Monday, December 22, 2025

ਤਰਕਸ਼ੀਲ ਸੁਸਾਇਟੀ ਦੀ ਵਰਕਸ਼ਾਪ 25 ਦਸੰਬਰ ਨੂੰ ਲੁਧਿਆਣਾ ਵਿੱਚ

Received on Monday 22nd December 2025 at18:18 Comrade Screen Punjabi

ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਵਰਕਸ਼ਾਪ ਸਾਢੇ ਦਸ ਵਜੇ 

ਲੁਧਿਆਣਾ: 22 ਦਸੰਬਰ 2025:(ਸਤੀਸ਼ ਸਚਦੇਵਾ//ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::


ਜਿਹੜਾ ਕੰਮ ਖੱਬੇਪੱਖੀਆਂ ਨੂੰ ਅਤੇ ਵਿਗਿਆਨਕ ਜੱਥੇਬੰਧੀਆਂ ਨੂੰ
ਸਭ ਤੋਂ ਪਹਿਲਾਂ ਪਹਿਲ ਦੇ ਅਧਾਰ 'ਤੇ ਕਰਨਾ ਚਾਹੀਦਾ ਸੀ ਉਹ ਕੰਮ ਹੁਣ ਸਰਗਰਮੀ ਨਾਲ ਤਰਕਸ਼ੀਲਾਂ ਵੱਲੋਂ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕਿਸਮਤ ਦੀਆਂ ਡਗੋਰੀਆਂ ਨਾਲ ਤੁਰਨ ਦੀ ਆਦਤ ਉਹਨਾਂ ਅੰਧਵਿਸ਼ਵਾਸਾਂ ਨੇ ਪਾਈ ਹੈ ਜਿਹਨਾਂ ਕਰਕੇ ਬਹੁਤੇ ਲੋਕੀ ਆਪਣੀ ਜ਼ਿੰਦਗੀ ਦੀਆ ਮੁਸੀਬਤਾਂ ਅਤੇ ਔਕੜਾਂ ਨੂੰ ਰੱਬ ਦਾ ਭਾਣਾ ਮੰਨਦੇ ਹਨ। 

ਉਹ ਇਸ ਪਿਛੇ ਲੁੱਕੇ ਸ਼ੋਸ਼ਣ ਅਤੇ ਆਰਥਿਕ ਵਖਰੇਵਿਆਂ ਨੂੰ ਨਹੀਂ ਦੇਖਦੇ। ਉਹ ਇਹਨਾਂ ਮੁਸੀਬਤਾਂ ਵਿੱਚੋਂ ਨਿਕਲਣ ਦਾ ਰਸਤਾ ਕਿਸੇ ਚੰਗੇ ਸੰਘਰਸ਼ ਵਿੱਚੋਂ ਨਹੀਂ ਦੇਖਦੇ ਬਲਕਿ ਜੋਤਿਸ਼ ਅਤੇ ਵਹਿਮਾਂ ਭਰਮਾਂ ਚੋਂ ਦੇਖਦੇ ਹਨ। ਉਹ ਆਪਣੀ ਕਿਰਤ ਕਮਾਈ ਦਾ ਵੱਡਾ ਹਿੱਸਾ ਆਪਣੇ ਸਾਥੀਆਂ ਜਾਂ ਸਮਾਜ ਦੀ ਭਲੇ ਲਈ ਖਰਚ ਨਹੀਂ ਕਰਦੇ ਬਲਕਿ ਤੀਰਥ ਯਾਤਰਾਵਾਂ ਅਤੇ ਤੀਰਥਾਂ ਤੇ ਸੋਨੇ ਚਾਂਦੀ ਦੇ ਚੜ੍ਹਾਵੇ ਚੜ੍ਹਾਉਣ ਤੇ ਖਰਚਦੇ ਹਨ। 

