MSB on Wednesday 24th December 2025 at 23:11 Regarding CPI Ludhiana Web Channel
ਖੱਬੇ ਪੱਖੀ ਮੀਡੀਆ ਪਿਛਲੇ ਕੁਝ ਅਰਸੇ ਤੋਂ ਤੇਜ਼ੀ ਨਾਲ ਸਰਗਰਮ ਵੀ ਹੋ ਰਿਹਾ ਹੈ ਮਜ਼ਬੂਤ ਵੀ। ਸੀਮਿਤ ਸਾਧਨਾਂ ਅਤੇ ਸੀਮਿਤ ਸਟਾਫ ਦੇ ਬਾਵਜੂਦ ਇਹ ਕੋਸ਼ਿਸ਼ ਬੜੀ ਹਿੰਮਤ ਵਾਲੀ ਗੱਲ ਹੈ। ਖੱਬੇ ਪੱਖੀ ਮੀਡੀਆ ਵਿੱਚ ਇਹ ਤੇਜ਼ੀ ਪੰਜਾਬ ਵਿੱਚ ਵੀ ਨੋਟ ਕੀਤੀ ਗਈ ਹੈ। ਪਾਰਟੀ ਦੀ ਕੌਮੀ ਕਾਂਗਰਸ ਵੇਲੇ ਵੀ ਜਦੋਂ ਸੋਸ਼ਲ ਮੀਡੀਆ ਦੇ ਮੰਚ ਤੇ ਪਾਰਟੀ ਵਾਲੰਟੀਅਰਾਂ ਨੇ ਬੜੀ ਸਫਲਤਾ ਨਾਲ ਮੋਰਚਾ ਚਲਾਇਆ ਤਾਂ ਉਦੋਂ ਹੀ ਅਸਲ ਵਿਚ ਇਸਦੀ ਸ਼ੁਰੂਆਤ ਮਹਿਸੂਸ ਹੋਣ ਲੱਗ ਪਈ ਸੀ। ਕਾਮਰੇਡ ਰਮੇਸ਼ ਰਤਨ, ਕਾਮਰੇਡ ਐਮ ਐਸ ਭਾਟੀਆ ਵੀ ਬਕਾਇਦਾ ਇਸਦੀ ਦੇਖਰੇਖ ਕਰਦੇ ਰਹੇ। ਖੱਬੇ ਪੱਖੀ ਮੀਡੀਆ ਵਿੱਚ ਨਵੀਂ ਜਾਨ ਪਾਉਣ ਲਈ ਡਾਕਟਰ ਸਵਰਾਜਬੀਰ, ਡਾਕਟਰ ਸੁਖਦੇਵ ਸਿਰਸਾ, ਗੁਰਨਾਮ ਕੰਵਰ ਅਤੇ ਬਲਵਿੰਦਰ ਜੰਮੂ ਆਪਣੀ ਸਰਪ੍ਰਸਤੀ ਹੇਠ ਇਸ ਨਵੀਂ ਪੀੜ੍ਹੀ ਨੂੰ ਮਾਰਗ ਦਰਸ਼ਨ ਵੀ ਦੇਂਦੇ ਰਹੇ। [ਅਸਰਤੀ ਦੇ ਸੂਬਾ ਸਕੱਤਰ ਬਲਵੰਤ ਬਰੈਡ ਨੇ ਵੀ ਇਹਨਾਂ ਸਭਨਾਂ ਨੂੰ ਹੱਲਾਸ਼ੇਰੀ ਦਿੱਤੀ। ਕਾਮਰੇਡ ਨਰਿੰਦਰ ਸੋਹਲ ਖੁਦ ਚੰਡੀਗੜ੍ਹ ਪੁੱਜ ਕੇ ਇਹਨਾਂ ਦਾ ਹੌਂਸਲਾ ਵਧਾਉਂਦੀ ਰਹੀ। ਸੁਖਜਿੰਦਰ ਮਹਿਸ਼ਵਰੀ ਜਰੱਥੀਆਂ ਦੇ ਨਾਲ ਪੰਜਾਬ ਭਰ ਵਿੱਚ ਖੁਦ ਵੀ ਘੁੰਮੇ।
ਇਹਨਾਂ ਕੋਸ਼ਿਸ਼ਾਂ ਦੇ ਸਿੱਟੇ ਵੱਜੋਂ ਖੱਬੀ ਵਿਚਾਰਧਾਰਾ ਨਾਲ ਜੁੜੇ ਮੁੰਡਿਆਂ ਕੁੜੀਆਂ ਨੇ ਆਪੋ ਆਪਣੇ ਇਲਾਕੇ ਵਿੱਚੋਂ ਆਪੋ ਆਪਣੀ ਸਮਰਥਾ ਮੁਤਾਬਿਕ ਦਿਨ ਰਾਤ ਇੱਕ ਕਰਕੇ ਕੰਮ ਕੀਤਾ। ਮੋਗਾ, ਮੁਕਤਸਰ, ਮਾਛੀਵਾੜਾ, ਫਾਜ਼ਿਲਕਾ ਅਤੇ ਕੁਝ ਹੋਰ ਖਾਸ ਇਲਾਕਿਆਂ ਤੋਂ ਬਾਅਦ ਲੁਧਿਆਣਾ ਵਿੱਚ ਤਾਂ ਸੀਪੀਆਈ ਲੁਧਿਆਣਾ ਨਾਮ ਦਾ ਚੈਨਲ ਵੀ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦਿਨਾਂ ਵਿਚ ਭਾਰੀ ਮੀਂਹ ਸਨ ਪਰ ਕਾਫ਼ਿਲਾ ਬੜੀ ਅਡੋਲਤਾ ਨਾਲ ਵਧੀਆ। ਇੱਕ ਪਾਸੇ ਹੜ੍ਹਾਂ ਵਾਲੀ ਹਾਲਤ ਅਤੇ ਇੱਕ ਪਾਸੇ ਲਗਾਤਾਰ ਚੱਲਦੇ ਮੀਂਹ ਵੀ ਇਸ ਕਾਫ਼ਿਲੇ ਦਾ ਉਤਸ਼ਾਹ ਰੋਕ ਨਾ ਸਕੇ।
