From Jaswant Zirakh on Friday 30th May 2025 at 4:16 PM Regarding Adiwasi Struggle
ਜ਼ਮੀਨ ਹੇਠਲੇ ਖਣਿਜ ਪਦਾਰਥਾਂ 'ਤੇ ਹੈ ਬਹੁਕੌਮੀ ਕੰਪਨੀਆਂ ਦੀ ਨਜ਼ਰ
From Jaswant Zirakh on Friday 30th May 2025 at 4:16 PM Regarding Adiwasi Struggle
ਜ਼ਮੀਨ ਹੇਠਲੇ ਖਣਿਜ ਪਦਾਰਥਾਂ 'ਤੇ ਹੈ ਬਹੁਕੌਮੀ ਕੰਪਨੀਆਂ ਦੀ ਨਜ਼ਰ
From Raghbir Singh Benipal on Tuesday 27th May 2025 at 4:36 PM Regarding Protest Against Land Requirement
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਗਲਾਡਾ ਸਾਹਮਣੇ ਚੇਤਾਵਨੀ ਰੈਲੀ
*ਪੀੜਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਕੀਤੇ ਜੋਸ਼ ਦਾ ਪ੍ਰਗਟਾਵਾ
*ਉਪਜਾਊ ਜਮੀਨਾਂ ਜਬਰੀ ਐਕੁਵਾਇਰ ਕਰਨ ਵਿਰੁੱਧ ਤਿੱਖੇ ਦਾ ਪ੍ਰਗਟਾਵਾ
From Party Sources On Monday 26th May 2025 at 6:48 PM
ਬਾਕੀ ਖੱਬੀਆਂ ਧਿਰਾਂ ਵੀ ਮੋਰਚਾ ਸੰਭਾਲਣ ਦੀ ਤਿਆਰੀ ਵਿੱਚ
ਮਾਮਲਾ ਭਾਵੇਂ ਪੰਜਾਬ ਦਾ ਹੋਵੇ, ਭਾਵੇਂ ਪਹਿਲਗਾਮ ਤੇ ਭਾਵੇਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੜਨੀ ਪਈ ਜੰਗ ਦਾ ਜਾਂ ਕੁਝ ਵੀ ਹੋਰ ਪਰ ਜੰਗ ਦਾ ਮੈਦਾਨ ਸੋਸ਼ਲ ਮੀਡੀਆ ਹੀ ਬਣਿਆ ਹੁੰਦਾ ਹੈ। ਜਦੋਂ ਵੱਡੇ ਵੱਡੇ ਸਰਕਾਰੀ ਬਿਆਨ ਵੀ ਸੋਸ਼ਲ ਮੀਡੀਆ ਤੇ ਜਾਰੀ ਹੁੰਦੇ ਹੋਣ ਤਾਂ ਇਹ ਕੁਝ ਸਾਹਮਣੇ ਆਉਣਾ ਹੀ ਸੀ।
ਇਸਦੀ ਦੇਖਾ-ਦੇਖੀ ਇਸ ਰੁਝਾਣ ਨੇ ਜ਼ੋਰ ਵੀ ਫੜਨਾ ਹੀ ਸੀ। ਕੁਝ ਹਫਤੇ ਪਹਿਲਾਂ ਮੈਂ ਬੜੀ ਸਫਲਤਾ ਨਾਲ ਪੱਤਰਕਾਰੀ ਵਾਲੀਆਂ ਡਿਗਰੀਆਂ ਡਿਪਲੋਮਿਆਂ ਦੀ ਪ੍ਰਾਪਤੀ ਕਰ ਚੁੱਕੇ ਮੁੰਡਿਆਂ ਕੁੜੀਆਂ ਨਾਲ ਅਚਾਨਕ ਮੁਲਾਕਾਤ ਕੀਤੀ ਤਾਂ ਸਹਿਜ ਸੁਭਾਅ ਹੀ ਪੁੱਛ ਲਿਆ ਕਿ ਅੱਜਕਲ੍ਹ ਕਿਹੜੇ ਮੀਡੀਆ ਅਦਾਰਿਆਂ ਨਾਲ ਜੁੜੇ ਹੋਏ ਹੋ ਤਾਂ ਸਭਨਾਂ ਨੇ ਆਪੋ ਆਪਣੇ ਅਦਾਰਿਆਂ ਬਾਰੇ ਦੱਸਿਆ। ਕੁਝ ਕੁ ਮੁੰਡੇ ਕੁੜੀਆਂ ਵੱਡੀਆਂ ਅਖਬਾਰਾਂ ਅਤੇ ਟੀਵੀ ਚੈਨਲਾਂ ਨਾਲ ਜੁੜੇ ਹੋਏ ਸਨਅਤੇ ਕੁਝ ਨੇ ਕੁਝ ਸਿਆਸੀ ਪਾਰਟੀਆਂ ਨਾਲ ਰਾਬਤਾ ਬਣਾਇਆ ਹੋਇਆ ਸੀ।
ਇਹ ਸਭ ਸੁਣ ਕੇ ਬੜੀ ਹੈਰਾਨੀ ਹੋਈ ਅਤੇ ਪੁੱਛ ਹੀ ਲਿਆ ਕਿ ਤੁਸੀਂ ਲੋਕ ਇਸ ਨਿੱਕੀ ਉਮਰੇ ਸਿਆਸਤ ਵਿੱਚ ਕਿਵੇਂ? ਜੁਆਬ ਨਾਲ ਬੜੇ ਸਦਮੇ ਵਰਗਾ ਅਹਿਸਾਸ ਹੋਇਆ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਇਹਨਾਂ ਸਿਆਸੀ ਪਾਰਟੀਆਂ ਕੋਲ Job ਕਰਦੇ ਹਾਂ। ਥੋੜਾ ਹੋਰ ਵੇਰਵਾ ਪੁੱਛਣ ਤੇ ਦੱਸਿਆ ਕਿ ਅਸੀਂ ਇਹਨਾਂ ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ਟੀਮ ਵਿੱਚ ਹਾਂ। ਇਹ ਸਭ ਕੁਝ ਸਾਡੀ ਟੀਮ ਹੀ ਚਲਾਉਂਦੀ ਹੈ। ਜਿੰਨੇ ਕੁ ਪੈਸੇ ਅਖਬਾਰਾਂ ਅਤੇ ਚੈਨਲਾਂ ਵਾਲੇ ਆਪਣੇ ਮੁਲਾਜ਼ਮ ਪੱਤਰਕਾਰਾਂ ਨੂੰ ਦੇਂਦੇ ਹਨ ਸਾਨੂੰ ਉਸ ਰਕਮ ਤੋਂ ਕੁਝ ਵੱਧ ਹੀ ਮਿਲ ਜਾਂਦੇ ਹਨ। ਕਈ ਵਾਰ ਅਸੀਂ Work From Home ਵੀ ਕਰ ਲੈਂਦੇ ਹਾਂ।
ਦਿਮਾਗ ਵਿੱਚ ਅਜੇ ਤੱਕ ਰੇਡੀਓ, ਟੀਵੀ ਅਤੇ ਅਖਬਾਰਾਂ ਵਾਲੀ ਪੱਤਰਕਾਰੀ ਦਾ ਸਟਾਈਲ ਹੀ ਸੀ। ਵੈਬ ਚੈਨਲਾਂ ਵਾਲੀ ਚਕਾਚੌਂਧ ਨਾਲ ਅਜੇ ਤੱਕ ਅੱਖਾਂ ਚੁੰਧਿਆ ਰਹੀਆਂ ਸਨ ਪਰ ਹੁਣ ਇਹ ਨਵਾਂ ਰੰਗਢੰਗ ਵੀ ਸਾਹਮਣੇ ਆ ਰਿਹਾ ਸੀ। ਸੋਸ਼ਲ ਮੀਡੀਆ ਵਾਲੀਆਂ ਟੀਮਾਂ ਰਾਹੀਂ ਬਹੁਤ ਸਾਰੇ ਨਿਸ਼ਾਨੇ ਇੱਕੋ ਵੇਲੇ ਫੁੰਡੇ ਜਾ ਰਹੇ ਸਨ। ਇਹਨਾਂ ਬਦਲਦੇ ਰੰਗਾਂ ਅਤੇ ਨਵੇਂ ਅੰਦਾਜ਼ਾਂ ਨੇ ਉਹਨਾਂ ਲੋਕ ਪੱਖੀ ਪਾਰਟੀਆਂ ਤੇ ਵੀ ਅਸਰ ਪਾਇਆ ਜਿਹਨਾਂ ਨੇ ਇਸ ਬਾਰੇ ਨਾ ਤਾਂ ਕਦੇ ਸੋਚਿਆ ਸੀ ਅਤੇ ਨਾ ਹੀ ਉਹਨਾਂ ਕੋਲ ਏਨੇ ਫ਼ੰਡ ਸਨ।
ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਇਸੇ ਮਈ ਮਹੀਨੇ ਦੀ 9 ਤਾਰੀਖ ਨੂੰ ਚੰਡੀਗੜ੍ਹ ਦੇ ਸੈਕਟਰ 36-ਬੀ ਵਿੱਚ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਵੀ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਸਰਗਰਮੀਆਂ ਵਧਾਉਣ ਬਾਰੇ ਗੱਲ ਤੁਰੀ ਸੀ। ਮੀਟਿੰਗ ਵਿੱਚ ਮੌਜੂਦ ਸੀਨੀਅਰ ਲੀਡਰਾਂ ਨੇ ਇਸ ਸੰਬੰਧੀ ਹਾਂ ਪੱਖੀ ਹੁੰਗਾਰਾ ਵੀ ਭਰਿਆ ਸੀ।
ਇਸ ਤੋਂ ਬਾਅਦ ਅਜੋਏ ਭਵਨ, ਨਵੀਂ ਦਿੱਲੀ ਵਿਖੇ ਵੀ 26 ਅਤੇ 27 ਮਈ ਨੂੰ ਇਸ ਸੰਬੰਧੀ ਪਾਰਟੀ ਦੇ ਸੋਸ਼ਲ ਮੀਡੀਆ ਸੈਲ ਦੀ ਵਿਸ਼ੇਸ਼ ਮੀਟਿੰਗ ਹੋਈ। ਸੋਸ਼ਲ ਮੀਡੀਆ ਸੰਬੰਧੀ ਬਣਾਏ ਗਏ ਇਸ ਉਚੇਚੇ ਵਿਭਾਗ ਨੇ ਆਪਣੀਆਂ ਸਰਗਰਮੀਆਂ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ ਪਰ ਇਸ ਮੁਹਿੰਮ ਦਾ ਮਕਸਦ ਉਹਨਾਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਪ੍ਰਚਾਰਨਾ ਰਹੇਗਾ ਜਿਹੜੀਆਂ ਲੋਕਾਂ ਦਰਮਿਆਨ ਆਪਸੀ ਸਦਭਾਵ ਅਤੇ ਸੱਚਾਈ ਵਾਲੇ ਸੰਬੰਧਾਂ ਨੂੰ ਵਧਾਉਣ ਵਾਲੀਆਂ ਹੋਣਗੀਆਂ।
ਦਿੱਲੀ ਵਾਲੀ ਇਸ ਮੀਟਿੰਗ ਤੋਂ ਪਰਤੇ ਨਵਾਂ ਜ਼ਮਾਨਾ ਅਖਬਾਰ ਦੇ ਸਟਾਫ ਰਿਪੋਰਟਰ ਗਿਆਨ ਸੈਦਪੁਰੀ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ‘ਜਿੱਥੇ ਭਾਜਪਾ ਦਾ ਸੋਸ਼ਲ ਮੀਡੀਆ ਕਮਿਊਨਿਸਟਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਡਰ ਦਾ ਮਾਹੌਲ ਬਣਾ ਕੇ ਸਿਆਸਤ ਤੇ ਸਮਾਜ ਵਿੱਚ ਗੰਧਲਾਪਨ ਪੈਦਾ ਕਰ ਰਿਹੈ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਸੀ ਪੀ ਆਈ ਨੇ 100 ਸਾਲਾਂ ਵਿੱਚ ਕਿੰਨਾ ਸੰਘਰਸ਼ ਕੀਤਾ, ਕਿੰਨੀਆਂ ਪ੍ਰਾਪਤੀਆਂ ਕੀਤੀਆਂ ਤੇ ਇਹਨਾਂ ਸਾਰੀਆਂ ਪ੍ਰਾਪਤੀਆਂ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ।’
