Friday, December 12, 2025

ਗੁਰਨਾਮ ਭੀਖੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾ

WhatsApp From Comrade HarBhagwan  Bhikhi On 11th December 2025 at 19:25

ਸੀ ਪੀ ਆਈ ਐਮ ਐਲ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ  ਗੁਰਨਾਮ ਭੀਖੀ ਦੇ 


ਭੀਖੀ
: 11 ਦਸੰਬਰ 2025: (ਹਰਭਗਵਾਨ ਭੀਖੀ//ਕਾਮਰੇਡ ਸਕਰੀਨ ਡੈਸਕ)::

ਸੀ ਪੀ ਆਈ ਐਮ ਐਲ ਤੇ ਪੰਜਾਬ ਕਿਸਾਨ ਯੂ ਯੂਨੀਅਨ ਦੇ ਸੂਬਾ ਆਗੂ  ਗੁਰਨਾਮ ਭੀਖੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਮੌਕੇ ਸੈਂਕੜੇ ਲੋਕ ਤੇ ਦਰਜਨਾਂ ਜਥੇਬੰਦੀਆਂ ਦੇ ਆਗੂਆਂ ਨੇ ਸਮੂਲੀਅਤ ਕੀਤੀ। ਇੱਕ ਲੰਮੀ ਮਾਣਮੱਤੀ ਜਿੰਦਗੀ ਭੋਗ ਕੇ ਅਚਨਚੇਤ ਵਿਛੋੜਾ  ਦੇ ਗਏ।  

ਅੰਤਿਮ ਵਿਦਾਇਗੀ  ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਸਮੇਂ ਪੀ ਆਈ ਐਮ ਐਲ ਦੇ ਲਿਬਰੇਸ਼ਨ  ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪ੍ਰਸ਼ੋਤਮ ਸ਼ਰਮਾ, ਕਾਮਰੇਡ ਰਾਜਵਿੰਦਰ ਰਾਣਾ, ਕੇਂਦਰੀ ਕੰਟਰੌਲ ਮਿਸ਼ਨ ਦੇ ਮੈਬਰ ਕਾਮਰੇਡ ਨਛੱਤਰ ਸਿੰਘ ਖੀਵਾ, ਤਰਕਸ਼ੀਲ ਸੁਸਾਇਟੀ ਦੇ ਭੁਪਿੰਦਰ ਫੌਜੀ, ਭਰਪੂਰ ਮੰਨਣ, ਹਰਮੇਸ਼ ਭੋਲਾ ਮੱਤੀ, ਦਰਸ਼ਨ ਟੇਲਰ ਤੇ ਪੰਜਾਬ ਕਿਸਾਨ ਯੂ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,, ਜਮਹੂਰੀ ਕਿਸਾਨ ਯੂਨੀਅਨ ਮਾਸਟਰ ਛੱਜੂ ਰਾਮ ਰਿਸੀ,, ਸੀ ਪੀ ਆਈ ਦੇ ਆਗੁ ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਧਰਮਪਾਲ ਨੀਟਾ, ਪ੍ਰਗਤੀਸੀਲ ਇਸਤਰੀ ਸਭਾ ਦੇ ਆਗੂ ਜਸਵੀਰ ਕੌਰ ਨੱਤ, ਕਿਰਨਦੀਪ ਕੌਰ ਭੀਖੀ, ਮੈਡੀਕਲ ਪ੍ਰੈਕਟਸੀਨਅਰ ਦੇ ਆਗੂ ਸੱਤਪਾਲ ਰਿਸ਼ੀ, ਸਾਇਰ ਸੱਤਪਾਲ ਭੀਖੀ, ਬਲਦੇਵ ਭੀਖੀ, ਪੱਤਰਕਾਰ ਬਲਦੇਵ ਸਿੱਧੂ, ਸੁਰੇਸ਼ ਗੋਇਲ, ਜੁਗਰਾਜ ਸਿੰਘ ਚਹਿਲ, ਸੋਸ਼ਲ ਵਰਕਰ ਦਰਸ਼ਨ ਖਾਲਸਾ, ਕਿਸਾਨ ਆਗੂ ਅਮਰੀਕ ਸਿੰਘ ਫਫੜੇ, ਭੋਲਾ ਸਿੰਘ ਸਮਾਓ, ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਤੋਂ ਵੱਡੀ ਗਿਣਤੀ ਚ ਲੋਕ ਸਾਮਲ ਸਨ। 

ਇਸ ਮੌਕੇ ਆਗੂਆਂ ਨੇ ਕਿਹਾ ਜੇਕਰ ਸਾਥੀ ਗੁਰਨਾਮ ਭੀਖੀ  ਪੰਜਾਬ ਦੀ ਰਾਜਨੀਤੀ ਚ ਉਡਾਨ ਭਰ ਸਕਿਆ ਤਾਂ ਇਹ ਸਭ ਉਸ ਵਿੱਛੜ ਗਏ ਪਿਤਾ ਗੁਰਦਿਆਲ ਸਿੰਘ ਦਾ ਹੀ ਵੱਡਾ ਯੋਗਦਾਨ ਹੈ। 

ਆਗੂਆਂ ਨੇ ਕਿਹਾ ਕਿ ਪਿਤਾ ਜੀ ਦਾ ਸ਼ਰਧਾਂਜਲੀ ਸਮਾਗਮ 21 ਦਸੰਬਰ ਦਿਨ ਐਤਵਾਰ ਨੂੰ ਪਾਤਸ਼ਾਹੀ ਨੌਵੀਂ ਗੁਰਦਵਾਰਾ  ਸਾਹਿਬ ਵਿਖੇ ਹੋਵੇਗਾ।  

ਹੋਰ ਜਾਣਕਾਰੀ ਲਈ ਸੰਪਰਕ ਹਰਭਗਵਾਨ ਭੀਖੀ-9876896122

No comments:

Post a Comment