News Received by WhatsApp on Saturday 20th December 2025 at 19:38 Regarding CPI meet
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਹੋਵੇਗੀ ਇਕੱਤਰਤਾ
ਲੁਧਿਆਣਾ: 20 ਦਸੰਬਰ 2025: (ਕਾਰਤਿਕਾ ਕਲਿਆਣੀ ਸਿੰਘ//ਮੀਡੀਆ ਲਿੰਕ32//ਕਾਮਰੇਡ ਸਕਰੀਨ ਡੈਸਕ)::
![]() |
| CPI Meet at Shaheed Karnail Singh Isru Bhavan Ludhiana |
ਭਾਰਤੀ ਕਮਿਊਨਿਸਟ ਪਾਰਟੀ ਵਾਂਗ ਇਸਦੀ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਇਤਿਹਾਸ ਵੀ ਬਹੁਤ ਮਹਾਨ ਰਿਹਾ ਹੈ। ਬਹੁਤ ਸਾਰੀਆਂ ਔਕੜਾਂ ਅਤੇ ਅਚਨਚੇਤੀ ਪਈਆਂ ਮੁਸ਼ਕਲਾਂ ਦੇ ਬਾਵਜੂਦ ਲੁਧਿਆਣਾ ਦੀ ਸੀਪੀਆਈ ਇਕਾਈ ਨੇ ਆਪਣੇ ਆਪ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ।
ਪਾਰਟੀ ਦੀ ਵੰਡ ਦਾ ਸਦਮਾ ਸ਼ਾਇਦ ਸਭ ਤੋਂ ਵੱਡਾ ਸੀ। ਉਸ ਤੋਂ ਬਾਅਦ ਨਕਸਲਬਾੜੀ ਅੰਦੋਲਨ ਸ਼ੁਰੂ ਹੋਣ ਵੇਲੇ ਵੀ ਇਸ ਲਹਿਰ ਦਾ ਲੁਧਿਆਣਾ ਵਿੱਚ ਬਹੁਤ ਪ੍ਰਭਾਵ ਪਿਆ। ਉਸ ਵੇਲੇ ਵੀ ਸੀਪੀਆਈ ਨੇ ਆਪਣੀ ਸਿਧਾਂਤਕ ਏਕਤਾ ਵੀ ਦਿਖਾਈ ਅਤੇ ਪਾਰਟੀ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਣ ਦੇ ਮਾਮਲੇ ਵਿੱਚ ਆਪਣੀ ਪੂਰੀ ਵਾਹ ਲਾਈ। ਇਸਦੇ ਬਾਵਜੂਦ ਨਕਸਲੀ ਸਾਥੀਆਂ ਨਾਲ ਹਮਦਰਦੀ ਵਾਲਾ ਰਵਈਆ ਨਹੀਂ ਸੀ ਛੱਡਿਆ।
ਜਦੋਂ ਅੱਤਵਾਦ ਅਤੇ ਵੱਖਵਾਦ ਵੇਲੇ ਵੀ ਲੁਧਿਆਣਾ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ ਤਾਂ ਪਾਰਟੀ ਨੇ ਪੂਰੇ ਸਿਰੜ ਨਾਲ ਇਹਨਾਂ ਘਟਨਾਵਾਂ ਦਾ ਸਾਹਮਣਾ ਕੀਤਾ। ਬਹੁਤ ਸਾਰੇ ਆਗੂਆਂ ਅਤੇ ਵਰਕਰਾਂ ਨੇ ਬਹਾਦਰੀ ਨਾਲ ਕੁਰਬਾਨੀਆਂ ਵਾਲਾ ਰਸਤਾ ਚੁਣਿਆ ਪਰ ਲਾਲ ਝੰਡੇ ਦਾ ਸਾਥ ਨਹੀਂ ਸੀ ਛੱਡਿਆ। ਉਹਨਾਂ ਔਖੇ ਵੇਲਿਆਂ ਅਤੇ ਕੁਰਬਾਨੀਆਂ ਦੀਆਂ ਯਾਦਾਂ ਅੱਜ ਉਸ ਵੇਲੇ ਫੇਰ ਯਾਦ ਆ ਰਹੀਆਂ ਹਨ ਜਦੋਂ ਪਾਰਟੀ ਦੀ ਲੁਧਿਆਣਾ ਇਕਾਈ ਦਾ ਵਿਸ਼ੇਸ਼ ਸੰਮੇਲਨ ਲੁਧਿਆਣਾ ਵਿੱਚ ਹੀ ਹੋ ਰਿਹਾ ਹੈ।
