Wednesday, December 21, 2022

ਸਰਕਾਰ ਵਲੋਂ ਮੰਨੀਆਂ ਮੰਗਾਂ ਤੇ ਪਨ ਬੱਸ ਦੇ ਵਰਕਰਾਂ ਵਿੱਚ ਬਣੀ ਸਹਿਮਤੀ- ਰੇਸ਼ਮ

Tuesday 20th December 2022 at 02:18 PM Via WhatsApp

ਹੁਣ ਵੀ ਮੁੱਦਿਆਂ ਦਾ ਹੱਲ ਨਾ ਹੋਇਆ ਤਾਂ ਮੁਕੰਮਲ ਚੱਕਾ ਜਾਮ-ਜਗਤਾਰ ਸਿੰਘ

27 ਨੂੰ ਟਰਾਂਸਪੋਰਟ ਸੈਕਟਰੀ ਨਾਲ਼ ਦੁਬਾਰਾ ਹੋਣੀ ਹੈ ਮੀਟਿੰਗ-ਸ਼ਮਸ਼ੇਰ ਸਿੰਘ


ਲੁਧਿਆਣਾ
: 20 ਦਸੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਪੰਜਾਬ ਦੀ ਆਮ ਜਨਤਾ ਨੂੰ ਚਾਰ ਪੰਜ ਦਿਨਾਂ ਲਈ ਹੋਈ ਇੱਕ ਵਾਰ ਫੇਰ ਖੱਜਲ ਖੁਆਰੀ ਤੋਂ ਬਾਅਦ ਕੁਝ ਰਾਹਤ ਦੀ ਖਬਰ ਮਿਲੀ ਹੈ। ਸਰਕਾਰ ਅਤੇ ਯੂਨੀਅਨ ਦਰਮਿਆਨ ਕਈ ਮੁੱਦਿਆਂ 'ਤੇ ਕੁਝ ਹੱਦ ਤੱਕ ਸਹਿਮਤ ਹੋ ਗਈ ਹੈ। ਅੰਤਿਮ ਫੈਸਲਾ ਵੀ ਜਲਦੀ ਹੋ ਜਾਏਗਾ। ਹੁਣ ਇੱਕ ਵਾਰ ਫੇਰ ਇਹ ਵਿਵਾਦ 27 ਦਸੰਬਰ ਤੱਕ ਅੱਗੇ ਪਾ ਦਿੱਤਾ ਗਿਆ ਹੈ। ਉਸ ਦਿਨ ਫਿਰ ਸਰਕਾਰ ਅਤੇ ਯੂਨੀਅਨ ਆਗੂਆਂ ਦਰਮਿਆਨ ਖਾਸ ਫੈਸਲਾਕੁੰਨ ਮੀਟਿੰਗ ਹੋਵੇਗੀ। ਇਸਦੇ ਨਾਲ ਹੀ ਯੂਨੀਅਨ ਨੇ ਵੀ ਸੁਹਿਰਦਤਾ ਦਿਖਾਉਂਦਿਆਂ ਸ਼ਹੀਦੀ ਪੁਰਬ ਅਤੇ ਜੋੜਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਬਸਾਂ ਦੀ ਹੜਤਾਲ ਅੱਗੇ ਪਾ ਦਿੱਤੀ ਹੈ। ਇਸ ਸੁਹਿਰਦਤਾ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ  ਅਜੇ ਵੀ ਸਹਿਮਤੀ ਵਾਲੇ ਮੁੱਦਿਆਂ ਦਾ ਹੱਲ ਨਾ ਹੋਇਆ ਤਾਂ ਹੜਤਾਲ ਅਟੱਲ ਹੈ। ਸੁਹਿਰਦ ਮਾਹੌਲ ਕਿਸੇ ਚੰਗੇ ਫੈਸਲੇ ਦੀ ਖਬਰ ਲਿਆਵੇ ਉਮੀਦ ਤਾਂ ਇਹੀ ਹੈ ਪਰ ਕੀ ਨਿਜੀ ਟਰਾਂਸਪੋਰਟ ਬਾਰੇ ਦਿੱਤੇ ਬਿਆਨਾਂ ਨੂੰ ਅਮਲ ਵਿਚ ਲਿਆਉਣਾ ਸੰਭਵ ਹੋ ਸਕੇਗਾ? ਇਸ ਲਈ ਪਬਲਿਕ ਸੈਕਟਰ ਨੂੰ ਬਚਾਉਣ ਦੇ ਹੀਲੇ ਵਸੀਲੇ ਅਜੇ ਹੋਰ ਵੀ ਮੁਸ਼ਕਲ ਹੋ ਸਕਦੇ ਹਨ। ਸੰਘਰਸ਼ਸ਼ੀਲ ਧਿਰਾਂ ਨੂੰ ਸ਼ਾਇਦ ਹੋਰ ਵੀ ਤਿੱਖੀ ਅਤੇ ਲੰਮੀ ਲੜਾਈ ਲਈ ਤਿਆਰ ਰਹਿਣਾ ਪਵੇ। 

