Wednesday, December 27, 2023

ਗਾਜ਼ਾ ਵਿੱਚ ਇਜ਼ਰਾਈਲੀ ਨਸਲਕੁਸ਼ੀ 82ਵੇਂ ਦਿਨ ਵੀ ਜਾਰੀ ਰਹੀ

 ਇਜ਼ਰਾਈਲੀ ਹਮਲਿਆਂ ਦੌਰਾਨ  20,915 ਫਲਸਤੀਨੀ ਮਾਰੇ ਗਏ 


ਗਾਜ਼ਾ ਤੋਂ ਮਿਲੀ ਨਵੀਂ ਰਿਪੋਰਟ:ਬੁੱਧਵਾਰ 27-ਦਸੰਬਰ-2023: (ਕਾਮਰੇਡ ਸਕਰੀਨ ਗਾਜ਼ਾ ਡੈਸਕ)::

ਗਾਜ਼ਾ ਦੀ ਸਥਿਤੀ ਲਗਾਤਾਰ ਭਿਆਨਕ ਬਣੀ ਹੋਈ ਹੈ। ਵਿਕਾਸ, ਸ਼ਾਂਤੀ ਅਤੇ ਸੱਭਿਆਚਾਰ ਵਰਗੀਆਂ ਸਾਰੀਆਂ ਗੱਲਾਂ ਖੋਖਲੀਆਂ ਸਾਬਿਤ ਹੋ ਰਹੀਆਂ ਹਨ। ਬੰਬਾਰੀ ਜਾਰੀ ਹੈ। ਬੰਦੂਕਾਂ, ਰਾਈਫਲਾਂ ਅਤੇ ਤੋਪਾਂ ਵੀ ਲਗਾਤਾਰ ਅੱਗ ਉਗਲ ਰਹੀਆਂ ਹਨ। ਕੀ ਬੱਚੇ, ਕੀ ਬਜ਼ੁਰਗ, ਕੀ ਲੇਖਕ, ਕੀ ਪੱਤਰਕਾਰ-ਕਿਸੇ ਦਾ ਵੀ ਲਿਹਾਜ਼ ਨਹੀਂ ਕਰ ਰਹੀ ਇਸਰਾਈਲੀਆਂ ਦੀ ਗੋਲੀ। 

ਜਿਵੇਂ ਕਿ ਗਾਜ਼ਾ ਪੱਟੀ 'ਤੇ ਅਮਰੀਕਾ-ਸਮਰਥਿਤ ਇਜ਼ਰਾਈਲੀ ਨਸਲਕੁਸ਼ੀ ਯੁੱਧ ਬੁੱਧਵਾਰ ਨੂੰ 82ਵੇਂ ਦਿਨ ਦਾਖਲ ਹੋਇਆ, ਵੱਡੇ ਹਵਾਈ ਅਤੇ ਤੋਪਖਾਨੇ ਦੇ ਹਮਲੇ ਪੂਰੇ ਬਲਾਕਾਂ ਅਤੇ ਘਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰਦੇ ਹੋਏ ਕਬਰਿਸਤਾਨ ਵਾਂਗ ਬਣਾਉਣ ਵਿਚ ਹੀ ਸਰਗਰਮ ਰਹੇ। ਨਾਗਰਿਕਾਂ ਦਾ ਕਤਲੇਆਮ ਲਗਾਤਾਰ ਜਾਰੀ ਰਿਹਾ। ਇਹਨਾਂ ਹਮਲਿਆਂ ਸਮੇਂ  ਜ਼ਿਆਦਾਤਰ ਬੱਚਿਆਂ ਅਤੇ  ਅਤੇ ਔਰਤਾਂ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ। 

ਫਲਸਤੀਨੀ ਸੂਚਨਾ ਕੇਂਦਰ (ਪੀਆਈਸੀ) ਦੇ ਇੱਕ ਰਿਪੋਰਟਰ ਨੇ ਕਿਹਾ ਕਿ ਇਜ਼ਰਾਈਲੀ ਕਬਜ਼ੇ ਵਾਲੀ ਫੌਜ ਨੇ ਬੀਤੀ ਰਾਤ ਅਤੇ ਬੁੱਧਵਾਰ ਸਵੇਰੇ ਗਾਜ਼ਾ ਦੇ ਵੱਖ-ਵੱਖ ਖੇਤਰਾਂ 'ਤੇ ਹਮਲਾ ਕਰਨਾ ਜਾਰੀ ਰੱਖਿਆ, ਘਰਾਂ, ਨਾਗਰਿਕ ਇਕੱਠਾਂ ਨੂੰ ਬੜੇ ਹੀ ਸਾਜ਼ਿਸ਼ੀ ਢੰਗ ਨਾਲ ਨਿਸ਼ਾਨਾ ਬਣਾਇਆ।  ਆਸਰਾ ਕੇਂਦਰ ਨੂੰ ਵੀ ਨਹੀਂ ਛੱਡਿਆ ਗਿਆ। ਇਸ ਤਰ੍ਹਾਂ ਦਰਜਨਾਂ ਹੋਰ ਨਾਗਰਿਕਾਂ ਦਾ ਕਤਲੇਆਮ ਕੀਤਾ ਗਿਆ। 

ਇਜ਼ਰਾਈਲੀ ਤੋਪਖਾਨੇ ਨੇ ਖਾਨ ਯੂਨਿਸ ਸ਼ਹਿਰ ਦੇ ਖੇਤਰਾਂ 'ਤੇ ਵੀ ਬੰਬਾਰੀ ਜਾਰੀ ਰੱਖੀ, ਜਦੋਂ ਕਿ ਹਿੰਸਕ ਝੜਪਾਂ ਦੀਆਂ ਆਵਾਜ਼ਾਂ ਵੀ ਦੂਰ ਦੂਰ ਤੱਕ ਸੁਣੀਆਂ ਗਈਆਂ। 

ਸਥਾਨਕ ਸੂਤਰਾਂ ਨੇ ਸ਼ੇਖ ਰਾਦਵਾਨ ਦੇ ਖੇਤਰਾਂ ਅਤੇ ਪੱਛਮੀ ਅਤੇ ਮੱਧ ਜਬਾਲੀਆ ਦੇ ਖੇਤਰਾਂ ਵਿੱਚ ਝੜਪਾਂ ਅਤੇ ਇਜ਼ਰਾਈਲੀ ਤੋਪਖਾਨੇ ਦੀ ਗੋਲਾਬਾਰੀ ਦੇ ਨਤੀਜੇ ਵਜੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਦੀ ਵੀ ਰਿਪੋਰਟ ਦਿੱਤੀ। 

ਜੰਗ ਦੇ ਨੇਮਾਂ ਦੀਆਂ ਧੱਜੀਆਂ ਉਡਾਉਂਦਿਆਂ ਇਜ਼ਰਾਈਲੀ ਜਹਾਜ਼ ਨੇ ਰਫਾਹ ਸ਼ਹਿਰ ਦੇ ਪੂਰਬ ਵੱਲ ਅਬੂ ਅਡਵਾਨ ਪਰਿਵਾਰ ਲਈ ਇੱਕ ਘਰ 'ਤੇ ਵੀ ਬੰਬ ਸੁੱਟਿਆ। 

ਉਨ੍ਹਾਂ ਖੇਤਰਾਂ ਵਿੱਚ ਹੋ ਰਹੀਆਂ ਭਿਆਨਕ ਝੜਪਾਂ ਦੇ ਵਿਚਕਾਰ, ਕਾਬਜ਼ ਫੋਰਸਾਂ ਨੇ ਗਾਜ਼ਾ ਪੱਟੀ ਦੇ ਕਈ ਖੇਤਰਾਂ ਵਿੱਚ ਆਪਣੀ  ਘੁਸਪੈਠ ਵਾਲਾ ਸਾਜ਼ਿਸ਼ੀ ਰੁਝਾਣ ਜਾਰੀ ਰੱਖਿਆ। 

ਸਾਡੇ ਪੱਤਰਕਾਰਾਂ ਨੇ ਦੱਸਿਆ ਕਿ ਇਜ਼ਰਾਈਲੀ ਕਬਜ਼ੇ ਵਾਲਿਆਂ ਫੋਰਸਾਂ ਘੁਸਪੈਠ ਵਾਲੇ ਖੇਤਰਾਂ ਦੇ ਅੰਦਰ ਭਿਆਨਕ ਜੰਗੀ ਅਪਰਾਧ ਕਰ ਰਹੀਆਂ ਹਨ, ਜਿਸ ਵਿੱਚ ਖੇਤ ਵਿੱਚ ਫਾਂਸੀ, ਛਾਪੇਮਾਰੀ, ਲੁੱਟਮਾਰ ਅਤੇ ਘਰਾਂ ਅਤੇ ਸਹੂਲਤਾਂ ਨੂੰ ਤਬਾਹ ਕਰਨਾ ਸ਼ਾਮਲ ਹੈ।  ਹਜ਼ਾਰਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਘੇਰ ਲਿਆ ਅਤੇ ਉਨ੍ਹਾਂ ਨੂੰ ਭੋਜਨ, ਪਾਣੀ ਜਾਂ ਸਿਹਤ ਸੇਵਾਵਾਂ ਤੋਂ ਵਾਂਝਾ ਕਰ ਦਿੱਤਾ। ਘਰਾਂ ਅਤੇ ਗਲੀਆਂ ਵਿੱਚ ਬੁਰੀ ਤਰ੍ਹਾਂ ਜ਼ਖਮੀ ਅਤੇ ਸ਼ਹੀਦ ਹਨ ਜਿਹਨਾਂ ਦਾ ਕੋਈ ਸੁਰ ਪਤਾ ਵੀ ਨਹੀਂ ਲੱਗ ਰਿਹਾ।  ਮੈਡੀਕਲ ਟੀਮਾਂ ਉਨ੍ਹਾਂ ਤੱਕ ਨਾ ਪਹੁੰਚ ਸਕਣ ਕਾਰਨ ਉਹਨਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਵੀ ਨਹੀਂ ਪਹੁੰਚ ਪਾ ਰਹੀਆਂ।  ਕਬਜ਼ਾਧਾਰੀ ਫੋਰਸਾਂ ਨਾਗਰਿਕਾਂ ਵਿਰੁੱਧ ਬੇਤਰਤੀਬੇ ਅਤੇ ਵਹਿਸ਼ੀ ਢੰਗ ਨਾਲ ਗ੍ਰਿਫਤਾਰੀਆਂ ਕਰਦਿਆਂ ਜਾ ਰਹੀਆਂ ਹਨ। ਇਹਨਾਂ ਗ੍ਰਿਫਤਾਰੀਆਂ ਦੌਰਾਨ ਨਾਗਰਿਕਾਂ ਅਤੇ ਹੋਰਨਾਂ ਨੂੰ ਵੀ ਸ਼ਰਮਨਾਕ ਢੰਗ ਨਾਲ ਜ਼ਲੀਲ ਵੀ ਕੀਤਾ ਜਾ ਰਿਹਾ ਹੈ। 

ਹੁਣ ਦੇਖਣਾ ਹੈ ਕਿ ਵਹਿਸ਼ਤ ਦਾ ਇਹ ਨੰਗਾ ਨਾਚ ਕਦੋਂ ਤੀਕ ਜਾਰੀ ਰਹਿਣਾ ਹੈ। ਤਮਾਸ਼ਬੀਨ  ਬਣੀਆਂ ਹੋਈਆਂ ਵੱਡਿਆਂ ਤਾਕਤਾਂ ਨੇ ਕਦੋਂ ਲੁੜੀਂਦਾ ਦਖਲ ਦੇ ਕੇ ਇਸ ਕਤਲੇਆਮ ਨੂੰ ਰੁਕਵਾਉਣ ਲਈ ਅੱਗੇ ਆਉਣਾ ਹੈ?ਇਸ ਕਤਲੇਆਮ ਨਾਲ ਕਿਸ ਸ਼ਾਂਤੀ ਅਤੇ ਕਿਸ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ?

