ਸੀਪੀਆਈ ਦੀ ਤਿੰਨ ਦਿਨਾਂ ਸੂਬਾ ਕਾਨਫਰੰਸ ਸਮਾਪਤ
ਅੰਮਿ੍ਰਤਸਰ : 6 ਅਪਰੈਲ 2018 (ਕਾਮਰੇਡ ਸਕਰੀਨ ਬਿਊਰੋ)::
ਸੀਪੀਆਈ ਦੀ ਪੰਜਾਬ ਸੂਬਾ ਕਾਨਫਰੰਸ ਅੱਜ ਇਥੇ ਲੋਕਾਂ ਨੂੰ ਜ਼ਾਤਪਾਤੀ ਅਤੇ ਫਿਰਕੂ ਲੀਹਾਂ ਤੇ ਵੰਡਣ ਤੇ ਕਤਾਰ ਬੰਦੀ ਕਰਕੇ ਫਾਸ਼ੀਵਾਦ ਦਾ ਰਾਹ ਪਧਰਾ ਕਰਨ ਵਾਲੀ ਮੋਦੀ ਸਰਕਾਰ ਨੂੰ ਸੱਤਾ ਤੋੋ ਲਾਂਭੇ ਕਰਨ ਅਤੇ ਰੁਜ਼ਗਾਰ ਦੇ ਹੱਕ ਲਈ ਬਨੇਗਾ ਪਰਾਪਤ ਕਰਨ,ਭਰਿਸ਼ਟਾਚਾਰ, ਮਹਿੰਗਾਈ, ਇਸਤਰੀਆਂ, ਦਲਿਤਾਂ ਉਤੇ ਜਬਰ ਵਿਰੁਧ, ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਾਉਣ, ਮਜ਼ਦੂਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਵਿਸ਼ਾਲ ਸਾਂਝੇ ਸੰਘਰਸ਼ ਛੇੜਣ ਦੇ ਸੱਦੇ ਅਤੇ ਅਹਿਦ ਨਾਲ ਨੇਪਰੇ ਚੜ ਗਈ।
ਪਰਸੋਂ 4 ਅਪਰੈਲ ਬੁਧਵਾਰ ਤੋਂ ਇਥੇ ਆਰੰਭ ਹੋਈ ਪਾਰਟੀ ਦੀ 23ਵੀਂ ਕਾਨਫਰੰਸ ਨੇ ਸੂਬਾ ਸਕੱਤਰ ਵਲੋਂ ਪੇਸ਼ ਕੀਤੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿਤੀ। ਜਿਸ ਵਿਚ ਪੰਜਾਬ ਦੀ ਖੇਤੀਬਾੜੀ, ਉਦਯੋਗ, ਵਧਦੇ ਕਰਜ਼ ਅਤੇ ਖੁਦਕਸ਼ੀਆਂ, ਸਬਸਿਡੀਆਂ, ਖੇਤਮਜ਼ਦੂਰਾਂ, ਸਿਖਿਆ, ਬੇਰੁਜ਼ਗਾਰੀ, ਸ਼ਹਿਰੀਕਰਣ, ਬਿਜਲੀ, ਸਿਹਤਸੇਵਾਵਾਂ, ਰਾਜਸੀ ਹਾਲਤ ਦੇ ਵੇਰਵੇ ਨਾਲ ਡੂੰਘਾ ਵਿਸ਼ਲੇਸ਼ਣ ਕਰਦਿਆਂ ਸੱਦਾ ਦਿਤਾ ਗਿਆ ਕਿ ‘‘ਜ਼ਮੀਨੀ ਪਧਰ ਉਤੇ ਨਤੀਜਾ-ਮੁਖੀ ਜੁਝਾਰੂ ਘੋਲ ਜਥੇਬੰਦ ਕਰੀਏ ਤਾਂ ਹੀ ਸਾਡੀ ਪਾਰਟੀ ਜਨਤਕ ਆਧਾਰ, ਵਧੇਰੇ ਪ੍ਰਭਾਵ ਅਤੇ ਸਮਾਜ ਦੇ ਲੁਟੇ-ਪੁਟੇ ਅਤੇ ਦੱਬੇ-ਕੁਚਲੇ ਤਬਕਿਆਂ ਦੀ ਪਾਰਟੀ ਵਜੋਂ ਅਤੇ ਬਲਵਾਨ ਸੰਗਰਾਮੀਆਂ ਪਾਰਟੀ ਵਜੋਂ ਮੁੜ-ਉਭਰ ਸਕੇਗੀ।’’
