30th April 2022 at 03:39 PM
ਇਸ ਵਾਰ ਵੀ ਹੋਣਗੀਆਂ ਲੋਕ ਘੋਲਾਂ ਨੂੰ ਪ੍ਰਣਾਈਆਂ ਯਾਦਗਾਰੀ ਆਈਟਮਾਂ
30th April 2022 at 03:39 PM
ਇਸ ਵਾਰ ਵੀ ਹੋਣਗੀਆਂ ਲੋਕ ਘੋਲਾਂ ਨੂੰ ਪ੍ਰਣਾਈਆਂ ਯਾਦਗਾਰੀ ਆਈਟਮਾਂ
ਅੱਜ ਕਿਸ ਨੂੰ ਖਿਆਲ ਹੈ ਕਿ ਉਹਨਾਂ ਵਿਛੜੇ ਪਰਿਵਾਰਾਂ ਦਾ ਕੀ ਬਣਿਆ!
ਸ਼ਹੀਦ ਕੀ ਜੋ ਮੌਤ ਹੈ ਵੋਹ ਕੌਮ ਕਿ ਹਯਾਤ ਹੈ! ਅਸੀਂ ਸਭਨਾਂ ਨੇ ਇਹ ਸ਼ਬਦ ਬਹੁਤ ਵਾਰ ਗਏ ਹਨ। ਪਰ ਕੀ ਅਸੀਂ ਕਦੇ ਸੋਚਿਆ ਜਿਹੜੇ ਮਹਾਨ ਸ਼ਹੀਦ ਆਪਣੇ ਬੱਚਿਆਂ ਨੂੰ , ਪਰਿਵਾਰਾਂ ਨੂੰ ਲੋਕ ਸ਼ਕਤੀ ਦੇ ਹਵਾਲੇ ਕਰ ਗਏ ਉਹਨਾਂ ਦਾਸ ਕੀ ਬਣਿਆ? ਇਹ ਸੁਆਲ ਮਈ ਦਿਵਸ ਦੇ ਸ਼ਹੀਦਾਂ ਵੇਲੇ ਵੀ ਸਾਰਥਕ ਸੀ ਹੁਣ ਕਿਸਾਨ ਅੰਦੋਲਨ ਦੇ ਸ਼ਹੀਦਾਂ ਵਿੱਚ ਵੀ ਬੇਹੱਦ ਗੰਭੀਰ ਹੈ। ਮਈ ਦਿਵਸ ਦੇ ਮੌਕੇ 'ਤੇ ਕਾਮਰੇਡ ਹਰ ਭਗਵਾਨ ਭੀਖੀ ਇੱਕ ਲਿਖਤ ਲੱਭ ਕੇ ਲਿਆਏ ਹਨ ਜਿਹੜੀ ਅੱਜ ਵੀ ਸਾਡੇ ਸਭਨਾਂ ਦੇ ਸਾਹਮਣੇ ਸੁਆਲ ਖੜੇ ਕਰਦੀ ਹੈ।ਮੌਤ ਕੰਧ ਤੇ ਲਿਖੀ ਲਿਖਤ ਬਣ ਜਾਵੇਗੀ--ਹਰਭਗਵਾਨ ਭੀਖੀ
ਮਈ ਦਿਵਸ ਦੇ ਅਮਰ ਸ਼ਹੀਦ ਐਲਬਰਟ ਪਾਰਸਨ ਦੁਆਰਾ ਪਤਨੀ ਅਤੇ ਬੱਚਿਆਂ ਨੂੰ ਲਿਖੀਆਂ ਦੋ ਚਿੱਠੀਆਂ:
ਐਲਬਰਟ ਪਾਰਸਨ ਦੀ ਪਤਨੀ ਲੂਸੀ ਨੂੰ ਚਿੱਠੀ
ਪਤਨੀ ਲੂਸੀ
ਮੇਰੀ ਪਿਆਰੀ ਪਤਨੀ:
ਦੁਨੀਆਂ ਭਰ ਦੇ ਜ਼ਾਲਮ ਸਾਡੇ ਬਾਰੇ ਅੱਜ ਸਵੇਰ ਦੇ ਫੈਸਲੇ 'ਤੇ ਖੁਸ਼ ਹੋਏ ਹਨ ਅਤੇ ਸ਼ਿਕਾਗੋ ਤੋਂ ਸੇਂਟ ਪੀਟਰਸਬਰਗ ਤੱਕ ਦੇ ਸਰਮਾਏਦਾਰ ਅੱਜ ਦਾਅਵਤਾਂ ਵਿੱਚ ਸ਼ਰਾਬ ਦੀਆਂ ਨਦੀਆਂ ਵਹਾਉਣਗੇ। ਪਰ, ਸਾਡੀ ਮੌਤ ਇੱਕ ਕੰਧ ਤੇ ਲਿਖੀ ਇਬਾਰਤ ਬਣ ਜਾਵੇਗੀ ਜੋ ਨਫ਼ਰਤ, ਦੁਸ਼ਮਣੀ, ਪਾਖੰਡ, ਅਦਾਲਤੀ ਕਤਲ, ਜ਼ੁਲਮ, ਅਤੇ ਮਨੁੱਖੀ ਗੁਲਾਮੀ ਦੇ ਅੰਤ ਦੀ ਭਵਿੱਖਬਾਣੀ ਕਰਦੀ ਹੈ। ਦੁਨੀਆਂ ਭਰ ਦੇ ਦੱਬੇ-ਕੁਚਲੇ ਲੋਕ ਆਪਣੇ ਕਾਨੂੰਨੀ ਸ਼ਿਕੰਜੇ ਵਿੱਚ ਫਸੇ ਹੋਏ ਹਨ। ਵਿਸ਼ਾਲ ਮਜ਼ਦੂਰ ਜਮਾਤ ਜਾਗ ਰਹੀ ਹੈ। ਜੋ ਲੋਕ ਗੂੜ੍ਹੀ ਨੀਂਦ ਤੋਂ ਜਾਗਦੇ ਹਨ, ਉਹ ਆਪਣੀਆਂ ਜ਼ੰਜੀਰਾਂ ਨੂੰ ਤੂਫਾਨ ਵਿੱਚ ਨਰਕ ਦੇ ਟੁੱਟਣ ਵਾਂਗ ਤੋੜ ਦਿੰਦੇ ਹਨ।
ਅਸੀਂ ਸਾਰੇ ਹਾਲਾਤਾਂ ਦੇ ਅਧੀਨ ਹਾਂ। ਅਸੀਂ ਉਹ ਹਾਂ ਜੋ ਹਾਲਾਤ ਨੇ ਸਾਨੂੰ ਬਣਾਇਆ ਹੈ। ਇਹ ਸੱਚਾਈ ਦਿਨੋ-ਦਿਨ ਸਪੱਸ਼ਟ ਹੁੰਦੀ ਜਾ ਰਹੀ ਹੈ।
![]() |
| ਇਸ ਲਿਖਤ ਨੂੰ ਲਭਣ ਅਤੇ ਭੇਜਣ ਵਾਲੇ ਹਰਭਗਵਾਨ ਭੀਖੀ |
ਮੇਰੀ ਪਿਆਰੀ ਪਤਨੀ, ਮੈਨੂੰ ਤੁਹਾਡੇ ਅਤੇ ਸਾਡੇ ਛੋਟੇ ਬੱਚਿਆਂ ਲਈ ਤਰਸ ਆਉਂਦਾ ਹੈ।
ਮੈਂ ਤੁਹਾਨੂੰ ਲੋਕਾਂ ਦੇ ਹਵਾਲੇ ਕਰਦਾ ਹਾਂ, ਕਿਉਂਕਿ ਤੁਸੀਂ ਆਮ ਲੋਕਾਂ ਵਿੱਚੋਂ ਇੱਕ ਹੋ। ਮੇਰੀ ਤੁਹਾਨੂੰ ਇੱਕ ਬੇਨਤੀ ਹੈ - ਮੇਰੀ ਗੈਰ-ਹਾਜ਼ਰੀ ਵਿੱਚ ਜਲਦਬਾਜ਼ੀ ਵਿੱਚ ਕੁਝ ਨਾ ਕਰੋ, ਪਰ ਜਿੱਥੇ ਮੈਂ ਸਮਾਜਵਾਦ ਦੇ ਮਹਾਨ ਆਦਰਸ਼ਾਂ ਨੂੰ ਛੱਡਣ ਲਈ ਪਾਬੰਦ ਹਾਂ, ਤੁਸੀਂ ਉਨ੍ਹਾਂ ਨੂੰ ਉੱਚਾ ਚੁੱਕੋ।
