਹੀਂ ਸੀ।

ਇਹ ਜ਼ਿਕਰਯੋਗ ਹੈ ਕਿ ਨਾਲ ਹੀ 1958 ਵਿੱਚ ਬੰਬਈ ਵਿੱਚ ਇੱਕ ਹੋਰ ਕਮਿਊਨਿਸਟ ਮੇਅਰ ਸੀ ਜਿਸ ਦਾ ਨਾਮ ਸੀ ਐਸ ਐਸ ਮਿਰਾਜਕਰ।

ਅਰੁਣਾ ਨੇ ਪੱਤਰਕਾਰੀ ਵਿੱਚ ਵੀ ਕਮਾਲ ਦਿਖਾਏ -‘

ਇਹ ਅਰੁਣਾ ਆਸਫ਼ ਅਲੀ ਦੀ ਪੱਤਰਕਾਰਿਤਾ ਦਾ ਹੀ ਕਮਾਲ ਸੀ ਕਿ 'ਲਿੰਕ' ਅਤੇ 'ਪੈਟ੍ਰਿਅਟ' ਨਾਂਅ ਦੇ ਪੇਪਰ ਬੜੇ ਧੜੱਲੇ ਨਾਲ ਉਭਰ ਕੇ ਸਾਹਮਣੇ ਆਏ। "ਲਿੰਕ" ਅੰਗਰੇਜ਼ੀ ਦਾ ਬਹੁਤ ਹੀ ਸ਼ਾਨਦਾਰ ਸਪਤਾਹਿਕ ਪਰਚਾ ਸੀ ਅਤੇ 'ਪੈਟ੍ਰਿਆਟ' ਬਹੁਤ ਹੀ ਵਧੀਆ ਅਖਬਾਰ ਜਿਹੜਾ ਲੋਕ ਪੱਖੀ ਮਸਲਿਆਂ ਨੂੰ ਅੰਗਰੇਜ਼ੀ ਪੜ੍ਹਨ ਵਾਲਿਆਂ ਤੱਕ ਪਹੁੰਚਾਉਂਦਾ ਸੀ।  

ਕਈ ਖੱਬੇ-ਪੱਖੀ, ਕਾਂਗਰਸੀ ਅਤੇ ਹੋਰ ਲੋਕ 1958 ਵਿੱਚ ਅੰਗਰੇਜ਼ੀ ਵਿੱਚ ਹਫਤਾਵਾਰੀ ਪੇਪਰ 'ਲਿੰਕ' ਪ੍ਰਕਾਸ਼ਤ ਕਰਨ ਲਈ ਇਕੱਠੇ ਹੋਏ। ਇਹ ਦੇਸ਼ ਦਾ ਇੱਕ ਪ੍ਰਮੁੱਖ ਹਫਤਾਵਾਰੀ ਬਣ ਗਿਆ। ਅਰੁਣਾ ਆਸਫ ਅਲੀ ਅਤੇ ਈ ਨਾਰਾਇਣਨ ਮੁੱਖ ਪ੍ਰਬੰਧਕਾਂ ਵਿੱਚੋਂ ਸਨ। ਬਾਅਦ ਵਿੱਚ ਇਸ ਸਮੂਹ ਨੇ ਭਾਰਤ ਦਾ ਪਹਿਲਾ ਖੱਬੇ-ਪੱਖੀ ਰੋਜ਼ਾਨਾ 'ਪੈਟ੍ਰਿਆਟ' ਵੀ ਪ੍ਰਕਾਸ਼ਤ ਕੀਤਾ, ਜਿਸ ਵਿੱਚ ਅਰੁਣਾ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

ਅਰੁਣਾ ਆਸਫ ਅਲੀ ਨੂੰ 1992 ਵਿੱਚ 'ਪਦਮ ਵਿਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ ਸੀ। 1997 ਵਿੱਚ ਉਨ੍ਹਾਂ ਨੂੰ ਮਰਨ ਉਪਰੰਤ 'ਭਾਰਤ ਰਤਨ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ 29 ਜੁਲਾਈ 1996 ਨੂੰ ਦਿੱਲੀ ਵਿੱਚ 87 ਸਾਲ ਦੀ ਉਮਰ ਵਿੱਚ ਹੋਈ।

ਇਹ ਸਦਮਾ ਵੀ ਬਹੁਤ ਵੱਡਾ ਸੀ ਅਤੇ ਘਾਟਾ ਵੀ। 

Tuesday, March 4, 2025

ਗੀਤਾ ਮੁਖਰਜੀ:ਨਾਰੀ ਸ਼ਕਤੀ ਦੀ ਮੂੰਹ ਬੋਲਦੀ ਤਸਵੀਰ

Sent By M S Bhatia on Monday 3rd March 2025 at 23:26 Regarding Comrade Geeta Mukherjee  

ਉਹ CPI ਦੇ ਮੋਢੀਆਂ ਚੋਂ ਵੀ ਸੀ-ਕਵਿਤਾ ਅਤੇ ਮੀਡੀਆ ਨਾਲ ਵੀ ਸੀ ਲਗਾਓ 

ਲੇਖਕ :ਅਨਿਲ ਰਾਜੀਮਵਾਲੇ*                                         ਅਨੁਵਾਦ:ਐਮ ਐਸ ਭਾਟੀਆ 


ਲੁਧਿਆਣਾ: 3 ਮਾਰਚ 2025: (ਕਾਮਰੇਡ ਸਕਰੀਨ ਡੈਸਕ)::

ਏਨੇ ਦਮਨ ਚੱਕਰਾਂ ਅਤੇ ਚੁਣੌਤੀਆਂ ਦੇ ਬਾਵਜੂਦ ਜੇਕਰ ਅਜੇ ਵੀ ਖੱਬੇਪੱਖੀ ਵਿਚਾਰਧਾਰਾ ਦੀ ਮਸ਼ਾਲ ਰੌਸ਼ਨ ਹੈ ਤਾਂ ਇਸਦੀ ਨੀਂਹ ਵਿੱਚ ਅਣਗਿਣਤ ਜਾਂਬਾਜ਼ ਯੋਧਿਆਂ ਅਤੇ ਵਿਰਾਂਗਨਾਵਾਂ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਉਹ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਆਪਣੀਆਂ ਜਿੰਦੜੀਆਂ ਦਾਅ 'ਤੇ ਲੈ ਕੇ ਤਹਿਦਿਲੋਂ ਕੀਤੀਆਂ ਅਤੇ ਆਖ਼ਿਰੀ ਸਾਹਾਂ ਤੀਕ ਕੀਤੀਆਂ। ਨਾ ਕਿਸੇ ਅਹੁਦੇ ਦਾ ਲਾਲਚ, ਨਾ ਕਿਸੇ ਸ਼ੋਰਤਦਾ ਲਾਲਚ ਅਤੇ ਨਾ ਹੀ ਪੈਸੇ ਧੇਲੇ ਦਾ ਕੋਈ ਲਾਲਚ। ਬਹੁਤ ਸਾਰੇ ਬਹਾਦਰ ਲੋਕ ਤਾਂ ਗੁੰਮਨਾਮ ਹੀ ਰਹੇ ਪਰ ਕੁਝ ਕੁ ਨੂੰ ਸਾਡੇ ਖੋਜੀ ਸਾਥੀਆਂ ਨੇ  ਨਾਲ ਲੱਭ ਲਿਆ। ਅਜਿਹੀ ਹੀ ਇੱਕ ਸ਼ਖ਼ਸੀਅਤ ਗੀਤ ਮੁਖਰਜੀ ਵੀ ਸੀ ਸੀ ਜਿਸ ਬਾਰੇ ਖੋਜ ਕੀਤੀ ਅਨਿਲ ਰਜੀਵਾਲੇ ਨੇ। ਉਹਨਾਂ ਦੀ ਖੋਜ ਭਰਪੂਰ ਲਿਖਤ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਖੱਬੇ ਪੱਖੀ ਲੇਖਕ, ਸਾਹਿਤਕਾਰ ਅਤੇ ਪੱਤਰਕਾਰ ਐਮ ਐਸ ਭਾਟੀਆ ਨੇ। ਇਸ ਲਿਖਤ ਬਾਰੇ ਅਤੇ ਇਸਦੇ ਅਨੁਵਾਦ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -- ਰੈਕਟਰ ਕਥੂਰੀਆ (ਸੰਪਾਦਕ) 

ਗੀਤਾ ਮੁਖਰਜੀ ਇੱਕ ਦਲੇਰ ਅਤੇ ਸੰਘਰਸ਼ੀਲ ਸੰਸਦ ਮੈਂਬਰ ਵਜੋਂ ਜਾਣੀ ਜਾਂਦੀ ਸੀ, ਜੋ ਸੱਤ ਵਾਰ ਲੋਕ ਸਭਾ ਲਈ ਚੁਣੀ ਗਈ । ਉਹ ਪਹਿਲਾਂ ਪੱਛਮੀ ਬੰਗਾਲ ਅਤੇ ਬਾਅਦ ਵਿੱਚ ਦੇਸ਼ ਪੱਧਰ ਤੇ  ਏਆਈਐਸਐਫ ਅਤੇ ਸੀਪੀਆਈ ਦੇ ਮੋਢੀਆਂ  ਵਿੱਚੋਂ ਇੱਕ ਸੀ।

ਪੰਜਾਬੀ ਅਨੁਵਾਦ-ਐਮ ਐਸ ਭਾਟੀਆ 
ਗੀਤਾ ਮੁਖਰਜੀ ਦਾ ਜਨਮ 8 ਜਨਵਰੀ, 1924 ਨੂੰ ਜੈਸੋਰ (ਹੁਣ ਬੰਗਲਾਦੇਸ਼ ਵਿੱਚ) ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ। ਉਸ ਦਾ ਨਾਂ ਗੀਤਾ ਰਾਏ ਚੌਧਰੀ ਸੀ। ਉਸਦੇ ਪਿਤਾ ਇੱਕ ਰਾਏ ਬਹਾਦਰ ਸਨ। ਉਸਦੀ ਸਕੂਲੀ ਸਿੱਖਿਆ ਜੈਸੋਰ ਵਿੱਚ  ਹੋਈ। ਗੀਤਾ ਨੇ ਕਲਕੱਤਾ ਯੂਨੀਵਰਸਿਟੀ ਦੇ ਆਸ਼ੂਤੋਸ਼ ਕਾਲਜ ਤੋਂ ਬੰਗਾਲੀ ਸਾਹਿਤ ਵਿੱਚ ਫਸਟ ਡਿਵੀਜ਼ਨ ਨਾਲ ਗ੍ਰੈਜੂਏਸ਼ਨ ਕੀਤੀ। ਉਹ ਆਪਣੇ ਵੱਡੇ ਭਰਾ ਸ਼ੰਕਰ ਰਾਏ ਚੌਧਰੀ ਤੋਂ ਬਹੁਤ ਪ੍ਰਭਾਵਿਤ ਸੀ, ਜੋ ਇੱਕ ਵਿਦਿਆਰਥੀ ਨੇਤਾ ਅਤੇ ਸੀਪੀਆਈ ਦਾ ਮੈਂਬਰ ਸੀ।

ਵਿਦਿਆਰਥੀ ਅੰਦੋਲਨ ਵਿੱਚ

ਗੀਤਾ 1939 ਵਿੱਚ ਪੜ੍ਹਾਈ ਦੌਰਾਨ ਬੰਗਾਲ ਪ੍ਰੋਵਿੰਸ਼ੀਅਲ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਮਲ ਹੋ ਗਈ ਅਤੇ ਵਿਦਿਆਰਥੀ ਅੰਦੋਲਨ ਦੀ ਇੱਕ ਮਹੱਤਵਪੂਰਨ ਨੇਤਾ ਬਣ ਗਈ। ਉਸ ਸਮੇਂ ਇਹ ਸਟੂਡੈਂਟਸ ਫੈਡਰੇਸ਼ਨ ਅੰਡੇਮਾਨ ਕੈਦੀਆਂ ਦੀ ਰਿਹਾਈ ਅਤੇ ਵਾਪਸੀ  ਦੀ ਮੰਗ ਕਰਦੇ ਹੋਏ ਇੱਕ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ। 29 ਜੁਲਾਈ, 1945 ਨੂੰ ਉਸਨੇ ਕਲਕੱਤਾ ਵਿੱਚ ਡਾਕ ਅਤੇ ਹੋਰ ਕਰਮਚਾਰੀਆਂ ਦੀ ਇੱਕ ਲੱਖ ਤੋਂ ਵੱਧ ਲੋਕਾਂ ਦੀ ਇੱਕ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿੱਚ ਉਹ  'ਇਕਲੌਤੀ ਮਹਿਲਾ ਵਿਦਿਆਰਥੀ ਬੁਲਾਰਾ ਸੀ।

ਛਾਤਰੀ ਸੰਘ ਦੇ ਜਥੇਬੰਧਕ ਵਜੋਂ

ਗੀਤਾ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਏਆਈਐਸਐਫ ਦੀ ਅਗਵਾਈ ਹੇਠ ਬੰਗਾਲ ਦੇ ਨਾਲ-ਨਾਲ ਸਾਰੇ ਭਾਰਤ ਵਿਚ 'ਗਰਲ ਸਟੂਡੈਂਟਸ ਐਸੋਸੀਏਸ਼ਨ'  ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬੰਗਾਲ ਵਿੱਚ ਇਸਨੂੰ 'ਛਾਤਰੀ ਸੰਘ ਗਰਲ ਸਟੂਡੈਂਟਸ ਆਰਗੇਨਾਈਜ਼ੇਸ਼ਨ' ਵਜੋਂ ਜਾਣਿਆ ਜਾਂਦਾ ਸੀ।

ਸੰਨ 1938 ਵਿੱਚ ਏਆਈਐਸਐਫ ਨੇ ਅੰਡੇਮਾਨ ਕੈਦੀਆਂ ਦੀ ਰਿਹਾਈ ਲਈ ਇੱਕ ਦੇਸ਼ ਵਿਆਪੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਤੋਂ ਬਾਅਦ, ਏਆਈਐਸਐਫ ਦੇ ਅੰਦਰ ਇੱਕ 'ਗਰਲ ਸਟੂਡੈਂਟਸ ਕਮੇਟੀ' ਦਾ ਗਠਨ ਕੀਤਾ ਗਿਆ ਸੀ।

ਚੇਤੇ ਰਹੇ ਕਿ 1 ਅਤੇ 2 ਜਨਵਰੀ, 1940 ਨੂੰ ਦਿੱਲੀ ਵਿੱਚ ਏਆਈਐਸਐਫ ਦੇ ਪੰਜਵੇਂ ਸੰਮੇਲਨ ਦੌਰਾਨ  ਵਿਦਿਆਰਥਣਾਂ ਦੀ ਪਹਿਲੀ ਆਲ ਇੰਡੀਆ ਕਾਨਫਰੰਸ ਦਾ ਆਯੋਜਨ ਇੱਕ ਮਹੱਤਵਪੂਰਨ ਘਟਨਾ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸਦਾ ਉਦੇਸ਼ ਏਆਈਐਸਐਫ ਕਾਨਫਰੰਸਾਂ ਵਿੱਚ ਵਿਦਿਆਰਥਣਾਂ  ਦੀ ਕਾਨਫਰੰਸ ਨੂੰ ਸਥਾਈ ਰੂਪ ਦੇਣਾ  ਸੀ। 

ਬੰਗਾਲ ਵਿੱਚ, ਗੀਤਾ ਰਾਏ ਚੌਧਰੀ (ਮੁਖਰਜੀ) ਬੰਗਾਲ ਪ੍ਰੋਵਿੰਸ਼ੀਅਲ ਸਟੂਡੈਂਟਸ ਫੈਡਰੇਸ਼ਨ  ਵਿਦਿਆਰਥਣਾਂ ਦੀ ਕਮੇਟੀ ਦੀ ਮੁੱਖ ਆਗੂ ਅਤੇ ਇਸਦੀ ਪਹਿਲੀ ਜਨਰਲ ਸਕੱਤਰ ਸੀ।ਪਰ ਕਈ ਕਾਰਨਾਂ ਕਰਕੇ, ਇਹ ਇੱਕ ਸੁਤੰਤਰ ਸੰਗਠਨ ਦਾ ਰੂਪ ਨਹੀਂ ਲੈ ਸਕਿਆ। 

ਗਰਲਜ਼ ਸਟੂਡੈਂਟਸ ਐਸੋਸੀਏਸ਼ਨ ਤੇਜ਼ੀ ਨਾਲ ਦਿੱਲੀ, ਬੰਬਈ, ਪਟਨਾ, ਪੰਜਾਬ ਆਦਿ ਵਿੱਚ ਫੈਲ ਗਈ । ਗੀਤਾ 1940 ਵਿੱਚ ਸੀਪੀਆਈ ਵਿੱਚ ਸ਼ਾਮਲ ਹੋ ਗਈ।

ਬਾਅਦ ਵਿੱਚ, ਪਹਿਲੀ ਆਲ ਇੰਡੀਆ ਮਹਿਲਾ ਵਿਦਿਆਰਥੀ ਕਾਂਗਰਸ 1940 ਵਿੱਚ ਲਖਨਊ ਵਿੱਚ 'ਬਾਰਾਦਰੀ' ਵਿੱਚ ਆਯੋਜਿਤ ਕੀਤੀ ਗਈ ਸੀ, ਜਿਸਦਾ ਉਦਘਾਟਨ ਸਰੋਜਨੀ ਨਾਇਡੂ ਨੇ ਕੀਤਾ ਸੀ। ਰੇਣੂ ਚੱਕਰਵਰਤੀ ਕਾਨਫਰੰਸ ਦੀ ਪ੍ਰਧਾਨ ਸੀ। ਉਸਨੇ ਯੂਰਪ ਵਿੱਚ ਅਤੇ ਸਪੇਨੀ ਘਰੇਲੂ ਯੁੱਧ ਬਾਰੇ ਆਪਣੇ ਅਨੁਭਵ ਦੱਸੇ। ਮੁੱਖ ਪ੍ਰਬੰਧਕਾਂ ਵਿੱਚ ਗੀਤਾ, ਅਲੋਕਾ ਮਜੂਮਦਾਰ, ਨਰਗਿਸ ਬਟਲੀਵਾਲਾ, ਪੇਰੀਨ ਭਰੂਚਾ (ਰੋਮੇਸ਼ ਚੰਦਰ), ਸ਼ਾਂਤਾ ਗਾਂਧੀ, ਕਨਕ ਦਾਸਗੁਪਤਾ, ਕਲਿਆਣੀ ਮੁਖਰਜੀ, ਆਦਿ ਸ਼ਾਮਲ ਸਨ। ਗੀਤਾ ਸਭ ਤੋਂ ਛੋਟੀ ਸੀ। ਕਲਿਆਣੀ ਮੁਖਰਜੀ (ਬਾਅਦ ਵਿੱਚ ਕੁਮਾਰਮੰਗਲਮ) ਮਸ਼ਹੂਰ ਵਿਦਿਆਰਥੀ ਨੇਤਾ, ਵਿਸ਼ਵਨਾਥ ਮੁਖਰਜੀ ਦੀ ਭਤੀਜੀ ਸੀ। ਗੀਤਾ ਅਤੇ ਵਿਸ਼ਵਨਾਥ ਦਾ ਵਿਆਹ 1942 ਵਿੱਚ ਹੋਇਆ ਸੀ। ਵਿਦਿਆਰਥਣਾਂ ਨੇ ਮਹਿਲਾ ਸੰਗਠਨ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਦਿੱਲੀ ਵਿੱਚ ਗਰਲਜ਼ ਸਟੂਡੈਂਟਸ ਐਸੋਸੀਏਸ਼ਨ  ਦੀਆਂ ਵਿਦਿਆਰਥਣਾਂ ਨੇ 1941 ਵਿੱਚ ਚਾਂਦਨੀ ਚੌਕ ਵਿੱਚ ਏਆਈਐਸਐਫ ਦੇ ਬੈਨਰ ਹੇਠ ਗ੍ਰਿਫ਼ਤਾਰ ਰਾਸ਼ਟਰੀ ਨੇਤਾਵਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ।  ਉਨ੍ਹਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਕਲਕੱਤਾ ਵਿੱਚ ਵੀ ਛਾਤਰੀ ਸੰਘ ਨੇ ਬੇਥੂਨ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ।