ਗਿਆਨ ਸੈਦਪੁਰੀ ਨੇ ਦੱਸਿਆ ਕਿ ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕੀਤਾ। ਉਹ ਸੋਮਵਾਰ ਇੱਥੇ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੀ ਦੋ ਦਿਨਾ ਮੀਟਿੰਗ ਦਾ ਉਦਘਾਟਨ ਕਰ ਰਹੇ ਸਨ। ਉਹਨਾਂ ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸਾਹ ਭਾਜਪਾ ਦਾ ਸੋਸ਼ਲ ਮੀਡੀਆ ਚਲਾਉਣ ਵਾਲਿਆਂ ਨੂੰ ‘ਯੋਧੇ’ ਆਖਦਾ ਹੈ। ਸਾਡੇ ਸੋਸ਼ਲ ਮੀਡੀਆ ਚਲਾਉਣ ਵਾਲੇ ਕਾਰਕੁਨ ਵੀ ਯੋਧੇ ਹਨ।
ਭਾਜਪਾਈ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਰਾਹੀਂ ਮੋਦੀ ਨੂੰ ਮਮਤਾ ਬੈਨਰਜੀ ਨਾਲ ਡਾਂਸ ਕਰਦਾ ਦਿਖਾਉਂਦੇ ਹਨ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਕਮਿਊਨਿਸਟ ਕੌਣ ਹਨ, ਉਨ੍ਹਾਂ ਦੀ ਵਿਚਾਰਧਾਰਾ ਕੀ ਹੈ। ਇਹ ਵੀ ਦੱਸਣਾ ਹੈ ਕਿ ਪਾਰਟੀ ਨਿੱਜੀ ਖੇਤਰ ਵਿੱਚ ਰਾਖਵਾਂਕਰਨ ਚਾਹੁੰਦੀ ਹੈ, ਲੋਕਾਂ ਦੀਆਂ ਮੰਗਾਂ ਤੇ ਮਸਲੇ ਕੀ ਹਨ। ਡੀ. ਰਾਜਾ ਨੇ 16-17 ਰਾਜਾਂ ਤੋਂ ਆਏ ਸੋਸ਼ਲ ਮੀਡੀਆ ਕਾਰਕੁਨਾਂ ਨੂੰ ਤਗੀਦ ਕੀਤੀ ਕਿ ਨਾ ਤਾਂ ਇਸ ਮੰਚ ਨੂੰ ਨਿੱਜ ਦੇ ਪ੍ਰਚਾਰ ਲਈ ਵਰਤਣਾ ਹੈ ਤੇ ਨਾ ਹੀ ਪਾਰਟੀ ਨੂੰ ਕਿਸੇ ਕਿਸਮ ਦੀ ਢਾਹ ਲੱਗੇ। ਇਸ ਤਰ੍ਹਾਂ ਪਾਰਟੀ ਨੇ ਸਿਧਾਂਤਕ ਤੌਰ ਤੇ ਵੀ ਸੋਸ਼ਲ ਮੀਡੀਆ ਸੰਚਾਲਨ ਦੇ ਬਾਵਜੂਦ ਅਸੂਲਾਂ ਅਤੇ ਨੀਤੀਆਂ ਦੀ ਬਾਕਾਇਦਾ ਰਾਖੀ ਵੀ ਕਰਨੀ ਹੈ। ਇਸ ਲਈ ਸੋਸ਼ਲ ਮੀਡੀਆ ਵਿੱਚ ਵੀ ਪਾਰਟੀ ਦੇ ਇਹ ਯੋਧੇ ਗੰਭੀਰ ਬਣੇ ਰਹਿਣਗੇ।ਨਿਸਚੇ ਹੀ ਸੀਪੀਆਈ ਨੇ ਸੋਸ਼ਲ ਮੀਡੀਆ ਨੂੰ ਲੋਕਾਂ ਦੇ ਹੱਕ ਵਿੱਚ ਹੀ ਲਾਮਬੰਦ ਕਰਨਾ ਹੈ।
ਇਸੇ ਦੌਰਾਨ ਭਾਰਤੀ ਔਰਤਾਂ ਦੀ ਨੈਸ਼ਨਲ ਫੈਡਰੇਸਨ ਦੀ ਜਨਰਲ ਸਕੱਤਰ ਐਨੀ ਰਾਜਾ ਨੇ ਕਿਹਾ ਕਿ ਬੁਰਜੂਆ ਸਿਆਸੀ ਪਾਰਟੀਆਂ ਦੇ ਮੁਕਾਬਲੇ ਸਾਡੇ ਕੋਲ ਬਹੁਤ ਹੀ ਸੀਮਤ ਆਰਥਕ ਸਾਧਨ ਹਨ। ਸਾਡੇ ਪ੍ਰਤੀਬੱਧ ਕਾਡਰ ਨੇ ਆਪਣੇ ਸੀਮਤ ਸਾਧਨਾਂ ਨਾਲ ਹੀ ਉਹਨਾਂ ਦਾ ਕੁਚੱਜ ਨੰਗਾ ਕਰਨਾ ਹੈ ਤੇ ਕਮਿਊਨਿਸਟਾਂ ਦੀ ਵੱਖਰੀ ਨਿਆਰੀ ਤੇ ਲੋਕ-ਪੱਖੀ ਸੋਚ ਨੂੰ ਲੋਕਾਂ ਦੇ ਸਨਮੁੱਖ ਰੱਖਣਾ ਹੈ। ਸੋਸ਼ਲ ਮੀਡੀਆ ਰਾਹੀਂ ਅਸੀਂ ਸਮਾਜਿਕ ਸੱਚਾਈਆਂ ਬਾਰੇ ਵੀ ਜਾਣੂ ਕਰਾਉਣਾ ਹੈ ਤੇ ਆਪਣੀ ਸੱਭਿਅਤਾ ਵੀ ਪੇਸ਼ ਕਰਨੀ ਹੈ। ਉਹਨਾ ਕਿਹਾ ਕਿ ਸੀ ਪੀ ਆਈ ਦਾ ਕੋਈ ਰੋਜ਼ਾਨਾ ਅਖਬਾਰ ਨਾ ਹੋਣਾ ਵੀ ਸਾਡੇ ਦ੍ਰਿਸ਼ਟੀਕੋਣ ਨੂੰ ਲੋਕਾਂ ਵਿੱਚ ਲਿਜਾਣ ਲਈ ਦਿੱਕਤ ਹੈ। ਸਾਡੇ ਮੀਡੀਆ ਕਾਰਕੁਨਾਂ ਨੂੰ ਇਹ ਕਸਾਰਾ ਵੀ ਪੂਰਾ ਕਰਨਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਹਾਕੇ ਪਹਿਲਾਂ ਦਿੱਲੀ ਤੋਂ ਹੀ ਪਾਰਟੀ ਦਾ ਇੱਕ ਰੋਜ਼ਾਨਾ ਅਖਬਾਰ ਹਿੰਦੀ ਵਿੱਚ ਛਪਿਆ ਕਰਦਾ ਸੀ ਜਿਹੜਾ ਦਿੱਖ ਅਤੇ ਪੇਸ਼ਕਾਰੀ ਪੱਖੋਂ ਵੱਡੀਆਂ ਕੌਮੀ ਅਖਬਾਰਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਇਸ ਦੇ ਬਾਵਜੂਦ ਜਨਯੁਗ ਨਾਮ ਦਾ ਇਹ ਅਖਬਾਰ ਫੰਡਾਂ ਦੀ ਘਾਟ ਕਾਰਨ ਬੰਦ ਹੋ ਗਿਆ। ਮੁੜਕੇ ਇਸ ਅਖਬਾਰ ਨੂੰ ਦੋਬਾਰਾ ਸ਼ੁਰੂ ਨਹੀਂ ਕੀਤਾ ਜਾ ਸਕਿਆ। ਹੁਣ ਇਸ ਰੋਜ਼ਾਨਾ ਅਖਬਾਰ ਦੀ ਕਮੀ ਵੀ ਇਸ ਸੋਸ਼ਲ ਮੀਡੀਆ ਰਾਹੀਂ ਹੀ ਪੂਰੀ ਕੀਤੀ ਜਾਣੀ ਸੀ।
ਸੋਸ਼ਲ ਮੀਡੀਆ ਬਾਰੇ ਦਿੱਲੀ ਵਾਲੇ ਇਸ ਵਿਸ਼ੇਸ਼ ਸੰਮੇਲਨ ਦੌਰਾਨ ਡਾਕਟਰ ਕਾਂਗੋ ਨੇ ਵੀ ਸੋਸ਼ਲ ਮੀਡੀਆ ਦੇ ਮਹੱਤਵ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਮੀਟਿੰਗ ਦਾ ਇਹ ਵੀ ਨਿਸ਼ਾਨਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਪਾਰਟੀ ਨੂੰ ਮਜ਼ਬੂਤੀ ਵੱਲ ਲਿਜਾਇਆ ਜਾਵੇ। ਸਾਬਕਾ ਐੱਮ ਪੀ ਅਜ਼ੀਜ਼ ਪਾਸ਼ਾ ਨੇ ਕਿਹਾ ਕਿ ਭਾਜਪਾ ਦੀ ‘ਝੂਠ ਯੂਨੀਵਰਸਿਟੀ’ ਬੜੀ ਅੱਗੇ ਵਧ ਚੁੱਕੀ ਹੈ। ਉਸ ਦੇ ਗੁੰਮਰਾਹਕੁਨ ਪ੍ਰਚਾਰ ਦੀ ਕਾਟ ਲਈ ਸੀ ਪੀ ਆਈ ਦਾ ਸੋਸ਼ਲ ਮੀਡੀਆ ਤਾਕਤਵਰ ਬਣਾਉਣਾ ਕਾਫੀ ਸਮੇਂ ਤੋਂ ਖੱਬੀ ਲਹਿਰ ਦੀ ਲੋੜ ਬਣ ਚੁੱਕੀ ਹੈ।
ਦੋ ਦਿਨਾਂ ਤੀਕ ਚੱਲੀ ਇਸ ਮੀਟਿੰਗ ਨੂੰ ਪਾਰਟੀ ਦੇ ਸਕੱਤਰ ਪੱਲਵ ਸੈਨ ਗੁਪਤਾ ਤੇ ਸੋਸ਼ਲ ਮੀਡੀਆ ਦੇ ਕੋਆਰਡੀਨੇਟਰ ਵਿਵੇਕ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਦੌਰਾਨ ਹੋਏ ਫੈਸਲਿਆਂ ਦੀ ਰੌਸ਼ਨੀ ਵਿੱਚ ਪੁੱਟੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਵੀ ਆਮ ਜਨਤਾ ਤੱਕ ਪਹੁੰਚਦੀ ਰਹੇਗੀ। ਇਸੇ ਸਿਲਸਿਲੇ ਅਧੀਨ ਇੱਕ ਵਿਸ਼ੇਸ਼ ਵਟਸਪ ਚੈਨਲ ਵੀ ਬਣਾਇਆ ਗਿਆ ਹੈ। ਵੱਡੀ ਗੱਲ ਇਹ ਵੀ ਕਿ ਖੱਬੀਆਂ ਧਿਰਾਂ ਕੋਈ ਸ਼ਾਇਰੀ, ਲੇਖ, ਖਬਰਾਂ ਅਤੇ ਕੰਟੈਂਟ ਰਾਈਟਰ ਵੱਜੋਂ ਮੌਲਿਕ ਰਚਨਾਕਾਰਾਂ ਦੀ ਵੀ ਲੰਮੀ ਕਤਾਰ ਹੈ। ਇਹ ਲਹਿਰ ਨਾਲ ਜੁੜੇ ਕਲਾਕਾਰ ਅਤੇ ਲੇਖਕ ਕਿਸੇ ਲਾਲਚ ਲਈ ਨਹੀਂ ਬਲਕਿ ਜਜ਼ਬਾਤੀ ਤੌਰ ਤੇ ਜੁੜੇ ਹੋਏ ਹੋਣ ਕਾਰਣ ਬੜੇ ਜਜ਼ਬੇ ਨਾਲ ਕੰਮ ਕਰਦੇ ਹਨ। ਇਸ ਹਕੀਕਤ ਦਾ ਸੀਪੀਆਈ ਨੂੰ ਵੀ ਬਹੁਤ ਫਾਇਦਾ ਹੋਏਗਾ।
From CPI Punjab Chandigarh on Thursday 22nd May 2025 at 4:32 PM
ਅਜਿਹਾ ਕਰਕੇ ਪੰਜਾਬ ਸਰਕਾਰ ਬਸਤੀਵਾਦੀ ਰਾਹ ਆਪਣਾ ਰਹੀ ਹੈ
![]() |
Courtesy Photo |
ਪੰਜਾਬ ਸੀਪੀਆਈ (ਭਾਰਤੀ ਕਮਿਊਨਿਸਟ ਪਾਰਟੀ) ਦੇ ਪੰਜਾਬ ਰਾਜ ਸਕੱਤਰੇਤ ਨੇ ਅੱਜ ਪ੍ਰੈਸ ਨੂੰ ਇਸ ਸੰਬੰਧੀ ਬੜਾ ਸਪਸ਼ਟ ਅਤੇ ਤਿੱਖਾ ਬਿਆਨ ਜਾਰੀ ਕੀਤਾ ਹੈ। ਪਾਰਟੀ ਨੇ ਇਸ ਸੰਬੰਧੀ ਕਿਹਾ ਹੈ ਕਿ ਪੰਜਾਬ ਸਰਕਾਰੀ ਬਸਤੀਵਾਦੀ ਸੋਚ ਤੇ ਚੱਲ ਰਹੀ ਹੈ। ਸੀਪੀਆਈ ਨੇ ਇਸ ਸੋਚ ਦੀ ਤਿੱਖੀ ਨਿਖੇਧੀ ਕੀਤੀ ਹੈ।