ਮੇਰੇ ਬੱਚਿਆਂ ਨੂੰ ਦੱਸਣਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਜ਼ਾਦੀ ਅਤੇ ਖੁਸ਼ਹਾਲੀ ਦੇਣ ਦੀ ਕੋਸ਼ਿਸ਼ ਕਰਦੇ ਹੋਏ ਮਰਨਾ ਬਿਹਤਰ ਸਮਝਿਆ ਸੀ ਕਿ ਅਜਿਹੇ ਸਮਾਜ ਵਿੱਚ ਸੰਤੁਸ਼ਟੀ ਨਾਲ ਜਿਉਣ ਨਾਲੋਂ ਜਿੱਥੇ ਦਸ ਵਿੱਚੋਂ ਨੌ ਬੱਚੇ ਗੁਲਾਮੀ ਅਤੇ ਗਰੀਬੀ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਅਸੀਸ; ਗਰੀਬ ਛੰਨੇ, ਮੈਂ ਉਸ ਨੂੰ ਪਿਆਰਾ ਪਿਆਰ ਕਰਦਾ ਹਾਂ। ਆਹ, ਮੇਰੇ ਪਿਆਰੇ, ਮੈਂ ਜਿਉਂਦਾ ਹਾਂ ਜਾਂ ਨਹੀਂ, ਅਸੀਂ ਇੱਕ ਹਾਂ। ਤੁਹਾਡੇ ਲਈ, ਜਨਤਾ ਲਈ ਅਤੇ ਮਨੁੱਖਤਾ ਲਈ ਮੇਰਾ ਪਿਆਰ ਹਮੇਸ਼ਾ ਰਹੇਗਾ। ਮੇਰੇ ਇਸ ਕੋਠੜੀ ਤੋਂ ਮੈਂ ਬਾਰ ਬਾਰ ਪੁਕਾਰਦਾ ਹਾਂ: ਆਜ਼ਾਦੀ! ਇਨਸਾਫ਼! ਬਰਾਬਰੀ!
-ਐਲਬਰਟ ਪਾਰਸਨਜ਼
ਕੁੱਕ ਕਾਉਂਟੀ ਬਸਤੀਆ ਜੇਲ੍ਹ, ਸੈੱਲ ਨੰ. 29, ਸ਼ਿਕਾਗੋ, 20 ਅਗਸਤ, 1886
ਐਲਬਰਟ ਪਾਰਸਨ ਵੱਲੋਂ ਆਪਣੇ ਬੱਚਿਆਂ ਨੂੰ ਚਿੱਠੀਆਂ
ਮੇਰੇ ਪਿਆਰੇ ਬੱਚਿਓ,
ਅਲਬਰਟ ਆਰ. ਪਾਰਸਨਜ਼ (ਜੂਨੀਅਰ) ਅਤੇ ਧੀ ਲੂਲੂ ਅਦਾ ਪਾਰਸਨਜ਼,
ਮੈਂ ਇਹ ਸ਼ਬਦ ਲਿਖ ਰਿਹਾ ਹਾਂ ਅਤੇ ਮੇਰੇ ਹੰਝੂ ਤੇਰਾ ਨਾਮ ਮਿਟਾ ਰਹੇ ਹਨ। ਅਸੀਂ ਦੁਬਾਰਾ ਕਦੇ ਨਹੀਂ ਮਿਲਾਂਗੇ। ਮੇਰੇ ਪਿਆਰੇ ਬੱਚਿਓ, ਤੁਹਾਡੇ ਪਿਤਾ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਅਸੀਂ ਆਪਣੇ ਅਜ਼ੀਜ਼ਾਂ ਲਈ ਉਨ੍ਹਾਂ ਲਈ ਜੀ ਕੇ ਅਤੇ ਲੋੜ ਪੈਣ 'ਤੇ ਉਨ੍ਹਾਂ ਲਈ ਮਰ ਕੇ ਵੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਾਂ। ਤੁਸੀਂ ਦੂਜੇ ਲੋਕਾਂ ਤੋਂ ਮੇਰੀ ਜ਼ਿੰਦਗੀ ਅਤੇ ਮੇਰੀ ਅਸਾਧਾਰਨ ਅਤੇ ਬੇਰਹਿਮ ਮੌਤ ਬਾਰੇ ਜਾਣੋਗੇ। ਤੁਹਾਡੇ ਪਿਤਾ ਨੇ ਆਪਣੇ ਆਪ ਨੂੰ ਆਜ਼ਾਦੀ ਅਤੇ ਖੁਸ਼ੀ ਦੀ ਵੇਦੀ 'ਤੇ ਕੁਰਬਾਨ ਕੀਤਾ ਹੈ। ਤੁਹਾਡੇ ਲਈ ਮੈਂ ਇਮਾਨਦਾਰੀ ਅਤੇ ਫਰਜ਼ ਦੀ ਵਿਰਾਸਤ ਛੱਡ ਰਿਹਾ ਹਾਂ। ਇਸ ਨੂੰ ਜਾਰੀ ਰੱਖੋ, ਅਤੇ ਇਸ ਮਾਰਗ 'ਤੇ ਜਾਰੀ ਰੱਖੋ। ਆਪਣੇ ਲਈ ਸੱਚਾ ਹੋਣਾ, ਤਾਂ ਹੀ ਤੁਸੀਂ ਕਦੇ ਵੀ ਕਿਸੇ ਹੋਰ ਦੇ ਦੋਸ਼ੀ ਨਹੀਂ ਬਣ ਸਕੋਗੇ। ਮਿਹਨਤੀ, ਗੰਭੀਰ ਅਤੇ ਹੱਸਮੁੱਖ ਬਣੋ। ਅਤੇ ਤੁਹਾਡੀ ਮਾਂ! ਉਹ ਬਹੁਤ ਮਹਾਨ ਹੈ। ਉਸਨੂੰ ਪਿਆਰ ਕਰਨਾ, ਉਸਦਾ ਸਤਿਕਾਰ ਕਰਨਾ ਅਤੇ ਉਸਦਾ ਪਾਲਣ ਕਰਨਾ।
ਮੇਰੇ ਬੱਚੇ! ਮੇਰੇ ਪਿਆਰੇ! ਮੈਂ ਤੁਹਾਨੂੰ ਮੇਰੀ ਹਰ ਵਰ੍ਹੇਗੰਢ 'ਤੇ ਇਹ ਵਿਦਾਇਗੀ ਸੰਦੇਸ਼ ਪੜ੍ਹਨ ਲਈ ਬੇਨਤੀ ਕਰਦਾ ਹਾਂ, ਅਤੇ ਮੇਰੇ ਵਿੱਚ ਇੱਕ ਅਜਿਹੇ ਵਿਅਕਤੀ ਨੂੰ ਯਾਦ ਰੱਖੋ ਜਿਸ ਨੇ ਨਾ ਸਿਰਫ਼ ਤੁਹਾਡੇ ਲਈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਰਬਾਨੀ ਦਿੱਤੀ।
ਖੁਸ਼ ਰਹੋ, ਮੇਰੇ ਪਿਆਰੇ!
ਤੁਹਾਡੇ ਪਿਤਾ
ਅਲਬਰਟ ਆਰ. ਪਾਰਸਨ
ਡੰਜੀਅਨ ਨੰਬਰ-7, ਕੁੱਕ ਕਾਉਂਟੀ ਜੇਲ੍ਹ, ਸ਼ਿਕਾਗੋ, 9 ਨਵੰਬਰ, 1887
ਇੱਕ ਇੱਕ ਕਰਕੇ ਫਰੋਲੀਆਂ ਇਤਿਹਾਸ ਦੀਆਂ ਪਰਤਾਂ
ਲੋਕਾਂ ਦੇ ਸੁਆਲਾਂ ਦਾ ਜੁਆਬ ਦਿੱਤੇ ਬਿਨਾ ਇਹਨਾਂ ਸਿਆਸੀ ਲੀਡਰਾਂ ਦਾ ਖਹਿੜਾ ਵੀ ਨਹੀਂ ਛੁੱਟਦਾ। ਪਰ ਫਿਰ ਵੀ ਨਾ ਇਹ ਲੋਕ ਸੱਤਾ ਨੂੰ ਛੱਡਦੇ ਹਨ ਨਾ ਹੀ ਸਿਆਸਤ ਨੂੰ । ਕੋਈ ਨ ਕੋਈ ਸ਼ੁਰਲੀ ਛੱਡ ਕੇ ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਲਾਂਭੇ ਲਿਜਾਣ ਵਿਚ ਮਾਹਰ ਹੋਏ ਇਹਨਾਂ ਸਿਆਸੀ ਲੋਕਾਂ ਦੀਆਂ ਹੁਣ ਇਹ ਪੁਰਾਣੀਆਂ ਚਾਲਾਂ ਵੀ ਕੰਮ ਨਹੀਂ ਕਰ ਰਹੀਆਂ।
ਲੋਕਾਂ ਨਾਲ ਰਾਬਤਾ ਮੁਸ਼ਕਿਲ ਹੋਣ ਲੱਗਿਆ ਅਤੇ ਰਿਸ਼ਤੇ ਕਮਜ਼ੋਰ ਹੋਣ ਲੱਗੇ ਤਾਂ ਅਜਿਹੇ ਸਿਆਸਤਦਾਨਾਂ ਨੇ ਸ਼ਹੀਦਾਂ ਦੇ ਨਾਂਵਾਂ ਨੂੰ ਵੀ ਵਰਤਣਾ ਸ਼ੁਰੂ ਕਰ ਦਿੱਤਾ। ਫਿਲਮੀ ਅਦਾਕਾਰਾਂ ਤੋਂ ਬਾਅਦ ਹੁਣ ਸ਼ਹੀਦਾਂ ਦੇ ਨਾਮ ਦਾ ਜਾਪ ਸ਼ੁਰੂ ਹੈ। ਕਿਸੇ ਨੇ ਫਿਲਮੀ ਐਕਟਰਾਂ ਨੂੰ ਆਪਣੇ ਲੀਡਰ ਬਣਾ ਲਿਆ ਅਤੇ ਕਿਸੇ ਨੇ ਸ਼ਾਇਰਾਂ ਅਤੇ ਲੇਖਕਾਂ ਨੂੰ ਜ਼ਾਹਿਰ ਹੈ ਕਿ ਹੁਣ ਲੋਕ ਸਿਆਸਤਦਾਨਾਂ ਤੇ ਯਕੀਨ ਕਰਨੋ ਹਟ ਗਏ ਹਨ। ਇਹਨਾਂ ਪਾਰਟੀਆਂ ਨੂੰ ਹੁਣ ਗੈਰ ਸਿਆਸੀ ਮੋਢਿਆਂ ਦੀ ਲੋੜ ਪੈ ਰਹੀ ਹੈ ਤਾਂ ਇਹ ਨਿਸਚੇ ਹੀ ਇੱਕ ਖਤਰਨਾਕ ਸੰਕੇਤ ਹੈ। ਸਿਆਸਤ ਦੇ ਖੋਖਲਾ ਹੋ ਜਾਣ ਦਾ ਸੰਕੇਤ ਹੈ। ਹੁਣ ਲੋਕ ਡੇਰਿਆਂ ਵਿੱਚ ਜਾ ਕੇ ਸ਼ਾਂਤੀ ਭਾਲਦੇ ਹਨ। ਸਾਧਾਂ ਸੰਤਾਂ ਕੋਲ ਜਾ ਕੇ ਆਪਣੇ ਦੁੱਖਾਂ ਦਾ ਦਾਰੂ ਭਾਲਦੇ ਹਨ। ਜਿਹਨਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਯਾਦ ਵੀ ਲੋਕਾਂ ਨੂੰ ਭੁੱਲਦੀ ਜਾ ਰਹੀ ਹੈ। ਉਹਨਾਂ ਦੇ ਵਿਚਾਰਾਂ ਨਾਲ ਤਾਂ ਸ਼ਾਇਦ ਕੋਈ ਲਗਾਓ ਹੀ ਨਹੀਂ ਰਿਹਾ।
ਜੇ ਕਰ ਜਨਮਦਿਨ ਜਾਂ ਬਰਸੀ ਮਨਾਉਣ ਲਈ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਜਾਂਦੇ ਵੀ ਹਨ ਤਾਂ ਉੱਥੇ ਨੰਗੇ ਨੰਗੇ ਪੈਰੀਂ ਪੂਜਾ ਵਾਲਿਆਂ ਥੈਲੀਆਂ ਸਜਾ ਕੇ ਮੱਥੇ ਟੇਕਣ ਲੱਗ ਜਾਂਦੇ ਹਨ। ਉਹਨਾਂ ਦੇ ਵਿਚਾਰਾਂ ਬਾਰੇ ਗੱਲ ਨਾ ਤਾਂ ਕਰਦੇ ਹਨ ਨਾ ਹੀ ਸੁਣਦੇ ਹਨ। ਉਹਨਾਂ ਆਪਣੀ ਸ਼ਹਾਦਤ ਕਿਓਂ ਦਿੱਤੀ ਇਸ ਬਾਰੇ ਨਹੀਂ ਸੋਚਦੇ। ਜਿਹੜੇ ਕੁਝ ਸ਼ਾਤਰ ਲੋਕ ਹਨ ਉਹ ਇਹਨਾਂ ਖਾਸ ਦਿਨਾਂ ਦੀ ਦੁਰਵਰਤੋਂ ਸ਼ਹੀਦਾਂ ਨੂੰ ਫਿਰਕੂ ਰੰਗ ਵਿੱਚ ਰੰਗਣ ਦੀ ਨਾਪਾਕ ਅਤੇ ਖਤਰਨਾਕ ਸਾਜ਼ਿਸ਼ਾਂ ਤੋਂ ਵੀ ਬਾਜ਼ ਨਹੀਂ ਆਉਂਦੇ। ਉਹਨਾਂ ਨੂੰ ਪੱਗ ਵਾਲੇ ਭਗਤ ਸਿੰਘ ਨਾਲ ਪ੍ਰੇਮ ਹੈ ਜਾਂ ਫਿਰ ਟੋਪੀ ਵਾਲੇ ਨਾਲ। ਇਨਕਲਾਬੀ ਹਬਗਤ ਸਿੰਘ ਤੋਂ ਦੂਰ ਰਹਿਣਾ ਅਤੇ ਦੂਰ ਕਰਨਾ ਹੀ ਇਹਨਾਂ ਦਾ ਇੱਕੋ ਇੱਕ ਮਕਸਦ ਹੈ। ਸ਼ਹੀਦਾਂ ਦੇ ਦਿਨ ਤਿਓਹਾਰ ਮਨਾਉਂਦਿਆਂ ਵੀ ਇਹ ਏਨਾ ਡਰਦੇ ਹਨ ਕਿ ਭੀੜ ਵਿਚੋਂ ਕਿਧਰੇ ਕੋਈ ਭਗਤ ਸਿੰਘ ਸੱਚੀਂ ਮੁੱਚੀਂ ਨਾ ਨਿਕਲ ਆਵੇ। ਜ਼ਾਹਿਰ ਹੈ ਸ਼ਹੀਦਾਂ ਦੇ ਉਪਾਸ਼ਕ ਤਾਂ ਸ਼ਹੀਦਾਂ ਤੋਂ ਨਹੀਂ ਡਰਿਆ ਕਰਦੇ। ਇਹ ਲੋਕ ਸ਼ਹੀਦਾਂ ਦੇ ਪੈਰੋਕਾਰ ਹੀ ਨਹੀਂ ਹਨ। ਇਹਨਾਂ ਦੀ ਸਿਆਸਤ ਬੁਰੀ ਤਰ੍ਹਾਂ ਖੋਖਲੀ ਅਤੇ ਨਾਕਾਮ ਹੋ ਚੁੱਕੀ ਹੈ।
ਇਸਦੇ ਬਾਵਜੂਦ ਅਜਿਹੇ ਲੋਕ ਸਿਆਸਤ ਤੋਂ ਸਨਿਆਸ ਨਹੀਂ ਲੈ ਰਹੇ। ਸੱਤਾ ਦੀ ਕੁਰਸੀ ਨੂੰ ਬੁਰੀ ਤਰ੍ਹਾਂ ਚਿੰਬੜੇ ਹੋਏ ਹਨ ਇਹ ਲੋਕ। ਚਾਹੁੰਦੇ ਹਨ ਕਿ ਸੱਤਾ ਕਿਸੇ ਨ ਕਿਸੇ ਤਰ੍ਹਾਂ ਸਾਡੇ ਕੋਲ ਹੀ ਰਹੇ। ਜਿਹੜੇ ਲੋਕ ਸ਼ਹੀਦਾਂ ਦੇ ਵਿਚਾਰਾਂ ਅਤੇ ਫਲਸਫੇ ਦੇ ਐਨ ਉਲਟ ਚੱਲਦੇ ਹਨ ਉਹ ਵੀ ਸ਼ਹੀਦਾਂ ਦਾ ਨਾਮ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਤਰ੍ਹਾਂ ਇਹ ਲੋਕ ਸ਼ਹੀਦਾਂ ਨੂੰ ਹਾਈਜੈਕ ਕਰ ਕੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਭਲਾ ਕੋਈ ਪੁਛੇ ਪੂੰਜੀਵਾਦ ਨੂੰ ਗਲ ਨਾਲ ਲਾਉਣ ਵਾਲੇ, ਨਿਜੀਕਰਣ ਦੇ ਰਸਤਿਆਂ ਨੂੰ ਅਪਣਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਹੋਣ ਦਾ ਦਾਅਵਾ ਕਿਸ ਮੂੰਹ ਨਾਲ ਕਰਦੇ ਹਨ?
ਇਹਨਾਂ ਲੋਕਾਂ ਨੂੰ ਬੇਨਕਾਬ ਕਰਨ ਲਈ ਮੈਦਾਨ ਵਿੱਚ ਆਏ ਹਨ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ। ਬਿਨਾ ਕੋਈ ਸ਼ੋਰ ਸ਼ਰਾਬਾ ਕੀਤੇ, ਬਿਨਾ ਕੋਈ ਹੰਗਾਮਾ ਕੀਤੇ, ਬਿਨਾ ਕੋਈ ਰਿਸ਼ਤੇਦਾਰੀ ਜਤਾਏ ਪ੍ਰੋਫੈਸਰ ਜਗਮੋਹਨ ਸਿੰਘ ਨੇ ਨੁੱਕੜ ਮੀਟਿੰਗਾਂ ਵਰਗੇ ਆਯੋਜਨਾਂ ਵਿੱਚ ਇਤਿਹਾਸ ਦੀਆਂ ਅਸਲੀ ਗੱਲਾਂ ਇੱਕ ਇੱਕ ਪਰਤ ਖੋਹਲਦਿਆਂ ਸਭਨਾਂ ਦੇ ਸਾਹਮਣੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਹੀ ਹੋਣ ਕਰਕੇ ਉਹਨਾਂ ਕੋਲ ਤਥਾਂ ਅਤੇ ਅੰਕੜਿਆਂ ਦਾ ਭੰਡਾਰ ਹੈ। ਉਹਨਾਂ ਕੋਲ ਦਸਤਾਵੇਜਾਂ ਦਾ ਭੰਡਾਰ ਪਿਆ ਹੈ। ਉਹਨਾਂ ਦੀਆਂ ਗੱਲਾਂ ਦੀ ਗਵਾਹੀ ਦੇਣ ਵਾਲਿਆਂ ਦੀ ਲਿਸਟ ਵੀ ਬੜੀ ਲੰਮੀ ਹੈ। ਸਲੇਮ ਟਾਬਰੀ ਵਿੱਚ ਹੋਈ ਨੁੱਕੜ ਮੀਟਿੰਗ ਵਰਗੇ ਆਯੋਜਨ ਵਿੱਚ ਆਮ ਲੋਕ ਉਹਨਾਂ ਨੂੰ ਸਾਹ ਰੋਕ ਕੇ ਸੁਣਦੇ ਦੇਖੇ ਗਏ। ਇਹਨਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਵੀ ਹੁੰਦੇ ਸਨ, ਅਧਖੜ ਵੀ ਅਤੇ ਬਜ਼ੁਰਗ ਵੀ।
ਪ੍ਰੋਫੈਸਰ ਜਗਮੋਹਨ ਸਿੰਘ ਇੱਕ ਇੱਕ ਨੁਕਤਾ ਦੱਸ ਰਹੇ ਸਨ। ਇਤਿਹਾਸ ਦੀਆਂ ਪਰਤਾਂ ਫਰੋਲ ਰਹੇ ਸਨ। ਸ਼ਹੀਦਾਂ ਬਾਰੇ ਫੈਲਾਈ ਜਾ ਰਹੀ ਧੁੰਦ ਨੂੰ ਚੀਰ ਰਹੇ ਸਨ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਫਿਰਕੂ ਚਾਲਾਂ ਨਾਲ ਰੋਲਣ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰ ਰਹੇ ਸਨ। ਉਹਨਾਂ ਦਾ ਭਾਸ਼ਣ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ। ਅਸੀਂ ਆਪਣੇ ਸੀਮਿਤ ਸਾਧਨਾਂ ਕਰ ਕੇ ਪੂਰਾ ਸਮਾਗਮ ਲਾਈਵ ਨਹੀਂ ਦਿਖਾ ਸਕੇ। ਉਸ ਖਾਸ ਭਾਸ਼ਣ ਦੇ ਕੁਝ ਅੰਸ਼ ਅਸੀਂ ਇਥੇ ਵੀ ਦੇ ਰਹੇ ਹਨ ਜਿਹਨਾਂ ਨੂੰ ਤੁਸੀਂ ਵੀਡੀਓ ਰਾਹੀਂ ਦੇਖ ਸੁਣ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। ਆਪਣੇ ਵਿਚਾਰ ਜ਼ਰੂਰੁ ਦੱਸਣਾ। ਆਪਣੀ ਰਾਏ ਜ਼ਰੂਰ ਭੇਜਣਾ। ਤੁਸੀਂ ਸਾਡੀ ਟੀਮ ਨਾਲ ਜੁੜਨਾ ਚਾਹੋ ਤਾਂ ਵੀ ਦੱਸਣਾ।
ਇਸ ਕਵਰੇਜ ਦਾ ਪ੍ਰਬੰਧ ਕੀਤਾ ਸੀ ਐਮ ਐਸ ਭਾਟੀਆ ਅਤੇ ਅਵਤਾਰ ਛਿੱਬਰ ਹੁਰਾਂ ਨੇ। ਪ੍ਰਬੰਧ ਕਰਨ ਤੋਂ ਤੁਰੰਤ ਬਾਅਦ ਭਾਟੀਆ ਜੀ ਇੱਕ ਜ਼ਰੂਰੀ ਸੰਮੇਲਨ ਲਈ ਤਿਰੂਪਤੀ ਬਾਲਾ ਜੀ ਵੱਲ ਰਵਾਨਾ ਹੋ ਗਏ। ਉਸ ਯਾਤਰਾ ਬਾਰੇ ਅਸੀਂ ਜਲਦੀ ਹੀ ਉਹਨਾਂ ਦੀ ਭੇਜੀ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਮਰੇ ਵਿੱਚ ਸਹਿਯੋਗ ਦੇਣ ਲਈ ਪਹੁੰਚ ਗਏ ਸਨ ਪ੍ਰਦੀਪ ਸ਼ਰਮਾ ਜੀ। ਕਾਮਰਾਨ ਅਤੇ ਹੋਰ ਸਾਥੀਆਂ ਨੇ ਟ੍ਰਾਂਸਪੋਰੇਸ਼ਨ ਵਿਚ ਸਹਿਯੋਗ ਦਿੱਤਾ। ਕਾਮਰੇਡ ਰਮੇਸ਼ ਰਤਨ ਅਤੇ ´ਕੁਝ ਹੋਰ ਸਾਥੀ ਆਪਣੇ ਬਹੁਤ ਹੀ ਜ਼ਰੂਰੀ ਰੁਝੇਵੇਂ ਛੱਡ ਕੇ ਉਚੇਚ ਆਲ ਪਹੁੰਚੇ ਹੋਏ ਸਨ। ਚਾਹਪਾਣੀ ਅਤੇ ਹੋਰ ਲੁੜੀਂਦੇ ਪ੍ਰਬੰਧਾਂ ਦਾ ਜ਼ਿੰਮਾ ਸਵਰਗੀ ਕਾਮਰੇਡ ਬੂਟਾ ਸਿੰਘ ਹੁਰਾਂ ਦੀ ਬੇਟੀ ਗਗਨ ਦੀਪ ਕੌਰ ਨੇ ਸੰਭਾਲਿਆ ਹੋਇਆ ਸੀ। ਜਿਹੜੇ ਏ ਆਈ ਐਸ ਐਫ ਦੀ ਸਰਗਰਮ ਮੈਂਬਰ ਵੀ ਹੈ। ਪ੍ਰੋਫੈਸਰ ਜਗਮੋਹਨ ਸਿੰਘ ਵੀ ਆਪਣੇ ਭਾਸ਼ਣ ਤੋਂ ਤੁਰੰਤ ਬਾਅਦ ਬੇਗ਼ੁਸਰਾਏ ਬਿਹਾਰ ਵੱਲ ਰਵਾਨਾ ਹੋ ਗਏ। । ਕੋਸ਼ਿਸ਼ ਕਰਾਂਗੇ ਉਥੋਂ ਦੀ ਰਿਪੋਰਟ ਵੀ ਤੁਹਾਡੇ ਸਾਹਮਣੇ ਰੱਖ ਸਕੀਏ। --ਰੈਕਟਰ ਕਥੂਰੀਆ
ਜਿਹੜਾ ਇਸਦਾ ਪਹਿਲਾਂ ਵਾਲੇ ਰੂਪ ਵਿੱਚ ਪੁਨਰਜਨਮ ਲੋਚਦਾ ਹੈ ਉਸਦੇ ਕੋਲ ਦਿਮਾਗ਼ ਨਹੀਂ ਹੈ
ਪੁਤਿਨ ਦੇ ਐਕਸ਼ਨ ਨੂੰ ਸਮਝਣ ਲਈ ਦਿਲ ਅਤੇ ਦਿਮਾਗ ਦੋਹਾਂ ਦੀ ਲੋੜ ਹੈ
ਜੰਗ ਬਾਰੇ ਪ੍ਰੋ.ਜਗਮੋਹਨ ਸਿੰਘ ਨੇ ਵੀ ਬੇਨਕਾਬ ਕੀਤੀਆਂ ਅਸਲੀ ਸਾਜ਼ਿਸ਼ਾਂ
ਲੁਧਿਆਣਾ ਵਾਲੇ ਰੋਸ ਮੁਜ਼ਾਹਰੇ ਤੋਂ ਪਰਤ ਕੇ ਕਾਮਰੇਡ ਸਕਰੀਨ ਟੀਮ
ਰੂਸ ਨੂੰ ਯੂਕਰੇਨ 'ਤੇ ਹਮਲਾ ਕਿਓਂ ਕਰਨਾ ਪਿਆ ਇਸ ਦੀ ਸਮਝ ਬੇਹੱਦ ਆਸਾਨੀ ਨਾਲ ਲਾਲ ਝੰਡੇ ਵਾਲਿਆਂ ਨੂੰ ਹੀ ਆ ਸਕਦੀ ਸੀ ਕਿਓਂਕਿ ਉਹ ਰੂਸ ਦੁਆਲੇ ਸਾਮਰਾਜੀ ਘੇਰਾਬੰਦੀ ਨੂੰ 1991 ਤੋਂ ਹੀ ਦੇਖਦੇ ਆ ਰਹੇ ਹਨ। ਕਿਸੇ ਨ ਕਿਸੇ ਦਿਨ ਅਜਿਹਾ ਪ੍ਰਤੀਕਰਮ ਹੋਣਾ ਹੀ ਸੀ ਜੋ ਕਿ ਬਹੁਤ ਦੇਰੀ ਨਾਲ ਹੋਇਆ ਹੈ। ਮੁਨਾਫਾਖੋਰੀ, ਅਜਾਰੇਦਾਰੀ ਅਤੇ ਸੁਪ੍ਰੀਮ ਚੌਧਰ ਦੀ ਭੁੱਖ ਦੇ ਨਤੀਜੇ ਵੱਜੋਂ ਜੰਗ ਹੀ ਆਉਣੀ ਸੀ। ਪੁਤਿਨ ਦੇ ਦਿਲ ਦਾ ਦਰਦ ਸਮਝ ਕੇ ਸਮਝਿਆ ਜਾ ਸਕਦਾ ਹੈ ਯੂਕਰੇਨ 'ਤੇ ਹਮਲੇ ਦਾ ਸੱਚ। ਇਸ ਦਿਲ ਵਿੱਚ ਪੀੜਾ ਹੈ, ਦਰਦ ਹੈ, ਇੱਕ ਸੱਚਾ ਰਾਸ਼ਟਰਵਾਦ ਹੈ। ਲਗਾਤਾਰ ਸੋਵੀਅਤ ਸਿੰਘ 'ਤੇ ਹਮਲਾਵਰ ਹੁੰਦੇ ਆ ਰਹੇ ਦੁਸ਼ਮਣਾਂ ਨਾਲ ਸਿੱਝਣ ਲਈ ਉਸ ਕੋਲ ਹੋਰ ਰਸਤਾ ਵੀ ਕੀ ਸੀ? ਹੁਣ ਉਹ ਖੁੱਲ੍ਹ ਕੇ ਮੈਦਾਨ ਵਿੱਚ ਹੈ। ਕਾਫੀ ਕੁਝ ਬਦਲੇਗਾ ਵੀ।
ਅਸਲ ਵਿੱਚ ਰੂਸ ਦਾ ਯੂਕ੍ਰੇਨ ਤੇ ਹਮਲਾ ਕਿਸੇ ਅਚਾਨਕ ਆਈ ਮੁਸੀਬਤ ਵਾਂਗ ਸਮਝਿਆ ਜਾ ਰਿਹਾ ਜਦਕਿ ਇਹ ਮਾਮਲਾ ਕਾਫੀ ਪੁਰਾਣਾ ਹੈ . ਇਹ ਹਮਲਾ ਬਹੁਤ ਪਹਿਲਾਂ ਵੀ ਹੋ ਸਕਦਾ ਸੀ ਪਰ ਟਲਦਾ ਆ ਰਿਹਾ ਸੀ ਰੂਸ ਨੇ ਅਜਿਹਾ ਕਿਓਂ ਕੀਤਾ? ਝਮੇਲੇ ਵਿੱਚ ਅਮਰੀਕਾ ਦੀ ਕੀ ਭੂਮਿਕਾ ਹੈ? ਨਾਟੋ ਵਾਲਾ ਮਸਲਾ ਕੀ ਹੈ? ਨਾਟੋ ਨੂੰ ਮੋਹਰਾ ਬਣਾ ਕੇ ਰੂਸ ਦੇ ਖਿਲਾਫ ਕਿਹੜਾ ਚੱਕਰਵਿਯੂਹ ਰਚਿਆ ਜਾ ਰਿਹਾ ਸੀ? ਅਜਿਹੇ ਬਹੁਤ ਸਾਰੇ ਸੁਆਲ ਹਨ ਜਿਹਨਾਂ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ। ਦਾਲ ਰੋਟੀ ਦੇ ਫਿਕਰਾਂ ਅਤੇ ਘਰਾਂ ਤੇ ਚੜ੍ਹੇ ਕਰਜ਼ਿਆਂ ਦੀਆਂ ਚਿਤਾਵਾਂ ਵਿਚ ਡੁੱਬੇ ਮੱਧ ਵਰਗੀ ਲੋਕ ਬਸ ਇਹੀ ਜਾਂਦੇ ਹਨ ਕਿ ਕਿਸੇ ਨ ਕਿਸੇ ਤਰ੍ਹਾਂ ਕਰਜ਼ਾ ਚੁੱਕੀਏ ਤੇ ਬਾਹਰ ਚੱਲੀਏ ਫੇਰ ਸ਼ਾਇਦ ਸਾਡੀ ਗਰੀਬੀ ਕੱਟੀ ਜਾਵੇ। ਇਥੇ ਆਪਣੇ ਦੇਸ਼ ਵਿੱਚ ਉਹਨਾਂ ਨੂੰ ਅਜੇ ਤੱਕ ਕੋਈ ਅਜਿਹੀ ਆਸ ਨਜ਼ਰ ਨਹੀਂ ਆਉਂਦੀ।
ਇਸ ਮੁੱਦੇ ਨੂੰ ਲੈ ਕੇ ਜੰਗ ਦੇ ਖਿਲਾਫ ਮੁਜ਼ਾਹਰਿਆਂ ਦਾ ਜ਼ੋਰ ਜਾਰੀ ਹੈ। ਆਈਡੀਪੀਡੀ ਨੇ ਵੀ ਲੁਧਿਆਣਾ ਵਿਚ ਰੋਸ ਮਾਰਚ ਅਤੇ ਰੋਸ ਵਿਖਾਵਾ ਕੀਤਾ। ਇਸ ਮੌਕੇ ਕਾਮਰੇਡ ਐਮ ਐਸ ਭਾਟੀਆ ਅਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਅਸਲ ਵਿੱਚ ਯੂਕਰੇਨ ਜਾ ਕੇ ਐਮ ਬੀ ਬੀ ਐਸ ਸਿਰਫ 15 ਤੋਂ 25 ਲਖ ਰੁਪਏ ਵਿਚ ਹੋ ਜਾਂਦੀ ਹੈ ਜਦਕਿ ਭਾਰਤ ਵਿੱਚ ਇਸਦੀ ਘਟੋਘਟ ਕੀਮਤ ਸਵਾ ਕਰੋੜ ਰੁਪਏ ਹੈ। ਇਸ ਲਈ ਪੜ੍ਹਿਆਂ ਕਰਨ ਦੇ ਮਕਸਦ ਨਾਲ ਗਏ ਯੂਕਰੇਨ ਵਿੱਚ ਐਮ ਬੀ ਬੀ ਐਸ ਕਰਨ ਲਈ ਗਏ ਬਹੁਤ ਨੌਜਵਾਨ ਅਤੇ ਮੁਟਿਆਰਾਂ ਤਾਂ ਅਣਭੋਲ ਫਸੇ ਪੰਛੀਆਂ ਵਾਂਗ ਹਨ। ਉਹਨਾਂ ਚੋਣ ਵੀ ਬਹੁਤੀਆਂ ਨੂੰ ਨਹੀਂ ਪਤਾ ਕਿ ਯੂਕ੍ਰੇਨ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ?
ਲਈ ਇਥੇ ਵੀ ਕਲਿੱਕ ਕਰ ਸਕਦੇ ਹੋ ਅਤੇ ਵੀਡੀਓ 'ਤੇ ਵੀ।
ਮੌਜੂਦਾ ਦੌਰ ਵਿੱਚ ਜਿਹੜੇ ਵੀ ਰੂਸ ਨੂੰ ਅੰਨੇਵਾਹ ਭੰਡਣ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿਲ ਵਿਚਲਾ ਦਰਦ ਵੀ ਸਮਝਣਾ ਚਾਹੀਦਾ ਹੈ। ਇਸ ਦਰਦ ਦਾ ਪ੍ਰਗਟਾਵਾ ਕੀਤਾ ਹੈ ਸਰਬਜੀਤ ਸੋਹੀ ਹੁਰਾਂ ਨੇ ਆਪਣੀ ਇੱਕ ਲਿਖਤ ਰਾਹੀਂ।
ਪਾਸਲਾ ਅਤੇ ਹੋਰਨਾਂ ਨੇ ਦੁੱਖ ਸਾਂਝਾ ਕੀਤਾ
ਇਹ ਹੁੰਦਾ ਹੈ ਅਸਲੀ ਕਾਮਰੇਡੀ ਰੰਗ
| ਬਿਮਾਰੀ ਦੇ ਬਾਵਜੂਦ ਚੜ੍ਹਦੀਕਲਾ ਵਿੱਚ ਕਾਮਰੇਡ ਗੁਰਨਾਮ ਸਿੱਧੂ ਰਿਸ਼ੀ ਨਗਰ ਵਿੱਚ ਆਪਣੇ ਨਿਵਾਸ ਵਿਖੇ |
ਪ੍ਰਿੰਸੀਪਲ ਸਰਵਣ ਸਿੰਘ ਇਸ ਮਹਾਨ ਸ਼ਾਇਰ ਦੀ ਗੱਲ ਕਰਦਿਆਂ ਆਪਣੀ ਲਿਖਤ ਵਿੱਚ ਦੱਸਦੇ ਹਨ-ਏਨਾ ਕੁਝ ਛਪਵਾ ਲੈਣ ਦੇ ਬਾਵਜੂਦ ਉਹ ਦੱਸਦਾ ਹੁੰਦਾ ਸੀ ਕਿ ਉਹਦਾ ਲਿਖਿਆ ਬਹੁਤ ਕੁਝ ਗੁਆਚ ਗਿਆ ਤੇ ਕੁਝ ਲਿਖਿਆ ਹੋਇਆ ਛਪਣ ਖੁਣੋਂ ਰਹਿ ਗਿਆ! ਉਹ ਲਿਖਦਾ ਹੈ, “ਬਹੁਤ ਕੁਝ ਤਾਂ ਮੈਂ ਲਾਹੌਰ ਹੀ ਛੱਡ ਆਇਆ ਸਾਂ, ਆਪਣੇ ਨਾਲ ਦਿੱਲੀ ਲਿਆਉਣ ਦੀ ਲੋੜ ਮਹਿਸੂਸ ਨਾ ਕੀਤੀ। ਇਕ ਤਾਂ ਆਪਣੀ ਯਾਦ-ਸ਼ਕਤੀ ਹੀ ਮੈਨੂੰ ਪੂਰਬ-ਲਿਖੇ ਦੀ ਸੰਭਾਲ ਵੱਲ ਧਿਆਨ ਨਹੀਂ ਸੀ ਦੇਣ ਦੇਂਦੀ। ਦੂਜੇ ਅਚੇਤ ਜਿਹਾ ਅਹਿਸਾਸ ਸੀ ਕਿ ਗੁਆਚ ਗਏ ਦਾ ਫਿਕਰ ਨਾ ਕਰ, ਹੋਰ ਰਚ ਲਵਾਂਗਾ:
ਡੁਲ੍ਹ ਜਾਣ ਦੇ, ਰੁਲ ਜਾਣ ਦੇ, ਗੁਮਦਾ ਹੈ ਜੋ ਗੁਮ ਜਾਣ ਦੇ
ਮੁਕਣੀ ਨਹੀਂ ਇਹ ਦਾਸਤਾਂ, ਹਰ ਦਮ ਕਹਾਣੀ ਹੋਰ ਹੈ।
ਦਰਿਆ ਤੋਂ ਪਹਿਲਾਂ ਦੌੜ ਕੇ ਪਹੁੰਚਾਂਗੇ ਸਾਗਰ ‘ਤੇ ਅਸੀਂ
ਇਸ ਦੇ ਕਦਮ ਵੀ ਤੇਜ਼ ਪਰ ਆਪਣੀ ਰਵਾਨੀ ਹੋਰ ਹੈ।
ਕਿਉਂ ਰੋਕਦੈਂ ਨਾਦਾਨੀਆਂ, ਨਾਸਮਝ ਨਾਫ਼ਰਮਾਨੀਆਂ
ਉਮਰਾ ਸਿਆਣੀ ਵਾਲਿਆ ਉਮਰਾ ਅੰਝਾਣੀ ਹੋਰ ਹੈ।
ਕਲ੍ਹ ਵੀ ਗੁਨਾਹ ਕਰਨੇ ਅਸੀਂ, ਉਸ ਤੋਂ ਵਧ ਅੱਜ ਕਰਨ ਦੇ
ਬੀਬਾ ਜਵਾਨੀ ਹੋਰ ਹੈ ਚੜ੍ਹਦੀ ਜਵਾਨੀ ਹੋਰ ਹੈ।
ਲੈ ਤਾਰਿਆਂ ਦੀ ਮੁੱਠ ਲੈ ਜਾ ਆਪਣੇ ਘਰ ਵਾਸਤੇ
ਸਾਡਾ ਫਿ਼ਕਰ ਨਾ ਕਰ ਕਿ ਦੌਲਤ ਆਸਮਾਨੀ ਹੋਰ ਹੈ।
ਏਨੀ ਸਮਰਥ ਸ਼ਾਇਰੀ ਵਾਲੇ ਸ਼ਾਇਰ ਦੀਆਂ ਕਿਤਾਬਾਂ ਛਪਣਾ ਵੀ ਸੌਖਾ ਨਹੀਂ ਸੀ। ਪ੍ਰਿੰਸੀਪਲ,ਸ੍ਰਵਨ ਸਿੰਘ ਇਸ ਸਬੰਧੀ ਦੱਸਦਿਆਂ ਲਿਖਦੇ ਹਨ-ਧੁਰੋਂ ਵਰੋਸਾਏ ਇਸ ਕਵੀ/ਲੇਖਕ ਦੀਆਂ ਪਹਿਲੀਆਂ ਪੁਸਤਕਾਂ ਸੌਖੀਆਂ ਨਹੀਂ ਸਨ ਛਪੀਆਂ। ਮੁਫ਼ਤ ਕਿਤਾਬ ਛਾਪਣ ਵਾਲਾ ਪ੍ਰਕਾਸ਼ਕ ਤਾਂ ਕੋਈ ਹੈ ਨਹੀਂ ਸੀ। ਪਹਿਲੀ ਕਿਤਾਬ ਛਪਵਾਉਣ ਦਾ ਖਰਚਾ 1956 ਵਿਚ ਚਾਰ-ਪੰਜ ਸੌ ਰੁਪਏ ਦਾ ਸੀ। ਉਹਨੀ ਦਿਨੀਂ ਏਨੀ ਰਕਮ ‘ਕੱਠੀ ਕਰਨੀ ਸੌਖੀ ਨਹੀਂ ਸੀ। ਦੋ ਸੌ ਦੋਸਤਾਂ ਤੋਂ ਫੜੇ ਤੇ ਤਿੰਨ ਸੌ ਪ੍ਰਾਵੀਡੈਂਟ ਫੰਡ ‘ਚੋਂ ਕਢਾਏ। ਦੂਜੀ ਕਿਤਾਬ ‘ਤਾਰ-ਤੁਪਕਾ’ ਵੀ ਆਪਣੇ ਖਰਚ ‘ਤੇ ਛਾਪਣੀ ਪਈ। ਦੁਬਾਰਾ ਮੰਗ-ਪਿੰਨ ਕੇ ਪੈਸਿਆਂ ਦਾ ਜੁਗਾੜ ਕੀਤਾ। ਤੀਜੀ ਕਿਤਾਬ ‘ਅਧਰੈਣੀ’ ਮੋਹਨ ਸਿੰਘ ਨੇ ਮੁਫ਼ਤ ਛਾਪੀ ਤਾਂ ਅਗਲੀਆਂ ਪੁਸਤਕਾਂ ਛਪਣ ਦਾ ਰਾਹ ਹਮਵਾਰ ਹੋ ਗਿਆ। ਉਸ ਦਾ ਕਥਨ ਹੈ, “ਪੰਜਾਬੀ ਕਵਿਤਾ ਕਮਾਈ ਵਾਲਾ ਧੰਦਾ ਨਹੀਂ, ਫ਼ਕੀਰੀ ਦੀ ਮੌਜ ਹੈ।”
ਉਹਦੀਆਂ ਕਵਿਤਾ ਦੀਆਂ ਲਗਭਗ ਸਾਰੀਆਂ ਹੀ ਕਿਤਾਬਾਂ ਭਾਪਾ ਪ੍ਰੀਤਮ ਸਿੰਘ ਨੇ ਛਾਪੀਆਂ। ‘ਟੁੱਕੀਆਂ ਜੀਭਾਂ ਵਾਲੇ’ ਸੰਗ੍ਰਹਿ ਐਮਰਜੈਂਸੀ ਦੀਆਂ ਕਵਿਤਾਵਾਂ ਨਾਲ ਸੰਬੰਧਿਤ ਸੀ। ਇਹ ਸੰਗ੍ਰਹਿ ਛਾਪਣ ਬਾਰੇ ਉਸ ਨੇ ਭਾਪੇ ਨੂੰ ਬੇਨਤੀ ਕਰਨੀ ਉਚਿਤ ਨਾ ਸਮਝੀ। ਇਕ ਤਾਂ ਉਹ ਭਾਪੇ ਤੋਂ ਨਾਂਹ ਨਹੀਂ ਸੀ ਕਹਾਉਣੀ ਚਾਹੁੰਦਾ, ਦੂਜੇ ਉਹਨੂੰ ਕਿਸੇ ਸੰਕਟ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਸੰਨ ਚੁਰਾਸੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਣ ਲਈ ਵੀ ਉਹ ਭਾਪਾ ਪ੍ਰੀਤਮ ਸਿੰਘ ਨੂੰ ਨਾ ਕਹਿ ਸਕਿਆ ਜੋ ਅਜੇ ਤਕ ਅਣਛਪਿਆ ਪਿਆ ਹੈ।
ਉਸ ਨੇ ਲਿਖਿਆ, “ਮੇਰੀ ਕਵਿਤਾ ਦਾ ਮੂਲ ਆਧਾਰ ਬਿੰਬ ਹੈ। ਇਹੋ ਮੇਰੀ ਸ਼ਕਤੀ ਹੈ ਤੇ ਸ਼ਾਇਦ ਇਹੋ ਮੇਰੀ ਸੀਮਾ ਹੈ। ਮੈਂ ਸਿਧਾਂਤ ਦੀ ਨੀਂਹ ਉਪਰ ਆਪਣੀ ਕਵਿਤਾ ਦੀ ਉਸਾਰੀ ਨਹੀਂ ਕਰ ਸਕਦਾ। ਮੈਂ ਬਿੰਬ ਨੂੰ ਉਡੀਕਦਾ ਹਾਂ...ਮੇਰੇ ਬਿੰਬ ਦਾ ਸੁਭਾਅ ਨਾਟਕੀ ਹੈ...ਮੈਂ ਮਾਂਗਵੇਂ ਸਿਧਾਂਤ ਨੂੰ ਆਪਣੀ ਕਵਿਤਾ ਦਾ ਆਧਾਰ ਨਹੀਂ ਬਣਾ ਸਕਦਾ, ਉਹ ਭਾਵੇਂ ਕਿੰਨਾ ਵੀ ਮੁੱਲਵਾਨ ਕਿਉਂ ਨਾ ਹੋਵੇ।”
ਪ੍ਰਿੰਸੀਪਲ ਸ੍ਰਵਨ ਸਿੰਘ ਦੀ ਲਿਖਤ ਬਾਰੇ ਪਤਾ ਲੱਗਣ ਤੇ ਮੈਨੂੰ ਇਹੀ ਮਹਿਸੂਸ ਹੋਇਆ ਕਿ ਡਾ. ਹਰਿਭਜਨ ਸਿੰਘ ਵਿੱਚ ਵੀ ਕਾਮਰੇਡੀ ਹਿੰਮਤ ਸੀ। ਬਾਕਾਇਦਾ ਇੱਕ ਕਾਮਰੇਡੀ ਰੰਗ ਸੀ। ਅਜਿਹਾ ਰੰਗ ਜਿਹੜਾ ਸਾਰੀ ਸਾਰੀ ਉਮਰ ਕਾਮਰੇਡ ਰਹਿ ਕਿ ਵੀ ਬਹੁਤਿਆਂ ਵਿੱਚ ਨਹੀਂ ਸੀ ਆ ਸਕਿਆ। ਬਹੁਤੇ ਤਾਂ ਐਵੇਂ ਹੀ ਕਾਮਰੇਡ ਬਣ ਗਏ ਸਨ। ਉਹਨਾਂ ਦੇ ਰੰਗ ਢੰਗ ਨਹੀਂ ਸਨ ਬਦਲੇ। ਬਿੱਲੀ ਵੱਲੋਂ ਰਸਤਾ ਕੱਟ ਜਾਣ ਤੇ ਉਹ ਕੁਝ ਦੇਰ ਰੁਕ ਜਾਂਦੇ, ਘਰੋਂ ਨਿਕਲਣ ਲਗਿਆ ਨਿੱਛ ਆ ਜਾਣ ਤੇ ਵੀ ਉਹ ਰੁਕਣਾ ਠੀਕ ਸਮਝਦੇ। ਕੋਈ ਸ਼ਰਾਰਤੀ ਜੇ ਕਰ ਘਰ ਅੱਗੇ ਟੂਣਾ ਟਾਣਾ ਕਰ ਜਾਏ ਤਾਂ ਘਬਰਾ ਜਾਂਦੇ। ਵਿਆਹ ਸ਼ਾਦੀਆਂ ਦੀਆਂ ਰਸਮਾਂ ਜੋਤਸ਼ੀਆਂ ਤੋਂ ਪੁਛੇ ਬਿਨਾ ਕਦੇ ਨ ਕਰਦੇ।
ਇਹਨਾਂ ਨਾਮ ਦੇ ਕਾਮਰੇਡਾਂ ਨੂੰ ਜਗਾਉਣ ਲਈ ਇਥੇ ਦਿੱਤੀ ਜਾ ਰਹੀ ਹੈ ਹਰਿਭਜਨ ਸਿੰਘ (ਡਾ.) ਹੁਰਾਂ ਦੀ ਇੱਕ ਕਾਵਿ ਰਚਨਾ-ਸ਼ਾਇਦ ਇਹਨਾਂ ਦੇ ਦਿਲਾਂ ਵਿੱਚੋਂ ਕਿਸੇ ਅਣਦਿੱਸਦੀ ਸ਼ਕਤੀ ਦਾ ਡਰ ਨਿਕਲ ਸਕੇ। ਜ਼ਰਾ ਪੜ੍ਹੋ ਇਹ ਰਚਨਾ-
ਅੱਧੀ ਤੋਂ ਵੀ ਬਹੁਤੀ
ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਹੈ
ਰੱਬ ਨੇ ਮੈਨੂੰ ਤੇ ਮੈਂ ਰੱਬ ਨੂੰ
ਯਾਦ ਕਦੇ ਨਹੀਂ ਕੀਤਾ
ਉਸ ਨੂੰ ਪਤਾ ਨਹੀਂ ਕਿ ਮੈਂ ਹਾਂ
ਮੈਨੂੰ ਪਤਾ ਨਹੀਂ ਕਿ ਉਹ ਹੈ
ਕਦੀ ਕਦਾਈਂ ਭੁੱਲ ਭੁਲੇਖੇ
ਇਕ ਦੂਜੇ ਨੂੰ ਮਿਲੇ ਸੜਕ ’ਤੇ ਝੂਠ ਵਾਂਗਰਾਂ
ਇਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ
ਰੱਬ ਨੇ ਮੈਥੋਂ ਕੀ ਲੈਣਾ ਏਂ
ਤੇ ਮੈਂ ਰੱਬ ਤੋਂ ਕੀ ਲੈਣਾ ?
ਕਿਵੇਂ ਲੱਗੀ ਇਹ ਕਾਵਿ ਰਚਨਾ? ਇੰਝ ਨਹੀਂ ਲੱਗਿਆ ਕਿ ਇਹ ਹੁੰਦੀ ਹੈ ਅਸਲੀ ਕਾਮਰੇਡੀ ਹਿੰਮਤ!
ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।