ਅੱਜ ਪੰਜਾਬ ਰੋਡਵੇਜ ਪੰਨ ਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ  ਨੇ ਪੀ ਆਰ ਟੀ ਸੀ ਦੇ ਸਮੂਹ ਆਗੂਆਂ ਨਾਲ ਮੀਟਿੰਗ ਵਿੱਚ ਹੋਈ ਗੱਲਬਾਤ ਤੇ ਵਿਚਾਰ ਚਰਚਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦੇਂਦਿਆਂਸ਼ਮਸ਼ੇਰ ਸਿੰਘ ਨੇਪ੍ਰੋਫੈਸ਼ਨਲ ਨਜ਼ਰੀਏ ਨਾਲ  ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਵੇਲੇ ਦੇ ਕੀਤੇ ਵਾਅਦਿਆਂ ਨੂੰ ਛਿੱਕੇ ਟੰਗਕੇ ਟਰਾਂਸਪੋਰਟ ਵਿਭਾਗ ਵਿੱਚ ਆਊਟ ਸੌਰਸ ਤੇ ਭਰਤੀ ਕਰਨ ਦੇ ਰੁਝਾਨ ਵਿਚ ਰੁਝੀ ਹੋਇਆ ਹੈ ਜਿਸਦਾ ਕਿ ਅਸੀਂ ਵਿਰੋਧ ਕਰਦੇ ਹਾਂ। ਯੂਨੀਅਨ ਆਗੂਆਂ ਨੇ ਅਫਸੋਸ ਜ਼ਾਹਰ ਕੀਤਾ ਕਿ ਕਿਸੇ ਵੀ ਸਰਕਾਰ ਨੇ ਅੱਜ ਤੱਕ ਆਊਟ ਸੌਰਸ ਵਾਲੇ ਮੁੱਦੇ ਬਾਰੇ ਠੋਸ ਗੱਲ ਨਹੀਂ ਕੀਤੀ। ਸਰਕਾਰੀ ਟਰਾਂਸਪੋਰਟ ਨੂੰ ਬਚਾਉਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰਦੇ ਮੁਲਾਜ਼ਮਾਂ/ਵਰਕਰਾਂ ਦੀ ਬਾਂਹ ਅਜੇ ਤੀਕ ਕਿਸੇ ਵੀ ਸਿਆਸੀ ਧਿਰ ਨੇ ਸੁਹਿਰਦਤਾ ਨਾਲ ਨਹੀਂ ਫੜੀ। ਸਰਕਾਰ ਨਾਲ ਵਾਰ ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਇਹਨਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਜੇ ਸੜਕ 'ਤੇ ਖੜੋ ਕੇ ਗਿਣਤੀ ਕਰਨ ਲੱਗੀਏ ਤਾਂ ਨਿਜੀ ਸੈਕਟਰ ਦੀਆਂ ਬੱਸਾਂ ਅੱਧੇ ਅੱਧੇ ਮਿੰਟ ਵਿਚ ਲੰਘਦੀਆਂ ਨਜ਼ਰ ਆਉਣ ਗੀਆਂ। ਕਿਰਾਏ ਵਿਚ ਕਮੀ ਅਤੇ ਮਨ ਮਰਜ਼ੀ ਦੀਆਂ ਥਾਂਵਾਂ 'ਤੇ ਸਵਾਰੀ ਲਾਹੁਣਾ ਜਾਂ ਛੱਕਣਾ ਵੀ ਉਹਨਾਂ ਦੇ ਰੁਟੀਨ ਵਿਚ ਸ਼ਾਮਲ ਹੈ ਦੂਜੇ ਪਾਸੇ ਸਰਕਾਰੀ ਟਰਾਂਸਪੋਰਟ ਲਗਾਤਾਰ ਬਹੁਤ ਸਾਰੀਆਂ ਬੰਦਸ਼ਾਂ ਵਿਚ ਘਿਰੀ ਹੋਈ ਹੈ। ਅਜੇ ਤੀਕ ਸਰਕਾਰੀ ਟਰਾਂਸਪੋਰਟ ਨੂੰ ਪ੍ਰੋਫੈਸ਼ਨਲ ਨਜ਼ਰੀਏ ਨਾਲ ਅਜਿਹਾ ਖੁਲ੍ਹ ਹੇਠ ਨਹੀਂ ਦਿੱਤਾ ਗਿਆ ਜਿਸ ਨਾਲ ਉਹ ਨਿਜੀ ਸੱਕਤਰ ਦਾ ਮੁਕਾਬਲਾ ਕਰ ਸਕਣ ਜਾਂ ਉਸ ਨੂੰ ਪਛਾੜ ਸਕਣ। 

