Thursday, December 12, 2019

ਧਰਮ ਆਧਾਰਿਤ ਵਿੱਤਕਰਾ ਸਾਡੇ ਸੰਵਿਧਾਨ ਦੀ ਘੋਰ ਉਲੰਘਣਾ:ਡਾ. ਦਿਆਲ

Thursday: Dec 12, 2019: 5:48 PM
ਸ਼ਾਮਲਾਤ ਜਮੀਨਾਂ ਬਚਾਉਣ ਲਈ 23 ਦਸੰਬਰ ਨੂੰ ਮੰਗ ਪੱਤਰ ਦੇਵਾਂਗੇ:ਗੋਰੀਆ
ਲੁਧਿਆਣਾ: 12 ਦਸੰਬਰ 2019: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਕਾ. ਦੇਵੀ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਸੀ.ਪੀ.ਆਈ. ਨੇ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਤੇ ਅੱਤਿਆਚਾਰ ਵੱਧ ਰਹੇ ਹਨ। ਇਹਨਾਂ ਦਿਨਾਂ ਵਿੱਚ ਔਰਤਾਂ ਅਤੇ ਬੱਚੀਆਂ ਤੇ ਜ਼ੁਲਮ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ ਹਨ। ਅੱਜ ਇੱਥੇ ਕੇਂਦਰ ਵਿੱਚ ਰਾਜ ਕਰ ਰਹੀ ਐਨ.ਡੀ.ਏ. ਦੀ ਸਰਕਾਰ ਨੇ ਧਰਮ ਤੇ ਆਧਾਰਿਤ ਵਿਅਕਤੀਆਂ ਨਾਲ ਵਿਤਕਰੇ ਦਾ ਕਾਨੂੰਨ ਪਾਸ ਕਰ ਦਿੱਤਾ, ਜੋ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੀ ਘੋਰ ਉਲੰਘਣਾ ਹੈ, ਕਿਉਂਕਿ ਇੱਥੋਂ ਦੀਆਂ ਘੱਟ ਗਿਣਤੀਆਂ ਖਾਸ ਤੌਰ ‘ਤੇ ਮੁਸਲਮਾਨਾਂ ਨੂੰ ਸੰਵਿਧਾਨ ਵਿੱਚ ਬਰਾਬਰਤਾ ਦੇ ਹੱਕ ਅਧੀਨ ਨਾਗਰਿਕਤਾ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਇਸ ਗੱਲ ਦਾ ਵਿਰੋਧ ਅਮਰੀਕਾ ਅਤੇ ਸਾਰੇ ਯੂਰਪ ਵਿੱਚ ਵੀ ਹੋ ਰਿਹਾ ਹੈ। ਦੇਸ਼ ਵਿੱਚ ਮਨੂਵਾਦ ਅਤੇ ਸਨਾਤਨੀ ਵਿਚਾਰਧਾਰਾ ਲਗਾਤਾਰ ਵੱਧ ਰਹੀ ਹੈ। ਇੱਥੇ ਅਮੀਰਾਂ ਲਈ ਹੋਰ ਅਤੇ ਗਰੀਬਾਂ ਲਈ ਹੋਰ ਕਾਨੂੰਨ ਹਨ। ਇਸੇ ਲਈ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਕਿ ਇੱਥੋਂ ਦੇ ਗਰੀਬ ਲੋਕਾਂ ਨੂੰ ਇਨਸਾਫ ਮਿਲਣਾ ਬਹੁਤ ਮੁਸ਼ਕਿਲ ਕੰਮ ਹੈ। ਬਦਕਿਸਮਤੀ ਇਹ ਵੀ ਹੈ ਕਿ ਦੇਸ਼ ਵਿੱਚ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਅਮਲ ਦੇ ਮੈਦਾਨ ਵਿੱਚ ਇੱਕਠੀਆਂ ਨਹੀਂ। ਮੋਦੀ ਸਰਕਾਰ ਆਉਣ ਤੋਂ ਬਾਅਦ ਅੱਜ ਪਿਆਜ ਦੀ ਕੀਮਤ 150/-ਰੁਪਏ ਕਿਲੋ ਨੂੰ ਪਾਰ ਕਰ ਗਈ ਹੈ । ਉਹਨਾਂ ਕਿਹਾ ਕਿ ਇੱਥੋਂ ਦੇ ਮਿਹਨਤਕਸ਼ ਲੋਕਾਂ ਨੂੰ ਵਧੇਰੇ ਇੱਕਠੇ ਹੋ ਕੇ ਹਿੰਮਤ ਨਾਲ ਲੜਾਈ ਤੇਜ ਕਰਨੀ ਚਾਹੀਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ 20 ਮਾਰਚ 2020 ਨੂੰ ਦਿੱਲੀ ਵਿਖੇ ਪਿੰਡਾਂ ਦੇ ਕਾਮੇਂ ਇਕ ਵਿਸ਼ਾਲ ਰੋਸ ਰੈਲੀ ਕਰਕੇੇ ਆਪਣੀਆਂ ਮੰਗਾਂ ਦਾ ਮੰਗ-ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਪੇਸ਼ ਕਰਨ ਜਾ ਰਹੇ ਹਨ। ਪੰਜਾਬ ਵਿਚ ਇਸਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਦੇਸ਼ ਵਿੱਚ ਫੈਲੀ ਆਰਥਿਕ ਮੰਦੀ ਨੇ ਪਿੰਡਾਂ ਦੇ ਕਿਰਤੀਆਂ ਦੇ ਹੱਥੋਂ ਰੁਜ਼ਗਾਰ ਖੋਹ ਲਿਆ ਹੈ ਬਦਲਵੇਂ ਕੰਮ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਇਹਨਾਂ ਕਾਮਿਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ। ਪੰਜਾਬ ਸਰਕਾਰ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਨੂੰ ਵੱਡੇ ਸਨਅਤਕਾਰਾਂ ਦੇ ਹਵਾਲੇ ਕਰਨ ਜਾ ਰਹੀ ਹੈ। ਇਹ ਜਮੀਨਾਂ ਪੇਂਡੂ ਵਿਕਾਸ, ਇੱਥੋਂ ਦੇ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਰੋਟੀ ਰੋਜੀ ਦਾ ਸਾਧਨ ਹੈ ਅਤੇ ਲੈਂਡ ਹੋਲਡਿੰਗ ਐਕਟ 2007 ਦੀ ਧਾਰਾ 42-ਏ ਅਧੀਨ ਇਸਨੂੰ ਮੁੜ ਤਕਸੀਮ ਨਹੀਂ ਕੀਤਾ ਜਾ ਸਕਦਾ। ਇਸਨੂੰ ਸਾਂਝੇ ਕੰਮਾਂ ਖਾਸ ਤੌਰ ‘ਤੇ ਅਨੁਸੂਚਿਤ ਜਾਤੀਆਂ ਲਈ ਰਿਹਾਇਸ਼ੀ ਪਲਾਟ ਦੇਣ ਲਈ ਵਰਤਿਆ ਜਾ ਸਕਦਾ ਹੈ। ਇੱਥੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀ ਰਾਏ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਜੱਥੇਬੰਦੀ ਪੰਜਾਬ ਵਿੱਚ ਸਨਅਤਾਂ ਲਗਾਉਣ ਦੇ ਖਿਲਾਫ ਨਹੀਂ ਪੰਜਾਬ ਸਰਕਾਰ ਇਸ ਵਾਸਤੇ ਹੋਰ ਜਮੀਨ 1  ਕਰਕੇ ਦੇਵੇ । ਜੱਥੇਬੰਦੀ ਇਹਨਾਂ ਜਮੀਨਾਂ ਨੂੰ ਬਚਾਉਣ ਲਈ 23 ਦਸੰਬਰ ਨੂੰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਅਨੁਸੂਚਿਤ ਜਾਤੀਆਂ ਦੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਜਾਰੀ ਨਹੀਂ ਕੀਤੇ, ਜਿਸ ਕਾਰਨ ਇਹਨਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਉਸਾਰੀ ਕਾਮਿਆਂ ਦੇ ਕਾਨੂੰਨ ਅਧੀਨ ਕਾਮਿਆਂ ਨੂੰ ਮਿਲਦੀਆਂ ਸਹੂਲਤਾਂ ਦੀਆਂ ਦਰਖਾਸਤਾਂ ਦਾ ਨਬੇੜਾ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਅਤੇ ਇਹਨਾਂ ਦੇ ਵਿਦਿਆਰਥੀਆਂ ਨੂੰ ਵਜੀਫੇ ਦੇਣ ਦੇ ਹੱਕ ਨੂੰ ਵੀ ਖੋਹਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਮਕਾਨ ਦੇਣ ਦੀ ਸਹੂਲਤ ਕੁੱਝ ਲੋਕਾਂ ਦੇ ਪੱਲੇ ਹੀ ਪਈ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਬੇਘਰੇ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਹਨ। ਆਪਣੇ ਕੀਤੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਪੈਨਸ਼ਨ ਵਧਾਉਣ ਲਈ ਤਿਆਰ ਨਹੀਂ ਅਤੇ ਨਾ ਹੀ ਇਹਨਾਂ ਕਾਮੇਂ ਲੋਕਾਂ ਦਾ ਕਰਜਾ ਮੁਆਫ ਕੀਤਾ ਹੈ। ਪਿੰਡ ਨਾਗੋਕੇ ਜਿਲ੍ਹਾ ਤਰਨਤਾਰਨ ਵਿਖੇ ਪਿਛਲੇ 50 ਸਾਲਾਂ ਤੋਂ ਪਲਾਟਾਂ ਦੀ ਲੜਾਈ ਲੜੀ ਜਾ ਰਹੀ ਹੈ। ਪ੍ਰਸ਼ਾਸ਼ਨ ਵੱਲੋਂ ਹੁਣ ਇਹਨਾਂ ਪਲਾਟਾਂ ਦੀ ਨਿਸ਼ਾਨਦੇਹੀ ਦੇਣ ਦੀਆਂ ਖਬਰਾਂ ਤਾਂ ਹਨ ਪਰੰਤੂ ਇਹਨਾਂ ਪਲਾਟਾਂ ਦੇ ਖੇਤ ਮਜ਼ਦੂਰਾਂ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਮਕਾਨਾਂ ਤੇ ਉਸਾਰੀ ਕਰਾਉਣ ਲਈ ਸਹਾਇਤਾ ਦੇਣੀ ਜਰੂਰੀ ਹੈ। ਵਰਕਿੰਗ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਕਾ. ਗੁਲਜ਼ਾਰ ਗੋਰੀਆ ਦੀ ਜਿੰਮੇਂਵਾਰੀ ਕੇਂਦਰ ਵਿੱਚ ਤਹਿ ਹੋ ਗਈ ਹੈ। ਇਸ ਕਰਕੇ ਜੱਥੇਬੰਦੀ ਦੇ ਪ੍ਰਧਾਨ ਦੀ ਜਿੰਮੇਂਵਾਰੀ ਕਾ. ਸੰਤੋਖ ਸਿੰਘ ਸੰਘੇੜਾ ਨੂੰ ਅਤੇ ਜਨਰਲ ਸਕੱਤਰ ਦੀ ਜਿੰਮੇਂਵਾਰੀ ਕਾ. ਦੇਵੀ ਕੁਮਾਰੀ ਨੂੰ ਸਰਵ-ਸੰਮਤੀ ਨਾਲ ਦਿੱਤੀ ਗਈ ਹੈ। ਇਹਨਾਂ ਦੇ ਨਾਲ ਕਾ. ਗੁਲਜ਼ਾਰ ਸਿੰਘ ਗੋਰੀਆ ਸੀਨੀਅਰ ਮੀਤ ਪ੍ਰਧਾਨ ਅਤੇ ਕਾ. ਹਰਦੇਵ ਅਰਸ਼ੀ ਨੂੰ ਵੀ ਮੀਤ ਪ੍ਰਧਾਨ ਦੀ ਜਿੰਮੇਂਵਾਰੀ ਸੌਂਪੀ ਗਈ ਹੈ । ਮੀਟਿੰਗ ਨੇ ਫੈਸਲਾ ਕੀਤਾ ਹੈ ਕਿ 8 ਜਨਵਰੀ  ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼-ਵਿਆਪੀ ਹੜਤਾਲ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਇਸਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕੀਤੀਆਂ ਜਾਣ। ਜੱਥੇਬੰਦੀ ਨੇ ਪੰਜਾਬ ਵਿੱਚ ਖੇਤ ਮਜ਼ਦੂਰ ਦੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਪੰਜਾਬ ਸਰਕਾਰ ਦੇ ਮਾਨਯੋਗ ਸਪੀਕਰ ਨੂੰ ਸੌਂਪਣ ਲਈ ਦਸਤਖਤੀ ਮੁਹਿੰਮ ਤੇਜ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾ. ਪ੍ਰੀਤਮ ਸਿੰਘ ਨਿਆਮਤਪੁਰ, ਨਾਨਕਚੰਦ ਲੰਬੀ, ਸੁਰਿੰਦਰ ਕੁਮਾਰ ਭੈਣੀ, ਗੁਰਮੁੱਖ ਸਿੰਘ ਬਾਦਲ, ਮੁਖਤਿਆਰ ਸਿੰਘ ਫਾਜ਼ਿਲਕਾ, ਮਹਿੰਗਾ ਰਾਮ ਦੋਦਾ, ਸਵਰਨ ਸਿੰਘ ਨਾਗੋਕੇ, ਪਿਆਰੇ ਲਾਲ ਸੰਗਰੂਰ, ਪ੍ਰਕਾਸ਼ ਕੈਰੋਂ ਨੰਗਲ, ਕੁਲਵੰਤ ਸਿੰਘ ਹੁੰਝਣ, ਨਿਰਮਲ ਸਿੰਘ ਬਠਰਿਆਣਾ, ਨਛੱਤਰ ਪਾਲ ਹੁਸ਼ਿਆਰਪੁਰ, ਜੁਗਰਾਜ ਰਾਮਾ ਬਰਨਾਲਾ, ਜੋਗਿੰਦਰ ਸਿੰਘ ਗੋਪਾਲਪੁਰ, ਬਲਵੀਰ ਸਿੰਘ ਦੀਨਾ ਨਗਰ, ਸਿਮਰਤ ਕੌਰ ਝਾਂਮਪੁਰ, ਅਮਰਨਾਥ ਫਤਿਹਗੜ ਸਾਹਿਬ, ਹੀਰਾ ਸਿੰਘ ਤਰਨਤਾਰਨ, ਸੁਖਦੇਵ ਸਿੰਘ ਤਰਨਤਾਰਨ, ਮੇਜਰ ਸਿੰਘ ਤਰਨਤਾਰਨ, ਰਛਪਾਲ ਸਿੰਘ ਘੁਰਕਵਿੰਡ, ਮਹਿੰਦਰਪਾਲ ਫਗਵਾੜਾ, ਕੁਲਵੰਤ ਕੌਰ ਅਮ੍ਰਿਤਸਰ ਦਿਹਾਤੀ, ਅਮਰਜੀਤ ਕੌਰ ਬਾਮ, ਬਲਵੀਰ ਸਾਲਾਪੁਰੀ, ਮਹਿੰਦਰ ਮੰਜਾਲੀਆਂ, ਰਣਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ, ਸ਼ੇਰ ਸਿੰਘ ਅਤੇ ਭਰਪੂਰ ਸਿੰਘ ਫਾਜ਼ਿਲਕਾ ਆਦਿ ਨੇ ਸੰਬੋਧਨ ਕੀਤਾ। 