ਸੀਪੀਆਈ ਪੰਜਾਬ ਸਰਕਾਰ ਦੀ ਸ਼ਹਿਰੀ ਵਿਕਾਸ ਯੋਜਨਾਵਾਂ ਦੇ ਨਾਮ ਹੇਠ ਸ਼ਹਿਰਾਂ ਦੇ ਆਲੇ-ਦੁਆਲੇ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਐਕੁਆਇਰ ਕਰਨ ਦੀ ਨੀਤੀ ਦੀ ਸਖ਼ਤ ਨਿੰਦਾ ਕਰਦੀ ਹੈ। ਚਿੰਤਾ ਪ੍ਰਗਟ ਕਰਦੇ ਹੋਏ, ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਉਪਜਾਊ ਜ਼ਮੀਨ ਦਾ ਇੱਕ ਮਹੱਤਵਪੂਰਨ ਹਿੱਸਾ ਪਹਿਲਾਂ ਹੀ ਕਈ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਲਈ ਐਕੁਆਇਰ ਕੀਤਾ ਜਾ ਚੁੱਕਾ ਹੈ। ਹੁਣ, ਪੰਜਾਬ ਸਰਕਾਰ ਖੁਦ ਜ਼ਮੀਨ ਐਕੁਆਇਰ ਕਰਨ ਦੀ ਨੀਤੀ ਅਪਣਾ ਕੇ ਇੱਕ ਬਸਤੀਵਾਦੀ ਵਾਂਗ ਕੰਮ ਕਰ ਰਹੀ ਹੈ।
ਆਪਣੀਆਂ ਖੇਤੀਬਾੜੀ ਨੀਤੀਆਂ ਰਾਹੀਂ, ਕੇਂਦਰ ਸਰਕਾਰ ਮਾਰਕੀਟ ਬੋਰਡਾਂ ਨੂੰ ਤੋੜ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੁਆਰਾ ਵੱਡੇ ਗੋਦਾਮ ਸਥਾਪਤ ਕਰਨ ਦੀ ਸਹੂਲਤ ਦੇ ਰਹੀ ਹੈ, ਜਿਸ ਨਾਲ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਇੱਕ ਨਵੇਂ ਰੂਪ ਵਿੱਚ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ। ਪੂੰਜੀਵਾਦੀ ਦੇਸ਼ਾਂ ਦੇ ਮਾਡਲ ਦੀ ਪਾਲਣਾ ਕਰਦੇ ਹੋਏ, ਵੱਡੇ ਮਾਲ ਸਥਾਪਤ ਕਰਨ ਲਈ ਕਾਰਪੋਰੇਸ਼ਨਾਂ ਦੇ ਪੱਖ ਵਿੱਚ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜੋ ਛੋਟੇ ਦੁਕਾਨਦਾਰਾਂ ਨੂੰ ਉਜਾੜ ਰਹੀ ਹੈ।
ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਸੰਘੀ ਢਾਂਚੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਲਈ ਦ੍ਰਿੜ ਹਨ। ਪੰਜਾਬ ਦੇ ਪਾਣੀ ਦੇ ਸਹੀ ਹਿੱਸੇ ਨੂੰ ਜ਼ਬਰਦਸਤੀ ਖੋਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੀਬੀਐਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਵਿੱਚ, ਪੰਜਾਬ ਦੀ ਜਾਇਜ਼ ਸਥਾਈ ਮੈਂਬਰ ਸੀਟ ਪਹਿਲਾਂ ਹੀ ਖੋਹ ਲਈ ਗਈ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਦੂਜੇ ਰਾਜਾਂ ਦੇ ਲੋਕ ਆਪਣੀ ਮਰਜ਼ੀ ਨਾਲ ਨਿਯੁਕਤ ਕੀਤੇ ਜਾ ਰਹੇ ਹਨ।
ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬੀਬੀਐਮਬੀ ਵਿੱਚ ਪੰਜਾਬ ਨਾਲ ਸਬੰਧਤ 2,550 ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ, ਬੀਬੀਐਮਬੀ ਸੁਰੱਖਿਆ ਲਈ, ਮੋਦੀ ਸਰਕਾਰ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ (ਸੀਆਈਐਸਐਫ) ਦੇ 296 ਕਰਮਚਾਰੀਆਂ ਨੂੰ ਤਾਇਨਾਤ ਕਰ ਰਹੀ ਹੈ, ਅਤੇ ਉਨ੍ਹਾਂ ਦੀਆਂ ਤਨਖਾਹਾਂ, ਰਿਹਾਇਸ਼ ਅਤੇ ਆਵਾਜਾਈ ਦੀ ਸਾਰੀ ਲਾਗਤ ਪੰਜਾਬ 'ਤੇ ਬੇਇਨਸਾਫ਼ੀ ਨਾਲ ਥੋਪ ਰਹੀ ਹੈ।
ਭਗਵੰਤ ਮਾਨ ਦੀ ਸਰਕਾਰ 'ਤੇ ਟਿੱਪਣੀ ਕਰਦੇ ਹੋਏ, ਸੀਪੀਆਈ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਸਲ ਵਾਗਡੋਰ ਪੂਰੀ ਤਰ੍ਹਾਂ ਕੇਜਰੀਵਾਲ ਅਤੇ ਉਨ੍ਹਾਂ ਦੀ ਦਿੱਲੀ ਟੀਮ ਦੇ ਹੱਥਾਂ ਵਿੱਚ ਆ ਗਈ ਹੈ। ਪੰਜਾਬ ਦੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਵੀ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਨਿਯੁਕਤ ਕੀਤੇ ਜਾ ਰਹੇ ਹਨ। ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਅਤੇ ਦੁਕਾਨਦਾਰ ਵਿਰੋਧੀ ਚਿਹਰੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।
ਸੀਪੀਆਈ ਨੇ ਪੰਜਾਬ ਦੇ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਜਮਹੂਰੀ ਤਾਕਤਾਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇੱਕਜੁੱਟ ਅਤੇ ਸਮੂਹਿਕ ਤੌਰ 'ਤੇ ਲੜਨ ਦੀ ਅਪੀਲ ਕੀਤੀ ਹੈ।
ਸੁਖਬੀਰ ਬਾਦਲ ਨੇ ਵੀ ਕੀਤਾ 24311 ਏਕੜ ਜ਼ਮੀਨ ਐਕੁਆਇਰ ਕਰਨ ਦਾ ਤਿੱਖਾ ਵਿਰੋਧ
From Surinder Kumari Kochhar19th May 2025 at 07:56 AM Writeup by Buta SIngh NawanShehar
"ਮੈਂ ਆਜ਼ਾਦੀ ਲਈ ਤਾਂਘ ਰਹੀ ਹਾਂ"
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
[ਗੁਲਫ਼ਿਸ਼ਾਂ ਫ਼ਾਤਿਮਾ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਹੈ। ਹੇਠਾਂ ਉਹ ਖ਼ਤ ਹੈ ਜੋ ਉਸਨੇ ਹਾਲ ਹੀ ਵਿੱਚ ਜੇਲ੍ਹ ਵਿੱਚੋਂ ਆਪਣੇ ਦੋਸਤਾਂ ਨੂੰ ਲਿਖਿਆ, ਜਿਸ ਵਿੱਚ ਉਸਨੇ ਆਪਣਾ ਪੰਜ ਸਾਲ ਦਾ ਅਨੁਭਵ ਸਾਂਝਾ ਕੀਤਾ ਹੈ।]
ਨਮਸਤੇ,
ਰਾਤ ਨੂੰ ਮੈਂ ਟੀਵੀ 'ਤੇ ਖ਼ਬਰਾਂ ਅਤੇ ਬਹਿਸਾਂ ਦੇਖਦੀ ਹਾਂ। ਇਹ ਸਿਰਫ਼ ਦਿਖਾਈ ਨਹੀਂ ਦਿੰਦਾ, ਬਲਕਿ ਕਿਸੇ ਵੀ ਸਮਝਦਾਰ ਵਿਅਕਤੀ ਨੂੰ ਇਹ ਸਪੱਸ਼ਟ ਹੈ ਕਿ ਚੀਕਣ ਵਾਲਾ ਮੁੱਖ ਧਾਰਾ ਮੀਡੀਆ ਜਨਤਾ ਨੂੰ ਇਹ ਅਹਿਸਾਸ ਦਿਵਾਉਣ 'ਤੇ ਤੁਲਿਆ ਹੈ ਕਿ ਤੁਹਾਨੂੰ ਕਿਸੇ ਖ਼ਾਸ ਫਿਰਕੇ ਦੁਆਰਾ ਸ਼ੋਸ਼ਿਤ ਕੀਤਾ, ਅਪਮਾਨਿਤ ਕੀਤਾ ਅਤੇ ਦਬਾਇਆ ਗਿਆ ਹੈ, ਨਾ ਕਿ ਕਿਸੇ ਤਾਨਾਸ਼ਾਹੀ ਰਾਜਨੀਤਿਕ ਵਿਵਸਥਾ ਦੁਆਰਾ। ਪੱਖਪਾਤੀ ਮੀਡੀਆ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਨਾਲ ਅੱਜ ਵੀ ਜੋ ਕੁਝ ਬੁਰਾ ਹੁੰਦਾ ਹੈ, ਉਸਦਾ ਇਕੋ ਕਾਰਨ ਇੱਕ ਖ਼ਾਸ ਫਿਰਕਾ ਹੈ। ਹਰ ਘੱਟਗਿਣਤੀ ਨੂੰ ਇਸ ਤਰ੍ਹਾਂ ਖੁੱਲ੍ਹਮ-ਖੁੱਲ੍ਹਾ ਬਦਨਾਮ ਨਹੀਂ ਕੀਤਾ ਜਾਂਦਾ ਜਿਵੇਂ "ਇੱਕ ਖ਼ਾਸ ਫਿਰਕੇ" ਨੂੰ।
ਇਸ ਸਭ ਦੇ ਬਾਵਜੂਦ, ਮੈਨੂੰ ਪੂਰਾ ਯਕੀਨ ਹੈ ਕਿ ਭਾਰਤ ਦੀ ਜਨਤਾ ਅੰਦਰੋਂ ਨਾ ਤਾਂ ਅਸਹਿਣਸ਼ੀਲ ਹੈ ਅਤੇ ਨਾ ਹੀ ਹਿੰਸਕ। ਮੈਂ ਸੁੱਖ ਦਾ ਸਾਹ ਲੈਂਦੀ ਹਾਂ ਜਦੋਂ ਦੇਖਦੀ ਹਾਂ ਕਿ ਇਸ ਐਨੀ ਜ਼ਿਆਦਾ ਧਰੁਵੀਕ੍ਰਿਤ ਹੁੰਦੀ ਜਾ ਰਹੀ ਦੁਨੀਆ ਵਿੱਚ ਲੋਕ ਏਕਤਾ ਅਤੇ ਸਥਿਰਤਾ ਲਈ ਜੂਝ ਰਹੇ ਹਨ। ਇੱਕ ਹੋਰ ਗੱਲ ਜੋ ਮੈਂ ਮਹਿਸੂਸ ਕੀਤੀ ਹੈ, ਉਹ ਇਹ ਹੈ ਕਿ ਧਰਮ ਅਤੇ ਰਾਜਨੀਤੀ ਹਮੇਸ਼ਾ ਨਾਲੋ-ਨਾਲ ਚਲਦੇ ਹਨ।