ਸੀਪੀਆਈ ਦੀ ਜ਼ਿਲ੍ਹਾ ਪਾਰਟੀ ਦੀ 25ਵੀਂ ਜਥੇਬੰਦਕ ਕਾਨਫਰੰਸ 21 ਦਸੰਬਰ 2025,ਦਿਨ ਐਤਵਾਰ,ਸਵੇਰੇ 10 ਵਜੇ,ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋ ਰਹੀ ਹੈ। ਇਹ ਉਹੀ ਮਹਾਨ ਯੋਧਾ ਕਰਨੈਲ ਸਿੰਘ ਈਸੜੂ ਹੈ ਜਿਸਨੇ ਵਰ੍ਹਦੀਆਂ ਗੋਲੀਆਂ ਵਿੱਚ ਸ਼ਹਾਦਤ ਵਾਲਾ ਰਾਹ ਚੁਣਿਆ ਪਰ ਦੇਸ਼ ਦੀ ਏਕਤਾਂ ਅਖੰਡਤਾ ਲਈ ਅੱਗੇ ਵੱਧ ਕੇ ਆਪਣੀ ਜਾਨ ਤੱਕ ਵਾਰ ਦਿੱਤੀ। ਘਰੋਂ ਆ ਕੇ ਉਸਨੇ ਆਪਣਾ ਸਾਈਕਲ ਇਸੇ ਪਾਰਟੀ ਦਫਤਰ ਵਿੱਚ ਖੜਾ ਕੀਤਾ ਅਤੇ ਖੁਦ ਜਾ ਖੜੋਤਾ ਵਰ੍ਹਦੀਆਂ ਗੋਲੀਆਂ ਸਾਹਮਣੇ ਗੋਆ ਦੀ ਆਜ਼ਾਦੀ ਲਈ। ਉਸਦੀ ਇਸ ਸ਼ਹਾਦਤ ਬਾਰੇ ਪਾਰਟੀ ਦੇ ਸੀਨੀਅਰ ਲੀਡਰ ਵੀ ਸੱਚੀਆਂ ਕਹਾਣੀਆਂ ਸੁਣਿਆ ਕਰਦੇ ਸਨ ਅਤੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸੱਕੇ ਭਰਾ ਪ੍ਰਸਿੱਧ ਸ਼ਾਇਰ ਪ੍ਰਿੰਸੀਪਲ ਤਖਤ ਸਿੰਘ ਵੀ। ਪ੍ਰਿੰਸੀਪਲ ਤਖਤ ਸਿੰਘ ਬੜੇ ਜਜ਼ਬਾਤੀ ਹੋ ਕੇ ਕਾਵਿ ਸਤਰਾਂ ਵੀ ਸੁਣਾਇਆ ਕਰਦੇ ਸਨ।
ਉਸ ਸ਼ਹੀਦ ਦੇ ਨਾਮ ਤੇ ਰੱਖਿਆ ਇਸ ਇਤਿਹਾਸਿਕ ਇਮਾਰਤ ਵਾਲੇ ਭਵਨ ਦਾ ਨਾਮ ਵੀ ਯਾਦ ਕਰਾਉਂਦਾ ਹੈ ਉਸ ਮਹਾਨ ਸ਼ਹਾਦਤ ਨੂੰ। ਇਸ ਇਮਾਰਤ 'ਤੇ ਝੁੱਲ ਰਿਹਾ ਝੰਡਾ ਵੀ ਉਸ ਬਹਾਦਰ ਕਰਨੈਲ ਸਿੰਘ ਈਸੜੂ ਦੀਆਂ ਯਾਦਾਂ ਸਾਂਝੀਆਂ ਕਰਦਾ ਹੈ। ਜਿਸਨੇ ਆਪਣੀ ਜਾਨ ਦੇ ਕੇ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਦੀ ਰਾਖੀ ਕੀਤੀ।
ਉਸ ਲਾਲ ਝੰਡੇ ਨੂੰ ਸਲਾਮ ਕਰਦਿਆਂ ਅਤੇ ਸ਼ਹੀਦ ਦੀਆਂ ਯਾਦਾਂ ਨਾਲ ਜੁੜੀ ਇਸ ਇਮਾਰਤ ਦੀਆਂ ਦੀਵਾਰਾਂ ਚੋਂ ਆਉਂਦੀਆਂ ਅਤੇ ਮਹਿਸੂਸ ਹੁੰਦੀਆਂ ਤਰੰਗਾਂ ਨਾਲ ਇੱਕਮਿੱਕ ਹੁੰਦਿਆਂ ਮਹਿਸੂਸ ਕਰਦਿਆਂ ਅਸੀਂ ਫਿਰ ਇਕੱਤਰ ਹੋ ਰਹੇ ਹਾਂ ਜੱਥੇਬੰਦਕ ਕਾਨਫਰੰਸ ਦੇ ਬਹਾਨੇ ਨਾਲ।ਸ਼ਹੀਦ ਦੀ ਕੁਰਬਾਨੀ ਅੱਜ ਵੀ ਪ੍ਰੇਰਨਾ ਦਾ ਸੋਮਾ ਹੈ।
ਇਸ ਜਥੇਬੰਦਕ ਕਾਨਫਰੰਸ ਬਾਰੇ ਪਾਰਟੀ ਦੇ ਲੀਡਰਾਂ ਨੇ ਦੱਸਿਆ--ਸਾਥੀ ਜੀ!
ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਾਰਟੀ ਦੀ 25ਵੀਂ ਜਥੇਬੰਦਕ ਕਾਨਫਰੰਸ 21 ਦਸੰਬਰ 2025, ਦਿਨ ਐਤਵਾਰ, ਨੂੰ ਪਾਰਟੀ ਦਫਤਰ -ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ, ਬਾਬਾ ਜਲਵੰਤ ਸਿੰਘ ਹਾਲ ਵਿੱਚ ਹੋ ਰਹੀ ਹੈ।
ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਮੇਂ ਸਿਰ ਪਹੁੰਚ ਕੇ ਉਸ ਵਿੱਚ ਸ਼ਾਮਿਲ ਹੋਵੋ। ਬਹੁਤ ਸਾਰੇ ਅਹਿਮ ਮੁੱਦੇ ਵਿਚਾਰੇ ਜਾਣੇ ਹਨ। ਇਸ ਵਿਸ਼ੇਸ਼ ਜੱਥੇਬੰਦਕ ਕਾਨਫਰੰਸ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:
*ਝੰਡੇ ਦੀ ਰਸਮ ਸਵੇਰੇ 10.15 ਵਜੇ ਹੋਵੇਗੀ ਅਤੇ ਇਸਤੋਂ ਬਾਅਦ
*ਸੈਸ਼ਨ ਦੀ ਬਾਕਾਇਦਾ ਸ਼ੁਰੂਆਤ 10.30 ਵਜੇ ਹੋ ਜਾਵੇਗੀ। ਸੈਸ਼ਨ ਵਿੱਚ ਖਾਸ ਮੁੱਦੇ ਵਿਚਾਰੇ ਹੀ ਜਾਣਗੇ।
ਇਸ ਜਥੇਬੰਦਕ ਸਮਾਗਮ ਦੀ ਵਿਸ਼ੇਸ਼ ਪ੍ਰਾਪਤੀ ਇਹ ਹੋਵੇਗੀ ਕਿ ਸੂਬਾ ਸਕੱਤਰ ਸਾਥੀ ਬੰਤ ਬਰਾੜ ਅਤੇ ਸਾਥੀ ਬਲਦੇਵ ਸਿੰਘ ਨਿਹਾਲਗੜ ਉਚੇਚੇ ਤੌਰ ਤੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆ ਰਹੇ ਹਨ। ਇਸ ਲਾਇ ਮੌਜੂਦਾ ਹਾਲਾਤ ਦੇ ਮੱਦੇ ਨਜ਼ਰ ਇਥੇ ਹੋਣ ਵਾਲੀਆਂ ਵਿਚਾਰਾਂ ਵੀ ਵਿਸ਼ੇਸ਼ ਹੋਣਗੀਆਂ।
ਪਾਰਟੀ ਦੀ ਲੁਧਿਆਣਾ ਇਕਾਈ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ ਅਤੇ ਹੋਰ ਆਗੂ ਆਪਣੇ ਸਾਥੀਆਂ ਸਮੇਤ ਪਹੁੰਚਣ ਵਾਲੇ ਸਾਥੀਆਂ ਦੇ ਸੁਵਾਗਤ ਲਈ ਤਿਆਰ ਮਿਲਣਗੇ। ਉਹਨਾਂ ਦੇ ਨਾਲ ਹੀ ਡਾਕਟਰ ਅਰੁਣ ਮਿੱਤਰਾ ਅਤੇ ਸਾਥ ਐਮ ਐਸ ਭਾਟੀਆ ਵੀ ਸਭਨਾਂ ਦੀਆਂ ਉਡੀਕਾਂ ਵਿੱਚ ਹੋਣਗੇ। ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਸੀਪੀਆਈ ਲੁਧਿਆਣਾ ਦੀ ਵਿਸ਼ੇਸ਼ ਜ਼ਿਲਾ ਜੱਥੇਬੰਦਕ ਕਾਨਫਰੰਸ 21 ਨੂੰ

No comments:
Post a Comment