ਛਾਤਰੀ ਸੰਘ ਨੇ ਕਲਕੱਤਾ, ਬਾਰੀਸਾਲ, ਚਟਗਾਓਂ, ਬਾਂਕੁਰਾ ਅਤੇ ਹੋਰ ਥਾਵਾਂ 'ਤੇ ਆਪਣੀਆਂ  ਸ਼ਾਖਾਵਾਂ ਖੋਲੀਆਂ। ਗੀਤਾ ਨੇ  ਹੋਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਸੰਗਠਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਫੌਜਾਂ ਦੁਆਰਾ ਕੀਤੀ ਗਈ ਬੰਬਾਰੀ ਦੌਰਾਨ ਛਾਤਰੀ ਸੰਘ ਬਹੁਤ ਸਰਗਰਮ ਸੀ। ਇਸਨੇ ਮਹਿਲਾ ਆਤਮ ਰਕਸ਼ਾ ਸਮਿਤੀ ਦੇ ਗਠਨ ਵਿੱਚ ਵੀ ਮਦਦ ਕੀਤੀ।    

ਸੰਨ 1941-42 ਵਿੱਚ ਪਟਨਾ ਵਿੱਚ ਏਆਈਐਸਐਫ ਦੀ ਕਾਨਫਰੰਸ ਦੇ ਸਮੇਂ ਤੱਕ ਆਪਣੀ ਦੂਜੀ ਕਾਨਫਰੰਸ ਵੇਲੇ ਗਰਲਜ਼ ਸਟੂਡੈਂਟਸ ਐਸੋਸੀਏਸ਼ਨ  ਦੀ ਮੈਂਬਰਸ਼ਿਪ 50 ਹਜ਼ਾਰ ਤੋਂ ਵੱਧ ਹੋ ਗਈ। ਗੀਤਾ ਮੁਖਰਜੀ ਨੇ ਜੁਲਾਈ 1946 ਦੀ ਪੋਸਟ ਅਤੇ ਟੈਲੀਗ੍ਰਾਫ ਵਰਕਰਾਂ ਦੀ ਹੜਤਾਲ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ। ਉਹ 1947 ਤੋਂ 1951 ਤੱਕ ਬੰਗਾਲ ਪ੍ਰੋਵਿਨਸ਼ੀਅਲ ਸਟੂਡੈਂਟਸ ਫੈਡਰੇਸ਼ਨ ਦੀ ਸਕੱਤਰ ਰਹੀ ।  

ਆਜ਼ਾਦੀ ਤੋਂ ਬਾਅਦ

ਸੰਨ 1948 ਵਿੱਚ ਬੀਟੀਆਰ ਲਾਈਨ ਦੇ ਮੱਦੇਨਜ਼ਰ ਸੀਪੀਆਈ 'ਤੇ ਪਾਬੰਦੀ ਲਗਾ ਦਿੱਤੀ ਗਈ  ਜਿਸਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ । ਗੀਤਾ ਮੁਖਰਜੀ ਨੂੰ ਛੇ ਮਹੀਨਿਆਂ ਲਈ ਬਿਨਾਂ ਮੁਕੱਦਮੇ ਦੇ ਗ੍ਰਿਫਤਾਰ ਕੀਤਾ ਗਿਆ  ਅਤੇ ਪ੍ਰੈਜ਼ੀਡੈਂਸੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ । ਬਾਅਦ ਵਿੱਚ ਉਸਨੇ ਟਰੇਡ ਯੂਨੀਅਨ , ਕਿਸਾਨਾਂ ਅਤੇ ਪਾਰਟੀ ਮੋਰਚਿਆਂ 'ਤੇ ਕੰਮ ਕੀਤਾ।  1964 ਵਿੱਚ ਸੀਪੀਆਈ ਵਿੱਚ ਫੁੱਟ ਪੈਣ ਤੋਂ ਬਾਅਦ, ਉਹ ਪਾਰਟੀ ਵਿੱਚ ਹੀ ਰਹੀ ਅਤੇ ਇਸਨੂੰ ਬਣਾਉਣ ਲਈ ਸਖ਼ਤ ਮਿਹਨਤ ਕੀਤੀ। 

ਉਹ 1967 ਅਤੇ 1972 ਵਿੱਚ ਮਿਦਨਾਪੁਰ ਜ਼ਿਲ੍ਹੇ ਦੇ ਤਾਮਲੁਕ ਹਲਕੇ ਤੋਂ ਪੱਛਮੀ ਬੰਗਾਲ ਵਿਧਾਨ ਸਭਾ ਦੀ ਮੈਂਬਰ ਚੁਣੀ ਗਈ । ਉਹ 1978 ਵਿੱਚ ਪੰਸਕੁਰਾ ਤੋਂ ਲੋਕ ਸਭਾ ਲਈ ਚੁਣੀ ਗਈ। ਗੀਤਾ ਮੁਖਰਜੀ 1978 ਵਿੱਚ ਸੀਪੀਆਈ ਦੀ ਕੌਮੀ ਕੌਂਸਲ ਅਤੇ 1981 ਤੋਂ ਬਾਅਦ ਪਾਰਟੀ ਦੀ ਕੌਮੀ ਕਾਰਜਕਾਰਨੀ ਲਈ ਚੁਣੀ ਗਈ । ਉਹ 1998 ਵਿੱਚ ਸੀਪੀਆਈ ਦੇ ਕੇਂਦਰੀ ਸਕੱਤਰੇਤ ਲਈ ਚੁਣੀ ਗਈ ਸੀ। ਉਹ ਪਾਰਟੀ ਸਕੱਤਰੇਤ ਦੀ ਪਹਿਲੀ ਮਹਿਲਾ ਮੈਂਬਰ ਸੀ।

ਗੀਤਾ ਮੁਖਰਜੀ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੁਮਨ (ਐਨਐਫਆਈਡਬਲਯੂ) ਦੀਆਂ ਮੋਹਰੀ ਹਸਤੀਆਂ ਵਿੱਚੋਂ ਇੱਕ ਸੀ। 1954 ਵਿੱਚ ਇਸਦੀ ਸਥਾਪਨਾ ਕਾਨਫਰੰਸ ਵਿੱਚ ਉਸਨੂੰ ਇਸਦੀ ਕਾਰਜਕਾਰਨੀ ਲਈ ਚੁਣਿਆ ਗਿਆ ।ਪਹਿਲਾਂ ਉਹ  ਮਹਿਲਾ ਆਤਮਾ ਰਕਸ਼ਾ ਸਮਿਤੀ ਦੀਆਂ ਸਰਗਰਮ ਆਗੂਆਂ ਵਿੱਚੋਂ ਇੱਕ ਸੀ। ਬਾਅਦ ਵਿੱਚ ਉਸਨੂੰ ਔਰਤਾਂ ਦੇ ਰਾਖਵੇਂਕਰਨ ਲਈ ਸੰਘਰਸ਼ ਵਿੱਚ ਵੀ ਮੋਹਰੀ ਭੂਮਿਕਾ ਲਈ ਚੁਣਿਆ ਗਿਆ। 

ਗੀਤਾ ਮੁਖਰਜੀ ਨੂੰ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਰਾਖਵੇਂਕਰਨ ਦੀ ਮੰਗ ਵਾਲੇ ਬਿੱਲ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਉਨ੍ਹਾਂ ਦੇ ਨਿਰੰਤਰ ਸੰਘਰਸ਼ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਦੇ ਹੱਕ ਵਿੱਚ ਦੇਸ਼ ਭਰ ਵਿੱਚ ਨਿਰੰਤਰ ਮੁਹਿੰਮ ਦੀ ਅਗਵਾਈ ਕੀਤੀ। ਉਹ ਬਿੱਲ ਨੂੰ ਅੰਤਿਮ ਰੂਪ ਦੇਣ ਅਤੇ ਸੰਸਦ ਦੇ ਸਾਹਮਣੇ ਰੱਖਣ ਲਈ ਸੰਸਦ ਦੀ ਚੋਣ ਕਮੇਟੀ ਦੀ ਚੇਅਰਪਰਸਨ ਸੀ। ਇਸਨੂੰ 9 ਮਾਰਚ, 2010 ਨੂੰ ਰਾਜ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਪਰ ਲੋਕ ਸਭਾ ਵਿੱਚ ਰੁਕ ਗਿਆ ਸੀ।

ਔਰਤਾਂ ਦੇ ਮੁੱਦਿਆਂ ਨੂੰ ਉਠਾਉਣਾ

ਸੰਨ 1980 ਵਿੱਚ, 1961 ਦੇ ਦਾਜ ਮਨਾਹੀ ਐਕਟ ਨੂੰ ਲਾਗੂ ਕਰਨ ਦੀ ਜਾਂਚ ਕਰਨ ਲਈ ਇੱਕ ਸੰਯੁਕਤ ਸੰਸਦੀ ਕਮੇਟੀ ਸਥਾਪਤ ਕੀਤੀ ਗਈ ਸੀ। ਗੀਤਾ ਮੁਖਰਜੀ ਨੇ ਸੰਸਦ ਦੇ ਅੰਦਰ ਅਤੇ ਬਾਹਰ ਬਿੱਲ 'ਤੇ ਵਿਆਪਕ ਬਹਿਸ ਕੀਤੀ। ਸੰਸਦ ਵਿੱਚ 19 ਦਸੰਬਰ, 1980 ਦੀ ਬਹਿਸ ਵਿੱਚ, ਉਸਨੇ ਕਿਹਾ ਕਿ ਬਿੱਲ ਵਿੱਚ ਦਾਜ ਦੇਣਾ ਜਾਂ ਦਾਜ ਲੈਣਾ ਇੱਕ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ 1981 ਨੂੰ 'ਦਾਜ ਵਿਰੋਧੀ ਸਾਲ' ਵਜੋਂ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਕੇਂਦਰੀ ਤੋਂ ਪਿੰਡ ਪੱਧਰ ਤੱਕ ਇੱਕ ਰਾਸ਼ਟਰੀ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਇਸਦੇ ਲਈ ਫੰਡ ਅਲਾਟ ਕੀਤੇ ਜਾਣੇ ਚਾਹੀਦੇ ਹਨ।

ਉਸਨੇ 15 ਜੁਲਾਈ, 1982 ਨੂੰ ਸੰਸਦ ਵਿੱਚ ਆਪਣੇ ਭਾਸ਼ਣ ਵਿੱਚ ਦਾਜ ਨਾਲ ਸਬੰਧਤ ਅਪਰਾਧਾਂ ਦੀ ਕੌੜੀ ਹਕੀਕਤ ਨੂੰ ਉਜਾਗਰ ਕੀਤਾ ਅਤੇ ਦਾਜ ਨਾਲ ਸਬੰਧਤ ਮੌਤਾਂ ਦੇ ਵਿਆਪਕ ਮਾਮਲਿਆਂ ਨੂੰ ਸਾਹਮਣੇ ਲਿਆਂਦਾ।

ਪਾਰਵਤੀ ਕ੍ਰਿਸ਼ਨਨ ਨੇ 1978 ਵਿੱਚ ਘੱਟੋ-ਘੱਟ ਉਜਰਤ ਐਕਟ ਵਿੱਚ ਸੋਧ ਕਰਨ ਲਈ ਲੋਕ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ। ਗੀਤਾ ਮੁਖਰਜੀ ਨੇ 1980 ਵਿੱਚ ਇੱਕ ਅਜਿਹਾ ਹੀ ਬਿੱਲ ਪੇਸ਼ ਕੀਤਾ ਸੀ। ਉਸਨੇ 1980 ਵਿੱਚ ਬੇਰੁਜ਼ਗਾਰੀ ਰਾਹਤ, ਉਮਰ ਸੀਮਾ ਛੋਟ, ਨੌਕਰੀਆਂ ਲਈ ਅਰਜ਼ੀ ਫੀਸ ਤੋਂ ਛੋਟ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਹੋਰ ਬਿੱਲ ਪੇਸ਼ ਕੀਤਾ। ਉਸਨੇ ਬੇਰੁਜ਼ਗਾਰੀ ਗਰੰਟੀ ਸਕੀਮਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਸਨੇ 1983 ਵਿੱਚ ਕੇਂਦਰ ਸਰਕਾਰ ਅਧੀਨ ਸੇਵਾਵਾਂ ਵਿੱਚ ਔਰਤਾਂ ਲਈ ਰਾਖਵੇਂਕਰਨ ਲਈ ਬਿੱਲ ਵੀ ਪੇਸ਼ ਕੀਤਾ। ਉਸਨੇ ਦੱਸਿਆ ਕਿ ਔਰਤਾਂ ਦੀ ਛਾਂਟੀ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। 

ਔਰਤਾਂ ਦੇ ਰਾਖਵੇਂਕਰਨ ਲਈ ਸੰਘਰਸ਼

ਗੀਤਾ ਮੁਖਰਜੀ ਨੂੰ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਰਾਖਵੇਂਕਰਨ ਦੀ ਮੰਗ ਵਾਲੇ ਬਿੱਲ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਉਨ੍ਹਾਂ ਦੇ ਨਿਰੰਤਰ ਸੰਘਰਸ਼ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਦੇ ਹੱਕ ਵਿੱਚ ਦੇਸ਼ ਭਰ ਵਿੱਚ ਨਿਰੰਤਰ ਮੁਹਿੰਮ ਦੀ ਅਗਵਾਈ ਕੀਤੀ। ਉਹ ਬਿੱਲ ਨੂੰ ਅੰਤਿਮ ਰੂਪ ਦੇਣ ਅਤੇ ਸੰਸਦ ਦੇ ਸਾਹਮਣੇ ਰੱਖਣ ਲਈ ਸੰਸਦ ਦੀ ਚੋਣ ਕਮੇਟੀ ਦੀ ਚੇਅਰਪਰਸਨ ਸੀ। ਇਸਨੂੰ 9 ਮਾਰਚ, 2010 ਨੂੰ ਰਾਜ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਪਰ ਲੋਕ ਸਭਾ ਵਿੱਚ ਰੁਕ ਗਿਆ ਸੀ। ਗੀਤਾ ਮੁਖਰਜੀ ਨੇ ਇਸ ਵਿਸ਼ੇ 'ਤੇ 1997 ਵਿਚ ਐਨ.ਐਫ.ਆਈ.ਡਬਲਯੂ ਲਈ ਇੱਕ ਪੈਂਫਲਿਟ ਲਿਖਿਆ, ਜਿਸਦਾ ਸਿਰਲੇਖ ਸੀ 'ਔਰਤਾਂ ਲਈ ਇੱਕ ਤਿਹਾਈ ਰਾਖਵੇਂਕਰਨ ਦੇ ਸਮਰਥਨ ਵਿੱਚ ਇੱਕਜੁੱਟ ਹੋਣਾ'। 

ਉਸਨੇ 1983 ਵਿੱਚ ਮੰਗ ਕੀਤੀ ਕਿ 'ਹਿਰਾਸਤ ਵਿੱਚ ਬਲਾਤਕਾਰ' ਦੀ ਪਰਿਭਾਸ਼ਾ ਨੂੰ ਵਿਸ਼ਾਲ ਜਾਣਾ ਚਾਹੀਦਾ ਹੈ। ਸੰਯੁਕਤ ਮਹਿਲਾ ਸਮਿਤੀ ਦੀ ਅਗਵਾਈ ਵਿੱਚ 1960-70 ਦੇ ਦਹਾਕੇ ਵਿੱਚ ਇੱਕ ਨਿਰੰਤਰ ਮੁਹਿੰਮ ਚਲਾਈ ਗਈ, ਜਿਸ ਵਿੱਚ ਅਨਾਜ ਵਿੱਚ  ਵਪਾਰ ਸਰਕਾਰ ਆਪ ਕਰੇ ਅਤੇ ਜਮ੍ਹਾਂਖੋਰਾਂ ਅਤੇ ਮੁਨਾਫ਼ਾਖੋਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਜੁਲਾਈ-ਅਗਸਤ 1967 ਵਿੱਚ, ਸਮਿਤੀ ਨੇ ਇਨ੍ਹਾਂ ਮੁੱਦਿਆਂ 'ਤੇ ਪ੍ਰਦਰਸ਼ਨ ਕੀਤੇ। ਰੇਣੂ ਚੱਕਰਵਰਤੀ, ਗੀਤਾ ਮੁਖਰਜੀ ਅਤੇ ਹੋਰ ਨੇਤਾਵਾਂ ਦੀ ਅਗਵਾਈ ਵਿੱਚ ਕਈ ਹਜ਼ਾਰ ਔਰਤਾਂ ਨੇ ਪ੍ਰਦਰਸ਼ਨ ਕੀਤਾ।

ਗੀਤਾ ਮੁਖਰਜੀ ਨੇ 9 ਮਾਰਚ, 1981 ਨੂੰ 'ਆਲ ਇੰਡੀਆ ਮਾਰਚ ਆਫ ਵੂਮੈਨ ਟੂ ਪਾਰਲੀਮੈਂਟ' ਵਿੱਚ ਭਾਸ਼ਣ ਦਿੱਤਾ। ਮਈ 1986 ਵਿੱਚ, ਉਸਨੇ ਅਤੇ ਹੋਰ ਮਹਿਲਾ ਆਗੂਆਂ ਨੇ ਅੱਤਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਪੰਜਾਬ  ਵਿੱਚ ਵੱਡੀ ਗਿਣਤੀ ਵਿੱਚ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੇ 1989 ਵਿੱਚ ਫਿਰ ਪੰਜਾਬ ਦਾ ਦੌਰਾ ਕੀਤਾ।

7-8 ਮਾਰਚ, 1970 ਨੂੰ ਕਲਕੱਤਾ ਵਿੱਚ ਹੋਈ ਪਸ਼ਚਿਮ ਬੰਗਾ ਮਹਿਲਾ ਸਮਿਤੀ ਦੀ 13ਵੀਂ ਕਾਨਫਰੰਸ ਵਿੱਚ, ਗੀਤਾ ਮੁਖਰਜੀ ਨੇ ਸਮਿਤੀ ਦੀ ਏਕਤਾ ਬਾਰੇ ਇੱਕ ਮਤਾ ਪੇਸ਼ ਕੀਤਾ। ਉਸਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਦੇ ਅੰਦੋਲਨ ਵਿੱਚ ਵਿਘਨ ਸਿਰਫ਼ ਅੰਦੋਲਨ ਨੂੰ ਕਮਜ਼ੋਰ ਕਰੇਗਾ। ਉਸਨੇ ਕਿਹਾ, "ਇਸ ਲਈ ਆਓ ਅਸੀਂ ਇੱਕਜੁੱਟ ਹੋਈਏ ਅਤੇ ਪਹਿਲਾਂ ਵਾਂਗ ਆਪਣੇ ਦੁਸ਼ਮਣਾਂ: ਏਕਾਧਿਕਾਰੀਆਂ ਅਤੇ ਜੋਤੇਦਾਰਾਂ, ਅਤੇ ਔਰਤਾਂ ਦੇ ਅਧਿਕਾਰਾਂ ਲਈ ਇਕੱਠੇ ਲੜੀਏ।" ਪਰ ਵੱਖ ਹੋਣ ਵਾਲੇ ਸਮੂਹ ਨੇ ਨਹੀਂ ਸੁਣੀ, ਐਨ.ਐਫ.ਆਈ.ਡਬਲਯੂ ਰਸਮੀ ਤੌਰ 'ਤੇ ਵੰਡਿਆ ਗਿਆ ਅਤੇ ਪਸ਼ਚਿਮ ਬੰਗਾ ਗਣਤੰਤਰਿਕ ਮਹਿਲਾ ਸਮਿਤੀ ਬਣਾਈ ਗਈ। ਦੂਜਾ ਸਮੂਹ  1970 ਵਿੱਚ ਵੀ ਸਲੇਮ ਵਿੱਚ ਸੱਤਵੀਂ ਐਨ.ਐਫ.ਆਈ.ਡਬਲਯੂ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਇਆ।

ਗੀਤਾ ਮੁਖਰਜੀ ਪਸ਼ਚਿਮ ਬੰਗਾ ਗਣਤੰਤਰਿਕ ਮਹਿਲਾ ਸਮਿਤੀ ਦੇ ਪਰਚੇ  'ਘਾਰੇ ਬੈਰੇ' ਦੀ ਸਹਾਇਕ ਸੰਪਾਦਕ ਸੀ। ਉਹ 1986 ਵਿੱਚ ਰਾਸ਼ਟਰੀ ਪੇਂਡੂ ਕਿਰਤ ਕਮਿਸ਼ਨ ਅਤੇ 1988 ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ  ਰਹੀ ਅਤੇ ਪ੍ਰੈਸ ਕੌਂਸਲ ਦੀ ਮੈਂਬਰ ਵੀ ਸੀ।

