Friday, July 9, 2021

ਸੂਬੇ ਦੀ ਕੈਪਟਨ ਸਰਕਾਰ ਦੀਆਂ ਵਾਅਦਾ-ਖਿਲਾਫੀਆਂ ਖਿਲਾਫ ਤਿੱਖਾ ਰੋਸ

Friday: 9th July 2021 at 3:18 PM

ਸੂਬੇ ਅੰਦਰ ਜੋਨ ਪੱਧਰੀ ਹਾਈਵੇ ਰੋਡ ਜਾਮ ਕਰਨ ਦੇ ਐਕਸ਼ਨ ਦਾ ਸਮਰਥਨ 

ਲੁਧਿਆਣਾ//ਖੰਨਾ: 09 ਜੁਲਾਈ 2021:(ਸਾਥੀ ਹਰਜਿੰਦਰ ਸਿੰਘ//ਕਾਮਰੇਡ ਸਕਰੀਨ)::

ਪ੍ਰਭਜੋਤ ਕੌਰ ਢਿੱਲੋਂ ਦੀ ਪੁਸਤਕ ਦੇ ਕਵਰ ਤੇ ਬਣਿਆ
ਹੱਕਾਂ ਦੀ ਮੰਗ ਲਈ ਰੋਹ ਭਰਿਆ ਮੁੱਕਾ
ਖਿਲਾਫ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਲੋਕਾਂ ਖਿਲਾਫ ਵਿੱਢੇ ਸਾਮਰਾਜੀ ਨਵ-ਉਦਾਰਵਾਦੀ ਹਮਲਿਆਂ ਖਿਲਾਫ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਸੂਬੇ ਅੰਦਰ ਤਿੰਨ ਥਾਵਾਂ ਤੇ ਜੋਨ ਪੱਧਰੇ ਹਾਈਵੇ ਰੋਡ ਜਾਮ ਕਰਨ ਦੇ ਐਕਸ਼ਨ ਦਾ ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ਅਤੇ ਮਜਦੂਰ ਯੂਨੀਅਨ ਇਲਾਕਾ ਖੰਨਾ ਨੇ ਸਮਰਥਨ ਕਰਦੇ ਹੋਏ ਸਭਨਾਂ ਸਨਅਤੀ ਮਜ਼ਦੂਰਾਂ, ਮਿਹਨਤਕਸ਼ ਲੋਕਾਂ ਨੂੰ ਸੰਘਰਸ਼ ਐਕਸ਼ਨ ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ਤੇ ਮਜਦੂਰ ਯੂਨੀਅਨ ਇਲਾਕਾ ਖੰਨਾ ਦੇ ਕ੍ਰਮਵਾਰ ਆਗੂਆਂ ਸ੍ਰੀ ਹਰਜਿੰਦਰ ਸਿੰਘ ਤੇ ਮਲਕੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ 'ਚ ਪਿਛਲੇ 15-15,20-20 ਸਾਲਾਂ ਤੋਂ ਇਨਲਿਸਟਮੈਂਟ,ਆਊਟਸੋਰਸਿੰਗ, ਠੇਕਾ ਕਾਮੇ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਆ ਰਹੇ ਹਨ,ਜਾਨ-ਹੂਲਵੇਂ  ਸੰਘਰਸ਼ ਦੀ ਬਦੌਲਤ ਬਾਦਲ ਸਰਕਾਰ ਮੌਕੇ 2016 'ਚ 'ਮੁਲਾਜਮ ਵੈਲਫੇਅਰ ਐਕਟ ' ਬਣਿਆ ਸੀ ,ਜਿਸਨੂੰ ਵਿਧਾਨ ਸਭਾ ਚੋਣਾਂ ਮੌਕੇ ਪਹਿਲ ਦੇ ਅਧਾਰ ਤੇ ਲਾਗੂ ਕਰਨ, ਘਰ ਘਰ ਨੌਕਰੀ ਦੇਣ, ਕਿਸਾਨਾਂ-ਮਜਦੂਰਾਂ ਦੇ ਕਰਜੇ ਮੁਆਫ ਕਰਨ ਆਦਿ ਵਾਅਦੇ ਕਰਕੇ ਗੱਦੀ 'ਤੇ ਬਿਰਾਜਮਾਨ ਹੋਈ, ਪਰੰਤੂ ਇੱਕ ਵੀ ਵਾਅਦਾ ਪੂਰਾ ਕਰਨ ਦੀ ਬਜਾਏ ਐਕਟ 2016 ਨੂੰ ਤੋੜ ਕੇ ਕੱਚੇ/ਠੇਕਾ ਭਰਤੀ ਮੁਲਾਜ਼ਮਾਂ ਦੀਆਂ ਜਬਰੀ ਛਾਂਟੀਆ ਕੀਤੀਆਂ ਜਾ ਰਹੀਆਂ ਹਨ, ਸੰਘਰਸ਼ ਕਰਦੇ ਕਾਮਿਆਂ ਤੇ ਹਕੂਮਤੀ ਜਬਰ ਢਾਹਿਆ ਜਾ ਰਿਹਾ ਹੈ,ਸਾਮਰਾਜੀ ਨਵ-ਉਦਾਰਵਾਦੀ ਏਜੰਡੇ ਨੂੰ ਡੰਡੇ ਦੇ ਜ਼ੋਰ ਲੋਕਾਂ ਤੇ ਮੜਕੇ ਉਹਨਾਂ ਦੀ ਕਮਾਈ ਦੇ ਸਾਧਨ,ਕੁਦਰਤੀ ਸੋਮੇ ਜਲ,ਜੰਗਲ, ਜਮੀਨਾਂ ਖੋਹਕੇ, ਸਰਕਾਰੀ ਅਦਾਰਿਆਂ ਅਤੇ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਦੇਸ਼ੀ ਬਦੇਸ਼ੀ ਸ਼ਾਹੂਕਾਰਾਂ ਦੇ ਹਵਾਲੇ ਕੀਤੇ ਜਾ ਰਹੇ ਹਨ।  