Tuesday, December 10, 2019

8 ਜਨਵਰੀ ਦੇ ਭਾਰਤ ਬੰਦ ਦੌਰਾਨ ਸੜਕਾਂ ਵੀ ਰੋਕਾਂਗੇ ਤੇ ਰੇਲਾਂ ਵੀ

ਲੁਧਿਆਣਾ ਵਿੱਚ ਕਈ ਕਿਸਾਨ ਸੰਗਠਨਾਂ ਵੱਲੋਂ ਐਲਾਨ 
ਲੁਧਿਆਣਾ: 10 ਦਸੰਬਰ 2019: (ਕਾਮਰੇਡ ਸਕਰੀਨ ਬਿਓਰੋ)::
ਅੱਠ ਜਨਵਰੀ ਦੇ ਐਲਾਨੇ ਹੋਏ ਭਾਰਤ ਬੰਦ ਨੂੰ ਲੈ ਕੇ ਤਕਰੀਬਨ ਸਾਰੀਆਂ ਰਵਾਇਤੀ ਖੱਬੀਆਂ ਪਾਰਟੀਆਂ ਨਾਲ ਸਬੰਧਤ ਸਾਰੀਆਂ ਟਰੇਡ ਯੂਨੀਅਨਾਂ ਅਤੇ ਵਿੰਗ ਪੂਰੀ ਤਰਾਂ ਸਰਗਰਮ ਹਨ। ਪਿੰਡਾਂ ਵਿੱਚ ਇਸ ਨੂੰ ਲੈ ਕੇ ਬੜੀ ਤੇਜ਼ੀ ਨਾਲ ਕੰਮ ਨਾਲ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਪੂੰਜੀਵਾਦੀ ਤਾਕਤਾਂ ਪਿੰਡਾਂ ਨੂੰ ਸ਼ਹਿਰਾਂ ਵਰਗੇ ਬਣਾਉਣ ਦਾ ਭੁਲੇਖਾ ਜਿਹਾ ਪਾ ਕੇ ਪਿੰਡਾਂ ਦਾ ਸ਼ਹਿਰੀਕਰਨ ਕਰਨ ਵਾਲੇ ਪਾਸੇ ਲੱਗਿਆਂ ਹੋਈਆਂ ਹਨ ਉੱਥੇ ਖੱਬੀਆਂ ਅਤੇ ਲੋਕ ਪੱਖੀ ਧਿਰਾਂ ਪਿੰਡਾਂ ਦੇ ਮੂਲ ਸਰੂਪ ਨੂੰ ਕਾਇਮ ਰੱਖਣ ਵੱਲ ਸੇਧਿਤ ਹਨ। ਵਿਕਾਸ ਦੇ ਨਾਂਅ ਹੇਠ ਪਿੰਡਾਂ ਵਿੱਚ ਪਹੁੰਚੀ ਆਤਮ ਹੱਤਿਆਵਾਂ ਦੀ ਹਨੇਰੀ ਦਾ ਗੰਭੀਰ ਨੋਟਿਸ ਲਿਆ ਹੈ ਖੱਬੀਆਂ ਧਿਰਾਂ ਨੇ। ਖੱਬੀਆਂ ਪਾਰਟੀਆਂ ਦੀ ਸ਼ਕਤੀ ਇਸ ਵਾਰ 8 ਜਨਵਰੀ ਦੇ ਬੰਦ ਦੌਰਾਨ ਬਹੁਤ ਉਭਰ ਕੇ ਸਾਹਮਣੇ ਆਉਣੀ ਹੈ। ਪੂੰਜੀਵਾਦੀ ਨੀਤੀਆਂ ਦੇ ਚਲਦਿਆਂ ਜਿੱਥੇ ਸ਼ਹਿਰਾਂ ਵਿੱਚ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ ਉੱਥੇ ਪਿੰਡਾਂ ਵਿੱਚ ਰਹਿਣ ਵਾਲੇ ਬੇਹੱਦ ਦੁਖੀ ਹਨ। ਪੂੰਜੀਵਾਦ ਨੇ ਦੁੱਖ ਤੋਂ ਇਲਾਵਾ ਕਿਸੇ ਨੂੰ ਵੀ ਕੁਝ ਨਹੀਂ ਦਿੱਤਾ। ਜਦੋਂ ਕਿਸਾਨ ਕੋਲੋਂ 10 ਜਾਂ 15 ਰੁਪਏ ਖਰੀਦੀਆਂ ਗਿਆ ਪਿਆਜ਼ ਬਾਜ਼ਾਰਾਂ ਵਿੱਚ 100 ਰੁਪਏ ਕਿੱਲਿਓਂ ਤੋਂ ਵੀ ਵੱਧ ਵਿਕਣ ਵਾਲੇ ਹਿਸਾਬ ਤੱਕ ਪਹੁੰਚ ਜਾਵੇ ਉਦੋਂ ਅੰਦਾਜ਼ਾ ਲਾਉਣਾ ਸੌਖਾ ਨਹੀਂ ਕਿ ਪੂੰਜੀਵਾਦੀ ਢੰਗਤਰੀਕੀਆਂ ਨੇ ਕਿਸਾਨੀ ਨੂੰ ਕਿੰਨਾ ਨਚੋੜ ਲਿਆ ਹੈ। ਇਨਕਲਾਬ ਲਈ ਜਿਹੜੇ ਹਾਲਾਤ ਚਾਹੀਦੇ ਹਨ ਉਹ ਤੇਜ਼ੀ ਨਾਲ ਬਣਦੇ ਜਾ ਰਹੇ ਹਨ। ਹਰ ਤਰਫ ਬੇਚੈਨੀ ਹੈ। ਪੁਲਿਸ ਦੇ ਡੰਡੇ ਨਾਲ ਇਸ ਰੋਹ ਅਤੇ ਰੋਸ ਨੂੰ ਕਦੋਂ ਦਬਾਇਆ ਜਾਏਗਾ? ਇਸ ਰੋਸ ਦਾ ਪ੍ਰਗਟਾਵਾ ਹੀ ਹੋਏਗਾ 8 ਜਨਵਰੀ ਦਾ ਭਾਰਤ ਬੰਦ। 
 ਇਸ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਇੱਕ ਵਿਸ਼ੇਸ਼ ਬੈਠਕ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿੱਚ ਹੋਈ। ਇਹ ਭਵਨ ਅਸਲ ਵਿੱਚ ਸੀਪੀਆਈ ਦਾ ਜ਼ਿਲਾ ਹੈਡ ਕੁਆਟਰ ਹੀ ਹੈ। ਇੱਥੇ ਬਣੇ ਹੋਏ ਤਿੰਨ ਚਾਰ ਹਾਲ ਕਮਰਿਆਂ ਨੂੰ ਖੱਬੀਆਂ ਧਿਰਾਂ ਨਾਲ ਸਬੰਧਤ ਟਰੇਡ ਯੂਨੀਅਨਾਂ ਅਤੇ ਹੋਰ ਵਿੰਗ ਅਕਸਰ ਆਪਣੀਆਂ ਸਰਗਰਮੀਆਂ ਲਈ ਵਰਤਦੇ ਹਨ। ਇਸ ਤਰਾਂ ਇਹ ਸਥਾਨ ਅਜਕਲ ਲੋਕ ਪੱਖੀ ਸਰਗਰਮੀਆਂ ਦਾ ਕੇਂਦਰੀ ਥਾਂ ਵੀ ਹੈ। ਐਥਸੇ ਮੀਟਿੰਗਾਂ ਅਤੇ ਹੋਰ ਸਰਗਰਮੀਆਂ ਅਕਸਰ ਚੱਲਦਿਆਂ ਰਹਿੰਦੀਆਂ ਹਨ। 
    ਅੱਜ ਦੀ ਬੈਠਕ ਵਿੱਚ ਐਲਾਨ ਕੀਤਾ ਗਿਆ ਕਿ ਲੁਧਿਆਣਾ ਜ਼ਿਲੇ ਦੇ ਰਾਏਕੋਟ ਅਤੇ ਜਗਰਾਓਂ ਜਿੱਥੇ ਸੜਕੀ ਆਵਾਜਾਈ ਨੂੰ ਠੱਪ ਰੱਖਿਆ ਜਾਏਗਾ ਉੱਥੇ ਰੇਲਾਂ ਦੀ ਆਵਾਜਾਈ ਵੀ ਰੋਕੀ ਜਾਏਗੀ। ਸੜਕੀ ਅਤੇ ਰੇਲ ਆਵਾਜਾਈ ਨੂੰ ਰੋਕਣ ਦਾ ਇਹ ਸੰਕੇਤਕ ਪ੍ਰੋਗਰਾਮ ਸਿਰਫ ਦੋ ਘੰਟਿਆਂ ਦਾ ਹੋਵੇਗਾ ਦੁਪਹਿਰੇ 12 ਵਜੇ ਤੋਂ 2 ਵਜੇ ਤੱਕ।  
ਅੱਜ ਦੀ ਬੈਠਕ ਵਿੱਚ ਐਲਾਨ ਕੀਤਾ ਗਿਆ ਕਿ ਇਸ ਬੰਦ ਦੀ ਸਫਲਤਾ ਲਈ ਘਰ ਘਰ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ। ਇਸਦਾ ਮਕਸਦ ਲੋਕਾਂ ਤੱਕ ਲਿਜਾਣ ਲਈ 19 ਦਸੰਬਰ ਨੂੰ ਪਿੰਡ ਝੋਰੜਾਂ ਤੋਂ ਇੱਕ ਜੱਥਾ ਮਾਰਚ ਵੀ ਸ਼ੁਰੂ ਕੀਤਾ ਜਾਣਾ ਹੈ। ਇਹ ਜੱਥਾ ਤਿੰਨ ਦਿਨਾਂ ਦੇ ਅੰਦਰ ਅੰਦਰ ਇਸ ਸਾਰੇ ਇਲਾਕੇ ਨੂੰ ਕਵਰ ਕਰਕੇ ਲੋਕਾਂ ਨੂੰ ਇਸ ਬੰਦ ਦੇ ਜ਼ਰੂਰੀ ਹੋਣ ਬਾਰੇ ਦੱਸੇਗਾ। 
    ਇਸ ਬੰਦ ਦੀ ਸਫਲਤਾ ਬਾਰੇ ਪਿੰਡ ਭੂੰਦੜੀ ਵਿੱਚ ਵੀ ਵਿਸ਼ੇਸ਼ ਇਕੱਤਰਤਾ ਹੋਣੀ ਹੈ। ਇਸਤੋਂ ਬਾਅਦ 24 ਦਸੰਬਰ ਨੂੰ ਪਿੰਡ ਗਾਲਿਬ ਕਲਾਂ ਤੋਂ ਇੱਕ ਜੱਥਾ ਮਾਰਚ ਨੁਕਲੇਗਾ ਜਿਹੜਾ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਜਾਏਗਾ। ਇਸਤੋਂ ਬਾਅਦ ਦੋਰਾਹਾ, ਖੰਨਾ, ਸਮਰਾਲਾ, ਪਾਇਲ, ਕਿਲੜੇਪੁਰ ਤਹਿਸੀਲਾਂ ਅਤੇ ਹੋਰ ਇਲਾਕਿਆਂ ਵਿੱਚ ਜਾ ਕੇ ਇਸ ਬੰਦ ਦਾ ਸੰਦੇਸ਼ ਦਿੱਤਾ ਜਾਏਗਾ। ਇਸ ਮੁਹਿੰਮ ਦੌਰਾਨ ਸ਼ਹਿਰੀ ਖੇਤਰਾਂ ਵਾਲੇ ਮਜ਼ਦੂਰ ਮੁਲਾਜ਼ਮ ਸੰਗਠਨ ਵੀ ਸਰਗਰਮ ਰਹਿਣਗੇ। ਦੇਹਾਂਤ ਦੇ ਕਿਸਾਨਾਂ ਆਲ ਸ਼ਹਿਰੀ ਕਿਰਤੀਆਂ ਦਾ ਇਹ ਸੁਮੇਲ ਨਵੇਂ ਰਿਕਾਰਡ ਕਾਇਮ ਕਰੇਗਾ। 
ਅੱਜ ਦੀ ਇਸ ਮੀਟਿੰਗ ਵਿੱਚ ਜਿੱਥੇ ਸਵਾਮੀਨਾਥਨ ਕਮਿਸ਼ਨ ਵਾਲੀ ਰਿਪੋਰਟ ਦੇ ਮੁਤਾਬਿਕ,   ਫਸਲਾਂ ਦੇ ਭਾਅ, ਸਰਕਾਰੀ ਖਰੀਦ ਦੀ ਗਰੰਟੀ, ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਵੇਚਣ ਦਾ ਵਿਰੋਧ, ਸੱਠ ਸਾਲਾਂ ਦੀ ਉਮਰ ਵਾਲਿਆਂ ਨੂੰ ਦਸ ਹਜ਼ਾਰ ਰੁਪਏ ਮਹੀਨਾ ਦੀ ਪੈਨਸ਼ਨ ਅਤੇ ਹੋਰ ਮੰਗਾਂ ਵੀ ਦੁਹਰਾਈਆਂ ਗਈਆਂ। ਅਵਾਰਾ ਪਸ਼ੂਆਂ ਅਤੇ ਅਵਰਾ ਕੁੱਤਿਆਂ ਦਾ ਮਸਲਾ ਵੀ ਹੱਲ ਕਰਨ ਦੀ ਮੰਗ ਕੀਤੀ ਗਈ। ਕੁਲ ਮਿਲਾ ਕੇ 19 ਮੰਗਾਂ ਦਾ ਚਾਰਟਰ ਚਰਚਾ ਦਾ ਕੇਂਦਰ ਬਣਿਆ ਰਿਹਾ। 
  ਲੁਧਿਆਣਾ ਵਿੱਚ ਹੋਈ ਉਸ ਮੀਟਿੰਗ ਦੌਰਾਨ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਤਰਲੋਚਨ ਸਿੰਘ ਝੋਰੜਾਂ, ਸੁਖਦੇਵ ਸਿੰਘ ਗਾਲਿਬ ਕਲਾਂ, ਰਘਬੀਰ ਸਿੰਘ ਬੈਨੀਪਾਲ, ਮਹਿੰਦਰ ਸਿੰਘ ਅੱਚਰਵਾਲ, ਗੁਰਮੇਲ ਸਿੰਘ ਰੂੰਗੀ, ਬਲਦੇਵ ਸਿੰਘ ਲਤਾਲਾ, ਜਗਰੂਪ ਸਿੰਘ ਝੋਰੜਾਂ, ਗੁਰਚਰਨ ਸਿੰਘ ਬਾਬੇਕਾ, ਜਲੌਰ ਸਿੰਘ, ਰਾਕਿੰਦਰ ਸਿੰਘ ਅੱਸੂਵਾਲ, ਅਮਰੀਕ ਸਿੰਘ ਸਹੌਲੀ, ਮੱਖਣ ਸਿੰਘ ਝੋਰੜਾਂ ਆਦਿ ਨੇ ਵੀ ਆਪੋ ਆਪਣੇ ਵਿਚਾਰ ਰੱਖੇ। ਪੰਜਾਬ ਕਿਸਾਨ ਸਭ ਦੇ ਕਾਮਰੇਡ ਬੂਟਾ ਸਿੰਘ ਨੇ ਫੋਨ ਤੇ ਸਹਿਮਤੀ ਜਤਾਈ ਅਤੇ ਇਸ ਬੰਦ ਦਾ ਸਮਰਥਨ ਕੀਤਾ। 
   ਜਿਹੜੀਆਂ ਕਿਸਾਨ ਜੱਥੇਬੰਦੀਆਂ ਇਸ ਬੰਦ ਵਿੱਚ ਸ਼ਾਮਲ ਹੋਈਆਂ ਉਹਨਾਂ ਵਿੱਚ ਕੀਰਤਿ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ), ਆਲ ਇੰਡੀਆ ਕਿਸਾਨ ਸਭਾ (ਸਾਂਭਰ), ਆਲ ਇੰਡੀਆ ਕਿਸਾਨ ਸਭਾ (ਦੂਸਰੀ) ਅਤੇ ਜਮਹੂਰੀ ਕਿਸਾਨ ਸਭਾ ਦੇ ਨਾਮ ਜ਼ਿਕਰਯੋਗ ਹਨ। 


Monday, December 9, 2019

ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਫਿਰ ਰੋਹ ਅਤੇ ਰੋਸ ਵਿੱਚ

Monday: Dec 9, 2019, 6:47 PM
ਹੁਣ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਖਿਲਾਫ਼ ਅਣਮਿੱਥੇ ਸਮੇਂ ਦਾ ਧਰਨਾ
ਅਣਮਿੱਥੇ ਸਮੇਂ ਵਾਲਾ ਇਹ ਧਰਨਾ ਮੁਜ਼ਾਹਰਾ ਸ਼ੁਰੂ ਹੋਵੇਗਾ 15 ਦਸੰਬਰ ਨੂੰ 
ਲੁਧਿਆਣਾ: 09 ਦਸੰਬਰ 2019: (ਕਾਮਰੇਡ ਸਕਰੀਨ ਬਿਊਰੋ):: 
ਸੋਮਵਾਰ ਨੂੰ ਪੰਜਾਬੀ ਭਵਨ ਵਿੱਚ ਮੀਟਿੰਗ ਤੋਂ ਬਾਅਦ ਐਕਸ਼ਨ ਕਮੇਟੀ ਮੈਂਬਰਾਂ ਦੀ ਫੋਟੋ 
15 ਸਾਲਾਂ ਦੀ ਉਮਰ ਦੇ ਨਾਬਾਲਗ ਮਜ਼ਦੂਰ ਨੂੰ ਕੁੱਟ ਕੁੱਟ ਕੇ ਮਾਰੇ ਜਾਣ ਵਿਰੁੱਧ ਭਾਵੇਂ ਲੁਧਿਆਣਾ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਦੀ ਜ਼ਮੀਰ ਨਹੀਂ ਜਾਗੀ ਪਰ ਜਿਹਨਾਂ ਖੱਬੇਪੱਖੀ ਸੰਗਠਨਾਂ ਨੇ ਇਹ ਸੰਘਰਸ਼ ਅਰੰਭਿਆ ਉਹ ਸੰਘਰਸ਼ ਹੁਣ ਹੋਰ ਲੰਮਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਕਤਲ ਦਾ ਵਿਰੋਧ ਕਰਨ ਵਾਲੇ ਖੱਬੇ ਪੱਖੀ ਆਗੂਆਂ ਨੂੰ ਬਾਰ ਬਾਰ ਵਾਅਦੇ ਕਰਕੇ ਵੀ ਹੁਣ ਤੱਕ ਰਿਹਾ ਨਾ ਕਰਨ ਵਿਰੁੱਧ ਰੋਸ ਅਤੇ ਰੋਹ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਸੰਗਠਨਾਂ ਦੇ ਦਸ ਆਗੂ ਲਗਾਤਾਰ ਜੇਲ੍ਹ ਵਿੱਚ ਹਨ। ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਹੰਬੜਾਂ ਚੌਂਕੀ ਸਾਹਮਣੇ ਵੀ ਭਾਰੀ ਰੋਸ ਮੁਜ਼ਾਹਰਾ ਕੀਤਾ ਸੀ। ਇਸ ਲੰਮੇ ਅਤੇ ਰੋਹ ਭਰੇ ਰੋਸ ਮਾਰਚ ਦੀਆਂ ਵੀਡੀਓ ਖੁਦ ਪੁਲਿਸ ਮੁਲਾਜ਼ਮਾਂ ਨੇ ਵੀ ਕਈ ਕਈ ਐਂਗਲਾਂ ਤੋਂ ਬਣਾਇਆ ਸਨ। ਉਦੋਂ ਏਸੀਪੀ (ਪੱਛਮੀ) ਵਰਮਾ ਨੇ ਬੜੀ ਹੀ ਮਿਠਾਸ ਭਰੇ ਢੰਗ ਨਾਲ ਵਖਾਵਕਾਰੀਆਂ ਨੂੰ ਯਕੀਨ ਦੁਆਇਆ ਕਿ ਬਸ ਦੋ ਕੁ ਦਿਨਾਂ ਵਿੱਚ ਹੀ ਇਹ ਮਾਮਲਾ ਹਲ ਹੋ ਜਾਣਾ ਹੈ ਅਤੇ ਇਹਨਾਂ ਲੀਡਰਾਂ ਨੂੰ ਰਿਹਾ ਕਰ ਦਿੱਤਾ ਜਾਏਗਾ। ਜਦੋਂ ਇਹ ਵਾਅਦਾ ਵੀ ਪੂਰਾ ਨਹੀਂ ਹੋਇਆ ਤਾਂ ਇਹਨਾਂ ਸੰਗਠਨਾਂ ਨੇ ਏਸੀਪੀ (ਪੱਛਮੀ) ਸਮੀਰ ਵਰਮਾ ਦੇ ਦਫਤਰ ਸਾਹਮਣੇ  ਧਰਨਾ ਮੁਜ਼ਾਹਰਾ ਸ਼ੁਰੂ ਕੀਤਾ ਜਿਹੜਾ ਕਿ ਭਾਰੀ ਬਾਰਿਸ਼ ਦੇ ਬਾਵਜੂਦ ਜਾਰੀ ਰਿਹਾ। ਇਹਨਾਂ ਸੰਗਠਨਾਂ ਨੇ ਇੱਕ ਵਾਰ ਫੇਰ ਪੁਲਿਸ ਵਿਭਾਗ 'ਤੇ ਯਕੀਨ ਕਰਦਿਆਂ ਆਪਣੇ ਇਸ ਅੰਦੋਲਨ ਨੂੰ ਦੇਰ ਸ਼ਾਮ ਵਾਪਿਸ ਲੈ ਲਿਆ ਕਿ ਦੇਰ ਸਵੇਰ ਗਿਣ ਕੇ ਵੀ ਇਹਨਾਂ ਆਗੂਆਂ ਨੂੰ 3 ਦਸੰਬਰ ਤੱਕ ਰਿਹਾ ਕਰ ਦਿੱਤੋ ਜਾਏਗਾ। ਇਹ ਤਾਰੀਖ ਵੀ ਲੰਘ ਗਈ ਪਰ ਰਿਹੈ ਨਹੀਂ ਹੋਈ। ਪੁਲਿਸ ਲਾਰੇ ਤੇ ਲਾਰਾ ਲਾਉਂਦੀ ਰਹੀ ਅਤੇ ਇਹ ਸੰਗਠਨ ਯਕੀਨ ਵੀ ਕਰਦੇ ਰਹੇ। ਅੱਜ ਦੀ ਭਰਵੀਂ ਮੀਟਿੰਗ ਵਿੱਚ ਲਟਕਨਬਾਜ਼ੀ ਵਾਲੇ ਇਸ ਰਵਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸਦੇ ਬਾਵਜੂਦ ਇਹਨਾਂ ਰਿਹਾਈਆਂ ਲਈ ਹੋਰ ਪੰਜਾਂ ਦਿਨਾਂ ਦਾ ਸਮਾਂ ਪੁਲਿਸ ਵਿਭਾਗ ਨੂੰ ਦੇਂਦਿਆਂ ਐਲਾਨ ਕੀਤਾ ਗਿਆ ਕਿ ਜੇ ਅਜੇ ਵੀ ਰਿਹਾਈ ਨਾ ਹੋਈ ਤਾਂ ਫਿਰ 15 ਦਸੰਬਰ ਤੋਂ ਅਣਮਿੱਥੇ ਸਮੇਂ ਦਾ ਧਰਨਾ ਮੁਜ਼ਾਹਰਾ ਸਾਡੀ ਮਜਬੂਰੀ ਹੋਵੇਗੀ। ਸਰਬਸੰਮਤੀ ਨਾਲ ਇਹ ਫੈਸਲਾ ਲੈ ਕੇ ਹੀ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਅੱਜ ਦੀ ਇਹ ਮੀਟਿੰਗ ਖਤਮ ਕੀਤੀ। ਅੱਜ ਦੀ ਇਹ ਮੀਟਿੰਗ ਘਟੋਘੱਟ ਤਿੰਨ ਘੰਟੇ ਤੱਕ ਚੱਲੀ। 
ਹੰਬੜਾਂ ਕਤਲ ਤੇ ਜਬਰ ਕਾਂਡ ਖਿਲਾਫ਼ ਸੰਘਰਸ਼ ਤਿੱਖਾ ਕਰਦੇ ਹੋਏ ਅਨੇਕਾਂ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਗਠਿਤ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੇ ਸਰਾਭਾ ਨਗਰ ਸਥਿਤ ਦਫਤਰ ਅੱਗੇ ਅਣਮਿਥੇ ਸਮੇਂ ਦਾ ਧਰਨਾ-ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਹਫਤੇ ਦੌਰਾਨ ਅਣਮਿੱਥੇ ਸਮੇਂ ਦੇ ਧਰਨੇ ਦੀ ਤਿਆਰੀ ਵਜੋਂ ਚਲਾਈ ਜਾਣ ਵਾਲ਼ੀ ਮੁਹਿੰਮ ਦੇ ਅੰਗ ਵਜੋਂ ਸੰਘਰਸ਼ ਕਮੇਟੀ ਨੇ ਇੱਕ ਹੱਥਪਰਚਾ ਵੀ ਵੱਡੇ ਪੱਧਰ ਉੱਤੇ ਵੰਡਣ ਦਾ ਫੈਸਲਾ ਵੀ ਕੀਤਾ ਹੈ। ਵੱਖ-ਵੱਖ ਥਾਵਾਂ ਉੱਤੇ ਬਸਤੀਆਂ, ਪਿੰਡਾਂ ’ਚ ਇਸ ਪੁਲਿਸ ਅਫ਼ਸਰ ਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ, ਮੀਟਿੰਗਾਂ, ਨੁੱਕੜ ਸਭਾਵਾਂ ਕੀਤੀਆਂ ਜਾਣਗੀਆਂ। ਉੱਚ ਅਧਿਕਾਰੀਆਂ ਨੂੰ ਵਫਦ ਵੀ ਮਿਲਣਗੇ।
