Sun, Apr 22, 2018 at 6:13 PM
ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ
ਲੁਧਿਆਣਾ: 22 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ)::
ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ
ਲੁਧਿਆਣਾ: 22 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ)::
ਅੱਜ ਕਾ. ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ‘ ਇਤਿਹਾਸਕ ਪਦਾਰਥਵਾਦ ਦੇ ਸਾਮਰਾਜਵਾਦੀ ਪ੍ਰਬੰਧ ‘ ਵਿਸ਼ੇ ਤੇ ਸੈਮੀਨਾਰ ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ ਕਰਵਾਇਆ ਗਿਆ। ਗ਼ਦਰ ਲਹਿਰ ਦੇ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਹਾਲ ਸੁਨੇਤ ਵਿਖੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਅੰਮ੍ਰਿਤ ਪਾਲ ਪੀ ਏ ਯੂ ਨੇ ਇਸ ਸਮੇਂ ਦੱਸਿਆ ਕਿ ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ ਹੈ ਅਤੇ ਇਸ ਤੋਂਂ ਬਾਅਦ ਮਜ਼ਦੂਰ ਜਮਾਤ ਦੇ ਇਨਕਲਾਬਾਂ ਦੀ ਲੜੀ ਦਾ ਦੌਰ ਆਵੇਗਾ।ਉਹਨਾਂ ਨੇ ਸਾਮਰਾਜਵਾਦ ਦੇ ਪੰਜ ਕਿਰਦਾਰੀ ਲੱਛਣਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਪੂੰਜੀਵਾਦ ਦੀ ਆਜ਼ਾਦ ਮੁਕਾਬਲੇ ਤੋਂ ਇਜਾਰੇਦਾਰੀਆਂ ‘ਚ ਤਬਦੀਲੀ ਸਾਮਰਾਜਵਾਦ ਦੀ ਮੁੱਖ ਪਹਿਚਾਣ ਹੈ। ਉਹਨਾ ਲੱਛਣਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਾਮਰਾਜਵਾਦੀ ਦੌਰ ’ਚ ਪੈਦਾਵਾਰ ਤੇ ਪੂੰਜੀ ਕੁੱਝ ਕੁ ਹੱਥਾਂ ‘ਚ ਕੇਂਦਰਿਤ ਹੋ ਗਈ ਹੈ। ਬੈਂਕਾਂ ਦਾ ਰੋਲ ਲੈਣ- ਦੇਣ ਕਰਨ ਵਾਲੇ ਸਿਰਫ ਵਿਚੋਲੇ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਅਥਾਹ ਵਿੱਤੀ ਪੂੰਜੀ ਦਾ ਸਾਧਨ ਬਣਕੇ ਆਰਥਿਕਤਾ ਤੇ ਆਪਣੀ ਉੱਤਮਤਾ ਸਥਾਪਤ ਕਰ ਲਈ ਹੈ। ਬੈਂਕਾਂ ਤੇ ਉਦਯੋਗਾਂ ਦਾ ਆਪਸੀ ਗੱਠਜੋੜ ਐਨਾ ਤਕੜਾ ਹੋ ਗਿਆ ਹੈ ਕਿ ਬੈਂਕਾਂ ਦੇ ਪ੍ਰਬੰਧਕੀ ਅਦਾਰਿਆਂ ‘ਚ ਉਦਯੋਗਾਂ ਦੇ ਨੁਮਾਇੰਦੇ ਅਤੇ ਉਦਯੋਗਾਂ ਦੇ ਪ੍ਰਬੰਧਕੀ ਅਦਾਰਿਆਂ 'ਚ ਬੈਂਕਾਂ ਦੇ ਨਮਾਇੰਦੇ ਉੱਚੇ ਅਹੁਦਿਆਂ ਤੇ ਬਰਾਜਮਾਨ ਹੋ ਗਏ ਹਨ। ਵਸਤਾਂ ਦੇ ਨਿਰਯਾਤ ਦੀ ਬਜਾਏ ਪੂੰਜੀ ਦੇ ਨਿਰਯਾਤ ਦੀ ਮਹੱਤਤਾ ਵਧ ਗਈ ਹੈ। ਇਜਾਰੇਦਾਰ ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ ਅਤੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੇ ਕੁੱਲ ਦੁਨੀਆਂ ਦੀ ਇਲਾਕਾਈ ਵੰਡ ਮੁਕੰਮਲ ਕਰ ਲਈ ਹੈ।
