JTC ਵੱਲੋਂ ਲੁਧਿਆਣਾ ਦੇ ਬਸ ਅੱਡੇ ਵਿੱਚ ਭਰਵਾਂ ਰੋਸ ਮੁਜ਼ਾਹਰਾ
ਲੁਧਿਆਣਾ: 14 ਦਸੰਬਰ 2019: (ਕਾਮਰੇਡ ਸਕਰੀਨ ਟੀਮ)::
ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ 'ਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ। ਥਾਂ ਥਾਂ ਇਸਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ ਰਹੇ ਹਨ। ਕੌਮੀ ਏਕਤਾ ਜ਼ਿੰਦਾਬਾਦ ਦੀ ਭਾਵਨਾ ਨੂੰ ਜ਼ਿੰਦਾਬਾਦ ਆਖਦਿਆਂ ਐਨ ਆਰ ਸੀ ਅਤੇ ਕੈਬ ਨੂੰ ਮੁਰਦਾਬਾਦ ਆਖਿਆ ਜਾ ਰਿਹਾ ਹੈ।
ਅੱਜ ਲੁਧਿਆਣਾ ਵਿੱਚ ਸਾਰੀਆਂ ਟਰੇਡ ਯੂਨੀਅਨਾਂ ਨੇ ਵੀ ਇਹਨਾਂ ਤਬਦੀਲੀਆਂ ਦਾ ਵਿਰੋਧ ਕੀਤਾ। ਜੁਆਇੰਟ ਟਰੇਡ ਯੂਨੀਅਨ ਕਾਉਂਸਿਲ ਦੀ ਇੱਕ ਵਿਸ਼ੇਸ਼ ਬੈਠ ਵਲੋਂ ਅੱਜ ਲੁਧਿਆਣਾ ਦੇ ਜਨਰਲ ਬਸ ਸਟੈਂਡ ਤੇ ਭਰਵਾਂ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਏਟਕ ਵੱਲੋਂ ਕਾਮਰੇਡ ਡੀ ਪੀ ਮੌੜ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਵਿਜੇ ਕੁਮਾਰ ਅਤੇ ਚਮਕੌਰ ਸਿੰਘ ਸ਼ਾਮਲ ਹੋਏ। ਸੀਟੂ ਵੱਲੋਂ ਕਾਮਰੇਡ ਜਗਦੀਸ਼ ਚੰਦ ਅਤੇ ਬਲਰਾਮ ਨੇ ਸ਼ਮੂਲੀਅਤ ਕੀਤੀ। ਸੀਟੀਯੂ ਵੱਲੋਂ ਰਘਬੀਰ ਸਿੰਘ ਬੈਨੀਪਾਲ ਅਤੇ ਕਾਮਰੇਡ ਘਣਸ਼ਿਆਮ ਨੇ ਸ਼ਿਰਕਤ ਕੀਤੀ। ਇੰਟਕ ਵੱਲੋਂ ਕਾਮਰੇਡ ਸਵਰਨ ਸਿੰਘ ਅਤੇ ਬਲਦੇਵ ਮੌਦਗਿਲ ਸ਼ਾਮਲ ਹੋਏ।
ਇਸ ਮੁਜ਼ਾਹਰੇ ਦੌਰਾਨ ਜਿੱਥੇ ਐਨ ਸੀ ਆਰ ਅਤੇ ਕੈਬ ਦਾ ਤਿੱਖਾ ਵਿਰੋਧ ਕੀਤਾ ਗਿਆ ਉੱਥੇ ਮਹਾਂ ਸਿੰਘ ਰੌੜੀ ਦੀ ਗ੍ਰਿਫਤਾਰੀ ਦੀ ਵੀ ਸਖਤ ਨਿਖੇਧੀ ਕੀਤੀ ਗਈ। ਇਹਨਾਂ ਸਾਰੇ ਆਗੂਆਂ ਅਤੇ ਵਰਕਰਾਂ ਨੇ 8 ਜਨਵਰੀ 2020 ਦੀ ਦੇਸ਼ ਪੱਧਰੀ ਹੜਤਾਲ ਦੀ ਵੀ ਪੁਰਜ਼ੋਰ ਹਮਾਇਤ ਕੀਤੀ। ਦੇਸ਼ ਦੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ।
No comments:
Post a Comment