            ਹੰਬੜਾਂ ਵਿਖੇ ਇੱਕ ਠੇਕੇਦਾਰ ਵੱਲੋਂ ਪਲਾਈਵੁੱਡ ਕਾਰਖਾਨੇ ਵਿੱਚ ਕੰਮ ਕਰਦੇ 15 ਸਾਲਾ ਨਾਬਾਲਗ ਮਜ਼ਦੂਰ (ਲਵਕੁਸ਼) ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਪੁਲਿਸ ਵੱਲੋਂ ਕਤਲ ਕੇਸ ਦਰਜ ਕਰਨ, ਕਾਤਲ ਨੂੰ ਗਿਰਫਤਾਰ ਕਰਨ, ਪੀੜਤ ਪਰਿਵਾਰ ਨੂੰ ਮੁਆਵਜਾ, ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਤੇ ਹੋਰ ਜਾਇਜ ਮੰਗਾਂ ਲਈ ਮਜ਼ਦੂਰ ਜੱਥੇਬੰਦੀਆਂ ਨੂੰ ਸੜ੍ਹਕਾਂ ਉੱਤੇ ਉੱਤਰਨਾ ਪਿਆ। ਪੁਲਿਸ ਵੱਲੋਂ ਸੰਘਰਸ਼ਸ਼ੀਲ ਜੱਥੇਬੰਦੀਆਂ ਦੀਆਂ ਜਾਇਜ ਮੰਗਾਂ ਮੰਨਣ ਦੀ ਥਾਂ 10 ਜਨਤਕ-ਜਮਹੂਰੀ ਆਗੂਆਂ ਨੂੰ ਹੀ ਝੂਠਾ ਕੇਸ ਪਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਹਨਾਂ ਵਿੱਚ ਕਈ ਆਗੂ ਤਾਂ ਬਜ਼ੁਰਗ ਹਨ। ਇਸ ਖਿਲਾਫ ਬਣੀ ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਸਾਹਮਣੇ ਏ.ਸੀ.ਪੀ. ਸਮੀਰ ਵਰਮਾ ਨੇ 21 ਨਵੰਬਰ ਨੂੰ ਹੰਬੜਾਂ ਵਿਖੇ ਪੁਲਿਸ ਚੌਂਕੀ ’ਤੇ ਹੋਏ ਜ਼ੋਰਦਾਰ ਮੁਜ਼ਾਹਰੇ ਦੌਰਾਨ ਸਭਨਾਂ ਲੋਕ ਆਗੂਆਂ ਨੂੰ ਜਲਦ ਰਿਹਾ ਕਰਨ ਦੀ ਗੱਲ ਮੰਨੀ ਸੀ। 26 ਨਵੰਬਰ ਨੂੰ ਏਸੀਪੀ (ਪੱਛਮੀ) ਦੇ ਦਫਤਰ ਅੱਗੇ ਹੋਏ ਮੁਜ਼ਾਹਰੇ ਦੌਰਾਨ ਵੀ ਇਸ ਅਫਸਰ ਨੇ ਵਾਅਦਾ ਦੁਹਰਾਇਆ ਸੀ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਜੇਲ੍ਹ ਵਿੱਚ ਡੱਕੇ ਆਗੂ ਬੇਗੁਨਾਹ ਪਾਏ ਗਏ ਹਨ ਪਰ ਇਸ ਅਫ਼ਸਰ ਵੱਲੋਂ ਰਿਹਾਈ ਸਬੰਧੀ ਕਾਰਵਾਈ ਨੂੰ ਜਲਦ ਪੂਰਾ ਕਰਨ ਦਾ ਵਾਅਦਾ ਪੁਗਾਇਆ ਨਹੀਂ ਗਿਆ ਸਗੋਂ ਰਿਹਾਈ ਦੀ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਹੁਣ ਉਸ ਕੋਲ ਸੜ੍ਹਕਾਂ ਉੱਤੇ ਉੱਤਰਨ ਤੋਂ ਸਿਵਾ ਹੁਣ ਹੋਰ ਕੋਈ ਰਾਹ ਨਹੀਂ ਬਚਿਆ।
            ਲੋਕ ਸੰਘਰਸ਼ ਦੇ ਦਬਾਅ ਹੇਠ ਪੁਲਿਸ ਨੇ ਕਾਤਲ ਰਘਬੀਰ ਪਾਸਵਾਨ ਨੂੰ ਗਿਰਫਤਾਰ ਕੀਤਾ ਹੈ। ਸੰਘਰਸ਼ ਕਮੇਟੀ ਦੀ ਇਹ ਵੀ ਮੰਗ ਹੈ ਕਿ ਉਸਨੂੰ ਸਖਤ ਤੋਂ ਸਖਤ ਸਜਾ ਕਰਵਾਈ ਜਾਵੇ, ਪੀੜਤ ਪਰਿਵਾਰ ਨੂੰ ਜਲਦ ਢੁੱਕਵਾਂ ਮੁਆਵਜਾ ਦਿੱਤਾ ਜਾਵੇ, ਕਾਰਖਾਨਿਆਂ ਤੇ ਹੋਰ ਕੰਮ ਥਾਵਾਂ ਉੱਤੇ ਬਾਲ ਮਜ਼ਦੂਰੀ ਉੱਤੇ ਰੋਕ ਲੱਗੇ, ਮਜ਼ਦੂਰਾਂ ਦੀ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ, ਇੱਕਮੁੱਠ ਹੱਕੀ ਅਵਾਜ਼ ਉਠਾਉਣ, ਸੰਘਰਸ਼ ਕਰਨ ਦਾ ਲੋਕ ਹੱਕ ਬਹਾਲ ਕੀਤਾ ਜਾਵੇ।
            ਸੰਘਰਸ਼ ਕਮੇਟੀ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਏਟਕ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਨੌਜਵਾਨ ਭਾਰਤ ਸਭਾ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜਮ ਫਰੰਟ, ਡੀਟੀਐਫ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ,  ਤੇ ਹੋਰ ਅਨੇਕਾਂ ਜੱਥੇਬੰਦੀਆਂ ਸ਼ਾਮਲ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਅਨੇਕਾਂ ਜੱਥੇਬੰਦੀਆਂ ਵੱਲੋਂ ਵੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਹੋਰ ਵੇਰਵਾ ਲੈਣ ਜਾਂ ਇਸ ਅੰਦੋਲਨ ਨਾਲ ਜੁੜਣ ਲਈ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੂਰਜ ਨਾਲ ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ--98552-81358