ਪਿਛਲੀ ਵਾਰ ਕੋਰਟਰੂਮ ਵਿੱਚ, ਮੈਂ ਆਪਣੇ ਪਾਪਾ ਨੂੰ ਹਕਲਾਉਂਦੇ ਹੋਏ ਦੇਖ ਕੇ ਪੁੱਛਿਆ, “ਤੁਹਾਨੂੰ ਇਹ ਤਕਲੀਫ਼ ਕਦੋਂ ਤੋਂ ਹੋਣ ਲੱਗੀ ਹੈ?” ਤਾਂ ਉਹਨਾਂ ਨੇ ਬਹੁਤ ਧੀਮੀ ਆਵਾਜ਼ ’ਚ ਕਿਹਾ , "ਹਮੇਸ਼ਾ ਡਰ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਜਿਵੇਂ ਹੁਣੇ ਕੁਝ ਮਾੜਾ ਹੋਣ ਵਾਲਾ ਹੈ, ਇਸ ਲਈ ਬੋਲਦੇ-ਬੋਲਦੇ ਅਟਕ ਜਾਂਦਾ ਹਾਂ।" ਉਹਨਾਂ ਦੇ ਇਹ ਸ਼ਬਦ, ਜੋ ਕਿ ਸੱਚ ਹਨ, ਮੇਰੇ ਦਿਮਾਗ ਵਿੱਚ ਵਸ ਗਏ ਹਨ ਅਤੇ ਵਾਰ-ਵਾਰ ਘੁੰਮਦੇ ਰਹਿੰਦੇ ਹਨ।
ਜਦੋਂ ਮੇਰੇ ਮਾਤਾ-ਪਿਤਾ ਨੂੰ ਸਾਡੇ ਸੰਘਰਸ਼ ਦੀ ਹਮਾਇਤ ਵਿੱਚ ਜਾਂ ਕਿਸੇ ਸੈਮੀਨਾਰ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਜਾਂਦਾ ਹੈ, ਤਾਂ ਉਹ ਦੇਖਦੇ ਹਨ ਕਿ ਲੋਕ ਅਜੇ ਵੀ ਏਕਤਾ, ਸ਼ਾਂਤੀ, ਨਿਆਂ ਲਈ ਅਤੇ ਜਬਰ, ਬਦਨਾਮੀ, ਅਨਿਆਂ ਦੇ ਖਿਲਾਫ਼ ਬੋਲਣ ਦੀ ਹਿੰਮਤ ਕਰਦੇ ਹਨ। ਇਸ ਨਾਲ ਉਹਨਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ, ਚਾਹੇ ਕੁਝ ਸਮੇਂ ਲਈ ਹੀ ਸਹੀ। ਉਹਨਾਂ ਦੇਦੀ ਹਮਾਇਤ ਦਾ ਸਭ ਤੋਂ ਕਾਬਲੇ-ਤਾਰੀਫ਼ ਪਹਿਲੂ ਇਹ ਹੈ ਕਿ ਉਹਨਾਂ ਨੇ ਸਾਨੂੰ ਕਦੇ ਨਹੀਂ ਦੇਖਿਆ, ਨਾ ਹੀ ਨਿੱਜੀ ਤੌਰ 'ਤੇ ਸਾਨੂੰ ਜਾਣਦੇ ਹਨ। ਫਿਰ ਵੀ, ਇੱਕ ਸਾਂਝੇ ਮਕਸਦ ਲਈ ਸਾਡੇ ਨਾਲ ਖੜ੍ਹੇ ਹਨ। ਸੱਚ ਕਹਾਂ ਤਾਂ, ਵੱਖ-ਵੱਖ ਵਿਚਾਰਧਾਰਾਵਾਂ, ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਤੋਂ ਇਹ ਨਿਰਸਵਾਰਥ ਪਿਆਰ ਦੇਖ ਕੇ ਮੈਂ ਭਾਵੁਕ ਹੋ ਜਾਂਦੀ ਹਾਂ।
ਕੁਝ ਲੋਕ ਅਜਿਹੇ ਵੀ ਹਨ ਜੋ ਮਨੁੱਖਤਾ ਅਤੇ ਇੱਕਜੁਟ ਭਾਰਤ ਦੇ ਹਿੱਤ ਵਿੱਚ ਮਤਭੇਦਾਂ ਨੂੰ ਵਿਵਾਦ ਵਿੱਚ ਨਹੀਂ ਬਦਲਣ ਦਿੰਦੇ। ਉਹ "ਇੱਕ ਖ਼ਾਸ ਫਿਰਕੇ" ਦੇ ਵਿਸ਼ੇਸ਼ ਸਨੇਹ ਅਤੇ ਸਨਮਾਨ ਦੇ ਹੱਕਦਾਰ ਹਨ।
ਆਉਣ ਵਾਲੀ ਈਦ-ਉਲ-ਫਿਤਰ ਮੇਰੀ 6ਵੀਂ ਈਦ ਹੋਵੇਗੀ ਜੋ ਮੈਂ ਇੱਥੇ (ਜੇਲ੍ਹ ਵਿਚ) ਮਨਾਵਾਂਗੀ। ਉਸ ਦਿਨ ਲਈ ਮੈਂ ਸਿਲਾਈ ਸੈਂਟਰ ਤੋਂ ਕੁਝ ਗਹਿਣੇ ਅਤੇ ਕਾਜਲ ਖ਼ਰੀਦ ਲਏ ਹਨ। ਮੈਂ ਕੋਈ ਵੀ ਤਿਉਹਾਰ ਮਨਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀ, ਚਾਹੇ ਇਹ ਰੱਖੜੀ ਹੋਵੇ, ਮਹਿਲਾ ਦਿਵਸ, ਹੋਲੀ, ਈਸਟਰ, ਵਗੈਰਾ। ਜਦੋਂ ਮੈਂ ਰੱਖੜੀ ਬੰਨ੍ਹਦੀ ਹਾਂ, ਤਾਂ ਮੈਂ ਆਪਣੀਆਂ ਸਹਿ-ਕੈਦਣਾਂ ਨੂੰ ਕਹਿੰਦੀ ਹਾਂ ਕਿ ਇਸ ਰੱਖੜੀ ਦੇ ਬਦਲੇ ਮੈਨੂੰ ......... ਤੋਂ ਬਚਾਓ। ਹੇਹੇਹੇ… ਦਰਅਸਲ, ਮੈਂ ਹਰ ਮੌਕੇ ਨੂੰ ਭਰਪੂਰ ਜੀਣ ਦੀ ਕੋਸ਼ਿਸ਼ ਕਰਦੀ ਹਾਂ। ਕਿਉਂਕਿ ਮੈਂ ਹਕੀਕਤ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਵਿੱਚ ਵਿਸ਼ਵਾਸ ਰੱਖਦੀ ਹਾਂ, ਫਿਰ ਬਹੁਤ ਚਿੰਤਾ ਕਿਉਂ ਕੀਤੀ ਜਾਵੇ? “ਜੇਕਰ ਮੈਂ ਬਾਹਰ ਹੁੰਦੀ ਤਾਂ ਮੈਂ ਇਹ ਕਰਦੀ, ਉਹ ਕਰਦੀ।” ਸੋਚਣ ਦਾ ਕੀ ਫ਼ਾਇਦਾ। ਹਕੀਕਤ ਇਹ ਹੈ ਕਿ ਮੈਂ ਜੇਲ੍ਹ ਵਿੱਚ ਹਾਂ। ਹੁਣ ਇਹ ਪੂਰੀ ਤਰ੍ਹਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਮਨ ਅਤੇ ਰੂਹ ਨੂੰ ਕਿਸ ਦਿਸ਼ਾ ‘ਚ ਲੈ ਕੇ ਜਾਣਾ ਹੈ। ਕਈ ਵਾਰ, ਮੈਂ ਆਪਣੇ ਆਪ ਨੂੰ ਦਾਰਸ਼ਨਿਕ ਲੱਗਦੀ ਹਾਂ, ਪਰ ਅਨਜਾਣੇ ਹੀ ਇਹ ਸੱਚ ਹੈ ਕਿ ਕੈਦ ਨੇ ਮੈਨੂੰ ਹੋਰ ਵੀ ਅਧਿਆਤਮਕ ਬਣਾ ਦਿੱਤਾ ਹੈ। ਮੈਂ ਚਾਹੁੰਦੀ ਹਾਂ ਕਿ ਜੋ ਲੋਕ ਆਪਣੇ ਆਪ ਨੂੰ ਧਾਰਮਿਕ ਮੰਨਦੇ ਹਨ, ਉਹ ਵੀ ਆਪਣੀ ਆਤਮਾ ਨੂੰ ਅਧਿਆਤਮਕਤਾ ਦੇ ਰਸਤੇ 'ਤੇ ਚੱਲਣ ਦਾ ਮੌਕਾ ਦੇਣ। ਅਧਿਆਤਮਕ ਤੌਰ 'ਤੇ ਜਾਗਰੂਕ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੁੱਖ, ਨਿਰਾਸ਼ਾ, ਜਾਂ ਭਟਕਣ ਦਾ ਅਨੁਭਵ ਬੰਦ ਹੋ ਜਾਂਦਾ ਹੈ। ਇਹ ਸਭ ਤਾਂ ਹੁੰਦਾ ਹੈ। ਮੈਂ ਆਜ਼ਾਦੀ ਲਈ ਤੜਫਦੀ ਹਾਂ ਅਤੇ ਰਿਹਾਈ ਦੀ ਅਨੰਤ ਅਨਿਸ਼ਚਿਤਤਾ ਬਹੁਤ ਡੂੰਘੀ ਲੱਗਦੀ ਹਾਂ। ਪਰ ਇਸ ਨੇ ਮੈਨੂੰ ਜੀਵਨ ਦੀ ਨਾਜ਼ੁਕਤਾ ਦਾ ਅਹਿਸਾਸ ਕਰਾਇਆ ਹੈ।
ਪਿਛਲੇ ਮਹੀਨੇ ਮੈਂ ਹਿੰਦੀ ਵਿੱਚ ਵਿਵੇਕਾਨੰਦ ਸਾਹਿਤ ਪੜ੍ਹ ਰਹੀ ਸੀ। ਮੈਨੂੰ ਉਹਨਾਂ ਦੇ ਬਹੁਤ ਸਾਰੇ ਵਿਚਾਰ ਮਹਾਨ ਲੱਗੇ। ਸਾਨੂੰ ਉਹਨਾਂ ਦੇ ਨਜ਼ਰੀਏ ਨੂੰ ਵਿਸ਼ਾਲ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ, ਜੋ ਆਮ ਲੋਕਾਂ ਨੂੰ ਫ਼ਰਕਾਂ ਅਤੇ ਵੰਨ-ਸੁਵੰਨਤਾ ਦੀ ਖੂਬਸੂਰਤੀ ਬਾਰੇ ਸਮਝਾ ਸਕਦੇ ਹਨ।
ਅੰਤ ਵਿੱਚ, ਮੈਂ ਆਪਣੇ ਪਰਿਵਾਰ, ਦੋਸਤਾਂ, ਵਕੀਲਾਂ ਅਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਨਹੀਂ ਛੱਡਿਆ, ਬਲਕਿ ਪੰਜ ਸਾਲਾਂ ਦੀ ਇਸ ਬੇਵਜ੍ਹਾ ਕੈਦ ਦੌਰਾਨ ਮੇਰੇ ਸਾਥ ਨਾਲ ਡੱਟ ਕੇ ਖੜ੍ਹੇ ਰਹੇ, ਮੈਨੂੰ ਸਹਾਰਾ ਦਿੱਤਾ, ਇਕਜੁੱਟਤਾ ਦਿਖਾਈ ਅਤੇ ਹੌਸਲਾ ਦਿੱਤਾ। ਉਹਨਾਂ ਦੇ ਪਿਆਰ ਅਤੇ ਸਾਥ ਤੋਂ ਬਿਨਾਂ, ਇਹ ਸਫ਼ਰ ਬੇਹੱਦ ਦੁਖਦਾਈ ਹੁੰਦਾ।
ਖ਼ੁਸ਼ਕਿਸਮਤੀ ਨਾਲ, 16 ਅਪ੍ਰੈਲ 2025 ਨੂੰ ਮੇਰੀ ਜੇਲ੍ਹ ਜ਼ਿੰਦਗੀ ਦੇ ਪੰਜ ਸਾਲ ਪੂਰੇ ਹੋ ਜਾਣਗੇ। ਮੈਂ ਇਸ ਦਿਨ ਨੂੰ ਵੀ ਤਿਓਹਾਰ ਵਾਂਗ ਮਨਾਵਾਂਗੀ, ਆਪਣੇ ਸੰਘਰਸ਼ ਦੇ ਵਿਚਿੱਤਰ ਹਾਲਾਤਾਂ ਵਿੱਚ ਬਚੇ ਰਹਿਣ ਦੀ ਪ੍ਰਾਪਤੀ ਦੇ ਰੂਪ ‘ਚ। ਹਾਲਾਂਕਿ ਕੈਦ ਨੇ ਮੇਰੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਪਰ ਇਸਦਾ ਮੇਰੀ ਮਾਨਸਿਕ ਸਿਹਤ 'ਤੇ ਜ਼ਰੂਰ ਅਸਰ ਪਿਆ ਹੈ। ਯਾਦਦਾਸ਼ਤ ਏਨੀ ਕਮਜ਼ੋਰ ਹੋ ਗਈ ਹੈ ਕਿ ਮੈਂ ਅਕਸਰ ਆਪਣੀ ਮਾਂ ਨੂੰ ਫੋਨ ਕਰਨਾ ਵੀ ਭੁੱਲ ਜਾਂਦੀ ਹਾਂ। ਕੁਝ ਕਰਨ ਲਈ ਕਿਤੇ ਜਾਂਦੀ ਹਾਂ ਤਾਂ ਰਾਹ ਵਿੱਚ ਹੀ ਭੁੱਲ ਜਾਂਦੀ ਹਾਂ ਕਿ ਮੈਂ ਕਿੱਥੇ ਜਾ ਰਹੀ ਸੀ ਅਤੇ ਕਿਉਂ। ਫਿਰ ਮੈਂ ਕੀ ਕਰਦੀ ਹਾਂ, ਬਸ ਆਪਣੀ ਇਸ ਹਾਲਤ 'ਤੇ ਹੱਸ ਪੈਂਦੀ ਹਾਂ। ਸੱਚਮੁੱਚ, ਮੈਨੂੰ ਬਹੁਤ ਹਾਸਾ ਆਉਂਦਾ ਹੈ। ਹਾਹਾਹਾ... ਖ਼ੈਰ!
