Wednesday, December 24, 2025

ਪੰਜਾਬ ਸੀਪੀਆਈ ਦੀ ਕਾਨਫਰੰਸ ਦੀਆਂ ਤਾਰੀਖਾਂ ਬਦਲਣ ਦਾ ਐਲਾਨ

On Wednesday 24th December 2025 at 20:59 Regarding CPI Conference Schedule Change   

ਹੁਣ ਇਹ ਕਾਨਫਰੰਸ 17..18.. ਫਰਵਰੀ 2026 ਨੂੰ ਕੀਤੀ ਜਾਵੇਗੀ

ਚੰਡੀਗੜ੍ਹ//ਲੁਧਿਆਣਾ: 24 ਦਸੰਬਰ 2025: (ਐਮ ਐਸ ਬੀ//ਮੀਡੀਆ ਲਿੰਕ 32// ਕਾਮਰੇਡ ਸਕਰੀਨ ਡੈਸਕ)::

ਲੋਕਪੱਖੀ ਸਿਹਤਮੰਦ ਸਮਾਜ ਸਿਰਜਣ ਲਈ ਭਾਰਤੀ ਕਮਿਊਨਿਸਟ ਪਾਰਟੀ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਸਰਗਰਮ ਹੈ। ਜਦੋਂ ਜਦੋਂ ਵੀ ਦੇਸ਼ ਦੀ ਏਕਤਾ ਅਖੰਡਤਾ ਤੇ ਹਮਲਾ ਹੋਇਆ ਤਾਂ ਪਾਰਟੀ ਨੇ ਇਹੀ ਨਾਅਰਾ ਦਿੱਤਾ--       

"ਹਿੰਦੂ ਰਾਜ ਨਾ ਖਾਲਿਸਤਾਨ--ਜੱਗ ਜੱਗ ਜੀਵੇ ਹਿੰਦੁਸਤਾਨ"

ਆਰਥਿਕ ਹਮਲਿਆਂ ਵੇਲੇ ਨਫਰਤੀ ਮੁਹਿੰਮ ਵੇਲੇ ਵੀ ਪਾਰਟੀ ਹਮੇਸ਼ਾਂ ਦੇਸ਼ ਦੇ ਲੋਕਾਂ ਨਾਲ ਖੜੋਤੀ। ਹੁਣ ਵੀ ਪਾਰਟੀ ਦੀ ਕੌਮੀ ਕਾਂਗਰਸ ਮਗਰੋਂ ਪਾਰਟੀ ਦੀ ਪੰਜਾਬ ਸੂਬਾ ਇੱਕਲਾ ਬਹੁਤ ਅਹਿਮ ਅਤੇ ਠੋਸ ਮੁੱਦਿਆਂ ਅਤੇ ਮਸਲਿਆਂ ਤੇ ਪੂਰਾ ਧਿਆਨ ਕੇਂਦਰਿਤ ਕਰਕੇ  ਰੁਝੀ ਹੋਈ ਹੈ। ਨੇੜ ਭਵਿੱਖ ਵਿੱਚ ਪਾਰਟੀ ਦੇ ਸੰਘਰਸ਼ਾਂ ਦੇ ਕਿ ਨਵੇਂ ਰੂਪ ਵੀ ਸਾਹਮਣੇ ਆਉਣੇ ਹਨ। 

ਪੰਜਾਬ ਸੀਪੀਆਈ ਦੀ ਕਾਨਫਰੰਸ ਦੀਆਂ ਤਾਰੀਖਾਂ ਬਦਲਣ ਦਾ ਐਲਾਨ  ਕਰ ਦਿੱਤਾ ਗਿਆ ਹੈ। ਇਹ ਕਦਮ ਕੁਝ ਜ਼ਰੂਰੀ ਕਾਰਨਾਂ ਕਰਕੇ ਚੁੱਕਿਆ ਗਿਆ ਹੈ। ਇਸ ਦੀ ਰਸਮੀ ਜਾਣਕਾਰੀ ਦੇਂਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਹੁਰਾਂ ਨੇ ਪਾਰਟੀ ਲੀਡਰਾਂ ਅਤੇ ਵਰਕਰਾਂ ਨੂੰ ਦੱਸਿਆ ਕਿ ਪਿਆਰੇ ਸਾਥੀ ਜੀ...... ਸੀਨੀਅਰ ਸਾਥੀਆਂ ਨਾਲ ਰਾਏ ਕਰਕੇ ਪੰਜਾਬ ਸੀਪੀਆਈ ਦੀ ਕਾਨਫਰੰਸ ਦੀਆਂ ਤਾਰੀਖਾਂ ਬਦਲਣੀਆਂ ਪਈਆਂ ਹਨ। ਹੁਣ ਇਹ ਕਾਨਫਰੰਸ 17..18.. ਫਰਵਰੀ 2026 ਨੂੰ ਕੀਤੀ ਜਾਵੇਗੀ। ਇਸ ਦੇ ਸਥਾਨ ਬਾਰੇ ਵੀ ਜਲਦੀ ਦਸ ਦਿਤਾ ਜਾਵੇਗਾ।

ਇਸਦੇ ਨਾਲ ਹੀ 16 ਜਨਵਰੀ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਕੌਮ ਵਿਆਪੀ ਐਕਸ਼ਨ ਅਤੇ 12 ਫਰਵਰੀ ਨੂੰ ਸਾਂਝੀ  ਕੌਮ ਵਿਆਪੀ  ਮਜ਼ਦੂਰ ਹੜਤਾਲ ਦੀ ਤਿਆਰੀ ਵੀ ਕਰਨੀ ਹੈ। 

ਸਮਝਿਆ ਜਾਂਦਾ ਹੈ ਆਉਂਦੇ ਸਮੇਂ ਵਿੱਚ CPI ਵੀ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋ ਕੇ ਨਿਕਲੇਗੀ ਅਤੇ ਬਾਕੀ ਖੱਬੀਆਂ ਧਿਰਾਂ ਵੀ ਸਰਕਾਰ ਨੂੰ ਜ਼ੋਰਦਾਰ ਟੱਕਰ ਦੇਣ ਲਈ ਸਾਹਮਣੇ ਆਉਣਗੀਆਂ। 

No comments:

Post a Comment