Sunday, December 1, 2019

ਮਰਹੂਮ ਸਾਥੀਆਂ ਦੀ ਯਾਦ ਵਿੱਚ CPI ਵੱਲੋਂ ਸਿੱਧਵਾਂ ਬੇਟ 'ਚ ਵਿਸ਼ਾਲ ਸਮਾਗਮ

ਸੰਵਿਧਾਨ ਅਤੇ ਲੋਕਾਂ ਦੀ ਰਾਖੀ ਅੱਜ ਸਾਡਾ ਪ੍ਰਮੁੱਖ ਕੰਮ
ਲੁਧਿਆਣਾ: 1 ਦਸੰਬਰ 2019: (ਕਾਮਰੇਡ ਸਕਰੀਨ ਬਿਊਰੋ):: 
ਲੁਧਿਆਣਾ ਦੇ ਕਸਬਾ ਸਿੱਧਵਾਂ ਬੇਟ ਵਿਖੇ ਅੱਜ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੇ ਸੀਨੀਅਰ ਆਗੂ ਡਾਕਟਰ ਆਉਣ ਮਿੱਤਰਾ, ਜ਼ਿਲਾ ਸਕੱਤਰ ਡੀ ਪੀ ਮੌੜ ਅਤੇ ਹੋਰਨਾਂ ਲੀਡਰਾਂ ਨੇ ਕਿਹਾ ਕਿ ਅੱਜ ਇੱਕ ਪਾਸੇ ਤਾਂ ਕਿਸਾਨਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਹੋਰ ਕਾਮਿਆਂ ਅਤੇ ਛੋਟੇ ਉਦਮੀਆਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਆਪਣੀਆਂ ਜਿੰਦੜੀਆਂ  ਦਾ ਤੇਲ ਪਾਉਣ ਵਾਲੇ ਤਬਕਿਆਂ ਨੂੰ ਬੁਰੀ ਤਰਾਂ  ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਬੇਫਿਕਰ ਹੋਏ ਮੌਜੂਦਾ ਭਾਰਤੀ ਹਾਕਮਾਂ ਵੱਲੋਂ ਆਪਣੀ ਕੁਰਸੀ ਦੀ ਲਾਲਸਾ ਕਾਰਨ  ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਪਿਆਜ਼ਾਂ ਦੀ ਮਹਿੰਗਾਈ ਅਤੇ ਹੈਦਰਾਬਾਦ ਵਿੱਚ ਡਾਕਟਰ ਪ੍ਰਿਯੰਕਾ ਰੈਡੀ ਦੇ ਬਲਾਤਕਾਰ ਮਗਰੋਂ ਵਹਿਸ਼ੀਆਨਾ ਕਤਲ ਦਾ ਮਾਮਲਾ ਵੀ ਇਸ ਇਕੱਤਰਤਾ ਦੌਰਾਨ ਛਾਇਆ ਰਿਹਾ। ਪ੍ਰਸਿੱਧ  ਲੋਕ ਗਾਇਕ ਜਗਸੀਰ ਜੀਦਾ ਨੇ ਬੋਲੀਆਂ ਵਾਲੇ ਆਪਣੇ ਰਵਾਇਤੀ ਅੰਦਾਜ਼ ਨਾਲ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਟਕੋਰਾਂ ਲਾਈਆਂ।  ਲੋਕ ਜਗਸੀਰ ਜੀਦਾ ਦੀਆਂ ਬੋਲੀਆਂ ਨੇ ਬੰਨ ਕੇ ਬਿਠਾਈ ਰੱਖੇ। ਇਸ ਮੌਕੇ 15 ਕਾਮਰੇਡ ਪਰਿਵਾਰਾਂ ਨੂੰ ਉਹਨਾਂ ਦੀ ਘਾਲਣਾ ਬਦਲੇ ਸਨਮਾਨਿਤ ਕੀਤਾ ਗਿਆ। 
ਇਸ ਵੇਲੇ ਕਿਸਾਨਾਂ ਦੀ ਹਾਲਤ ਏਨੀ ਜ਼ਿਆਦਾ ਮਾੜੀ ਹੋ ਗਈ ਹੈ ਕਿ ਉਹ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਗਏ ਹਨ ਤੇ ਇਹ ਪੰਜਾਬ ਵਰਗੇ ਸੂਬੇ ਵਿੱਚ ਵੀ ਵਾਪਰ ਰਿਹਾ ਹੈ। ਸਰਕਾਰ ਵੱਲੋਂ ਕੀਤੇ ਗਏ ਕਰਜ਼ਾ ਮੁਆਫੀ ਦੇ ਵਾਅਦੇ  ਹਾਲੇ ਤੱਕ ਪੂਰੇ ਨਹੀਂ ਕੀਤੇ ਗਏ। ਹੜ੍ਹ ਮਾਰੇ ਕਿਸਾਨਾਂ ਨੂੰ ਹੁਣ ਤਕ ਵੀ ਪੂਰੀ ਤਰਾਂ ਮੁਆਵਜ਼ੇ ਨਹੀਂ ਦਿੱਤੇ ਗਏ।  ਲੁਧਿਆਣਾ ਜ਼ਿਲ੍ਹੇ ਦੀ ਹਾਲਤ ਤਾਂ ਇਸ ਮਾਮਲੇ ਵਿੱਚ ਬੇਹੱਦ ਮਾੜੀ ਹੈ। ਕਿਸਾਨਾਂ ਤੇ ਪਰਾਲੀ ਸਾੜਨ ਦਾ ਦੋਸ਼ ਲਾਇਆ ਜਾਂਦਾ ਹੈ ਪਰ ਇਸ ਨਾਲ ਸਬੰਧਤ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਕਿਸਾਨ ਸਮਝਦੇ ਹਨ ਕਿ ਪਰਾਲੀ ਸਾੜਨ ਦਾ ਸਭ ਤੋਂ ਵੱਧ ਨੁਕਸਾਨ ਸਾਨੂੰ ਅਤੇ ਸਾਡੀ ਜ਼ਮੀਨ ਦੋਹਾਂ ਨੂੰ ਹੀ ਹੁੰਦਾ ਹੈ। ਉਨ੍ਹਾਂ ਦੀ ਸਿਹਤ ਵੀ ਖਰਾਬ ਹੁੰਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ ਪਰ ਆਰਥਿਕ ਕਾਰਨਾਂ ਕਰਕੇ ਉਹ ਇੰਝ ਕਰਨ ਲਈ ਮਜਬੂਰ ਹੁੰਦੇ ਹਨ। ਹੈਪੀਸੀਡਰ ਵਰਗੇ ਯੰਤਰ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ . ਜੇਕਰ ਇੱਕ ਕੁਵਿੰਟਲ ਪਿੱਛੇ ਸੌ ਰੁਪਏ ਬੋਨਸ ਸਰਕਾਰ ਵੱਲੋਂ ਦਿੱਤਾ ਜਾਏ ਤਾਂ ਪਰਾਲੀ ਸਾੜਨ ਦੀ ਨੌਬਤ ਤੋਂ ਬਚਿਆ ਜਾ ਸਕਦਾ ਹੈ। 
ਖੇਤ ਮਜ਼ਦੂਰਾਂ ਦੇ ਰਿਹਾਇਸ਼ੀ ਪਲਾਟਾਂ ਦੀ ਸਮੱਸਿਆ ਵੀ ਉਵੇਂ ਦੀ ਉਵੇਂ ਬਰਕਰਾਰ ਹੈ।  ਬਲਾਕਾਂ ਤੇ ਵਿਧਵਾ ਪੈਨਸ਼ਨ ਚ ਮਿਲਦੀ ਰਕਮ ਇੱਕ ਮਜ਼ਾਕ ਹੈ।  ਇਹ ਘੱਟੋ ਘੱਟ ਛੇ ਹਜ਼ਾਰ ਪ੍ਰਤੀ ਮੈਂਬਰ ਅਤੇ ਮਹੀਨਾ ਹੋਣੀ ਚਾਹੀਦੀ ਹੈ। ਵੱਡੀਆਂ ਵੱਡੀਆਂ ਕੰਪਨੀਆਂ ਦੇ ਕਾਰਨ ਕਾਰਨ ਛੋਟੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਵੱਧ ਗਈਆਂ ਹਨ। ਕਾਰਖਾਨਿਆਂ ਵਿੱਚ ਕਰਦੇ ਕੰਮ ਕਰਦੇ ਮਜ਼ਦੂਰਾਂ ਦੀ ਹਾਲਤ ਹਾਲਤ ਵੀ ਬਹੁਤ ਮੰਦੀ ਹੈ ਮਜ਼ਦੂਰਾਂ ਨਾਲ ਜੁੜੇ ਕਾਨੂੰਨ ਬਦਲੇ ਜਾ ਰਹੇ ਹਨ ਅਤੇ ਲੇਬਰ ਰੀਫਾਰਮ ਕਰਕੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ। ਮਜ਼ਦੂਰਾਂ ਵੱਲੋਂ ਲੰਮੇ ਸਮੇਂ ਸੰਘਰਸ਼ ਕਰਨ ਤੋਂ ਬਾਅਦ ਪ੍ਰਾਪਤ ਕੀਤੇ ਹੱਕਾਂ ਨੂੰ  ਖੋਹਿਆ ਜਾ ਰਿਹਾ ਹੈ। ਪੱਕੇ ਮੁਲਾਜ਼ਮ ਤਾਂ ਸਰਕਾਰ ਵੱਲੋਂ ਖਤਮ ਹੀ ਕਰ ਦਿੱਤੇ ਗਏ ਹਨ ਅਤੇ ਠੇਕੇਦਾਰੀ ਪ੍ਰਬੰਧ ਅਧੀਨ ਕੱਚੇ ਮੁਲਾਜ਼ਮ ਬਹੁਤ ਹੀ ਅਣਮਨੁੱਖੀ ਕੰਮ ਸ਼ਰਤਾਂ ਤੇ ਰੱਖੇ ਜਾ ਰਹੇ ਹਨ। ਇਸ ਮੌਕੇ ,ਗੁਰਨਾਮ ਸਿੱਧੂ, ਚਮਕੌਰ ਸਿੰਘ, ਐਸ ਪੀ ਸਿੰਘ, ਅਵਤਾਰ ਗਿੱਲ ਅਤੇ ਕਈ ਹੋਰ ਕਾਮਰੇਡ ਵੀ ਮੌਜੂਦ ਸਨ। 

Wednesday, November 20, 2019

ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ....!!!