ਫ਼ੈਜ਼ ਦੀ ਸ਼ਾਇਰੀ ਮੇਰੇ ਲਈ ਅਚਾਨਕ ਰਾਹਤ ਬਣ ਗਈ ਹੈ। ਜਦੋਂ ਵੀ ਮੈਂ ਬਹੁਤ ਉਦਾਸ ਮਹਿਸੂਸ ਕਰਦੀ ਹਾਂ, ਤਾਂ ਦੋ-ਤਿੰਨ ਦਿਨ ਲਈ ਉਸਦੀ ਸ਼ਾਇਰੀ ਪੜ੍ਹਨ ਲੱਗ ਜਾਂਦੀ ਹਾਂ, ਫਿਰ ਤਾਂ ਜਿਵੇਂ ਸਭ ਕੁਝ ਹਵਾ ਵਿੱਚ ਉੱਡ ਜਾਂਦਾ ਹੈ। ਧੰਨਵਾਦ, ਫੈਜ਼ ਤੁਹਾਡੀ ਵਿਰਾਸਤ ਲਈ।
ਮੈਂ ਫ਼ੈਜ਼ ਦੇ ਲਿਖੇ ਦੋ ਸ਼ੇਅਰਾਂ ਨਾਲ ਤੁਹਾਡੇ ਤੋਂ ਵਿਦਾ ਹੁੰਦੀ ਹਾਂ:
ਚਲੋ ਆਓ ਤੁਮਕੋ ਦਿਖਾਏਂ ਹਮ ਜੋ ਬਚਾ ਹੈ ਮਕਤਲ-ਏ-ਸ਼ਹਰ ਮੇਂ
ਯੇ ਮਜ਼ਾਰ ਅਹਲ-ਏ-ਸਫ਼ਾ ਕੇ ਹੈਂ ਯੇ ਅਹਲ-ਏ-ਸਿਦਕ ਕੀ ਤੁਰਬਤੇਂ
ਮੇਰੀ ਜਾਨ ਆਜ ਕਾ ਗਮ ਨ ਕਰ ਕਿ ਨ ਜਾਨੇ ਕਾਤਿਬ-ਏ-ਵਕਤ ਨੇ
ਕਿਸੀ ਅਪਨੇ ਕਲ ਮੇਂ ਭੀ ਭੂਲਕਰ ਕਹੀਂ ਲਿਖ ਰਹੀ ਹੋ ਮਸਰਤੇਂ।
From Surinder Kumari Kochhar19th May 2025 at 07:56 AM Writeup by Buta SIngh NawanShehar
ਗੁਲਫ਼ਿਸ਼ਾਂ ਫ਼ਾਤਿਮਾ ਦੀ ਕੈਦ ਦੇ 5 ਸਾਲ: ਤਿਹਾੜ ਜੇਲ੍ਹ ਦੀਆਂ ਸੀਖ਼ਾਂ ਦੇ ਪਿੱਛੇ ਬੰਦ ਕੁੜੀ ਦੀ ਦਾਸਤਾਨ
-ਬੂਟਾ ਸਿੰਘ ਮਹਿਮੂਦਪੁਰ
[ਪਿਛਲੇ ਪੰਜ ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ ਦੀਆਂ ਸੀਖ਼ਾਂ ਪਿੱਛੇ ਇਕ 31 ਸਾਲਾ ਮੁਸਲਮਾਨ ਕੁੜੀ, ਗੁਲਫ਼ਿਸ਼ਾਂ ਫ਼ਾਤਿਮਾ ਕੈਦ ਹੈ। ਨਾਗਰਿਕਤਾ ਸੋਧ ਕਾਨੂੰਨ (CAA) ਦੇ ਖਿਲਾਫ਼ ਆਪਣੀ ਅਸਹਿਮਤੀ ਦਰਸਾਉਣ ਦਾ ਮੁੱਲ ਉਸਨੂੰ ਇਸ ਲੰਮੀ ਕੈਦ ਦੇ ਰੂਪ ਵਿਚ ਤਾਰਨਾ ਪਿਆ ਹੈ। ਜੇਲ੍ਹ ਵਿਚ ਸਿਰਫ਼ ਗੁਲਫ਼ਿਸ਼ਾਂ ਹੀ ਬੰਦ ਨਹੀਂ ਹੈ—ਉਸ ਦੇ ਨਾਲ ਇਸ ਹੋਣਹਾਰ ਧੀ ਦੇ ਖ਼ਵਾਬ, ਉਸ ਦੀਆਂ ਉਮੀਦਾਂ, ਉਸ ਦੇ ਬੁੱਢੇ ਮਾਂ-ਪਿਓ ਦੀਆਂ ਰਿਹਾਈ ਉਡੀਕਦੀਆਂ ਅੱਖਾਂ, ਵਿਤਕਰੇ ਦੇ ਖਿਲਾਫ਼ ਖੜ੍ਹੇ ਹੋਣ ਦਾ ਸਵੈਵਿਸ਼ਵਾਸ ਵੀ ਕੈਦ ਹੈ। ਇਨ੍ਹਾਂ ਪੱਖਾਂ ਦੀ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ। ਇਸ ਸਾਰੇ ਵੇਰਵੇ ਨੂੰ ਕਲਮਬੱਧ ਕੀਤਾ ਹੈ ਲੋਕਪੱਖੀ ਪੱਤਰਕਾਰ ਅਤੇ ਫ਼ੀਚਰ ਲੇਖਕ ਬੂਟਾ ਸਿੰਘ ਮਹਿਮੂਦਪੁਰ ਨੇ ਜਿਹੜੇ ਬਹੁਤ ਹੀ ਚੰਗੇ ਅਨੁਵਾਦਕ ਵੀ ਹਨ। ਇਸ ਲਿਖਤ ਨੂੰ ਪ੍ਰਸਿੱਧ ਖੱਬੇਪੱਖੀ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਨੇ ਵੀ ਛਾਪਿਆ ਹੈ। ਇਥੇ ਅਸੀਂ ਕਾਮਰੇਡ ਸਕਰੀਨ ਦੇ ਪਾਠਕਾਂ ਲਈ ਵੀ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ।-ਸੰਪਾਦਕ]
"ਟਾਈਮਜ਼ ਆਫ਼ ਇੰਡੀਆ" ਦੀ ਰਿਪੋਰਟ ਅਨੁਸਾਰ ਉਪਰੋਕਤ ਹਿੰਸਾ ਦੇ ਕੇਸਾਂ ਵਿਚ 2617 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਪੈਸ਼ਲ ਸੈੱਲ ਨੇ ਕਾਰਕੁਨਾਂ, ਵਿਦਿਆਰਥੀ ਕਾਰਕੁਨਾਂ ਸ਼ਰਜੀਲ ਇਮਾਮ, ਗੁਲਫ਼ਿਸ਼ਾਂ ਫਾਤਿਮਾ, ਦੇਵਾਂਗਨਾ ਕਲੀਤਾ, ਨਤਾਸ਼ਾ ਨਰਵਾਲ, ਸਫ਼ੂਰਾ ਜ਼ਰਗਰ, ਕਾਰਕੁਨ ਉਮਰ ਖ਼ਾਲਿਦ ਅਤੇ ਸਲੀਮ ਮਲਿਕ ਸਮੇਤ 21 ਵਿਅਕਤੀਆਂ ਨੂੰ ਇਸ ਸਾਜ਼ਿਸ਼ ਦੇ ਦੋਸ਼ੀ ਦੱਸਿਆ। ਇਨ੍ਹਾਂ ਸਾਰਿਆਂ ਨੇ ਸ਼ਾਂਤਮਈ ਧਰਨਿਆਂ-ਮੁਜ਼ਾਹਰਿਆਂ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਪੜ੍ਹੇ-ਲਿਖੇ ਮੁਸਲਮਾਨ ਮੁੰਡੇ-ਕੁੜੀਆਂ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਯੂਏਪੀਏ ਲਗਾ ਕੇ ਅਣਮਿੱਥੇ ਸਮੇਂ ਲਈ ਬਿਨਾਂ ਜ਼ਮਾਨਤ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ।
ਆਰਐੱਸਐੱਸ-ਭਾਜਪਾ ਤਾਂ ਆਪਣੇ ‘ਹਿੰਦੂ ਰਾਸ਼ਟਰ’ ਦੇ ਰਾਜਨੀਤਕ ਪ੍ਰੋਜੈਕਟ ਤਹਿਤ ਮੁਸਲਮਾਨਾਂ ਨੂੰ ਦੋਇਮ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਾਉਣ ਲਈ ਕਾਨੂੰਨੀ-ਗ਼ੈਰਕਾਨੂੰਨੀ ਹਰ ਹਰਬਾ ਵਰਤ ਰਹੀ ਹੈ, ਫਿਰ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਕਿ ਮੁਸਲਮਾਨ ਔਰਤਾਂ ਹਕੂਮਤ ਦੇ ਕਾਨੂੰਨਾਂ ਨੂੰ ਸੜਕਾਂ ਉੱਪਰ ਬੈਠਕੇ ਚੁਣੌਤੀ ਦੇਣ।
ਇਹ ਜੱਗ ਜ਼ਾਹਿਰ ਹੈ ਕਿ ਉਹ ਉਪਰੋਕਤ ਫਿਰਕੂ ਕਾਨੂੰਨ ਵਿਰੁੱਧ ਆਵਾਜ਼ ਉਠਾਉਣ ਲਈ ਆਪਣੇ ਸੰਵਿਧਾਨਕ ਹੱਕ ਤਹਿਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਦਿੱਲੀ ਪੁਲਿਸ ਨੇ ਉਚੇਚਾ ਤਰੱਦਦ ਕਰਕੇ 25000 ਪੰਨਿਆਂ ਦੀਆਂ ਪੰਜ ਚਾਰਜਸ਼ੀਟਾਂ ਪੇਸ਼ ਕੀਤੀਆਂ ਹਨ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਬਹੁਤ ਵੱਡੀ ਦੇਸ਼-ਧਰੋਹੀ ਸਾਜ਼ਿਸ਼ ਹੋਣ ਕਾਰਨ ਇਨ੍ਹਾਂ ਵਿਰੁੱਧ ਦਹਿਸ਼ਤਵਾਦ ਵਿਰੋਧੀ ਵਿਸ਼ੇਸ਼ ਕਾਨੂੰਨ, ਯੂਏਪੀਏ, ਅਤੇ ਹੋਰ ਸਖ਼ਤ ਕਾਨੂੰਨੀ ਧਾਰਾਵਾਂ ਲਗਾਕੇ ਇਨ੍ਹਾਂ ਨੂੰ ਬਿਨਾਂ ਜ਼ਮਾਨਤ ਜੇਲ੍ਹ ਵਿਚ ਰੱਖਣਾ ਇਕਦਮ ਸਹੀ ਹੈ।
ਚਾਰਜਸ਼ੀਟ ਕੀਤੇ 18 ਵਿੱਚੋਂ 16 ਮੁਸਲਮਾਨ ਹਨ। ਪੂਰੀ ਦੁਨੀਆ ਜਾਣਦੀ ਹੈ ਕਿ ਭਾਰਤੀ ਹੁਕਮਰਾਨਾਂ ਵੱਲੋਂ ਇਸ ਕਾਨੂੰਨ ਦਾ ਖ਼ਾਸ ਨਿਸ਼ਾਨਾ ਉਨ੍ਹਾਂ ਪੱਤਰਕਾਰਾਂ, ਚਿੰਤਕਾਂ, ਕਾਰਕੁਨਾਂ ਅਤੇ ਸੱਤਾ ਨੂੰ ਸਵਾਲ ਕਰਨ ਵਾਲਿਆਂ ਨੂੰ ਬਣਾਇਆ ਜਾਂਦਾ ਹੈ ਤਾਂ ਜੋ ਬਾਕੀ ਸਮਾਜ ਸੱਤਾ ਦੀ ਕਰੂਰਤਾ ਤੋਂ ਖ਼ੌਫ਼ਜ਼ਦਾ ਹੋ ਕੇ ਵਿਰੋਧ ਕਰਨ ਦੀ ਹਿੰਮਤ ਨਾ ਕਰੇ। ਦਿੱਲੀ ਪੁਲਿਸ ਦੀਆਂ ਪੂਰੀ ਤਰ੍ਹਾਂ ਝੂਠੀਆਂ ਕਹਾਣੀਆਂ ਪ੍ਰਤੀ ਅੱਖਾਂ ਮੀਟਕੇ ਅਦਾਲਤਾਂ ਵਾਰ-ਵਾਰ ਉਨ੍ਹਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਰਹੀਆਂ ਹਨ। ਪੁਲਿਸ ਦੀ ਕਹਾਣੀ ਅਨੁਸਾਰ ਸੜਕ ਜਾਮ ਕਰਨਾ ਅਤੇ ਉਨ੍ਹਾਂ ਕੋਲੋਂ ਮਿਰਚਾਂ ਦਾ ਪਾਊਡਰ ਮਿਲਣਾ ਵੱਡੀ ਸਾਜ਼ਿਸ਼ ਦਾ ਸਬੂਤ ਹੈ!