ਸਾਥੀ ਅੰਮ੍ਰਿਤ ਪਾਲ ਨੇ ਇਹਨਾਂ ਲੱਛਣਾਂ ਬਾਰੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ 19 ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਲੈਨਿਨ ਦੇ ਸਮਿਆਂ ‘ਚ ਇਕ ਪ੍ਰਤਿਸ਼ਤ ਇਜਾਰੇਦਾਰ ਪੂੰਜੀਵਾਦੀ ਅਦਾਰਿਆਂ ਕੋਲ ਕੁੱਲ ਕਾਮਾ ਸ਼ਕਤੀ ਦਾ ਲੱਗਪਗ 40%, ਕੁੱਲ ਭਾਫ਼ ਅਤੇ ਬਿਜਲੀ ਪਾਵਰ ਦਾ 75% ਤੋਂ ਵੀ ਵੱਧ ਦਾ ਹਿੱਸਾ ਸੀ ਅਤੇ 1% ਅਦਾਰੇ ਕੋਲ ਪੈਦਾਵਾਰ ਦੇ 40% ਪੈਦਾਵਾਰ ਦੇ ਮਾਲਕ ਸਨ। ਅਜੋਕੇ ਸਮੇ ਵਿੱਚ ਵੀ 1/2% ਤੋਂ ਵੀ ਘੱਟ ਇਜਾਰੇਦਾਰ ਪੂੰਜੀਵਾਦ ਅਦਾਰਿਆਂ ਕੋਲ ਲਗ-ਪਗ 35% ਕਾਮਾ ਸ਼ਕਤੀ ਹੈ।
ਉਹਨਾਂ ਦੱਸਿਆ ਕਿ ਲੈਨਿਨ ਦੇ ਸਮਿਆਂ ‘ਚ ਪੂੰਜੀ ਦਾ ਨਿਰਯਾਤ 1882 ਤੋਂ ਲੈਕੇ 1914 ਤੱਕ ਤਕਰੀਬਨ 300% ਵਧਿਆ, ਜਦੋਂ ਕਿ ਅਜੋਕੇ ਸਮੇਂ ਦੌਰਾਨ ਪੂੰਜੀ ਦਾ ਨਿਰਯਾਤ 1970 ਤੋਂ ਲੈਕੇ 2004 ਤੱਕ 1386% ਭਾਵ 14 ਗੁਣਾ ਵਧਿਆ। ਮੰਡੀਆਂ ਦੀ ਮੁਕੰਮਲ ਹੋ ਚੁੱਕੀ ਵੰਡ ਹੀ ਪਹਿਲੀ ਤੇ ਦੂਜੀ ਸੰਸਾਰ ਜੰਗ ਰਾਹੀਂ ਮੁੜ ਵੰਡ ਕੀਤੀ ਗਈ ਅਤੇ ਅਜੋਕੇ ਸਮਿਆਂ ‘ਚ ਇਲਾਕਾਈ ਜੰਗਾਂ ਲਾਕੇ ਬਾਰ ਬਾਰ ਮੁੜ ਵੰਡ ਦੇ ਯਤਨ ਹੋ ਰਹੇ ਹਨ।ਸੋ ਕੁੱਲ ਮਿਲਾਕੇ ਕਹਿਣਾ ਮੁਨਾਸਬ ਹੋਵੇਗਾ ਕਿ ਲੈਨਿਨ ਵੱਲੋਂ 1916 ‘ਚ ਦਰਜ ਕੀਤੇ ਗਏ ਸਾਮਰਾਜਵਾਦ ਦੇ ਲੱਛਣ ਅੱਜ ਹੋਰ ਵੀ ਵੱਧ ਉੱਭਰਕੇ ਆਏ ਹਨ।
ਸਟੇਜ ਸੰਚਾਲਨ ਕਰਦਿਆਂ ਸੁਸਾਇਟੀ ਦੇ ਜੱਥੇਬੰਦਕ ਮੁੱਖ ਜਸਵੰਤ ਜੀਰਖ ਨੇ ਪਹਿਲੀ ਮਈ ਦੇ ਕੌਮਾਂਤਰੀ ਮਜ਼ਦੂਰ ਦਿਵਸ ਅਤੇ 15 ਮਈ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਉਣ ਦਾ ਸੱਦਾ ਦਿੱਤਾ। ਅਗਲਾ ਸੈਮੀਨਾਰ 27 ਮਈ ਨੂੰ ਕਰਨਾ ਤਹਿ ਕੀਤਾ ਗਿਆ। ਇਸ ਸਮੇ ਪ੍ਰਿੰਸੀਪਲ ਹਰਭਜਨ ਸਿੰਘ, ਕਾ. ਸੁਰਿੰਦਰ, ਸੁਰਜੀਤ ਦੌਧਰ ਨੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਭਾਗ ਲਿਆ। ਗੁਰਮੇਲ ਕਨੇਡਾ ਨੇ ਇਨਕਲਾਬੀ ਗੀਤ ਰਾਹੀਂ ਹਾਜ਼ਰੀ ਲਵਾਈ। ਸਤੀਸ ਸੱਚਦੇਵਾ, ਆਤਮਾ ਸਿੰਘ, ਡਾ. ਵੀ ਕੇ ਵਸਿਸਟ,ਐਡਵੋਕੇਟ ਹਰਪ੍ਰੀਤ ਜੀਰਖ, ਨਛੱਤਰ ਸਿੰਘ ਕਨੇਡਾ,ਕਰਨਲ ਜੇ ਐਸ ਬਰਾੜ, ਅਰੁਣ ਕੁਮਾਰ, ਰਾਕੇਸ ਆਜ਼ਾਦ, ਸੁਖਦੇਵ ਸਿੰਘ ਜਗਰਾਓਂ, ਕੁਲਵਿੰਦਰ ਸਿੰਘ ਸੁਨੇਤ, ਹਰੀ ਸਿੰਘ ਸਾਹਨੀ, ਸਤਨਾਮ ਦੁੱਗਰੀ, ਪ੍ਰਿੰਸੀਪਲ ਅਜਮੇਰ ਦਾਖਾ, ਮੈਡਮ ਮਧੂ, ਮਾ. ਸੁਰਜੀਤ ਸਿੰਘ ਸਮੇਤ ਬਹੁਤ ਸਾਰੇ ਕਾਰਕੁਨ ਹਾਜਰ ਸਨ।
No comments:
Post a Comment