ਸਾਰੀ ਜ਼ਿੰਦਗੀ ਲੋਕਾਂ ਲੇਖੇ ਲਾਉਣ ਵਾਲਾ ਕਾਮਰੇਡ ਦਰਸ਼ਨ ਸਿੰਘ ਕੂਹਲੀ
ਬਠਿੰਡਾ//ਲੁਧਿਆਣਾ20 ਨਵੰਬਰ 2019: (ਕਾਮਰੇਡ  ਸਕਰੀਨ ਬਿਊਰੋ):: 
ਸਵਰਗੀ ਕਾਮਰੇਡ ਦਰਸ਼ਨ ਸਿੰਘ ਕੂਹਲੀ 
ਪੂੰਜੀਵਾਦ ਦੀ ਚਾਕਰੀ ਕਰਨ ਵਾਲੇ ਸਿਆਸੀ ਸਿਸਟਮ ਨਾਲ ਮੱਥਾ ਲਾਉਣਾ ਅਤੇ ਇਨਕਲਾਬ ਲਈ ਕੰਮ ਕਰਨਾ ਕੋਈ ਸੌਖਾ ਨਹੀਂ ਸੀ। ਸਿਰ ਤਲੀ ਤੇ ਧਰਨਾ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ ਸੀ। ਸਟੇਟ ਦਾ ਦਾਬਾ ਕਈ ਦਹਾਕੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਇਹ ਗੱਲ ਵੱਖਰੀ ਹੈ ਕਿ ਇਸ ਬਾਰੇ ਖੱਬੀਆਂ ਧਿਰਾਂ ਵੀ ਇੱਕ ਮਤ ਨਹੀਂ ਸਨ ਹੋਈਆਂ। ਇਹਨਾਂ ਵਖਰੇਵਿਆਂ ਨੇ ਹੀ ਲੋਕਪੱਖੀ ਲਹਿਰਾਂ ਨੂੰ ਕਮਜ਼ੋਰ ਕੀਤਾ ਅਤੇ ਪੂੰਜੀਵਾਦ ਨੂੰ ਤਕੜਿਆਂ ਕਰਨ ਵਾਲੇ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ। ਇਹਨਾਂ ਨਿਰਾਸ਼ਨਜਨਕ ਹਾਲਤਾਂ ਦੇ ਬਾਵਜੂਦ ਕਾਮਰੇਡ ਦਰਸ਼ਨ ਸਿੰਘ ਕੂਹਲੀ ਪੂਰੇ ਜੋਸ਼ੋ ਖਰੋਸ਼ ਨਾਲ ਸਰਗਰਮ ਰਿਹਾ। ਵਿਚਾਰਾਂ ਨਾਲ ਪੱਕੀ ਪ੍ਰਤੀਬੱਧਤਾ ਦੇ ਬਾਵਜੂਦ ਸਾਰੀਆਂ ਖੱਬੀਆਂ ਪਾਰਟੀਆਂ ਦੇ ਕਾਮਰੇਡਾਂ ਨਾਲ ਪ੍ਰੇਮ ਪਿਆਰ ਅਤੇ ਮੇਲਜੋਲ ਕਾਮਰੇਡ ਕੂਹਲੀ ਨੇ ਅੰਤਲੇ ਸਮਿਆਂ ਤੱਕ ਨਿਭਾਇਆ।
ਆਪਣੀ ਸਾਰੀ ਜ਼ਿੰਦਗੀ ਖੱਬੇ ਪੱਖੀ ਸਿਆਸਤ ਰਾਹੀਂ ਲੋਕਾਂ ਲੇਖੇ ਲਾਉਣ ਵਾਲੇ ਕਾਮਰੇਡ ਦਰਸ਼ਨ ਸਿੰਘ ਕੂਹਲੀ ਹੁਣ ਨਹੀਂ ਰਹੇ। ਹੁਣ ਜਦੋਂ ਕਿ ਉਹਨਾਂ ਵਰਗੇ ਖਾੜਕੂ ਅਤੇ ਦੂਰ ਅੰਦੇਸ਼ ਯੋਧਿਆਂ ਦੀ ਲੋੜ ਹੋਰ ਵੱਧ ਗਈ ਸੀ ਉਸ ਵੇਲੇ ਉਹਨਾਂ ਦਾ ਸਦੀਵੇ ਵਿਛੋੜਾ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਉਹਨਾਂ ਨੇ ਅੰਤਲੇ ਸਾਹਾਂ ਤੱਕ ਆਪਣੇ ਵਿਚਾਰਾਂ 'ਤੇ ਪਹਿਰਾ ਦਿੱਤਾ।  ਜਦੋਂ ਆਈ ਤਾਂ ਉਸ ਵੇਲੇ ਵੀ ਚਿੰਤਾ ਸਿਰਫ ਲਹਿਰ ਦੀ ਹੀ ਰਹੀ। ਉਹਨਾਂ ਦੇ ਤੁਰ ਜਾਣ ਮਗਰੋਂ ਖੱਬੀ ਸਿਆਸਤ ਦੇ ਸਮੂਹ ਧੜਿਆਂ ਵਿੱਚ ਸੋਗ ਪਾਇਆ ਗਿਆ। ਉਹਨਾਂ ਨੂੰ ਸੂਹੀ ਸ਼ਰਧਾਂਜਲੀ ਦੇਣ ਵੇਲੇ ਜਿਸ ਜਿਸ ਨੂੰ ਵੀ ਪਤਾ ਲੱਗਿਆ ਉਹ ਤੁਰੰਤ ਪਹੁੰਚਿਆ। ਮੌਤ ਮਗਰੋਂ ਉਹਨਾਂ ਦੀ ਦੇਹ ਨੂੰ ਵਿਗਿਆਨਕ ਖੋਜਾਂ ਲਈ ਅਰਪਿਤ ਕੀਤੇ ਜਾਣਾ ਉਹਨਾਂ ਦੇ ਵਿਚਾਰਾਂ ਦਾ ਹੀ ਪ੍ਰਤੀਕ ਹੈ।  
ਕਾਮਰੇਡ ਦਰਸ਼ਨ ਸਿੰਘ ਕੂਹਲੀ ਨੂੰ ਸੂਹੀ ਵਿਦਾਇਗੀ ਪਿੰਡ ਵਾਸੀਆਂ ਤੇ ਇਨਕਲਾਬੀ ਕਾਫ਼ਲੇ ਦੇ ਸੰਗੀਆਂ ਨੇ ਉਨ੍ਹਾਂ ਦੇ ਘਰ ਇਕੱਤਰ ਹੋ ਕੇ, ਨਾਅਰਿਆਂ ਦੀ ਗੂੰਜ ਦਰਮਿਆਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੀ ਐੱਮ ਸੀ ਲੁਧਿਆਣਾ ਲਈ ਵਿਦਾ ਕੀਤਾ। ਇਸ ਮੌਕੇ ਸੁਰਖ ਲੀਹ ਦੇ ਸੰਪਾਦਕ ਪਾਵੇਲ ਕੁੱਸਾ ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਵੱਲੋਂ ਇਨਕਲਾਬੀ ਲਹਿਰ 'ਚ ਨਿਭਾਏ ਰੋਲ ਬਾਰੇ ਸੰਖੇਪ ਚਰਚਾ ਕੀਤੀ।  
60ਵਿਆਂ ਦੇ ਅਖੀਰ 'ਚ ਨਕਸਲਬਾੜੀ ਦੀ ਬਗਾਵਤ ਦੇ ਦੌਰ ਅੰਦਰ ਕਮਿਊਨਿਸਟ ਇਨਕਲਾਬੀ ਲਹਿਰ 'ਚ ਕੁੱਲਵਕਤੀ ਵਜੋਂ ਸਰਗਰਮ ਹੋਏ।  ਕਾਮਰੇਡ ਦਰਸ਼ਨ ਸਿੰਘ ਕੂਹਲੀ ਨੇ ਦਹਾਕਾ ਭਰ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫ਼ਾਂ ਚ ਰੋਲ ਨਿਭਾਇਆ ਸੀ।  ਜ਼ਿੰਦਗੀ ਦੇ ਮਗਰਲੇ ਦੋ ਦਹਾਕੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ 'ਚ ਜ਼ਿਲ੍ਹਾ ਲੁਧਿਆਣਾ ਦੇ ਆਗੂ ਵਜੋਂ ਰੋਲ ਨਿਭਾਉਂਦੇ ਰਹੇ। ਇਸ ਸਾਰੇ ਅਰਸੇ ਦੌਰਾਨ ਉਨ੍ਹਾਂ ਨੇ ਜਨਤਕ ਇਨਕਲਾਬੀ ਲਹਿਰ ਵੱਲੋਂ ਕਈ ਸਿਆਸੀ ਜਨਤਕ ਮੁਹਿੰਮਾਂ ਨੂੰ ਜਥੇਬੰਦ ਕਰਨ ਚ ਵੀ ਹਿੱਸਾ ਪਾਇਆ, ਜਿੰਨਾਂ 'ਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ 'ਚ 1994 'ਚ ਰਾਜੇਆਣਾ ( ਮੋਗਾ) 'ਚ ਕੀਤਾ ਸ਼ਰਧਾਂਜਲੀ ਸਮਾਗਮ ਵਿਸ਼ੇਸ਼ ਕਰਕੇ ਉੱਭਰਵਾਂ ਹੈ। ਉਹ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਟੀਮ ਦੇ ਮੈਂਬਰ ਵੀ ਸਨ।  ਉਨ੍ਹਾਂ ਨੂੰ ਅੰਤਿਮ ਵਿਦਾਇਗੀ ਵੇਲੇ ਇਨਕਲਾਬੀ ਜਮਹੂਰੀ ਲਹਿਰ ਦੇ ਕਈ ਆਗੂ ਤੇ ਕਾਰਕੁੰਨ ਹਾਜ਼ਰ ਸਨ।  ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਇਹਨਾਂ ਸੱਜਣਾਂ ਮਿੱਤਰਾਂ ਵਿੱਚ ਨੌਜਵਾਨ ਉਮਰ ਵਾਲੇ ਲੜਕੇ ਵੀ ਸਨ ਅਤੇ ਬਜ਼ੁਰਗ ਕਾਮਰੇਡ ਵੀ। ਇਸ ਤੋਂ ਉਹਨਾਂ ਦੇ ਉਸ ਪ੍ਰੇਮ ਸਰਕਲ ਦਾ ਪਤਾ ਲੱਗਦਾ ਸੀ ਜਿਹੜਾ ਉਹਨਾਂ ਆਪਣੇ ਲੋਕਾਂ ਵਿੱਚ ਬਣਾਇਆ ਹੋਇਆ ਸੀ।  
ਹਮਾਰੇ ਸਾਮਨੇ ਬਸ ਇਕ ਆਫਤਾਬ ਰਹਾ;
ਕਿ ਦਿਲ ਮੇਂ ਆਖ਼ਿਰੀ ਦਮ ਤਕ, ਬਸ ਇਨਕਲਾਬ ਰਹਾ!
                                          -ਰੈਕਟਰ ਕਥੂਰੀਆ 
(ਕਾਮਰੇਡ ਦਰਸ਼ਨ ਸਿੰਘ ਕੂਹਲੀ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਸਮਰਪਿਤ ਸਤਰਾਂ)
ਕਾਮਰੇਡ ਦਰਸ਼ਨ ਸਿੰਘ ਕੂਹਲੀ ਹੁਰਾਂ ਦੇ ਇਸ ਜਿਸਮਾਨੀ ਵਿਛੋੜੇ ਦੇ ਬਾਵਜੂਦ ਉਹਨਾਂ ਦਾ ਅਹਿਸਾਸ ਸੰਘਰਸ਼ਾਂ ਵੇਲੇ ਸਾਡੇ ਨਾਲ ਰਹੇਗਾ। ਉਸਦਾ ਜੋਸ਼ ਅਤੇ ਅੰਦਾਜ਼ ਸਾਨੂੰ ਪ੍ਰੇਰਨਾ ਦੇਂਦੇ ਰਹਿਣਗੇ। ਜਦੋਂ ਤੱਕ ਉਸਦਾ ਸੁਪਨੇ ਸਾਕਾਰ ਨਹੀਂ ਹੁੰਦੇ ਉਸ ਦੀ ਸੋਚ ਵਾਲੇ ਸੰਘਰਸ਼ ਚੱਲਦੇ ਰਹਿਣਗੇ। ਇਸੇ ਤਰਾਂ ਪਹਿਲਾਂ ਨਾਲੋਂ ਵੀ ਵਧੇਰੇ ਜੋਸ਼ੋ ਖਰੋਸ਼ ਨਾਲ। 
ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ ,ਕਿਉਂ ਵੇਖ ਵੇਖ ਉਡਦੈ, ਚਿਹਰੇ ਦਾ ਰੰਗ ਤੇਰਾ।         --(ਡਾਕਟਰ ਜਗਤਾਰ)
                               ------------0---------------
ਵੈਬ ਪਰਚਾ ਨਕਸਲਬਾੜੀ ਅਤੇ ਕਾਮਰੇਡ ਸਕਰੀਨ ਵੀ ਦੇਖੋ 
ਕਾਮਰੇਡ ਦਰਸ਼ਨ ਸਿੰਘ ਕੋਹਲੀ ਬਾਰੇ ਹੋਰ ਲਿਖਤਾਂ ਦੇ ਲਿੰਕ ਹੇਠਾਂ ਦਿਤੇ ਜਾ ਰਹੇ ਹਨ:
ਕਿ ਦਿਲ ਮੈਂ ਆਖ਼ਿਰੀ ਦਮ ਤੱਕ ਬਸ ਇਨਕਲਾਬ ਰਹਾ....! 
--------------------------------------------------------------