ਲੇਖਕ ਦੇ ਤੌਰ 'ਤੇ

ਉਸਨੇ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚ ਬੱਚਿਆਂ ਲਈ ਕਿਤਾਬਾਂ ਵੀ ਸ਼ਾਮਲ ਸਨ, ਜਿਵੇੰ ਕਿ: 

ਭਾਰਤ ਉਪਕਥਾ (ਭਾਰਤ ਦੀਆਂ ਲੋਕ-ਕਥਾਵਾਂ),

 ਛੋਟਾਦਰ ਰਬਿੰਦਰਨਾਥ (ਬੱਚਿਆਂ ਲਈ ਟੈਗੋਰ) ਅਤੇ

 ਹੀ ਅਤਿਤ ਕਥਾ ਕਾਓ (ਅਤੀਤ ਦੀਆਂ ਕਹਾਣੀਆਂ)। 

ਉਸਨੇ ਬਰੂਨੋ ਐਪਿਟਜ਼ ਦੁਆਰਾ ਲਿਖੀ ਕਲਾਸਿਕ ਰਚਨਾ "ਨੇਕਡ ਅਮੰਗ ਵੁਲਵਜ਼" ਦਾ ਬੰਗਾਲੀ ਵਿੱਚ ਅਨੁਵਾਦ ਕੀਤਾ, ਜੋ ਕਿ ਹਿਟਲਰ ਦੇ ਬੁਚੇਨਵਾਲਡ ਇਕਾਗਰਤਾ ਕੈਂਪ ਵਿੱਚ ਅਸਲ ਘਟਨਾਵਾਂ 'ਤੇ ਅਧਾਰਤ ਇੱਕ ਨਾਵਲ ਹੈ। ਗੀਤਾ ਮੁਖਰਜੀ ਨੂੰ ਕਵਿਤਾਵਾਂ ਪੜ੍ਹਨਾ ਅਤੇ ਸੁਣਾਉਣਾ ਬਹੁਤ ਪਸੰਦ ਸੀ, ਜਿਨ੍ਹਾਂ ਵਿੱਚ ਕਾਜ਼ੀ ਨਜ਼ਰੁਲ ਇਸਲਾਮ ਅਤੇ ਰਬਿੰਦਰਨਾਥ ਟੈਗੋਰ ਸ਼ਾਮਲ ਸਨ। 

ਭਾਰਤ ਦੇ ਸਾਬਕਾ ਰਾਸ਼ਟਰਪਤੀ ਕੇ.ਆਰ. ਨਾਰਾਇਣਨ ਨੇ ਉਸਨੂੰ ਇੱਕ ਹਮਦਰਦ ਰਾਜਨੀਤਿਕ ਕਾਰਕੁਨ ਦੱਸਿਆ। 

ਗੀਤਾ ਮੁਖਰਜੀ ਦਾ 4 ਮਾਰਚ, 2000 ਨੂੰ 76 ਸਾਲ ਦੀ ਉਮਰ ਵਿੱਚ   ਦਿਲ ਦੇ ਦੌਰੇ ਤੋਂ ਬਾਅਦ ਦੇਹਾਂਤ ਹੋ ਗਿਆ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ: "ਸ਼੍ਰੀਮਤੀ ਮੁਖਰਜੀ ਦ੍ਰਿੜਤਾ ਅਤੇ ਸਮਰਪਣ ਦੀ ਮੂਰਤੀ  ਸਨ। ਉਹ ਮਹਿਲਾ ਸਸ਼ਕਤੀਕਰਨ ਦੀ ਇੱਕ ਚਮਕਦਾਰ ਉਦਾਹਰਣ ਸੀ। ਉਸਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ, ਖਾਸ ਕਰਕੇ ਔਰਤਾਂ ਲਈ ਇੱਕ ਪ੍ਰੇਰਨਾ ਬਣਿਆ ਰਹੇਗਾ ।"

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, February 28, 2025

ਬੜੀ ਹਿੰਮਤ ਨਾਲ ਕੀਤਾ ਜ਼ਿੰਦਗੀ ਦੀਆਂ ਤਲਖ਼ ਦੁਸ਼ਵਾਰੀਆਂ ਦਾ ਸਾਹਮਣਾ

From Comrade Harjinder Singh Ludhiana on 25th February 2025 at 16:55 Regarding A  Sad News 

 ਕਾਮਰੇਡ ਅਮੋਲਕ ਸਿੰਘ ਨੇ ਕਿਹਾ-ਸਦਾ ਅੰਗ ਸੰਗ ਰਹੇਗੀ ਭੈਣ ਸੁਰਜੀਤ 


ਜਲੰਧਰ//ਲੁਧਿਆਣਾ: 25 ਫਰਵਰੀ 2025: (ਸਾਥੀ ਹਰਜਿੰਦਰ ਸਿੰਘ//ਕਾਮਰੇਡ ਸਕਰੀਨ ਡੈਸਕ):: 

ਖੱਬੇ ਪੱਖੀਆਂ ਨੇ ਦੋਹਰੀਆਂ ਜੰਗਾਂ ਲੜੀਆਂ ਹਨ। ਇੱਕ ਵਿਚਾਰਧਾਰਾ ਦੀ ਪ੍ਰਤੀਬੱਧਤਾ ਨੂੰ ਸਮਰਪਿਤ ਰਹਿੰਦਿਆਂ ਸਿਆਸੀ ਜੰਗ ਅਤੇ ਦੂਜੀ ਪਰਿਵਾਰਿਕ ਲੋੜਾਂ ਨਾਲ ਨਜਿੱਠਦਿਆਂ ਥੁੜਾਂ ਮਾਰੀ ਜ਼ਿੰਦਗੀ ਵਾਲੀ ਜੰਗ। ਇਸ ਜੰਗ ਦੇ ਯੋਧਿਆਂ ਦੀ ਗਿਣਤੀ ਅਣਗਿਣਤ ਵਾਂਗ ਹੈ। ਕਾਮਰੇਡ ਅਮੋਲਕ ਸਿੰਘ ਅਤੇ ਉਹਨਾਂ ਦੇ  ਸਾਥੀਆਂ ਨੇ ਇਸ ਜੰਗ ਅਤੇ ਇਸ ਜੰਗ ਦੇ ਜੁਝਾਰੂਆਂ ਨੂੰ ਬਹੁਤ ਵਾਰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ ਹੈ। ਸੱਤਾ ਦੀਆਂ ਸਖਤੀਆਂ, ਫਿਰਕਾਪ੍ਰਸਤ ਅਨਸਰਾਂ ਦੇ ਹਮਲੇ ਅਤੇ ਆਰਥਿਕ ਦੁਸ਼ਵਾਰੀਆਂ। ਇਹ ਸਾਰੇ ਔਖੇ ਸਮੇਂ ਇਹਨਾਂ ਜੁਝਾਰੂ ਖੱਬੇਪੱਖੀਆਂ ਨੇ ਮਹਿੰਦਰ ਸਾਥੀ ਦੇ ਬੋਲਾਂ ਵਾਲਾ ਗੀਤ ਗਾਉਂਦਿਆਂ ਲੰਘਾਏ--ਮਸ਼ਾਲਾਂ ਬਾਲ ਕੇ ਰੱਖਣਾ-ਜਦੋਂ ਤੱਕ ਰਾਤ ਬਾਕੀ ਹੈ...!

ਸਾਥੀ ਜੋਰਾ ਸਿੰਘ ਨਸਰਾਲੀ ਵੀ ਇਹਨਾਂ ਜੁਝਾਰੂਆਂ ਵਿੱਚੋਂ ਇੱਕ ਸੀ। ਸਾਥੀ ਨਸਰਾਲੀ ਨੇ ਵੀ ਲੋਕ ਪੱਖੀ ਰਾਹਾਂ ਤੇ ਤੁਰਦਿਆਂ ਆਉਂਦੀਆਂ ਮੁਸੀਬਤਾਂ ਨੂੰ ਬਹੁਤ ਨੇੜਿਓਂ ਦੇਖਿਆ ਪਾਰ ਕਦੇ ਹਿੰਮਤ ਨਹੀਂ ਹਾਰੀ। ਸਾਥੀ ਜ਼ੋਰ ਸਿੰਘ ਨਸਰਾਲੀ ਦੇ ਭੈਣ ਜੀ ਸੁਰਜੀਤ ਕੌਰ ਵੀ ਇਹਨਾਂ ਆਰਥਿਕ ਦੁਸ਼ਵਾਰੀਆਂ ਅਤੇ ਔਕੜਾਂ ਨਾਲ ਜੂਝਦਿਆਂ  21 ਫਰਵਰੀ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਲਹਿਰ ਦੇ ਔਖੇ ਦਿਨਾਂ ਵਿੱਚ ਵੀ ਉਹ ਲਹਿਰ ਦੇ ਅੰਗਸੰਗ ਰਹੇ। ਉਹਨਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ 2 ਮਾਰਚ ਨੂੰ 12 ਵਜੇ ਪਿੰਡ ਬਾਗੜੀਆਂ (ਨੇੜੇ ਅਮਰਗੜ੍ਹ) ਵਿਖੇ ਹੋ ਰਿਹਾ ਹੈ।

ਭੈਣ ਸੁਰਜੀਤ ਨੇ ਜ਼ਿੰਦਗੀ ਦੀਆਂ ਤਲਖ਼ ਦੁਸ਼ਵਾਰੀਆਂ ਨਾਲ ਜੂਝਦਿਆਂ ਜ਼ਿੰਦਗੀ ਦਾ ਸਫ਼ਰ ਕਿਵੇਂ ਕਿਵੇਂ ਜਾਰੀ ਰੱਖਿਆ ਰੱਖਿਆ ਇਸ ਸੰਬੰਧੀ ਇੱਕ ਪੁਸਤਕ ਵੀ ਲਿਖੀ ਜਾ ਸਕਦੀ ਹੈ। ਇੱਕ ਤੋਂ ਬਾਅਦ ਦੂਜੀ ਪਰਿਵਾਰਿਕ ਘਟਨਾ ਨੇ ਉਹਨਾਂ ਦਾ ਸੀਨਾ ਛਲਣੀ ਕਰ ਰੱਖਿਆ ਸੀ। ਇਸਦੇ ਬਾਵਜੂਦ ਨਾ ਹਿੰਮਤ ਘਟੀ ਤੇ ਨਾ ਹੀ ਕਦੇ ਇਰਾਦਾ ਕਮਜ਼ੋਰ ਹੋਇਆ। 

ਇਹ ਮਾਹੌਲ ਕਿਸੇ ਇੱਕ ਘਰ ਜਾਂ ਪਰਿਵਾਰ ਦਾ ਨਹੀਂ ਸੀ। ਇਹ ਸਾਰੇ ਹਨੇਰਾ ਲੋਕ ਪੱਖੀ ਰਾਹਾਂ ਤੇ ਤੁਰਨ ਵਾਲਿਆਂ ਵਿੱਚ ਬਹੁਤਿਆਂ ਦੇ ਘਰਾਂ ਵਿੱਚ ਸਨ ਪਰ ਵਿਚਾਰਧਾਰਾ ਦੀ ਮਸ਼ਾਲ ਫਿਰ ਵੀ ਰੌਸ਼ਨ ਸੀ। ਇਹਨਾਂ ਪਰਿਵਾਰਾਂ ਦੇ ਲੋਕ  ਗਾਉਂਦੇ--ਅਸੀਂ ਜਿੱਤਣਗੇ ਜ਼ਰੂਰ--ਜਾਰੀ ਜੰਗ ਰੱਖਿਓ......! 

ਦਹਾਕਿਆਂ ਪਹਿਲਾਂ ਦੀ ਯਾਦ ਭੈਣ ਸੁਰਜੀਤ ਕੌਰ ਨੇ ਮਰਦੇ ਦਮ ਤੱਕ ਆਪਣੇ ਚੇਤੇ ਵਿਚ ਸੰਭਾਲ ਕੇ ਰੱਖੀ। ਉਹ ਕਿਹਾ ਕਰਦੀ ਕਿ ਮੈਨੂੰ ਯਾਦ ਨੇ ਉਹ ਦਿਨ ਜਦੋਂ ਘਰ ਬਹੁਤ ਹੀ ਆਰਥਿਕ ਤੰਗੀ ਹੁੰਦੀ ਸੀ ਉਸ ਵੇਲੇ ਮੇਰੇ  ਵੀਰ ਜੋਰਾ ਸਿੰਘ ਨਸਰਾਲੀ ਦਾ ਸਾਥੀ ਇਨਕਲਾਬੀ ਲਹਿਰ ਵਿੱਚ ਕੰਮ ਕਰਦਾ ਅਮੋਲਕ ਵੀਰ ਘਰ ਆਇਆ ਤਾਂ ਮੈਂ ਛਾਣਬੂਰੇ ਨੂੰ ਦੋਬਾਰਾ ਛਾਣ ਕੇ ਉਹਨੂੰ ਰੋਟੀ ਪਕਾ ਕੇ ਦਿੱਤੀ। 

ਭੈਣ ਸੁਰਜੀਤ ਅਤੇ ਸਾਥੀ ਜੋਰਾ ਸਿੰਘ ਨਸਰਾਲੀ ਦੇ ਮਾਤਾ ਜੀ ਦੀਆਂ ਅੱਖਾਂ ਦੀ ਜੋਤ ਸਦਾ ਲਈ ਜਵਾਬ ਦੇ ਗਈ ਸੀ। ਉਹ ਪਿੰਡ ਨਸਰਾਲੀ ਵਿਖੇ ਇਕੱਲੀ ਘਰ ਵਿੱਚ ਦਿਨ ਕਟੀ ਕਰਦੀ ਰਹੀ । ਸਾਥੀ ਜੋਰਾ ਸਿੰਘ ਨੇ ਪੂਰੀ ਜ਼ਿੰਦਗੀ ਲੋਕਾਂ ਦੇ ਨਾਮ ਕਰ ਦਿੱਤੀ। ਸੁਰਜੀਤ ਭੈਣ ਅਤੇ ਉਸਦੇ ਪਰਿਵਾਰ ਨੇ ਸਦਾ ਹੀ ਇਨਕਲਾਬੀ ਲਹਿਰ ਦੇ ਹਮਦਰਦਾਂ ਵਾਲੀ ਭੂਮਿਕਾ ਸੁਹਿਰਦਤਾ ਨਾਲ ਨਿਭਾਈ। ਉਸਨੇ ਪੇਕੇ ਪਰਿਵਾਰ ਵਿੱਚ ਮੁਸ਼ਕਲਾਂ ਨਾਲ਼ ਦੋ ਚਾਰ ਹੁੰਦੀ ਮਾਂ ਦੀ ਅਵਸਥਾ ਦੇ ਬਾਵਜੂਦ ਕਦੇ ਭਰਾ ਨੂੰ ਇਨਕਲਾਬੀ ਰਾਹ ਤੋਂ ਕਦਮ ਪਿੱਛੇ ਕਰਨ ਲਈ ਨਹੀਂ ਕਿਹਾ। 

ਸਾਡੇ ਸਮਿਆਂ ਨੂੰ ਅਜੇਹੀਆਂ ਭੈਣਾਂ ਦੀ ਬੇਹੱਦ ਲੋੜ ਹੈ। ਅੱਜ ਜਦੋਂ ਤਾਰ ਤਾਰ ਕੀਤੇ ਜਾ ਰਹੇ ਰਿਸ਼ਤੇ ਮਹਿਜ਼ ਤਜਾਰਤ ਬਣਾਏ ਜਾ ਰਹੇ ਨੇ, ਅਜਿਹੇ ਦੌਰ ਅੰਦਰ ਪਦਾਰਥਕ ਲੋੜਾਂ ਤੋਂ ਉਪਰ ਉਠ ਕੇ ਚਾਨਣ ਦੇ ਵਣਜਾਰੇ ਭਰਾਵਾਂ ਦਾ ਰਾਹ ਉਡੀਕਦੀਆਂ ਸੁਰਜੀਤ  ਵਰਗੀਆਂ ਭੈਣਾਂ ਨੂੰ ਸਲਾਮ ਹੈ। ਜਿਸਮਾਨੀ ਤੌਰ ਤੇ ਵਿਛੜੀ ਭੈਣ ਸੁਰਜੀਤ ਸਦਾ ਹੀ ਲੋਕ ਕਾਫ਼ਲੇ ਵਿਚ ਸੁਰਜੀਤ ਰਹੇਗੀ। ਅਜੇਹੀਆਂ ਭੈਣਾਂ ਦੀ ਵੀ ਆਪਣੀ ਇੱਕ ਭੂਮਿਕਾ ਹੁੰਦੀ ਹੈ ਜੋ ਲੋਕਾਂ ਦੀ ਮੁਕਤੀ ਲਈ ਤੁਰੇ ਕਾਫ਼ਲਿਆਂ ਦੀ ਸੰਗੀ ਸਾਥੀ ਤਾਕਤ ਹੁੰਦੀ ਹੈ। ਅਜੇਹੀ ਭੈਣ ਸੁਰਜੀਤ ਨੂੰ ਅਸੀਂ ਪਲਸ ਮੰਚ ਵੱਲੋਂ ਸਲਾਮ ਕਰਦੇ ਹਾਂ।

ਕਾਮਰੇਡ ਸਕਰੀਨ ਦੀ ਟੀਮ ਵੀ ਇਸ ਦੁੱਖ ਦੀ ਘੜੀ ਵਿੱਚ ਨਸਰਾਲੀ ਦੇ ਪਰਿਵਾਰ ਦੇ ਨਾਲ ਹੈ। ਪੀਪਲਜ਼ ਮੀਡੀਆ ਲਿੰਕ ਵੀ ਇਸ ਮੌਕੇ ਨਸਰਾਲੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆ ਸ਼ਰਧਾਂਜਲੀ ਦੇਂਦਾ ਹੈ। 

ਪਾਗਲ ਹਾਥੀ ਅਤੇ ਭੂਸਰੇ ਝੋਟੇ ਵਾਂਗ ਚਾਂਭਲੇ ਟਰੰਪ ਸਾਹਮਣੇ ਸਾਡਾ PM ਭਿੱਜੀ ਬਿੱਲੀ?