ਬਹੁਤ ਸਾਰੇ ਤੀਰਥ ਅਸਥਾਨਾਂ ਵਿੱਚ ਖੂਹਾਂ ਦੇ ਖੂਹ ਇਸ ਦਾਨਪੁੰਨ ਨਾਲ ਭਰੇ ਪਏ ਹਨ ਜਿਹਨਾਂ ਦਾ ਲਾਹਾ ਸਮਾਜ ਨੂੰ ਨਹੀਂ ਹੁੰਦਾ। ਦੋਜੇ ਪਾਸੇ ਸਮਾਜ ਦੇ ਗਰੀਬ ਅਤੇ ਮੱਧ ਵਰਗੀ ਲੋਕ ਭੁੱਖ ਨਾਲ ਵੀ ਮਰ ਰਹੇ ਹਨ ਅਤੇ ਦਵਾਈ ਖੁਣੋਂ ਵੀ। ਵਿਦਿਅਕ ਅਦਾਰਿਆਂ ਦੀ ਹਾਲਤ ਵੀ ਬਹੁਤ ਮੰਦੀ ਹੈ।   

ਸਮਾਜ ਵਿੱਚ ਨਵੀਂ ਚੇਤਨਾ ਜਗਾਉਣ ਲਈ ਤਰਕਸ਼ੀਲ ਹਰ ਆਏ ਦਿਨ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੇ ਹਨ। ਇਹ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਨੂੰ ਚੁਣੌਤੀਆਂ ਦੇਂਦੇ ਹਨ ਅਤੇ ਲੋਕਾਂ ਵਿੱਚ ਜਾਗ੍ਰਤੀ ਲਿਆ ਰਹੇ ਹਨ। ਹੁਣ ਵੀ ਇਸੇ ਮਕਸਦ ਨਾਲ ਇੱਕ ਵਰਕਸ਼ਾਪ ਕਰੈ ਜਾ ਰਹੀ ਹੈ ਲੁਧਿਆਣਾ ਵਿੱਚ। 

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਜ਼ੋਨ ਲੁਧਿਆਣਾ ਵੱਲੋਂ 25 ਦਸੰਬਰ 2025 ਨੂੰ ਸਵੇਰੇ 10.30 ਵਜੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ ) ਵਿਖੇ ਤਰਕਸ਼ੀਲ ਵਰਕਸ਼ਾਪ ਆਯੋਜਨ  ਕੀਤੀ ਜਾ ਰਹੀ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਮਕਸਦ ਵੇਲਾ ਵਹਾਅ ਚੁੱਕੇ ਬੇਲੋੜੇ ਸਮਾਜਿਕ ਰੀਤੀ ਰਸਮਾਂ,ਰਿਵਾਜਾਂ ਦੇ ਬਦਲ ਵਿੱਚ ਵਿਗਿਆਨਕ ਸੇਧ ਦੇਣ ਅਤੇ ਬਦਲਦੀਆਂ ਮਾਨਸਿਕ ਉਲਝਣਾਂ ਨੂੰ ਸਮਝਣ ਹਿਤ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਮੁੱਖ ਬੁਲਾਰੇ ਸ਼੍ਰੀ ਜੋਗਿੰਦਰ ਕੁੱਲੇਵਾਲ ( ਮੁੱਖੀ ਸੱਭਿਆਚਾਰ ਵਿੰਗ ) ਅਤੇ ਜੁਝਾਰ ਲੌਂਗੋਵਾਲ ( ਮੁੱਖੀ ਮਾਨਸਿਕ ਸਿਹਤ ਵਿਭਾਗ ) ਹੋਣਗੇ । ਪ੍ਰਬੰਧਕਾਂ ਵੱਲੋਂ ਸਮੂਹ ਸਾਥੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਜੀ।

ਵੱਧ ਤੋਂ ਵੱਧ ਲੋਕਾਂ ਨੂੰ ਇਸ ਵਰਕਸ਼ਾਪ ਮੌਕੇ ਪਹੁੰਚਣਾ ਚਾਹੀਦਾ ਹੈ। ਸਿਹਤਮੰਦ ਸਮਾਜ ਲਈ ਹਰ ਵਿਅਕਤੀ ਦਾ ਤਨ ਮਨ ਸਿਹਨਮੰਦ ਹੋਣਾ ਬਹੁਤ ਜ਼ਰੂਰੀ ਹੈ। 

No comments:

Post a Comment