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਇਸਰਾਈਲ ਦੇ ਹਮਲਿਆਂ ਖਿਲਾਫ ਫਿਰ ਗੂੰਜੇਗੀ ਲੁਧਿਆਣਾ ਵਿੱਚ ਆਵਾਜ਼

Wednesday 27th December 2023 at 10:53 AM 

ਫਲਸਤੀਨ ਨੂੰ ਕਬਰਿਸਤਾਨ 'ਚ ਬਦਲਣ ਦਾ ਨਾਪਾਕ ਜੰਗੀ ਅਪਰਾਧ ਜਾਰੀ 


ਲੁਧਿਆਣਾ
: 27 ਦਸੰਬਰ 2023: (ਕਾਰਤਿਕਾ ਕਲਿਆਣੀ ਸਿੰਘ//ਕਾਮਰੇਡ ਸਕਰੀਨ ਡੈਸਕ)::

ਫਲਸਤੀਨ ਦੇ ਖਿਲਾਫ ਇਸਰਾਈਲ ਦੇ ਐਕਸ਼ਨ ਲੰਮੇ ਅਰਸੇ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸਰਾਈਲ ਦੇ ਫੌਜੀ ਅਤੇ ਦੂਜੇ ਮਾਰੂ ਦਸਤੇ ਲਗਾਤਾਰ ਫਲਸਤੀਨ ਦੇ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਇਥੋਂ ਤੀਕ ਕਿ ਲੇਖਕਾਂ ਅਤੇ ਪੱਤਰਕਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਬਰਬਰਤਾ ਦੇ ਖਿਆਲ ਦੁਨੀਆ ਭਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਹਿੰਦੋਸਤਾਨ ਦੇ ਸਚਾਈ ਪਸੰਦ ਅਤੇ ਮਨੁੱਖਤਾਵਾਦੀ ਹਲਕੇ ਵੀ ਇਸਦਾ ਵਿਰੋਧ ਕਰ ਰਹੇ ਹਨ। 

ਭਾਵੇਂ ਮੌਜੂਦਾ ਦੌਰ ਦੇ ਸੰਕਟਾਂ ਭਰੇ ਇਸ ਨਾਜ਼ੁਕ ਹਾਲਾਤ ਵਿੱਚ ਵੀ ਖੱਬੀਆਂ ਧਿਰਾਂ ਇੱਕ ਨਹੀਂ ਹੋ ਰਹੀਆਂ ਪਰ ਫਿਰ ਵੀ ਇਹਨਾਂ ਦੇ ਕੁਝ ਸਾਂਝੇ ਐਕਸ਼ਨ ਜਾਰੀ ਹਨ ਜਿਹੜੇ ਅਜੇ ਵੀ ਆਸ ਬਨ੍ਹਾਉਂਦੇ ਹਨ ਕਿ ਇਹ ਏਕਤਾ ਅਜੇ ਵੀ ਸੰਭਵ ਹੈ। ਇਸਦਾ ਐਲਾਨ ਕਦੋਂ ਹੁੰਦਾ ਹੈ ਇਸਦੀ ਉਡੀਕ ਬੜੀ ਬੇਸਬਰੀ ਨਾਲ ਸਾਰੇ ਉਹ ਲੋਕ ਕਰ ਰਹੇ ਹਨ ਜਿਹੜੇ ਖੱਬੀਆਂ ਧਿਰਾਂ ਵਾਲੇ ਵਿਚਾਰਾਂ ਨੂੰ ਪ੍ਰਣਾਏ ਹੋਏ ਹਨ। ਪੰਜਾਬ ਦੀਆਂ ਸੱਤ ਖੱਬੀਆਂ  ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਇੱਕ ਵਾਰ ਫੇਰ ਸਥਾਨਕ ਅਤੇ ਕੌਮਾਂਤਰੀ ਮੁੱਦਿਆਂ  ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਹੈ। ਇਜ਼ਰਾਇਲ ਦੇ ਬਰਬਰਤਾਪੂਰਨ ਹਮਲਿਆਂ ਦੇ ਖਿਲਾਫ ਖੱਬੀਆਂ ਧਿਰਾਂ ਫਿਰ ਮੈਦਾਨ ਵਿੱਚ ਨਿੱਤਰੀਆਂ ਹਨ। ਹੁਣ 31 ਦਸੰਬਰ ਨੂੰ ਲੁਧਿਆਣਾ ਵਿਚ ਫਿਰ ਜ਼ੋਰਦਾਰ ਮੁਜ਼ਾਹਰਾ ਕੀਤਾ ਜਾਣਾ ਹੈ। ਪੰਜਾਬ ਦੀਆਂ ਸੱਤ ਖੱਬੀਆਂ  ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਐਲਾਨ ਧਿਰਾਂ ਵੱਲੋਂ ਅਹਿਮ ਐਲਾਨ 

ਦੁਨੀਆ ਭਰ ਵਿਚ ਜਾਰੀ ਵਰਤਾਰਿਆਂ ਪ੍ਰਤੀ ਦੇਸ਼ ਦੀ ਖੱਬੀ ਲਹਿਰ ਅਜੇ ਵੀ ਪੂਰੀ ਤਰ੍ਹਾਂ ਜਾਗਰੂਕ ਹੈ। ਸੰਸਾਰ ਪੱਧਰ ਤੇ ਹੋ ਰਹੇ ਫਾਸ਼ੀ ਹਮਲਿਆਂ ਵਿਰੁੱਧ, ਇਸਰਾਇਲ ਵੱਲੋਂ ਫਲਸਤੀਨ ਦੇ   ਲੋਕਾਂ ਦੀ ਕੀਤੀ ਜਾ ਰਹੀ  ਕਤਲੋਗਾਰਤ ਦੇ ਖਿਲਾਫ, ਸੂਬੇ ਭਰ ਵਿੱਚ ਵਧੇ ਹੋਏ ਫਾਸ਼ੀਵਾਦ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਅੱਜ ਵੀ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। 

ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਖੱਬੀਆਂ ਤੇ ਜਮੂਹਰੀ ਪਾਰਟੀਆਂ ਅਤੇ ਜਥੇਬੰਦੀਆਂ ਜਿਹਨਾਂ ਵਿੱਚ ਸੀਪੀਆਈ, ਆਰਐਮਪੀਆਈ, ਮੁਕਤੀ ਸੰਗਰਾਮ ਮਜਦੂਰ ਮੰਚ ਅਤੇ ਇਨਕਲਾਬੀ ਕੇਂਦਰ ਪੰਜਾਬ ਸ਼ਾਮਲ ਸਨ, ਵੱਲੋਂ ਡਾਕਟਰ ਅਰੁਣ ਮਿੱਤਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ  ਰੈਲੀ ਅਤੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਪਾਰਟੀ ਬੁਲਾਰਿਆਂ ਮੁਤਾਬਿਕ ਇਹ ਰੋਸ ਵਿਖਾਵਾ ਲੋਕ ਚੇਤਨਾ ਨੂੰ ਵੱਡੀ ਪੱਧਰ ਤੇ ਬੁਲੰਦ ਕਰੇਗਾ। 

ਖੱਬੀਆਂ ਧਿਰਾਂ ਦੇ ਇਹਨਾਂ ਆਗੂਆਂ ਨੇ ਇਸ ਮੀਟਿੰਗ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਫਲਸਤੀਨ ਨੂੰ ਕਬਰਿਸਤਾਨ 'ਚ ਬਦਲਣ ਲਈ  ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸ਼ਹਿ ਤੇ ਇਜਰਾਇਲ ਵੱਲੋਂ ਫਲਸਤੀਨੀ ਲੋਕਾਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਚੋਂ ਕੱਢਣ ਲਈ ਹਮਲੇ ਕੀਤੇ ਜਾ ਰਹੇ ਹਨ ਜਿਸ ਦੇ ਖਿਲਾਫ ਦੁਨੀਆਂ ਭਰ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। 

ਇਹਨਾਂ ਆਗੂਆਂ ਨੇ ਕਿਹਾ ਕਿ ਯੂਐਨਓ ਅਤੇ ਸੰਸਾਰ ਭਰ ਦੇ ਜ਼ਬਰਦਸਤ ਵਿਰੋਧ ਨੂੰ  ਅੱਖੋ ਪਰੋਖੇ ਕਰਨ ਵਾਲੇ ਇਸਰਾਇਲ ਦੇ ਪ੍ਰਧਾਨ ਮੰਤਰੀ ਬੈੰਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਣਾ ਚਾਹੀਦਾ ਹੈ। ਮੋਦੀ ਦੇ ਇਸਰਾਇਲ ਦੇ ਹੱਕ ਵਿੱਚ +ਖਲੋਣ ਦੀ  ਜ਼ਬਰਦਸਤ ਨਿੰਦਾ ਵੀ ਕੀਤੀ ਗਈ। 

31 ਦਸੰਬਰ ਦਿਨ ਐਤਵਾਰ ਨੂੰ ਰੈਲੀ ਦਾ ਵੀ ਐਲਾਨ 

ਮੀਟਿੰਗ ਤੋਂ ਬਾਅਦ ਪ੍ਰੈਸ ਦੇ ਨਾਂ ਜਾਰੀ  ਬਿਆਨ ਵਿੱਚ ਕਿਹਾ ਗਿਆ  ਹੈ ਕਿ ਇਹ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ, ਭਾਈ ਬਾਲਾ ਚੌਂਕ ਵਿਖੇ 31 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ। ਇਸ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂ ਫਾਸ਼ੀਵਾਦ ਦੇ ਖਿਲਾਫ਼ ਅਤੇ ਫਲਸਤੀਨ ਦੇ ਹੱਕ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਗੇ। ਉਪਰੰਤ ਮਾਰਚ ਕੱਢਿਆ ਜਾਵੇਗਾ। 

ਜਾਰੀ ਬਿਆਨ ਵਿੱਚ ਸਭਨਾਂ ਜਮੂਹਰੀ ਅਤੇ ਇਨਸਾਫ ਪਸੰਦ ਜਥੇਬੰਦੀਆਂ ਅਤੇ ਲੋਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ ਗਈ ਹੈ। ਮੀਟਿੰੰਗ ਵਿੱਚ ਕਾਮਰੇਡ ਡੀ ਪੀ ਮੌੜ, ਪ੍ਰੋਫੈਸਰ ਜੈਪਾਲ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਡਾਕਟਰ ਅਰੁਣ ਮਿਤਰਾ, ਕਾਮਰੇਡ ਪਰਮਜੀਤ ਸਿੰਘ, ਗਗਨਦੀਪ ਕੌਰ, ਸਤਨਾਮ ਸਿੰਘ, ਐਮ ਐਸ ਭਾਟੀਆ, ਜਗਦੀਸ਼ ਚੰਦ, ਡਾਕਟਰ ਗੁਲਜਾਰ ਪੰਧੇਰ, ਰਘਬੀਰ ਸਿੰਘ ਬੈਨੀਪਾਲ, ਚਰਨ ਸਰਾਭਾ, ਬਲਕੌਰ ਸਿੰਘ ਗਿੱਲ ਅਤੇ ਡਾਕਟਰ ਬਲਵਿੰਦਰ ਸਿੰਘ ਔਲਖ ਸ਼ਾਮਿਲ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, October 16, 2023

ਲੁਧਿਆਣਾ ਏਟਕ ਵੱਲੋਂ ਟਰੇਡ ਯੂਨੀਅਨ ਲਹਿਰ ਦੀ ਨਵ ਉਸਾਰੀ ਸ਼ੁਰੂ

----ਐਮ ਐਸ ਭਾਟੀਆ ਜਨਰਲ ਸਕੱਤਰ ਅਤੇ ਵਿਜੇ ਕੁਮਾਰ ਪ੍ਰਧਾਨ ਚੁਣੇ ਗਏ---

ਨਵੀਂ ਲੀਡਰਸ਼ਿਪ ਨੇ ਕਬੂਲ ਕੀਤੀਆਂ ਸਾਰੀਆਂ ਨਵੀਆਂ ਚੁਣੌਤੀਆਂ 

ਜ਼ਿਲਾ ਕਾਨਫਰੰਸ ਵਿੱਚ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਤਿੱਖਾ ਕਰਨ ਦਾ ਵੀ ਅਹਿਦ ਲਿਆ 


ਲੁਧਿਆਣਾ
: 15 ਅਕਤੂਬਰ 2023:  (ਕਾਰਤਿਕਾ ਕਲਿਆਣੀ ਸਿੰਘ//ਕਾਮਰੇਡ ਸਕਰੀਨ ਡੈਸਕ):: 

ਸਮੂਹ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਦਿਆਂ ਟਰੇਡ ਯੂਨੀਅਨ ਲਹਿਰ ਦੀ ਨਵ ਉਸਾਰੀ ਲੁਧਿਆਣਾ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ।  ਦੇਰ ਨਾਲ ਹੀ ਸਹੀ ਪਰ ਇਹ ਇੱਕ ਇਤਿਹਾਸਿਕ ਫੈਸਲੇ ਵਾਲਾ ਅਮਲ ਸਾਬਤ ਹੋਣ ਵਾਲਾ ਹੈ। ਇਸ ਮੌਕੇ 'ਤੇ  ਬੀਤਿਆ ਸਮਾਂ ਫੀ ਯਾਦ ਕਰਨਾ ਜ਼ਰੂਰੀ ਹੈ। 