27th February 2025 at 12:03 PM WhatsApp 

ਕੌਮੀ ਅਤੇ ਕੌਮਾਂਤਰੀ ਸਿਆਸਤ ਬਾਰੇ ਕਾਮਰੇਡ ਲਹਿੰਬਰ ਸਿੰਘ ਤੱਗੜ ਦੀ ਵਿਸ਼ੇਸ਼ ਲਿਖਤ 

ਅਮਰੀਕਾ ਦੇ ਖਰ ਦਿਮਾਗ, ਹੰਕਾਰੇ ਹੋਏ ਅਤੇ ਦੂਸਰੀ ਵਾਰ 47ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਅਸਲ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਮੀਰ ਕਰੋਨੀ ਕਾਰਪੋਰੇਟੀ ਯਾਰਜੁੰਡੀ ਪੂੰਜੀਪਤੀਆਂ ਐਲਨ ਮਸਕ, ਸੁੰਦਰ ਪਿਚਾਈ, ਟਿਮ ਕੁੱਕ, ਮਾਰਕ ਜ਼ੁਕਰਬਰਗ, ਜੈਫ ਬਿਜ਼ੋਸ, ਮੁਕੇਸ਼ ਅੰਬਾਨੀ ਅਤੇ ਅਜਿਹੇ ਹੋਰਨਾਂ ਦੇ ਢਹੇ ਚੜ੍ਹੇ ਹੋਏ ਹਨ | ਇਹ ਯਾਰਜੁੰਡੀ ਕਾਰਪੋਰੇਟੀ ਘਰਾਣੇ ਸਾਰੀ ਮਨੁੱਖਤਾ ਨੂੰ  ਆਪਣੇ ਸ਼ਿਕੰਜੇ ਵਿੱਚ ਲੈਣ ਲਈ ਡੋਨਾਲਡ ਟਰੰਪ ਨੂੰ  ਆਪਣੇ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ ਅਤੇ ਡੋਨਾਲਡ ਟਰੰਪ ਇਨ੍ਹਾਂ ਅਮੀਰਾਂ ਦੀ ਸਹਾਇਤਾ ਨਾਲ ਅਮਰੀਕਾ ਦਾ ਤੀਸਰੀ ਵਾਰ ਅਤੇ ਜੇ ਹੋ ਸਕੇ ਤਾਂ ਚੌਥੀ ਵਾਰ ਵੀ ਰਾਸ਼ਟਰਪਤੀ ਬਣਨ ਦੇ ਉਦੇਸ਼ ਉੱਪਰ ਚਲ ਰਿਹਾ ਹੈ। ਜੇ ਆਪ ਨਾ ਬਣ ਸਕੇ ਤਾਂ ਉਹ ਆਪਣੇ ਪੁੱਤਰ ਟਰੰਪ ਜੂਨੀਅਰ ਨੂੰ  ਇਸ ਵਾਸਤੇ ਸਥਾਪਤ ਕਰਨਾ ਚਾਹੁੰਦਾ ਹੈ।

ਕਾਮਰੇਡ ਲਹਿੰਬਰ ਸਿੰਘ ਤੱਗੜ 

ਉਪਰੋਕਤ ਦੋਵੇਂ ਧਿਰਾਂ ਆਪੋ ਆਪਣੇ ਉਦੇਸ਼ਾਂ ਨੂੰ  ਪ੍ਰਾਪਤ ਕਰਨ ਲਈ ਸੰਸਾਰ ਭਰ ਵਿੱਚ ਗੜਬੜ ਅਤੇ ਅਸਥਿਰਤਾ ਪੈਦਾ ਕਰਨ ਦੇ ਰਾਹ 'ਤੇ ਚੱਲ ਰਹੇ ਹਨ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਅੱਠ ਸਾਲਾਂ ਤੋਂ, ਜਦੋਂ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣਿਆ ਸੀ, ਟਰੰਪ ਦੀ ਚਾਪਲੂਸੀ ਅਤੇ ਚਮਚਾਗਿਰੀ ਕਰਦਾ ਆ ਰਿਹਾ ਹੈ। ਕਦੇ ਕਹਿੰਦਾ ਹੈ ਕਿ ਟਰੰਪ ਮੇਰਾ ਪੱਕਾ ਦੋਸਤ ਹੈ, ਕਦੇ ਉਸ ਨੂੰ  ਨਿਜੀ ਦੋਸਤ ਦੱਸਦਾ ਹੈ (ਜਿਵੇਂ ਕਿ ਛੋਟਾ ਹੁੰਦਾ ਟਰੰਪ ਨਾਲ ਖੇਡਦਾ ਰਿਹਾ ਹੋਵੇ ਜਾਂ ਪੜ੍ਹਦਾ ਰਿਹਾ ਹੋਵੇ), ਕਦੇ ''ਨਮਸਤੇ ਟਰੰਪ'' ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਕਦੇ ਅਮਰੀਕਾ ਵਿੱਚ ਜਾ ਕੇ ਮੋਦੀ ਵੱਲੋਂ ਚੀਕ ਚੀਕ ਕੇ ਆਖਿਆ ਜਾਂਦਾ ਹੈ, ''ਅੱਬ ਕੀ ਬਾਰ ਟਰੰਪ ਸਰਕਾਰ'' 

ਅੱਠ ਸਾਲ ਦੀ ''ਦੋਸਤੀ'' (ਅਸਲ ਵਿੱਚ ਚਾਪਲੂਸੀ) ਦਾ ਟਰੰਪ ਨੇ ਮੋਦੀ ਨੂੰ  ਇਹ ਸਿਲਾ ਦਿੱਤਾ ਹੈ ਕਿ ਉਸਨੇ ਮੋਦੀ ਨੂੰ  ਆਪਣੇ ਸਹੁੰ ਚੁੱਕ ਸਮਾਗਮ ਲਈ ਵੀ ਸੱਦਾ ਨਹੀਂ ਦਿੱਤਾ। | ਟਰੰਪ ਨੇ ਮੋਦੀ ਨੂੰ  ਉਸਦੀ ਔਕਾਤ ਵਿਖਾਉਣ ਲਈ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟੀ ਪੂੰਜੀਪਤੀ ਮੁਕੇਸ਼ ਅੰਬਾਨੀ ਅਤੇ ਉਸਦੀ ਪਤਨੀ ਨੀਤਾ ਅੰਬਾਨੀ ਨੂੰ  ਨਾ ਕੇਵਲ ਆਪਣੇ ਸਹੁੰ ਚੁੱਕ ਸਮਾਗਮ ਲਈ ਸੱਦਾ ਹੀ ਦਿੱਤਾ ਬਲਕਿ ਉਨ੍ਹਾਂ ਨਾਲ ਨਿੱਜੀ ਮੁਲਾਕਤ ਵੀ ਕੀਤੀ ਅਤੇ ਉਨ੍ਹਾਂ ਨੂੰ  ਕੈਂਡਲ ਲਾਈਟ ਡੀਨਰ ਦਿੱਤਾ |  ਟਰੰਪ ਅਸਲ ਵਿੱਚ ਮੁਕੇਸ਼ ਅੰਬਾਨੀ ਦੇ ਨਾਲ ਭਾਰਤ ਦੇ ਦੂਸਰੇ ਵੱਡੇ ਕਾਰਪੋਰੇਟੀ ਗੌਤਮ ਅਡਾਨੀ ਨੂੰ  ਵੀ ਇਸ ਮੌਕੇ ਸੱਦਾ ਦੇ ਕੇ ਮੋਦੀ ਨੂੰ  ਇਹ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਿ ਜਦੋਂ ਅੰਬਾਨੀ ਤੇ ਅਡਾਨੀ ਮੇਰੇ ਨਾਲ ਹਨ ਤਾਂ ਫਿਰ ਤੁਹਾਡੀ ਕੋਈ ਅਹਿਮੀਅਤ ਨਹੀਂ ਹੈ | ਪਰ ਇਸ ਸਮਾਗਮ ਤੋਂ ਪਹਿਲਾਂ ਹੀ ਜਦੋਂ ਨਵੰਬਰ 2024 ਵਿੱਚ ਅਮਰੀਕਾ ਵਿੱਚ, ਇੱਕ ਵੱਡੇ ਵਿੱਤੀ ਘਪਲੇ ਕਾਰਨ ਗੌਤਮ ਅਡਾਨੀ ਦੇ ਗਿ੍ਫਤਾਰੀ ਵਾਰੰਟ ਜਾਰੀ ਹੋ ਗਏ ਤਾਂ ਟਰੰਪ ਨੂੰ , ਉਸ ਨੂੰ  ਸੱਦਾ ਪੱਤਰ ਦੇਣ ਦਾ ਖਿਆਲ ਛੱਡਣਾ ਪਿਆ | 

ਇਥੇ ਇਹ ਨੋਟ ਕਰਨਾ ਵੀ ਮਹੱਤਵਪੂਰਨ ਰਹੇਗਾ ਕਿ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ, ਕਮਿਊਨਿਸਟ ਚੀਨ ਦੇ ਸੁਪਰੀਮ ਆਗੂ ਕਾਮਰੇਡ ਸ਼ੀ ਜ਼ਿੰਨ ਪਿੰਗ ਅਤੇ ਹੋਰ ਕਈ ਦੇਸ਼ਾਂ ਦੇ ਮੁਖੀਆਂ ਨੂੰ  ਆਪ ਟੈਲੀਫੋਨ ਕਰਕੇ ਆਪਣੇ ਸਮਾਗਮ ਲਈ ਸੱਦਿਆ | ਇਨ੍ਹਾਂ ਵਿੱਚੋਂ ਬਹੁਤ ਸਾਰੇ ਪਹੁੰਚੇ ਵੀ ਪਰ ਸ਼ੀ ਜ਼ਿਨ ਪਿੰਗ ਅਤੇ ਪੁਤਿਨ ਸਹੁੰ ਚੁੱਕ ਸਮਾਗਮ 'ਚ ਨਹੀਂ ਆਏ |

ਡੋਨਾਡਲ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਇਹੋ ਜਿਹੇ ਜੰਗਜੂ, ਭੜਕਾਊ, ਤਬਾਹਕੁੰਨ ਅਤੇ ਬੇਹੂਦਾ ਐਲਾਨ ਕੀਤੇ ਅਤੇ ਬਿਆਨ ਦਿੱਤੇ ਹਨ ਜਿਨ੍ਹਾਂ ਨਾਲ ਸੰਸਾਰ ਭਰ ਵਿੱਚ ਤਰਥੱਲੀ ਜਿਹੀ ਮੱਚ ਗਈ ਹੈ ਅਤੇ ਅਸੱਥਿਰਤਾ ਵਰਗਾ ਮਾਹੌਲ ਪੈਦਾ ਹੋ ਗਿਆ ਹੈ | ਇਨ੍ਹਾਂ ਸਾਰਿਆਂ ਨੂੰ  ਇਸ ਆਰਟੀਕਲ ਵਿੱਚ ਨੋਟ ਕਰਨਾ ਸੰਭਵ ਵੀ ਨਹੀਂ ਅਤੇ ਬਹੁਤੀ ਲੋੜ ਵੀ ਨਹੀਂ | ਅਸੀਂ ਉਨ੍ਹਾਂ ਵਿੱਚੋਂ ਕੁੱਝ ਇੱਕ ਨੂੰ  ਨੋਟ ਕਰ ਰਹੇ ਹਾਂ | ਅਖੇ ਕੈਨੇਡਾ ਨੂੰ  ਅਮਰੀਕਾ ਦਾ 51ਵਾਂ ਪ੍ਰਾਂਤ ਬਣਾ ਲਿਆ ਜਾਏਗਾ | ਗਰੀਨਲੈਂਡ ਨੂੰ  ਖਰੀਦ ਲਿਆ ਜਾਏਗਾ ਅਤੇ ਲੋੜ ਪਈ ਤਾਂ ਫੌਜੀ ਕਾਰਵਾਈ ਰਾਹੀਂ ਕਬਜ਼ਾ ਕਰ ਲਿਆ ਜਾਵੇਗਾ | ਪਾਨਾਮਾ ਨਹਿਰ 'ਤੇ ਵੀ ਅਮਰੀਕਾ ਕਬਜ਼ਾ ਕਰ ਲਵੇਗਾ ਅਤੇ ਲੋੜ ਪੈਣ 'ਤੇ ਫੌਜੀ ਐਕਸ਼ਨ ਵੀ ਕੀਤਾ ਜਾ ਸਕਦਾ ਹੈ | ''ਮੈਕਸੀਕੋ ਦੀ ਖਾੜੀ'' ਦਾ ਨਾਂ ''ਅਮਰੀਕਾ ਦੀ ਖਾੜੀ'' ਰੱਖ ਦਿੱਤਾ ਜਾਵੇਗਾ | ਗਾਜ਼ਾ ਪੱਟੀ 'ਤੇ ਅਮਰੀਕਾ ਕਬਜ਼ਾ ਕਰ ਲਵੇਗਾ | ਟਰੰਪ ਰੂਸ ਅਤੇ ਯੂਕਰੇਨ ਨੂੰ  ਜੰਗ ਬੰਦ ਕਰਨ ਦੇ ਇਸ ਤਰ੍ਹਾਂ ਆਦੇਸ਼ ਦੇ ਰਿਹਾ ਹੈ ਜਿਵੇਂ ਕਿ ਉਹ ਸੱਚ ਮੁੱਚ ਸਾਰੇ ਸੰਸਾਰ ਦਾ ਥਾਣੇਦਾਰ ਹੋਵੇ | ਬਰਿਕਸ ਦੇਸ਼ਾਂ (ਜਿਨ੍ਹਾਂ ਵਿੱਚ ਚੀਨ, ਰੂਸ, ਭਾਰਤ, ਬਰਾਜ਼ੀਲ, ਦੱਖਣੀ ਅਫਰੀਕਾ ਵਰਗੇ ਸੰਸਾਰ ਦੇ ਵੱਡੇ ਦੇਸ਼ ਸ਼ਾਮਲ ਹਨ) ਨੂੰ  ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਮਰੀਕਨ ਪੌਂਡ ਦੀ ਥਾਂ ਕਿਸੇ ਹੋਰ ਮੁਦਰਾ ਵਿੱਚ ਵਪਾਰ ਦਾ ਅਦਾਨ ਪ੍ਰਦਾਨ ਕੀਤਾ ਤਾਂ ਉਨ੍ਹਾਂ 'ਤੇ 100 ਫੀਸਦੀ ਟੈਰਿਫ (ਟੈਕਸ) ਲਾਇਆ ਜਾਏਗਾ | ਟਰੰਪ ਨੇ ਕਮਿਊਨਿਸਟ ਦੇਸ਼ ਕਿਊਬਾ ਨੂੰ  ਮੁੜ ਬਲੈਕ ਲਿਸਟ ਵਿੱਚ ਪਾ ਦਿੱਤਾ ਹੈ | ਟਰੰਪ ਦੀਆਂ, ਸੰਸਾਰ ਭਰ ਦੇ ਦੇਸ਼ਾਂ ਨੂੰ  ਇਸ ਪ੍ਰਕਾਰ ਦੀਆਂ ਧਮਕੀਆਂ ਦੀ ਲਿਸਟ ਬਹੁਤ ਲੰਬੀ ਹੈ ਅਤੇ ਇਸ ਲਿਸਟ ਵਿੱਚ ਹਰ ਆਏ ਦਿਨ ਵਾਧਾ ਹੋ ਰਿਹਾ ਹੈ |

ਪਰ ਇਹ ਬਹੁਤ ਵੱਡੀ ਤਸੱਲੀ ਦੀ ਗੱਲ ਹੈ ਕਿ ਸੰਸਾਰ ਦੇ ਸਾਰੇ ਦੇਸ਼ਾਂ ਨੇ ਟਰੰਪ ਦੀਆਂ ਧਮਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੱਖ ਵੱਖ ਪ੍ਰਾਂਤਾਂ ਦੇ (ਮੁੱਖ ਮੰਤਰੀਆਂ) ਪ੍ਰੀਮੀਅਰਜ਼ ਨੇ ਇੱਕ ਆਵਾਜ਼ ਹੋ ਕੇ ਟਰੰਪ ਦੇ ਕਦਮਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਇਰਾਦਾ ਪ੍ਰਗਟਾਇਆ ਹੈ | ਪਨਾਮਾ ਨੇ ਕਿਹਾ ਹੈ ''ਪਨਾਮਾ ਨਹਿਰ'' ਪਨਾਮਾ ਦੀ ਕੇਵਲ ਮਾਲਕੀ ਹੀ ਨਹੀਂ ਬਲਕਿ ਸਾਡੀ ਪਹਿਚਾਣ ਅਤੇ ਸਾਡਾ ਗੌਰਵ ਹੈ | ਮੈਕਸੀਕੋ ਦੀ ਰਾਸ਼ਟਰਪਤੀ ਮੈਡਮ ਕਲੌਡੀਆ ਸ਼ੀਆਨਬੌਮ ਪਾਰਡੋ ਨੇ ਵਿਅੰਗ ਨਾਲ ਕਿਹਾ ਹੈ ਕਿ ਜੇਕਰ ''ਮੈਕਸੀਕੋ ਦੀ ਖਾੜੀ'' ਦਾ ਨਾਂ ''ਅਮਰੀਕਾ ਦੀ ਖਾੜੀ'' ਰੱਖਿਆ ਜਾਂਦਾ ਹੈ ਤਾਂ ਅਸੀਂ ਅਮਰੀਕਾ ਦਾ ਨਾਂ ''ਮੈਕਸੀਕਨ ਅਮਰੀਕਾ'' ਰੱਖ ਦਿਆਂਗੇ | ਗਰੀਨਲੈਂਡ, ਜਿਸ ਦੀ ਆਬਾਦੀ ਸਿਰਫ 55 ਕੁ ਹਜ਼ਾਰ ਹੈ ਨੇ ਠੋਕ ਕੇ ਕਿਹਾ ਕਿ ''ਗਰੀਨਲੈਂਡ ਵਿਕਾਊ ਨਹੀਂ ਹੈ'' | ਗਰੀਨਲੈਂਡ ਹਰ ਹਾਲਤ 'ਚ ਯੂਰਪੀਅਨ ਯੂਨੀਅਨ ਦਾ ਅਟੁੱਟ ਅੰਗ ਬਣਿਆ ਰਹਿਣਾ ਚਾਹੁੰਦਾ ਹੈ | ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਡਮ ਮੈਟੇ ਫਰੈਡਰਿਕਸਨ ਨੇ ਯੂਰਪੀਨ ਯੂਨੀਅਨ ਦੇ ਦੇਸ਼ਾਂ ਨੂੰ  ਅਮਰੀਕਾ ਦੇ ਸਾਮਰਾਜੀ ਪ੍ਰਸਾਰ ਵਿਰੁੱਧ ਇੱਕਮੁੱਠ ਹੋਣ ਦਾ ਸੱਦਾ ਦਿੱਤਾ ਹੈ | ਯੂਰਪੀਨ ਯੂਨੀਅਨ ਦੇ ਕੁਲ 27 ਦੇਸ਼ਾਂ ਨੇ ਠੋਕਵਾਂ ਐਲਾਨ ਕੀਤਾ ਹੈ ਕਿ ਗਰੀਨਲੈਂਡ ਯੂਰਪ ਦਾ ਹੀ ਅਨਿਖੜਵਾਂ ਹਿੱਸਾ ਰਹੇਗਾ |  2 ਫਰਵਰੀ 2025 ਵਾਲੇ ਦਿਨ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਦਰਾਮਦੀ ਵਸਤੂਆਂ 'ਤੇ 25 ਫੀਸਦੀ ਅਤੇ ਚੀਨ ਤੋਂ ਆਉਣ ਵਾਲੀਆਂ 'ਤੇ 10ਫੀ ਸਦੀ ਟੈਰਿਫ ਲਗਾਉਣ ਦਾ ਹੁਕਮ ਚਾੜ੍ਹ ਦਿੱਤਾ | ਇਨ੍ਹਾਂ ਤਿੰਨਾਂ ਦੇਸ਼ਾਂ ਨੇ ਵੀ ਤੁਰੰਤ ''ਜੈਸੇ ਕੋ ਤੈਸਾ'' ਜਵਾਬ ਦਿੰਦੇ ਹੋਏ ਅਮਰੀਕਾ ਤੋਂ ਆਉਣ ਵਾਲੀਆਂ ਵਸਤੂਆਂ ਤੇ ਬਰਾਬਰ ਦਾ ਟੈਰਿਫ ਲਾ ਦਿੱਤਾ  | ਫਿਰ ਟਰੰਪ ਨੂੰ  ਮਜ਼ਬੂਰਨ ਆਪਣੇ ਫੈਸਲੇ ਨੂੰ  ਮੁਲਤਵੀ ਕਰਨ ਦਾ ਐਲਾਨ ਕਰਨਾ ਪਿਆ ਹੈ |