ਮਜ਼ਦੂਰ ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰਾਂ ' ਤੇ ਲੋਕਾਂ ਨਾਲ ਧਰੋਹ ਕਮਾਉਣ, ਸਾਮਰਾਜੀਆਂ,ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ, ਵੱਡੇ ਜਾਗੀਰਦਾਰਾਂ ਨਾਲ ਯਾਰੀ ਪਾਲਣ ਦਾ ਦੋਸ਼ ਲਾਉਂਦੇ ਹੋਏ ਸਾਮਰਾਜੀ ਨਵ-ਉਦਾਰਵਾਦੀ ਹਮਲਿਆਂ ਤਹਿਤ ਪਾਸ ਕੀਤੇ ਕਾਲੇ ਖੇਤੀ ਕਾਨੂੰਨ, ਕਿਰਤ ਕੋਡ, ਬਿਜਲੀ ਸੋਧ ਬਿੱਲ, ਨਵੀ ਸਿਖਿਆ ਨੀਤੀ, ਸੰਘਰਸ਼ਸ਼ੀਲ ਲੋਕਾਂ ਨੂੰ ਕੁਚਲਣ ਵਾਲੇ ਯੂ ਏ ਪੀ ਏ, ਦੇਸ਼ ਧਰੋਹੀ,ਐਨ ਐਸ ਏ ਵਰਗੇ ਕਾਲੇ ਕਾਨੂੰਨ ਰੱਦ ਕਰਵਾਉਣ, ਸਭਨਾਂ ਲਈ ਢੁਕਵੇਂ ਪੱਕੇ ਰੁਜਗਾਰ,8ਘੰਟੇ ਕੰਮ ਦਿਹਾੜੀ, ਗੁਜਾਰੇ ਜੋਗੀਆਂ ਤਨਖਾਹਾਂ, ਪੈਨਸ਼ਨਾਂ, ਸਰਵਜਨ ਜਨਤਕ ਵੰਡ ਪ੍ਰਣਾਲੀ,ਸਸਤੀ ਸਿਹਤ, ਸਿਖਿਆ, ਬਿਜਲੀ, ਪਾਣੀ ਆਦਿ ਸਾਂਝੀਆਂ ਮੰਗਾਂ ਲਈ ਸਾਂਝੇ ਘੋਲਾਂ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਵੀ ਦਿੱਤਾ ਹੈ।

No comments:

Post a Comment