ਇਸੇ ਸਿੱਕੇ ਦਾ ਦੂਜਾ ਪਾਸਾ ਇਹ ਹੈ ਕਿ ਹਿੰਸਾ ਦੇ ਇਕ ਮੁੱਖ ਸਰਗਣੇ ਕਪਿਲ ਮਿਸ਼ਰੇ ਵਿਰੁੱਧ ਦਿੱਲੀ ਪੁਲਿਸ ਨੇ ਭੜਕਾਊ ਭਾਸ਼ਣ ਦੀ ਰਿਕਾਰਡਿੰਗ ਸਮੇਤ ਸਾਰੇ ਸਬੂਤ ਹੋਣ ਅਤੇ ਚਸ਼ਮਦੀਦ ਗਵਾਹਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕੇਸ ਦਰਜ ਨਹੀਂ ਕੀਤਾ। ਦਲੀਲ ਇਹ ਦਿੱਤੀ ਗਈ ਕਿ ਸ਼ਿਕਾਇਤਕਰਤਾਵਾਂ ਦਾ ਇਸ ਪਿੱਛੇ ਲੁਕਵਾਂ ਏਜੰਡਾ ਹੈ ਅਤੇ ਇਸੇ ਤਹਿਤ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਚ 2025 ’ਚ ਇਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪੁਲਿਸ ਨੂੰ ਉਸ ਵਿਰੁੱਧ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ। ਹੁਣ ਤਾਂ ਉਸ ਵਿਰੁੱਧ ਕਾਰਵਾਈ ਦਾ ਸਵਾਲ ਹੀ ਨਹੀਂ ਹੈ ਕਿਉਂਕਿ ਉਹ ਤਰੱਕੀ ਕਰਕੇ ਦਿੱਲੀ ਸਰਕਾਰ ਵਿਚ ਮੰਤਰੀ ਬਣ ਗਿਆ ਹੈ! ਜ਼ਾਹਿਰ ਹੈ ਕਿ ਪੁਲਿਸ ਉੱਚ ਅਦਾਲਤ ਵਿਚ ਜਾ ਕੇ ਇਸ ਹੁਕਮ ਵਿਰੁੱਧ ਸਟੇਅ ਲੈ ਲਵੇਗੀ।
ਇਨ੍ਹਾਂ 21 ‘ਯੋਜਨਾ ਘਾੜਿਆਂ’ ਵਿਚ ਇਕ ਨਾਮ ਗੁਲਫ਼ਿਸ਼ਾਂ ਫਾਤਿਮਾ ਹੈ। ਇਹ ਬੇਹੱਦ ਸੰਵੇਦਨਸ਼ੀਲ ਹੋਣਹਾਰ ਲੜਕੀ ਸਧਾਰਨ ਕਿਰਤੀ ਪਰਿਵਾਰ ਨਾਲ ਸੰਬੰਧਤ ਹੈ। ਗੁਲਫ਼ਿਸ਼ਾਂ ਨੇ ਆਪਣੇ ਸਮਾਜ ਦੇ ਭਵਿੱਖ ਲਈ ਉਪਰੋਕਤ ਫਿਰਕੂ ਕਾਨੂੰਨ ’ਚੋਂ ਸਮੋਏ ਖ਼ਤਰਿਆਂ ਨੂੰ ਸਮਝਿਆ ਅਤੇ ਇਸਦਾ ਵਿਰੋਧ ਕਰਨ ਲਈ ਆਪਣੇ ਸੰਵਿਧਾਨਕ ਹੱਕ ਵਰਤਣ ਦਾ ਰਾਹ ਚੁਣਿਆ।
ਹੋਰ ਕਾਰਕੁਨਾਂ ਵਾਂਗ ਗੁਲਫ਼ਿਸ਼ਾਂ ਉੱਪਰ ਵੀ ਪੂਰਬ-ਉੱਤਰੀ ਦਿੱਲੀ ਵਿਚ ਹੋਈ ‘ਹਿੰਸਾ’ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ । ਉਸ ਨੂੰ 9 ਅਪ੍ਰੈਲ 2020 ਵਿਚ 'ਗੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ' ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਉਸ ਸਮੇਂ ਗੁਲਫ਼ਿਸ਼ਾਂ ਸਿਰਫ਼ 26 ਸਾਲ ਦੀ ਸੀ। ਓਦੋਂ ਉਸਨੇ ਅਜੇ ਐਮਬੀਏ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਅੱਗੇ ਪੀਐਚਡੀ ਕਰਨਾ ਚਾਹੁੰਦੀ ਸੀ। ਉਸਦੇ ਆਪਣੀ ਜ਼ਿੰਦਗੀ,ਆਪਣੇ ਮਾਂ-ਪਿਓ ਤੇ ਪਰਿਵਾਰ ਲਈ ਜੋ ਖ਼ਵਾਬ ਸਨ ਉਹ ਉਸਦੇ ਨਾਲ ਹੀ ਜੇਲ੍ਹ ਵਿਚ ਬੰਦ ਹੋ ਗਏ। ਉਸਦਾ ਪਰਿਵਾਰ, ਸੰਗੀ-ਸਾਥੀ ਤੇ ਹੋਰ ਜਾਣਕਾਰ ਕਹਿੰਦੇ ਹਨ ਕਿ ਉਹ ਦੂਜਿਆਂ ਨੂੰ ਹੌਸਲਾ ਦੇਣ ਵਾਲੀ ਬਹੁਤ ਹੀ ਬਹਾਦਰ ਕੁੜੀ ਹੈ ਅਤੇ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿਚ ਵੀ ਹਮੇਸ਼ਾ ਸਾਰਥਕ ਸੋਚਣ ਲਈ ਪ੍ਰੇਰਦੀ ਹੈ। ਅੰਦੋਲਨ ਦੌਰਾਨ ਵੀ ਉਹ ਔਰਤਾਂ ਅਤੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੀ ਸੀ ਤਾਂ ਕਿ ਪੜ੍ਹਾਈ ਜ਼ਿੰਦਗੀ ’ਚ ਉਨ੍ਹਾਂ ਦੇ ਕੰਮ ਆ ਸਕੇ।
ਗੁਲਫ਼ਿਸ਼ਾਂ ਨੂੰ ਕਿਤਾਬਾਂ ਨਾਲ ਬਹੁਤ ਮੁਹੱਬਤ ਹੈ। ਜੇਲ੍ਹ ਵਿਚ ਵੀ ਉਹ ਆਪਣੀ ਚਟਾਈ ’ਤੇ ਬੈਠੀ ਹਮੇਸ਼ਾ ਕੁਝ ਨਾ ਕੁਝ ਪੜ੍ਹਦੀ ਜਾਂ ਲਿਖਦੀ ਰਹਿੰਦੀ ਹੈ। ਜਦੋਂ ਵੀ ਉਸ ਨਾਲ ਮੁਲਾਕਾਤ ਕਰਨ ਵਾਲਾ ਉਸ ਨੂੰ ਪੁੱਛਦਾ ਹੈ ਕਿ ਤੇਰੇ ਲਈ ਕੀ ਲਿਆਈਏ ਤਾਂ ਉਹ ਸਿਰਫ਼ ਕਿਤਾਬਾਂ ਦੀ ਮੰਗ ਕਰਦੀ ਹੈ।
ਉਸ ਨੂੰ ਲਿਖਣਾ ਬਹੁਤ ਪਸੰਦ ਹੈ। ਜੇਲ੍ਹ ਵਿਚ ਰਹਿੰਦਿਆਂ ਲਿਖੀਆਂ ਕਵਿਤਾਵਾਂ, ਉਸਦੀਆਂ ਬਣਾਈਆਂ ਪੇਂਟਿੰਗ, ਅਤੇ ਜੋ ਚਿੱਠੀਆਂ ਉਹ ਜੇਲ੍ਹ ’ਚੋਂ ਲਿਖਦੀ ਹੈ, ਉਹ ਉਸਦੀ ਸੰਵੇਦਨਸ਼ੀਲਤਾ ਦਾ ਮੂੰਹ-ਬੋਲਦਾ ਸਬੂਤ ਹਨ। ਉਸਦੀਆਂ ਕਵਿਤਾਵਾਂ ਵੇਦਨਾ, ਤਾਕਤ ਅਤੇ ਉਮੀਦ ਨਾਲ ਭਰਪੂਰ ਹਨ ਅਤੇ ਅਨਿਆਂ ਤੇ ਹੋਂਦ ਨੂੰ ਬਚਾਉਣ ਲਈ ਲੜਨ ਦੀ ਗੱਲ ਕਰਦੀਆਂ ਹਨ।
ਗੁਲਫ਼ਿਸ਼ਾਂ ਦੀ ਜ਼ਮਾਨਤ ਦੀ ਅਪੀਲ ਤਿੰਨ ਸਾਲ ਤੋਂ ਦਿੱਲੀ ਹਾਈਕੋਰਟ ਵਿਚ ਲਟਕੀ ਹੋਈ ਹੈ। ਸੁਣਵਾਈ ਕਰਨ ਵਾਲੇ ਜੱਜਾਂ ਦੇ ਬੈਂਚ ਬਦਲਦੇ ਗਏ। ਹਾਈਕੋਰਟ ਦੇ ਤਿੰਨ ਬੈਂਚਾਂ ਨੂੰ ਚਾਰ-ਚਾਰ ਸਾਲ ਤੋਂ ਜੇਲ੍ਹਾਂ ’ਚ ਸੜ ਰਹੇ ਇਨ੍ਹਾਂ ਕਾਰਕੁਨਾਂ ਦੀਆਂ ਅਪੀਲਾਂ ਦੀ ਸੁਣਵਾਈ ਕਰਨ ਦਾ ਸਮਾਂ ਨਹੀਂ ਮਿਲਿਆ! ਉਸਦਾ ਪਰਿਵਾਰ ਅਤੇ ਹੋਰ ਹਿਤੈਸ਼ੀ ਜਾਣਦੇ ਹਨ ਕਿ ਉਸ ਉੱਪਰ ਲਗਾਏ ਸੰਗੀਨ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ਅਤੇ ਇਕ ਦਿਨ ਉਸਨੇ ਜੇਲ੍ਹ ਦੀਆਂ ਸੀਖ਼ਾਂ ਤੋਂ ਆਜ਼ਾਦ ਹੋਣਾ ਹੀ ਹੈ। ਪਰ ਇਹ ਉਮੀਦ ਨਿਆਂ ਦੀ ਉਮੀਦ ਨਹੀਂ ਹੈ ਕਿਉਂਕਿ ਹਕੂਮਤ ਨੇ ਅਦਾਲਤੀ ਪ੍ਰਣਾਲੀ ਨੂੰ ਤਰੱਕੀਆਂ ਦੇ ਲਾਲਚ, ਸੱਤਾ ਦੇ ਖ਼ੌਫ਼ ਅਤੇ ਵਿਚਾਰਧਾਰਕ-ਰਾਜਨੀਤਕ ਰਸੂਖ਼ ਨਾਲ ਇਸ ਕਦਰ ਕਾਬੂ ਕਰ ਲਿਆ ਹੈ ਕਿ ਕਿਸੇ ਵਿਰਲੀ-ਟਾਵੀਂ ਮਿਸਾਲ ਨੂੰ ਛੱਡਕੇ ਜ਼ਿਆਦਾਤਰ ਜੱਜਾਂ ਵਿਚ ਇਹ ਜ਼ੁਅਰਤ ਹੀ ਨਹੀਂ ਹੈ ਕਿ ਉਹ ਸੱਤਾ ਦੇ ਇਸ਼ਾਰੇ ’ਤੇ ਬਣਾਏ ਪੂਰੀ ਤਰ੍ਹਾਂ ਅਜਿਹੇ ਝੂਠੇ ਕੇਸਾਂ ਵਿਚ ਸਰਕਾਰੀ ਜਾਂਚ ਏਜੰਸੀਆਂ ਅਤੇ ਸੱਤਾ ਪੱਖ ਦੀਆਂ ਬੇਤੁਕੀਆਂ ਦਲੀਲਾਂ/ਕਹਾਣੀਆਂ ਨੂੰ ਰੱਦ ਕਰ ਸਕਣ। ਭੀਮਾ-ਕੋਰੇਗਾਓਂ ਅਤੇ ਦਿੱਲੀ ਸਾਜ਼ਿਸ਼ ਕੇਸ ਇਸ ਦੀਆਂ ਮੁੱਖ ਮਿਸਾਲਾਂ ਹਨ।