ਇੱਥੇ ਹੀ ਬੱਸ ਨਹੀਂ, ਟਰੰਪ ਨਿੱਤ ਨਵੇਂ ਤੋਂ ਨਵੇਂ ਫੈਸਲੇ ਕਰ ਰਿਹਾ ਹੈ, ਜਿਨ੍ਹਾਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਅਜਿਹੀਆਂ ਗੈਰ ਜ਼ਿੰਮੇਵਾਰ, ਲਾਪ੍ਰਵਾਹ ਅਤੇ ਤਬਾਹਕੁੰਨ ਨੀਤੀਆਂ 'ਤੇ ਚਲ ਰਿਹਾ ਹੈ ਜੋ ਸਾਰੇ ਸੰਸਾਰ ਨੂੰ  ਸੰਕਟ ਅਤੇ ਬਿਪਤਾ ਵਿੱਚ ਪਾਉਣ ਵਾਲੀਆਂ ਹਨ | ਉਸਨੇ ਅਮਰੀਕਾ ਨੂੰ  ਸੰਸਾਰ ਸਿਹਤ ਸੰਸਥਾ ਚੋਂ ਬਾਹਰ ਕੱਢ ਲਿਆ ਹੈ | ਸੰਸਾਰ ਦੀ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਅਤੇ ਧਰਤੀ ਦਾ ਜਲਵਾਯੂ ਠੀਕ ਰੱਖਣ ਵਾਲੇ ਪੈਰਿਸ ਸਮਝੌਤੇ ਤੋਂ ਵੀ ਅਮਰੀਕਾ ਨੂੰ  ਬਾਹਰ ਕਰ ਲਿਆ ਹੈ | ਅੰਤਰਰਾਸ਼ਟਰੀ ਨਿਆਂ ਅਦਾਲਤ (93•) ਜਿਸ ਦਾ ਹੈਡ ਕੁਆਰਟਰ ਹੇਗ (ਨੀਦਰਲੈਂਡ) ਵਿੱਚ ਹੈ, ਨੂੰ  ਵੀ ਟਰੰਪ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਦੀਆਂ ਕਾਰਵਾਈਆਂ ਉੱਪਰ ਪਾਬੰਦੀ ਲਾ ਦਿੱਤੀ ਹੈ  | ਅਜਿਹੇ ਹੋਰ ਅਨੇਕਾਂ ਕਦਮ, ਹਰ ਆਏ ਦਿਨ ਟਰੰਪ ਪ੍ਰਸ਼ਾਸਨ ਵੱਲੋਂ ਉਠਾਏ ਜਾ ਰਹੇ ਹਨ, ਜਿੰਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਟਰੰਪ ਨੇ ਉਨ੍ਹਾਂ ਸਾਰੀਆਂ ਅੰਤਰਰਾਸ਼ਟਰੀ ਸਮੱਸਿਆਵਾਂ ਅਤੇ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਿਆ ਹੈ ਜਿਨ੍ਹਾਂ ਨੂੰ  ਹੱਲ ਕਰਨ ਲਈ ਅਤੇ ਨਿਪਟਾਉਣ ਲਈ ਸੰਸਾਰ ਦੇ ਸਾਰੇ ਵੱਡੇ ਛੋਟੇ ਦੇਸ਼ਾਂ ਦੇ ਸਹਿਯੋਗ ਤੋਂ ਬਿਨਾਂ ਨਜਿੱਠਿਆ ਨਹੀਂ ਜਾ ਸਕਦਾ | ਇਥੇ ਇਹ ਵੀ ਦੱਸਣਾ ਅਤੇ ਸਮਝਣਾ ਜ਼ਰੂਰੀ ਹੈ ਕਿ ਉਪਰੋਕਤ ਅੰਤਰਰਾਸ਼ਟਰੀ ਸਮੱਸਿਆਵਾਂ ਜਿਵੇਂ ਕਿ ਘਾਤਕ ਬੀਮਾਰੀਆਂ, ਜਮਹੂਰੀ ਅਧਿਕਾਰਾਂ ਦਾ ਹਨਨ, ਧਰਤੀ ਅਤੇ ਅਸਮਾਨ ਦੇ ਪ੍ਰਦੂਸ਼ਨ, ਅੰਤਰਰਾਸ਼ਟਰੀ ਅਪਰਾਧਕ ਗਤੀਵਿਧੀਆਂ ਆਦਿ ਲਈ ਅਮਰੀਕਾ ਹੀ ਸਭ ਤੋਂ ਵੱਧ ਦੋਸ਼ੀ ਅਤੇ ਜ਼ਿੰਮੇਵਾਰ ਹੈ | 

ਉਪਰੋਕਤ ਸਭ ਕੁੱਝ ਦੇ ਦੌਰਾਨ ਹੀ, ਟਰੰਪ ਪ੍ਰਸ਼ਾਸਨ ਨੇ ਆਪਣੇ ਸਾਰੇ ਦੇਸ਼ ਵਿੱਚ ਹੀ ਸੰਸਾਰ ਭਰ ਦੇ ਵੱਖ ਵੱਖ ਦੇਸ਼ਾਂ 'ਚੋਂ ਗੈਰਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਆਏ ਪਰਵਾਸੀਆਂ ਵਿਰੁੱਧ ਫੜੋ ਫੜੀ ਅਤੇ ਅਮਰੀਕਾ ਵਿਚੋਂ ਜਬਰਦਸਤੀ ਬਾਹਰ ਕੱਢਣ ਦਾ ਜ਼ਾਬਰ ਚੱਕਰ ਚਲਾ ਦਿੱਤਾ ਹੈ। ਇਨ੍ਹਾਂ ਨੂੰ ਫੜਨ ਲਈ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਅਨੇਕਾਂ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਇਨ੍ਹਾਂ ਨੂੰ  ਆਪੋ ਆਪਣੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ।   

5 ਫਰਵਰੀ ਵਾਲੇ ਦਿਨ, ਅਮਰੀਕਾ ਦਾ ਇੱਕ ਫੌਜੀ ਹਵਾਈ ਜਹਾਜ਼ ਭਾਰਤ ਤੋਂ ਅਮਰੀਕਾ ਗਏ 104 ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ  ਅੰਮਿ੍ਤਸਰ ਦੇ ਹਵਾਈ ਅੱਡੇ ਤੇ ਛੱਡ ਕੇ ਵਾਪਸ ਪਰਤ ਗਿਆ ਹੈ | ਕਿਸੇ ਪੱਤਰਕਾਰ ਨੂੰ  ਜਹਾਜ ਦੇ ਅੰਦਰ ਤਾਂ ਕੀ, ਨੇੜੇ ਵੀ ਨਹੀਂ ਜਾਣ ਦਿੱਤਾ ਗਿਆ | ਜਿਉਂ ਹੀ ਵਾਪਸ ਭੇਜੇ ਗਏ ਵਿਅਕਤੀ ਪੱਤਰਕਾਰਾਂ, ਹੋਰ ਸਬੰਧਤ ਵਿਅਕਤੀਆਂ, ਅਧਿਕਾਰੀਆਂ, ਰਿਸ਼ਤੇਦਾਰਾਂ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਨਾਲ ਹੋਏ ਗੈਰ ਮਨੁੱਖੀ ਸਲੂਕ ਬਾਰੇ ਦਸਿਆ ਤਾਂ ਇੱਕ ਦਮ ਸਭ ਪਾਸੇ ਰੋਸ ਅਤੇ ਗੱੁਸੇ ਦੀ ਲਹਿਰ ਫੈਲ ਗਈ | ਸਾਹਮਣੇ ਆਏ ਤੱਥਾਂ ਅਨੁਸਾਰ, ਸਾਰੇ 104 ਵਿਅਕਤੀਆਂ ਜਿਨਾਂ ਵਿੱਚ 13 ਔਰਤਾਂ ਅਤੇ 4 ਨਬਾਲਿਗ ਬੱਚੇ ਵੀ ਸਨ, ਨੂੰ  ਹੱਥਕੜੀਆਂ ਅਤੇ ਬੇੜੀਆਂ ਵਿੱਚ ਨੂੜ ਕੇ ਪਸ਼ੂਆਂ ਵਾਂਗ ਜਹਾਜ਼ ਵਿੱਚ ਤੂੜ ਦਿੱਤਾ ਗਿਆ | ਇਹ ਤੱਥ ਵੀ ਸਾਹਮਣੇ ਆਇਆ ਕਿ ਇਹ ਬੇੜੀਆਂ ਅਤੇ ਕੜੀਆਂ ਲੋਹੇ ਦੀਆਂ ਨਹੀਂ ਸਨ ਬਲਕਿ ਪਲਾਸਟਿਕ ਦੀਆਂ ਸਨ, ਜਿਹੜੀਆਂ ਨਿਰਜੀਵ ਚੀਜ਼ਾਂ, ਵਸਤੂਆਂ, ਮਰੇ ਹੋਏ ਪਸ਼ੂਆਂ ਜਾਂ ਹੋਰ ਜਾਨਵਰਾਂ ਨੂੰ  ਇਧਰੋਂ ਉਧਰ ਘੜੀਸਨ, ਖਿਚਣ, ਧੂਣ ਲਈ ਵਰਤੀਆਂ ਜਾਂਦੀਆਂ ਹਨ | ਇਹ ਬੇੜੀਆਂ, ਹੱਥਕੜੀਆਂ ਖੁਲਣ ਵਾਲੀਆਂ ਨਹੀਂ ਸਨ ਬਲਕਿ ਇਨ੍ਹਾਂ ਨੂੰ  ਕੱਟ ਕੇ ਉਤਾਰਿਆ ਗਿਆ | ਜਹਾਜ਼ ਵਿੱਚ ਕੋਈ ਕੁਰਸੀ ਜਾਂ ਸੀਟ ਆਦਿ ਨਹੀਂ ਸੀ | ਸਿਰਫ ਇੱਕ ਵਾਸ਼ਰੂਮ ਸੀ | ਖਾਣ ਪੀਣ ਅਤੇ ਪਾਣੀ ਆਦਿ ਦਾ ਪ੍ਰਬੰਧ ਬਹੁਤ ਹੀ ਘਟੀਆ ਸੀ | ਅਸਲ ਵਿੱਚ ਇਹ ਅਮਰੀਕਨ ਹਵਾਈ ਸੈਨਾ ਦਾ ਮਾਲ ਢੋਣ ਵਾਲਾ ਜਹਾਜ਼ ਸੀ | 

ਪਹਿਲਾਂ ਹਰ ਕੋਈ ਇਹ ਸਮਝਦਾ ਸੀ ਕਿ ਇਨ੍ਹਾਂ ਵਾਪਸ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਵੱਡੀ ਬਹੁ ਗਿਣਤੀ ਪੰਜਾਬੀਆਂ ਦੀ ਹੋਵੇਗੀ, ਇਸੇ ਲਈ ਹੀ ਜਹਾਜ਼ ਨੂੰ  ਅੰਮਿ੍ਤਸਰ (ਪੰਜਾਬ) ਵਿੱਚ ਉਤਾਰਿਆ ਜਾ ਰਿਹਾ ਹੈ | ਪਰ ਜਦੋਂ ਇਹ ਤੱਥ ਸਾਹਮਣੇ ਆਇਆ ਕਿ ਇਨ੍ਹਾਂ 104 ਵਿਅਕਤੀਆਂ ਚੋਂ ਸਿਰਫ 30 ਜਣੇ ਹੀ ਪੰਜਾਬੀ ਹਨ, ਮੋਦੀ ਦੇ ਗੁਜਰਾਤ ਤੋਂ 33 ਹਨ, ਹਰਿਆਣਾ ਤੋਂ ਵੀ 33 ਅਤੇ 5 ਹੋਰ ਪ੍ਰਾਂਤਾਂ ਦੇ ਹਨ ਤਾਂ ਸਮੂਹ ਪੰਜਾਬੀਆਂ, ਪੰਜਾਬ ਦੀਆਂ ਸਾਰੀਆਂ ਪਾਰਟੀਆਂ (ਬੀਜੇਪੀ ਨੂੰ  ਛੱਡ ਕੇ) ਅਤੇ ਹੋਰ ਸਾਰੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਵਿੱਚ ਇੱਕ ਰੋਸ ਅਤੇ ਰੋਹ ਦੀ ਲਹਿਰ ਪੈਦਾ ਹੋ ਗਈ ਕਿ ਬਾਕੀ ਸਾਰੇ ਭਾਰਤ ਨੂੰ  ਛੱਡ ਕੇ ਸਿਰਫ ਅੰਮਿ੍ਤਸਰ ਵਿੱਚ ਹੀ ਜ਼ਹਾਜ਼ ਨੂੰ  ਕਿਉਂ ਉਤਾਰਿਆ ਗਿਆ, ਗੁਜਰਾਤ ਵਿੱਚ ਕਿਉਂ ਨਹੀਂ ਉਤਾਰਿਆ ਗਿਆ | ਸਮੁੱਚੇ ਪੰਜਾਬ ਅਤੇ ਪੰਜਾਬੀਆਂ ਵੱਲੋਂ ਦੋਸ਼ ਲਾਇਆ ਗਿਆ ਅਤੇ ਅਸੀਂ ਵੀ ਇਸ ਵਿਚਾਰ ਦੇ ਹਾਂ ਕਿ ਮੋਦੀ ਸਰਕਾਰ ਨੇ ਸਿਰਫ ਪੰਜਾਬ ਅਤੇ ਪੰਜਾਬੀਆਂ ਨੂੰ  ਬਦਨਾਮ ਕਰਨ ਲਈ ਹੀ ਜਹਾਜ਼ ਨੂੰ  ਅੰਮਿ੍ਤਸਰ ਵਿਖੇ ਲੈਂਡ ਕਰਵਾਇਆ ਹੈ | ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਸਾਰੇ ਦੇਸ਼ ਅਤੇ ਦੁਨੀਆ ਵਿੱਚ ਇਹ ਪ੍ਰਭਾਵ ਜਾਵੇ ਕਿ ਕੇਵਲ ਪੰਜਾਬ ਵਿਚੋਂ ਹੀ ਵੱਡੀ ਗਿਣਤੀ ਵਿੱਚ ਨੌਜੁਆਨ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ  ਜਾਂਦੇ ਹਨ |   

ਸਮੁੱਚੇ ਭਾਰਤ ਵਾਸੀਆਂ ਲਈ ਇਹ ਸ਼ਰਮ ਦੀ ਗੱਲ ਹੈ ਕਿ ਟਰੰਪ ਦੇ ਪਹਿਲੇ ਦਬਕੇ ਨਾਲ ਹੀ ਭਾਰਤ ਸਰਕਾਰ ਨੇ ਆਪਣੇ ਦੇਸ਼ 'ਚੋ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ  ਅਮਰੀਕਾ 'ਚੋਂ ਅਪਮਾਨਜਨਕ ਢੰਗ ਨਾਲ ਬਾਹਰ ਕੱਢ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ | ਹਜ਼ੂਰੇਵਾਲਾ ਟਰੰਪ ਸਾਹਿਬ ਨੂੰ  ਖੁਸ਼ ਕਰਨ ਲਈ ਸਾਡੀ ਮੋਦੀ ਸਰਕਾਰ ਨੇ ਅਮਰੀਕਾ ਤੋਂ ਭਾਰਤ ਆਉਣ ਵਾਲੇ ਹਾਰਲੇ-ਡੇਵਿਡਸਨ ਮੋਟਰ ਸਾਈਕਲ ਉਤੇ ਲਾਇਆ ਜਾਂਦਾ ਟੈਕਸ 20 ਫੀਸਦੀ ਘਟ ਕਰ ਦਿੱਤਾ ਪਰ ਹੰਕਾਰ ਦੇ ਘੋੜੇ ਤੇ ਚੜ੍ਹੇ ਹੋਏ ''ਹਜ਼ੂਰੇਵਾਲਾ'' 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ |

ਅਸੀਂ ਸਮਝਦੇ ਹਾਂ ਕਿ ਕਿਸੇ ਵੀ ਦੇਸ਼ ਦੇ ਫੌਜੀ ਹਵਾਈ ਜਹਾਜ਼ ਨੂੰ  ਆਪਣੇ ਦੇਸ਼ ਵਿੱਚ ਉਤਾਰਨ ਦੀ ਆਗਿਆ ਦੇਣਾ ਅਤੇ ਉਹ ਵੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਬਹੁਤ ਹੀ ਨਜ਼ਦੀਕ, ਇਹ ਦੇਸ਼ ਦੀ ਪ੍ਰਭੂਸਤਾ ਦੀ ਉਲੰਘਣਾ ਹੈ ਜੋ ਟਰੰਪ ਨੇ ਕੀਤੀ ਹੈ ਅਤੇ ਮੋਦੀ ਨੇ ਕਰਨ ਦੀ ਇਜਾਜ਼ਤ ਦਿੱਤੀ ਹੈ |  ''56 ਇੰਚ ਦੀ ਛਾਤੀ ਵਾਲਾ'' ''ਵਿਸ਼ਵਗੁਰੂ'' ''ਟਰੰਪ ਦਾ ਪੱਕਾ ਯਾਰ'', 140 ਕਰੋੜ ਲੋਕਾਂ ਤੋਂ ਵੱਧ ਲੋਕਾਂ ਚੁਣਿਆ ਹੋਇਆ ਪ੍ਰਧਾਨ ਮੰਤਰੀ ਅਮਰੀਕਾ ਸਾਹਮਣੇ ਇਸ ਤਰ੍ਹਾਂ ਭੀਗੀ ਬਿੱਲੀ ਬਣ ਜਾਏਗਾ, ਇਹ ਤਾਂ ਕਿਸੇ ਨੇ ਸੋਚਿਆ ਤੱਕ ਨਹੀਂ ਹੋਣਾ | ਸਾਡੇ ਨਾਲੋਂ ਤਾਂ ਕੋਲੰਬੀਆ ਅਤੇ ਮੈਕਸੀਕੋ ਵਰਗੇ ਦੇਸ਼ ਹੀ ਸਵੈਮਾਣ ਵਾਲੇ ਨਿਕਲੇ, ਜਿਨ੍ਹਾਂ ਨੇ ਅਮਰੀਕਨ ਫੌਜ ਦੇ ਜੰਗੀ ਹਵਾਈ ਜਹਾਜ਼ਾਂ ਨੂੰ  ਆਪਣੀ ਧਰਤੀੇ 'ਤੇ ਉਤਰਨ ਦੀ ਆਗਿਆ ਨਹੀਂਾ ਦਿੱਤੀ | ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਐਫ ਪੈਟਰੋ ਉਰੀਗੋ ਨੂੰ  ਜਦੋਂ ਪਤਾ ਲੱਗਾ ਕਿ ਕੋਲੰਬੀਆ ਦੇ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਗਏ ਪ੍ਰਵਾਸੀਆਂ ਨੂੰ  ਹੱਥਕੜੀਆਂ, ਬੇੜੀਆਂ ਵਿੱਚ ਨੂੜ ਕੇ ਅਮਰੀਕੀ ਫੌਜ ਦਾ ਜਹਾਜ਼ ਆ ਰਿਹਾ ਹੈ ਤਾਂ ਉਸਨੇ ਇਸ ਜਹਾਜ਼ ਨੂੰ  ਆਪਣੀ ਧਰਤੀ ਤੇ ਉਤਰਨ ਨਹੀਂ ਦਿੱਤਾ | ਕੰਲੰਬੀਆ ਨੇ ਆਪਣੇ ਹਵਾਈ ਜਹਾਜ਼ ਅਮਰੀਕਾ ਭੇਜੇ, ਜੋ ਪੂਰੇ ਮਾਣ ਸਤਿਕਾਰ ਨਾਲ ਆਪਣੇ ਨਾਗਰਿਕਾਂ ਨੂੰ  ਵਾਪਸ ਲੈ ਕੇ ਆਏ ਹਨ | ਇਹ ਜਹਾਜ਼ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਸ਼ਹਿਰ ਦੇ ਏਅਰਪੋਰਟ ਤੇ ਉਤਰੇ ਅਤੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਖੁਦ ਆਪ ਉਨ੍ਹਾਂ ਦੇ ਸਵਾਗਤ ਲਈ ਏਅਰ ਪੋਰਟ ਤੇ ਆਏ | 

ਇਸ ਦੇ ਉਲਟ ਅਮਰੀਕੀ ਅਧਿਕਾਰੀਆਂ ਨੇ ਪਲਾਸਟਿਕ ਦੀਆਂ ਬੇੜੀਆਂ ਅਤੇ ਕੜੀਆਂ ਵਿੱਚ ਜਕੜੇ ਹੋਏ ਫੌਜੀ ਜਹਾਜ਼ ਵੱਲ ਜਾਂਦੇ ਹੋਏ ਭਾਰਤੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕਰਕੇ ਅਪਮਾਨਜਨਕ ਟਿੱਪਣੀਆਂ ਲਿਖੀਆਂ ਹਨ | ਅਖੇ ''ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਹੋ ਚੁਕੀਆਂ ਹਨ | ਰਾਸ਼ਟਰਪਤੀ ਟਰੰਪ ਸਾਰੀ ਦੁਨੀਆਂ ਨੂੰ  ਇੱਕ ਸਖਤ ਸੁਨੇਹਾ ਦੇ ਰਹੇ ਹਨ ਕਿ ਜੇਕਰ ਤੁਸੀਂ ਨਾਜਾਇਜ਼ ਤੌਰ 'ਤੇ ਅਮਰੀਕਾ ਵਿੱਚ ਘੁਸਦੇ ਹੋ ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ |'' ਇਕ ਹੋਰ ਅਧਿਕਾਰੀ ਨੇ ਲਿਖਿਆ ਹੈ ''ਯੂਐਸਬੀਪੀ ਨੇ ਨਾਜਾਇਜ਼ ਏਲੀਅਨਜ਼ (ਦੂਸਰੇ ਗ੍ਰਹਿ ਦੇ ਵਾਸੀਆਂ) ਨੂੰ  ਵਾਪਸ ਭਾਰਤ ਭੇਜ ਦਿੱਤਾ ਹੈ'' |

