8 ਦੀ ਹੜਤਾਲ ਸਫਲ ਬਣਾਓ-ਕਿਹਾ ਯੂਨੀਅਨਾਂ ਦੀ ਸਾਂਝੀ ਕਨਵੈਨਸ਼ਨ ਨੇ
ਸਮੁਚੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਸੱਦੇ ਦਾ ਸੁਆਗਤ
ਲੁਧਿਆਣਾ: 22 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਬਿਊਰੋ)::
ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗ੍ਰਸ (ਏਟਕ), ਸੈਂਟਰ ਆਫ਼ ਟ੍ਰੇਡ ਯੂਨੀਅਨ (ਸੀਟੂ), ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ-ਇੰਟਕ ਅਤੇ ਸੈਟਰ ਆਫ ਟਰੇਡ ਯੂਨੀਅਨਜ਼-ਸੀ ਟੀ ਯੂ ਵਲੋਂ ਮੋਦੀ ਸਰਕਾਰ ਵਲੋਂ ਅਪਣਾਈਆਂ ਗਈਆਂ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੇ ਤਿੱਖੇ ਵਿਰੋਧ ਦੀ ਪੂਰੀ ਤਿਆਰੀ ਹੈ। ਇਹਨਾਂ ਯੂਨੀਆਂਨੰ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਨੇ ਦੇਸ਼ ਦੇ ਅਰਥਚਾਰੇ ਤੇ ਕਾਮਿਆਂ ਦੇ ਜੀਵਨ ਦੀ ਹਾਲਤ ਨੂੰ ਬੁਰੀ ਤਰਾ ਪਰਭਾਵਿਤ ਕੀਤਾ ਹੈ। ਇਹਨਾਂ ਨੀਤੀਆਂ ਦੇ ਖਿਲਾਫ ਹੀ ਅੱਜ ਇੱਥੇ ਇੱਕ ਸਾਂਝੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਸਰਕਾਰ ਦੀਆਂ ਇਨਾਂ ਨੀਤੀਆਂ ਦੇ ਵਿਰੁੱਧ ਲਾਮਬੰਦ ਹੋਕੇ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਅਤੇ ਸੀਟੂ ਦੇ ਸੂਬਾਈ ਆਗੂ ਚੰਦਰ ਸ਼ੇਖਰ, ਪ੍ਰੋਫੈਸਰ ਜੈਪਾਲ (ਸੀ ਟੀ ਯੂ), ਗੁਰਜੀਤ ਸਿੰਘ ਜਗਪਾਲ (ਇੰਟਕ) ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ੳ) ਦੀਆਂ ਹਦਾਇਤਾਂ ਹੇਠ ਦੇਸ਼ ਵਿੱਚ ਨਵੀਂ ਆਰਥਿਕ ਨੀਤੀ ਅਪਣਾਏ ਜਾਣ ਤੋਂ ਬਾਅਦ ਇੱਕ ਇੱਕ ਕਰ ਕੇ ਮਿਹਨਤਕਸ਼ ਲੋਕਾਂ ਦੇ ਸਾਰੇ ਹੱਕ ਖੋਹੇ ਜਾ ਰਹੇ ਹਨ। ਕਿਰਤ ਕਾਨੂੰਨਾਂ ਵਿੱਚ ਅਖੌਤੀ ਸੁਧਾਰ, ਜਿਹੜੇ ਕਿ ਅਸਲ ਵਿੱਚ ਉੱਚ ਧਨੀ ਵਰਗ ਦੇ ਲਈ ਹਨ, ਇਸਦੀ ਜਿਊਂਦੀ ਜਾਗਦੀ ਮਿਸਾਲ ਹੈ। ਮਜਦੂਰਾਂ ਪੱਖੀ 44 ਕਿਰਤ ਕਾਨੂੰਨ ਬਦਲ ਕੇ ਉਹਨਾਂ ਨੂੰ 4 ਕਾਰਪੋਰੇਟ ਪੱਖੀ ਕਾਨੂੰਨਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਸਰਕਾਰੀ ਖੇਤਰ ਜਿਵੇ ਕਿ ਬੈਂਕ, ਬੀ ਐਸ ਐਨ ਐਲ, ਰੇਲਵੇ, ਬੀ ਪੀ ਸੀ ਐਲ, ਬੀਮਾ ਖੇਤਰ ਆਦਿ ਨੂੰ ਬੜੇ ਸ਼ਾਤਰਾਨਾ ਢੰਗ ਨਾਲ ਸਮਾਪਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖੇਤਰ ਵਿੱਚ ਖ਼ੁਦ ਮਜ਼ਦੂਰਾਂ ਦੇ ਨਾਲ ਸਬੰਧਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਰ ਕੰਮ ਨੂੰ ਆਊਟ ਸੋਰਸ ਕਰ ਕੇ ਮਜ਼ਦੂਰਾਂ ਨੂੰ ਠੇਕੇ ਤੇ ਕੱਚੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਥੇ ਵੀ ਉਹਨਾ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਬਰਾਮਦ ਦੇ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂ ਹੇਠ ਮਜ਼ਦੁਰਾਂ ਤੋਂ ਯੂਨੀਅਨ ਬਨਾਉਣ ਦੇ ਹੱਕ ਵੀ ਖੋਹੇ ਜਾ ਰਹੇ ਹਨ। ਛੋਟੇ ਉਦਯੋਗਪਤੀਆਂ ਤੋਂ ਵੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਤੇ ਸਾਰੇ ਕਾਨੂੰਨ ਇਜਾਰੇਦਾਰਾਂ ਅਤੇ ਦੇਸੀ ਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਜਨਤਕ ਵੰਡ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਕਰ ਕੇ ਗਰੀਬ ਲੋਕਾਂ ਵਿੱਚ ਕੁਪੋਸ਼ਣ ਵੱਧ ਰਿਹਾ ਹੈ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਅੱਜ ਫ਼ਿਰ ਕੁਰਬਾਨੀਆਂ ਭਰੇ ਸੰਘਰਸ਼ ਕਰਨ ਦੀ ਲੋੜ ਹੈ। ਉਹਨਾਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਬੰਧ ਖਤਮ ਕਰ ਕੇ ਰੈਗੂਲਰ ਭਰਤੀ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਖਤਮ ਕਰ ਕੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ। ਕੌਮਾਂਤ੍ਰੀ ਲੇਬਰ ਜੱਥੇਬਦੀ ਦੀ ਕਨਵੈਨਸ਼ਨ ਦੇ ਮੁਤਾਬਕ ਘੱਟੋ ਘੱਟ ਉਜਰਤ 21000 ਪ੍ਰਤੀ ਮਹੀਨਾ ਕੀਤੀ ਜਾਵੇ। ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰੈਗੂਲਰ ਕੀਤਾ ਜਾਏ। ਕਿਸਾਨਾਂ ਨੂੰ ਵਾਜਬ ਭਾਅ ਦਿੱਤੇ ਜਾਣ। ਖੇਤ ਮਜ਼ਦੂਰਾਂ ਨੂੰ ਰਿਹਇਸ਼ੀ ਪਲਾਟ ਅਤੇ ਸਾਰੇ ਮਜ਼ਦੂਰ ਵਰਗ ਲਈ ਘੱਟੋ ਘੱਟ ਪੈਨਸ਼ਨ 6000 ਰੁਪਏ ਪ੍ਰਤੀ ਮਹੀਨਾਂ ਕੀਤੀ ਜਾਵੇ। ਬੁਲਾਰਿਆਂ ਨੇ ਸਮੁਚੀਆਂ ਕਿਸਾਨ ਜੱਥੇਬੰਦੀਆਂ ਵਲੋ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਕਰਨ ਦੇ ਸੱਦੇ ਦਾ ਸੁਆਗਤ ਕੀਤਾ।
ਬੁਲਾਰਿਆਂ ਨੇ ਅੱਗੇ ਕਿਹਾ ਕਿ ਸਰਕਾਰ ਹਰ ਪੱਖੋਂ ਫ਼ੇਲ ਹੋ ਚੁਕੀ ਹੈ ਤੇ ਲੋਕਾਂ ਵਿਚੋਂ ਕੱਟੀ ਜਾ ਚੁਕੀ ਹੈ। ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋ ਹਟਾਉਣ ਦੇ ਲਈ ਬੇਲੋੜੇ ਮਸਲੇ ਖੜੇ ਕੀਤੇ ਜਾ ਰਹੇ ਹਨ। ਭੀੜਾਂ ਦੁਆਰਾ ਕਤਲੇਆਮ ਕਰਵਾਏ ਜਾ ਰਹੇ ਹਨ ਤੇ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਕਾਮਿਆਂ ਦੇ ਲਈ ਇਸ ਵੇਲੇ ਦੁਹਰਾ ਫ਼ਰਜ਼ ਬਣ ਗਿਆ ਹੈ। ਜਿੱਥੇ ਉਹਨਾਂ ਨੇ ਆਪਣੇ ਹੱਕਾਂ ਦੀ ਰਾਖੀ ਕਰਨੀ ਹੈ ਉੱਥੇ ਦੇਸ਼ ਦੀ ਏਕਤਾ ਅਖੰਡਤਾ ਤੇ ਫ਼ਿਰਕੂ ਸਦਭਾਵਨਾ ਦੀ ਰਾਖੀ ਵੀ ਉਹਨਾਂ ਦਾ ਫ਼ਰਜ਼ ਬਣ ਗਿਆ ਹੈ।
ਕਨਵੈਨਸ਼ਨ ਨੇ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਵਰਗੀਆਂ ਚਾਲਾਂ ਰਾਹੀ ਸਮਾਜ ਨੂੰ ਵੰਡਣ ਦੀਆਂ ਭਾਜਪਾ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ। ਇਹ ਐਕਟ ਸਾਡੇ ਦੇਸ਼ ਦੀਆਂ ਧਰਮ ਨਿਰਪੱਖ ਪਰੰਪਰਾਵਾਂ ਤੇ ਸੰਵਿਧਾਨ ਦੇ ਉਲਟ ਹੈ। ਜੇ ਐਨ ਯੂ, ਜਾਮਿਆ ਮਿਲੀਆ ਤੇ ਅਲੀਗੜ੍ਹ ਅਤੇ ਹੋਰ ਥਾਵਾਂ ਵਿਖੇ ਵਿਦਿਆਰਥੀਆਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਤੇ ਪੁਲਸ ਜਬਰ ਦੀ ਨਿਖੇਧੀ ਕੀਤੀ। ਨਾਗਰਿਕਤਾ ਸੋਧ ਕਾਨੁੰਨ ਨੂੰ ਫੌਰਨ ਵਾਪਸ ਕਰਨ ਦੀ ਮੰਗ ਕੀਤੀ। ਕਸ਼ਮੀਰ ਵਿੱਚ 370 ਧਾਰਾ ਮੁੜ ਬਹਾਲ ਕਰਨ ਦੀ ਮੰਗ ਕੀਤੀ।
ਕਨਵੈਨਸ਼ਨ ਨੂੰ ਉਪਰੋਕਤ ਤੋ ਇਲਾਵਾ ਇੰਟਕ ਆਗੂ ਗੁਰਜੀਤ ਸਿੰਘ ਜਗਪਾਲ, ਸੀ ਟੀ ਯੂ ਦੇ ਪਰਮਜੀਤ ਸਿੰਘ, ਏਟਕ ਦੇ ਕਾਮਰੇਡ ਡੀ ਪੀ ਮੌੜ, ਵਿਜੈ ਕੁਮਾਰ ਤੇ ਰਮੇਸ਼ ਰਤਨ, ਬਲਵਿੰਦਰ ਸਿੰਘ ਵਰੇਵਾਲ ਜਨਰਲ ਸਕੱਤਰ ਐਨ ਆਰ ਐਮ ਯੂ, ਗੁਰਮੇਲ ਮੈਲਡੇ, ਕੇਵਲ ਸਿੰਘ ਬਨਵੈਤ, ਗੁਰਨਾਮ ਸਿੰਘ ਸਿੱਧੂ, ਸੀਟੂ ਆਗੂਆਂ ਜਤਿੰਦਰ ਪਾਲ ਸਿੰਘ, ਚਰਨ ਸਿੰਘ ਸਰਾਭਾ, ਤਰਸੇਮ ਜੋਧਾਂ, ਇੰਟਕ ਆਗੂਆਂ ਤਰਲੋਕ ਚੰਦ ਗੁਪਤਾ, ਤਿਲਕ ਰਾਜ ਡੋਗਰਾ, ਬਲਦੇਵ ਮੌਦਗਿੱਲ, ਸੀ ਟੀ ਯੂ ਆਗੂ ਪ੍ਰੋ: ਜੈਪਾਲ ਸਿੰਘ, ਰਘਬੀਰ ਸਿੰਘ ਬੈਨੀਪਾਲ, ਘਨਸ਼ਾਮ ਨੇ ਵੀ ਸੰਬੋਧਨ ਕੀਤਾ। ਉਪਰੋਕਤ ਤੋਂ ਇਲਾਵਾ ਨਰੇਸ਼ ਗੌੜ, ਸਮਰ ਬਹਾਦੁਰ, ਹਨੁਮਾਨ ਪਰਸਾਦ ਦੂਬੇ, ਬਲਜੀਤ ਸਿੰਘ ਸਾਹੀ, ਬਲਰਾਮ ਸਿੰਘ, ਰਾਮ ਲਾਲ, ਮਨਜੀਤ ਗਿੱਲ (ਰੋਡਵੇਜ਼), ਕਾਮੇਸ਼ਵਰ ਯਾਦਵ, ਲਲਿਤ ਕੁਮਾਰ, ਤਸੀਲਦਾਰ ਸਿੰਘ ਯਾਦਵ ਸੀ ਟੀ ਯੂ, ਮਨਜੀਤ ਕੌਰ ਇੰਟਕ ਮਿਡ ਡੇ ਮੀਲ ਵਰਕਰਜ਼ ਲੀਡਰ, ਹਰਬੰਸ ਸਿੰਘ ਪੰਜਾਬ ਰੋਡਵੇਜ ਤੇ ਦਲਜੀਤ ਸਿੰਘ ਪੀ ਆਰ ਟੀ ਸੀ ਅਤੇ ਸੁਖਵਿੰਦਰ ਸਿੰਘ ਲੋਟੇ ਨੇ ਵੀ 8 ਜਨਵਰੀ ਨੂੰ ਹੋਣ ਵਾਲੀ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸਨੂੰ ਕਾਮਯਾਬ ਕਰਨ ਦਾ ਭਰੋਸਾ ਦਵਾਇਆ। ਇਸ ਕਨਵੈਨਸ਼ਨ ਦੀ ਪਰਧਾਨਗੀ ਸਵਰਨ ਸਿੰਘ ਇੰਟਕ, ਪਰਮਜੀਤ ਸਿੰਘ ਸੀ ਈ ਯੂ, ਜਗਦੀਸ਼ ਚੰਦ ਸੀਟੂ ਅਤੇ ਗੁਰਨਾਮ ਸਿੰਘ ਸਿੱਧੂ ਏਟਕ ਨੇ ਕੀਤੀ।
No comments:
Post a Comment