Saturday, December 27, 2025

ਮੁੱਖ ਧਾਰਾ ਤੋਂ ਦੂਰ ਜਾਣ ਵਾਲੇ ਮੁੜ ਘਰਾਂ ਨੂੰ ਪਰਤ ਆਉਣ

On Friday 26th December 2025 at 20:19 Regarding 100 years of CPI

ਲਾਲ ਝੰਡਾ ਘਰੀਂ ਬੈਠੇ ਸਾਥੀਆਂ ਨੂੰ ਅੱਜ ਵੀ ਅਵਾਜ਼ਾਂ ਮਾਰਦਾ ਹੈ!


ਸ੍ਰੀ ਮੁਕਤਸਰ ਸਾਹਿਬ: 26 ਦਸੰਬਰ 2025: (ਮੀਡੀਆ ਲਿੰਕ 32//ਕਾਮਰੇਡ ਸਕਰੀਨ ਡੈਸਕ)::

ਕਮਿਊਨਿਸਟ ਪਾਰਟੀ ਅੱਜ ਵੀ ਸਭ ਤੋਂ ਵੱਡੀ ਪਾਰਟੀ ਹੈ। ਅਸਲੀ ਸ਼ਬਦਾਂ ਵਿੱਚ ਕੌਮਾਂਤਰੀ ਪਾਰਟੀ ਹੈ। ਅੱਜ ਵੀ ਇਹ ਪਾਰਟੀ ਕੁਰਬਾਨੀਆਂ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ। ਸਭ ਤੋਂ ਵੱਧ ਪ੍ਰਤੀਬੱਧ ਅਤੇ ਇਮਾਨਦਾਰ ਲੀਡਰ ਅਤੇ ਆਗੂ ਕਮਿਊਨਿਸਟਾਂ ਕੋਲ ਰਹੇ। ਸਥਾਨਕ ਇਲਾਕਿਆਂ  ਤੋਂ ਲਾਇ ਕੇ ਕੌਮਾਂਤਰੀ ਪੱਧਰ ਤੱਕ ਦੇ ਲੋਕਾਂ ਦੀ ਚਿੰਤਾ ਸਿਰਫ ਕਮਿਊਨਿਸਟ ਪਾਰਟੀ ਕਰਦੀ ਹੈ। ਨਫਰਤੀ ਸਿਆਸਤ ਨਾਲ ਸਿਰਫ ਕਮਿਊਨਿਸਟ ਪਾਰਟੀ ਹੀ ਸੰਘਰਸ਼ ਕਰਦੀ ਹੈ। ਫਿਰ ਵੀ ਅਸੀਂ ਕਮਜ਼ੋਰ ਕਿਓਂ ਸਮਝੇ ਜਾਂਦੇ ਹਾਂ? ਇਸਦਾ ਕਾਰਨ ਹੈ ਕਿ ਅਸੀਂ ਕਮਿਊਨਿਸਟ ਲੋਕ ਨਿਜੀ ਫਾਇਦਿਆਂ ਵਿਚ ਕਦੇ ਨਹੀਂ ਉਲਝੇ। ਅਸੀਂ ਸੱਤਾ ਦੀ ਸਿਆਸਤ ਵਿਚ ਵੀ ਨਹੀਂ ਉਲਝੇ। ਇਹਨਾਂ ਸਾਰੀਆਂ ਰਵਾਇਤਾਂ ਨੂੰ ਦੇਖਦਿਆਂ ਜਦੋਂ ਅਸੀਂ ਸ੍ਰੀ ਮੁਕਤਸਰ ਦੀ ਧਰਤੀ 'ਤੇ ਇਕੱਠੇ ਹੋਏ ਹਾਂ ਤਾਂ ਸਾਨੂੰ ਮੁੜ ਸੋਚਣ ਦੀ ਲੋੜ ਹੈ ਕਿ ਜਦੋਂ ਸਾਹਮਣੇ ਲੱਖਾਂ ਦੀ ਫੌਜ ਹੋਵੇ ਤਾਂ ਫਤਿਹ ਕਿਵੇਵਂ ਹਾਸਲ ਕਰਨੀ ਹੈ। ਸਾਨੂੰ ਵੀ ਅੱਜ ਟੁੱਟੀ ਗੰਢਣ ਵਾਲੇ ਪਾਸੇ ਮੁੜ ਸੋਚਣ ਦੀ ਲੋੜ ਹੈ। 

ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਮੁਕਤਸਰ ਸਾਹਿਬ ਵਿਖੇ ਇਤਿਹਾਸ ਦੌਰਾਨ ਜਿਹੜੇ ਵਰਤਾਰੇ ਵਾਪਰੇ ਉਹ ਅੱਜ ਵੀ ਸਬਕ ਦੇਂਦੇ ਹਨ। ਮਾਈ ਭਾਗੋ ਵਾਲਾ ਵਰਤਾਰਾ ਅੱਜ ਵੀ ਪ੍ਰੇਰਨਾ ਦੇਂਦਾ ਹੈ। ਬੇਦਾਵਾ ਲਿਖਣ ਵਾਲੇ ਜਿਹੜੇ ਬੇਦਾਵੀਏ ਸਿੰਘ ਗੁਰੂ ਦੀ ਸ਼ਰਨ ਵਿੱਚ ਪਰਤ ਆਏ ਉਹਨਾਂ ਨੂੰ ਯਾਦ ਕਰਨ ਦੀ ਲੋੜ ਅੱਜ ਸਾਨੂੰ ਸਭਨਾਂ ਨੂੰ ਵੀ ਹੈ। ਸਾਨੂੰ ਵੀ ਇਸ ਸੰਬੰਧੀ ਮੁੜ ਸੋਚਣ ਦੀ ਲੋੜ ਹੈ। ਜਿਹੜੇ ਜਿਹੜੇ ਲਾਲ ਝੰਡੇ ਨੂੰ ਬੇਦਾਵਾ ਦੇ ਗਏ ਹਨ ਉਹਨਾਂ ਨੂੰ ਮੁੜ ਆਪਣੇ ਲਾਲ ਝੰਡੇ ਵਾਲੇ ਘਰ ਪਰਤਣ ਦੀ ਲੋੜ ਹੈ। ਜਿਹੜੇ ਲਾਲ ਝੰਡੇ ਦੀ ਮੁੱਖ ਧਾਰਾ ਤੋਂ ਦੂਰ ਚਲੇ ਗਏ ਹਨ ਉਹਨਾਂ ਨੂੰ ਵੀ ਮੁੱਖ ਧਾਰਾ ਵੱਲ ਪਰਤ ਆਉਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ। ਮੌਜੂਦਾ ਸੰਘਰਸ਼ਾਂ ਮੌਕੇ ਹੋਰ ਕੋਈ ਰਸਤਾ ਵੀ ਨਹੀਂ। 

ਸ੍ਰੀ ਮੁਕਤਸਰ ਸਾਹਿਬ ਵਿਖੇ ਝੁਲਾਇਆ ਗਿਆ ਲਾਲ ਝੰਡਾ ਅੱਜ ਵੀ ਉਹਨਾਂ ਸਾਥੀਆਂ ਨੂੰ ਅਵਾਜ਼ਾਂ ਮਾਰਦਾ ਹੈ ਜਿਹੜੇ ਦੂਰ ਚਲੇ ਗਏ ਹਨ ਜਾਂ ਘਰੀਂ ਬੈਠ ਗਏ ਹਨ। ਸ਼੍ਰੀ ਮੁਕਤਸਰ ਸਾਹਿਬ ਵਿੱਚ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਅਤੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਤੇ ਪਾਰਟੀ ਮੈਂਬਰਾਂ ਨੇ ਦਫ਼ਤਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ 100ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਇਸ ਇਤਿਹਾਸਕ ਮੌਕੇ ’ਤੇ ਪਾਰਟੀ ਦੇ ਸੌ ਸਾਲਾਂ ਦੇ ਸੰਘਰਸ਼ਮਈ ਸਫ਼ਰ, ਲੋਕ-ਹਿੱਤਾਂ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਭਵਿੱਖ ਵਿੱਚ ਇਸਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ ਗਿਆ ਹੈ ਅਤੇ ਇਸ ਸੰਨਕਲਪ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। 

ਅਸੀਂ ਇਸ ਮੌਕੇ ਦੀਆਂ ਤਸਵੀਰਾਂ ਮੁਹਈਆ ਕਰਾਉਣ ਲਈ ਸੀਨੀਅਰ ਕਮਿਊਨਿਸਟ ਆਗੂ ਗੁਰਨਾਮ ਕੰਵਰ ਅਤੇ ਊਸ਼ਾ ਕੰਵਰ ਜੀ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। --ਰੈਕਟਰ ਕਥੂਰੀਆ 

✊ ਲਾਲ ਸਲਾਮ | CPI @ 100

No comments:

Post a Comment