ਜਿਸ ਦਿਨ ਉਪਰੋਕਤ ਫੌਜੀ ਹਵਾਈ ਜਹਾਜ਼ ਅੰਮਿ੍ਤਸਰ ਏਅਰਪੋਰਟ ਤੇ ਉਤਰਨਾ ਸੀ ਉਸ ਦਿਨ ਕਿਸਮਤ ਦੇ ਮਾਰੇ ਉਪਰੋਕਤ ਭਾਰਤੀਆਂ ਦਾ ਸਵਾਗਤ ਕਰਨ ਦੀ ਥਾਂ ਸਾਡਾ ਪ੍ਰਧਾਨ ਮੰਤਰੀ ਕੁੰਭ ਦੇ ਮੇਲੇ ਵਿੱਚ ਡੁਬਕੀਆਂ ਲਾ ਕੇ ਆਪਣੇ ਹੁਣ ਤੱਕ ਦੇ ਕੀਤੇ ਸਾਰੇ ਪਾਪਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਗੰਗਾ ਮਾਈ ਅੱਗੇ ਅਰਜੋਈਆਂ ਕਰ ਰਿਹਾ ਸੀ | ਮੋਦੀ ਨਾਲੋਂ ਤਾਂ ਸਾਡਾ ਭਗਵੰਤ ਮਾਨ ਹੀ ਚੰਗਾ ਨਿਕਲਿਆ ਜਿਸਨੇ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ  ਆਪਣੇ ਦੇਸ਼ ਵਾਸੀ ਪ੍ਰਵਾਸੀਆਂ ਦਾ ਸਵਾਗਤ ਕਰਨ ਲਈ ਰਾਤ ਸਾਢੇ ਗਿਆਰਾਂ ਵਜੇ ਏਅਰਪੋਰਟ 'ਤੇ ਭੇਜਿਆ | ਹਰਿਆਣੇ ਦੀ ਬੀਜੇਪੀ ਸਰਕਾਰ ਨੇ ਹਰਿਆਣੇ ਦੇ ਪਰਵਾਸੀਆਂ ਨੂੰ  ਲੈ ਕੇ ਜਾਣ ਲਈ 'ਕੈਦੀਆਂ ਨੂੰ  ਇੱਧਰ ਉੱਧਰ ਲੈ ਕੇ ਜਾਣ ਵਾਲੀ ਬੱਸ' ਭੇਜੀ ਅਤੇ ਉਨ੍ਹਾਂ ਨੂੰ  ਇਹ ਅਹਿਸਾਸ ਕਰਵਾਇਆ ਕਿ ''ਤੁਸੀਂ ਦੋਸ਼ੀ ਹੋ ਇਸ ਲਈ ਤੁਸੀਂ ਕੈਦੀ ਹੋ |''

ਉਪਰੋਕਤ ਸਾਰੇ ਨਮੋਸ਼ੀਜਨਕ ਘਟਨਾਕਰਮ ਤੋਂ ਬਾਅਦ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ ਵਿੱਚ ਗੱੁਸੇ ਅਤੇ ਰੋਸ ਦੀ ਲਹਿਰ ਉਠ ਪਈ | ਪਾਰਲੀਮੈਂਟ ਵਿੱਚ ਵਿਰੋਧੀ ਪਾਰਟੀਆਂ ਨੇ ਜ਼ੋਰਦਾਰ ਆਵਾਜ਼ ਚੁੱਕੀ | ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਸਾਡੇ ਨੌਜੁਆਨਾਂ ਨਾਲ ਉਪਰੋਕਤ ਕਰੂਰਤਾ ਭਰੇ ਵਰਤਾਓ ਦੀ ਨਿੰਦਿਆ ਕੀਤੀ ਜਾਵੇ, ਅਮਰੀਕੀ ਸਰਕਾਰ ਨਾਲ ਇਹ ਮਸਲਾ ਉਠਾਇਆ ਜਾਵੇ ਅਤੇ ਪ੍ਰਧਾਨ ਮੰਤਰੀ 12 ਫਰਵਰੀ ਤੋਂ ਆਪਣਾ ਪ੍ਰਸਤਾਵਤ ਅਮਰੀਕੀ ਦੌਰਾ ਰੱਦ ਜਾਂ ਮੁਲਤਵੀ ਕਰੇ | ਪਰ ਟਰੰਪ ਦੇ ਥੱਲੇ ਲੱਗੀ ਮੋਦੀ ਸਰਕਾਰ ਉੱਪਰ ਨਾ ਕੋਈ ਅਸਰ ਹੋਣਾ ਸੀ ਤੇ ਨਾ ਹੀ ਹੋਇਆ | ਸਗੋਂ ਉਲਟਾ ਵਿਦੇਸ਼ ਮੰਤਰੀ ਐਸ. ਜੈ. ਸ਼ੰਕਰ ਨੇ ਪਾਰਲੀਮੈਂਟ ਵਿੱਚ ਇਹ ਬਿਆਨ ਦੇ ਕੇ ਕਿ ''ਇਹ ਸਾਰਾ ਕੁੱਝ ਅਮਰੀਕਾ ਦੇ ਕਾਨੂੰਨ ਅਨੁਸਾਰ ਹੋ ਰਿਹਾ ਹੈ |'' ਦੇਸ਼ ਦੇ ਜ਼ਖਮਾਂ 'ਤੇ ਲੂਣ ਛਿੜਕਿਆ  | ਮੋਦੀ ਸਾਹਿਬ 12 ਫਰਵਰੀ ਨੂੰ  ਪੈਰਿਸ ਤੋਂ ਸਿੱਧੇ ਟਰੰਪ ਨਾਲ ਮੁਲਾਕਾਤ ਕਰਨ ਲਈ ਅਮਰੀਕਾ ਪੁੱਜ ਗਏ | ਮੋਦੀ ਨੂੰ  ਏਅਰਪੋਰਟ ਤੋਂ ਲੈਣ ਵਾਸਤੇ ਟਰੰਪ ਨੇ ਆਪ ਤਾਂ ਕੀ ਆਉਣਾ ਸੀ, ਕੋਈ ਛੋਟਾ ਮੋਟਾ ਮੰਤਰੀ ਵੀ ਨਾ ਭੇਜਿਆ  | ਸਿਰਫ ਅਧਿਕਾਰੀਆਂ ਨੇ ਮੋਦੀ ਜੀ ਦਾ ''ਭਰਵਾਂ ਸਵਾਗਤ'' ਕੀਤਾ | ਇਸ ਦੋ ਦਿਨਾਂ ਦੌਰੇ ਦੌਰਾਨ ਮੋਦੀ ਨੇ ਟਰੰਪ ਨਾਲ ਭਾਰਤ ਭੇਜੇ ਜਾ ਰਹੇ ਗੈਰ ਕਾਨੂੰਨੀ ਪਰਵਾਸੀਆਂ ਬਾਰੇ ਜਾਂ ਉਨ੍ਹਾਂ ਨਾਲ ਕੀਤੇ ਜਾ ਰਹੇ ਅਣਮਨੱੁਖੀ ਸਲੂਕ ਬਾਰੇ ਗੱਲ ਤੱਕ ਵੀ ਨਾ ਕੀਤੀ | 

ਜਿਸ ਵੇਲੇ ਮੋਦੀ ਸਾਹਿਬ 13 ਫਰਵਰੀ ਨੂੰ  ਆਪਣੀ ਭਾਰਤ ਵਾਪਸੀ ਦੀ ਤਿਆਰੀ ਕਰ ਰਹੇ ਸਨ, ਬਿਲਕੁਲ ਉਸੇ ਸਮੇਂ ਟਰੰਪ ਸਰਕਾਰ ਹੋਰ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ  ਬੇੜੀਆਂ ਅਤੇ ਹੱਥਕੜੀਆਂ ਨਾਲ ਨੂੜ ਰਹੀ ਸੀ | ਜਿਉਂ ਹੀ ਮੋਦੀ ਦਾ ਜਹਾਜ਼ ਅਮਰੀਕਾ ਤੋਂ ਭਾਰਤ ਲਈ ਉਡਿਆ ਟਰੰਪ ਸਰਕਾਰ ਨੇ ਮਗਰ ਹੀ 104 ਗੈਰ ਕਾਨੂੰਨੀ ਪਰਵਾਸੀਆਂ ਦਾ ''ਗਿਫਟ (ਤੋਹਫਾ)'' ਭਾਰਤ ਨੂੰ  ਹੋਰ ਭੇਜ ਦਿੱਤਾ | ਦੂਸਰੇ ਜਹਾਜ਼ ਵਿੱਚ 14 ਫਰਵਰੀ ਰਾਤ ਨੂੰ  ਆਏ ਇਨ੍ਹਾਂ ਪਰਵਾਸੀਆਂ ਨਾਲ ਕੀਤੀ ਗਈ ਇਕ ਹੋਰ ਇਹ ਵਧੀਕੀ ਸਾਹਮਣੇ ਆਈ ਕਿ ਪਗੜੀ ਬੰਨਣ ਵਾਲੇ ਵਿਅਕਤੀਆਂ ਦੀਆਂ ਪਗੜੀਆਂ ਉਤਰਵਾ ਦਿੱਤੀਆਂ ਅਤੇ ਉਨ੍ਹਾਂ ਨੂੰ  ਨੰਗੇ ਸਿਰ ਭੇਜਿਆ ਗਿਆ | ਇਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਜਿਸ ਨੇ ਨਾ ਕੇਵਲ ਨੰਗੇ ਸਿਰ ਵਾਲੇ ਨੌਜੁਆਨਾਂ ਲਈ ਤੁਰੰਤ ਹੀ ਪਗੜੀਆਂ ਦਾ ਪ੍ਰਬੰਧ ਕੀਤਾ, ਬਲਕਿ ਉਸੇ ਦਿਨ ਤੋਂ ਏਅਰਪੋਰਟ ਤੇ ''ਗੁਰੂ ਦਾ ਲੰਗਰ'' ਦਾ ਵੀ ਪ੍ਰਬੰਧ ਕੀਤਾ ਹੋਇਆ ਹੈ | ਇਸ ਜਹਾਜ਼ 'ਚ ਆਏ ਭਾਰਤੀ ਨੌਜਵਾਨਾਂ ਨੂੰ  ਰਸੀਵ ਕਰਨ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਕੈਂਬਨਿਟ ਮੰਤਰੀਆਂ ਨੂੰ  ਏਅਰ ਪੋਰਟ 'ਤੇ ਭੇਜਿਆ | 

16 ਫਰਵਰੀ ਨੂੰ ਤੀਸਰਾ ਜਹਾਜ਼ ਅੰਮਿ੍ਤਸਰ ਵਿਖੇ ਉਤਾਰਿਆ ਗਿਆ ਜਿਸ ਵਿੱਚ 112 ਭਾਰਤੀ ਵਾਪਸ ਆਏ | ਇਨ੍ਹਾਂ ਵਿਚੋਂ 44 ਹਰਿਆਣੇ ਦੇ, 33 ਗੁਜਰਾਤ ਦੇ ਅਤੇ 31 ਪੰਜਾਬ ਦੇ ਸਨ | ਇਸ ਜਹਾਜ਼ ਦੇ ਮੁਸਾਫਰਾਂ ਨੇ ਹੋਰ ਇਨਕਸ਼ਾਫ ਕੀਤਾ ਕਿ ਕੇਵਲ ਸਾਡੇ ਹੱਥਾਂ ਪੈਰਾਂ ਨੂੰ  ਹੀ ਹੱਥਕੜੀਆਂ ਅਤੇ ਬੇੜੀਆਂ ਨਹੀਂ ਲਾਈਆਂ ਸਗੋਂ ਲੱਕ ਨੂੰ  ਵੀ ਸੰਗਲੀਆਂ ਨਾਲ ਬੰਨਿਆ ਗਿਆ | ਪੱਗਾਂ ਸਿਰਫ ਲੁਹਾਈਆਂ ਹੀ ਨਹੀਂ ਗਈਆਂ ਸਗੋਂ ਡਸਟ ਬਿੰਨਾਂ ਵਿੱਚ ਸੁੱਟ ਦਿੱਤੀਆਂ ਗਈਆਂ | 

ਇਸ ਮੌਕੇ 'ਤੇ ਇਹ ਵਿਚਾਰਨਾ ਵੀ ਪੂਰੀ ਤਰ੍ਹਾਂ ਪ੍ਰਸੰਗਕ ਹੈ ਕਿ ਮੋਦੀ ਅਮਰੀਕਾ ਗਏ ਕੀ ਕਰਨ ਸੀ, ਉਥੇ ਕਰਕੇ ਕੀ ਆਏ ਹਨ ਅਤੇ ਉਥੋਂ ਲੈ ਕੇ ਕੀ ਆਏ ਹਨ | ਮੋਦੀ ਗਏ ਤਾਂ ਇਹ ਪ੍ਰਭਾਵ ਦੇਣ ਲਈ ਸਨ ਕਿ ਟਰੰਪ ਉਨ੍ਹਾਂ ਦਾ ਦੋਸਤ ਹੈ ਪਰ ਇਹ ਗੱਲ ਬਣੀ ਨਹੀਂ |  ਹੋਇਆ ਇਹ ਕਿ ਟਰੰਪ ਨੇ ਮੋਦੀ 'ਤੇ ਦਬਾਅ ਪਾਇਆ ਕਿ ਭਾਰਤ ਅਮਰੀਕਾ ਤੋਂ ਮਹਿੰਗੀ ਕੀਮਤ ਦੇ ਐਮ-35 ਜੰਗੀ ਹਵਾਈ ਜਹਾਜ਼ ਖਰੀਦੇ, ਜਿਨ੍ਹਾਂ ਨੂੰ  ਅਮਰੀਕਾ ਅਤੇ ਐਲਨ ਮਸਕ ਪਹਿਲਾਂ ਹੀ ਕਵਾੜ ਕਰਾਰ ਦੇ ਚੁੱਕੇ ਹਨ | ਮਹਿੰਗਾ ਤੇਲ ਅਤੇ ਗੈਸ ਖਰੀਦੇ | ਮੋਦੀ ਸਾਹਿਬ ਇਹ ਸਾਰਾ ਕੁੱਝ ਮੰਨਕੇ ਆਏ ਹਨ | ਭਾਰਤ, ਇਜ਼ਰਾਈਲ, ਇਟਲੀ ਅਤੇ ਅਮਰੀਕਾ ਨੂੰ  ਜੋੜਨ ਵਾਲਾ ਆਵਾਜਾਈ ਮਾਰਗ (ਕਾਰੀਡੋਰ) ਬਣਾਉਣ ਦੇ ਅਮਰੀਕੀ ''ਹੁਕਮ'' ਨੂੰ  ਵੀ ਮੋਦੀ ਪ੍ਰਵਾਨ ਕਰਕੇ ਆਇਆ ਹੈ | ਟਰੰਪ ਨੇ ਮੋਦੀ ਦੀ ਸਿਰਫ ਇੱਕ ਬੇਨਤੀ ਹੀ ਪ੍ਰਵਾਨ ਕੀਤੀ ਹੈ ਕਿ ਮੋਦੀ ਦੇ ਯਾਰਜੁੰਡੀ ਦੋਸਤ ਗੌਤਮ ਅਡਾਨੀ ਵਿਰੱੁਧ 2200 ਕਰੋੜ ਦੀ ਰਿਸ਼ਵਤ ਦੇਣ ਦੇ ਕੇਸ ਵਿੱਚ ਨਿਕਲੇ ਹੋਏ ਗਿ੍ਫਤਾਰੀ ਦੇ ਵਾਰੰਟ ਅਮਰੀਕਾ ਦੇ ਕਾਨੂੰਨ ਵਿੱਚ ਤਬਦੀਲੀ ਕਰਕੇ ਰੱਦ ਕਰ ਦਿੱਤੇ ਹਨ | ''ਅਡਾਨੀ ਦੇ ਗਿ੍ਫਤਾਰੀ ਵਾਰੰਟ ਮਨਸੂਖ ਕਰਵਾਉਣਾ'' ਬੱਸ ਇਹੋ ਮੋਦੀ ਦੇ ਅਮਰੀਕੀ ਦੌਰੇ ਦੀ ''ਪ੍ਰਾਪਤੀ'' ਹੈ  | 

ਮੋਦੀ ਦੇ ਇਸ ਵਾਰ ਦੇ ਅਮਰੀਕੀ ਦੌਰੇ ਨੂੰ  ਜੇਕਰ ਸਮੁੱਚੇ ਤੌਰ 'ਤੇ ਵੇਖੀਏ ਤਾਂ ਇਹ ਪ੍ਰਭਾਵ ਬਣਦਾ ਹੈ ਕਿ ਉਹ ਸਿਰਫ ਡੋਨਾਲਡ ਟਰੰਪ ਨੂੰ  ਖੁਸ਼ ਕਰਨ ਅਤੇ ਉਸਦੀ ਉਹ ਨਾਰਾਜ਼ਗੀ ਦੂਰ ਕਰਨ ਗਏ ਸਨ ਜਿਸ ਕਰਕੇ ਟਰੰਪ ਨੇ ਮੋਦੀ ਨੂੰ  ਆਪਣੇ ਸਹੁੰ ਚੁੱਕ ਸਮਾਗਮ ਲਈ ਨਾ ਸੱਦ ਕੇ ਅਪਮਾਨਤ ਕੀਤਾ ਸੀ | ਮੋਦੀ ਨੇ ਟਰੰਪ ਸਾਹਮਣੇ ਭਾਰਤ ਦੀ ਕੋਈ ਮੰਗ ਨਹੀਂ ਰੱਖੀ ਅਤੇ ਸਿਰਫ ਟਰੰਪ ਵੱਲੋਂ ਥੋਪੀਆਂ ਹੋਈਆਂ ਸ਼ਰਤਾਂ ਨੂੰ  ਪ੍ਰਵਾਨ ਕਰਕੇ ਹੀ ਆ ਗਏ ਹਨ | ਟਰੰਪ ਦੇ ਕਿਸੇ ਆਦੇਸ਼ ਤੇ ਕੋਈ ਕਿੰਤੂ ਪ੍ਰੰਤੂ ਤੱਕ ਵੀ ਨਹੀਂ ਕੀਤਾ | ਟਰੰਪ ਨੂੰ  ਖੁਸ਼ ਕਰਨ ਲਈ ਮੋਦੀ ਨੇ ਟਰੰਪ ਦੇ ਇਸ ਸਮੇਂ ਦੇ ਸਭ ਤੋਂ ਵੱਡੇ ਸਲਾਹਕਾਰ ਐਲਨ ਮਸਕ ਜੋ ਇਸ ਸਮੇਂ ਸੰਸਾਰ ਦੇ ਸਭ ਤੋਂ ਵੱਡੇ ਧਨ ਕੁਬੇਰ ਹਨ ਅਤੇ ਜਿਸਨੇ 2027 ਵਿੱਚ ਸਾਡੇ ਇਸ ਪਲੈਨਿਟ (ਗ੍ਰਹਿ) ਧਰਤੀ ਦੇ ਪਹਿਲੇ ਟਰਿਲੀਅਨ ਡਾਲਰ ਦੇ ਧਨ ਕੁਬੇਰ ਬਣਨ ਦਾ ਏਜੰਡਾ ਰੱਖਿਆ ਹੋਇਆ ਹੈ, ਨਾਲ ਵੀ ਮੁਲਾਕਾਤ ਕੀਤੀ | ਇਹ ਮੀਟਿੰਗ ਕਰਕੇ ਵੀ ਮੋਦੀ ਨੇ ਸਾਡੇ ਦੇਸ਼ ਦੇ ਮਾਨ ਸਨਮਾਨ ਨੂੰ  ਸੱਟ ਹੀ ਮਾਰੀ ਹੈ | ਮੀਟਿੰਗ ਦਾ ਪ੍ਰੋਗਰਾਮ ਇਸ ਤਰ੍ਹਾਂ ਚਲਿਆ ਜਿਵੇਂ ਕਿ ਐਲਨ ਮਸਕ ਬਿਜ਼ਨਸਮੈਨ ਨਾ ਹੋ ਕੇ ਸੰਸਾਰ ਦੇ ਕਿਸੇ ਵੱਡੇ ਰਾਸ਼ਟਰ ਦੇ ਮੁੱਖੀ ਹੋਣ | ਮੋਦੀ ਇਸ ਮੀਟਿੰਗ ਵਿੱਚ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਗਏ ਜਿਸ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈ. ਸ਼ੰਕਰ, ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਇੱਕ ਦਰਜਣ ਦੇ ਕਰੀਬ ਵੱਡੇ ਅਧਿਕਾਰੀ ਸ਼ਾਮਲ ਸਨ |  ਤੇ ਐਲਨ ਮਸਕ ਨਾਲ ਭਲਾ ਕੌਣ ਸਨ? ਉਸਦੇ ਤਿੰਨ ਬੱਚੇ, ਇੱਕ ਔਰਤ ਦੋਸਤ ਅਤੇ ਹੋਰ ਬੱਸ | ਕੀ ਅਜਿਹਾ ਸੋਚਿਆ ਜਾਂ ਕਿਆਸਿਆ ਜਾ ਸਕਦਾ ਸੀ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਤੰਤਰ ਅਤੇ 140 ਕਰੋੜ ਤੋਂ ਵੱਧ ਵਸੋਂ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਮਾਣ ਸਨਮਾਨ ਨੂੰ  ਇਥੋਂ ਤੱਕ ਗਿਰਾ ਸਕਦਾ ਹੈ |   

ਮੋਦੀ ਦੇ ਇਸ ਸਾਰੇ ਦੌਰੇ ਦੌਰਾਨ ਹਰ ਮੌਕੇ 'ਤੇ, ਚਾਹੇ ਉਹ ਮੌਕਾ ਟਰੰਪ ਨਾਲ ਮੀਟਿੰਗ ਦਾ ਹੋਵੇ, ਸਾਂਝੀ ਪ੍ਰੈਸ ਕਾਨਫਰੰਸ ਦਾ ਹੋਵੇ, ਐਲਨ ਮਸਕ ਨਾਲ ਮੁਲਾਕਾਤ ਦਾ ਹੋਵੇ, ਮੋਦੀ ਦਾ ਹਾਵ-ਭਾਵ ਇੱਕ ਯਰਕਦੇ, ਝਿਜਕਦੇ, ਤਰੱਭਕਦੇ ਅਤੇ ਘਬਰਾਉਂਦੇ ਵਿਅਕਤੀ ਵਾਲ ਸੀ |

ਉਪਰੋਕਤ ਸਮੁੱਚੇ ਵਿਰਤਾਂਤ ਤੋਂ ਇਸ ਤਰਾਂ ਭਾਸਰਦਾ ਹੈ ਜਿਵੇਂ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਪਗਲਾਏ ਹੋਏ ਹਾਥੀ ਅਤੇ ਭੂਸਰੇ ਹੋਏ ਝੋਟੇ ਵਾਂਗ ਚਾਂਭਲਿਆ ਹੋਇਆ ਹੈ ਅਤੇ ਸਾਡਾ ਵਿਸ਼ਵ ਗੁਰੂ  ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਸ ਸਾਹਮਣੇ ਭੀਗੀ ਬਿੱਲੀ ਬਣ ਕੇ ਹੀ ਰਹਿ ਗਿਆ ਹੈ | --- ਰੱਬ ਖੈਰ ਰੱਖੇ ! 