ਕੋਈ ਵੇਲਾ ਸੀ ਜਦੋਂ ਟਰੇਡ ਯੂਨੀਅਨ ਅੰਦੋਲਨ ਵਿੱਚ ਏਟਕ ਹੀ  ਇੱਕੋ-ਇੱਕ ਮੁਖ ਧਾਰਾ ਵਾਲੀ ਟਰੇਡ ਯੂਨੀਅਨ ਹੋਇਆ ਕਰਦੀ ਸੀ। ਫਿਰ ਹੋਲੀ ਹੋਲੀ ਇੰਟਕ, ਸੀਟੂ, ਬੀ ਐਮ ਐਸ ਅਤੇ ਕਰਮਚਾਰੀ ਦਲ ਵੀ ਆਪੋ ਆਪਣੀ ਥਾਂ ਬਣਾਉਂਦੇ ਰਹੇ। ਸਿਆਸੀ ਤੌਰ ਤੇ ਹੋਈ ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਨੇ ਭਾਵੇਂ ਪਾਰਟੀ ਨੂੰ ਦੋਫਾੜ ਕਰ ਦਿੱਤਾ ਸੀ ਪਰ ਫਿਰ ਵੀ ਮੂਲ ਸਿਧਾਂਤਾਂ ਦੀ ਪਹੁੰਚ ਵਿੱਚ ਇਹ ਧਿਰਾਂ ਕਾਫੀ ਹੱਦ ਤਕ ਏਕਤਾ ਅਤੇ ਭਾਈਚਾਰਾ ਨਿਭਾਉਂਦੀਆਂ ਰਹੀਆਂ।

ਅੱਤਵਾਦ ਅਤੇ ਵੱਖਵਾਦ ਦੇ ਦੌਰ ਨੇ ਟਰੇਡ ਯੂਨੀਅਨ ਲਹਿਰ ਨੂੰ ਵੀ ਬੇਹੱਦ ਕਮਜ਼ੋਰ ਕੀਤਾ। ਬਹੁਤ ਸਾਰੇ ਜੁਝਾਰੂ ਸਾਥੀ ਸ਼ਹੀਦ ਹੋ ਗਏ। ਇਹਨਾਂ ਸ਼ਹੀਦੀਆਂ ਨਾਲ ਟਰੇਡ ਯੂਨੀਅਨ ਲਹਿਰ ਨੂੰ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ। ਜਿਹਨਾਂ ਇਲਾਕਿਆਂ ਵਿਚ ਲਾਲ ਝੰਡੇ ਦਾ ਹੀ ਜ਼ੋਰ ਹੋਇਆ ਕਰਦਾ ਸੀ ਉੱਥੇ ਵੀ ਨਾਮੋ ਨਿਸ਼ਾਨ ਮੁੱਕਦਾ ਚਲਾ ਗਿਆ। ਇੱਕ ਵੇਲੇ ਅਜਿਹਾ ਵੀ ਆਇਆ ਕਿ ਸੁਖਬੀਰ ਬਾਦਲ ਵਰਗੇ ਸੀਨੀਅਰ ਅਤੇ ਸਿਆਣੇ ਲੀਡਰ ਵੀ ਇਸ ਗੱਲ ਦੇ ਵਿਅੰਗ ਮਾਰਨ ਲੱਗੇ ਕਿ ਅੱਛਾ! ਕਾਮਰੇਡ ਅਜੇ ਵੀ ਹੈਗੇ ਨੇ! ਅਸੀਂ ਤਾਂ ਸਮਝਿਆ ਸੀ ਮੁੱਕ ਮੁਕਾ ਗਏ। 

ਇਸਦੇ ਨਾਲ ਹੀ ਮਸ਼ੀਨੀਕਰਨ ਅਤੇ ਕੰਪਿਊਟਰੀਕਰਨ ਦਾ ਬਹਾਨਾ ਬਣਾ ਕੇ ਸਰਮਾਏਦਾਰੀ ਢਾਂਚੇ ਨੇ ਬੜੀ ਤੇਜ਼ੀ ਨਾਲ ਮਜ਼ਦੂਰਾਂ ਦੀ ਛਾਂਟੀ ਵੀ ਕੀਤੀ। ਕੰਪਿਊਟਰੀਕਰਨ ਦੇ ਇਸ ਦੌਰ ਨੂੰ ਬਹਾਨਾ ਬਣਾ ਕੇ ਕਿਰਤੀਆਂ ਦੀ ਛਾਂਟੀ ਕਰਨ ਵਾਲਿਆਂ ਵਿਚ ਉਹ ਲੋਕ ਵੀ ਪਿੱਛੇ ਨਾ ਰਹੇ ਜਿਹੜੇ ਖੁਦ ਨੂੰ ਵੱਡੇ ਕਾਮਰੇਡ ਦੱਸਦਿਆਂ ਨਹੀਂ ਸਨ ਥੱਕਦੇ। ਕੁਲ ਮਿਲਾ ਕੇ ਸਮੁੱਚੀ ਟਰੇਡ ਯੂਨੀਅਨ ਲਹਿਰ ਹੀ ਕਮਜ਼ੋਰ ਹੁੰਦੀ ਚਲੀ ਗਈ। ਖੱਬੀਆਂ ਧਿਰਾਂ ਵਿੱਚੋਂ ਏਟਕ ਨੂੰ ਇਸਦਾ ਵੱਡਾ ਘਾਟਾ ਪਿਆ। 

ਜੁਝਾਰੂ ਸਾਥੀ ਲਗਾਤਾਰ ਘਟਦੇ ਚਲੇ ਗਏ ਅਤੇ ਟਰੇਡ ਯੂਨੀਅਨ ਲਹਿਰ 'ਤੇ ਹਮਲਿਆਂ ਦਾ ਦੌਰ ਤੇਜ਼ ਹੁੰਦਾ ਚਲਾ ਗਿਆ। ਮੋਦੀ  ਸਰਕਾਰ ਆਉਣ ਤੋਂ ਬਾਅਦ ਤਾਂ ਇਹਨਾਂ ਹਮਲਿਆਂ ਵਿਚ ਬੇਹੱਦ ਤੇਜ਼ੀ ਆਈ। ਮਜ਼ਦੂਰਾਂ ਦੇ ਹੱਕਾਂ ਉੱਤੇ ਡਾਕੇ ਆਏ ਦਿਨ ਪੈਣ ਲੱਗ ਪਏ। ਲੰਮੀਆਂ ਕੁਰਬਾਨੀਆਂ ਮਗਰੋਂ ਅੱਠਾਂ ਘੰਟਿਆਂ ਦੇ ਕੰਮ ਵਾਲਾ ਅਧਿਕਾਰ ਵੀ ਲਗਾਤਾਰ ਖੋਹਿਆ ਜਾ ਰਿਹਾ ਹੈ। ਮਈ ਦਿਵਸ ਦੇ ਸ਼ਹੀਦਾਂ ਨੂੰ ਜਾਣਬੁਝ ਕੇ ਨਕਾਰਨ ਵਾਲੀਆਂ ਕੋਸ਼ਿਸ਼ਾਂ ਹੋਈਆਂ। ਸਰਮਾਏਦਾਰ ਲੰਬੀ ਮਜ਼ਦੂਰਾਂ ਦੇ ਦਮਨ ਲਈ ਥਾਣਿਆਂ ਅਤੇ ਹੋਰ ਅਦਾਰਿਆਂ ਨੂੰ ਵੀ ਖੁੱਲ੍ਹ ਕੇ ਵਰਤਣ ਲੱਗੀ। ਮਸ਼ੀਨੀਕਰਨ ਦਾ ਬਹਾਨਾ ਬਣਾ ਕੇ ਜਦੋਂ ਕਿਰਤੀਆਂ ਨੂੰ ਕੱਢਿਆ ਜਾ ਰਿਹਾ ਸੀ ਤਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਗਈ ਸੀ ਕਿ ਭਾਈ ਲਾਲੋਆਂ ਦੀ ਕਿਰਤ ਕਮਾਈ ਉੱਤੇ ਡਾਕੇ ਮਾਰਨਾ ਵਾਲਾ ਸਿਸਟਮ ਅੱਜ ਕੱਲ੍ਹ ਦੇ ਮਲਕ ਭਾਗੋਆਂ ਵੱਲੋਂ ਹੀ ਚਲਾਇਆ ਜਾ ਰਿਹਾ ਹੈ। ਪਾਸ਼ ਅਤੇ ਸੰਤ ਰਾਮ ਉਦਾਸੀ ਵਰਗੇ ਲੋਕ ਸ਼ਾਇਰਾਂ ਨੇ ਜੋ ਕੁਝ ਲਿਖਾਈ ਸੀ ਉਹ ਅੱਖਰ ਅੱਖਰ ਸੱਚ ਸਾਬਤ ਹੋਣ ਲੱਗਿਆ। ਪਾਸ਼ ਦੀ ਗੱਲ ਅੱਜ ਵੀ ਦਮਦਾਰ ਹੈ-

ਜ਼ਰਾ ਸੋਚੋ-

ਕਿ ਸਾਡੇ 'ਚੋਂ ਕਿੰਨਿਆਂ ਕੁ ਦਾ ਨਾਤਾ ਹੈ

ਜ਼ਿੰਦਗੀ ਵਰਗੀ ਕਿਸੇ ਸ਼ੈਅ ਨਾਲ!

ਇਸਦੇ ਨਾਲ ਹੀ ਸੰਤ ਰਾਮ ਉਦਾਸੀ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ। ਇਹ ਸਤਰਾਂ ਵੀ ਧਿਆਨ ਮੰਗਦੀਆਂ ਹਨ:

ਸਰਹੱਦਾਂ ਦੇ ਖ਼ਤਰੇ ਦੇ ਨਾਂ, ਆਪਣੀ ਨੀਤ ਲੁਕਾਈ ਜਾਂਦੀ ।

ਤੈਨੂੰ ਕੁੱਕੜਾਂ ਵਾਂਗ ਲੜਾ ਕੇ, ਤੇਰੀ ਰੱਤ ਵਗਾਈ ਜਾਂਦੀ ।

ਕੌਮੀਅਤ ਦੇ ਸੌੜੇ ਹਿੱਤ ਦੀ, ਤੈਨੂੰ ਜ਼ਹਿਰ ਪਿਲਾਈ ਜਾਂਦੀ ।

ਤੇਰੇ ਕੈਦ ਲਹੂ ਦੀ ਤੈਥੋਂ, ਹੋਲੀ ਹੈ ਖਿਡਵਾਈ ਜਾਂਦੀ ।

ਕੌਣ ਤੁਹਾਡਾ ਕੌਣ ਪਰਾਇਆ, ਲਛਮਣ ਵਾਂਗੂੰ ਕਾਰ ਲਗਾਓ ।

ਇੱਕ ਹੋ ਜਾਓ ! ਇੱਕ ਹੋ ਜਾਓ !!ਸ਼ਾਇਰੀ ਅਤੇ ਦਰਦ ਦਾ ਬੜਾ ਡੂੰਘਾ ਸੰਬੰਧ ਹੈ। ਮਜ਼ਦੂਰ ਨੂੰ ਹੀ ਪਤਾ ਹੈ ਜ਼ਿੰਦਗੀ ਦੇ ਅਸਲੀ ਦਰਦਾਂ ਦਾ। ਉਹੀ ਸਮਝ ਸਕਦਾ ਹੈ-ਔਰ ਭੀ ਗਮ ਹੈਂ ਜ਼ਮਾਨੇ ਮੈਂ ਮੋਹੱਬਤ ਕੇ ਸਿਵਾ!

ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ  ਇਹਨਾਂ ਸਾਰੇ ਗਮਾਂ ਦੀ ਚਰਚਾ ਵੀ ਹੋਈ। ਏਟਕ ਦੀ ਜ਼ਿਲਾ ਕਾਨਫਰਸ ਵਿੱਚ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਵੀ ਲਿਆ ਗਿਆ। ਕਾਮਰੇਡ ਰਮੇਸ਼ ਰਤਨ, ਡੀ.ਪੀ ਮੌੜ, ਕੇਵਲ ਸਿੰਘ ਬਨਵੈਤ,ਚਰਨ ਸਰਾਭਾ,ਗੁਰਨਾਮ ਸਿੱਧੂ, ਦੀ ਪ੍ਰਧਾਨਗੀ ਹੇਠ ਹੋਏ ਇਸ ਸੰਮੇਲਨ ਦਾ ਉਦਘਾਟਨ ਏਟਕ ਪੰਜਾਬ ਦੇ ਵਰਕਿੰਗ ਪ੍ਰਧਾਨ ਕਾਮਰੇਡ ਸੁਖਦੇਵ ਸ਼ਰਮਾ ਨੇ ਕੀਤਾ। 

ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਬੇਰੋਜ਼ਗਾਰੀ ਵੀ ਲਗਾਤਾਰ ਵਧ ਰਹੀ ਹੈ, ਮਹਿੰਗਾਈ ਵੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਰੋਜ਼ੀ-ਰੋਟੀ ਦੇ ਸਾਧਨ ਹਰ ਰੋਜ਼ ਖਤਮ ਹੁੰਦੇ ਜਾ ਰਹੇ ਹਨ।  ਇਨ੍ਹਾਂ ਕਠਿਨ ਹਾਲਾਤਾਂ ਦੇ ਵਿੱਚ ਕਾਮਿਆਂ ਲਈ ਜੀਵਨ ਹੋਰ ਵੀ ਦੂਭਰ ਹੋ ਗਿਆ ਹੈ।   

ਨਵੇਂ ਵੇਜ ਕੋਡ ਬਿੱਲ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਕਾਫੀ ਹੱਦ ਤੱਕ ਖਤਮ ਕੀਤਾ ਗਿਆ ਹੈ।  ਕੰਮ ਵਾਲੀ ਦਿਹਾੜੀ 8 ਤੋਂ  ਵਧਾ ਕੇ 12 ਘੰਟੇ ਕਰਨ ਦਾ ਫੈਸਲਾ ਬਹੁਤ ਹੀ ਮੰਦਭਾਗਾ ਅਤੇ ਮਜ਼ਦੂਰ ਵਿਰੋਧੀ ਹੈ।  ਇਹ ਫੈਸਲਾ ਮਈ ਦਿਵਸ ਦੀਆ ਜਿੱਤਾਂ ਨੂੰ ਰੋਲ ਕੇ ਮਜ਼ਦੂਰ ਲਹਿਰ ਦਾ ਮਜ਼ਾਕ ਉਡਾਉਣ ਵਾਲਾ ਹੈ। ਮੀਟਿੰਗ ਵਿਚ ਬੋਲੇ ਬੁਲਾਰਿਆਂ ਨੇ ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।  

ਉਨ੍ਹਾਂ ਘੱਟੋ-ਘੱਟ ਉਜਰਤ 26000/- ਰੁਪਏ ਮਹੀਨਾ ਤੈਅ ਕਰਨ ਦੀ ਮੰਗ ਵੀ ਕੀਤੀ।  ਪ੍ਰਧਾਨ ਮੰਤਰੀ ਦੇ ਸਾਰੇ ਐਲਾਨ ਬਾਰ ਬਾਰ ਝੂਠੇ ਅਤੇ ਡਰਾਮੇਬਾਜ਼ੀਆਂ ਸਾਬਤ ਹੋਏ ਹਨ। ਬੁਲਾਰਿਆਂ ਨੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਵੀ ਮੰਗ ਕੀਤੀ। ਅਤੇ ਇਸ ਨਾਲ ਸਬੰਧਤ ਹੋਰ ਮੁੱਦੇ ਵੀ ਉਠਾਏ। 

ਉਨ੍ਹਾਂ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ  ਸਾਰੀਆਂ ਫ਼ਸਲਾਂ 'ਤੇ ਸੀ2+50% ਐਮ.ਐਸ.ਪੀ. ਕਿਸਾਨਾਂ ਨੂੰ ਦਿੱਤਾ ਜਾਵੇ। ਕਿਸਾਨਾਂ ਨਾਲ ਹੋਏ ਸਮਝੌਤੇ ਲਾਗੂ ਕੀਤੇ ਜਾਣ।  ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਦੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਵਜੋਂ 10000/- ਪ੍ਰਤੀ ਮਹੀਨਾ ਦਿੱਤਾ ਜਾਵੇ। 

ਇਹ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ ਕਿ ਬਿਜਲੀ ਸੋਧ ਬਿੱਲ  2020 ਵਾਪਸ ਲਿਆ ਜਾਵੇ, ਜਨਤਕ ਖੇਤਰ ਦੀਆਂ ਇਕਾਈਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ।  ਮਜ਼ਦੂਰਾਂ ਨੂੰ 200 ਦਿਨਾਂ ਦਾ ਕੰਮ ਅਤੇ 700/- ਪ੍ਰਤੀ ਦਿਨ ਦਿਹਾੜੀ ਨੂੰ ਵੀ  ਯਕੀਨੀ ਬਣਾਇਆ ਜਾਵੇ।  

ਇਹਨਾਂ  ਬੁਲਾਰਿਆਂ ਨੇ ਭਵਿੱਖ ਦੇ ਖਤਰਿਆਂ ਬਾਰੇ ਵੀ ਸਾਵਧਾਨ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਰਕਾਰ ਸੱੱਤਾ ਵਿੱਚ ਬਣੀ ਰਹਿੰਦੀ ਹੈ ਤਾਂ ਪੈਨਸ਼ਨ ਖਤਮ ਕਰ ਦਿੱਤੀ ਜਾਵੇਗੀ ਅਤੇ ਘੱਟੋ-ਘੱਟ ਉਜਰਤ 178/- ਰੁਪਏ ਪ੍ਰਤੀ ਦਿਨ ਦੀ ਬਣ ਜਾਵੇਗੀ, ਕਿਉਂਕਿ ਸਰਕਾਰ ਕਾਰਪੋਰੇਟ ਪੱਖੀ ਅਤੇ ਮੁਲਾਜ਼ਮ ਵਿਰੋਧੀ ਹੈ।  

ਕਾਰਪੋਰੇਟ ਟੈਕਸ 30 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਕੇ ਉਨ੍ਹਾਂ ਨੂੰ ਟੈਕਸ ਰਿਆਇਤਾਂ ਦੇ ਰਹੇ ਹਨ। ਉਨ੍ਹਾ ਨੂੰ ਜਾਇਦਾਦ ਟੈਕਸ ਮਾਫ ਕਰ ਦਿੱਤਾ ਹੈ। ਉਸ ਘਾਟੇ ਦੀ ਭਰਪਾਈ ਲਈ ਜਰੂਰੀ ਵਸਤਾਂ ਦੀਆਂ ਕੀਮਤਾਂ ਖਾਸ ਕਰਕੇ ਗੈਸ ਅਤੇ  ਪੈਟਰੋਲ ਆਦਿ ਦੀਆਂ ਕੀਮਤਾਂ ਕ੍ਰਮਵਾਰ 400 ਤੋਂ 1200 ਅਤੇ 60 ਤੋਂ 100 ਤੱਕ ਵਧਾ ਦਿੱੱਤੀਆਂ ਹਨ।  ਆਸ਼ਾ, ਆਂਗਨਵਾੜੀ ਅਤੇ ਹੋਰ ਸਕੀਮ  ਵਰਕਰਾਂ ਨੂੰ ਅਜੇ ਵੀ ਰੈਗੂਲਰ ਨਹੀਂ ਕੀਤਾ ਗਿਆ।  ਅਜਿਹਾ ਕੀਤਾ ਜਾਣਾ ਚਾਹੀਦਾ ਹੈ।  ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਸਰਕਾਰੀ ਖਾਲੀ ਪਈਆਂ ਅਸਾਮੀਆਂ ਪੱਕੇ ਤੌਰ ਤੇ ਭਰੀਆਂ ਜਾਣ।  ਸਾਰਿਆਂ ਲਈ ਸਿਹਤ ਅਤੇ ਸਿੱਖਿਆ ਮੁਫਤ ਯਕੀਨੀ ਬਣਾਈ ਜਾਵੇ ।  ਕਾਮਨ ਸਕੂਲ ਅਤੇ ਗੁਆਂਢ ਵਿੱਚ ਸਕੂਲ ਲਈ ਕੋਠਾਰੀ ਕਮਿਸ਼ਨ ਦੀ ਰਿਪੋਰਟ ਨੂੰ ਅਪਣਾਈ ਜਾਵੇ।  ਵਿਸ਼ਵਵਿਆਪੀ ਸਿਹਤ ਦੇਖਭਾਲ ਨੂੰ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਖੱਬੀ ਮੁਹਿੰਮ ਦੇ ਉੱਘੇ ਆਗੂ ਕਾਮਰੇਡ ਡੀਪੀ ਮੌੜ ਨੇ ਕਿਹਾ ਕਿ ਅੱਜ ਕਾਮਿਆਂ ਨੂੰ ਖਾਸ ਤੌਰ ਤੇ ਗੈਰ ਜਥੇਬੰਦ ਖੇਤਰ ਦੇ ਕਾਮਿਆਂ ਨੂੰ ਜਥੇਬੰਦ ਕਰਨਾ ਬਹੁਤ ਵੱਡਾ ਕੰਮ ਹੈ। ਇਸ ਵਿੱਚ ਏਟਕ ਬਹੁਤ ਵੱਡੀ ਭੂਮਿਕਾ ਨਿਭਾ ਸਕਦੀ ਹੈ। ਲੁਧਿਆਣਾ ਵਰਗੇ ਸਨਅਤੀ ਨਗਰ ਦੇ ਵਿੱਚ ਹਾਲਤ ਇਹ ਹੈ ਕਿ ਜੇ ਕੋਈ ਕਾਮ ਲੋਕ ਪੱਖੀ ਕੰਮਾਂ ਵਿੱਚ ਹਿੱਸਾ ਲੈਂਦਾ ਹੈ ਤਾਂ ਉਸਨੂੰ  ਨੌਕਰੀਓਂ ਕੱਢ ਦਿੱਤਾ ਜਾਂਦਾ ਹੈ। ਇਸ ਲਈ ਸਾਨੂੰ ਕਾਮਿਆਂ ਨੂੰ ਜਥੇਬੰਦ ਕਰਨ ਦੇ ਨਵੇਂ ਕਿਸਮ ਦੇ ਢੰਗ ਤਰੀਕੇ ਲੱਭਣੇ ਪੈਣਗੇ। 

ਇਸ ਮੌਕੇ ਕਈ ਦਹਾਕਿਆਂ ਤੋਂ ਸਰਗਰਮ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਵਿਜੇ ਕੁਮਾਰ ਨੇ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਮੌਜੂਦਾ ਪ੍ਰਧਾਨ ਕਾਮਰੇਡ ਰਮੀਸ਼ ਰਤਨ ਨੇ ਕਾਮਿਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਰਮਾਏਦਾਰੀ ਦਾ ਬਹੁਤ ਵੱਡਾ ਹਮਲਾ ਦੱਸਿਆ ਤੇ ਕਾਮਿਆਂ ਨੂੰ ਇੱਕ ਮੁੱਠ ਕਰਨ ਲਈ ਇਹ ਏਟਕ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।

ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੀਂ ਟੀਮ ਵੀ ਚੁਣੀ ਗਈ। ਇਸ ਨਵੀਂ ਦੀ ਚੋਣ ਵਿੱਚ ਬਾਕਾਇਦਾ ਹੰਢੇ ਵਰਤੇ ਜੁਝਾਟੁ ਸਾਥੀ ਅੱਗੇ ਲਿਆਂਦੇ ਗਏ। ਇਹਨਾਂ ਵਿੱਚ ਵਿੱਚ ਕਾਮਰੇਡ ਵਿਜੇ ਕੁਮਾਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਕਾਮਰੇਡ ਐਮ ਐਸ ਭਾਟੀਆ ਨੂੰ ਜਨਰਲ ਸਕੱਤਰ ਚੁਣਿਆ ਇਸ ਮੁਕੇ ਕੁਝ ਹੋਰ ਐਲਾਨ ਵੀ ਕੀਤੇ ਗਏ। ਜ਼ਿਕਰਯੋਗ ਹੈ ਕਿ ਕਾਮਰੇਡ ਵਿਜੇ ਕੁਮਾਰ ਜਿੱਥੇ ਮਿਊਂਸਪਲ ਕਾਮਿਆਂ ਵਿਚ ਬੇਹੱਦ ਹਰਮਨ ਪਿਆਰੇ ਹਨ ਉੱਥੇ ਕਾਮਰੇਡ ਐਮ ਐਸ ਭਾਟੀਆ ਬੈਂਕਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਅਤੇ ਸੰਘਰਸ਼ਾਂ ਨਾਲ ਬੜਾ ਨੇੜਿਓਂ ਜੁੜੇ ਹੋਏ ਹਨ।  