ਸਕੱਤਰ ਦੀ ਰਿਪੋਰਟ ਉਤੇ 65 ਦੇ ਕਰੀਬ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਅਖੀਰ ਉਤੇ ਰਿਪੋਰਟ ਸਰਬਸੰਮਤੀ ਨਾਲ ਪਾਸ ਹੋ ਗਈ। ਕਾਨਫਰੰਸ ਨੇ ਖੇਤੀ ਅਤੇ ਪੇਂਡੂ ਅਰਥਚਾਰੇ ਬਾਰੇ, ਪੰਜਾਬੀ ਭਾਸ਼ਾ ਤੇ ਸਭਿਆਚਾਰਬਾਰੇ, ਦੇਸ਼ ਵਿਚ ਪ੍ਰਚਲਤ ਭਿ੍ਰਸ਼ਟਾਚਾਰ ਬਾਰੇ, ਪਰਮਾਣੂ ਹਥਿਆਰਬੰਦੀ ਬਾਰੇ, ਸੇਹਤਸੇਵਾਵਾਂ ਬਾਰੇ, ਖੇਤ ਮਜ਼ਦੂਰਾਂ ਬਾਰੇ, ਫਿਰਕਾਪ੍ਰ੍ਸਤੀ ਵਿਰੁਧ ਅਤੇ ਮਜ਼ਦੂਰਾਂ ਦੇ ਮਸਲਿਆਂ ਅਤੇ ਸਨਅਤੀਕਰਣ ਬਾਰੇ ਮਤੇ ਪਾਸ ਕੀਤੇ ਗਏ ਅਤੇ ਵਖ-ਵਖ ਮੁਦਿਆਂ ਉਤੇ ਸੰਘਰਸ਼ਾਂ ਦਾ ਸੱਦਾ ਦਿਤਾ ਗਿਆ।
ਸਾਥੀ ਡੀਪੀ ਮੌੜ ਨੇ ਕਰਡੈਂਸ਼ੀਅਲ ਰਿਪੋਰਟ ਪੇਸ਼ ਕੀਤੀ। ਪਿਛਲੇ ਸਾਲਾਂ ਦੇ ਹਿਸਾਬ-ਕਿਤਾਬ ਬਾਰੇ ਰਿਪੋਰਟ ਵੀ ਸਾਥੀ ਮੌੜ ਨੇ ਪੇਸ਼ ਕੀਤੀ। !
ਅਖੀਰ ਉਤੇ ਸੂਬਾ ਕਾਨਫਰੰਸ ਨੇ 23ਵੀਂ ਪਾਰਟੀ ਕਾਂਗਰਸ (ਕੇਰਲਾ) ਲਈ 20 ਡੈਲੀਗੇਟ ਅਤੇ 2 ਬਦਲਵੇਂ ਡੈਲੀਗੇਟ ਚੁਣੇ। ਸਿੱਧੇ ਨਾਲ ਹੀ ਸਰਬਉੱਚ ਸ਼ਕਤੀ ਕੇਂਦਰ ਅਰਥਾਤ 7 ਮੈਂਬਰੀ ਕੰਟਰੋਲ ਕਮਿਸ਼ਨ ਅਤੇ 71 ਮੈਂਬਰੀ ਸੂਬਾ ਕੌਂਸਲ ਵੀ ਚੁਣੀ ਗਈ। ਜਿਸ ਵਿਚ ਵਖਰੇ 7 ਉਮੀਦਵਾਰ ਮੈਂਬਰ ਹੋਣਗੇ। ਸਾਰੀਆਂ ਚੋਣਾਂ ਸਰਬਸੰਮਤੀ ਨਾਲ ਹੋਈਆਂ।
ਕਾਨਫਰੰਸ ਨੂੰ ਕੇਂਦਰੀ ਆਗੂ ਸਾਥੀ ਸ਼ਮੀਮ ਫੈਜ਼ੀ ਅਤੇ ਬੀਬੀ ਅਮਰਜੀਤ ਕੌਰ ਨੇ ਮੁਖਾਤਬ ਕੀਤਾ ਅਤੇ ਸਫਲ ਕਾਨਫਰੰਸ ਲਈ ਸੂਬੇ ਅਤੇ ਅੰਮਿ੍ਰਤਸਰ ਦੀ ਜ਼ਿਲਾ ਪਾਰਟੀ ਨੂੰ ਵਧਾਈ ਦਿਤੀ ਅਤੇ ਸਾਥੀਆਂ ਨੂੰ ਸੱਦਾ ਦਿਤਾ ਕਿ ਕੱਟੜ ਫਿਰਕੂ ਆਰ ਐਸ ਐਸ ਦੇ ਕੰਟਰੋਲ ਵਾਲੀ ਭਾਜਪਾਸਰਕਾਰ ਨੂੰ ਗੱਦੀ ਤੋਂ ਲਾਹੁਣ ਲਈ ਸੈਕੂਲਰ ਜਮਹੂਰੀ ਖੱਬੇ ਮੰਚ ਦੁਆਲੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਲੋਕਾਂ ਦੀਆਂ ਮੰਗਾਂ ਖਾਤਰ ਲੜਦੇ ਹੋਏ ਜੜ੍ਹ-ਪਧਰ ਤੇ ਸਰਗਰਮੀ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵਿਸ਼ਾਲ ਕਰਨ।
ਕਮਿਊਨਿਸਟ ਪਾਰਟੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਾਥੀ ਪਾਰਟੀ ਦੇ ਸੰਦੇਸ਼ ਨੂੰ ਰਾਜ ਦੇ ਪਿੰਡਾਂ, ਸ਼ਹਿਰਾਂ ਤਕ ਲਿਜਾਣ ਲਈ ਉਤਸ਼ਾਹ ਭਰਪੂਰ ਹੋ ਕੇ ਕਾਫਲੇ ਬਣਾਉਂਦੇ ਆਪਣੀ ਮੰਜ਼ਲ ਵਲ ਚਲੇ ਗਏ .
No comments:
Post a Comment