Wednesday, May 1, 2019

ਲੁਧਿਆਣਾ ਵਿੱਚ ਮਈ ਦਿਵਸ ਮੌਕੇ ਏਟਕ ਵਲੋਂ ਸੰਘਰਸ਼ ਦਾ ਐਲਾਨ

ਮੁੱਖ ਨਿਸ਼ਾਨਾ ਚੋਣਾਂ 'ਚ ਭਾਜਪਾ ਨੂੰ ਹਰਾਉਣਾ ਐਲਾਨਿਆ 

ਲੁਧਿਆਣਾ1 ਮਈ 2019: (ਵਿਸ਼ਾਲ ਢੱਲ//ਕਾਮਰੇਡ ਸਕਰੀਨ)::
ਮਈ ਦਿਵਸ ਦੇ ਇਸ ਇਤਿਹਾਸਿਕ ਦਿਨ ਦੇ ਮੌਕੇ 'ਤੇ ਏਟਕ ਵੀ ਕਿਰਤੀ ਵਰਗ ਨਾਲ ਜੁੜੇ ਬਹੁਤ ਸਾਰੇ ਮਸਲਿਆਂ ਨੂੰ ਛੋਹਣ ਵਿੱਚ ਨਾਕਾਮ ਰਹੀ ਅਤੇ ਇਸ ਵਾਰ ਵੀ ਜ਼ਿਆਦਾ ਜ਼ੋਰ ਮੋਦੀ ਹਟਾਓ ਵਾਲੀ ਮੁਹਿੰਮ 'ਤੇ ਰਿਹਾ। ਹਾਲਾਂਕਿ ਸਫਾਈ ਸੇਵਕਾਂ ਅਤੇ ਸੀਵਰੇਜ ਦੇ ਵਰਕਰਾਂ ਦੀਆਂ ਤਕਲੀਫ਼ਾਂ ਨੂੰ ਬੇਹੱਦ ਨੇੜਿਉਂ ਹੋ ਕੇ ਦੇਖਣ ਵਾਲੇ ਕਾਮਰੇਡ ਵਿਜੇ ਕੁਮਾਰ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ ਇਹ ਪਹਿਲਾ ਮਈ ਦਿਵਸ ਸਮਾਗਮ ਸੀ। ਏਟਕ ਨਾਲ ਜੁੜੇ ਇਸਤਰੀ ਸੰਗਠਨ ਵੀ ਕਿਰਤੀ ਔਰਤਾਂ ਦੀਆਂ ਖੁਦਕੁਸ਼ੀਆਂ ਅਤੇ ਉਹਨਾਂ ਨਾਲ ਹੁੰਦੀਆਂ ਤਰਾਂ ਤਰਾਂ ਦੀਆਂ ਵਧੀਕੀਆਂ ਦੀ ਚਰਚਾ ਤੱਕ ਨਹੀਂ ਕਰ ਸਕੇ। ਏਟਕ ਨਾਲ ਜੁੜੇ ਸੱਭਿਆਚਾਰਕ ਸੰਗਠਨ ਵੀ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿੱਚ ਚੱਲ ਰਹੇ ਵਿਵਾਦ ਬਾਰੇ ਕੁਝ ਨਹੀਂ ਬੋਲੇ। ਮਈ ਦਿਵਸ ਦਾ ਬਹੁਤ ਜ਼ੋਰ ਕੇਵਲ ਮੋਦੀ ਵਿਰੋਧ 'ਤੇ ਹੀ ਕੇਂਦਰਿਤ ਰਿਹਾ। ਮਈ ਦਿਵਸ ਤੇ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰੀਵਾਰ ਦਆਂ ਫ਼ਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਅਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ ਅਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਅਨੇਕਤਾ ਵਿੱਚ ਏਕਤਾ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਸਾਰੇ ਮਾਹੌਲ ਦੇ ਬਾਵਜੂਦ ਕਾਮਰੇਡ ਵਿਜੇ ਕੁਮਾਰ ਨੇ ਕਈ ਅਹਿਮ ਨੁਕਤੇ ਉਠਾਏ। 

ਅਜੇ ਵੀ ਅਣਗੌਲੇ ਹਨ ਪੱਤਰਕਾਰਾਂ ਅਤੇ ਲੇਖਕਾਂ ਨਾਲ ਜੁੜੇ ਮਸਲੇ 
ਕਲਮ, ਸਟੇਜ, ਅਧਿਆਪਨ ਅਤੇ ਸਾਹਿਤ ਨਾਲ ਜੁੜੇ ਕਿਰਤੀਆਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਇਸ ਵਾਰ ਵੀ ਚਰਚਾ ਨਹੀਂ ਹੋ ਸਕੀ। ਕਿੰਨੇ ਪੱਤਰਕਾਰਾਂ ਨੂੰ ਖ਼ੁਦਕੁਸ਼ੀ ਕਰਨੀ ਪਈ ? ਕਿੰਨਿਆਂ ਨਾਲ ਕੁੱਟਮਾਰ ਹੋਈ? ਕਿੰਨਿਆਂ ਕੁ ਨੂੰ ਬਿਨਾ ਕਿਸੇ ਨੋਟਿਸ ਦੇ ਕੰਮ ਤੋਂ ਕੱਢ ਦਿੱਤਾ ਗਿਆ? ਕਿੰਨੇ ਕੁ ਕਲਾਕਾਰਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ? ਅਜਿਹੇ ਬਹੁਤ ਸਾਰੇ ਮਸਲਿਆਂ ਨੂੰ ਅਣਗੌਲਿਆ ਜਿਹਾ ਛੱਡ ਦਿੱਤਾ ਗਿਆ। ਬਹੁਤ ਸਾਰੀਆਂ ਵੱਕਾਰੀ ਗਿਣੀਆਂ ਜਾਂਦੀਆਂ ਸਾਹਿਤਿਕ ਸੰਸਥਾਵਾਂ ਨਾ ਤਾਂ ਬਿਨਾ ਕੋਈ ਕਿਤਾਬ ਛਪੇ ਲੇਖਕ ਨੂੰ ਲੇਖਕ ਮੰਨਦੀਆਂ ਹਨ ਅਤੇ ਨਾ ਹੀ ਉਹਨਾਂ ਦੀਆਂ ਕਿਤਾਬ ਦੇ ਪ੍ਰਕਾਸ਼ਨ ਲਈ ਕੋਈ ਪਾਰਦਰਸ਼ੀ ਅਤੇ ਸਸਤਾ ਪਰਕਾਸ਼ਨ ਹਾਊਸ ਮੁਹਈਆ ਕਰਾਉਂਦੀਆਂ ਹਨ। ਅਜਿਹੇ ਬਹੁਤ ਸਾਰੇ ਸੁਆਲ ਹੁਣ ਉੱਠਣੇ ਹੀ ਬੰਦ ਹੋ ਗਏ ਹਨ। ਕੀ ਏਟਕ ਵਰਗੀਆਂ ਜੱਥੇਬੰਦੀਆਂ ਕੋਈ ਖੱਬੇਪੱਖੀ/ਲੋਕਪੱਖੀ ਪਰਕਾਸ਼ਨ ਅਦਾਰਾ ਸਰਗਰਮ ਕਰਨਗੀਆਂ? 

ਇਸ ਮੌਕੇ ਤੇ ਏਟਕ, ਜਾਇੰਟ ਕੌਂਸਲ ਆਫ਼ ਟਰੇਡ ਯੂਨੀਅਨਜ਼ ਅਤੇ ਨਗਰ ਨਿਗਮ ਦੀਆਂ ਵੱਖ ਵੱਖ ਯੂਨੀਅਨਾਂ ਵਲੋਂ ਗਿੱਲ ਰੋਡ ਲੁਧਿਆਣਾ ਵਿਖੇ ਆਯੋਜਿਤ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਏਟਕ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਵਿੱਚ ਕਾਬਜ਼ ਮੌਜੂਦਾ ਮੋਦੀ ਸਰਕਾਰ ਖੁੱਲ੍ਹੇ ਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ ਜਿਸਦੇ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸ਼ੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜੇ ਵਿੱਚ ਜਾ ਰਹੀ ਹੈ ਤੇ ਦੇਸ਼ ਦੀ ਤਰੱਕੀ ਦੇ ਲਾਭ ਆਮ ਜਨਤਾ ਤੋਂ ਖੁੱਸ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਨੌਕਰੀਆਂ ਵਿੱਚ ਬਹੁਤ ਕਮੀ ਆਈ ਹੈ, 50 ਲੱਖ ਦੇ ਕਰੀਬ ਨੌਕਰੀਆਂ ਨੋਟਬੰਦੀ ਕਾਰਨ ਖਤਮ ਹੋ ਗਈਆਂ ਹਨ ਖ਼ੁਦ ਸਰਕਾਰ ਵਲੋਂ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੇਬਰ ਸੁਧਾਰਾਂ ਦੇ ਨਾਂ ਤੇ ਸਮੁੱਚੇ ਕਾਨੂੰਨ ਪੂੰਜੀਪਤੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਕੋਡ ਆਫ਼ ਵੇਜਿਜ਼ ਬਿਲ ਲਿਆ ਕੇ ਮਜ਼ਦੂਰਾਂ ਦੇ ਸਾਰੇ ਅਧਿਕਾਰ ਖੋਹ ਲਏ ਜਾਣ ਦੀਆਂ ਸਾਜ਼ਿਸ਼ਾਂ ਰਚੀਆ ਜਾ ਰਹੀਆ ਹਨ। ਸੁੱਰਖਿਆ ਖੇਤਰ ਵਿੱਚ ਵੀ 100 ਪ੍ਰਤੀਸ਼ਤ ਵਿਦੇਸ਼ੀ ਪੂੰਜੀ ਨੂੰ ਬੁਲਾ ਕੇ ਦੇਸ਼ ਦੀ ਪ੍ਰਭੂਸੱਤਾ ਅਤੇ ਸੁੱਰਖਿਆ ਨੂੰ ਖਤਰੇ ਵਿੱਚ ਪਾਇਆਾ ਜਾ ਰਿਹਾ ਹੈ।   ਠੇਕੇਦਾਰੀ ਨੂੰ ਵਧਾਇਆ ਜਾ ਰਿਹਾ ਹੈ ਜਿੱਥੇ ਕਿ ਮਜ਼ਦੂਰਾਂ ਨੁੰ ਦਿੱਤੇ ਜਾਣ ਵਾਲੇ ਕੋਈ ਹੱਕ ਲਾਗੂ ਨਹੀਂ ਹੁੰਦੇ ਤੇ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾਂਦੀ। ਪਰਚੂਨ ਵਪਾਰ ਵਿੱਚ ਵੀ ਵਿਦੇਸ਼ੀ ਕਾਰਪੋਰੇਟ ਵਰਗ ਨੂੰ ਸੌਂਪਿਆ ਜਾ ਰਿਹਾ ਹੈ ਜਿਸਦੇ ਕਾਰਨ ਸਾਡੇ ਛੋਟੇ ਵਪਾਰੀਆਂ ਦੀ ਹਾਲਤ ਮੰਦੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸਦੀ ਹਾਲਤ ਤਰਸਯੋਗ ਹੋ ਜਾਏਗੀ।


ਖੇਤ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੀ ਹਾਲਤ ਮੰਦੀ ਹੁੰਦੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਕਿਰਤ ਕਾਨੂੰਨ ਅਨੁਸਾਰ ਖੇਤ ਮਜ਼ਦਰਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ।

ਇਸ ਮੌਕੇ ਤੇ ਬੋਲਦਿਆਂ ਸਫ਼ਾਈ ਲੇਬਰ ਯੂਨੀਅਨ ਪੰਜਾਬ (ਏਟਕ) ਦੇ ਜਨਰਲ ਸਕੱਤਰ ਕਾਮਰੇਡ ਵਿਜੈ ਕੁਮਾਰ ਨੇ ਕਿਹਾ ਕਿ ਸੋਸ਼ਲ ਸਿਕਿਉਰਿਟੀ ਕੋਡ ਬਣਾਉਣ ਦੇ ਲਈ ਟਰੇਡ ਯੂਨੀਅਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਇਸ ਕੋਡ ਵਿੱਚ ਤਬਦੀਲੀਆਂ ਲਿਆ ਕੇ ਈ ਐਸ ਆਈ ਵਰਗੀਆਂ ਸਕੀਮਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਮਾਜਿਕ ਸੁੱਰਖਿਆ ਦੀਆਂ ਸਾਰੀਆਂ ਸਕੀਮਾਂ ਨੂੰ ਇੱਕੋ ਛੱਤ ਥੱਲੇ ਲਿਆਉਣ ਦੇ ਨਾਂ ਤੇ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। 