ਸਰਕਾਰਾਂ ਦੇ ਇਸ ਢਿੱਲੇ ਰਵਈਏ ਦਾ ਹੀ ਨਤੀਜਾ ਹੈ ਕਿ ਹਾਲ ਵਿੱਚ ਹੀ ਭਰਤੀ ਕੀਤੇ 28 ਡਰਾਈਵਰ ਆਊਟ ਸੌਰਸ ਤੇ ਲਿਆਉਣ ਕਾਰਣ ਪਨ ਬੱਸ ਦੀ ਹੜਤਾਲ ਅੱਜ ਪੰਜਵੇਂ ਦਿਨ ਵਿੱਚ ਪਹੁੰਚ ਗਈ ਹੈ। ਅੱਜ ਵੀ ਜਥੇਬੰਦੀ ਦੀ ਮੀਟਿੰਗ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਹੋਈ।

ਇਸ ਮੀਟਿੰਗ ਵਿੱਚ ਵੀ ਜਿਸ ਵਿਚ ਪਨਬੱਸ ਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਟਰਾਂਸਪੋਰਟ ਦੇ ਸੈਕਟਰੀ ਸ਼ਾਮਿਲ ਸਨ ਤੇ ਲਗਭਗ ਕਈ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨਵੇਂ ਸਾਲ ਵਿੱਚ ਮਹਿਕਮੇ ਵਾਇਜ਼ ਫੈਸਲਾ ਕਰਕੇ ਪੱਕਾ ਕੀਤਾ ਜਾਵੇਗਾ,ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਦੁਬਾਰਾ ਰਵਾਇਜ ਕੀਤਾ ਜਾਵੇਗਾ ਅਤੇ ਕਮੇਟੀਆਂ ਬਣਾ ਕੇ ਹੱਲ ਕੱਢਿਆ ਜਾਵੇਗਾ, ਮਹਿਕਮੇ ਵਿੱਚ ਸਰਵਿਸਿਜ਼ ਰੂਲ ਬਣਾ ਕੇ ਮੁਲਾਜ਼ਮਾਂ ਨੂੰ ਕੱਢਿਆ ਨਾ ਜਾਵੇ ਕੋਈ ਰੂਲ ਬਣਾਉਣ ਲਈ ਵਿਭਾਗ ਅਤੇ ਯੂਨੀਅਨ ਦੇ ਨੁਮਾਇੰਦੇ ਨੂੰ ਪਾ ਕੇ ਕਮੇਟੀ ਬਣਾਈ ਜਾਵੇਗੀ, ਤਨਖ਼ਾਹ ਵਿੱਚ ਇੱਕਸਾਰਤਾ ਅਤੇ 5% ਵਾਧੇ ਤੇ ਚੀਫ ਸੈਕਟਰੀ ਲਾਗੂ ਕਰਨ ਲਈ, ਆਊਟਸੋਰਸਿੰਗ ਤੇ ਭਰਤੀ ਸਬੰਧੀ ਯੂਨੀਅਨ ਵਲੋਂਰਿਸਵਤ ਦੇ ਪਰੂਫ ਦੇਣ ਤੇ ਅਤੇ ਭਰਤੀ ਸਹੀ ਤਰੀਕੇ ਨਾਲ ਕਰਨ ਤੇ ਇੱਕ ਮਹੀਨੇ ਦਾ ਸਮਾਂ ਚੀਫ ਸੈਕਟਰੀ ਪੰਜਾਬ ਨੇ ਲਿਆ। 