ਹੁਣ ਲੁਧਿਆਣਾ ਵਿੱਚ ਸ਼ੁਰੂ ਹੋਇਆ ਇਹ ਨਵਾਂ ਵੈਬ ਚੈਨਲ ਕੌਮੀ ਅਤੇ ਕੌਮਾਂਤਰੀ ਘਟਨਾਵਾਂ ਦੇ ਨਾਲ ਨਾਲ ਸਥਾਨਕ ਖਬਰਾਂ ਦੀ ਵੀ ਚਰਚਾ ਕਰਦਾ ਹੈ। ਇਸ ਦੇ ਸੰਚਾਲਨ ਦੀ ਦੇਖਰੇਖ ਕਰਨ ਵਾਲੇ ਉਘੇ ਪੱਤਰਕਾਰ ਐਮ ਐਸ ਭਾਟੀਆ ਮੁੱਦੇ ਦੀ ਗੱਲ ਨੂੰ ਲੈਕੇ ਸੁਆਲ ਪੁੱਛਦੇ ਹਨ ਅਤੇ ਆਮ ਤੌਰ 'ਤੇ ਡਾਕਟਰ ਅਰੁਣ ਮਿੱਤਰਾ ਇਹਨਾਂ ਸੁਆਲਾਂ ਦੇ ਜੁਆਬ ਸੰਖੇਪ ਰਹਿੰਦਿਆਂ ਹੋਈਆਂ ਵੀ ਬੜੇ ਸੁਚੱਜੇ ਢੰਗ ਨਾਲ ਦੇਂਦੇ ਹਨ। ਜ਼ਿਕਰਯੋਗ ਹੈ ਕਿ ਡਾਕਟਰ ਅਰੁਣ ਮਿੱਤਰਾ ਆਪਣੀ ਗੱਲ ਬੜੇ ਹੀ ਆਕਰਸ਼ਕ ਢੰਗ ਤਰੀਕੇ ਨਾਲ ਕਹਿਣ ਲਈ ਬਹੁਤ ਹਰਮਨ ਪਿਆਰੇ ਵੀ ਹਨ।
ਸੀਪੀਆਈ ਲੁਧਿਆਣਾ ਚੈਨਲ ਨੇ ਹੁਣ ਇੱਕ ਨਵਾਂ ਹਫਤਾਵਾਰੀ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ ਜਿਸ ਵਿੱਚ ਐਮ ਐਸ ਭਾਟੀਆ ਦੁਆਰਾ ਅਨੁਵਾਦਿਤ ਪੁਸਤਕ ਸੰਗਰਾਮੀ ਕਮਿਊਨਿਸਟ ਆਗੂ ਭਾਗ ਪਹਿਲਾ ਵਿੱਚੋਂ ਕਮਿਊਨਿਸਟ ਆਗੂਆਂ ਦੀਆਂ ਜੀਵਨੀਆਂ ਵਿੱਚੋਂ ਮੈਡਮ ਦਵਿੰਦਰ ਕੌਰ (ਡੀ ਸੈਣੀ) ਦੀ ਆਵਾਜ਼ ਵਿੱਚ ਹਰ ਹਫ਼ਤੇ ਇੱਕ ਜੀਵਨੀ ਪੇਸ਼ ਕੀਤੀ ਜਾਇਆ ਕਰੇਗੀ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬਹੁਤ ਸਾਰੇ ਹੋਰ ਵਾਧੇ ਅਤੇ ਬਹੁਤ ਸਾਰੀਆਂ ਹੋਰ ਨਵੀਆਂ ਤਬਦੀਲੀਆਂ ਵੀ ਤੁਸੀਂ ਨੋਟ ਕਰੋਗੇ।
ਇਸ ਚੈਨਲ ਨਾਲ ਜੁੜਨ ਦੇ ਇੱਛਕ ਕੁਮੈਂਟ ਬਾਕਸ ਵਿੱਚ ਆਪਣਾ ਨਾਮ, ਪਤਾ ਅਤੇ ਮੋਬਾਈਲ ਨੰਬਰ ਲਿਖ ਕੇ ਸੰਦੇਸ਼ ਭੇਜਣ ਉਹਨਾਂ ਨਾਲ ਪ੍ਰਬੰਧਕ ਜਲਦੀ ਹੀ ਸੰਪਰਕ ਕਰਨਗੇ।


No comments:
Post a Comment