ਇਸ ਕਾਨਫਰੰਸ ਨੇ ਤਿੰਨ ਨਵੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਨਵੇਂ ਚੁਣੇ ਜਨਮ ਸਕੱਤਰ ਐਮਐਸ ਪਾਰਟੀਆਂ ਨੇ ਵਿਸ਼ਵਾਸ ਦਿਵਾਇਆ ਕਿ ਤਨ ਦੇਹੀ ਨਾਲ ਜਥੇਬੰਦੀ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ ਤੇ ਵਿਸ਼ੇਸ਼ ਕਰ ਗੈਰ ਜਥੇਬੰਦ ਖੇਤਰ ਦੇ ਕਾਮਿਆਂ ਨੂੰ ਤਰਜੀਹ ਦੇਣਗੇ।

ਏਟਕ ਦੀ ਅੱਜ ਹੋਈ ਇਸ ਕਾਨਫਰੰਸ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਦੇ ਹੱਕਾਂ ਦੇ ਲਈ ਸੰਘਰਸ਼ ਜਾਰੀ ਰੱਖੇ ਜਾਣਗੇ। ਇਹਨਾਂ ਵਿੱਚੋਂ ਪ੍ਰਮੁੱਖ ਮੁੱਦਾ ਰੇੜੀ ਫੜੀ ਵਾਲਿਆਂ ਦੀ ਵੈਂਡਿੰਗ ਜ਼ੋਨ ਦੀ ਸਮੱਸਿਆ ਨੂੰ ਲੈ ਕੇ ਸੰਘਰਸ਼ ਕੀਤਾ ਜਾਏਗਾ। ਉਸਾਰੀ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਵੀ ਉਹਨਾਂ ਦੇ ਲਾਭਪਾਤਰੀ ਕਾਰਡ ਬਣਾ ਕੇ ਦਿੱਤੇ ਜਾਣਗੇ। ਵੱਖ ਵੱਖ ਅਦਾਰਿਆਂ ਵਿੱਚ ਠੇਕੇਦਾਰੀ ਪ੍ਰਬੰਧ ਨੂੰ ਸਮਾਪਤ ਕਰਾਉਣ ਲਈ ਅੰਦੋਲਨ ਕੀਤੇ ਜਾਣਗੇ। 

ਪੱਲੇਦਾਰਾਂ ਦੇ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਉਚੇਚੀ ਕਾਰਵਾਈ ਕੀਤੀ ਜਾਏਗੀ। ਉਦਯੋਗਿਕ ਮਜ਼ਦੂਰਾਂ ਦੇ ਨਾਲ ਹੋ ਰਹੇ ਧੱਕੇ ਅਤੇ ਲੋੜ ਨਾਲੋਂ ਵੱਧ ਕੰਮ ਦੇ ਘੰਟੇ 8 ਤੋਂ 12 ਘੰਟਿਆਂ ਦਾ ਜੋ ਕੰਮ ਲਿਆ ਜਾਂਦਾ ਹੈ ਉਸਦੇ ਬਾਰੇ ਵੀ ਮਾਮਲੇ ਨੂੰ ਅੱਗੇ ਲਿਜਾਇਆ ਜਾਏਗਾ।

ਇਸ ਤੋਂ ਇਲਾਵਾ ਬਹੁਤੀ ਵਾਰ ਪੁਲਿਸ ਥਾਣਿਆਂ ਵਿੱਚ ਵੀ ਆਮ ਲੋਕਾਂ ਅਤੇ ਮਜ਼ਦੂਰਾਂ ਨਾਲ ਖੱਜਲ ਖੁਆਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਬਾਹੂਬਲੀ ਅਤੇ ਸਰਮਾਏਦਾਰ ਤਬਕਾ ਮਜ਼ਰੂਰੰ ਦੇ ਖਿਲਾਫ ਥਾਣਿਆਂ ਨੂੰ ਵਰਤਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਿ ਵਾਰ ਸਫਲ ਵੀ ਰਹਿੰਦਾ ਹੈ। ਇਹਨਾਂ ਸਾਰੀਆਂ ਗੱਲਾਂ ਦਾ ਵੀ ਏਟਕ ਗੰਭੀਰ ਨੋਟਿਸ ਲੈ ਰਹੀਆਂ ਹੈ। ਅਜਿਹੇ ਸਾਰੇ ਮਾਮਲਿਆਂ ਨੂੰ ਲੈ ਕਾਨੂੰਨੀ ਲੜਾਈ ਵੀ ਲੜੀ ਜਾਏਗੀ ਅਤੇ ਜਨਤਕ ਤੌਰ ਤੇ ਵੀ ਰੋਸ ਅਤੇ ਰੋਹ ਉਭਾਰਿਆ ਜਾਏਗਾ। 

ਹੁਣ ਦੇਖਣਾ ਹੈ ਕਿ ਏਟਕ ਆਪਣੇ ਵਾਅਦਿਆਂ ਅਤੇ ਦਾਅਵਿਆਂ ਮੁਤਾਬਕ ਕਿੰਨੀ ਜਲਦੀ ਅਤੇ ਕਿਵੇਂ ਇੱਕ ਨਵੀਂ ਲਹਿਰ ਉਸਾਰਦੀ ਹੈ?

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, July 31, 2023

ਮੋਦੀ ਰਾਜ ਵਿੱਚ ਗਊ ਮਾਤਾ ਨੂੰ ਜੈਨੇਟਿਕ ਮਹਾਂਵਿਨਾਸ਼ ਤੋਂ ਬਚਾਉਣ ਦਾ ਸੱਦਾ

Sunday 30th July 2023 at 21:22

ਸੀਪੀਆਈ ਦਫਤਰ ਵਿੱਚ ਡਾ ਔਲਖ ਵੱਲੋਂ ਸਨਸਨੀਖੇਜ਼ ਪ੍ਰਗਟਾਵੇ 


ਲੁਧਿਆਣਾ: 30 ਜੁਲਾਈ 2023: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਡੈਸਕ)::

ਗਊ ਮਾਤਾ ਦੇ ਨਾਅਰੇ ਲਾਉਣ ਵਾਲਿਆਂ ਦੀ ਸੱਤਾ ਵਿੱਚ ਹੀ ਗਊ ਮਾਤਾ ਨੂੰ ਬਚਾਉਣ ਦੀ ਆਵਾਜ਼ ਵੀ ਆਖਿਰਕਾਰ ਕਾਮਰੇਡਾਂ ਦੇ ਸਰਕਲ ਵਿੱਚੋਂ ਹੀ ਉੱਠੀ ਹੈ। ਸੀਪੀਆਈ ਲੁਧਿਆਣਾ ਦਫਤਰ ਵਿੱਚ ਹੋਈ ਇੱਕ ਇਕੱਤਰਤਾ ਦੌਰਾਨ ਗਊ ਮਾਤਾ ਨੂੰ ਦਰਪੇਸ਼ ਖਤਰਿਆਂ ਸੰਬੰਧੀ ਬਹੁਤ ਹੀ ਸਨਸਨੀਖੇਜ਼ ਪ੍ਰਗਟਾਵੇ ਕੀਤੇ ਗਏ ਹੈ। ਇਸ ਇਕੱਤਰਤਾ ਦੇ ਮੁੱਖ ਮਹਿਮਾਨ ਸਨ ਉੱਘੇ ਚਰਚਿਤ ਵਿਗਿਆਨੀ ਡਾਕਟਰ ਬੀ ਐਸ ਔਲਖ। ਡਾਕਟਰ ਔਲਖ ਨੇ  'ਗਊ ਮਾਤਾ ਨੂੰ ਜੈਨੇਟਿਕ ਮਹਾਂਵਿਨਾਸ਼ ਤੋਂ ਬਚਾਓ' ਵਿਸ਼ੇ ਤੇ ਇੱਕ ਅਹਿਮ ਚਰਚਾ ਸ਼ੁਰੂ ਕਰਦਿਆਂ ਬਹੁਤ ਅਹਿਮ ਜਾਣਕਾਰੀਆਂ ਦਿੱਤੀਆਂ। 

ਇਸ ਇਕੱਤਰਤਾ ਵਿੱਚ ਸਪਸ਼ਟ ਕੀਤਾ ਗਿਆ ਕਿ "ਕੇਂਦਰ ਸਰਕਾਰ ਕਾਰਪੋਰੇਟ ਭਗਤੀ ਵਿਚ ਇਸ ਤਰ੍ਹਾਂ ਡੁੱਬ ਚੁੱਕੀ ਹੈ ਕਿ ਹੁਣ ਇਹ ਭਾਰਤੀ ਸੰਸਕ੍ਰਿਤੀ ਅਤੇ ਹਿੰਦੂ ਧਰਮ ਦੀ ਆਸਥਾ ਦੇ ਥੰਮਾਂ ਵਿਚੋਂ ਇਕ  ਗਊ ਮਾਤਾ ਦੀ ਬੇਰਹਿਮੀ ਨਾਲ ਤਬਾਹੀ ਦਾ ਕਾਰਨ ਬਣਨ ਜਾ ਰਹੀ ਹੈ"। 

ਡਾਕਟਰ ਔਲਖ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੁਝ ਵਿਦੇਸ਼ੀ ਬਹੁ-ਕੌਮੀ ਕੰਪਨੀਆਂ ਭਾਰਤ ਸਰਕਾਰ ਦੇ ਪੂਰਨ ਸਹਿਯੋਗ ਨਾਲ ਭਾਰਤੀ ਕਿਸਾਨਾਂ 'ਤੇ ਸੈਕਸ ਸੀਮਨ ਦੀ ਅਜਿਹੀ ਤਕਨੀਕ ਥੋਪਣ ਜਾ ਰਹੀਆਂ ਹਨ, ਜਿਸ ਦੀ ਖੋਜ 1982 'ਚ ਪਿਕਲ ਅਤੇ ਗਲਾਧਿਲ ਨਾਮ ਦੇ ਵਿਗਿਆਨੀਆਂ ਨੇ ਕੀਤੀ ਸੀ। ਇਸ ਖੋਜ ਨੂੰ ਅੱਜ ਵੀ ਪੂਰੀ ਦੁਨੀਆ 'ਚ ਕਿਸੇ ਵੀ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ। ਇਸ ਹਕੀਕਤ ਦੇ ਬਾਵਜੂਦ ਪਤਾ ਨਹੀਂ ਕਿਉਂ ਭਾਰਤ ਦੇ ਹਿੰਦੂਤਵ ਨੂੰ ਸਮਰਪਿਤ ਅਤੇ ਗਊ ਸੇਵਾ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਦੀ ਆਦੀ ਹੋ ਰਹੀ ਹੈ।

ਗਊ ਵੰਸ਼ 'ਤੇ ਢਾਏ ਜਾ ਰਹੇ ਕਹਿਰ ਦਾ ਖੁਲਾਸਾ ਕਰਦਿਆਂ ਲਿੰਗੀ ਵੀਰਜ ਦੀ ਇਸ ਤਕਨੀਕ ਵਿੱਚ, ਜਦੋਂ ਬਲਦਾਂ ਦੇ ਸ਼ੁਕਰਾਣੂਆਂ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ, ਤਾਂ ਉਹ ਬਹੁਤ ਬੁਰੀ ਤਰ੍ਹਾਂ ਨਾਲ ਖਰਾਬ ਹੋ ਜਾਂਦੇ ਹਨ, ਜਿਨ੍ਹਾਂ ਵਿੱਚੋਂ 25% ਤੱਕ ਮਰ ਜਾਂਦੇ ਹਨ। ਬਾਕੀ ਕਈਆਂ ਦਾ ਡੀਐਨਏ ਖਰਾਬ ਹੋ ਜਾਂਦਾ ਹੈ। ਇਸ ਖ਼ਰਾਬ ਡੀਐਨਏ ਤੋਂ ਬਣੇ ਜ਼ਾਇਗੋਟ ਦੇ ਡੀਐਨਏ, ਅਣਜੰਮੇ ਬੱਚੇ ਅਤੇ ਵੱਛੇ ਵੀ ਨੁਕਸਦਾਰ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਮਰ ਜਾਂਦੇ ਹਨ ਕਿਉਂਕਿ ਕੁਦਰਤ ਵਿੱਚ ਖਰਾਬ ਡੀਐਨਏ ਵਾਲੇ ਜੀਵਾਂ ਨੂੰ ਜ਼ਿੰਦਾ ਰੱਖਣ ਦੀ ਪ੍ਰਵਿਰਤੀ ਹੀ ਨਹੀਂ ਹੈ।