ਲੁਧਿਆਣਾ ਏਟਕ ਦੇ ਪਰਧਾਨ ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਹਰ ਕੰਮ ਨੂੰ ਆਉਟ ਸੋਰਸ ਕਰਕੇ ਠੇਕੇ ਤੇ ਦੇ ਕੇ ਪੱਕੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਤਾਂ ਥੋਥੀ ਸਾਬਤ ਹੋਈ ਹੈ ਕਿਓਂਕਿ ਪੰਜ ਸਾਲ ਵਿੱਚ ਕੇਵਲ ਇੱਕ ਲੱਖ 35 ਹਜ਼ਾਰ ਨੌਕਰੀਆਂ ਹੀ ਨਿਕਲੀਆਂ ਹਨ।  ਪੈਨਸ਼ਨ ਵੀ ਖਤਮ ਕੀਤੀ ਜਾ ਰਹੀ ਹੈ। ਬੈਕਾਂ ਵਿੱਚ ਵਿਆਜ ਦਰਾਂ ਘਟਾ ਕੇ ਮੁਲਾਜ਼ਮਾਂ ਤੇ ਮੱਧਮ ਵਰਗ ਨੂੰ ਆਪਣੀ ਬੱਚਤ ਤੇ ਜਿਉਣ ਦੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ। 
ਕਾਮਰੇਡ ਗੁਰਮੇਲ ਮੈਲਡੇ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵੀ ਇਹੋ ਹਾਲ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੱਚੇ ਮੁਲਾਜ਼ਮ ਪੱਕੇ ਕਰਨਾ, ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਲ ਸਕੀਮ ਲਾਗੂ ਕਰਨਾ, ਭੱਤਿਆਂ ਵਿੱਚ ਵਾਧਾ, ਪੇ ਕਮੀਸ਼ਨ ਰਿਪੋਰਟ, ਡੀ ਏ ਦੀਆਂ ਕਿਸ਼ਤਾਂ ਆਦਿ ਇੱਕ ਵੀ ਵਾਅਦਾ ਅਮਰਿੰਦਰ ਸਿੰਘ ਨੇ ਪੂਰਾ ਨਹੀਂ ਕੀਤਾ। ਇਸਦੇ ਵਿਰੋਧ ਵਿੱਚ ਮੁਲਾਜ਼ਮ ਆਗੂ ਸੱਜਣ ਸਿੰਘ ਮਰਨ ਵਰਤਤੇ ਬੈਠ ਗਏ ਹਨ ਤੇ ਜ਼ਿਲ੍ਹਾਵਾਰ ਭੁਖ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ।
ਕਾਮਰੇਡ ਐਮ ਐਸ ਭਾਟੀਆ ਨੇ ਕਿਹਾ ਕਿ ਠੇਕੇਦਾਰੀ ਤੇ ਕੰਮ ਕਰਦੇ ਵਰਕਰਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਏਟਕ ਲੁਧਿਆਣਾ ਉਹਨਾਂ ਦੇ ਲਈ ਉੱਚੇਚਾ ਸੰਘਰਸ਼ ਵਿੱਢੇਗੀ। ਹੌਜ਼ਰੀ ਵਿੱਚ  ਪੀਸ  ਰੇਟ ਵਿੱਚ ਕਈ ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਜਦੋਂ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਹੌਜ਼ਰੀ ਮਜ਼ਦੂਰਾਂ ਲਈ ਕਿਰਤ ਕਾਨੂੰਨ ਨਾਂਹ ਦੇ ਬਰਾਬਰ ਹਨ।  ਨਾਂ ਤਾਂ ਈ ਐਸ ਆਈ ਲਾਗੂ ਹੁੰਦਾ ਹੈ, ਨਾਂ ਹੀ ਪ੍ਰਾਵੀਡੰਟ ਫ਼ੰਡ ਲਾਗੂ ਹੁੰਦਾ ਹੈ ਤੇ ਨਾਂ ਹੀ ਸਹੀ ਢੰਗ ਦੇ ਨਾਲ ਹਾਜ਼ਰੀ ਲਗਦੀ ਹੈ ਜਿਸ ਕਰਕੇ ਹੌਜ਼ਰੀ ਮਜ਼ਦੂਰ ਲਗਾਤਾਰ ਦਬਾਅ ਹੇਠ ਹੈ। 12-12 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੌਜ਼ਰੀ ਮਜ਼ਦੂਰਾਂ ਦੀ ਹਾਲਤ ਸੁਧਾਰਨ ਦੇ ਲਈ  ਕਿਰਤ ਕਾਨੂੰਨ ਲਾਗੂ ਕਰਵਾਵਾਂਗੇ।
ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਰੇਹੜੀ ਫੜੀ ਤੇ ਕਬਾੜ ਦਾ ਕੰਮ ਕਰਨ ਵਾਲਿਆਂ ਦੀਆਂ ਸਮੱਸਿਆਵਾਂ ਦਾ ਉੱਚੇਚੇ ਤੌਰ ਤੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇੱਕ ਪਾਸੇ ਮਾਫ਼ੀਆ ਤੇ ਦੂਜੇ ਪਾਸੇ ਪੁਲਿਸ ਉਹਨਾਂ ਨੂੰ ਪ੍ਰੇਸ਼ਾਲ ਕਰ ਰਹੀ ਹੈ।
ਆਸ਼ਾ ਵਰਕਰ ਯੂਨੀਅਨ ਆਗੂ ਕਾਮਰੇਡ ਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਨਿਯਮਿਤ ਕੀਤਾ ਜਾਏ।
ਕਾਮਰੇਡ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਮਾਮਲੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੋਨੋ ਖੇਲ ਰਹੀਆਂ ਹਨ।

ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਰੋਡਵੇਜ਼ ਆਗੂ ਰਣਧੀਰ ਸਿੰਘ, ਕਾਮਰੇਡ ਕਾਮੇਸ਼ਵਰ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਰਾਮ ਪਰਤਾਪ, ਕਾਮਰੇਡ ਮਹੀਪਾਲ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਐਸ ਪੀ ਸਿੰਘ, ਕਾਮਰੇਡ ਮਲਕੀਤ ਸਿੰਘ ਮਾਲੜਾ ਅਦਿ  ਸ਼ਾਮਿਲ ਸਨ। ਇਪਟਾ ਮੋਗਾ ਵਲੋਂ ਇੰਨਕਲਾਬੀ ਗੀਤ ਗਾਏ ਗਏ। ਕਾਮਰੇਡ ਮੋਹਮੱਦ ਸ਼ਫ਼ੀਕ ਵਲੋ ਨਜ਼ਮ ਪੜ੍ਹੀ ਜਿਹੜੀ ਕਿ ਬਹੁਤ ਪਸੰਦ ਕੀਤੀ ਗਈ। 

Sunday, March 24, 2019

ਮਹਾਂਗਠਜੋਡ਼ ਤੋਂ ਕਿਓਂ ਵੱਖ ਹੋਈ ਭਾਕਪਾ (ਮਾਲੇ)

ਬਿਹਾਰ 'ਚ ਪੰਜ ਸੀਟਾਂ 'ਤੇ ਚੋਣ ਲੜੇਗੀ

ਪਟਨਾ: 23 ਮਾਰਚ 2019: (ਕਾਮਰੇਡ ਸਕਰੀਨ ਬਿਊਰੋ)::  

ਚੋਣਾਂ ਦੇ ਨੇੜੇ ਆਉਂਦੀਆਂ ਹੀ ਦਿਲ ਦੀਆਂ ਗੱਲਾਂ ਵੀ ਖੁੱਲ ਕੇ ਸਾਹਮਣੇ ਆਉਣ ਲੱਗ ਪਈਆਂ ਹਨ। ਆਪਸੀ ਮਤਭੇਦ ਵੀ ਬਾਹਰ ਆ ਰਹੇ ਹਨ ਅਤੇ ਨਾਰਾਜ਼ਗੀ ਵਾਲੇ ਨੁਕਤੇ ਵੀ। ਭਾਰਤੀ ਕਮਿਊਨਿਸਟ ਪਾਰਟੀ (ਮਾਲੇ) ਬਿਹਾਰ 'ਚ ਮਹਾਂਗਠਜੋਡ਼ ਤੋਂ ਬਾਹਰ ਹੋ ਗਈ ਹੈ। ਪਾਰਟੀ ਨੇ ਸਾਫ਼ ਕਿਹਾ ਕਿ ਉਹ ਸੀਟਾਂ ਦੀ ਵੰਡ ਨੂੰ ਲੈ ਕੇ ਖੁਸ਼ ਨਹੀਂ ਹੈ ਅਤੇ ਬਿਹਾਰ 'ਚ ਪੰਜ ਸੀਟਾਂ 'ਤੇ ਚੋਣ ਲਡ਼ੇਗੀ। ਹਾਲਾਂਕਿ ਇਨ੍ਹਾਂ 'ਚੋਂ ਉਹ ਇੱਕ ਸੀਟ ਆਰ ਜੇ ਡੀ ਲਈ ਛੱਡ ਸਕਦੀ ਹੈ। ਪਟਨਾ 'ਚ ਹੋਈ ਇੱਕ ਪ੍ਰੈੱਸ ਕਾਨਫਰੰਸ 'ਚ ਪਾਰਟੀ ਦੇ ਸੂਬਾ ਸਕੱਤਰ ਕੁਣਾਲ ਨੇ ਕਿਹਾ ਕਿ ਮਹਾਂਗਠਜੋਡ਼ 'ਚੋਂ ਖੱਬੇਪੱਖੀ ਦਲਾਂ ਨੂੰ ਬਾਹਰ ਰੱਖਣ ਨਾਲ ਭਾਜਪਾ ਵਿਰੋਧੀ ਵੋਟਾਂ ਦਾ ਧਰੁਵੀਕਰਨ ਦੀਆਂ ਸੰਭਾਵਨਾਵਾਂ ਕਮਜ਼ੋਰ ਹੋਈਆਂ ਹਨ। ਉਨ੍ਹਾ ਕਿਹਾ ਕਿ ਮਾਲੇ ਬੇਗੂਸਰਾਏ 'ਚ ਸੀ ਪੀ ਆਈ ਅਤੇ ਉਜੀਆਰਪੁਰ 'ਚ ਸੀ ਪੀ ਐੱਮ ਨੂੰ ਆਪਣਾ ਸਮਰੱਥਨ ਦੇਵੇਗੀ। ਕੁਣਾਲ ਨੇ ਐਲਾਨ ਕੀਤਾ ਕਿ ਪਾਰਟੀ ਆਰਾ, ਕਾਰਕਾਟ, ਜਹਾਨਾਬਾਦ, ਪਾਟਲੀਪੁੱਤਰ, ਸਿਵਾਨ 'ਚ ਆਪਣੇ ਉਮੀਦਵਾਰ ਉਤਾਰੇਗੀ। ਹਾਲਾਂਕਿ ਇਨ੍ਹਾਂ ਪੰਜ ਸੀਟਾਂ 'ਚੋਂ ਇੱਕ 'ਤੇ ਉਹ ਆਰ ਜੇ ਡੀ ਨੂੰ ਸਮਰੱਥਨ ਦੇਵੇਗੀ। ਉਹ ਕਿਹਡ਼ੀਆਂ ਸੀਟਾਂ ਹੋਣਗੀਆਂ ਇਹ ਆਰ ਜੇ ਡੀ ਦੀਆਂ ਸੀਟਾਂ ਦੇ ਐਲਾਨ ਤੋਂ ਬਾਅਦ ਇਸ 'ਤੇ ਫੈਸਲਾ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮਾਲੇ ਨੇ ਪਹਿਲਾਂ 7 ਸੀਟਾਂ 'ਤੇ ਲਡ਼ਨ ਦਾ ਮਨ ਬਣਾਇਆ, ਪਰ ਵਾਲਮੀਕਿਨਗਰ ਅਤੇ ਕਟੀਹਾਰ ਦੀ ਸੀਟ ਪਹਿਲਾਂ ਹੀ ਛੱਡ ਦਿੱਤੀ ਸੀ। ਮਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬਿਹਾਰ ਦੀਆਂ ਬਾਕੀ ਸੀਟਾਂ 'ਤੇ ਪਾਰਟੀ ਕੀ ਫੈਸਲਾ ਲੈਂਦੀ ਹੈ, ਇਹ ਆਉਣ ਵਾਲੇ ਸਮੇਂ 'ਚ ਤੈਅ ਕੀਤਾ ਜਾਵੇਗਾ। ਹਾਲਾਂਕਿ ਪਾਰਟੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭਾਜਪਾ ਵਿਰੋਧੀ ਦਲਾਂ ਨੂੰ ਹੀ ਉਹ ਸਮਰੱਥਨ ਦੇਵੇਗੀ। ਹੁਣ ਦੇਖਣਾ ਹੈ ਕਿ ਚੋਣਾਂ ਵਿੱਚ ਭਾਕਪਾ (ਮਾਲੇ) ਦਾ ਇਹ ਕਦਮ ਕਿਸ ਧਿਰ ਨੂੰ ਫਾਇਦਾ ਪਹੁੰਚਾਉਂਦਾ ਹੈ?