ਕਾਮਰੇਡ ਲਹਿੰਬਰ ਸਿੰਘ ਤੱਗੜ 

ਮੋਬਾਇਲ : 94635-42023

 


Tuesday, February 25, 2025

ਪੰਜਾਬ ਦੀ ਖੱਬੀ ਲਹਿਰ-ਬਸਤੀਵਾਦ ਤੋਂ ਮੁਕਤੀ ਤੱਕ

From Chiranji Lal Kangniwal on Thursday 20th February 2025 at 2:39 PM DBYH Jalandhar 

ਡਾ. ਸਰਬਜੀਤ ਸਿੰਘ ਕੰਗਣੀਵਾਲ ਰਚਿਤ ਪੁਸਤਕ ਦੀ ਸਮੀਖਿਆ//ਚਰੰਜੀ ਲਾਲ ਕੰਗਣੀਵਾਲ


'ਖੱਬੀ ਲਹਿਰ ਦੀ ਪਿੱਠ-ਭੁਮੀ' ਨਾਂ ਦੇ ਮੁੱਢਲੇ ਅਧਿਆਏ ਵਿੱਚ
ਡਾ. ਸਰਬਜੀਤ ਸਿੰਘ ਨੇ ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਪੰਜਾਬ ਦੇ ਪੁਰਾਣੇ ਢਾਂਚੇ ਨੂੰ ਖ਼ਾਤਮ ਕੀਤੇ ਜਾਣ ਅਤੇ ਸਮਾਜਿਕ, ਆਰਥਿਕ ਤੇ ਸਿਆਸੀ ਹਾਲਤਾਂ ਵਿੱਚ ਹੋਈ ਤਬਦੀਲੀ ਨਾਲ ਨਵੀਂ ਵਿਵਸਥਾ ਦੇ ਪੈਦਾ ਹੋਣ ਦੇ ਨਾਲ ਨਾਲ ਧਾਰਮਿਕ ਲਹਿਰਾਂ ਦੇ ਉਭਾਰ, ਬਰਤਾਨੀਆ ਦੀ ਤਰਜ਼ 'ਤੇ ਸਿੱਖਿਆ ਦੀ ਸ਼ੁਰੂਆਤ, ਖੇਤੀ ਅਤੇ ਉਦਯੋਗ ਸੈਕਟਰ ਵਿੱਚ ਆਏ ਪਰਿਵਰਤਨਾਂ ਦਾ ਉਲੇਖ ਕੀਤਾ ਹੈ | ਤਬਦੀਲੀਆਂ ਦਾ ਕਾਰਨ, ਬਰਤਾਨਵੀ ਰਾਜ ਵਲੋਂ ਦੇਸੀ ਦਸਤਕਾਰੀ ਨੂੰ  ਤਬਾਹ ਕਰਕੇ ਹਿੰਦੁਸਤਾਨ ਦੇ ਕੱਚੇ ਮਾਲ ਨੂੰ  ਬਰਤਾਨਵੀ ਕਾਰਖਾਨਿਆਂ ਦਾ ਢਿੱਡ ਭਰਨ ਲਈ ਭਾਰਤ ਨੂੰ  ਮਾਲ ਦੀ ਮੰਡੀ ਵਿੱਚ ਬਦਲ ਦਿੱਤਾ ਸੀ | ਖੇਤੀਬਾੜੀ ਹੀ ਪੈਦਾਵਾਰ ਦਾ ਮੁੱਖ ਸਾਧਨ ਰਹਿ ਗਈ ਸੀ ਜਿਸ ਕਰਕੇ ਨਿਰਾਸ਼ਾ ਤੇ ਬਦਹਾਲੀ ਦਾ ਹੋਣਾ ਜ਼ਰੂਰੀ ਸੀ | 20ਵੀਂ ਸਦੀ ਦੇ ਸ਼ੁਰੂ ਵਿੱਚ ਵਿਭਿੰਨ ਕਾਰਨਾਂ ਕਰਕੇ ਨਵੇਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਦੇ ਨਤੀਜੇ ਵਜੋਂ 'ਪਗੜੀ ਸੰਭਾਲ ਲਹਿਰ' ਦੇ ਹੇਠ ਰਾਸ਼ਟਰਵਾਦੀ ਲਹਿਰ ਅਤੇ ਗ਼ਦਰ ਲਹਿਰ ਦੀ ਸ਼ੁਰੂਆਤ ਦੇ ਨਾਲ ਨਾਲ ਪੰਜਾਬ ਦੀਆਂ ਬੁਨਿਆਦੀ ਹਾਲਤਾਂ ਵਿੱਚ ਆਈਆਂ ਤਬਦੀਲੀਆਂ ਦਾ ਵੀ ਜ਼ਿਕਰ ਕੀਤਾ ਹੈ |

ਮੀਡੀਆ ਵਿੱਚ ਵੀ ਚਰਚਾ ਰਹੀ 
ਇਹ ਤਸਵੀਰ  ਵਿੱਚ ਛਪੀ ਸਮੀਖਿਆ ਦੀ ਹੈ 
'ਖੱਬੀ ਲਹਿਰ ਦਾ ਮੁੱਢਲਾ ਦੌਰ' ਨਾਂ ਦੇ ਅਧਿਆਏ ਵਿੱਚ ਕੌਮਾਂਤਰੀ ਮਜ਼ਦੂਰ ਲਹਿਰ ਦੀ ਸ਼ੁਰੂਆਤ, ਗ਼ਦਰ ਅਤੇ ਖਿਲਾਫ਼ਤ ਲਹਿਰ ਤੋਂ ਪ੍ਰਭਾਵਿਤ ਲੋਕਾਂ ਦੇ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ, ਤਾਸ਼ਕੰਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ, ਮੁੱਢਲੇ ਕਮਿਊਨਿਸਟ ਗਰੁੱਪਾਂ ਦੇ ਹੋਂਦ ਵਿੱਚ ਆਉਣ, ਖੱਬੇ ਪੱਖੀਆਂ ਵਿਰੁੱਧ ਪੇਸ਼ਾਵਰ ਸਾਜ਼ਿਸ਼ ਕੇਸ, ਕਾਨਪੁਰ ਸਾਜ਼ਿਸ਼ ਕੇਸ ਦਾ ਵਰਨਣ ਹੈ | ਲੇਖਕ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਨੂੰ  ਲੈ ਕੇ ਹੋਏ ਦੋ ਅੱਡ ਪ੍ਰੋਗਰਾਮਾਂ ਦਾ ਵਰਨਣ ਕੀਤਾ ਹੈ ਜਿਨ੍ਹਾਂ ਦੀਆਂ ਨੀਤੀਆਂ ਬਾਰੇ ਸਪੱਸ਼ਟ ਕਰਨਾ ਜ਼ਰੂਰੀ ਹੈ | ਪਹਿਲਾ ਤਾਸ਼ਕੰਦ ਵਿੱਚ ਕਮਿਊਨਿਸਟ ਪਾਰਟੀ ਦਾ ਗਠਨ 19 ਜੁਲਾਈ 1920 ਨੂੰ  ਕੌਮਾਂਤਰਨ ਦੀ ਦੂਜੀ ਮਾਸਕੋ ਵਿੱਚ ਹੋਈ ਕਾਨਫਰੰਸ ਵਿਚੋਂ ਪਰਤਦਿਆਂ ਐਮ.ਐਨ.ਰਾਏ, ਅਬਦੁੱਲ ਰੱਬ, ਅਚਾਰੀਆ, ਮੁਹਮੰਦ ਸਫ਼ੀਕ ਅਤੇ ਦੋ ਵਿਦੇਸ਼ੀ ਨਾਗਰਿਕਾਂ ਵਲੋਂ ''ਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ'' ਦਾ ਗਠਨ ਕੀਤਾ, ਜਿਸਦਾ ਅਧਾਰ ਕੌਮੰਤਰਨ ਦਾ ਪ੍ਰੋਗਰਾਮ ਸੀ ਅਤੇ ਸੋਵੀਅਤ ਇਨਕਲਾਬ ਦੀਆਂ ਲੋੜਾਂ ਦੇ ਚੌਖਟੇ ਵਿਚੋਂ ਉਠਿਆ ਸੀ | ਭਾਰਤੀ ਕਮਿਊਨਿਸਟ ਪਾਰਟੀ ਦੀ ਕਾਨਪੁਰ ਕਾਨਫਰੰਸ ਅਤੇ ਮੇਰਠ ਸਾਜ਼ਿਸ਼ ਕੇਸ ਸਣੇ ਉਨ੍ਹਾਂ ਵੱਖ ਵੱਖ ਹਾਲਤਾਂ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਢ ਬੱਝਾ | 

ਇਹ 1920 ਤੋਂ 1925 ਤੱਕ ਦੇ ਸਮੇਂ ਦੇਸ਼ ਅੰਦਰ ਖਾਸ ਕਰ ਪੰਜਾਬ ਵਿੱਚ ਘਟਨਾਵਾਂ ਦਾ ਤਿੱਖਾ ਦੌਰ ਸੀ | ਇਸੇ ਦੌਰਾਨ ਗ਼ਦਰ ਪਾਰਟੀ ਦੇ ਕੇਂਦਰ ਕਾਬਲ ਵਿਚੋਂ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ, ਬਾਬਾ ਗੁਰਮੁੱਖ ਸਿੰਘ ਲਲਤੋਂ ਮਾਸਕੋ ਨਾਲ ਸੰਪਰਕ ਬਣਾਕੇ ਭਾਰਤੀ ਵਿਵਸਥਾ ਦੇ ਚੌਖਟੇ ਅਨੁਸਾਰ ''ਹਿੰਦੂਤਸਾਨ ਕਮਿਊਨਿਸਟ ਪਾਰਟੀ'' ('ਭਾਰਤ ਸਾਂਝੀਵਾਲ ਐਸੋਸੀਏਸ਼ਨ') ਦਾ ਪ੍ਰੋਗਰਾਮ ਤਿਆਰ ਕਰ ਚੁੱਕੇ ਸਨ | ਇਸ ਤੋਂ ਪਹਿਲਾ 1922 ਵਿੱਚ ਮਾਸਟਰ ਮੋਤਾ ਸਿੰਘ ਕਾਬਲ ਵਿੱਚ ਗਿਆ ਅਤੇ ਰੂਸ ਦੇ ਅਧਿਕਾਰੀਆਂ ਨਾਲ ਮਿਲਕੇ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੀਆਂ ਘਟਨਾਵਾਂ ਅਨੁਸਾਰ ਉਸਨੇ ਬਾਲਸ਼ਵਿਕ ਦੀ ਥਾਂ ਅਕਾਲਸਵਿਜ਼ਮ ਦਾ ਸੰਕਲਪ ਪੇਸ਼ ਕੀਤਾ ਸੀ |

ਕਾਨਪੁਰ ਵਾਲੀ ਕਾਨਫਰੰਸ 26 ਤੋਂ 28 ਦਸੰਬਰ 1925 ਨੂੰ  ਸਿੰਗਰਾਵੈਲੂ ਦੀ ਪ੍ਰਧਾਨਗੀ ਹੇਠ ਹੋਈ | ਸੁਆਗਤੀ ਕਮੇਟੀ ਦੇ ਪ੍ਰਧਾਨ ਮੌਲਾਨਾ ਹਸਰਤ ਮੁਹਾਨੀ ਨੇ ਇਤਿਹਾਸ, ਸਭਿਆਚਾਰ ਅਤੇ ਦੇਸ਼ ਦੀਆਂ ਹਾਲਤਾਂ ਦੇ ਅਧਾਰਤ ਕਮਿਊਨਿਸਟ ਪਾਰਟੀ ਬਣਾਉਣ ਦਾ ਸੁਝਾਅ ਦਿੱਤਾ | ਕਮਿਊਨਿਸਟ ਸਥਾਪਤੀ ਦੇ ਪ੍ਰੋਗਰਾਮਾਂ ਵਿੱਚ ਜਾਤਪਾਤ ਅਤੇ ਛੂਆਛਾਤ ਦੇ ਮਸਲੇ ਨੂੰ  ਗੰਭੀਰਤਾ ਨਾਲ ਪੇਸ਼ ਕਰਦਿਆਂ ਸਿੰਗਰਾਵੈਲੂ ਨੇ ਕਿਹਾ,''ਅਛੂਤ ਦਾ ਸਵਾਲ ਕਮਿਊਨਿਸਟਾਂ ਦੇ ਨੁਕਤਾ ਖਿਆਲ ਨਾਲ ਨਿਰੋਲ ਸੰਪਤ ਦਾ ਸਵਾਲ ਹੈ | ਲਤਾੜੇ ਹੋਏ ਵਰਨਾ ਦਾ, ਸੰਪਤ ਬਾਰੇ ਪਰਆਸਰੇ ਦਾ ਸਵਾਲ ਜਿੰਨੀ ਜਲਦੀ ਨਜਿਠਿਆ ਜਾਏ, ਭਾਈਚਾਰਕ ਅਛੂਤਾਂ ਦਾ ਕਲੰਕ ਉਹਨਾਂ ਤੋਂ ਉਤਨੀ ਜਲਦੀ ਉਤਰ ਜਾਏਗਾ |''

ਜ਼ਿਕਰਯੋਗ ਹੈ ਸਿੰਗਰਾਵੈਲੂ ਨੇ ਪੈਰੀਆਰ ਦੀ ਸਵੈਮਾਣ ਲਹਿਰ ਨਾਲ ਜੁੜ ਕੇ ਜਾਤਪਾਤ ਦੇ ਖਾਤਮੇ ਲਈ, ਵਿਗਿਆਨਕ ਸੋਚ, ਔਰਤਾਂ ਦੀ ਗ਼ੁਲਾਮੀ ਤੇ ਮੁਕਤੀ ਦੀ ਲੜਾਈ ਦਿੱਤੀ, ਬਾਅਦ 'ਚ ਕਮਿਊਨਿਸਟ ਬਣਿਆ ਸੀ | ਜਾਤਪਾਤ ਦੇ ਸਵਾਲ ਬਾਰੇ ਪਾਰਟੀ ਦੀ ਸਮਝਦਾਰੀ ਬਾਰੇ ਕਾਮਰੇਡ ਆਰ.ਬੀ. ਮੋਰ ਜਿਹੜਾ ਪਹਿਲਾਂ ਡਾ.ਅੰਬੇਡਕਰ ਨਾਲ ਮਹਾਂ ਸਤਿਆਗ੍ਰਹਿ ਵਿੱਚ ਅਹਿਮ ਆਗੂ ਸੀ, ਲਿਖਦਾ: 'ਸਾਡੇ ਪੰਜ ਕ੍ਰੋੜ ਪ੍ਰੋਲੋਤਾਰੀ ਅਛੂਤ ਵਤਨ ਵਾਸੀਆਂ ਦਾ ਮਸਲਾ ਪਾਰਟੀ ਅੱਗੇ ਵੱਡਾ ਮਸਲਾ ਹੈ | ਜਿਸਦਾ ਮਾਰਕਸੀ-ਲੈਨਿਨੀ ਨਜ਼ਰੀਏ ਤੋਂ ਸਹੀ ਵਿਸ਼ਲੇਸ਼ਣ ਨਹੀਂ ਕੀਤਾ, ਸਿੱਟੇ ਵਜੋਂ ਭਾਰੀ ਹਰਜਾ ਹੋਇਆ |' ਗ਼ਦਰੀ ਬਾਬੂ ਮੰਗੂ ਰਾਮ ਵਲੋਂ ਅਧਿ-ਧਰਮ ਮੰਡਲ ਦਾ ਗਠਨ ਤੇ ਇਸ ਦੇ ਸੰਦਰਵ ਵਿੱਚ ਸ਼ਹੀਦ ਭਗਤ ਸਿੰਘ ਦੀ ਰਚਨਾ 'ਅਛੂਤ ਦਾ ਸਵਾਲ' ਇਸ ਦੌਰ ਦੀਆਂ ਮਹੱਤਵਪੂਰਨ ਘਟਨਾਵਾਂ ਵੱਲ ਖੱਬੇ ਪੱਖੀਆਂ ਵਲੋਂ ਗੌਰ ਨਹੀਂ ਕੀਤਾ ਗਿਆ ਸੀ |

ਇਸ ਕਾਨਫੰਰਸ ਵਿੱਚ ਬਹੁਤ ਵਿਸਥਾਰ ਨਾਲ ਹੋਈਆਂ ਵਿਚਾਰਾਂ ਬਾਰੇ ਭਾਈ ਸੰਤੋਖ ਸਿੰਘ ਨੇ 'ਕਿਰਤੀ' ਮੈਗਜ਼ੀਨ ਵਿੱਚ ਛਾਪਿਆ, ਜੋ ਖ਼ੁਦ ਬਾਬਾ ਭਾਗ ਸਿੰਘ ਕਨੇਡੀਅਨ, ਗਿ.ਹੀਰਾ ਸਿੰਘ 'ਦਰਦ' ਅਤੇ ਸ੍ਰੀਮਤੀ ਪਾਰਬਤੀ ਸਮੇਤ ਕਾਨਫ੍ਰੰਸ ਵਿੱਚ ਸ਼ਾਮਿਲ ਸਨ | ਇਹ ਭਾਰਤੀ ਵਿਵਸਥਾ, ਇਤਿਹਾਸ ਤੇ ਸਭਿਆਚਾਰ ਦੇ ਚੋਖਟੇ ਵਿੱਚ ਹਿੰਦੁਸਤਾਨੀ ਕਮਿਊਨਿਸਟ ਪਾਰਟੀ ਦੀ ਨੀਂਹ ਅਰੰਭਕ ਬਿੰਦੂ ਸੀ, ਜਿਥੋਂ ਸਮਾਜਵਾਦੀ ਸੇਧ ਵਿੱਚ ਨਿਕਲਦੇ ਰਸਤਿਆਂ ਦਾ ਅਰੰਭ ਹੋਣਾ ਸੀ ਪਰ ਦੂਜੇ ਪਾਸੇ ਇਸ ਬੁਨਿਆਦ ਨੂੰ  ਪੁੱਟਣ ਦੀਆਂ ਕਾਰਵਾਈਆਂ ਨਾਲ ਹੀ ਸ਼ੁਰੂ ਹੋ ਗਈਆਂ ਸਨ |