ਮੁੱਖ ਸਕੱਤਰ ਨੇ ਇਹਨਾਂ ਸਾਰੀਆਂ ਮੰਗਾਂ ਤੇ ਇੱਕ ਮਹੀਨੇ ਦਾ ਸਮਾਂ ਮੰਗਿਆ ਹੈ ਤੇ ਸਹਿਮਤੀ ਬਣੀ ਜਿਵੇਂ ਰਿਪੋਰਟਾਂ ਵਾਲੇ ਸਾਥੀ ਬਹਾਲ ਕਰਨ ਦੀ ਮੰਗ ਤੇ ਤਨਖਾਹ ਵਾਧੇ ਦੀ ਮੰਗ ਤੇ ਇਕ ਮਹੀਨੇ ਦਾ ਸਮਾਂ ਮੰਗਿਆ ਗਿਆ ਹੈ ਤੇ 28 ਡਰਾਈਵਰ ਦੀ ਭਰਤੀ ਤੇ ਸਬੂਤ ਦੇਣ ਤੋਂ ਬਾਦ ਇਸ ਦਾ ਡੂੰਘਾਈ ਨਾਲ ਸਰਵੇਖਣ ਕੀਤਾ ਜਾਵੇਗਾ ਤੇ ਭਰਤੀ ਗਲਤ ਸਾਬਿਤ ਹੋਣ ਤੇ ਰੱਦ ਕੀਤੀ ਜਵੇਗੀ ਤੇ ਜੇਕਰ ਮੀਟਿੰਗ ਵਿੱਚ ਰੈਗੂਲਰ ਦੀ ਪਾਲਿਸੀ ਤੇ ਰਿਪੋਰਟਾਂ ਵਾਲੇ ਬਹਾਲ  ਤੇ 15 ਸਤੰਬਰ 21 ਤੋਂ ਬਾਅਦ ਬਹਾਲ ਹੋਏ ਸਾਥੀਆਂ, ਨਵੀਂ ਭਰਤੀ ਤੇ ਐਡਵਾੰਸ ਬੁੱਕਰ ਅਤੇ ਡਾਟਾ ਐਂਟਰੀ ਉਪਰੇਟਰਾਂ ਦੀ ਤਨਖਾਹ ਵਿੱਚ ਵਾਧਾ ਤੇ ਹੋਰ ਮੰਗਾਂ ਤੇ ਸਹਮਤੀ ਬਣੀ ਹੈ ਇਸ ਸਬੰਧੀ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਸਮੇਤ ਸਾਰੀਆਂ ਮੰਗਾਂ ਤੇ ਕਮੇਟੀਆਂ ਬਣਾਉਣ ਸਮੇਂ ਹੱਲ ਕੱਢਣ ਲਈ ਹੁਣ ਵਿਭਾਗ ਨੂੰ ਆਦੇਸ਼ ਦਿੱਤੇ ਹਨ। 

ਇਹਨਾਂ ਆਦੇਸ਼ਾਂ ਅਤੇ ਹੁਣ ਤੱਕ ਦੀ ਸਹਿਮਤੀ ਵਿਚੋਂ ਕੀ ਭਵਿੱਖ ਨਿਕਲਦਾ ਹੈ ਇਸਦਾ ਪਤਾ ਆਉਣ ਵਾਲੇ ਸਮੇਂ ਵਿੱਚ ਲੱਗਣਾ ਹੈ। ਇਸ ਸਬੰਧੀ 27 ਦਸੰਬਰ ਨੂੰ ਸੈਕਟਰੀ ਸਟੇਟ ਟਰਾਂਸਪੋਰਟ ਪੰਜਾਬ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਚੀਫ ਸੈਕਟਰੀ ਪੰਜਾਬ ਵਲੋਂ ਦਿੱਤੇ ਭਰੋਸੇ ਨੂੰ ਅਤੇ ਪੰਜਾਬ ਵਿੱਚ ਸ਼ਹੀਦੀ ਦਿਹਾੜੇ  ਨੂੰ ਮੁੱਖ ਰੱਖਦਿਆਂ ਹੜਤਾਲ ਨੂੰ ਅੱਗੇ ਪਾਇਆ ਗਿਆ ਹੈ। ਜੇਕਰ ਫੇਰ ਵੀ ਇਹਨਾਂ ਸਾਰੇ ਮਸਲਿਆਂ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਵੱਲੋ ਤੁਰੰਤ ਤਿੱਖੇ ਐਕਸ਼ਨ ਉਲੀਕ ਕੇ ਸੰਘਰਸ਼ ਤਾ ਜਾਵੇਗਾ। ਸੰਘਰਸ਼ ਨੰਤਿੱਖਾ ਕਰਨ ਲਈ ਫਿਰ ਜਿਹੜੇ ਵੀ ਕਦਮ ਚੁੱਕੇ ਜਾਣਗੇ ਉਹਨਾਂ ਵਿੱਚ ਪਨ ਬੱਸ ਤੇ ਪੀ ਆਰ ਟੀ ਸੀ ਦਾ ਤੁਰੰਤ ਮੁਕੰਮਲ ਚੱਕਾ ਜਾਮ ਕਰਨਾ ਸਭ ਤੋਂ ਪਹਿਲਾਂ ਹੋਵੇਗਾ। ਅਰਥਾਤ ਕਿਰਤੀਆਂ ਦਾ ਉਹੀ ਨਾਅਰਾ:ਹਰ ਜ਼ੋਰ ਜ਼ੁਲਮ ਕੀ ਟੱਕਰ ਮੈਂ ਹੜਤਾਲ ਹਮਾਰਾ ਨਾਅਰਾ ਹੈ! 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment