Wednesday, June 4, 2025

ਨਕਸਲੀ ਲੀਡਰ ਕਾਮਰੇਡ ਹਾਕਮ ਸਿੰਘ ਸਮਾਂਓ ਦੀ 26ਵੀਂ ਬਰਸੀ ਮਨਾਈ

From Harbhagwan Bhikhi on 4th June 2025 at 16:14 Regarding CPI (ML) Liberation Jalandhar Meet

ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿੱਚ ਮੰਗਤਰਾਮ ਪਾਸਲਾ ਵੀ ਪੁੱਜੇ 


ਜਲੰਧਰ: 4 ਜੂਨ 2025: (ਹਰਭਗਵਾਨ ਭੀਖੀ/ /ਪੀਪਲਜ਼ ਮੀਡੀਆ ਲਿੰਕ/ /ਕਾਮਰੇਡ ਸਕਰੀਨ ਡੈਸਕ)::

ਲੰਮੇ ਸਮੇਂ ਤੱਕ ਉਤਰਾਓ 'ਤੇ ਰਹਿਣ ਤੋਂ ਬਾਅਦ ਖੱਬੀਆਂ ਪਾਰਟੀਆਂ ਹੁਣ ਇੱਕ ਵਾਰ ਫੇਰ ਚੜ੍ਹਾਅ ਵੱਲ ਹਨ। ਲੋਕਾਂ ਵਿੱਚ ਖੱਬੀਆਂ ਧਿਰਾਂ ਦਾ ਅਧਾਰ ਇੱਕ ਵਾਰ ਫੇਰ ਮਜ਼ਬੂਤ ਹੋ ਰਿਹਾ ਹੈ। ਇਸਦੇ ਨਾਲ ਹੀ ਇਹਨਾਂ ਪਾਰਟੀਆਂ ਦਰਮਿਆਨ ਏਕਤਾ ਵੀ ਵੱਧ ਰਹੀ ਹੈ। ਸੀਪੀਆਈ (ਐਮ ਐਲ ) ਲਿਬਰੇਸ਼ਨ ਦੇ ਜਲੰਧਰ ਵਿਖੇ ਹੋਏ ਇਕੱਠ ਵਿੱਚ ਆਰ ਐਮ ਪੀ ਆਈ ਲੀਡਰ ਮੰਗਤ ਰਾਮ ਪਾਸਲਾ ਦੀ ਮੌਜੂਦਗੀ ਨੇ ਖੱਬੀਆਂ ਧਿਰਾਂ ਦੇ ਰਲੇਵੇਂ ਵਾਲੀ ਮੁਹਿੰਮ ਨੂੰ ਵੀ ਉਤਸ਼ਾਹ ਦਿੱਤਾ ਹੈ। 

ਅੱਜ ਵਾਲਾ ਇਹ ਇਕੱਠ ਨਕਸਲੀ ਲੀਡਰ ਕਾਮਰੇਡ ਹਾਕਮ ਸਿੰਘ ਸਮਾਂਓ ਦੀ 26ਵੀਂ ਬਰਸੀ ਦੇ ਸੰਬੰਧ ਵਿੱਚ ਕੀਤਾ ਗਿਆ ਸੀ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲਾਲ ਝੰਡੇ ਛਾਏ ਹੋਏ ਸਨ। ਬਰਸੀ ਵਾਲੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਲੋਕ ਦੂਰ ਦੁਰਾਡਿਓਂ ਆਏ ਹੋਏ ਸਨ। ਨਕਸਲੀ ਲਹਿਰ ਦੇ ਮਰਹੂਮ ਆਗੂ ਹਾਕਮ ਸਿੰਘ ਸਮਾਂਓ ਦੀ 26ਵੀਂ  ਬਰਸੀ ਮੌਕੇ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਕੌਮੀ ਅਤੇ ਕੌਮਾਂਤਰੀ ਮਸਲਿਆਂ ਬਾਰੇ ਚਰਚਾ ਕੀਤੀ ਗਈ। ਭਾਰਤ ਅਤੇ ਪਾਕਿਸਤਾਨ ਦੀਆਂ ਪਿਛਾਖੜੀ ਹਕੂਮਤਾਂ ਦੀਆਂ ਜੰਗੀ ਨੀਤੀਆਂ-ਖਾਸਕਰ ਭਾਰਤ ਸਰਕਾਰ ਦੁਆਰਾ ਲਗਾਤਾਰ ਜੰਗੀ ਜਨੂੰਨ, ਕੌਮੀ ਸ਼ਾਵਨਵਾਦ ਅਤੇ ਫਿਰਕੂ ਜਨੂੰਨ ਭੜਕਾਉਣ ਵਿਰੁੱਧ ਵੀ ਇਸ ਸੂਬਾਈ ਕਨਵੈਨਸ਼ਨ ਵਿੱਚ ਆਵਾਜ਼ ਬੁਲੰਦ ਕੀਤੀ ਗਈ।

ਇਸ ਯਾਦਗਾਰੀ ਕਨਵੈਨਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦੇ ਹੋਏ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਭਾਰਤ ਅਤੇ ਪਾਕਿ ਨੂੰ ਆਪਸੀ ਮਸਲੇ ਜੰਗ ਨਾਲ ਨਹੀਂ ਬਲਕਿ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ, ਕਿਉਂਕਿ ਦੋਵਾਂ ਦੇਸ਼ਾਂ ਦਰਮਿਆਨ ਦਹਾਕਿਆਂ ਤੋ ਟਕਰਾਅ ਤੇ ਜੰਗ ਦਾ ਰੂਪ ਲੈਂਦਾ ਆ ਰਿਹਾ ਕਸ਼ਮੀਰ ਅਤੇ ਅਤਵਾਦ ਦਾ ਮਸਲਾ ਇਕ ਜੁੜਵਾਂ ਸਵਾਲ ਹੈ, ਜੋ ਇਕ ਸਿਆਸੀ ਮੁੱਦਾ ਹੈ ਅਤੇ ਇਸ ਦਾ ਸਥਾਈ ਹੱਲ ਸਿਆਸੀ ਅਧਾਰ 'ਤੇ ਹੀ ਕੀਤਾ ਜਾ ਸਕਦਾ ਹੈ। 

ਵੈਸੇ ਵੀ ਦੋਵੇਂ ਦੇਸ਼ ਐਟਮੀ ਤਾਕਤਾਂ ਹਨ ਤੇ ਦੋਵਾਂ ਦੇਸ਼ਾਂ ਦਰਮਿਆਨ ਜੰਗ ਦਾ ਸਵਾਲ ਤਬਾਹੀ ਨੂੰ ਸਦਾ ਦੇਣ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ ਪਰ ਅਫਸੋਸ ਦੋਵਾਂ ਦੇਸ਼ਾਂ ਦੀਆਂ ਹੁਕਮਰਾਨ ਜਮਾਤਾਂ ਵਲੋ 7 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋ ਕਸ਼ਮੀਰ ਮਸਲੇ ਸਮੇਤ ਆਪਸੀ ਮਸਲੇ ਹੱਲ ਕਰਨ ਦੀ ਬਜਾਏ ਆਪਣੇ ਆਪਣੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਕਦੇ ਲੁਕਵੀਂ ਅਤੇ ਕਦੇ ਖੁੱਲੀ ਜੰਗ ਦੀ ਸਥਿਤੀ ਪੈਦਾ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਪੈਦਾ ਕਰਕੇ ਦੋਵਾਂ ਦੇਸ਼ਾਂ ਅਤੇ ਆਮ ਜਨਤਾ ਦੀ ਆਰਥਿਕਤਾ ਤਬਾਹ ਕੀਤੀ ਜਾ ਰਹੀ ਹੈ, ਜਿਸ ਦਾ ਨਤੀਜਾ ਹੈ ਕਿ ਦੋਨੋ ਦੇਸ਼ਾਂ ਦੀ ਜਨਤਾ ਅਤ ਦੀ ਗਰੀਬੀ ਵਿੱਚ ਜੀਵਨ ਬਸਰ ਕਰ ਰਹੀ ਹੈ। ਦੀਪਾਂਕਾਰ ਭੱਟਾਚਾਰੀਆ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੀਪੀਆਈ (ਐਮ ਐਲ) ਲਿਬਰੇਸ਼ਨ ਮੋਦੀ ਸਰਕਾਰ ਦੀ ਭੜਕਾਊ ਤੇ ਫਲਾਪ ਅੰਦਰੂਨੀ ਤੇ ਵਿਦੇਸ਼ ਨੀਤੀ ਦਾ ਡੱਟ ਕੇ ਵਿਰੋਧ ਕਰਦੀ ਹੈ।

 ਇਸ ਮੌਕੇ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮੋਦੀ ਸਰਕਾਰ ਦੀਆਂ ਸੰਵਿਧਾਨ ਵਿਰੋਧੀ ਤੇ ਜਮਹੂਰੀਅਤ ਵਿਰੋਧੀ ਨੀਤੀਆਂ ਖ਼ਿਲਾਫ਼ ਇਕਜੁੱਟ ਹੋ ਕੇ ਇਕ ਮਜ਼ਬੂਤ ਸਿਆਸੀ ਮੋਰਚਾ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਪੰਜਾਬ ਵਿੱਚ ਸੀਪੀਆਈ (ਐਮ ਐਲ) ਦੇ ਮੁੱਢਲੇ ਆਗੂਆਂ ਵਿਚੋਂ ਇਕ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਟਰੱਸਟੀ ਕਾਮਰੇਡ ਸੁਰਿੰਦਰ ਕੁਮਾਰੀ ਕੋਛੜ ਨੇ ਇਹ ਵੱਡੀ ਜੰਗ ਵਿਰੋਧੀ ਕਨਵੈਨਸ਼ਨ ਕਰਨ ਲਈ ਲਿਬਰੇਸ਼ਨ ਪਾਰਟੀ ਨੂੰ ਸ਼ਾਬਾਸ਼ੇ ਦਿੱਤੀ।

ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਸੁਖਦਰਸ਼ਨ ਸਿੰਘ ਨੱਤ , ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੁਪਾਲ, ਆਈਡੀਪੀ ਦੇ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਵੀ ਇਸ ਮਸਲੇ ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੁਝ ਸ਼ੱਕੀ ਦਹਿਸ਼ਤਗਰਦਾਂ ਵਲੋਂ ਕੀਤੇ ਪਹਿਲਗਾਮ ਸੈਲਾਨੀ ਕਤਲੇਆਮ ਨੂੰ ਅਧਾਰ ਬਣਾ ਕੇ ਯੁਧ ਛੇੜਨਾ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣਾ ਹੈ, ਸਚ ਇਹ ਹੈ ਕਿ ਅਤਵਾਦ ਕੋਈ  ਅਜ਼ਾਦ ਵਰਤਾਰਾ ਨਹੀ, ਬਲਕਿ ਹਾਕਮ ਜਮਾਤਾਂ ਦੀ ਰਾਜਨੀਤੀ ਦੀ ਉਪਜ ਹੈ, ਜਿਸ ਦਾ ਟਾਕਰਾ ਵੀ ਦੇਸ਼ ਵਿਚ ਜਨਤਾ ਦੀ ਜਨਤਕ ਤੇ ਸਿਆਸੀ ਲਾਮਬੰਦੀ ਰਾਹੀਂ ਹੀ ਕੀਤਾ ਜਾ ਸਕਦਾ ਹੈ। ਬੁਲਾਰਿਆਂ ਨੇ ਕਿਹਾ ਦੋਵੇਂ ਦੇਸ਼ਾਂ ਨੂੰ ਮੌਜੂਦਾ ਮਾਹੌਲ ਸਾਜ਼ਗਾਰ ਬਨਾਉਣ ਲਈ 22 ਅਪ੍ਰੈਲ ਤੋਂ  ਪਹਿਲਾਂ ਵਾਲੀ ਰਾਜਨੀਤਿਕ ਸਥਿਤੀ ਬਹਾਲ ਕਰਨੀ ਚਾਹੀਦੀ ਹੈ।

ਉਘੇ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਮੀਡੀਆ ਵਾਲਿਆਂ ਨੂੰ ਜੰਗੀ ਭੜਕਾਹਟ ਪੈਦਾ ਕਰਨ ਦੀ ਥਾਂ ਇੰਨਾਂ ਗੁਆਂਢੀ ਦੇਸ਼ਾਂ ਦਰਮਿਆਨ ਦੋਸਤੀ ਅਤੇ ਅਮਨ ਦਾ ਸੁਨੇਹਾ ਦੇਣ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ,  ਕਨਵੈਨਸ਼ਨ ਦਾ ਸੰਚਾਲਨ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਨੇ ਕੀਤਾ।

ਕਨਵੈਨਸ਼ਨ ਵਿੱਚ ਰੁਲਦੂ ਸਿੰਘ ਮਾਨਸਾ, ਜਸਬੀਰ ਕੌਰ ਨੱਤ, ਗੁਲਜਾਰ ਸਿੰਘ ਭੁੰਬਲੀ, ਬਲਬੀਰ ਸਿੰਘ ਝਾਮਕਾ, ਚਰਨਜੀਤ ਸਿੰਘ ਭਿੰਡਰ, ਬਲਬੀਰ ਮੂਧਲ, ਗੋਬਿੰਦ ਛਾਜਲੀ, ਗੁਰਨਾਮ ਸਿੰਘ ਭੀਖੀ, ਅਸ਼ੋਕ ਮਹਾਜਨ, ਨਿਰਮਲ ਛਜਲਵੰਡੀ ਸਤਨਾਮ ਸਿੰਘ ਪਖੀ ਖੁਰਦ ਅਤੇ ਰਜਿੰਦਰ ਸਿੰਘ ਸਿਵੀਆ ਵੀ ਹਾਜ਼ਰ ਸਨ।

 ਕਨਵੈਨਸ਼ਨ ਵਲੋਂ ਪਾਸ ਕੀਤੇ ਮਤਿਆਂ ਵਿੱਚ ਫੈਡਰਲ ਢਾਂਚੇ ਨੂੰ ਪੈਰਾਂ ਹੇਠ ਰੋਲਦਿਆਂ ਬੀਬੀਐਮਬੀ ਰਾਹੀਂ ਪੰਜਾਬ ਦੇ ਹਿੱਸੇ ਦੇ ਦਰਿਆਈ ਪਾਣੀ ਦੀ ਮਨਮਾਨੀ ਵੰਡ ਦੇ ਯਤਨਾਂ ਦੀ ਅਤੇ ਮਾਨ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਦੀ ਆੜ ਵਿੱਚ ਪੰਜਾਬ ਵਿੱਚ ਪੁਲੀਸ ਵਲੋਂ ਤਸ਼ੱਦਦ ਜਾਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਨਿੱਤ ਦਿਨ ਕੀਤੇ ਜਾ ਰਹੇ ਆਮ ਨੌਜਵਾਨਾਂ ਦੇ ਕਤਲਾਂ ਦੀ ਸਖ਼ਤ ਨਿੰਦਾ ਕੀਤੀ ਗਈ। 

ਬੀਜੇਪੀ ਸਰਕਾਰ ਵਲੋਂ ਅਪਰੇਸ਼ਨ "ਕਗਾਰ" ਦੇ ਨਾਂ 'ਤੇ ਬਸਤਰ ਵਿੱਚ ਵੱਡੇ ਪੈਮਾਨੇ ਤੇ ਮਾਉਵਾਦੀ ਕਾਡਰ ਤੇ ਆਦਿਵਾਸੀਆਂ ਨੂੰ ਉਜਾੜਨ ਤੇ ਸਮੂਹਿਕ ਰੂਪ ਵਿੱਚ ਕਤਲ ਕਰਨ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਇਸ ਐਕਸ਼ਨ ਦੀ ਤਿੱਖੀ ਨਿਖੇਧੀ ਵੀ ਕੀਤੀ। 

ਕੌਮਾਂਤਰੀ ਮੁੱਦਿਆਂ ਦੀ ਚਰਚਾ ਕਰਦਿਆਂ ਲਿਬਰੇਸ਼ਨ ਦੇ ਇਸ ਇਕੱਠ ਨੇ ਨੇਤਨਯਾਹੂ ਸਰਕਾਰ ਵਲੋਂ ਲਗਾਤਾਰ ਵੀਹ ਮਹੀਨਿਆਂ ਤੋਂ ਇਕ ਪਾਸੜ ਜੰਗ ਰਾਹੀਂ ਸਧਾਰਨ ਫਿਲਸਤੀਨੀ ਲੋਕਾਂ ਦੇ ਨਸਲਘਾਤ ਦਾ ਵੀ ਇੱਕ ਵਾਰ ਫੇਰ ਨੋਟਿਸ ਲਿਆ। ਕਨਵੈਨਸ਼ਨ ਵਲੋਂ ਇਸ ਹਿੰਸਾ ਦਾ ਸਖ਼ਤ ਵਿਰੋਧ ਕੀਤਾ ਗਿਆ।

Friday, May 30, 2025

ਪਿੰਡ ਸੁਨੇਤ ਵਿੱਚ ਵੀ ਗੂੰਜੀ ਜਲ, ਜੰਗਲ ਅਤੇ ਜ਼ਮੀਨ ਦੀ ਰਾਖੀ ਵਾਲੀ ਆਵਾਜ਼

From Jaswant Zirakh on Friday 30th May 2025 at 4:16 PM Regarding Adiwasi Struggle 

ਜ਼ਮੀਨ ਹੇਠਲੇ ਖਣਿਜ ਪਦਾਰਥਾਂ 'ਤੇ ਹੈ ਬਹੁਕੌਮੀ ਕੰਪਨੀਆਂ ਦੀ ਨਜ਼ਰ 


(ਸੁਨੇਤ)
ਲੁਧਿਆਣਾ: 31 ਮਈ 2025: (ਪੀਪਲਜ਼ ਮੀਡੀਆ ਲਿੰਕ / /ਕਾਮਰੇਡ ਸਕਰੀਨ ਡੈਸਕ)::
ਇਥੇ ਜਮਹੂਰੀ ਅਧਿਕਾਰ ਸਭਾ ਵੱਲੋਂ ਲੁਧਿਆਣੇ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਜਲ, ਜੰਗਲ, ਜ਼ਮੀਨ ਦੀ ਰਾਖੀ ਅਤੇ ਆਪਣੀ ਹੋਂਦ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਗਈ। ਕਾਰਪੋਰੇਟ ਪੱਖੀ ਸਰਕਾਰੀ ਦਮਨ ਖਿਲਾਫ਼ ਆਦਿਵਾਸੀਆਂ ਦੇ ਸੰਘਰਸ਼ ਨੂੰ ਸਮਝਣ ਲਈ ‘ਆਦਿਵਾਸੀਆਂ ਦੇ ਸਮੂਹਿਕ ਕਤਲ, ਬਹੁਕੌਮੀ ਕੰਪਨੀਆਂ ਅਤੇ ਜਮਹੂਰੀਅਤ’ ਵਿਸ਼ੇ ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਵੀ ਗਿਆ। ਇਸ ਸੈਮੀਨਾਰ ਮੌਕੇ ਬਹੁਤ ਸਾਰੀਆਂ ਸਾਜ਼ਿਸ਼ੀ ਪਰਤਾਂ ਨੂੰ ਫਰੋਲਦਿਆਂ ਇਸ ਮਾਮਲੇ ਦੇ ਹਕੀਕਤ ਨੂੰ ਬੇਨਕਾਬ ਕੀਤਾ ਗਿਆ। 

ਇਸ ਸੈਮੀਨਾਰ ਵਿੱਚ ਵੀ ਅੱਜ ਵਿਸਥਾਰ ਸਾਹਿਤ ਕਈ ਪਹਿਲੂ ਵਿਚਾਰੇ ਗਏ। ਜਮਹੂਰੀ ਅਧਿਕਾਰ ਸਭਾ ਵੱਲੋਂ ਹੋਰ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਮੌਜੂਦਾ ਸਮੇਂ ਵਿੱਚ ਸ਼ਹਿਰੀ ਲੋਕਾਂ ਨੂੰ ਆਦਿਵਾਸੀਆਂ ਦੇ ਸੰਘਰਸ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ। 

ਉਹਨਾਂ ਕਿਹਾ ਕਿ ਉਹ ਆਦਿਵਾਸੀ ਲੋਕ ਸਿਰਫ਼ ਆਪਣੇ ਜਲ-ਜੰਗਲ ਹੀ ਨਹੀਂ ਬਲਕਿ ਆਪਣੀ ਹੋਂਦ ਬਚਾਉਣ ਦੀ ਲੜਾਈ ਵੀ ਲੜ ਰਹੇ ਹਨ। ਜਮੀਨ ਹੇਠ ਮੌਜੂਦ ਖਣਿਜ ਪਦਾਰਥਾਂ ਲਈ ਬਹੁਕੌਮੀ ਕੰਪਨੀਆਂ ਲਗਾਤਾਰ ਸਰਕਾਰ ਤੇ ਦਬਾਅ ਬਣਾ ਕੇ ਆਦਿਵਾਸੀਆਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਹਟਾਉਣਾ ਚਾਹੁੰਦੀਆਂ ਹਨ। ਇਸੇ ਤਹਿਤ ਹੀ ਆਦਿਵਾਸੀਆ ਨੂੰ ਜੰਗਲ ਵਿੱਚੋਂ ਕੱਢਣ ਲਈ ਉਨ੍ਹਾਂ ਦੇ ਘਰ ਵੱਡੀ ਪੱਧਰ ਤੇ ਜਲਾਏ ਜਾ ਰਹੇ ਹਨ ਤੇ ਉਨ੍ਹਾਂ ਦਾ ਸਮੂਹਿਕ ਕਤਲੇਆਮ ਕੀਤਾ ਜਾ ਰਿਹਾ ਹੈ। 

ਇਸ ਮੁਹਿੰਮ ਤਹਿਤ ਹੀ ਵੱਡੇ ਪੱਧਰ ਤੇ ਆਦਿਵਾਸੀਆਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦੀ ਖਬਰ ਵੀ ਬਾਹਰ ਨਹੀਂ ਆਉਣ ਦਿੱਤੀ ਜਾਂਦੀ। ਸ਼ਹਿਰਾਂ ਵਿੱਚ ਵੀ ਜੇ ਕੋਈ ਸਮਾਜਿਕ ਕਾਰਕੁਨ, ਵਕੀਲ, ਬੁੱਧੀਜੀਵੀ, ਪ੍ਰੋਫੈਸਰ,ਲੇਖਕ, ਕਲਾਕਾਰ ਇਸ ਜ਼ੁਲਮ ਖਿਲਾਫ ਆਵਾਜ਼ ਉਠਾਉਂਦੇ ਹਨ ਤਾਂ ਭਾਰਤੀ ਹੁਕਮਰਾਨ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਸਾਲਾਂ ਤੱਕ ਜੇਲ੍ਹਾਂ ਵਿੱਚ ਡੱਕ ਦਿੰਦੇ ਹਨ ਅਤੇ ਬੋਲਣ-ਲਿਖਣ ਦੀ ਜਮਹੂਰੀ ਆਜ਼ਾਦੀ ਤੇ ਡਾਕਾ ਮਾਰਦੇ ਹਨ। 

ਸੈਮੀਨਾਰ ਦੌਰਾਨ ਹੋਏ ਇਸ ਵਿਸ਼ੇਸ਼ ਇਕੱਠ ਨੇ ਆਦਿਵਾਸੀ ਲੋਕਾਂ ਦੇ ਹੱਕੀ ਸੰਘਰਸ਼ ਨੂੰ ਜਾਇਜ਼ ਠਹਿਰਾਉਂਦੇ ਹੋਏ ਮੰਗ ਕੀਤੀ ਕਿ ਆਦਿਵਾਸੀਆਂ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ ਅਤੇ ਬੇਕਸੂਰ ਲੋਕਾਂ ਅਤੇ ਕਾਰਕੁਨਾਂ ਨੂੰ ਰਿਹਾ ਕੀਤਾ ਜਾਵੇ। ਇਸ ਸੈਮੀਨਾਰ ਵਿੱਚ ਰਵਿਤਾ ਅਤੇ ਕਸਤੂਰੀ ਲਾਲ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ। 

ਇਸ ਦੌਰਾਨ ਇਕੱਠ ਨੇ ਦੋ ਮਤੇ ਵੀ ਪਾਸ ਕੀਤੇ। ਇੱਕ ਮਤਾ ਤਾਂ ਅਰਬਨ ਅਸਟੇਟ ਬਣਾਉਣ ਦੇ ਨਾਮ ਤੇ ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਕਈ ਪਿੰਡਾਂ ਦੀ 24331 ਏਕੜ ਖੇਤੀਯੋਗ ਜ਼ਮੀਨ ਦਾ ਉਜਾੜਾ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਰੋਕਣ ਲਈ ਵੀ ਜ਼ੋਰਦਾਰ ਮੰਗ ਵੀ ਕੀਤੀ ਗਈ। 

ਦੂਸਰੇ ਮਤੇ ਵਿੱਚ ਇਸ ਸੈਮੀਨਾਰ ਨੇ ਲੁਧਿਆਣਾ ਵਿਚਲੇ ਦਹਾਕਿਆਂ ਪੁਰਾਣੇ ਕਾਲਜ ਦੀ ਜ਼ਮੀਨ ਤੇ ਕਬਜ਼ੇ ਕਰਨ ਕਰਾਉਣ ਦੀਆਂ ਸਾਜ਼ਿਸ਼ਾਂ ਦੀ ਵੀ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਲੜਕੀਆਂ ਦਾ ਇਹ ਸਰਕਾਰੀ ਕਾਲਜ ਭਾਰਤ ਨਗਰ ਚੌਂਕ ਨੇੜੇ ਸਥਿਤ ਹੈ। ਇਸ ਕਾਲਜ ਦੀ ਜ਼ਮੀਨ ਉੱਤੇ ਕਬਜ਼ੇ ਦੀਆਂ ਨੀਅਤਾਂ ਵੀ ਚਿਰਾਂ ਤੋਂ ਚਲੀਆਂ ਆ ਰਹੀਆਂ ਹਨ। ਤਕਰੀਬਨ 45 ਏਕੜ ਥਾਂ ਤੇ ਬਣੇ ਇਸ ਇਤਿਹਾਸਿਕ ਕਾਲਜ ਵਿੱਚ ਖੇਡ ਦਾ ਮੈਦਾਨ ਵੀ ਬਹੁਤ ਵੱਡਾ ਹੈ। ਖੇਡ ਦਾ ਇਹ ਮੈਦਾਨ ਜਗਰਾਓਂ ਪੁਲ ਵਾਲੇ ਪਾਸਿਓਂ ਫਵਾਰਾ ਚੌਂਕ ਵੱਲ ਜਾਂਦਾ ਹੈ। ਇਸੇ ਸੜਕ ਤੇ ਹੀ ਇੱਕ ਮੰਦਿਰ ਵੀ ਹੈ ਜਿਸਦੇ ਸਾਹਮਣੇ ਕਾਲਜ ਦੀ ਇੱਕ ਦੀਵਾਰ ਵੀ ਹੈ ਅਤੇ ਇੱਕ ਦਰਵਾਜ਼ਾ ਵੀ ਹੈ। ਸੈਮੀਨਾਰ ਵਿੱਚ ਬਾਕਾਇਦਾ ਨਾਮ ਲੈਕੇ ਦੋਸ਼ ਲਾਇਆ ਗਿਆ ਕਿ ਇੱਕ ਮੌਜੂਦਾ ਐਮ ਪੀ ਜਿਹੜਾ ਹੁਣ ਸਿਆਸੀ ਕਾਰਨਾਂ ਕਰਕੇ ਐਮ ਐਲੇ ਏ ਦੀ ਚੋਣ ਲੜ ਰਿਹਾ ਹੈ। ਉਹੀ ਇਸ ਵਾਰ ਕਾਲਜ ਦੀ ਜ਼ਮੀਨ ਤੇ ਕਬਜ਼ਾ ਕਰਵਾ ਰਿਹਾ ਹੈ। ਲੜਕੀਆਂ ਦੇ ਖੇਡ ਦੇ ਮੈਦਾਨ ਵਿੱਚ ਲੀਡਰ ਦੀ ਸਿਆਸੀ ਸ਼ਹਿ ਤੇ ਮੰਦਰ ਵੱਲੋਂ ਕਾਲਜ ਦੀ ਕੰਧ ਤੋੜ ਕੇ ਦਿਨ ਦਿਹਾੜੇ ਐਂਕਰੋਚਮੈਂਟ ਕੀਤੀ ਗਈ। ਮੰਦਰ ਵੱਲੋਂ ਕਾਰਾਂ ਦੀ ਪਾਰਕਿੰਗ ਦੇ ਬਹਾਨੇ ਗ਼ੈਰਕਾਨੂੰਨੀ ਉਸਾਰੀ ਹੋਣ ਦੀ ਖਬਰ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਦੋਂ ਇਹ ਖਬਰ ਆਲੇ ਦੁਆਲ਼ੇ ਦੇ ਕਾਲਜਾਂ ਤੱਕ ਪਹੁੰਚੀ ਤਾਂ ਸਤੀਸ਼ ਚੰਦਰ ਧਵਨ ਕਾਲਜ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਤੁਰੰਤ ਕੁੜੀਆਂ ਦੇ ਕਾਲਜ ਪੁੱਜ ਗਏ ਅਤੇ ਕਬਜ਼ੇ ਦੇ ਮਕਸਦ ਨਾਲ ਕੀਤੀਆਂ ਸਾਰੀਆਂ ਉਸਾਰੀਆਂ ਮਿੱਟੀ ਵਿੱਚ ਮਿਲਾ ਦਿੱਤੀਆਂ। ਵਿਦਿਆਰਥੀਆਂ ਦੀ ਇਸ ਯੁਵਾ ਸ਼ਕਤੀ ਨੇ ਨਜਾਇਜ਼ ਉਸਾਰੀ ਲਈ ਵਰਤਿਆ ਸਾਰਾ ਸਮਾਂ ਵੀ ਜ਼ਬਤ ਕਰ ਲਿਆ ਅਤੇ  ਸਾਰਾ ਸਾਮਾਨ ਕਾਲਜ ਦੀ ਪ੍ਰਿੰਸੀਪਲ ਸੁਮਨ ਲਤਾ ਦੀ ਨਿਗਰਾਨੀ ਹੇਠ ਇੱਕ ਕਮਰੇ ਵਿਚ ਰਖਵਾ ਦਿੱਤਾ ਅਤੇ ਉਸਦੀਆਂ ਚਾਬੀਆਂ ਪ੍ਰਿੰਸੀਪਲ ਦੇ ਹਵਾਲੇ ਕਰ ਦਿੱਤੀਆਂ।  ਹੁਣ ਦੇਖਣਾ ਹੈ ਕਿ ਲੜਕੀਆਂ ਦੇ ਇਸ ਸਰਕਾਰੀ  ਕਾਲਜ ਦੀ ਜ਼ਮੀਨ ਤੇ ਲੰਮੇ ਸਮੇਂ ਤੋਂ ਪੈ ਰਹੀਆਂ ਇਹ ਲਲਚਾਈਆਂ ਹੋਈਆਂ ਨਜ਼ਰਾਂ ਦੇ ਮੂੰਹ ਮੋੜਣ ਦੀ ਕੋਸ਼ਿਸ਼ ਵਿੱਚ ਲੱਗੇ ਸੰਗਠਨਾਂ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ। 

ਇਸ ਸੈਮੀਨਾਰ ਵਿੱਚ ਇਨਕਲਾਬੀ ਮਜ਼ਦੂਰ ਕੇਂਦਰ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਕਾਰਕੁਨ ਸ਼ਾਮਲ ਹੋਏ। ਇਸ ਮੌਕੇ ਡਾ ਹਰਬੰਸ ਗਰੇਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਪ੍ਰੋ. ਏ ਕੇ ਮਲੇਰੀ,ਇਨਕਲਾਬੀ ਮਜ਼ਦੂਰ ਕੇਂਦਰ ਦੇ ਸੁਰਿੰਦਰ ਸਿੰਘ ਮੋਲਡਰ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ ਮੁਲਾਜ਼ਮ ਆਗੂ ਰਮਨਜੀਤ ਸੰਧੂ ਪ੍ਰਧਾਨ ਡੀ ਟੀ ਐਫ ਤੇ ਸੁਖਵਿੰਦਰ ਲੀਲ ਡੀ ਐਮ ਐਫ , ਐਡਵੋਕੇਟ ਹਰਪ੍ਰੀਤ ਜੀਰਖ, ਜਗਜੀਤ ਸਿੰਘ,ਰਾਕੇਸ਼ ਆਜ਼ਾਦ, ਐਡਵੋਕੇਟ ਗੁਰਵਿੰਦਰ ਸਿੰਘ, ਡਾਕਟਰ ਮੋਹਨ ਸਿੰਘ ਮਾਸਟਰ ਜਰਨੈਲ, ਬਲਵਿੰਦਰ ਲਾਲ ਬਾਗ , ਮਾਸਟਰ ਸੁਰਜੀਤ ਸਿੰਘ, ਸਤਨਾਮ ਦੁੱਗਰੀ ਅਜਮੇਰ ਦਾਖਾ , ਹਰਸਾ ਦੁੱਗਰੀ ਅਤੇ ਮਜ਼ਦੂਰ ਆਗੂ ਬਲਦੇਵ ਬਿੱਲੂ ਆਦਿ ਹਾਜ਼ਰ ਸਨ।

Tuesday, May 27, 2025

ਜ਼ਮੀਨਾਂ ਐਕੁਆਇਰ ਕਰਨ ਵਿਰੁੱਧ ਤਿੱਖੇ ਰੋਸ ਵਿਖਾਵੇ ਸ਼ੁਰੂ

From Raghbir Singh Benipal on Tuesday 27th May 2025 at 4:36 PM Regarding Protest Against Land Requirement

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਗਲਾਡਾ ਸਾਹਮਣੇ ਚੇਤਾਵਨੀ ਰੈਲੀ

*ਪੀੜਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਕੀਤੇ ਜੋਸ਼ ਦਾ ਪ੍ਰਗਟਾਵਾ

*ਉਪਜਾਊ ਜਮੀਨਾਂ ਜਬਰੀ ਐਕੁਵਾਇਰ ਕਰਨ ਵਿਰੁੱਧ ਤਿੱਖੇ ਦਾ ਪ੍ਰਗਟਾਵਾ 

*ਗਲਾਡਾ ਦਫਤਰ ਲੁਧਿਆਣਾ ਦੇ ਸਾਹਮਣੇ ਵਿਸ਼ਾਲ ਇਕੱਠ ਕਾਰਨ ਉਪਰੰਤ ਸਰਕਾਰ ਨੂੰ ਭੇਜਿਆ ਮੰਗ ਪੱਤਰ
ਲੁਧਿਆਣਾ ਵਿੱਚ ਗਲਾਡਾ ਸਾਹਮਣੇ ਚੇਤਾਵਨੀ ਰੈਲੀ ਦੇ ਦ੍ਰਿਸ਼ 
ਲੁਧਿਆਣਾ: 27 ਮਈ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::
ਲੁਧਿਆਣਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਉਪਜਾਊ ਜਮੀਨ ਐਕੁਵਾਇਰ ਕਰਕੇ ਅਰਬਨ ਸਟੇਟ ਬਣਾਉਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ’ ਪੀੜਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵਿਸ਼ਾਲ ਚੇਤਾਵਨੀ ਰੈਲੀ ਗਲਾਡਾ ਦਫਤਰ ਲੁਧਿਆਣਾ ਦੇ ਸਾਹਮਣੇ ਕੀਤੀ ਗਈ। ਰੈਲੀ ਚ’ ਸ਼ਾਮਿਲ ਹੋਏ ਪੀੜਤ ਕਿਸਾਨਾਂ ਅਤੇ ਇਲਾਕੇ ਦੇ ਪਿੰਡਾਂ ਵੱਲੋਂ ਮਤੇ ਪਾਸ ਕਰਕੇ ਆਖਿਆ ਗਿਆ ਕਿ  ਪਿੰਡਾਂ ਦੀ ਉਪਜਾਊ ਜਮੀਨ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਚਰਨ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਡਕੌਤਾ (ਧਨੇਰ) ਦੇ ਜਗਰੂਪ ਸਿੰਘ ਹਸਨਪੁਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮਨਪ੍ਰੀਤ ਸਿੰਘ, ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ) ਦੇ ਬਲਦੇਵ ਸਿੰਘ ਲਤਾਲਾ, ਆਲ ਇੰਡੀਆ ਕਿਸਾਨ ਸਭਾ (1936) ਦੇ ਜਸਵੀਰ ਸਿੰਘ ਝੱਜ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਤਾ ਦੇ ਮਹਿੰਦਰ ਸਿੰਘ ਕਮਾਲਪੁਰਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਗੁਰਜੀਤ ਸਿੰਘ ਗਿੱਲ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੁਲਦੀਪ ਸਿੰਘ ਗਰੇਵਾਲ, ਭਾਈ ਲਾਲੋ ਲੋਕ ਮੰਚ ਦੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਆਖਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੇ ਖੇਤੀ ਦੇ ਧੰਦੇ ਨੂੰ ਬਚਾਉਣ ਦੀ ਥਾਂ ਕਿਸਾਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕਰਨ ਦੇ ਰਾਹ ਪਈ ਹੋਈ ਹੈ।

ਇਸ ਰੈਲੀ ਦੌਰਾਨ ਸਪਸ਼ਟ ਆਖਿਆ ਗਿਆ ਕਿ ਕਾਰਪੋਰੇਟ ਵੱਡੀਆਂ ਕੰਪਨੀਆਂ ਦੇ ਦਬਾਅ ਅਧੀਨ ਇਲਾਕੇ ਦੀ ਹਜ਼ਾਰਾਂ ਏਕੜ ਉਪਜਾਊ ਜਮੀਨ ਐਕੁਵਾਇਰ ਕਰਕੇ ਜੋ ਅਰਬਨ ਸਟੇਟ ਬਣਾਉਣ ਦੀ ਯੋਜਨਾ ਸਰਕਾਰ ਨੇ ਬਣਾਈ ਹੈ, ਉਹ ਕਿਸੇ ਵੀ ਤਰ੍ਹਾਂ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ ਅਤੇ ਖੇਤੀ ਦੇ ਧੰਦੇ ਵਾਸਤੇ  ਲਾਹੇ ਬੰਦ ਨਹੀਂ ਹੈ। ਉਨਾਂ ਆਖਿਆ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਹੀਂ ਛੱਡਣਗੇ। 

ਉਨਾਂ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਉਹ ਆਪਣੀ ਇਸ ਯੋਜਨਾ ਨੂੰ ਰੱਦ ਕਰੇ ਅਤੇ ਲੋਕਾਂ ਤੋਂ ਮੁਆਫ਼ੀ ਮੰਗੇ। ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਤਿੰਨ ਕਾਲੇ ਕਾਨੂੰਨ ਜਿਹੜੇ ਕਿ ਰੱਦ ਕਰਵਾ ਚੁੱਕੇ ਹਨ ਉਹਨਾਂ ਵਰਗਾ ਹੀ ਇਹ ਅਗਲਾ ਕਦਮ ਹੈ। ਇਸ ਲਈ ਉਹ ਕਿਸੇ ਵੀ ਕੀਮਤ ਤੇ ਆਪਣੀ ਜਮੀਨ ਨਹੀਂ ਛੱਡਣਗੇ| 

ਸਟੇਜ ਦੀ ਕਾਰਵਾਈ ਹਰਨੇਕ ਸਿੰਘ ਗੁੱਜਰਵਾਲ ਨੇ ਚਲਾਈ ਅਤੇ ਧੰਨਵਾਦ ਚਮਕੌਰ ਸਿੰਘ ਬਰਮੀ ਨੇ ਕੀਤਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਅਮਨਦੀਪ ਸਿੰਘ ਲੱਲਤੋ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜਸਦੇਵ ਸਿੰਘ ਲੱਲਤੋ, ਗੁਰਦੀਪ ਸਿੰਘ ਅਲੀਗੜ੍ਹ, ਸਟੀਲ ਐਡ ਮੋਲਡ ਯੂਨੀਅਨ ਦੇ ਹਰਜਿੰਦਰ ਸਿੰਘ, ਡਾ. ਸੁਖਪਾਲ ਸਿੰਘ ਸੇਖੋ, ਡਾ. ਰਜਿੰਦਰਪਾਲ ਸਿੰਘ ਔਲ਼ਖ, ਡਾ. ਗੁਰਪ੍ਰੀਤ ਸਿੰਘ ਰਤਨ, ਕਸਤੂਰੀ ਲਾਲ, ਦਲਵੀਰ ਸਿੰਘ ਜੋਧਾਂ, ਜਥੇਦਾਰ ਅਜਮੇਰ ਸਿੰਘ ਰਤਨ, ਰਾਜਵੀਰ ਸਿੰਘ ਘੁਡਾਣੀ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਉਪਰੰਤ ਗਲਾਡਾ ਦੇ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ। 

ਹੁਣ ਦੇਖਣਾ ਹੈ ਕਿ ਸਰਕਾਰ ਨੂੰ ਇਸ ਚੇਤਾਵਨੀ ਰੈਲੀ ਦੀ ਸੁਰ ਕਿੰਨੀ ਜਲਦੀ ਸਮਝ ਆਉਂਦੀ ਹੈ। ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲੀ ਕਿਸਾਨ ਸ਼ਕਤੀ ਨੂੰ ਦਬਾਅ ਸਕਣਾ ਸੂਬਾ ਸਰਕਾਰ ਦੇ ਵੱਸ ਦੀ ਗੱਲ ਵੀ ਨਹੀਂ। 

ਹੁਣ ਸੋਸ਼ਲ ਮੀਡੀਆ ਦੇ ਜੰਗ-ਏ-ਮੈਦਾਨ ਵਿੱਚ ਵੀ ਤਕੜੀ ਟੱਕਰ ਦੇਵੇਗੀ CPI

From Party Sources On Monday 26th May 2025 at 6:48 PM

ਬਾਕੀ ਖੱਬੀਆਂ ਧਿਰਾਂ ਵੀ ਮੋਰਚਾ ਸੰਭਾਲਣ ਦੀ ਤਿਆਰੀ ਵਿੱਚ


ਨਵੀਂ ਦਿੱਲੀ
:27 ਮਈ 2025: (ਮੀਡੀਆ ਲਿੰਕ 32//ਕਾਮਰੇਡ ਸਕਰੀਨ ਡੈਸਕ)::

ਮਾਮਲਾ ਭਾਵੇਂ ਪੰਜਾਬ ਦਾ ਹੋਵੇ, ਭਾਵੇਂ ਪਹਿਲਗਾਮ ਤੇ ਭਾਵੇਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੜਨੀ ਪਈ ਜੰਗ ਦਾ ਜਾਂ ਕੁਝ ਵੀ ਹੋਰ ਪਰ ਜੰਗ ਦਾ ਮੈਦਾਨ ਸੋਸ਼ਲ ਮੀਡੀਆ ਹੀ ਬਣਿਆ ਹੁੰਦਾ ਹੈ। ਜਦੋਂ ਵੱਡੇ ਵੱਡੇ ਸਰਕਾਰੀ ਬਿਆਨ ਵੀ ਸੋਸ਼ਲ ਮੀਡੀਆ ਤੇ ਜਾਰੀ ਹੁੰਦੇ ਹੋਣ ਤਾਂ ਇਹ ਕੁਝ ਸਾਹਮਣੇ ਆਉਣਾ ਹੀ ਸੀ। 

ਇਸਦੀ ਦੇਖਾ-ਦੇਖੀ ਇਸ ਰੁਝਾਣ ਨੇ ਜ਼ੋਰ ਵੀ ਫੜਨਾ ਹੀ ਸੀ।  ਕੁਝ ਹਫਤੇ ਪਹਿਲਾਂ ਮੈਂ ਬੜੀ ਸਫਲਤਾ ਨਾਲ ਪੱਤਰਕਾਰੀ ਵਾਲੀਆਂ ਡਿਗਰੀਆਂ ਡਿਪਲੋਮਿਆਂ ਦੀ ਪ੍ਰਾਪਤੀ ਕਰ ਚੁੱਕੇ ਮੁੰਡਿਆਂ ਕੁੜੀਆਂ ਨਾਲ ਅਚਾਨਕ ਮੁਲਾਕਾਤ ਕੀਤੀ ਤਾਂ ਸਹਿਜ ਸੁਭਾਅ ਹੀ ਪੁੱਛ ਲਿਆ ਕਿ ਅੱਜਕਲ੍ਹ ਕਿਹੜੇ ਮੀਡੀਆ ਅਦਾਰਿਆਂ ਨਾਲ ਜੁੜੇ ਹੋਏ ਹੋ ਤਾਂ ਸਭਨਾਂ ਨੇ ਆਪੋ ਆਪਣੇ ਅਦਾਰਿਆਂ ਬਾਰੇ ਦੱਸਿਆ। ਕੁਝ ਕੁ ਮੁੰਡੇ ਕੁੜੀਆਂ ਵੱਡੀਆਂ ਅਖਬਾਰਾਂ ਅਤੇ ਟੀਵੀ ਚੈਨਲਾਂ ਨਾਲ ਜੁੜੇ ਹੋਏ ਸਨਅਤੇ ਕੁਝ ਨੇ ਕੁਝ ਸਿਆਸੀ ਪਾਰਟੀਆਂ ਨਾਲ ਰਾਬਤਾ ਬਣਾਇਆ ਹੋਇਆ ਸੀ। 

ਇਹ ਸਭ ਸੁਣ ਕੇ ਬੜੀ ਹੈਰਾਨੀ ਹੋਈ ਅਤੇ ਪੁੱਛ ਹੀ ਲਿਆ ਕਿ ਤੁਸੀਂ ਲੋਕ ਇਸ ਨਿੱਕੀ ਉਮਰੇ ਸਿਆਸਤ ਵਿੱਚ ਕਿਵੇਂ? ਜੁਆਬ ਨਾਲ ਬੜੇ ਸਦਮੇ ਵਰਗਾ ਅਹਿਸਾਸ ਹੋਇਆ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਇਹਨਾਂ ਸਿਆਸੀ ਪਾਰਟੀਆਂ ਕੋਲ Job ਕਰਦੇ ਹਾਂ। ਥੋੜਾ ਹੋਰ ਵੇਰਵਾ ਪੁੱਛਣ ਤੇ ਦੱਸਿਆ ਕਿ ਅਸੀਂ ਇਹਨਾਂ ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ਟੀਮ ਵਿੱਚ ਹਾਂ। ਇਹ ਸਭ ਕੁਝ ਸਾਡੀ ਟੀਮ ਹੀ ਚਲਾਉਂਦੀ ਹੈ। ਜਿੰਨੇ ਕੁ ਪੈਸੇ ਅਖਬਾਰਾਂ ਅਤੇ ਚੈਨਲਾਂ ਵਾਲੇ ਆਪਣੇ ਮੁਲਾਜ਼ਮ ਪੱਤਰਕਾਰਾਂ ਨੂੰ ਦੇਂਦੇ ਹਨ ਸਾਨੂੰ ਉਸ ਰਕਮ ਤੋਂ ਕੁਝ ਵੱਧ ਹੀ ਮਿਲ ਜਾਂਦੇ ਹਨ। ਕਈ ਵਾਰ ਅਸੀਂ Work From Home ਵੀ ਕਰ ਲੈਂਦੇ ਹਾਂ। 

ਦਿਮਾਗ ਵਿੱਚ ਅਜੇ ਤੱਕ ਰੇਡੀਓ, ਟੀਵੀ ਅਤੇ ਅਖਬਾਰਾਂ ਵਾਲੀ ਪੱਤਰਕਾਰੀ ਦਾ ਸਟਾਈਲ ਹੀ ਸੀ। ਵੈਬ ਚੈਨਲਾਂ ਵਾਲੀ ਚਕਾਚੌਂਧ ਨਾਲ ਅਜੇ ਤੱਕ ਅੱਖਾਂ ਚੁੰਧਿਆ ਰਹੀਆਂ ਸਨ ਪਰ ਹੁਣ ਇਹ ਨਵਾਂ ਰੰਗਢੰਗ ਵੀ ਸਾਹਮਣੇ ਆ ਰਿਹਾ ਸੀ। ਸੋਸ਼ਲ ਮੀਡੀਆ ਵਾਲੀਆਂ ਟੀਮਾਂ ਰਾਹੀਂ ਬਹੁਤ ਸਾਰੇ ਨਿਸ਼ਾਨੇ ਇੱਕੋ ਵੇਲੇ ਫੁੰਡੇ ਜਾ ਰਹੇ ਸਨ। ਇਹਨਾਂ ਬਦਲਦੇ ਰੰਗਾਂ ਅਤੇ ਨਵੇਂ ਅੰਦਾਜ਼ਾਂ ਨੇ ਉਹਨਾਂ ਲੋਕ ਪੱਖੀ ਪਾਰਟੀਆਂ ਤੇ ਵੀ ਅਸਰ ਪਾਇਆ ਜਿਹਨਾਂ ਨੇ ਇਸ ਬਾਰੇ ਨਾ ਤਾਂ ਕਦੇ ਸੋਚਿਆ ਸੀ ਅਤੇ ਨਾ ਹੀ ਉਹਨਾਂ ਕੋਲ ਏਨੇ ਫ਼ੰਡ ਸਨ। 

ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਇਸੇ ਮਈ ਮਹੀਨੇ ਦੀ 9 ਤਾਰੀਖ ਨੂੰ ਚੰਡੀਗੜ੍ਹ ਦੇ ਸੈਕਟਰ 36-ਬੀ ਵਿੱਚ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਵੀ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਸਰਗਰਮੀਆਂ ਵਧਾਉਣ ਬਾਰੇ ਗੱਲ ਤੁਰੀ ਸੀ।  ਮੀਟਿੰਗ ਵਿੱਚ ਮੌਜੂਦ ਸੀਨੀਅਰ ਲੀਡਰਾਂ ਨੇ ਇਸ ਸੰਬੰਧੀ ਹਾਂ ਪੱਖੀ ਹੁੰਗਾਰਾ ਵੀ ਭਰਿਆ ਸੀ। 

ਇਸ ਤੋਂ ਬਾਅਦ ਅਜੋਏ ਭਵਨ, ਨਵੀਂ ਦਿੱਲੀ ਵਿਖੇ ਵੀ 26 ਅਤੇ 27 ਮਈ ਨੂੰ ਇਸ ਸੰਬੰਧੀ ਪਾਰਟੀ ਦੇ ਸੋਸ਼ਲ ਮੀਡੀਆ ਸੈਲ ਦੀ ਵਿਸ਼ੇਸ਼ ਮੀਟਿੰਗ ਹੋਈ। ਸੋਸ਼ਲ ਮੀਡੀਆ ਸੰਬੰਧੀ ਬਣਾਏ ਗਏ ਇਸ ਉਚੇਚੇ ਵਿਭਾਗ ਨੇ ਆਪਣੀਆਂ ਸਰਗਰਮੀਆਂ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ ਪਰ ਇਸ ਮੁਹਿੰਮ ਦਾ ਮਕਸਦ ਉਹਨਾਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਪ੍ਰਚਾਰਨਾ ਰਹੇਗਾ ਜਿਹੜੀਆਂ ਲੋਕਾਂ ਦਰਮਿਆਨ ਆਪਸੀ ਸਦਭਾਵ ਅਤੇ ਸੱਚਾਈ ਵਾਲੇ ਸੰਬੰਧਾਂ ਨੂੰ ਵਧਾਉਣ ਵਾਲੀਆਂ ਹੋਣਗੀਆਂ। 

ਦਿੱਲੀ ਵਾਲੀ ਇਸ ਮੀਟਿੰਗ ਤੋਂ ਪਰਤੇ ਨਵਾਂ ਜ਼ਮਾਨਾ ਅਖਬਾਰ ਦੇ ਸਟਾਫ ਰਿਪੋਰਟਰ ਗਿਆਨ ਸੈਦਪੁਰੀ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ‘ਜਿੱਥੇ ਭਾਜਪਾ ਦਾ ਸੋਸ਼ਲ ਮੀਡੀਆ ਕਮਿਊਨਿਸਟਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਡਰ ਦਾ ਮਾਹੌਲ ਬਣਾ ਕੇ ਸਿਆਸਤ ਤੇ ਸਮਾਜ ਵਿੱਚ ਗੰਧਲਾਪਨ ਪੈਦਾ ਕਰ ਰਿਹੈ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਸੀ ਪੀ ਆਈ ਨੇ 100 ਸਾਲਾਂ ਵਿੱਚ ਕਿੰਨਾ ਸੰਘਰਸ਼ ਕੀਤਾ, ਕਿੰਨੀਆਂ ਪ੍ਰਾਪਤੀਆਂ ਕੀਤੀਆਂ ਤੇ ਇਹਨਾਂ ਸਾਰੀਆਂ ਪ੍ਰਾਪਤੀਆਂ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ।’ 

ਗਿਆਨ ਸੈਦਪੁਰੀ ਨੇ ਦੱਸਿਆ ਕਿ ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕੀਤਾ। ਉਹ ਸੋਮਵਾਰ ਇੱਥੇ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੀ ਦੋ ਦਿਨਾ ਮੀਟਿੰਗ ਦਾ ਉਦਘਾਟਨ ਕਰ ਰਹੇ ਸਨ। ਉਹਨਾਂ  ਕਿਹਾ ਕਿ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸਾਹ ਭਾਜਪਾ ਦਾ ਸੋਸ਼ਲ ਮੀਡੀਆ ਚਲਾਉਣ ਵਾਲਿਆਂ ਨੂੰ ‘ਯੋਧੇ’ ਆਖਦਾ ਹੈ। ਸਾਡੇ ਸੋਸ਼ਲ ਮੀਡੀਆ ਚਲਾਉਣ ਵਾਲੇ ਕਾਰਕੁਨ ਵੀ ਯੋਧੇ ਹਨ। 

ਭਾਜਪਾਈ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਰਾਹੀਂ ਮੋਦੀ ਨੂੰ ਮਮਤਾ ਬੈਨਰਜੀ ਨਾਲ ਡਾਂਸ ਕਰਦਾ ਦਿਖਾਉਂਦੇ ਹਨ, ਉੱਥੇ ਸਾਡੇ ਸੋਸ਼ਲ ਮੀਡੀਆ ਨੇ ਦੱਸਣਾ ਹੈ ਕਿ ਕਮਿਊਨਿਸਟ ਕੌਣ ਹਨ, ਉਨ੍ਹਾਂ ਦੀ ਵਿਚਾਰਧਾਰਾ ਕੀ ਹੈ। ਇਹ ਵੀ ਦੱਸਣਾ ਹੈ ਕਿ ਪਾਰਟੀ ਨਿੱਜੀ ਖੇਤਰ ਵਿੱਚ ਰਾਖਵਾਂਕਰਨ ਚਾਹੁੰਦੀ ਹੈ, ਲੋਕਾਂ ਦੀਆਂ ਮੰਗਾਂ ਤੇ ਮਸਲੇ ਕੀ ਹਨ। ਡੀ. ਰਾਜਾ ਨੇ 16-17 ਰਾਜਾਂ ਤੋਂ ਆਏ ਸੋਸ਼ਲ ਮੀਡੀਆ ਕਾਰਕੁਨਾਂ ਨੂੰ ਤਗੀਦ ਕੀਤੀ ਕਿ ਨਾ ਤਾਂ ਇਸ ਮੰਚ ਨੂੰ ਨਿੱਜ ਦੇ ਪ੍ਰਚਾਰ ਲਈ ਵਰਤਣਾ ਹੈ ਤੇ ਨਾ ਹੀ ਪਾਰਟੀ ਨੂੰ ਕਿਸੇ ਕਿਸਮ ਦੀ ਢਾਹ ਲੱਗੇ। ਇਸ ਤਰ੍ਹਾਂ ਪਾਰਟੀ ਨੇ ਸਿਧਾਂਤਕ ਤੌਰ ਤੇ ਵੀ ਸੋਸ਼ਲ ਮੀਡੀਆ ਸੰਚਾਲਨ ਦੇ ਬਾਵਜੂਦ ਅਸੂਲਾਂ ਅਤੇ ਨੀਤੀਆਂ ਦੀ ਬਾਕਾਇਦਾ ਰਾਖੀ ਵੀ ਕਰਨੀ ਹੈ। ਇਸ ਲਈ ਸੋਸ਼ਲ ਮੀਡੀਆ ਵਿੱਚ ਵੀ ਪਾਰਟੀ ਦੇ ਇਹ ਯੋਧੇ ਗੰਭੀਰ ਬਣੇ ਰਹਿਣਗੇ।ਨਿਸਚੇ ਹੀ ਸੀਪੀਆਈ ਨੇ ਸੋਸ਼ਲ ਮੀਡੀਆ ਨੂੰ ਲੋਕਾਂ ਦੇ ਹੱਕ ਵਿੱਚ ਹੀ ਲਾਮਬੰਦ ਕਰਨਾ ਹੈ।  

ਇਸੇ  ਦੌਰਾਨ ਭਾਰਤੀ ਔਰਤਾਂ ਦੀ ਨੈਸ਼ਨਲ ਫੈਡਰੇਸਨ ਦੀ ਜਨਰਲ ਸਕੱਤਰ ਐਨੀ ਰਾਜਾ ਨੇ ਕਿਹਾ ਕਿ ਬੁਰਜੂਆ ਸਿਆਸੀ ਪਾਰਟੀਆਂ ਦੇ ਮੁਕਾਬਲੇ ਸਾਡੇ ਕੋਲ ਬਹੁਤ ਹੀ ਸੀਮਤ ਆਰਥਕ ਸਾਧਨ ਹਨ। ਸਾਡੇ ਪ੍ਰਤੀਬੱਧ ਕਾਡਰ ਨੇ ਆਪਣੇ ਸੀਮਤ ਸਾਧਨਾਂ ਨਾਲ ਹੀ ਉਹਨਾਂ ਦਾ ਕੁਚੱਜ ਨੰਗਾ ਕਰਨਾ ਹੈ ਤੇ ਕਮਿਊਨਿਸਟਾਂ ਦੀ ਵੱਖਰੀ ਨਿਆਰੀ ਤੇ ਲੋਕ-ਪੱਖੀ ਸੋਚ ਨੂੰ ਲੋਕਾਂ ਦੇ ਸਨਮੁੱਖ ਰੱਖਣਾ ਹੈ। ਸੋਸ਼ਲ ਮੀਡੀਆ ਰਾਹੀਂ ਅਸੀਂ ਸਮਾਜਿਕ ਸੱਚਾਈਆਂ ਬਾਰੇ ਵੀ ਜਾਣੂ ਕਰਾਉਣਾ ਹੈ ਤੇ ਆਪਣੀ ਸੱਭਿਅਤਾ ਵੀ ਪੇਸ਼ ਕਰਨੀ ਹੈ। ਉਹਨਾ ਕਿਹਾ ਕਿ ਸੀ ਪੀ ਆਈ ਦਾ ਕੋਈ ਰੋਜ਼ਾਨਾ ਅਖਬਾਰ ਨਾ ਹੋਣਾ ਵੀ ਸਾਡੇ ਦ੍ਰਿਸ਼ਟੀਕੋਣ ਨੂੰ ਲੋਕਾਂ ਵਿੱਚ ਲਿਜਾਣ ਲਈ ਦਿੱਕਤ ਹੈ। ਸਾਡੇ ਮੀਡੀਆ ਕਾਰਕੁਨਾਂ ਨੂੰ ਇਹ ਕਸਾਰਾ ਵੀ ਪੂਰਾ ਕਰਨਾ ਹੈ। 

ਜ਼ਿਕਰਯੋਗ ਹੈ ਕਿ ਕੁਝ ਦਹਾਕੇ ਪਹਿਲਾਂ ਦਿੱਲੀ ਤੋਂ ਹੀ ਪਾਰਟੀ ਦਾ ਇੱਕ ਰੋਜ਼ਾਨਾ ਅਖਬਾਰ ਹਿੰਦੀ ਵਿੱਚ ਛਪਿਆ ਕਰਦਾ ਸੀ ਜਿਹੜਾ ਦਿੱਖ ਅਤੇ ਪੇਸ਼ਕਾਰੀ ਪੱਖੋਂ ਵੱਡੀਆਂ ਕੌਮੀ ਅਖਬਾਰਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਇਸ ਦੇ ਬਾਵਜੂਦ ਜਨਯੁਗ ਨਾਮ ਦਾ ਇਹ ਅਖਬਾਰ ਫੰਡਾਂ ਦੀ ਘਾਟ ਕਾਰਨ ਬੰਦ ਹੋ ਗਿਆ। ਮੁੜਕੇ ਇਸ ਅਖਬਾਰ ਨੂੰ ਦੋਬਾਰਾ ਸ਼ੁਰੂ ਨਹੀਂ ਕੀਤਾ ਜਾ ਸਕਿਆ।  ਹੁਣ ਇਸ ਰੋਜ਼ਾਨਾ ਅਖਬਾਰ ਦੀ ਕਮੀ ਵੀ ਇਸ ਸੋਸ਼ਲ ਮੀਡੀਆ ਰਾਹੀਂ ਹੀ ਪੂਰੀ ਕੀਤੀ ਜਾਣੀ ਸੀ। 

ਸੋਸ਼ਲ ਮੀਡੀਆ ਬਾਰੇ ਦਿੱਲੀ ਵਾਲੇ ਇਸ ਵਿਸ਼ੇਸ਼ ਸੰਮੇਲਨ ਦੌਰਾਨ ਡਾਕਟਰ ਕਾਂਗੋ ਨੇ ਵੀ ਸੋਸ਼ਲ ਮੀਡੀਆ ਦੇ ਮਹੱਤਵ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਮੀਟਿੰਗ ਦਾ ਇਹ ਵੀ ਨਿਸ਼ਾਨਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਪਾਰਟੀ ਨੂੰ ਮਜ਼ਬੂਤੀ ਵੱਲ ਲਿਜਾਇਆ ਜਾਵੇ। ਸਾਬਕਾ ਐੱਮ ਪੀ ਅਜ਼ੀਜ਼ ਪਾਸ਼ਾ ਨੇ ਕਿਹਾ ਕਿ ਭਾਜਪਾ ਦੀ ‘ਝੂਠ ਯੂਨੀਵਰਸਿਟੀ’ ਬੜੀ ਅੱਗੇ ਵਧ ਚੁੱਕੀ ਹੈ। ਉਸ ਦੇ ਗੁੰਮਰਾਹਕੁਨ ਪ੍ਰਚਾਰ ਦੀ ਕਾਟ ਲਈ ਸੀ ਪੀ ਆਈ ਦਾ ਸੋਸ਼ਲ ਮੀਡੀਆ ਤਾਕਤਵਰ ਬਣਾਉਣਾ ਕਾਫੀ ਸਮੇਂ ਤੋਂ ਖੱਬੀ ਲਹਿਰ ਦੀ ਲੋੜ ਬਣ ਚੁੱਕੀ ਹੈ।

ਦੋ ਦਿਨਾਂ ਤੀਕ ਚੱਲੀ ਇਸ ਮੀਟਿੰਗ ਨੂੰ ਪਾਰਟੀ ਦੇ ਸਕੱਤਰ ਪੱਲਵ ਸੈਨ ਗੁਪਤਾ ਤੇ ਸੋਸ਼ਲ ਮੀਡੀਆ ਦੇ ਕੋਆਰਡੀਨੇਟਰ ਵਿਵੇਕ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਦੌਰਾਨ ਹੋਏ ਫੈਸਲਿਆਂ ਦੀ ਰੌਸ਼ਨੀ ਵਿੱਚ ਪੁੱਟੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਵੀ ਆਮ ਜਨਤਾ ਤੱਕ ਪਹੁੰਚਦੀ ਰਹੇਗੀ। ਇਸੇ ਸਿਲਸਿਲੇ ਅਧੀਨ ਇੱਕ ਵਿਸ਼ੇਸ਼ ਵਟਸਪ ਚੈਨਲ ਵੀ ਬਣਾਇਆ ਗਿਆ ਹੈ। ਵੱਡੀ ਗੱਲ ਇਹ ਵੀ ਕਿ ਖੱਬੀਆਂ ਧਿਰਾਂ ਕੋਈ ਸ਼ਾਇਰੀ, ਲੇਖ, ਖਬਰਾਂ ਅਤੇ ਕੰਟੈਂਟ ਰਾਈਟਰ ਵੱਜੋਂ ਮੌਲਿਕ ਰਚਨਾਕਾਰਾਂ ਦੀ ਵੀ ਲੰਮੀ ਕਤਾਰ ਹੈ। ਇਹ ਲਹਿਰ ਨਾਲ ਜੁੜੇ ਕਲਾਕਾਰ ਅਤੇ ਲੇਖਕ ਕਿਸੇ ਲਾਲਚ ਲਈ ਨਹੀਂ ਬਲਕਿ ਜਜ਼ਬਾਤੀ ਤੌਰ ਤੇ ਜੁੜੇ ਹੋਏ ਹੋਣ ਕਾਰਣ ਬੜੇ ਜਜ਼ਬੇ ਨਾਲ ਕੰਮ ਕਰਦੇ ਹਨ। ਇਸ ਹਕੀਕਤ ਦਾ ਸੀਪੀਆਈ ਨੂੰ ਵੀ ਬਹੁਤ ਫਾਇਦਾ ਹੋਏਗਾ। 

Thursday, May 22, 2025

ਜ਼ਮੀਨਾਂ ਐਕੁਆਇਰ ਕਰਨ ਦੇ ਰੁਝਾਣ ਦਾ ਸੀਪੀਆਈ ਵੱਲੋਂ ਤਿੱਖਾ ਵਿਰੋਧ

From CPI Punjab Chandigarh on Thursday 22nd May 2025 at 4:32 PM

ਅਜਿਹਾ ਕਰਕੇ ਪੰਜਾਬ ਸਰਕਾਰ ਬਸਤੀਵਾਦੀ ਰਾਹ ਆਪਣਾ ਰਹੀ ਹੈ 

Courtesy Photo

ਚੰਡੀਗੜ੍ਹ: 22 ਮਈ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਪਿੰਡਾਂ ਨੂੰ ਉਜਾੜ ਕੇ ਸ਼ਹਿਰੀ ਵਿਕਾਸ ਦੇ ਨਾਂਅ ਹੇਠ ਕੀਤੇ ਜਾਂਦੇ ਅਖੌਤੀ ਵਿਕਾਸ ਲਈ ਅਕਸਰ ਕਿਸਾਨਾਂ ਅਤੇ ਹੋਰ ਲੋਕਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਜਾਂਦੀਆਂ ਹਨ। ਕਾਰਪੋਰੇਟ ਫਰਮਾਂ ਨੂੰ ਫਾਇਦੇ ਪਹੁੰਚਾਉਣ ਲਈ ਕਈ ਵਾਰ ਨਿਯਮਾਂ ਕਾਨੂੰਨ ਨੂੰ ਵੀ ਛਿੱਕੇ ਤੰਗ ਦਿੱਤਾ ਜਾਂਦਾ ਹੈ। ਆਮ ਜਨਤਾ ਨੂੰ ਅਜਿਹੇ ਮੌਕਿਆਂ ਤੇ ਕਦੇ ਵੀ ਭਰੋਸੇ ਵਿੱਚ ਨਹੀਂ ਲਿਆ ਜਾਂਦਾ। ਇਸ ਵਾਰ ਫੇਰ  24311 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਸਦੇ ਖਿਲਾਫ ਸੀਪੀਆਈ (ਭਾਰਤੀ ਕਮਿਊਨਿਸਟ ਪਾਰਟੀ) ਦੀ ਸੂਬਾ ਸਕੱਤਰੇਤ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ।  

ਪੰਜਾਬ ਸੀਪੀਆਈ (ਭਾਰਤੀ ਕਮਿਊਨਿਸਟ ਪਾਰਟੀ) ਦੇ ਪੰਜਾਬ ਰਾਜ ਸਕੱਤਰੇਤ ਨੇ ਅੱਜ ਪ੍ਰੈਸ ਨੂੰ ਇਸ ਸੰਬੰਧੀ ਬੜਾ ਸਪਸ਼ਟ ਅਤੇ ਤਿੱਖਾ ਬਿਆਨ ਜਾਰੀ ਕੀਤਾ ਹੈ। ਪਾਰਟੀ ਨੇ ਇਸ ਸੰਬੰਧੀ ਕਿਹਾ ਹੈ ਕਿ ਪੰਜਾਬ ਸਰਕਾਰੀ ਬਸਤੀਵਾਦੀ ਸੋਚ ਤੇ ਚੱਲ ਰਹੀ ਹੈ। ਸੀਪੀਆਈ ਨੇ ਇਸ ਸੋਚ ਦੀ ਤਿੱਖੀ ਨਿਖੇਧੀ ਕੀਤੀ ਹੈ। 

ਸੀਪੀਆਈ ਪੰਜਾਬ ਸਰਕਾਰ ਦੀ ਸ਼ਹਿਰੀ ਵਿਕਾਸ ਯੋਜਨਾਵਾਂ ਦੇ ਨਾਮ ਹੇਠ ਸ਼ਹਿਰਾਂ ਦੇ ਆਲੇ-ਦੁਆਲੇ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਐਕੁਆਇਰ ਕਰਨ ਦੀ ਨੀਤੀ ਦੀ ਸਖ਼ਤ ਨਿੰਦਾ ਕਰਦੀ ਹੈ। ਚਿੰਤਾ ਪ੍ਰਗਟ ਕਰਦੇ ਹੋਏ, ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਉਪਜਾਊ ਜ਼ਮੀਨ ਦਾ ਇੱਕ ਮਹੱਤਵਪੂਰਨ ਹਿੱਸਾ ਪਹਿਲਾਂ ਹੀ ਕਈ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਲਈ ਐਕੁਆਇਰ ਕੀਤਾ ਜਾ ਚੁੱਕਾ ਹੈ। ਹੁਣ, ਪੰਜਾਬ ਸਰਕਾਰ ਖੁਦ ਜ਼ਮੀਨ ਐਕੁਆਇਰ ਕਰਨ ਦੀ ਨੀਤੀ ਅਪਣਾ ਕੇ ਇੱਕ ਬਸਤੀਵਾਦੀ ਵਾਂਗ ਕੰਮ ਕਰ ਰਹੀ ਹੈ।

ਆਪਣੀਆਂ ਖੇਤੀਬਾੜੀ ਨੀਤੀਆਂ ਰਾਹੀਂ, ਕੇਂਦਰ ਸਰਕਾਰ ਮਾਰਕੀਟ ਬੋਰਡਾਂ ਨੂੰ ਤੋੜ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੁਆਰਾ ਵੱਡੇ ਗੋਦਾਮ ਸਥਾਪਤ ਕਰਨ ਦੀ ਸਹੂਲਤ ਦੇ ਰਹੀ ਹੈ, ਜਿਸ ਨਾਲ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਇੱਕ ਨਵੇਂ ਰੂਪ ਵਿੱਚ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ। ਪੂੰਜੀਵਾਦੀ ਦੇਸ਼ਾਂ ਦੇ ਮਾਡਲ ਦੀ ਪਾਲਣਾ ਕਰਦੇ ਹੋਏ, ਵੱਡੇ ਮਾਲ ਸਥਾਪਤ ਕਰਨ ਲਈ ਕਾਰਪੋਰੇਸ਼ਨਾਂ ਦੇ ਪੱਖ ਵਿੱਚ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜੋ ਛੋਟੇ ਦੁਕਾਨਦਾਰਾਂ ਨੂੰ ਉਜਾੜ ਰਹੀ ਹੈ।

ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਸੰਘੀ ਢਾਂਚੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਲਈ ਦ੍ਰਿੜ ਹਨ। ਪੰਜਾਬ ਦੇ ਪਾਣੀ ਦੇ ਸਹੀ ਹਿੱਸੇ ਨੂੰ ਜ਼ਬਰਦਸਤੀ ਖੋਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੀਬੀਐਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਵਿੱਚ, ਪੰਜਾਬ ਦੀ ਜਾਇਜ਼ ਸਥਾਈ ਮੈਂਬਰ ਸੀਟ ਪਹਿਲਾਂ ਹੀ ਖੋਹ ਲਈ ਗਈ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਦੂਜੇ ਰਾਜਾਂ ਦੇ ਲੋਕ ਆਪਣੀ ਮਰਜ਼ੀ ਨਾਲ ਨਿਯੁਕਤ ਕੀਤੇ ਜਾ ਰਹੇ ਹਨ।

ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬੀਬੀਐਮਬੀ ਵਿੱਚ ਪੰਜਾਬ ਨਾਲ ਸਬੰਧਤ 2,550 ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ, ਬੀਬੀਐਮਬੀ ਸੁਰੱਖਿਆ ਲਈ, ਮੋਦੀ ਸਰਕਾਰ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ (ਸੀਆਈਐਸਐਫ) ਦੇ 296 ਕਰਮਚਾਰੀਆਂ ਨੂੰ ਤਾਇਨਾਤ ਕਰ ਰਹੀ ਹੈ, ਅਤੇ ਉਨ੍ਹਾਂ ਦੀਆਂ ਤਨਖਾਹਾਂ, ਰਿਹਾਇਸ਼ ਅਤੇ ਆਵਾਜਾਈ ਦੀ ਸਾਰੀ ਲਾਗਤ ਪੰਜਾਬ 'ਤੇ ਬੇਇਨਸਾਫ਼ੀ ਨਾਲ ਥੋਪ ਰਹੀ ਹੈ।

ਭਗਵੰਤ ਮਾਨ ਦੀ ਸਰਕਾਰ 'ਤੇ ਟਿੱਪਣੀ ਕਰਦੇ ਹੋਏ, ਸੀਪੀਆਈ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਸਲ ਵਾਗਡੋਰ ਪੂਰੀ ਤਰ੍ਹਾਂ ਕੇਜਰੀਵਾਲ ਅਤੇ ਉਨ੍ਹਾਂ ਦੀ ਦਿੱਲੀ ਟੀਮ ਦੇ ਹੱਥਾਂ ਵਿੱਚ ਆ ਗਈ ਹੈ। ਪੰਜਾਬ ਦੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਵੀ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਨਿਯੁਕਤ ਕੀਤੇ ਜਾ ਰਹੇ ਹਨ। ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਅਤੇ ਦੁਕਾਨਦਾਰ ਵਿਰੋਧੀ ਚਿਹਰੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।

ਸੀਪੀਆਈ ਨੇ ਪੰਜਾਬ ਦੇ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਜਮਹੂਰੀ ਤਾਕਤਾਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇੱਕਜੁੱਟ ਅਤੇ ਸਮੂਹਿਕ ਤੌਰ 'ਤੇ ਲੜਨ ਦੀ ਅਪੀਲ ਕੀਤੀ ਹੈ। 

ਸੁਖਬੀਰ ਬਾਦਲ ਨੇ ਵੀ ਕੀਤਾ 24311 ਏਕੜ ਜ਼ਮੀਨ ਐਕੁਆਇਰ ਕਰਨ ਦਾ ਤਿੱਖਾ ਵਿਰੋਧ 

Monday, May 19, 2025

ਰਾਤ ਨੂੰ ਮੈਂ ਟੀਵੀ 'ਤੇ ਖ਼ਬਰਾਂ ਅਤੇ ਬਹਿਸਾਂ ਦੇਖਦੀ ਹਾਂ--ਗੁਲਫਿਸ਼ਾਂ ਫਾਤਿਮਾ

 From Surinder Kumari Kochhar19th May 2025 at 07:56 AM Writeup by Buta SIngh NawanShehar

"ਮੈਂ ਆਜ਼ਾਦੀ ਲਈ ਤਾਂਘ ਰਹੀ ਹਾਂ" 

ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ

[ਗੁਲਫ਼ਿਸ਼ਾਂ ਫ਼ਾਤਿਮਾ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਹੈ। ਹੇਠਾਂ ਉਹ ਖ਼ਤ ਹੈ ਜੋ ਉਸਨੇ ਹਾਲ ਹੀ ਵਿੱਚ ਜੇਲ੍ਹ ਵਿੱਚੋਂ ਆਪਣੇ ਦੋਸਤਾਂ ਨੂੰ ਲਿਖਿਆ, ਜਿਸ ਵਿੱਚ ਉਸਨੇ ਆਪਣਾ ਪੰਜ ਸਾਲ ਦਾ ਅਨੁਭਵ ਸਾਂਝਾ ਕੀਤਾ ਹੈ।]

ਨਮਸਤੇ,

ਰਾਤ ਨੂੰ ਮੈਂ ਟੀਵੀ 'ਤੇ ਖ਼ਬਰਾਂ ਅਤੇ ਬਹਿਸਾਂ ਦੇਖਦੀ ਹਾਂ। ਇਹ ਸਿਰਫ਼ ਦਿਖਾਈ ਨਹੀਂ ਦਿੰਦਾ, ਬਲਕਿ ਕਿਸੇ ਵੀ ਸਮਝਦਾਰ ਵਿਅਕਤੀ ਨੂੰ ਇਹ ਸਪੱਸ਼ਟ ਹੈ ਕਿ ਚੀਕਣ ਵਾਲਾ ਮੁੱਖ ਧਾਰਾ ਮੀਡੀਆ ਜਨਤਾ ਨੂੰ ਇਹ ਅਹਿਸਾਸ ਦਿਵਾਉਣ 'ਤੇ ਤੁਲਿਆ ਹੈ ਕਿ ਤੁਹਾਨੂੰ ਕਿਸੇ ਖ਼ਾਸ ਫਿਰਕੇ ਦੁਆਰਾ ਸ਼ੋਸ਼ਿਤ ਕੀਤਾ, ਅਪਮਾਨਿਤ ਕੀਤਾ ਅਤੇ ਦਬਾਇਆ ਗਿਆ ਹੈ, ਨਾ ਕਿ ਕਿਸੇ ਤਾਨਾਸ਼ਾਹੀ ਰਾਜਨੀਤਿਕ ਵਿਵਸਥਾ ਦੁਆਰਾ। ਪੱਖਪਾਤੀ ਮੀਡੀਆ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਨਾਲ ਅੱਜ ਵੀ ਜੋ ਕੁਝ ਬੁਰਾ ਹੁੰਦਾ ਹੈ, ਉਸਦਾ ਇਕੋ ਕਾਰਨ ਇੱਕ ਖ਼ਾਸ ਫਿਰਕਾ ਹੈ। ਹਰ ਘੱਟਗਿਣਤੀ ਨੂੰ ਇਸ ਤਰ੍ਹਾਂ ਖੁੱਲ੍ਹਮ-ਖੁੱਲ੍ਹਾ ਬਦਨਾਮ ਨਹੀਂ ਕੀਤਾ ਜਾਂਦਾ ਜਿਵੇਂ "ਇੱਕ ਖ਼ਾਸ ਫਿਰਕੇ" ਨੂੰ।

ਇਸ ਸਭ ਦੇ ਬਾਵਜੂਦ, ਮੈਨੂੰ ਪੂਰਾ ਯਕੀਨ ਹੈ ਕਿ ਭਾਰਤ ਦੀ ਜਨਤਾ ਅੰਦਰੋਂ ਨਾ ਤਾਂ ਅਸਹਿਣਸ਼ੀਲ ਹੈ ਅਤੇ ਨਾ ਹੀ ਹਿੰਸਕ। ਮੈਂ ਸੁੱਖ ਦਾ ਸਾਹ ਲੈਂਦੀ ਹਾਂ ਜਦੋਂ ਦੇਖਦੀ ਹਾਂ ਕਿ ਇਸ ਐਨੀ ਜ਼ਿਆਦਾ ਧਰੁਵੀਕ੍ਰਿਤ ਹੁੰਦੀ ਜਾ ਰਹੀ ਦੁਨੀਆ ਵਿੱਚ ਲੋਕ ਏਕਤਾ ਅਤੇ ਸਥਿਰਤਾ ਲਈ ਜੂਝ ਰਹੇ ਹਨ। ਇੱਕ ਹੋਰ ਗੱਲ ਜੋ ਮੈਂ ਮਹਿਸੂਸ ਕੀਤੀ ਹੈ, ਉਹ ਇਹ ਹੈ ਕਿ ਧਰਮ ਅਤੇ ਰਾਜਨੀਤੀ ਹਮੇਸ਼ਾ ਨਾਲੋ-ਨਾਲ ਚਲਦੇ ਹਨ।

ਪਿਛਲੀ ਵਾਰ ਕੋਰਟਰੂਮ ਵਿੱਚ, ਮੈਂ ਆਪਣੇ ਪਾਪਾ ਨੂੰ ਹਕਲਾਉਂਦੇ ਹੋਏ ਦੇਖ ਕੇ ਪੁੱਛਿਆ, “ਤੁਹਾਨੂੰ ਇਹ ਤਕਲੀਫ਼ ਕਦੋਂ ਤੋਂ ਹੋਣ ਲੱਗੀ ਹੈ?” ਤਾਂ ਉਹਨਾਂ ਨੇ ਬਹੁਤ ਧੀਮੀ ਆਵਾਜ਼ ’ਚ ਕਿਹਾ , "ਹਮੇਸ਼ਾ ਡਰ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਜਿਵੇਂ ਹੁਣੇ ਕੁਝ ਮਾੜਾ ਹੋਣ ਵਾਲਾ ਹੈ, ਇਸ ਲਈ ਬੋਲਦੇ-ਬੋਲਦੇ ਅਟਕ ਜਾਂਦਾ ਹਾਂ।" ਉਹਨਾਂ ਦੇ ਇਹ ਸ਼ਬਦ, ਜੋ ਕਿ ਸੱਚ ਹਨ, ਮੇਰੇ ਦਿਮਾਗ ਵਿੱਚ ਵਸ ਗਏ ਹਨ ਅਤੇ ਵਾਰ-ਵਾਰ ਘੁੰਮਦੇ ਰਹਿੰਦੇ ਹਨ।

ਜਦੋਂ ਮੇਰੇ ਮਾਤਾ-ਪਿਤਾ ਨੂੰ ਸਾਡੇ ਸੰਘਰਸ਼ ਦੀ ਹਮਾਇਤ ਵਿੱਚ ਜਾਂ ਕਿਸੇ ਸੈਮੀਨਾਰ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਜਾਂਦਾ ਹੈ, ਤਾਂ ਉਹ ਦੇਖਦੇ ਹਨ ਕਿ ਲੋਕ ਅਜੇ ਵੀ ਏਕਤਾ, ਸ਼ਾਂਤੀ, ਨਿਆਂ ਲਈ ਅਤੇ ਜਬਰ, ਬਦਨਾਮੀ, ਅਨਿਆਂ ਦੇ ਖਿਲਾਫ਼ ਬੋਲਣ ਦੀ ਹਿੰਮਤ ਕਰਦੇ ਹਨ। ਇਸ ਨਾਲ ਉਹਨਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ, ਚਾਹੇ ਕੁਝ ਸਮੇਂ ਲਈ ਹੀ ਸਹੀ। ਉਹਨਾਂ ਦੇਦੀ ਹਮਾਇਤ ਦਾ ਸਭ ਤੋਂ ਕਾਬਲੇ-ਤਾਰੀਫ਼ ਪਹਿਲੂ ਇਹ ਹੈ ਕਿ ਉਹਨਾਂ ਨੇ ਸਾਨੂੰ ਕਦੇ ਨਹੀਂ ਦੇਖਿਆ, ਨਾ ਹੀ ਨਿੱਜੀ ਤੌਰ 'ਤੇ ਸਾਨੂੰ ਜਾਣਦੇ ਹਨ। ਫਿਰ ਵੀ, ਇੱਕ ਸਾਂਝੇ ਮਕਸਦ ਲਈ ਸਾਡੇ ਨਾਲ ਖੜ੍ਹੇ ਹਨ। ਸੱਚ ਕਹਾਂ ਤਾਂ, ਵੱਖ-ਵੱਖ ਵਿਚਾਰਧਾਰਾਵਾਂ, ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਤੋਂ ਇਹ ਨਿਰਸਵਾਰਥ ਪਿਆਰ ਦੇਖ ਕੇ ਮੈਂ ਭਾਵੁਕ ਹੋ ਜਾਂਦੀ ਹਾਂ।

ਕੁਝ ਲੋਕ ਅਜਿਹੇ ਵੀ ਹਨ ਜੋ ਮਨੁੱਖਤਾ ਅਤੇ ਇੱਕਜੁਟ ਭਾਰਤ ਦੇ ਹਿੱਤ ਵਿੱਚ ਮਤਭੇਦਾਂ ਨੂੰ ਵਿਵਾਦ ਵਿੱਚ ਨਹੀਂ ਬਦਲਣ ਦਿੰਦੇ। ਉਹ "ਇੱਕ ਖ਼ਾਸ ਫਿਰਕੇ" ਦੇ ਵਿਸ਼ੇਸ਼ ਸਨੇਹ ਅਤੇ ਸਨਮਾਨ ਦੇ ਹੱਕਦਾਰ ਹਨ।

ਆਉਣ ਵਾਲੀ ਈਦ-ਉਲ-ਫਿਤਰ ਮੇਰੀ 6ਵੀਂ ਈਦ ਹੋਵੇਗੀ ਜੋ ਮੈਂ ਇੱਥੇ (ਜੇਲ੍ਹ ਵਿਚ) ਮਨਾਵਾਂਗੀ। ਉਸ ਦਿਨ ਲਈ ਮੈਂ ਸਿਲਾਈ ਸੈਂਟਰ ਤੋਂ ਕੁਝ ਗਹਿਣੇ ਅਤੇ ਕਾਜਲ ਖ਼ਰੀਦ ਲਏ ਹਨ। ਮੈਂ ਕੋਈ ਵੀ ਤਿਉਹਾਰ ਮਨਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀ, ਚਾਹੇ ਇਹ ਰੱਖੜੀ ਹੋਵੇ, ਮਹਿਲਾ ਦਿਵਸ, ਹੋਲੀ, ਈਸਟਰ, ਵਗੈਰਾ। ਜਦੋਂ ਮੈਂ ਰੱਖੜੀ ਬੰਨ੍ਹਦੀ ਹਾਂ, ਤਾਂ ਮੈਂ ਆਪਣੀਆਂ ਸਹਿ-ਕੈਦਣਾਂ ਨੂੰ ਕਹਿੰਦੀ ਹਾਂ ਕਿ ਇਸ ਰੱਖੜੀ ਦੇ ਬਦਲੇ ਮੈਨੂੰ ......... ਤੋਂ ਬਚਾਓ। ਹੇਹੇਹੇ… ਦਰਅਸਲ, ਮੈਂ ਹਰ ਮੌਕੇ ਨੂੰ ਭਰਪੂਰ ਜੀਣ ਦੀ ਕੋਸ਼ਿਸ਼ ਕਰਦੀ ਹਾਂ। ਕਿਉਂਕਿ ਮੈਂ ਹਕੀਕਤ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਵਿੱਚ ਵਿਸ਼ਵਾਸ ਰੱਖਦੀ ਹਾਂ, ਫਿਰ ਬਹੁਤ ਚਿੰਤਾ ਕਿਉਂ ਕੀਤੀ ਜਾਵੇ? “ਜੇਕਰ ਮੈਂ ਬਾਹਰ ਹੁੰਦੀ ਤਾਂ ਮੈਂ ਇਹ ਕਰਦੀ, ਉਹ ਕਰਦੀ।” ਸੋਚਣ ਦਾ ਕੀ ਫ਼ਾਇਦਾ। ਹਕੀਕਤ ਇਹ ਹੈ ਕਿ ਮੈਂ ਜੇਲ੍ਹ ਵਿੱਚ ਹਾਂ। ਹੁਣ ਇਹ ਪੂਰੀ ਤਰ੍ਹਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਮਨ ਅਤੇ ਰੂਹ ਨੂੰ ਕਿਸ ਦਿਸ਼ਾ ‘ਚ ਲੈ ਕੇ ਜਾਣਾ ਹੈ। ਕਈ ਵਾਰ, ਮੈਂ ਆਪਣੇ ਆਪ ਨੂੰ ਦਾਰਸ਼ਨਿਕ ਲੱਗਦੀ ਹਾਂ, ਪਰ ਅਨਜਾਣੇ ਹੀ ਇਹ ਸੱਚ ਹੈ ਕਿ ਕੈਦ ਨੇ ਮੈਨੂੰ ਹੋਰ ਵੀ ਅਧਿਆਤਮਕ ਬਣਾ ਦਿੱਤਾ ਹੈ। ਮੈਂ ਚਾਹੁੰਦੀ ਹਾਂ ਕਿ ਜੋ ਲੋਕ ਆਪਣੇ ਆਪ ਨੂੰ ਧਾਰਮਿਕ ਮੰਨਦੇ ਹਨ, ਉਹ ਵੀ ਆਪਣੀ ਆਤਮਾ ਨੂੰ ਅਧਿਆਤਮਕਤਾ ਦੇ ਰਸਤੇ 'ਤੇ ਚੱਲਣ ਦਾ ਮੌਕਾ ਦੇਣ। ਅਧਿਆਤਮਕ ਤੌਰ 'ਤੇ ਜਾਗਰੂਕ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੁੱਖ, ਨਿਰਾਸ਼ਾ, ਜਾਂ ਭਟਕਣ ਦਾ ਅਨੁਭਵ ਬੰਦ ਹੋ ਜਾਂਦਾ ਹੈ। ਇਹ ਸਭ ਤਾਂ ਹੁੰਦਾ ਹੈ। ਮੈਂ ਆਜ਼ਾਦੀ ਲਈ ਤੜਫਦੀ ਹਾਂ ਅਤੇ ਰਿਹਾਈ ਦੀ ਅਨੰਤ ਅਨਿਸ਼ਚਿਤਤਾ ਬਹੁਤ ਡੂੰਘੀ ਲੱਗਦੀ ਹਾਂ। ਪਰ ਇਸ ਨੇ ਮੈਨੂੰ ਜੀਵਨ ਦੀ ਨਾਜ਼ੁਕਤਾ ਦਾ ਅਹਿਸਾਸ ਕਰਾਇਆ ਹੈ।

ਪਿਛਲੇ ਮਹੀਨੇ ਮੈਂ ਹਿੰਦੀ ਵਿੱਚ ਵਿਵੇਕਾਨੰਦ ਸਾਹਿਤ ਪੜ੍ਹ ਰਹੀ ਸੀ। ਮੈਨੂੰ ਉਹਨਾਂ ਦੇ ਬਹੁਤ ਸਾਰੇ ਵਿਚਾਰ ਮਹਾਨ ਲੱਗੇ। ਸਾਨੂੰ ਉਹਨਾਂ ਦੇ ਨਜ਼ਰੀਏ ਨੂੰ ਵਿਸ਼ਾਲ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ, ਜੋ ਆਮ ਲੋਕਾਂ ਨੂੰ ਫ਼ਰਕਾਂ ਅਤੇ ਵੰਨ-ਸੁਵੰਨਤਾ ਦੀ ਖੂਬਸੂਰਤੀ ਬਾਰੇ ਸਮਝਾ ਸਕਦੇ ਹਨ।

ਅੰਤ ਵਿੱਚ, ਮੈਂ ਆਪਣੇ ਪਰਿਵਾਰ, ਦੋਸਤਾਂ, ਵਕੀਲਾਂ ਅਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਨਹੀਂ ਛੱਡਿਆ, ਬਲਕਿ ਪੰਜ ਸਾਲਾਂ ਦੀ ਇਸ ਬੇਵਜ੍ਹਾ ਕੈਦ ਦੌਰਾਨ ਮੇਰੇ ਸਾਥ ਨਾਲ ਡੱਟ ਕੇ ਖੜ੍ਹੇ ਰਹੇ, ਮੈਨੂੰ ਸਹਾਰਾ ਦਿੱਤਾ, ਇਕਜੁੱਟਤਾ ਦਿਖਾਈ ਅਤੇ ਹੌਸਲਾ ਦਿੱਤਾ। ਉਹਨਾਂ ਦੇ ਪਿਆਰ ਅਤੇ ਸਾਥ ਤੋਂ ਬਿਨਾਂ, ਇਹ ਸਫ਼ਰ ਬੇਹੱਦ ਦੁਖਦਾਈ ਹੁੰਦਾ।

ਖ਼ੁਸ਼ਕਿਸਮਤੀ ਨਾਲ, 16 ਅਪ੍ਰੈਲ 2025 ਨੂੰ ਮੇਰੀ ਜੇਲ੍ਹ ਜ਼ਿੰਦਗੀ ਦੇ ਪੰਜ ਸਾਲ ਪੂਰੇ ਹੋ ਜਾਣਗੇ। ਮੈਂ ਇਸ ਦਿਨ ਨੂੰ ਵੀ ਤਿਓਹਾਰ ਵਾਂਗ ਮਨਾਵਾਂਗੀ, ਆਪਣੇ ਸੰਘਰਸ਼ ਦੇ ਵਿਚਿੱਤਰ ਹਾਲਾਤਾਂ ਵਿੱਚ ਬਚੇ ਰਹਿਣ ਦੀ ਪ੍ਰਾਪਤੀ ਦੇ ਰੂਪ ‘ਚ। ਹਾਲਾਂਕਿ ਕੈਦ ਨੇ ਮੇਰੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਪਰ ਇਸਦਾ ਮੇਰੀ ਮਾਨਸਿਕ ਸਿਹਤ 'ਤੇ ਜ਼ਰੂਰ ਅਸਰ ਪਿਆ ਹੈ। ਯਾਦਦਾਸ਼ਤ ਏਨੀ ਕਮਜ਼ੋਰ ਹੋ ਗਈ ਹੈ ਕਿ ਮੈਂ ਅਕਸਰ ਆਪਣੀ ਮਾਂ ਨੂੰ ਫੋਨ ਕਰਨਾ ਵੀ ਭੁੱਲ ਜਾਂਦੀ ਹਾਂ। ਕੁਝ ਕਰਨ ਲਈ ਕਿਤੇ ਜਾਂਦੀ ਹਾਂ ਤਾਂ ਰਾਹ ਵਿੱਚ ਹੀ ਭੁੱਲ ਜਾਂਦੀ ਹਾਂ ਕਿ ਮੈਂ ਕਿੱਥੇ ਜਾ ਰਹੀ ਸੀ ਅਤੇ ਕਿਉਂ। ਫਿਰ ਮੈਂ ਕੀ ਕਰਦੀ ਹਾਂ, ਬਸ ਆਪਣੀ ਇਸ ਹਾਲਤ 'ਤੇ ਹੱਸ ਪੈਂਦੀ ਹਾਂ। ਸੱਚਮੁੱਚ, ਮੈਨੂੰ ਬਹੁਤ ਹਾਸਾ ਆਉਂਦਾ ਹੈ। ਹਾਹਾਹਾ... ਖ਼ੈਰ!

ਫ਼ੈਜ਼ ਦੀ ਸ਼ਾਇਰੀ ਮੇਰੇ ਲਈ ਅਚਾਨਕ ਰਾਹਤ ਬਣ ਗਈ ਹੈ। ਜਦੋਂ ਵੀ ਮੈਂ ਬਹੁਤ ਉਦਾਸ ਮਹਿਸੂਸ ਕਰਦੀ ਹਾਂ, ਤਾਂ ਦੋ-ਤਿੰਨ ਦਿਨ ਲਈ ਉਸਦੀ ਸ਼ਾਇਰੀ ਪੜ੍ਹਨ ਲੱਗ ਜਾਂਦੀ ਹਾਂ, ਫਿਰ ਤਾਂ ਜਿਵੇਂ ਸਭ ਕੁਝ ਹਵਾ ਵਿੱਚ ਉੱਡ ਜਾਂਦਾ ਹੈ। ਧੰਨਵਾਦ, ਫੈਜ਼ ਤੁਹਾਡੀ ਵਿਰਾਸਤ ਲਈ।

ਮੈਂ ਫ਼ੈਜ਼ ਦੇ ਲਿਖੇ ਦੋ ਸ਼ੇਅਰਾਂ ਨਾਲ ਤੁਹਾਡੇ ਤੋਂ ਵਿਦਾ ਹੁੰਦੀ ਹਾਂ:

ਚਲੋ ਆਓ ਤੁਮਕੋ ਦਿਖਾਏਂ ਹਮ ਜੋ ਬਚਾ ਹੈ ਮਕਤਲ-ਏ-ਸ਼ਹਰ ਮੇਂ


ਯੇ ਮਜ਼ਾਰ ਅਹਲ-ਏ-ਸਫ਼ਾ ਕੇ ਹੈਂ ਯੇ ਅਹਲ-ਏ-ਸਿਦਕ ਕੀ ਤੁਰਬਤੇਂ

ਮੇਰੀ ਜਾਨ ਆਜ ਕਾ ਗਮ ਨ ਕਰ ਕਿ ਨ ਜਾਨੇ ਕਾਤਿਬ-ਏ-ਵਕਤ ਨੇ

ਕਿਸੀ ਅਪਨੇ ਕਲ ਮੇਂ ਭੀ ਭੂਲਕਰ ਕਹੀਂ ਲਿਖ ਰਹੀ ਹੋ ਮਸਰਤੇਂ।

ਜੰਗ ਦੀ ਚਰਚਾ ਦੇ ਨਾਲ ਨਾਲ ਇਹ ਮਾਮਲੇ ਵੀ ਬੜੇ ਖਾਸ ਨੇ

From Surinder Kumari Kochhar19th May 2025 at 07:56 AM Writeup by Buta SIngh NawanShehar

ਗੁਲਫ਼ਿਸ਼ਾਂ ਫ਼ਾਤਿਮਾ ਦੀ ਕੈਦ ਦੇ 5  ਸਾਲ: ਤਿਹਾੜ ਜੇਲ੍ਹ ਦੀਆਂ ਸੀਖ਼ਾਂ ਦੇ ਪਿੱਛੇ ਬੰਦ ਕੁੜੀ ਦੀ ਦਾਸਤਾਨ

                                                   -ਬੂਟਾ ਸਿੰਘ ਮਹਿਮੂਦਪੁਰ

[ਪਿਛਲੇ ਪੰਜ ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ ਦੀਆਂ ਸੀਖ਼ਾਂ ਪਿੱਛੇ ਇਕ 31 ਸਾਲਾ ਮੁਸਲਮਾਨ ਕੁੜੀ, ਗੁਲਫ਼ਿਸ਼ਾਂ ਫ਼ਾਤਿਮਾ ਕੈਦ ਹੈ। ਨਾਗਰਿਕਤਾ ਸੋਧ ਕਾਨੂੰਨ (CAA) ਦੇ ਖਿਲਾਫ਼ ਆਪਣੀ ਅਸਹਿਮਤੀ ਦਰਸਾਉਣ ਦਾ ਮੁੱਲ ਉਸਨੂੰ ਇਸ ਲੰਮੀ ਕੈਦ ਦੇ ਰੂਪ ਵਿਚ ਤਾਰਨਾ ਪਿਆ ਹੈ। ਜੇਲ੍ਹ ਵਿਚ ਸਿਰਫ਼ ਗੁਲਫ਼ਿਸ਼ਾਂ ਹੀ ਬੰਦ ਨਹੀਂ ਹੈ—ਉਸ ਦੇ ਨਾਲ ਇਸ ਹੋਣਹਾਰ ਧੀ ਦੇ ਖ਼ਵਾਬ, ਉਸ ਦੀਆਂ ਉਮੀਦਾਂ, ਉਸ ਦੇ ਬੁੱਢੇ ਮਾਂ-ਪਿਓ ਦੀਆਂ ਰਿਹਾਈ ਉਡੀਕਦੀਆਂ ਅੱਖਾਂ, ਵਿਤਕਰੇ ਦੇ ਖਿਲਾਫ਼ ਖੜ੍ਹੇ ਹੋਣ ਦਾ ਸਵੈਵਿਸ਼ਵਾਸ ਵੀ ਕੈਦ ਹੈ। ਇਨ੍ਹਾਂ ਪੱਖਾਂ ਦੀ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ। ਇਸ ਸਾਰੇ ਵੇਰਵੇ ਨੂੰ ਕਲਮਬੱਧ ਕੀਤਾ ਹੈ ਲੋਕਪੱਖੀ ਪੱਤਰਕਾਰ ਅਤੇ ਫ਼ੀਚਰ ਲੇਖਕ ਬੂਟਾ ਸਿੰਘ ਮਹਿਮੂਦਪੁਰ ਨੇ ਜਿਹੜੇ ਬਹੁਤ ਹੀ ਚੰਗੇ ਅਨੁਵਾਦਕ ਵੀ ਹਨ। ਇਸ ਲਿਖਤ ਨੂੰ ਪ੍ਰਸਿੱਧ ਖੱਬੇਪੱਖੀ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਨੇ ਵੀ ਛਾਪਿਆ ਹੈ। ਇਥੇ ਅਸੀਂ ਕਾਮਰੇਡ ਸਕਰੀਨ ਦੇ ਪਾਠਕਾਂ ਲਈ ਵੀ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ।-ਸੰਪਾਦਕ]


ਦਸੰਬਰ 2019 ’ਚ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ‘ਨਾਗਰਿਕਤਾ ਸੋਧ ਕਾਨੂੰਨ’ ਵਿਰੁੱਧ ਘੱਟਗਿਣਤੀ ਮੁਸਲਮਾਨ ਫਿਰਕੇ ਦੇ ਲੋਕਾਂ ਨੂੰ ਆਪਣਾ ਨਾਗਰਿਕਤਾ ਦਾ ਹੱਕ ਬਚਾਉਣ ਲਈ ਸੜਕਾਂ ’ਤੇ ਆਉਣਾ ਪਿਆ ਸੀ। ਦਿੱਲੀ ਵਿਚ ਸ਼ਾਹੀਨ ਬਾਗ਼ ਅਤੇ ਪੂਰੇ ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸੇ ਤਰਜ਼ ਦੇ ਪੱਕੇ ਮੋਰਚਿਆਂ ਦੀ ਦ੍ਰਿੜ ਆਵਾਜ਼ ਤੋਂ ਭੈਅਭੀਤ ਹੋਈ ਭਗਵਾ ਹਕੂਮਤ ਐਨੀ ਜ਼ਿਆਦਾ ਬੌਖਲਾ ਗਈ ਕਿ ਸ਼ਾਂਤਮਈ ਅੰਦੋਲਨ ਨੂੰ ਖਦੇੜਨ ਲਈ ਪੁਲਿਸ ਅਤੇ ਭਗਵਾ ਦਹਿਸ਼ਤੀ ਗਰੋਹਾਂ ਦੇ ਕਟਕ ਚਾੜ੍ਹ ਦਿੱਤੇ ਗਏ। 23 ਫਰਵਰੀ 2020 ਨੂੰ ਮੁਸਲਮਾਨਾਂ ਨੂੰ ਖ਼ਾਸ ਨਿਸ਼ਾਨਾ ਬਣਾ ਕੇ ਹਿੰਸਾ ਕੀਤੀ ਗਈ ਅਤੇ ਪੂਰੇ ਤਿੰਨ ਦਿਨ ਪੂਰਬ-ਉੱਤਰੀ ਦਿੱਲੀ ਵਿਚ ਸਾੜਫੂਕ, ਵੱਢਟੁੱਕ ਅਤੇ ਕਤਲਾਂ ਦਾ ਨੰਗਾ ਨਾਚ ਨੱਚਿਆ ਗਿਆ। ਕਪਿਲ ਮਿਸ਼ਰੇ ਵਰਗੇ ਫਿਰਕੂ ਨਫ਼ਰਤ ਨਾਲ ਹਲਕਾਏ ਭਾਜਪਾ ਆਗੂ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ’ਚ ਫਿਰਕੂ ਹਜੂਮ ਨੂੰ ਮੁਸਲਮਾਨਾਂ ਉੱਪਰ ਹਮਲੇ ਕਰਨ ਲਈ ਉਕਸਾਉਂਦੇ ਦੇਖੇ ਗਏ। ਮੀਡੀਆ ਕੈਮਰਿਆਂ ਨੇ ਇਹ ਸਭ ਪ੍ਰਸਾਰਿਤ ਵੀ ਕੀਤਾ। ਇਨ੍ਹਾਂ ਹਮਲਿਆਂ ਵਿਚ 53 ਲੋਕ ਮਾਰੇ ਗਏ ਜਦਕਿ 700 ਫੱਟੜ ਹੋਏ। ਇਹ ਮੁੱਖ ਤੌਰ ’ਤੇ ਮੁਸਲਮਾਨ ਸਨ। ਬਹੁਤ ਸਾਰੀਆਂ ਲਾਸ਼ਾਂ ਨਾਲਿਆਂ, ਡਰੇਨਾਂ ਵਿੱਚੋਂ ਮਿਲੀਆਂ। ਮਜ਼ਲੂਮ ਮੁਸਲਮਾਨ ਘੱਟਗਿਣਤੀ ਦੇ ਘਰ, ਦੁਕਾਨਾਂ ਤੇ ਹੋਰ ਕਾਰੋਬਾਰ ਤੋੜ ਦਿੱਤੇ ਗਏ। ਮਸਜਿਦਾਂ ਨੂੰ ਤੋੜਨਾ ਅਤੇ ਅੱਗਾਂ ਲਾਉਣਾ ਇਸ ਹਮਲੇ ਦਾ ਖ਼ਾਸ ਟੀਚਾ ਸੀ।

ਫਿਰ ਹਮਲੇ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ। ਮੁਜਰਿਮ ਖ਼ੁਦ ਹੁਕਮਰਾਨ ਸਨ। ਉਨ੍ਹਾਂ ਦੀ ਆਪਣੀ ਹਕੂਮਤ ਹੋਣ ਕਾਰਨ ਅਤੇ ਮੁੱਖਧਾਰਾ ਮੀਡੀਆ ਆਰਐੱਸਐੱਸ-ਭਾਜਪਾ ਦੀ ਸੇਵਾ ’ਚ ਹਾਜ਼ਰ ਹੋਣ ਕਾਰਨ ਉਨ੍ਹਾਂ ਲਈ ਕੋਈ ਵੀ ਝੂਠਾ ਬਿਰਤਾਂਤ ਪ੍ਰਚਾਰਨ ਅਤੇ ਮਜ਼ਲੂਮ ਘੱਟਗਿਣਤੀ ਨੂੰ ਹੀ ਦੋਸ਼ੀ ਕਰਾਰ ਦੇਣ ’ਚ ਕੋਈ ਰੁਕਾਵਟ ਨਹੀਂ ਸੀ। ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲਿਸ ਨੇ ਮੁਸਲਮਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ’ਚ ਡੱਕਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਪ੍ਰਚਾਰਿਆ ਗਿਆ ਕਿ ਇਹ ਹਿੰਸਾ ‘ਟਰੰਪ ਦੀ ਫੇਰੀ ਮੌਕੇ (22-23 ਫਰਵਰੀ) ਨੂੰ ਗੜਬੜ ਫੈਲਾ ਕੇ ਸਰਕਾਰ ਦੀਆਂ ਗੋਡਣੀਆਂ ਲਵਾਉਣ ਅਤੇ ਭਾਰਤ ਨੂੰ ਬਦਨਾਮ ਕਰਨ’ ਦੀ ਡੂੰਘੀ ਸਾਜ਼ਿਸ਼ ਤਹਿਤ ਕਰਵਾਈ ਗਈ ਹੈ। ‘ਸਾਜ਼ਿਸ਼’ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸੌਂਪੀ ਗਈ ਜਿਸ ਦੀ ਦਹਿਸ਼ਤਵਾਦ ਕਾਂਡਾਂ ਦੇ ਝੂਠੇ ਕੇਸ ਬਣਾ ਕੇ ਬੇਕਸੂਰ ਮੁਸਲਮਾਨਾਂ ਨੂੰ ਦਸ-ਪੰਦਰਾਂ ਸਾਲ ਬਿਨਾਂ ਜ਼ਮਾਨਤ ਜੇਲ੍ਹਾਂ ਵਿਚ ਸਾੜਨ ਦੀ ਖ਼ਾਸ ਮੁਹਾਰਤ ਹੈ।

"ਟਾਈਮਜ਼ ਆਫ਼ ਇੰਡੀਆ" ਦੀ ਰਿਪੋਰਟ ਅਨੁਸਾਰ ਉਪਰੋਕਤ ਹਿੰਸਾ ਦੇ ਕੇਸਾਂ ਵਿਚ 2617 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਪੈਸ਼ਲ ਸੈੱਲ ਨੇ ਕਾਰਕੁਨਾਂ, ਵਿਦਿਆਰਥੀ ਕਾਰਕੁਨਾਂ ਸ਼ਰਜੀਲ ਇਮਾਮ, ਗੁਲਫ਼ਿਸ਼ਾਂ ਫਾਤਿਮਾ, ਦੇਵਾਂਗਨਾ ਕਲੀਤਾ, ਨਤਾਸ਼ਾ ਨਰਵਾਲ, ਸਫ਼ੂਰਾ ਜ਼ਰਗਰ, ਕਾਰਕੁਨ ਉਮਰ ਖ਼ਾਲਿਦ ਅਤੇ ਸਲੀਮ ਮਲਿਕ ਸਮੇਤ 21 ਵਿਅਕਤੀਆਂ ਨੂੰ ਇਸ ਸਾਜ਼ਿਸ਼ ਦੇ ਦੋਸ਼ੀ ਦੱਸਿਆ। ਇਨ੍ਹਾਂ ਸਾਰਿਆਂ ਨੇ ਸ਼ਾਂਤਮਈ ਧਰਨਿਆਂ-ਮੁਜ਼ਾਹਰਿਆਂ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਪੜ੍ਹੇ-ਲਿਖੇ ਮੁਸਲਮਾਨ ਮੁੰਡੇ-ਕੁੜੀਆਂ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਯੂਏਪੀਏ ਲਗਾ ਕੇ ਅਣਮਿੱਥੇ ਸਮੇਂ ਲਈ ਬਿਨਾਂ ਜ਼ਮਾਨਤ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ।

ਆਰਐੱਸਐੱਸ-ਭਾਜਪਾ ਤਾਂ ਆਪਣੇ ‘ਹਿੰਦੂ ਰਾਸ਼ਟਰ’ ਦੇ ਰਾਜਨੀਤਕ ਪ੍ਰੋਜੈਕਟ ਤਹਿਤ ਮੁਸਲਮਾਨਾਂ ਨੂੰ ਦੋਇਮ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਾਉਣ ਲਈ ਕਾਨੂੰਨੀ-ਗ਼ੈਰਕਾਨੂੰਨੀ ਹਰ ਹਰਬਾ ਵਰਤ ਰਹੀ ਹੈ, ਫਿਰ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਕਿ ਮੁਸਲਮਾਨ ਔਰਤਾਂ ਹਕੂਮਤ ਦੇ ਕਾਨੂੰਨਾਂ ਨੂੰ ਸੜਕਾਂ ਉੱਪਰ ਬੈਠਕੇ ਚੁਣੌਤੀ ਦੇਣ।

ਇਹ ਜੱਗ ਜ਼ਾਹਿਰ ਹੈ ਕਿ ਉਹ ਉਪਰੋਕਤ ਫਿਰਕੂ ਕਾਨੂੰਨ ਵਿਰੁੱਧ ਆਵਾਜ਼ ਉਠਾਉਣ ਲਈ ਆਪਣੇ ਸੰਵਿਧਾਨਕ ਹੱਕ ਤਹਿਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਦਿੱਲੀ ਪੁਲਿਸ ਨੇ ਉਚੇਚਾ ਤਰੱਦਦ ਕਰਕੇ 25000 ਪੰਨਿਆਂ ਦੀਆਂ ਪੰਜ ਚਾਰਜਸ਼ੀਟਾਂ ਪੇਸ਼ ਕੀਤੀਆਂ ਹਨ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਬਹੁਤ ਵੱਡੀ ਦੇਸ਼-ਧਰੋਹੀ ਸਾਜ਼ਿਸ਼ ਹੋਣ ਕਾਰਨ ਇਨ੍ਹਾਂ ਵਿਰੁੱਧ ਦਹਿਸ਼ਤਵਾਦ ਵਿਰੋਧੀ ਵਿਸ਼ੇਸ਼ ਕਾਨੂੰਨ, ਯੂਏਪੀਏ, ਅਤੇ ਹੋਰ ਸਖ਼ਤ ਕਾਨੂੰਨੀ ਧਾਰਾਵਾਂ ਲਗਾਕੇ ਇਨ੍ਹਾਂ ਨੂੰ ਬਿਨਾਂ ਜ਼ਮਾਨਤ ਜੇਲ੍ਹ ਵਿਚ ਰੱਖਣਾ ਇਕਦਮ ਸਹੀ ਹੈ। 

ਚਾਰਜਸ਼ੀਟ ਕੀਤੇ 18 ਵਿੱਚੋਂ 16 ਮੁਸਲਮਾਨ ਹਨ। ਪੂਰੀ ਦੁਨੀਆ ਜਾਣਦੀ ਹੈ ਕਿ ਭਾਰਤੀ ਹੁਕਮਰਾਨਾਂ ਵੱਲੋਂ ਇਸ ਕਾਨੂੰਨ ਦਾ ਖ਼ਾਸ ਨਿਸ਼ਾਨਾ ਉਨ੍ਹਾਂ ਪੱਤਰਕਾਰਾਂ, ਚਿੰਤਕਾਂ, ਕਾਰਕੁਨਾਂ ਅਤੇ ਸੱਤਾ ਨੂੰ ਸਵਾਲ ਕਰਨ ਵਾਲਿਆਂ ਨੂੰ ਬਣਾਇਆ ਜਾਂਦਾ ਹੈ ਤਾਂ ਜੋ ਬਾਕੀ ਸਮਾਜ ਸੱਤਾ ਦੀ ਕਰੂਰਤਾ ਤੋਂ ਖ਼ੌਫ਼ਜ਼ਦਾ ਹੋ ਕੇ ਵਿਰੋਧ ਕਰਨ ਦੀ ਹਿੰਮਤ ਨਾ ਕਰੇ। ਦਿੱਲੀ ਪੁਲਿਸ ਦੀਆਂ ਪੂਰੀ ਤਰ੍ਹਾਂ ਝੂਠੀਆਂ ਕਹਾਣੀਆਂ ਪ੍ਰਤੀ ਅੱਖਾਂ ਮੀਟਕੇ ਅਦਾਲਤਾਂ ਵਾਰ-ਵਾਰ ਉਨ੍ਹਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਰਹੀਆਂ ਹਨ। ਪੁਲਿਸ ਦੀ ਕਹਾਣੀ ਅਨੁਸਾਰ ਸੜਕ ਜਾਮ ਕਰਨਾ ਅਤੇ ਉਨ੍ਹਾਂ ਕੋਲੋਂ ਮਿਰਚਾਂ ਦਾ ਪਾਊਡਰ ਮਿਲਣਾ ਵੱਡੀ ਸਾਜ਼ਿਸ਼ ਦਾ ਸਬੂਤ ਹੈ!

ਇਸੇ ਸਿੱਕੇ ਦਾ ਦੂਜਾ ਪਾਸਾ ਇਹ ਹੈ ਕਿ ਹਿੰਸਾ ਦੇ ਇਕ ਮੁੱਖ ਸਰਗਣੇ ਕਪਿਲ ਮਿਸ਼ਰੇ ਵਿਰੁੱਧ ਦਿੱਲੀ ਪੁਲਿਸ ਨੇ ਭੜਕਾਊ ਭਾਸ਼ਣ ਦੀ ਰਿਕਾਰਡਿੰਗ ਸਮੇਤ ਸਾਰੇ ਸਬੂਤ ਹੋਣ ਅਤੇ ਚਸ਼ਮਦੀਦ ਗਵਾਹਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕੇਸ ਦਰਜ ਨਹੀਂ ਕੀਤਾ। ਦਲੀਲ ਇਹ ਦਿੱਤੀ ਗਈ ਕਿ ਸ਼ਿਕਾਇਤਕਰਤਾਵਾਂ ਦਾ ਇਸ ਪਿੱਛੇ ਲੁਕਵਾਂ ਏਜੰਡਾ ਹੈ ਅਤੇ ਇਸੇ ਤਹਿਤ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਚ 2025 ’ਚ ਇਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪੁਲਿਸ ਨੂੰ ਉਸ ਵਿਰੁੱਧ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ। ਹੁਣ ਤਾਂ ਉਸ ਵਿਰੁੱਧ ਕਾਰਵਾਈ ਦਾ ਸਵਾਲ ਹੀ ਨਹੀਂ ਹੈ ਕਿਉਂਕਿ ਉਹ ਤਰੱਕੀ ਕਰਕੇ ਦਿੱਲੀ ਸਰਕਾਰ ਵਿਚ ਮੰਤਰੀ ਬਣ ਗਿਆ ਹੈ! ਜ਼ਾਹਿਰ ਹੈ ਕਿ ਪੁਲਿਸ ਉੱਚ ਅਦਾਲਤ ਵਿਚ ਜਾ ਕੇ ਇਸ ਹੁਕਮ ਵਿਰੁੱਧ ਸਟੇਅ ਲੈ ਲਵੇਗੀ।

ਇਨ੍ਹਾਂ 21 ‘ਯੋਜਨਾ ਘਾੜਿਆਂ’ ਵਿਚ ਇਕ ਨਾਮ ਗੁਲਫ਼ਿਸ਼ਾਂ ਫਾਤਿਮਾ ਹੈ। ਇਹ ਬੇਹੱਦ ਸੰਵੇਦਨਸ਼ੀਲ ਹੋਣਹਾਰ ਲੜਕੀ ਸਧਾਰਨ ਕਿਰਤੀ ਪਰਿਵਾਰ ਨਾਲ ਸੰਬੰਧਤ ਹੈ। ਗੁਲਫ਼ਿਸ਼ਾਂ ਨੇ ਆਪਣੇ ਸਮਾਜ ਦੇ ਭਵਿੱਖ ਲਈ ਉਪਰੋਕਤ ਫਿਰਕੂ ਕਾਨੂੰਨ ’ਚੋਂ ਸਮੋਏ ਖ਼ਤਰਿਆਂ ਨੂੰ ਸਮਝਿਆ ਅਤੇ ਇਸਦਾ ਵਿਰੋਧ ਕਰਨ ਲਈ ਆਪਣੇ ਸੰਵਿਧਾਨਕ ਹੱਕ ਵਰਤਣ ਦਾ ਰਾਹ ਚੁਣਿਆ।

ਹੋਰ ਕਾਰਕੁਨਾਂ ਵਾਂਗ ਗੁਲਫ਼ਿਸ਼ਾਂ ਉੱਪਰ ਵੀ ਪੂਰਬ-ਉੱਤਰੀ ਦਿੱਲੀ ਵਿਚ ਹੋਈ ‘ਹਿੰਸਾ’ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ । ਉਸ ਨੂੰ 9 ਅਪ੍ਰੈਲ 2020 ਵਿਚ 'ਗੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ' ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਉਸ ਸਮੇਂ ਗੁਲਫ਼ਿਸ਼ਾਂ ਸਿਰਫ਼ 26 ਸਾਲ ਦੀ ਸੀ। ਓਦੋਂ ਉਸਨੇ ਅਜੇ ਐਮਬੀਏ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਅੱਗੇ ਪੀਐਚਡੀ ਕਰਨਾ ਚਾਹੁੰਦੀ ਸੀ। ਉਸਦੇ ਆਪਣੀ ਜ਼ਿੰਦਗੀ,ਆਪਣੇ ਮਾਂ-ਪਿਓ ਤੇ ਪਰਿਵਾਰ ਲਈ ਜੋ ਖ਼ਵਾਬ ਸਨ ਉਹ ਉਸਦੇ ਨਾਲ ਹੀ ਜੇਲ੍ਹ ਵਿਚ ਬੰਦ ਹੋ ਗਏ। ਉਸਦਾ ਪਰਿਵਾਰ, ਸੰਗੀ-ਸਾਥੀ ਤੇ ਹੋਰ ਜਾਣਕਾਰ ਕਹਿੰਦੇ ਹਨ ਕਿ ਉਹ ਦੂਜਿਆਂ ਨੂੰ ਹੌਸਲਾ ਦੇਣ ਵਾਲੀ ਬਹੁਤ ਹੀ ਬਹਾਦਰ ਕੁੜੀ ਹੈ ਅਤੇ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿਚ ਵੀ ਹਮੇਸ਼ਾ ਸਾਰਥਕ ਸੋਚਣ ਲਈ ਪ੍ਰੇਰਦੀ ਹੈ। ਅੰਦੋਲਨ ਦੌਰਾਨ ਵੀ ਉਹ ਔਰਤਾਂ ਅਤੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੀ ਸੀ ਤਾਂ ਕਿ ਪੜ੍ਹਾਈ ਜ਼ਿੰਦਗੀ ’ਚ ਉਨ੍ਹਾਂ ਦੇ ਕੰਮ ਆ ਸਕੇ।

ਗੁਲਫ਼ਿਸ਼ਾਂ ਨੂੰ ਕਿਤਾਬਾਂ ਨਾਲ ਬਹੁਤ ਮੁਹੱਬਤ ਹੈ। ਜੇਲ੍ਹ ਵਿਚ ਵੀ ਉਹ ਆਪਣੀ ਚਟਾਈ ’ਤੇ ਬੈਠੀ ਹਮੇਸ਼ਾ ਕੁਝ ਨਾ ਕੁਝ ਪੜ੍ਹਦੀ ਜਾਂ ਲਿਖਦੀ ਰਹਿੰਦੀ ਹੈ। ਜਦੋਂ ਵੀ ਉਸ ਨਾਲ ਮੁਲਾਕਾਤ ਕਰਨ ਵਾਲਾ ਉਸ ਨੂੰ ਪੁੱਛਦਾ ਹੈ ਕਿ ਤੇਰੇ ਲਈ ਕੀ ਲਿਆਈਏ ਤਾਂ ਉਹ ਸਿਰਫ਼ ਕਿਤਾਬਾਂ ਦੀ ਮੰਗ ਕਰਦੀ ਹੈ।

ਉਸ ਨੂੰ ਲਿਖਣਾ ਬਹੁਤ ਪਸੰਦ ਹੈ। ਜੇਲ੍ਹ ਵਿਚ ਰਹਿੰਦਿਆਂ ਲਿਖੀਆਂ ਕਵਿਤਾਵਾਂ, ਉਸਦੀਆਂ ਬਣਾਈਆਂ ਪੇਂਟਿੰਗ, ਅਤੇ ਜੋ ਚਿੱਠੀਆਂ ਉਹ ਜੇਲ੍ਹ ’ਚੋਂ ਲਿਖਦੀ ਹੈ, ਉਹ ਉਸਦੀ ਸੰਵੇਦਨਸ਼ੀਲਤਾ ਦਾ ਮੂੰਹ-ਬੋਲਦਾ ਸਬੂਤ ਹਨ। ਉਸਦੀਆਂ ਕਵਿਤਾਵਾਂ ਵੇਦਨਾ, ਤਾਕਤ ਅਤੇ ਉਮੀਦ ਨਾਲ ਭਰਪੂਰ ਹਨ ਅਤੇ ਅਨਿਆਂ ਤੇ ਹੋਂਦ ਨੂੰ ਬਚਾਉਣ ਲਈ ਲੜਨ ਦੀ ਗੱਲ ਕਰਦੀਆਂ ਹਨ।

ਗੁਲਫ਼ਿਸ਼ਾਂ ਦੀ ਜ਼ਮਾਨਤ ਦੀ ਅਪੀਲ ਤਿੰਨ ਸਾਲ ਤੋਂ ਦਿੱਲੀ ਹਾਈਕੋਰਟ ਵਿਚ ਲਟਕੀ ਹੋਈ ਹੈ। ਸੁਣਵਾਈ ਕਰਨ ਵਾਲੇ ਜੱਜਾਂ ਦੇ ਬੈਂਚ ਬਦਲਦੇ ਗਏ। ਹਾਈਕੋਰਟ ਦੇ ਤਿੰਨ ਬੈਂਚਾਂ ਨੂੰ ਚਾਰ-ਚਾਰ ਸਾਲ ਤੋਂ ਜੇਲ੍ਹਾਂ ’ਚ ਸੜ ਰਹੇ ਇਨ੍ਹਾਂ ਕਾਰਕੁਨਾਂ ਦੀਆਂ ਅਪੀਲਾਂ ਦੀ ਸੁਣਵਾਈ ਕਰਨ ਦਾ ਸਮਾਂ ਨਹੀਂ ਮਿਲਿਆ! ਉਸਦਾ ਪਰਿਵਾਰ ਅਤੇ ਹੋਰ ਹਿਤੈਸ਼ੀ ਜਾਣਦੇ ਹਨ ਕਿ ਉਸ ਉੱਪਰ ਲਗਾਏ ਸੰਗੀਨ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ਅਤੇ ਇਕ ਦਿਨ ਉਸਨੇ ਜੇਲ੍ਹ ਦੀਆਂ ਸੀਖ਼ਾਂ ਤੋਂ ਆਜ਼ਾਦ ਹੋਣਾ ਹੀ ਹੈ। ਪਰ ਇਹ ਉਮੀਦ ਨਿਆਂ ਦੀ ਉਮੀਦ ਨਹੀਂ ਹੈ ਕਿਉਂਕਿ ਹਕੂਮਤ ਨੇ ਅਦਾਲਤੀ ਪ੍ਰਣਾਲੀ ਨੂੰ ਤਰੱਕੀਆਂ ਦੇ ਲਾਲਚ, ਸੱਤਾ ਦੇ ਖ਼ੌਫ਼ ਅਤੇ ਵਿਚਾਰਧਾਰਕ-ਰਾਜਨੀਤਕ ਰਸੂਖ਼ ਨਾਲ ਇਸ ਕਦਰ ਕਾਬੂ ਕਰ ਲਿਆ ਹੈ ਕਿ ਕਿਸੇ ਵਿਰਲੀ-ਟਾਵੀਂ ਮਿਸਾਲ ਨੂੰ ਛੱਡਕੇ ਜ਼ਿਆਦਾਤਰ ਜੱਜਾਂ ਵਿਚ ਇਹ ਜ਼ੁਅਰਤ ਹੀ ਨਹੀਂ ਹੈ ਕਿ ਉਹ ਸੱਤਾ ਦੇ ਇਸ਼ਾਰੇ ’ਤੇ ਬਣਾਏ ਪੂਰੀ ਤਰ੍ਹਾਂ ਅਜਿਹੇ ਝੂਠੇ ਕੇਸਾਂ ਵਿਚ ਸਰਕਾਰੀ ਜਾਂਚ ਏਜੰਸੀਆਂ ਅਤੇ ਸੱਤਾ ਪੱਖ ਦੀਆਂ ਬੇਤੁਕੀਆਂ ਦਲੀਲਾਂ/ਕਹਾਣੀਆਂ ਨੂੰ ਰੱਦ ਕਰ ਸਕਣ। ਭੀਮਾ-ਕੋਰੇਗਾਓਂ ਅਤੇ ਦਿੱਲੀ ਸਾਜ਼ਿਸ਼ ਕੇਸ ਇਸ ਦੀਆਂ ਮੁੱਖ ਮਿਸਾਲਾਂ ਹਨ।

ਇਹ ਸਧਾਰਨ ਮੁਸਲਮਾਨ ਪਰਿਵਾਰ ਬਹੁਤ ਹੀ ਮੁਸ਼ਕਲ ਹਾਲਾਤ ਨਾਲ ਜੂਝ ਰਹੇ ਹਨ। ਹਿੰਦੂਤਵੀ ਪ੍ਰੋਜੈਕਟ ਕਾਰਨ ਮੁਸਲਮਾਨ ਅਵਾਮ ਤਾਂ ਪਹਿਲਾਂ ਹੀ ਆਪਣੇ ਹੀ ਮੁਲਕ ਵਿਚ ਬੇਗਾਨੇ ਬਣਾ ਦਿੱਤੇ ਜਾਣ ਦਾ ਸੰਤਾਪ ਝੱਲ ਰਹੇ ਹਨ। ਪੂਰੇ ਘੱਟਗਿਣਤੀ ਭਾਈਚਾਰੇ ਨੂੰ ਧੱਕਕੇ ਕੰਧ ਨਾਲ ਲਾ ਦਿੱਤਾ ਗਿਆ ਹੈ। ਹਿੰਸਕ ਹਮਲਿਆਂ ਕਾਰਨ ਉਨ੍ਹਾਂ ਦੇ ਕਾਰੋਬਾਰ ਤਬਾਹ ਹੋ ਗਏ ਹਨ ਜਾਂ ਅਜਿਹੇ ਕੇਸਾਂ ਕਾਰਨ ਠੱਪ ਹੋ ਗਏ ਹਨ। ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕੇ ਆਪਣੇ ਪਿਆਰੇ ਜੀਆਂ ਦੀ ਕਾਨੂੰਨੀ ਪੈਰਵੀ ਦਾ ਆਰਥਕ ਬੋਝ ਵੱਖਰਾ ਝੱਲਣਾ ਪੈਂਦਾ ਹੈ। ਇਹ ਲੜਾਈ ਬੇਹੱਦ ਔਖੀ ਹੈ। ਇਨ੍ਹਾਂ ਤਮਾਮ ਮੁਸੀਬਤਾਂ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਜਾਗਰੂਕ ਬੱਚਿਆਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ, ਉਨ੍ਹਾਂ ਨੇ ਤਾਂ ਆਪਣੇ ਵਤਨ ਲਈ ਪ੍ਰੇਮ ਵਿੱਚੋਂ ਅਨਿਆਂ ਵਿਰੁੱਧ ਆਵਾਜ਼ ਉਠਾਉਣ ਦਾ ਆਪਣਾ ਫਰਜ਼ ਨਿਭਾਇਆ ਹੈ। ਗੁਲਫ਼ਿਸ਼ਾਂ ਦੇ ਅੰਮੀ-ਅੱਬਾ ਕਹਿੰਦੇ ਹਨ ਕਿ “ਕੀ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਗਲਤ ਕੰਮਾਂ ਦੇ ਖਿਲਾਫ਼ ਖੜ੍ਹੇ ਹੋਈਏ? ਉਹ ਇਕ ਬਹਾਦਰ ਕੁੜੀ ਹੈ। ਸਾਨੂੰ ਉਸ 'ਤੇ ਫਖ਼ਰ ਹੈ।"

ਉਸਦੀ ਨਹੱਕੀ ਕੈਦ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ ਉਸਦੀ ਰਿਹਾਈ ਲਈ ਦੇਸ਼-ਬਦੇਸ਼ ’ਚੋਂ ਜ਼ੋਰਦਾਰ ਆਵਾਜ਼ ਉੱਠੀ ਹੈ। ਬਹੁਤ ਸਾਰੇ ਕਲਾਕਾਰਾਂ, ਲੇਖਕਾਂ, ਪੱਤਰਕਾਰਾਂ, ਅਕਾਦਮਿਕਾਂ, ਕਾਰਕੁਨਾਂ ਅਤੇ ਹੋਰ ਨਾਗਰਿਕਾਂ ਨੇ ਗੁਲਫ਼ਿਸ਼ਾਂ ਦੀ ਦਾਸਤਾਂ ਦੁਨੀਆ ਨੂੰ ਦੱਸਣ ਲਈ ਸੋਸ਼ਲ ਮੀਡੀਆ ਉੱਪਰ ਵਿਸ਼ੇਸ਼ ਮੁਹਿੰਮ ਚਲਾਈ ਹੈ। ਭਾਰਤ ਵਿਚ ਦਿੱਲੀ, ਲਖਨਊ, ਭੋਪਾਲ, ਹੈਦਰਾਬਾਦ, ਜੈਪੁਰ, ਬੰਗਲੌਰ, ਕੋਲਕਾਤਾ, ਧਰਮਸ਼ਾਲਾ ਅਤੇ ਬਦੇਸ਼ਾਂ ਵਿਚ ਬਰਮਿੰਘਮ, ਐਮਸਟਰਡਮ, ਹੇਗ ਵਿਚ ਵੀ ਉਸਦੀਆਂ ਲਿਖੀਆਂ ਕਵਿਤਾਵਾਂ ਪੜ੍ਹਕੇ ਉਸ ਨਾਲ ਇਕਮੁੱਠਤਾ ਪ੍ਰਗਟਾਈ ਹੈ। 

ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ, ਸਵਾਰਾ ਭਾਸਕਰ, ਆਰਿਫ਼ਾ ਖਾਨਮ ਸ਼ੇਰਵਾਨੀ ਵਰਗੀਆਂ ਸ਼ਖ਼ਸੀਅਤਾਂ ਵੀ ਇਸ ਮੁਹਿੰਮ ਦਾ ਹਿੱਸਾ ਬਣੀਆਂ ਹਨ। ਨਸੀਰੂਦੀਨ ਕਹਿੰਦੇ ਹਨ, “ਬਲਾਤਕਾਰੀਆਂ ਅਤੇ ਕਾਤਲਾਂ ਨੂੰ ਤਾਂ ਜ਼ਮਾਨਤਾਂ ਮਿਲ ਜਾਂਦੀਆਂ ਹਨ, ਗੁਲਫ਼ਿਸ਼ਾਂ ਅਤੇ ਉਮਰ ਖ਼ਾਲਿਦ ਵਰਗੇ ਕਾਰਕੁਨਾਂ ਨੂੰ ਜ਼ਮਾਨਤਾਂ ਦੇਣ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ।”

ਗੁਲਫ਼ਿਸ਼ਾਂ ਦੀ ਕਵਿਤਾ ਪੜ੍ਹਦਿਆਂ ਸਵਰਾ ਭਾਸਕਰ ਨੇ ਕਿਹਾ, “2020 ਤੋਂ ਲੈਕੇ ਬਹੁਤ ਸਾਰੇ ਵਿਦਿਆਰਥੀ, ਕਾਰਕੁਨ ਅਤੇ ਬੁੱਧੀਮਾਨ ਲੋਕ ਸੀਏਏ-ਐੱਨਆਰਸੀ ਖਿ਼ਲਾਫ਼ ਸ਼ਾਂਤਮਈ ਵਿਰੋਧ-ਪ੍ਰਦਰਸ਼ਨ ਕਰਨ ਕਰਕੇ ਜੇਲ੍ਹਾਂ ਵਿਚ ਬੰਦ ਹਨ। ਬਹੁਤ ਸਾਰਿਆਂ ਨੂੰ ਸਿਰਫ਼ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਦਹਿਸ਼ਤਵਾਦ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਲਫ਼ਿਸ਼ਾਂ ਉਨ੍ਹਾਂ ਵਿੱਚੋਂ ਇਕ ਹੈ। ਬਤੌਰ ਨਾਗਰਿਕ ਅਤੇ ਦੇਸ਼ਪ੍ਰੇਮੀ, ਸਾਨੂੰ ਇਸ ਅਨਿਆਂ ਵਿਰੁੱਧ ਆਪਣੀ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ।”

‘ਗੁਲਫ਼ਿਸ਼ਾਂ ਨੂੰ ਰਿਹਾਅ ਕਰੋ’ ਮੁਹਿੰਮ ਨੇ ਆਪਣੇ ਬਿਆਨ ਵਿਚ ਕਿਹਾ, “ਅਸੀਂ ਯੂਏਪੀਏ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹਾਂ, ਇਕ ਅਜਿਹਾ ਕਾਨੂੰਨ ਜੋ ਨਿਆਂ ਦੀ ਗੱਲ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਗ਼ਲਤ ਢੰਗ ਨਾਲ ਵਰਤਿਆ ਜਾ ਰਿਹਾ ਹੈ। ਗੁਲਫ਼ਿਸ਼ਾਂ ਦੇ ਸ਼ਬਦਾਂ ਨੇ ਚੁੱਪ ਤੋੜ ਦਿੱਤੀ ਹੈ, ਅਤੇ ਇਹ ਹੁਣ ਦੂਜਿਆਂ ਨੂੰ ਆਜ਼ਾਦ ਕਰ ਰਹੇ ਹਨ।”