ਇਸ ਦੇ ਨਾਲ ਹੀ ਇੱਕ ਵੱਖਰੇ ਅਧਿਆਏ ਵਿੱਚ ਕਮਿਊਨਿਸਟ ਪਾਰਟੀ ਦੇ ਸਮਾਨਾਂਤਰ ਖੱਬੀ ਲਹਿਰ ਦੀ ਜੱਦੋ-ਜਹਿਦ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਬੱਬਰ ਅਕਾਲੀ ਧਾਰਾ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸ਼ੀਏਸ਼ਨ ਨੂੰ ਖੱਬੀਆਂ ਜਥੇਬੰਦੀਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਦੇ ਨਾਲ ਹੀ ਉਸ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ  ਫ਼ਾਂਸੀ ਦੇ ਮੁੱਦੇ  ਉਤੇ ਮਹਾਤਮਾ ਗਾਂਧੀ ਦੀ ਲਾਈਨ ਦੀ ਵਿਸਤ੍ਰਤ ਪੜਚੋਲ ਕੀਤੀ ਹੈ | ਇਨ੍ਹਾਂ ਦੋਵਾਂ ਪਾਠਾਂ ਵਿੱਚ ਡਾ. ਸਰਬਜੀਤ ਨੇ ਲੈਨਿਨ ਦੇ ਥੀਸਿਸ ਦੇ ਅਨੁਸਾਰ ਖੱਬੀ ਧਿਰ ਵੱਲੋਂ ਕਾਂਗਰਸ ਦੀ ਅਗਵਾਈ ਵਾਲੀ ਕੌਮੀ ਬੁਰਜੁਆਜ਼ੀ ਨੂੰ ਇਨਕਲਾਬੀ ਜਮਾਤ ਪ੍ਰਵਾਨ ਕਰਨ ਅਤੇ ਉਸ ਤੋਂ ਬਾਅਦ ਸਟਾਲਿਨ ਦੇ ਦੌਰ ਵਿੱਚ ਛੇਵੀਂ ਕਮਿਊਨਿਸਟ ਇੰਟਰਨੈਸ਼ਨਲ ਵਿੱਚ ਕਾਂਗਰਸ ਦੀ ਆਜ਼ਾਦੀ ਸੰਘਰਸ਼ ਵਿੱਚ ਇਨਕਲਾਬੀ ਭੂਮਿਕਾ ਨੂੰ ਰੱਦ ਕਰਕੇ ਉਸ ਵਿਰੁੱਧ ਸੰਘਰਸ਼ ਆਰੰਭਣ ਦਾ ਵਿਸਤ੍ਰਤ ਪ੍ਰਗਟਾਵਾ ਕੀਤਾ ਹੈ |

'ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਗਠਨ ਤੋਂ ਲੋਕ ਯੁੱਧ ਦੀ ਨੀਤੀ ਤੱਕ ਦਾ ਸਫ਼ਰ' ਨਾਂ ਦੇ ਅਧਿਆਏ ਵਿੱਚ ਲੇਖਕ ਨੇ ਸੀ.ਪੀ.ਆਈ. ਦੀ ਪੰਜਾਬ ਇਕਾਈ ਦੇ ਗਠਨ, ਖੱਬੇ ਪੱਖੀ ਜਥੇਬੰਦੀਆਂ 'ਤੇ ਪਾਬੰਦੀ, ਖੱਬੇ ਪੱਖੀ ਸਰਗਰਮੀਆਂ ਚਲਾਉਣ ਲਈ ਸਾਮਰਾਜ ਵਿਰੋਧੀ ਲੀਗ ਸਣੇ ਵਿਭਿਨ ਜਥੇਬੰਦੀਆਂ ਦੇ ਗਠਨ, ਕਮਿਊਨਿਸਟ ਇੰਟਰਨੈਸ਼ਨਲ ਦੀ ਸੱਤਵੀਂ ਕਾਂਗਰਸ ਵਿੱਚ ਜਾਰਜੀ ਦਮਿਰੋਫ ਦੇ ਸਾਂਝੇ ਮੋਰਚੇ ਦੇ ਥੀਸਿਸ ਨੂੰ ਪ੍ਰਵਾਨ ਕਰਨ ਤੋਂ ਬਾਅਦ ਖੱਬੇ ਪੱਖੀਆਂ ਦੇ ਮੁੜ ਕਾਂਗਰਸ ਨੂੰ ਆਜ਼ਾਦੀ ਸੰਘਰਸ਼ ਦੀ ਜਮਾਤ ਪ੍ਰਵਾਨ ਕਰਨ ਪਿੱਛੋਂ ਕਮਿਊਨਿਸਟਾਂ ਅਤੇ ਕਿਰਤੀਆਂ ਵੱਲੋਂ ਕਾਂਗਰਸ ਅਤੇ ਕਾਂਗਰਸ ਸੋਸ਼ਲਿਸਟ ਪਾਰਟੀ ਨਾਲ ਕੰਮ ਕਰਨ ਦੇ ਵੇਰਵੇ ਦਿੱਤੇ ਗਏ ਹਨ | ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ, ਦੂਸਰੀ ਸੰਸਾਰ ਜੰਗ ਦੇ ਮੁੱਢਲੇ ਦੌਰ ਦੌਰਾਨ ਖੱਬੇ ਪੱਖੀਆਂ 'ਤੇ ਜਬਰ ਅਤੇ ਲੰਬੀਆਂ ਕੈਦ ਬੰਦੀਆਂ ਨਾਲ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਫ਼ਿਰਕਾਪ੍ਰਸਤੀ ਦੇ ਵਧਣ ਦਾ ਪ੍ਰਗਟਾਵਾ ਕੀਤਾ ਗਿਆ ਹੈ | 

'ਕਿਰਤੀ-ਕਮਿਊਨਿਸਟ ਏਕਤਾ ਦਾ ਦੌਰ' ਨਾਂ ਦੇ ਅਧਿਆਏ ਵਿੱਚ ਲੇਖਕ ਨੇ ਦੂਸਰੀ ਸੰਸਾਰ ਜੰਗ ਦੌਰਾਨ ਜਰਮਨੀ ਵੱਲੋਂ ਸੋਵੀਅਤ ਸੰਘ ਉਤੇ ਹਮਲਾ ਕਰਨ ਪਿੱਛੋਂ ਖੱਬੇ ਪੱਖੀਆਂ ਵੱਲੋਂ 'ਸਾਮਰਾਜੀ ਜੰਗ' ਨੂੰ 'ਲੋਕ ਯੁੱਧ' ਦਾ ਨਾਂ ਦੇਣ ਦੇ ਨਤੀਜੇ ਵਜੋਂ ਇਨ੍ਹਾਂ ਦੀ ਨੀਤੀ ਵਿੱਚ ਆਏ ਪਰਿਵਰਤਨ ਅਤੇ ਇਸ ਦਾ ਲਾਭ ਉਠਾ ਕੇ ਕਾਂਗਰਸ ਵੱਲੋਂ 'ਭਾਰਤ ਛੱਡੋ' ਅੰਦੋਲਨ ਸ਼ੁਰੂ ਕਰਨ ਦੀ ਵਿਸ਼ੇਸ਼ ਚਰਚਾ ਕੀਤੀ ਹੈ | ਲੇਖਕ ਨੇ ਵੱਖ ਵੱਖ ਹਵਾਲਿਆਂ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਖੱਬੇ ਪੱਖੀ ਬਸਤੀਵਾਦੀ ਸਰਕਾਰ ਵਿਰੁੱਧ ਤਿੱਖਾ ਹਮਲਾ ਬੋਲਦੇ ਸਨ ਤਾਂ ਕਾਂਗਰਸ ਦੜ ਵੱਟ ਜਾਂਦੀ ਸੀ ਅਤੇ ਜਦੋਂ ਖੱਬੇ ਪੱਖੀਆਂ ਦੀ ਸਰਕਾਰ ਵਿਰੁੱਧ ਸਰਗਰਮੀ ਘਟਦੀ ਸੀ ਤਾਂ ਕਾਂਗਰਸ ਆਪਣਾ ਸੰਘਰਸ਼ ਤੇਜ਼ ਕਰ ਦਿੰਦੀ ਸੀ | ਜਿਵੇਂ ਉਸ ਨੇ ਮੇਰਠ ਸਾਜ਼ਿਸ਼ ਕੇਸ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਅਤੇ ਦੂਸਰੀ ਸੰਸਾਰ ਜੰਗ ਦੇ ਮੁੱਢਲੇ ਸਮੇਂ ਦਾ ਵਿਸ਼ੇਸ਼ ਹਵਾਲੇ ਦਿੱਤੇ | ਇਸੇ ਹੀ ਅਧਿਆਏ ਵਿੱਚ ਉਸ ਨੇ ਕਿਰਤੀਆਂ ਅਤੇ ਕਮਿਊਨਿਸਟਾਂ ਵਿੱਚ ਏਕੇ ਦੇ ਬਾਵਜੂਦ ਅੰਦਰੂਨੀ ਖਿੱਚੋਤਾਣ ਜਾਰੀ ਰਹਿਣ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਤੀਜੀ ਕਮਿਊਨਿਸਟ ਇੰਟਰਨੈਸ਼ਨਲ ਦੇ ਭੰਗ ਹੋਣ ਅਤੇ ਮਾਓ ਜੇ ਤੁੰਗ ਵੱਲੋਂ ਭਾਰਤੀ ਖੱਬੇ ਪੱਖੀਆਂ ਨੂੰ  ਆਪਣੀਆਂ ਹਾਲਤਾਂ ਦੇ ਮੁਤਾਬਿਕ ਸੰਸਾਰ ਜੰਗ ਦੇ ਸਬੰਧ ਵਿੱਚ ਫੈਸਲਾ ਲੈਣ ਦਾ ਪੱਤਰ ਭੇਜਣ ਦਾ ਜ਼ਿਕਰ ਕਰਦੇ ਹੋਏ ਲੇਖਕ ਅਨੁਸਾਰ ਇਹ ਸੁਨਹਿਰੀ ਮੌਕਾ ਸੀ ਜਦੋਂ ਖੱਬੇ ਪੱਖੀ 'ਲੋਕ ਯੁੱਧ' ਦੀ ਨੀਤੀ ਨੂੰ ਤਿਆਗ ਕੇ ਬਸਤੀਵਾਦੀ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਛੇੜ ਦਿੰਦੇ, ਕਿਉਂਕਿ ਇਸ ਨੀਤੀ ਨੇ ਖੱਬੇ ਪੱਖੀਆਂ ਨੂੰ ਹਾਸ਼ੀਏ ਤੇ ਭੇਜ ਦਿੱਤਾ ਸੀ | ਇਸ ਦੌਰਾਨ ਜਰਮਨੀ ਪਹੁੰਚਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਬਾਰੇ ਖੱਬੇ ਪੱਖੀਆਂ ਵੱਲੋਂ ਅਪਣਾਈ ਨੀਤੀ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ |

'ਬਸਤੀਵਾਦ ਤੋਂ ਛੁਟਕਾਰੇ ਦੇ ਆਖ਼ਰੀ ਵਰ੍ਹੇ' ਨਾਂ ਦੇ ਅਧਿਆਏ ਵਿੱਚ ਲੇਖਕ ਨੇ ਹਿੰਦੁਸਤਾਨ ਦੀ ਬਣਤਰ ਦਾ ਸਵਾਲ ਅਤੇ ਕੌਮੀਅਤ ਦਾ ਸਵਾਲ ਬਾਰੇ ਵਿਸ਼ੇਸ਼ ਉਲੇਖ ਕੀਤਾ ਗਿਆ ਹੈ | ਸੀ.ਪੀ.ਆਈ. ਆਗੂ ਡਾ. ਗੰਗਾਧਰ ਅਧਿਕਾਰੀ ਦੇ ਥੀਸਿਸ ਦੇ ਤਿੰਨ ਪ੍ਰਮੁੱਖ ਭਾਗਾਂ ਵਿੱਚ ਇੱਕ 'ਰਾਜ ਬਣਤਰ ਅਸੈਂਬਲੀਆਂ', ਦੂਜਾ ਬਾਲਗ ਵੋਟ ਰਾਹੀਂ ਚੁਣੀਆਂ ਗਈਆਂ ਅਸੈਂਬਲੀਆਂ ਵੱਲੋਂ ਜਮਹੂਰੀਅਤ ਦੇ ਆਧਾਰ 'ਤੇ ਫ਼ੈਸਲਾ ਲੈਣ ਅਤੇ ਆਖ਼ਰ ਵਿੱਚ ਧਰਮ ਦੇ ਆਧਾਰ 'ਤੇ ਕੌਮੀਅਤ ਨੂੰ ਪ੍ਰਵਾਨ ਕਰਨਾ, ਜਿਹੜੇ ਖੱਬੇ ਪੱਖੀਆਂ ਲਈ ਸਭ ਤੋਂ ਵਿਵਾਦਪੂਰਨ ਮੁੱਦਾ ਰਿਹਾ | ਕੌਮੀਅਤ ਦੇ ਮਾਮਲੇ ਵਿੱਚ ਧਰਮ ਦੇ ਕਾਰਕ ਨੂੰ ਭਾਵੇਂ ਕਮਿਊਨਿਸਟ ਪਾਰਟੀ ਨੇ ਕੁੱਝ ਕੁ ਮਹੀਨਿਆਂ ਵਿੱਚ ਹੀ ਰੱਦ ਕਰ ਦਿੱਤਾ ਸੀ ਪਰ ਹਿੰਦੁਸਤਾਨ ਦੀ ਬਣਤਰ ਦੇ ਸਵਾਲ ਵਿੱਚ ਅਧਿਕਾਰੀ ਵੱਲੋਂ ਜਮਹੂਰੀ ਰਾਹ ਅਪਣਾਏ ਜਾਣ ਦੇ ਸਬੰਧ ਵਿੱਚ ਲੇਖਕ ਨੇ ਆਪਣੀ ਜ਼ੋਰਦਾਰ ਰਾਇ ਦਿੱਤੀ ਹੈ |  ਪੁਸਤਕ ਦੇ ਪੰਨਾ 576 'ਤੇ ਲੇਖਕ ਨੇ ਤਰਕ ਦਿੱਤਾ ਹੈ, ''ਸਿਧਾਂਤਿਕ ਅਤੇ ਅਮਲੀ ਤੌਰ 'ਤੇ ਇਹ ਉਸ ਸਮੇਂ ਦੀ ਬਣਦੀ ਜਮਹੂਰੀ ਲਾਈਨ ਸੀ ਪਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮੁਸਲਿਮ ਲੀਗ ਨੇ ਆਪਣੀ ਸੱਤਾ ਦੀ ਲਾਲਸਾ ਵਿੱਚ ਲੋਕ ਜਮਹੂਰੀਅਤ ਵੱਲ ਕੋਈ ਧਿਆਨ ਨਹੀਂ ਦਿੱਤਾ ਸਗੋਂ ਕਾਂਗਰਸ ਲੀਡਰਸ਼ਿਪ ਨੇ ਲੋਕ ਜਮਹੂਰੀਅਤ ਨੂੰ  ਦਰਕਿਨਾਰ ਕਰਕੇ ਮੁਸਲਿਮ ਲੀਗ ਦੀ ਧਰਮ ਦੇ ਆਧਾਰ 'ਤੇ ਪਾਕਿਸਤਾਨ ਦੀ ਮੰਗ ਨੂੰ  ਪ੍ਰਵਾਨ ਕਰ ਲਿਆ | ਜਿਸ ਨਾਲ ਸਭ ਤੋਂ ਵੱਡਾ ਨੁਕਸਾਨ ਸਿੰਧੀ, ਬਲੋਚੀ, ਕਸ਼ਮੀਰੀ ਅਤੇ ਪੰਜਾਬੀ ਕੌਮਾਂ ਨੂੰ  ਹੋਇਆ | ਕਾਂਗਰਸ ਇਨ੍ਹਾਂ ਕੌਮਾਂ ਨੂੰ  ਨਵੇਂ ਮੂਲਵਾਦੀ ਦੇਸ਼ ਦੇ ਹੱਥਾਂ ਵਿੱਚ ਸੌਂਪਣ ਤੋਂ ਹਿਚਕਚਾਹਟ ਕਰਦੀ ਤਾਂ ਬਲੋਚਸਤਾਨ, ਕਸ਼ਮੀਰ, ਸਿੰਧ ਅਤੇ ਸਰਹੱਦੀ ਸੂਬੇ ਦੇ ਲੋਕਾਂ ਦੀ ਇਹ ਸਥਿਤੀ ਨਹੀਂ ਸੀ ਹੋਣੀ ਜੋ ਇਸ ਸਮੇਂ ਹੋਈ ਪਈ ਹੈ | ਇਨ੍ਹਾਂ ਕੌਮਾਂ ਦੇ ਇੱਕ ਮੂਲਵਾਦੀ ਦੇਸ਼ ਹੇਠ ਚਲੇ ਜਾਣ ਨਾਲ ਨਾ ਸਿਰਫ਼ ਇਨ੍ਹਾਂ ਦਾ ਘਾਣ ਹੋਇਆ ਸਗੋਂ ਇਨ੍ਹਾਂ ਕੌਮਾਂ ਦੇ ਵਿਕਾਸ ਦੇ ਨਾਲ-ਨਾਲ ਸਮੁੱਚੇ ਦੱਖਣ ਏਸ਼ੀਆਂ ਦੇ ਵਿਕਾਸ ਨੂੰ  ਵੀ ਢਾਹ ਲੱਗੀ ਹੈ |U ਇਸ ਦੇ ਨਾਲ ਹੀ ਉਸ ਨੇ ਬਸਤੀਵਾਦੀ ਛੁਟਕਾਰੇ ਤੋਂ ਐਨ ਪਹਿਲਾਂ ਦੀਆਂ ਚੋਣਾਂ, ਫ਼ਿਰਕਾਪ੍ਰਸਤੀ ਦੀ ਚੜ੍ਹ੍ਹਤ,  ਸੀ.ਪੀ.ਆਈ. 'ਚ ਅੰਤਰ ਪਾਰਟੀ ਘੋਲ, ਆਜ਼ਾਦੀ ਤੋਂ ਪਹਿਲਾਂ ਹੀ ਕਿਰਤੀ ਧੜੇ ਵੱਲੋਂ ਪਾਕਿਸਤਾਨ ਕਮਿਊਨਿਸਟ ਪਾਰਟੀ ਦਾ ਗਠਨ ਕਰਨ ਅਤੇ ਪੰਜਾਬ ਦੀ ਵੰਡ ਵੇਲੇ ਫ਼ਿਰਕੂ ਹਨੇਰੀ 'ਚ ਖੱਬੇ ਪੱਖੀਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ | ਪੁਸਤਕ ਦੇ ਅੰਤ ਵਿੱਚ ਲੇਖਕ ਨੇ ਇਸ ਲਹਿਰ ਵਿੱਚ ਹਿੱਸਾ ਪਾਉਣ ਵਾਲਿਆਂ ਦੇ ਜੀਵਨਮੂਲਕ ਹਵਾਲੇ ਦਿੱਤੇ ਹਨ |

ਪੰਜਾਬ ਦੀ ਕਮਿਊਨਿਸਟ ਲਹਿਰ 'ਤੇ ਕੇਂਦਰਿਤ ਇਹ ਵੱਡਅਕਾਰੀ ਪੁਸਤਕ, ਜਿਸ ਵਿੱਚ ਡਾ. ਸਰਬਜੀਤ ਕੰਗਣੀਵਾਲ ਨੇ ਪੰਜਾਬ ਦੀ ਕਮਿਊਨਿਸਟ ਲਹਿਰ ਦੀ ਸਥਾਪਨਾ ਤੋਂ ਦੇਸ਼ ਦੀ ਵੰਡ ਤੱਕ ਦੀ ਕਾਰਗੁਜ਼ਾਰੀ ਦਾ ਤਨਦੇਹੀ ਨਾਲ ਮੁਤਾਲਿਆ ਕੀਤਾ ਹੈ | ਉਮੀਦ ਹੈ ਕਿ ਅਜੋਕੀ ਖੱਬੇ ਲਹਿਰ ਦੇ ਕਾਰਕੁੰਨਾਂ ਤੇ ਹਮਦਰਦੀ ਰੱਖਣ ਵਾਲਿਆਂ ਲਈ ਇਹ ਪੁਸਤਕ ਲਾਹੇਬੰਦ ਹੋ ਸਕਦੀ ਹੈ |

-ਚਰੰਜੀ ਲਾਲ ਕੰਗਣੀਵਾਲ

97806 02066