ਇਸ ਤਰ੍ਹਾਂ ਡੀਐਨਏ ਬਦਲਣ ਨਾਲ  ਗਊ ਮਾਤਾ ਦੀ ਆਉਣ ਵਾਲੀ ਨਸਲ ਆਪਣੇ ਆਪ ਬਦਲ ਜਾਂਦੀ ਹੈ ਅਤੇ ਇਹ ਕਿਸੇ ਹੋਰ ਜੀਵ ਵਿੱਚ ਸਾਹਮਣੇ ਆਉਂਦੀ ਹੈ। ਹੁਣ ਸਵਾਲ ਇਹ ਹੈ ਕਿ ਗਊ ਮਾਤਾ ਕਿਸ ਪ੍ਰਾਣੀ ਵਿੱਚ ਬਦਲੇਗੀ? ਜਵਾਬ ਸਧਾਰਨ ਹੈ ਕਿ ਇਹ ਮੱਛਰ, ਸੱਪ ਜਾਂ ਤਿਤਲੀ ਵਿੱਚ ਨਹੀਂ ਬਦਲੇਗੀ, ਸਗੋਂ ਇਹ ਕੁੱਤੇ, ਸੂਰ, ਗਧੇ ਜਾਂ ਬਘਿਆੜ ਵਰਗੀਆਂ ਸਮਾਨ ਪ੍ਰਜਾਤੀਆਂ ਵਿੱਚ ਬਦਲ ਜਾਵੇਗੀ। ਹੁਣ ਅਜਿਹੀ ਗਊ ਮਾਤਾ  ਜੋ ਬਾਹਰੋਂ ਹੀ ਗਊ  ਵਰਗੀ ਦਿਖਾਈ ਦਿੰਦੀ ਹੈ ਪਰ ਕੁੱਤੀ, ਸ਼ੇਰਨੀ, ਗਧੀ ਜਾਂ ਸੂਰਨੀ ਦੇ ਗੁਣ ਬਦਲੇ ਹੋਏ ਡੀਐਨਏ ਰਾਹੀਂ ਅੰਦਰੋਂ ਆਏ ਹਨ, ਕੀ ਅਸੀਂ ਇਸ ਦਾ ਦੁੱਧ ਪੀਵਾਂਗੇ ਜਾਂ ਆਪਣੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪਿਲਾਵਾਂਗੇ? ਕੀ ਅਸੀਂ ਅਜਿਹੀ ਖੋਟੀ ਗਊ ਮਾਤਾ ਦੀ ਪੂਜਾ ਕਰਾਂਗੇ?

ਸੰਸਾਰ ਪੱਧਰ 'ਤੇ ਜਾਰੀ ਇਸ ਡੂੰਘੀ ਸਾਜ਼ਿਸ਼ ਦੇ ਵਰਤਾਰਿਆਂ ਬਾਰੇ ਦੱਸਦਿਆਂ ਡਾਕਟਰ ਔਲਖ ਨੇ ਵਿਗਿਆਨਕ ਰਿਪੋਰਟਾਂ ਦੇ ਹਵਾਲੇ ਵੀ ਦਿੱਤੇ। ਉਹਨਾਂ ਦਸਿਆ ਕਿ ਹਾਵਰਡ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਡੀ.ਐਨ.ਏ ਤਬਦੀਲੀਆਂ ਨਾਲ ਜੀਵਾਣੂਆਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਗੁਰਦੇ, ਲੀਵਰ, ਦਿਲ, ਦਿਮਾਗ ਆਦਿ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਉਹ ਲੰਗੜੇ, ਲੂਲੇ ਆਦਿ ਹੋ ਜਾਂਦੇ ਹਨ। ਅਪਾਹਜ ਅਤੇ ਮੰਦਬੁੱਧੀ ਵੀ ਪੈਦਾ ਹੋ ਸਕਦੇ ਹਨ। ਅਜਿਹੀ ਗਾਂ ਦਾ ਦੁੱਧ ਪੀਣ ਨਾਲ ਮਨੁੱਖਾਂ ਦਾ ਡੀਐਨਏ ਵੀ ਖਰਾਬ ਹੋ ਜਾਵੇਗਾ ਅਤੇ ਉਨ੍ਹਾਂ ਵਿਚ ਲੰਗੜੇ, ਅਪਾਹਜ ਅਤੇ ਮੰਦਬੁੱਧੀ ਬੱਚੇ ਪੈਦਾ ਹੋਣਗੇ, ਜਿਨ੍ਹਾਂ ਦੇ ਜਿਗਰ, ਗੁਰਦੇ, ਦਿਲ ਅਤੇ ਦਿਮਾਗ ਨੂੰ ਨੁਕਸਾਨ ਪਹੁੰਚ ਜਾਵੇਗਾ ਅਤੇ ਉਹ ਗੰਭੀਰ ਰੂਪ ਵਿਚ  ਕੈਂਸਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋਣਗੇ।

ਇਸ ਲਈ ਹਰ ਸੱਚੇ ਹਿੰਦੂ ਅਤੇ ਇਨਸਾਨੀਅਤ ਦੀ ਭਾਵਨਾ ਰੱਖਣ ਵਾਲੇ ਹਰ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਬੇਨਤੀ ਕਰੇ ਕਿ ਉਹ  ਗਊਆਂ ਨੂੰ ਮਾਰਨ ਦੇ ਇਸ ਘਿਨਾਉਣੇ ਕਾਰੇ ਨੂੰ ਜਲਦ ਤੋਂ ਜਲਦ ਬੰਦ ਕਰਵਾਉਣ ਤਾਂ ਜੋ ਹਿੰਦੂ ਧਰਮ ਦੀ ਸਭ ਤੋਂ ਵੱਡੀ ਸਹਾਰਾ ਗਊ ਮਾਤਾ ਨੂੰ ਇਸ ਜੈਨੇਟਿਕ ਮਹਾਂਵਿਨਾਸ਼ ਤੋਂ ਬਚਾਇਆ ਜਾ ਸਕਦਾ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, July 28, 2023

ਮਨੀਪੁਰ ਹਿੰਸਾ ਦੇ ਖਿਲਾਫ ਸੀਪੀਆਈ ਲੀਡਰ ਵਰਕਰਾਂ ਸਮੇਤ ਨਿਕਲੇ ਸੜਕਾਂ 'ਤੇ

Saturday 28th July 2023 ਅਤ 15:26 Via WhatsApp 

ਹਿੰਸਾ ਤੁਰੰਤ ਬੰਦ ਹੋਵੇ ਅਤੇ ਮਨੀਪੁਰ ਸਰਕਾਰ ਬਰਖਾਸਤ ਹੋਵੇ-ਬੰਤ ਬਰਾੜ


ਮੋਹਾਲੀ
: 28 ਜੁਲਾਈ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਮਣੀਪੁਰ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਜਿਥੇ ਸਾਰਾ ਦੇਸ਼ ਚਿੰਤਿਤ ਹੈ ਉੱਥੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗਿਆਂ ਹੋਈਆਂ ਹਨ। ਇਹਨਾਂ ਹਿੰਸਕ ਵਾਰਦਾਤਾਂ ਲਈ ਜ਼ਿੰਮੇਵਾਰ ਅਨਸਰਾਂ ਦੇ ਖਿਲਾਫ ਲੇਖਕਾਂ, ਕਲਾਕਾਰਾਂ ਅਤੇ ਟਰੇਡ ਯੂਨੀਅਨ ਦੇ ਨਾਲ ਨਾਲ ਸਿਆਸੀ ਲੀਡਰ ਵੀ ਮੈਦਾਨ ਵਿੱਚ ਹਨ। ਸੀਪੀਆਈ ਦੇ ਸਿਨਾਇਰ ਅਤੇ ਜੁਝਾਰੂ ਆਗੂ ਬੰਤ ਬਰੈਡ ਆਪਣੇ ਸਾਥੀਆਂ ਸਮੇਤ ਇਸ ਰੋਸ ਪ੍ਰਗਟਾਵੇ ਲਈ ਸੜਕਾਂ ਤੇ ਆ ਨਿਕਲੇ ਹਨ। ਇਸ ਵਿਰੋਧ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਮੋਹਾਲੀ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵੀ ਤਿੱਖੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਸਾਥੀ ਰਾਜਕੁਮਾਰ ਅਤੇ ਹੋਰ ਆਗੂ ਵੀ ਆਪੋ ਆਪਣੇ ਸਾਥੀਆਂ ਨੂੰ ਲੈ ਕੇ ਪੁੱਜੇ ਹੋਏ ਸਨ। ਵਿਗੜੇ ਹੋਏ ਮੌਸਮ ਦੇ ਬਾਵਜੂਦ ਸੀਪੀਆਈ ਦੇ ਕਾਮਰੇਡਾਂ ਨੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। 

ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਜਿਲ੍ਹਾ ਕੌਂਸਲ, ਚੰਡੀਗੜ੍ਹ ਅਤੇ ਮੋਹਾਲੀ ਵਲੋਂ ਡੀ. ਸੀ. ਦਫ਼ਤਰ ਮੋਹਾਲੀ ਸਾਹਮਣੇ ਮਨੀਪੁਰ ਵਿਚ ਔਰਤਾਂ ਅਤੇ ਘੱਟ ਗਿਣਤੀਆਂ ਉੱਤੇ ਹੋ ਰਹੇ ਤਸ਼ੱਦਦ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਅਨੇਕਾਂ ਯੂਨੀਅਨਾਂ ਦੇ ਮੈਂਬਰ, ਲੇਖਕ, ਬੁਧੀਜੀਵੀ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਈਆਂ। 

ਇਸ  ਸਮਾਗਮ ਦੌਰਾਨ ਸਾਥੀ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਵਿਨੋਦ ਚੁੱਘ, ਬ੍ਰਿਜ ਮੋਹਨ, ਗੁਰਨਾਮ ਸਿੰਘ, ਜਤਿੰਦਰਪਾਲ ਸਿੰਘ, ਕਰਮ ਸਿੰਘ ਵਕੀਲ, ਮਹਿੰਦਰਪਾਲ ਸਿੰਘ, ਅਧਿਆਪਕ ਆਗੂ ਰਣਜੀਤ ਕੌਰ, ਸੁਰਜੀਤ ਕੌਰ ਕਾਲੜਾ, ਅਮਨ ਭੋਗਲ, ਮਨਜੀਤ ਕੌਰ ਮੀਤ, ਸੁਖਪਾਲ ਹੁੰਦਲ, ਪ੍ਰੀਤਮ ਸਿੰਘ ਹੁੰਦਲ,  ਬਲਕਾਰ ਸਿੱਧੂ, ਦਿਲਦਾਰ, ਪ੍ਰਿੰਸ ਸ਼ਰਮਾ, ਕਮਲਜੀਤ ਸਿੰਘ, ਬਲਜੀਤ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮਨੀਪੁਰ ਵਿਚ ਘੱਟ ਗਿਣਤੀਆਂ ਅਤੇ ਔਰਤਾਂ ਖਿਲਾਫ਼ ਹੋਈ ਹਿੰਸਾ ਨੂੰ ਮੰਦਭਾਗਾ ਦਸਦੇ ਹੋਏ ਇਸਦੀ ਤਿੱਖੀ ਨਿਖੇਧੀ ਕੀਤੀ।                                   

ਸੀ. ਪੀ ਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਕਿਹਾ ਕਿ ਮਨੀਪੁਰ ਸਰਕਾਰ ਦੰਗੇ ਫਸਾਦਾਂ ਅਤੇ ਬਦ-ਅਮਨੀ ਉੱਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਨਾਕ੍ਮ ਸਾਬਿਤ ਹੋਈ ਹੈ ਅਤੇ ਇਸ ਸਰਕਾਰ ਨੂੰ ਹੁਣ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਹੀ ਨਹੀਂ। ਇਸ ਲਈ ਇਸ ਨੂੰ ਭੰਗ ਕਰਕੇ ਫੋਰੀ ਤੌਰ ਤੇ ਰਾਸ਼ਟਰਪਤੀ ਰਾਜ ਲਾਇਆ ਜਾਣਾ ਚਾਹੀਦਾ ਹੈ। ਇਸ ਲੋਕ ਵਿਰੋਧੀ ਸਰਕਾਰ ਨੂੰ ਫੌਰੀ ਤੌਰ ਤੇ ਬਰਖਾਸਤ ਕਰਨ ਵਾਲਾ ਲੁੜੀਂਦਾ ਕਦਮ ਚੁੱਕ ਕੇ ਸ਼ਾਂਤੀ ਬਹਾਲ ਕੀਤੀ ਜਾਵੇ ਅਤੇ ਲੋਕਾਂ ਦਾ ਆਪਸੀ ਭਾਈਚਾਰਾ ਬਹਾਲ ਕਰਕੇ ਘੱਟ ਗਿਣਤੀਆਂ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। 

ਇਸ ਸਾਰੇ ਵਰਤਾਰੇ ਬਾਰੇ ਗੰਭੀਰ ਦੋਸ਼ ਲਾਉਂਦਿਆਂ ਲੀਡਰਾਂ ਨੇ ਕਿਹਾ ਕਿ ਡਬਲ ਇੰਜਣ ਵਾਲੀ ਇਹ ਸਰਕਾਰ ਜਾਣਬੁਝ ਕੇ ਫਿਰਕੂ ਦੰਗੇ ਫੈਲਾ ਰਹੀ ਹੈ। ਪਹਿਲਾਂ ਗੁਜਰਾਤ ਨੇ ਸੰਤਾਪ ਭੋਗਿਆ ਤੇ ਹੁਣ ਮਨੀਪੁਰ ਜਲ ਰਿਹਾ ਹੈ, ਕੱਲ ਨੂੰ ਪਤਾ ਨਹੀਂ ਇਹ ਫਿਰਕੂ ਅੱਗ ਕਿਸ ਸੂਬੇ ਦਾ ਅਮਨ ਕਨੂੰਨ ਸਾੜ ਫੂਕੇਗੀ? 