ਇਹ ਸਧਾਰਨ ਮੁਸਲਮਾਨ ਪਰਿਵਾਰ ਬਹੁਤ ਹੀ ਮੁਸ਼ਕਲ ਹਾਲਾਤ ਨਾਲ ਜੂਝ ਰਹੇ ਹਨ। ਹਿੰਦੂਤਵੀ ਪ੍ਰੋਜੈਕਟ ਕਾਰਨ ਮੁਸਲਮਾਨ ਅਵਾਮ ਤਾਂ ਪਹਿਲਾਂ ਹੀ ਆਪਣੇ ਹੀ ਮੁਲਕ ਵਿਚ ਬੇਗਾਨੇ ਬਣਾ ਦਿੱਤੇ ਜਾਣ ਦਾ ਸੰਤਾਪ ਝੱਲ ਰਹੇ ਹਨ। ਪੂਰੇ ਘੱਟਗਿਣਤੀ ਭਾਈਚਾਰੇ ਨੂੰ ਧੱਕਕੇ ਕੰਧ ਨਾਲ ਲਾ ਦਿੱਤਾ ਗਿਆ ਹੈ। ਹਿੰਸਕ ਹਮਲਿਆਂ ਕਾਰਨ ਉਨ੍ਹਾਂ ਦੇ ਕਾਰੋਬਾਰ ਤਬਾਹ ਹੋ ਗਏ ਹਨ ਜਾਂ ਅਜਿਹੇ ਕੇਸਾਂ ਕਾਰਨ ਠੱਪ ਹੋ ਗਏ ਹਨ। ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕੇ ਆਪਣੇ ਪਿਆਰੇ ਜੀਆਂ ਦੀ ਕਾਨੂੰਨੀ ਪੈਰਵੀ ਦਾ ਆਰਥਕ ਬੋਝ ਵੱਖਰਾ ਝੱਲਣਾ ਪੈਂਦਾ ਹੈ। ਇਹ ਲੜਾਈ ਬੇਹੱਦ ਔਖੀ ਹੈ। ਇਨ੍ਹਾਂ ਤਮਾਮ ਮੁਸੀਬਤਾਂ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਜਾਗਰੂਕ ਬੱਚਿਆਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ, ਉਨ੍ਹਾਂ ਨੇ ਤਾਂ ਆਪਣੇ ਵਤਨ ਲਈ ਪ੍ਰੇਮ ਵਿੱਚੋਂ ਅਨਿਆਂ ਵਿਰੁੱਧ ਆਵਾਜ਼ ਉਠਾਉਣ ਦਾ ਆਪਣਾ ਫਰਜ਼ ਨਿਭਾਇਆ ਹੈ। ਗੁਲਫ਼ਿਸ਼ਾਂ ਦੇ ਅੰਮੀ-ਅੱਬਾ ਕਹਿੰਦੇ ਹਨ ਕਿ “ਕੀ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਗਲਤ ਕੰਮਾਂ ਦੇ ਖਿਲਾਫ਼ ਖੜ੍ਹੇ ਹੋਈਏ? ਉਹ ਇਕ ਬਹਾਦਰ ਕੁੜੀ ਹੈ। ਸਾਨੂੰ ਉਸ 'ਤੇ ਫਖ਼ਰ ਹੈ।"
ਉਸਦੀ ਨਹੱਕੀ ਕੈਦ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ ਉਸਦੀ ਰਿਹਾਈ ਲਈ ਦੇਸ਼-ਬਦੇਸ਼ ’ਚੋਂ ਜ਼ੋਰਦਾਰ ਆਵਾਜ਼ ਉੱਠੀ ਹੈ। ਬਹੁਤ ਸਾਰੇ ਕਲਾਕਾਰਾਂ, ਲੇਖਕਾਂ, ਪੱਤਰਕਾਰਾਂ, ਅਕਾਦਮਿਕਾਂ, ਕਾਰਕੁਨਾਂ ਅਤੇ ਹੋਰ ਨਾਗਰਿਕਾਂ ਨੇ ਗੁਲਫ਼ਿਸ਼ਾਂ ਦੀ ਦਾਸਤਾਂ ਦੁਨੀਆ ਨੂੰ ਦੱਸਣ ਲਈ ਸੋਸ਼ਲ ਮੀਡੀਆ ਉੱਪਰ ਵਿਸ਼ੇਸ਼ ਮੁਹਿੰਮ ਚਲਾਈ ਹੈ। ਭਾਰਤ ਵਿਚ ਦਿੱਲੀ, ਲਖਨਊ, ਭੋਪਾਲ, ਹੈਦਰਾਬਾਦ, ਜੈਪੁਰ, ਬੰਗਲੌਰ, ਕੋਲਕਾਤਾ, ਧਰਮਸ਼ਾਲਾ ਅਤੇ ਬਦੇਸ਼ਾਂ ਵਿਚ ਬਰਮਿੰਘਮ, ਐਮਸਟਰਡਮ, ਹੇਗ ਵਿਚ ਵੀ ਉਸਦੀਆਂ ਲਿਖੀਆਂ ਕਵਿਤਾਵਾਂ ਪੜ੍ਹਕੇ ਉਸ ਨਾਲ ਇਕਮੁੱਠਤਾ ਪ੍ਰਗਟਾਈ ਹੈ।
ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ, ਸਵਾਰਾ ਭਾਸਕਰ, ਆਰਿਫ਼ਾ ਖਾਨਮ ਸ਼ੇਰਵਾਨੀ ਵਰਗੀਆਂ ਸ਼ਖ਼ਸੀਅਤਾਂ ਵੀ ਇਸ ਮੁਹਿੰਮ ਦਾ ਹਿੱਸਾ ਬਣੀਆਂ ਹਨ। ਨਸੀਰੂਦੀਨ ਕਹਿੰਦੇ ਹਨ, “ਬਲਾਤਕਾਰੀਆਂ ਅਤੇ ਕਾਤਲਾਂ ਨੂੰ ਤਾਂ ਜ਼ਮਾਨਤਾਂ ਮਿਲ ਜਾਂਦੀਆਂ ਹਨ, ਗੁਲਫ਼ਿਸ਼ਾਂ ਅਤੇ ਉਮਰ ਖ਼ਾਲਿਦ ਵਰਗੇ ਕਾਰਕੁਨਾਂ ਨੂੰ ਜ਼ਮਾਨਤਾਂ ਦੇਣ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ।”
ਗੁਲਫ਼ਿਸ਼ਾਂ ਦੀ ਕਵਿਤਾ ਪੜ੍ਹਦਿਆਂ ਸਵਰਾ ਭਾਸਕਰ ਨੇ ਕਿਹਾ, “2020 ਤੋਂ ਲੈਕੇ ਬਹੁਤ ਸਾਰੇ ਵਿਦਿਆਰਥੀ, ਕਾਰਕੁਨ ਅਤੇ ਬੁੱਧੀਮਾਨ ਲੋਕ ਸੀਏਏ-ਐੱਨਆਰਸੀ ਖਿ਼ਲਾਫ਼ ਸ਼ਾਂਤਮਈ ਵਿਰੋਧ-ਪ੍ਰਦਰਸ਼ਨ ਕਰਨ ਕਰਕੇ ਜੇਲ੍ਹਾਂ ਵਿਚ ਬੰਦ ਹਨ। ਬਹੁਤ ਸਾਰਿਆਂ ਨੂੰ ਸਿਰਫ਼ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਦਹਿਸ਼ਤਵਾਦ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਲਫ਼ਿਸ਼ਾਂ ਉਨ੍ਹਾਂ ਵਿੱਚੋਂ ਇਕ ਹੈ। ਬਤੌਰ ਨਾਗਰਿਕ ਅਤੇ ਦੇਸ਼ਪ੍ਰੇਮੀ, ਸਾਨੂੰ ਇਸ ਅਨਿਆਂ ਵਿਰੁੱਧ ਆਪਣੀ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ।”
‘ਗੁਲਫ਼ਿਸ਼ਾਂ ਨੂੰ ਰਿਹਾਅ ਕਰੋ’ ਮੁਹਿੰਮ ਨੇ ਆਪਣੇ ਬਿਆਨ ਵਿਚ ਕਿਹਾ, “ਅਸੀਂ ਯੂਏਪੀਏ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹਾਂ, ਇਕ ਅਜਿਹਾ ਕਾਨੂੰਨ ਜੋ ਨਿਆਂ ਦੀ ਗੱਲ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਗ਼ਲਤ ਢੰਗ ਨਾਲ ਵਰਤਿਆ ਜਾ ਰਿਹਾ ਹੈ। ਗੁਲਫ਼ਿਸ਼ਾਂ ਦੇ ਸ਼ਬਦਾਂ ਨੇ ਚੁੱਪ ਤੋੜ ਦਿੱਤੀ ਹੈ, ਅਤੇ ਇਹ ਹੁਣ ਦੂਜਿਆਂ ਨੂੰ ਆਜ਼ਾਦ ਕਰ ਰਹੇ ਹਨ।”
1st May 2025 at 14:59 May Day at Kharar From H S Dalla
ਮੂੰਹ ਮੋੜਿਆ ਤਾਂ ਖੱਜਲ-ਖੁਆਰੀ ਸਿਰ 'ਤੇ ਕੂਕ ਰਹੀ ਹੈ
ਸ਼ਿਕਾਗੋ ਦੇ ਸ਼ਹੀਦਾਂ ਤੇ ਪਹਿਲਗਾਮ ਵਿੱਚ ਮਾਰੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ
ਜਦੋਂ ਮਸ਼ੀਨਾਂ ਨਹੀਂ ਸਨ ਹੁੰਦੀਆਂ। ਜਦੋਂ ਤਕਨੀਕ ਵੀ ਨਹੀਂ ਸੀ ਹੁੰਦੀ। ਜਦੋਂ ਮਕੈਨਕੀ ਵੀ ਆਮ ਨਹੀਂ ਸੀ ਆਈ। ਉਦੋਂ ਮਜ਼ਦੂਰਾਂ ਨੂੰ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸਨ। ਮਜ਼ਦੂਰ ਡਿਊਟੀ ਬੜੀ ਮਿਹਨਤ ਨਾਲ ਕਰਦੇ ਸਨ ਬੜੀ ਇਮਾਨਦਾਰੀ ਨਾਲ ਕਰਦੇ ਸਨ। ਇਸਦੇ ਬਾਵਜੂਦ ਲੋਟੂ ਸਮਾਜ, ਅਜਾਰੇਦਾਰ ਸਮਾਜ ਉਦੋਂ ਵੀ ਇਨਸਾਨੀਅਤ ਨੂੰ ਭੁੱਲ ਕੇ ਉਹਨਾਂ ਦੇ ਕੰਮ ਵਾਲੇ ਘੰਟੇ ਅਤੇ ਮਿੰਟ ਬਦਨੀਤੀ ਨਾਲ ਗਿਣ ਕੇ ਉਹਨਾਂ ਦੀਆਂ ਹੱਕੀ ਉਜਰਤਾਂ ਨਾਲ ਬੇਈਮਾਨੀ ਕਰਦਾ ਸੀ। ਇਹ ਮਈ ਵਾöਏ ਨੂੰ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਯੋਧੇ ਹੀ ਸਨ ਜਿਹਨਾਂ ਦੀਆਂ ਕੁਰਬਾਨੀਆਂ ਸਦਕਾ ਮਜ਼ਦੂਰਾਂ ਲਈ ਕੰਮ ਦੇ ਅੱਠ ਘੰਟੇ ਨਿਸਚਿਤ ਗਏ ਸਨ।