ਉਨ੍ਹਾਂ ਦੇਸ਼ ਵਾਸੀਆਂ ਨੂੰ ਸੁਚੇਤ ਹੋ ਕੇ ਲੋਕ ਦੋਖੀ ਸ਼ਕਤੀਆਂ ਨੂੰ ਪਛਾਣਨ ਦਾ ਹੋਕਾ ਦਿਤਾ। ਉਨ੍ਹਾਂ ਕਿਹਾ ਪੰਜਾਬ ਵਿਚ ਵੀ ਭਗਵੰਤ ਮਾਨ ਸਰਕਾਰ ਨੂੰ ਫੌਰੀ ਤੌਰ ਤੇ ਹੜ੍ਹ ਪ੍ਰਭਾਵਤ ਪੰਜਾਬੀਆਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਹੜ੍ਹਾਂ ਕਰਨ ਪੰਜਾਬੀਆਂ ਦੇ ਹੋਏ ਨੁਕਸਾਨ ਅਨੁਸਾਰ ਉਚਿਤ ਅਤੇ ਢੁੱਕਵੇਂ ਮੁਆਵਜੇ ਵੀ ਫੌਰੀ ਤੌਰ ਤੇ ਦੇਣੇ ਚਾਹੀਦੇ ਹਨ। ਅੰਤ ਵਿਚ ਆਏ ਸਾਥੀਆਂ ਦਾ ਧੰਨਵਾਦ ਅਤੇ ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਆਪਣੇ ਸਾਹਿਤਿਕ ਅੰਦਾਜ਼ ਵਿੱਚ ਕੀਤਾ।  

Thursday, July 13, 2023

ਆਹ ਫੈਸਲਾ ਤਾਂ ਐਲਾਨ ਹੈ ਕਿ ਚੰਡੀਗੜ ਪੰਜਾਬ ਨੂੰ ਹੁਣ ਕਦੇ ਨਹੀਂ ਮਿਲਣਾ-ਮਾਲੀ

Thursday 13th July 2023 at 13:01

ਹਰਿਆਣਾ ਦੀ ਵਿਧਾਨ ਸਭਾ ਲਈ ਇਮਾਰਤ ਉਸਾਰੀ ਦਾ ਮਾਮਲਾ ਭਖਿਆ 


ਚੰਡੀਗੜ੍ਹ
//ਮੋਹਾਲੀ: 13 ਜੁਲਾਈ 2023: (ਪੰਜਾਬ ਸਕਰੀਨ ਡੈਸਕ)::

ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਇਮਾਰਤ ਦੀ ਉਸਾਰੀ ਲਈ ਸਾਹਮਣੇ ਆ ਰਹੀਆਂ ਨਵੀਆਂ ਸਰਗਰਮੀਆਂ ਦਾ ਬੇਬਾਕ ਖੱਬੇਪੱਖੀ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਗੰਭੀਰ ਨੋਟਿਸ  ਲਿਆ ਹੈ। ਉਹਨਾਂ ਖਦਸ਼ਾ ਪ੍ਰਗਟਾਇਆ ਹੈ ਕਿ ਨਵਾਂ ਘਟਨਾਕ੍ਰਮ ਤਾਂ ਅਸਲੀ ਵਿੱਚ ਇਸ ਗੱਲ ਦਾ ਐਲਸਨ ਹੀ ਹੈ ਕਿ ਹੁਣ ਚੰਡੀਗੜ੍ਹ ਨਾ ਤਾਂ ਕਦੇ ਪੰਜਾਬ ਦੇ ਹਵਾਲੇ ਹੋਣਾ ਹੈ ਅਤੇ ਨਾ ਹੀ ਕਦੇ ਇਕੱਲੇ ਪੰਜਾਬ ਨੂੰ ਮਿਲਣਾ ਹੈ। 

ਉਹਨਾਂ ਆਪਣੀ ਟਿੱਪਣੀ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ ਅੰਦਰ ਹਰਿਆਣਾ ਦੀ ਵਿਧਾਨ ਸਭਾ ਲਈ ਇਮਾਰਤ ਉਸਾਰੀ ਲਈ 10 ਏਕੜ ਜ਼ਮੀਨ ਦਾ ਵਟਾਂਦਰਾ ਕਰਨ ਦਾ ਫੈਸਲਾ ਲੈ ਲਿਆ ਹੈ। ਇਸ ਮਕਸਦ ਦੀ ਇੱਕ ਰਿਪੋਰਟ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਹਿੰਦੁਸਤਾਨ ਟਾਈਮਜ਼ ਨੇ ਵੀ ਪ੍ਰਕਾਸ਼ਿਤ ਕੀਤੀ ਹੈ। ਸਰਦਾਰ ਮਾਲੀ ਨੇ ਇਸ ਰਿਪੋਰਟ ਦੀ ਤਸਵੀਰ ਵੀ ਨਾਲ ਅਟੈਚ ਕੀਤੀ ਹੈ। 

ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕਾਂ ਸੰਬੰਧੀ ਉਹਨਾਂ ਇਹ ਵੀ ਯਾਦ ਕਰਾਇਆ ਕਿ ਅਮਿੱਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਇਹ ਮੰਗ ਉੱਤਰੀ ਰਾਜਾਂ ਦੇ ਆਪਸੀ ਮਸਲੇ ਵਿਚਾਰ ਲਈ ਤਾਲਮੇਲ ਕਮੇਟੀ ਦੀ ਜੈਪੁਰ ਵਿਖੇ ਹੋਈ ਮੀਟਿੰਗ ਅੰਦਰ ਮੰਨਣ ਲਈ ਸਹਿਮਤੀ ਪ੍ਰਗਟ ਕੀਤੀ ਸੀ। ਇਸ ਮੀਟਿੰਗ ਅੰਦਰ ਐਲਾਨਵੰਤ ਆਪ “ਜ਼ਰੂਰੀ ਰੁਝੇਵੇਂ” ਦਾ ਬਹਾਨਾ ਲਾਕੇ ਆਪ ਨਹੀ ਗਿਆ ਤੇ ਚੰਡੀਗੜ ਵਿਖੇ ਲੱਖਾ ਸਿਧਾਣਾ ਦੇ ਟੋਲੇ ਤੇ ਜੂਝਦਾ ਪੰਜਾਬ ਵਾਲਿਆਂ ਨਾਲ ਦੋ ਢਾਈ ਘੰਟੇ ਗੱਪਾਂ ਮਾਰਦਾ ਰਿਹਾ। ਇਸੇ ਮੀਟਿੰਗ ਵਿੱਚ ਪੰਜਾਬ ਦਾ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਤੇ ਹਰਜੋਤ ਬੈਂਸ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਟ੍ਰਿਬਿਊਨਲ ਬਣਾਉਣ ਦੀ ਮੰਗ ਕਰਕੇ ਆਏ ਸਨ। ਮੀਟਿੰਗ ਤੋਂ ਬਾਅਦ ਐਲਾਨਵੰਤ ਨੇ ਵੀ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਲਈ ਆਪਣੀ ਵਿਧਾਨ ਸਭਾ ਬਣਾਉਣ ਦੀ ਮੰਗ ਕਰਕੇ ਆਪਣੀ ਸਿਆਸੀ ਅਕਲ ਦਾ ਸ਼ਰੇਆਮ ਜਲੂਸ ਕੱਢ ਲਿਆ ਸੀ।"

ਦਹਾਕਿਆਂ ਤੋਂ ਪੰਜਾਬ ਅਤੇ ਦੇਸ਼ ਦੇ ਲੋਕਾਂ ਪ੍ਰਤੀ ਜੂਝਣ ਵਾਲਿਆਂ ਦੇ ਕਾਫਲਿਆਂ ਵਿੱਚ ਸ਼ਾਮਲ ਰਹੇ ਸਰਦਾਰ ਮਾਲੀ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਇਹ ਵੀ ਯਾਦ ਕਰਾਇਆ ਕਿ ਪੰਜਾਬ ਦਾ ਗਵਰਨਰ ਹੀ ਚੰਡੀਗੜ ਦਾ ਪ੍ਰਸ਼ਾਸਕ ਤੇ ਪੰਜਾਬ ਪੁਲਸ ਦਾ ਅਫਸਰ ਹੀ ਚੰਡੀਗੜ ਦਾ ਐਸ ਐਸ ਪੀ ਹੋਵੇਗਾ। ਇਹ ਸਾਹਿਬ ਇਸੇ ਲਈ ਹੁੰਦਾ ਹੈ ਕਿਊਂਕਿ ਇਹ ਅਸੂਲੀ ਤੌਰ ‘ਤੇ ਮੰਨਿਆ ਹੋਇਆ ਹੈ ਕਿ ਚੰਡੀਗੜ ਪੰਜਾਬ ਦਾ ਹੈ। ਇਸੇ ਲਈ ਕਿਹਾ ਗਿਆ ਸੀ ਕਿ ਦੱਸ ਸਾਲਾਂ ਦੇ ਅੰਦਰ ਅੰਦਰ ਹਰਿਆਣਾ ਆਪਣੀ ਰਾਜਧਾਨੀ ਉਸਾਰ ਲਵੇਗਾ। ਉਸ ਵੇਲੇ ਤੱਕ ਚੰਡੀਗੜ ਅੰਦਰ ਪੰਜਾਬ ਤੇ ਹਰਿਆਣਾ ਦੇ ਕਰਮਚਾਰੀ 60:40 ਦੇ ਅਨੁਪਾਤ ਨਾਲ ਤਾਇਨਾਤ ਹੁੰਦੇ ਰਹਿਣਗੇ। ਇਸ ਅਨੁਪਾਤ ਨਾਲ ਹੁਣ ਕੀ ਵਾਪਰ ਰਿਹਾ ਹੈ ਇਸ ਬਾਰੇ ਵੀ ਸਰਦਾਰ ਮਾਲੀ ਗੱਲ ਕਰਨ ਤੋਂ ਪਿਛੇ ਨਹੀਂ ਹਟੇ। Thursday 13th July 2023 at 13:01

ਉਹਨਾਂ ਦਸਿਆ, "ਪਰ ਪਿਛਲੇ 45 ਸਾਲਾਂ ਅੰਦਰ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਨੇ ਇਹਨਾਂ ਮੁੱਦਿਆਂ ਵੱਲ ਮੂੰਹ ਭੁਆਕੇ ਰੱਖਿਆ ਤੇ ਕੇਂਦਰ ਸਰਕਾਰ ਨੇ ਨਾ ਹੀ ਕਰਮਚਾਰੀਆਂ ਦੀ ਨਿਯੁਕਤੀ ਦਾ ਅਨੁਪਾਤ ਕਾਇਮ ਰੱਖੀ ਸਗੋਂ ਵੱਖਰਾ ਚੰਡੀਗੜ ਕਾਡਰ ਹੀ ਸਿਰਜ ਲਿਆ ••• ਤੇ ਕਿੰਨਾ ਕੁੱਝ ਹੋਰ। ਪਰ  ਚੰਡੀਗੜ ਪ੍ਰਸ਼ਾਸਨ ਨੂੰ ਕਾਨੂੰਨੀ ਤੌਰ ‘ਤੇ ਚੰਡੀਗੜ ਦੀ ਇਲਾਕਾਈ ਹੱਦੂਦ ਨਾਲ ਛੇੜ-ਛਾੜ ਕਰਨ ਦਾ ਕੋਈ ਸੰਵਿਧਾਨਕ ਅਧਿਕਾਰ ਹੀ ਨਹੀ ਹੈ। ਪਤਾ ਲੱਗਾ ਹੈ ਕਿ ਬਦਲੇ ਵਿੱਚ ਜੋ ਜ਼ਮੀਨ ਚੰਡੀਗੜ ਪ੍ਰਸ਼ਾਸਨ ਲੈ ਰਿਹਾ ਹੈ ਉਹ ਬੇਕਾਰ ਹੈ ਤੇ ਉੱਥੇ ਉਸਾਰੀ ਹੀ ਨਹੀ ਕੀਤੀ ਜਾ ਸਕਦੀ।" ਹੁਣ ਸਮਝ ਤੋਂ ਬਾਹਰ ਹੈ ਅਜਿਹੇ ਵਟਾਂਦਰੇ ਬਿਨਾ ਕੀ ਥੁੜ੍ਹਿਆ ਪਿਆ ਸੀ?