ਹੁਣ ਜਦੋਂ ਕਿ ਕੰਪਿਊਟਰ ਵਾਲਾ ਯੁਗ ਆ ਗਿਆ ਹੈ। ਰੋਬੋਟਸ ਆ ਗਏ ਹਨ। ਉਦੋਂ ਕੰਮ ਦੇ ਘੰਟੇ ਤਾਂ ਸਿਰਫ ਦੋ ਚਾਰ ਹੀ ਰਹਿ ਜਾਣੇ ਚਾਹੀਦੇ ਸਨ ਅਤੇ ਕੰਮ ਦੇ ਦਿਨ ਵੀ ਹਫਤੇ ਵਿਚ ਘਟ ਜਾਣੇ ਚਾਹੀਦੇ ਸਨ। ਬਾਕੀ ਦੇ ਸਮੇਂ ਨੂੰ ਪੂਰੇ ਸਮਾਜ ਦੇ ਭਲੇ ਅਤੇ ਬੇਹਤਰੀ ਲਈ ਕੰਮ ਵਿਚ ਲਿਆਉਂਦਿਆਂ ਬੜੀ ਇਮਾਨਦਾਰੀ ਨਾਲ ਵਰਤਿਆ ਜਾਣਾ ਚਾਹੀਦਾ ਸੀ। ਉਹਨਾਂ ਨਾਲ ਸੈਮੀਨਾਰ ਅਤੇ ਵਿਚਾਰ ਵਟਾਂਦਰੇ ਕਰਕੇ ਮਜ਼ਦੂਰਾਂ ਅੰਦਰ ਲੁਕੀ ਪ੍ਰਤਿਭਾ ਅਤੇ ਉਡਾਣ ਦਾ ਫਾਇਦਾ ਲਿਆ ਜਾਣਾ ਚਾਹੀਦਾ ਸੀ ਪਰ ਹੁਣ ਵੀ ਅਜਾਰੇਦਾਰਾਂ ਦਾ ਇੱਕ ਵੱਡਾ ਵਰਗ ਮਜ਼ਦੂਰਾਂ ਦੀ ਰੱਤ ਨਿਚੋੜਨ 'ਤੇ ਬਜ਼ਿੱਦ ਹੈ।
ਕੰਮ ਦੇ ਘੰਟੇ ਫਿਰ ਬਾਰਾਂ ਕੀਤੇ ਗਏ ਹਨ। ਸ਼ਾਇਦ ਵੀ ਵਧਾਇਆ ਜਾਵੇ। ਸਾਨੂੰ ਮਈ ਦਿਵਸ ਮੌਕੇ ਇਹ ਸੋਚਣਾ ਚਾਹੀਦਾ ਸੀ ਕਿ ਅਸੀਂ ਮਜ਼ਦੂਰ ਹੱਕਾਂ 'ਤੇ ਪੈ ਰਾਹਗੇ ਡਾਕਿਆਂ ਨੂੰ ਰੋਕਣ ਲਈ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ। ਸਮਾਂ ਅਤੇ ਕਾਨੂੰਨ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਿਆਨਕ ਰੂਪ ਵਿਚ ਸਾਡੇ ਸਾਹਮਣੇ ਹਨ। ਕੀ ਅਸੀਂ ਆਪਣੀਆਂ ਪਾਰਟੀਆਂ ਅਤੇ ਲੀਡਰਾਂ ਨੂੰ ਇਸ ਨਾਜ਼ੁਕ ਸਥਿਤੀ ਬਾਰੇ ਕਦੇ ਕੁਝ ਪੁੱਛਿਆ ਹੈ? ਖਰੜ ਵਿੱਚ ਅਜਿਹੇ ਸੁਆਲਾਂ ਅਤੇ ਮੁੱਦਿਆਂ ਬਾਰੇ ਚਰਚਾ ਦੀ ਉਮੀਦ ਸਭ ਤੋਂ ਜ਼ਿਆਦਾ ਸੀ ਕਿਓਂਕਿ ਸ਼ਾਇਰ, ਲੇਖਕ ਅਤੇ ਹੋਰ ਬੁਧੀਜੀਵੀ ਇਥੇ ਜ਼ਿਆਦਾ ਸਰਗਰਮ ਰਹਿੰਦੇ ਹਨ। ਸਮਾਗਮ ਪਹਿਲਾਂ ਨਿਸਚਿਤ ਪ੍ਰੋਗਰਾਮ ਮੁਤਾਬਿਕ ਅੱਜ ਵੀ ਹੋਇਆ।
ਅੱਜ ਸਵੇਰੇ ਲੇਬਰ ਚੌਕ ਖਰੜ ਵਿਖੇ ਮਜ਼ਦੂਰ ਦਿਵਸ ਮਨਾਉਣ ਮੌਕੇ ਸ਼ਹਿਰ ਸ਼ਿਕਾਗੋ ਤੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਮਾਰੇ ਨਿਰਦੋਸ਼ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਮੋਹਾਲੀ, ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ, ਪੰਜਾਬ ਬਿਜਲੀ ਨਿਗਮ ਮੰਡਲ ਖਰੜ ਅਤੇ ਐੱਮ ਐੱਸ ਯੂ ਮੰਡਲ ਖਰੜ ਵੱਲੋਂ ਮਨਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਬਡਾਲਾ,ਰਾਮ ਕਿਸ਼ਨ ਧੁਨਕੀਆ ਅਤੇ ਸੁਖਵਿੰਦਰ ਸਿੰਘ ਦੁਮਣਾ ਨੇ ਕੀਤੀ। ਇਸ ਮੌਕੇ ‘ਤੇ ਹਰਜਿੰਦਰਪਾਲ ਸਿੰਘ ਡੱਲਾ ਨੇ ਲਾਲ ਝੰਡੇ ਦਾ ਗੀਤ ਸੁਣਾਇਆ ਅਤੇ ਜਗਦੇਵ ਸਿੰਘ ਰਡਿਆਲਾ ਨੇ ਵੀ ਕਵਿਤਾ ਪੇਸ਼ ਕੀਤੀ।
ਉਪਰੰਤ ਤਰਲੋਚਨ ਸਿੰਘ, ਮੈਡਮ ਸਵਰਨਜੀਤ ਕੌਰ, ਮੰਗਤ ਖਾਨ, ਰਾਮ ਕਿਸ਼ਨ ਧੁਨਕੀਆ, ਕੰਮਲਜੀਤ ਸਿੰਘ,ਬਲਵਿੰਦਰ ਸਿੰਘ ਟੈਕਨੀਕਲ ਸਰਵਿਸਿਜ਼ ਯੂਨੀਅਨ,ਪਰਮਜੀਤ ਸਿੰਘ ਸਕੱਤਰ ਸੀ ਪੀ ਐੱਮ ਤਹਿ:ਖਰੜ ਨੇ ਹਾਜ਼ਰੀਨ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਕਿਰਤੀਆਂ ਖਿਲਾਫ਼ ਚਾਰ ਕੋਡ ਬਿੱਲ ਪਾਸ ਕਰਕੇ ਆਪਣੇ ਆਪ ਨੂੰ ਮਜ਼ਦੂਰ ਵਿਰੋਧੀ ਸਾਬਿਤ ਕਰ ਚੁੱਕੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੀ ਚਹੇਤੀ ਵੀ ਬਹੁਤ ਹੈ।
ਇਹਨਾਂ ਕਾਲੇ ਕਾਨੂੰਨਾਂ ਵਿਰੁੱਧ ਮਜ਼ਦੂਰ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਅਤੇ 20 ਮਈ 2025 ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕਰ ਚੁੱਕੀਆਂ ਹਨ। ਵੱਖ-ਵੱਖ ਬੁਲਾਰਿਆਂ ਨੇ ਦੇਸ਼ ਭਰ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦੇਸ਼ ਵਿੱਚ ਚੱਲ ਰਹੀ ਫਿਰਕੂ ਹਿੰਸਾ ਦਾ ਵਿਰੋਧ ਕੀਤਾ ਅਤੇ ਪਹਿਲਗਾਮ ਵਿੱਚ ਮਾਰੇ ਗਏ ਆਮ ਸ਼ਹਿਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਦੇ ਪ੍ਰਧਾਨ ਮਦਨ ਲਾਲ ਜਨਾਗਲ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਸਭਾ ਗ਼ਰੀਬ ਬੱਚਿਆਂ ਦੀ ਉਚੇਰੀ ਪੜ੍ਹਾਈ ਲਈ ਮਦਦ ਕਰੇਗੀ ਕੋਈ ਵੀ ਮਜ਼ਦੂਰ ਆਪਣੇ ਬੱਚੇ ਦੀ ਪੜ੍ਹਾਈ ਲਈ ਮਦਦ ਲਈ ਸਾਨੂੰ ਮਿਲ ਸਕਦਾ ਹੈ। ਸੁਖਵਿੰਦਰ ਸਿੰਘ ਦੁੱਮਣਾ ਨੇ ਇਕੱਤਰ ਹੋਏ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਕਿਹਾ ਕਿ 20 ਮਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।
ਉਂਝ ਪੁੱਛਣਾ ਤਾਂ ਇਹ ਵੀ ਬਣਦਾ ਹੈ ਕਿ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪ੍ਰਾਈਵੇਟ ਫੈਕਟਰੀਆਂ ਅਤੇ ਅਦਾਰਿਆਂ ਵਿੱਚ ਮਈ ਦਿਵਸ ਦੀ ਛੁੱਟੀ ਇਸ ਵਾਰ ਵੀ ਕਿਓਂ ਨਹੀਂ ਹੋਈ? ਜਿਸ ਸਮਾਜ ਅਤੇ ਜਿਹਨਾਂ ਘਰਾਣਿਆਂ ਲਈ ਮਜ਼ਦੂਰ ਉਮਰ ਭਰ ਆਪਣਾ ਜਿਸਮ ਤੋੜ ਕੇ ਕੰਮ ਕਰਦੇ ਹਨ, ਉਹਨਾਂ ਦੇ ਖਜ਼ਾਨੇ ਭਰਦੇ ਹਨ ਉਹਨਾਂ ਨੇ ਕਿੰਨੇ ਕੁ ਮਜ਼ਦੂਰਾਂ ਨੂੰ ਤੋਹਫੇ, ਰਾਸ਼ਨ-ਪਾਣੀ, ਦਵਾਈਆਂ ਅਤੇ ਹੋਰ ਧੰਨ ਦੌਲਤ ਨਾਲ ਕਿੰਨੀ ਕੁ ਮਦਦ ਕੀਤੀ ਹੈ?
ਆਓ ਸੋਚੀਏ, ਵਿਚਾਰੀਏ ਅਤੇ ਮਈ ਦਿਵਸ ਦੇ ਸ਼ਹੀਦਾਂ ਨਾ ਵਫਾ ਪਾਲੀਏ ਤਾਂ ਹੀ ਹੀ ਸਾਰਥਕ ਹੋਵੇਗਾ ਇਸ ਦਿਨ ਨੂੰ ਮਨਾਉਣਾ। ਮਈ ਦਿਵਸ ਦੇ ਸ਼ਹੀਦਾਂ ਅਤੇ ਉਹਨਾਂ ਦੀਆਂ ਪ੍ਰਪਤੀਆਂ ਨੂੰ ਭੁੱਲ ਗਏ ਤਾਂ ਭਿਆਨਕ ਸਮਾਂ ਸਾਡੇ ਲਈ ਹੀ ਹੈ। ਆਓ ਸ਼ਹੀਦਾਂ ਦੇ ਮਕਸਦ ਨੂੰ ਯਾਦ ਰੱਖੀਏ।