ਇਸ ਸਾਰੇ ਮਾਮਲੇ ਬਾਰੇ ਆਪਣੀ ਇਸ ਖਾਸ ਟਿੱਪਣੀ ਦੇ ਅਖੀਰ ਵਿਚ ਸਰਦਾਰ ਮਾਲੀ ਨੇ ਕਿਹਾ ਕਿ  ਆਹ ਫੈਸਲਾ ਤਾਂ ਹੋਰ ਵੀ ਸਿਰੇ ਵਾਲਾ ਤੇ ਐਲਾਨ ਹੈ ਕਿ ਚੰਡੀਗੜ ਪੰਜਾਬ ਹਵਾਲੇ ਕਦੇ ਵੀ ਨਹੀ ਹੋਵੇਗਾ ਤੇ ਨਾ ਹੀ ਇਕੱਲੇ ਪੰਜਾਬ ਦੀ ਰਾਜਧਾਨੀ ਬਣੇਗਾ।" ਮੂਲ ਪੋਸਟ ਫੇਸਬੁੱਕ ਤੇ ਵੀ ਪੜ੍ਹੀ ਜਾ ਸਕਦੀ ਹੈ ਇਥੇ ਕਲਿੱਕ ਕਰ ਕੇ। ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨਸਭਾ ਲਈ ਜ਼ਮੀਨ ਦੇਣ ਦੇ  ਮਾਮਲੇ ਤੇ ਖੱਬੀਆਂ ਧਿਰਾਂ ਦੇ ਪ੍ਰਤੀਕਰਮ ਵਾਲਾ ਬਿਆਨ ਵੀ ਪੜ੍ਹਿਆ ਜਾ ਸਕਦਾ ਹੈ ਇਥੇ ਕਲਿੱਕ ਕਰ ਕੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, July 11, 2023

ਐਨੀ ਰਾਜਾ ਅਤੇ ਹੋਰਨਾਂ ਟੀਮ ਮੈਂਬਰਾਂ ਦੇ ਖਿਲਾਫ ਐਫ ਆਈ ਆਰ ਦੀ ਨਿਖੇਧੀ

Tuesday 11th July 2023 at 04:05 PM             ਮੰਗਲਵਾਰ 11 ਜੁਲਾਈ, 2023, ਸ਼ਾਮ 4:05PM

CPI ਸਮੇਤ ਖੱਬੀਆਂ ਧਿਰਾਂ ਨੇ ਲਿਆ ਗੰਭੀਰ ਨੋਟਿਸ 

ਨਵੀਂ ਦਿੱਲੀ: 11 ਜੁਲਾਈ, 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਸੀਪੀਆਈ ਨੇ ਐਨੀ ਰਾਜਾ ਅਤੇ ਐਨਐਫਆਈਡਬਲਯੂ ਦੀ ਤੱਥ ਖੋਜ ਟੀਮ ਦੇ ਹੋਰ ਮੈਂਬਰਾਂ ਵਿਰੁੱਧ ਭੜਕਾਊ ਐਫਆਈਆਰ ਦੀ ਨਿੰਦਾ ਕੀਤੀ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ ਅੱਜ (2023 ਜੁਲਾਈ 2023 ਨੂੰ) ਹੇਠ ਲਿਖਿਆ ਬਿਆਨ ਜਾਰੀ ਕੀਤਾ। 

ਭਾਰਤੀ ਕਮਿਊਨਿਸਟ ਪਾਰਟੀ ਐਨੀ ਰਾਜਾ, ਐਨਐਫਆਈਡਬਲਯੂ ਦੀ ਜਨਰਲ ਸਕੱਤਰ ਅਤੇ ਸੀਪੀਆਈ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ, ਨਿਸ਼ਾ ਸਿੱਧੂ, ਕੌਮੀ ਸਕੱਤਰ, ਐਨਐਫਆਈਡਬਲਯੂ ਅਤੇ ਰਾਜਸਥਾਨ ਵਿੱਚ ਸੀਪੀਆਈ ਦੀ ਆਗੂ ਅਤੇ ਆਜ਼ਾਦ ਵਕੀਲ ਦੀਕਸ਼ਾ ਦਿਵੇਦੀ, ਜੋ ਕਿ ਇਸ ਵਿੱਚ ਹਿੱਸਾ ਸਨ, ਵਿਰੁੱਧ ਦਰਜ ਐਫਆਈਆਰ ਦੀ ਸਖ਼ਤ ਨਿਖੇਧੀ ਕਰਦੀ ਹੈ। NFIW ਦੀ ਅਗਵਾਈ ਵਾਲੀ ਤੱਥ-ਖੋਜ ਟੀਮ ਮਨੀਪੁਰ ਗਈ। 8 ਜੁਲਾਈ 2023 ਨੂੰ ਇੰਫਾਲ ਵਿਖੇ ਦਰਜ ਕੀਤੀ ਗਈ ਐਫਆਈਆਰ ਸਪੱਸ਼ਟ ਤੌਰ 'ਤੇ ਬਦਲਾਖੋਰੀ ਅਤੇ ਬਦਨੀਤੀ ਵਾਲੀ ਹੈ, ਇਸ ਵਿਚ ਕੋਈ ਵੀ ਸੱਚਾਈ ਨਹੀਂ ਹੈ। ਨਾਮਵਰ ਮਹਿਲਾ ਨੇਤਾਵਾਂ ਦੇ ਖਿਲਾਫ ਅਪਰਾਧਿਕ ਕਾਰਵਾਈ ਦਾ ਇਹ ਸੱਦਾ 'ਡਬਲ ਇੰਜਨ ਸਰਕਾਰ' ਦੇ ਸਥਾਨਕ ਹਿੱਸੇ ਦੁਆਰਾ ਸ਼ਕਤੀ ਦੀ ਦੁਰਵਰਤੋਂ ਦਾ ਸਪੱਸ਼ਟ ਸੰਕੇਤ ਹੈ। ਸੀਪੀਆਈ ਤੱਥ-ਖੋਜ ਦੀ ਜਮਹੂਰੀ ਪ੍ਰਕਿਰਿਆ ਦੇ ਅਪਰਾਧੀਕਰਨ ਨੂੰ ਸੰਵਿਧਾਨਕ ਕਦਰਾਂ-ਕੀਮਤਾਂ 'ਤੇ ਹਮਲਾ ਮੰਨਦੀ ਹੈ। ਭਾਜਪਾ ਦੀ ਦੋਗਲੀ ਸਰਕਾਰ ਇਸ ਦੇਸ਼ ਦੇ ਨਾਗਰਿਕਾਂ ਪ੍ਰਤੀ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸਾਰੇ ਢੰਗਾਂ ਤੋਂ ਬਚਣ ਲਈ ਉਤਸੁਕ ਜਾਪਦੀ ਹੈ। ਸੀਪੀਆਈ ਆਦਿਵਾਸੀ ਵਿਦਿਆਰਥੀ ਸੰਗਠਨਾਂ ਅਤੇ ਉਨ੍ਹਾਂ ਦੇ ਕਾਰਜਕਰਤਾਵਾਂ, ਅਧਿਕਾਰ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਜਿਵੇਂ ਕਿ ਪ੍ਰੋ. ਹੈਦਰਾਬਾਦ ਯੂਨੀਵਰਸਿਟੀ ਦੇ ਸੁਆਨ ਹਾਊਸਿੰਗ ਸੱਤਾਧਾਰੀ ਸਰਕਾਰ ਅਸਹਿਮਤੀ, ਆਲੋਚਨਾ, ਸੰਵਾਦ ਅਤੇ ਇੱਥੋਂ ਤੱਕ ਕਿ ਬੋਲਣ ਦੇ ਅਧਿਕਾਰ ਨੂੰ ਵੀ ਕੁਚਲਣ ਦੀ ਕੋਸ਼ਿਸ਼ ਕਰਕੇ ਆਪਣੀ ਫਾਸ਼ੀਵਾਦੀ ਮੁਹਿੰਮ 'ਤੇ ਕਾਇਮ ਹੈ। ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ, ਮਨੀਪੁਰ ਰਾਜ ਗੰਭੀਰ ਸੰਕਟ ਅਤੇ ਅਸਥਿਰਤਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਵਿੱਚ ਬੇਮਿਸਾਲ ਜਾਨੀ ਨੁਕਸਾਨ ਹੋਇਆ ਹੈ ਅਤੇ ਸੰਪਤੀ. ਹਾਲਾਂਕਿ ਮੌਜੂਦਾ ਸਥਿਤੀ ਵਿੱਚ ਕਈ ਕਾਰਕ ਖੇਡ ਰਹੇ ਹਨ ਜੋ ਹਿੰਸਾ ਨੂੰ ਹੋਰ ਵਧਾ ਰਹੇ ਹਨ, ਸਭ ਤੋਂ ਸਪੱਸ਼ਟ ਅਤੇ ਅਸਵੀਕਾਰਨਯੋਗ ਇੱਕ ਰਾਜ ਦੀ ਬੇਰੁਖ਼ੀ ਅਤੇ ਅਯੋਗਤਾ ਹੈ। ਪ੍ਰਧਾਨ ਮੰਤਰੀ ਦੀ ਚੁੱਪ ਅਤੇ ਮੌਜੂਦਾ ਮੁੱਖ ਮੰਤਰੀ ਦੀ ਅਯੋਗਤਾ ਸਾਰੀਆਂ ਸੰਵਿਧਾਨਕ ਕਦਰਾਂ-ਕੀਮਤਾਂ ਦੇ ਉਲਟ ਹੈ। ਮੌਜੂਦਾ ਸੰਕਟ ਵਿੱਚ ਸਰਕਾਰਾਂ ਦੀ ਕਾਰਵਾਈ ਅਤੇ ਨਾ-ਸਰਗਰਮਤਾ ਆਰਐਸਐਸ-ਭਾਜਪਾ ਗੱਠਜੋੜ ਦੇ ਕਾਰਪੋਰੇਟ ਪੱਖੀ ਏਜੰਡੇ ਨੂੰ ਦਰਸਾਉਂਦੀ ਹੈ। ਗੁਜਰਾਤ ਦੇ ਤਜ਼ਰਬੇ ਸਾਡੇ ਸਾਹਮਣੇ ਹਨ ਕਿ ਕਿਵੇਂ ਸੱਤਾ 'ਤੇ ਕਾਬਜ਼ ਇਨ੍ਹਾਂ ਸੱਜੇ-ਪੱਖੀ ਤਾਕਤਾਂ ਨੇ ਆਪਣੀਆਂ ਵੰਡੀਆਂ ਪਾਉਣ ਵਾਲੀਆਂ ਲੋਕ-ਵਿਰੋਧੀ ਨੀਤੀਆਂ ਨਾਲ ਸਮਾਜ ਦੀਆਂ ਦਰਾਰਾਂ ਦੀ ਵਰਤੋਂ ਕੀਤੀ ਹੈ। ਸੱਚ ਅਤੇ ਨਿਆਂ ਨੂੰ ਬਰਕਰਾਰ ਰੱਖਣ ਲਈ ਕਾਨੂੰਨੀ ਅਤੇ ਸਿਆਸੀ ਤੌਰ 'ਤੇ ਲੜੋ।